ਉਪ੍ਰੋਕਤ
ਲੋਕੋਕਤੀ ਉਸ ਸਮੇ ਕਹੀ ਜਾਂਦੀ ਹੈ ਜਦੋਂ ਅਕਸਰ ਹੀ ਲੋਕ ਬਿਨਾਂ ਸੋਚਣ ਦੇ ਕੁਝ ਅਜਿਹਾ
ਬੋਲ ਜਾਂਦੇ ਹਨ ਜੋ ਉਨ੍ਹਾਂ ਦੇ ਆਪਣੇ ਵਾਸਤੇ ਹੀ ਗਲਤ ਸਾਬਤ ਹੋ ਜਾਂਦਾ ਹੈ। ਇਤਿਹਾਸ
ਗਵਾਹ ਹੈ ਕਿ ਅਜਿਹਾ ਮੁਢ ਕਦੀਮਾਂ ਤੋਂ ਹੀ ਹੁੰਦਾ ਆ ਰਿਹਾ ਹੈ। ਅਜਿਹਾ ਕਰਨ ਵਾਲੇ ਜਾਂ
ਕਹਿਣ ਵਾਲੇ ਇਤਿਹਾਸ ਪੜ੍ਹਦੇ ਵੀ ਹਨ ਅਤੇ ਦੂਸਰਿਆਂ ਦੀਆਂ ਗਲਤੀਆਂ ਤੇ ਉਨ੍ਹਾਂ ਨੂੰ
ਕੋਸਦੇ ਵੀ ਹਨ ਪ੍ਰੰਤੂ ਫਿਰ ਵੀ ਆਪ ਅਜਿਹੀਆਂ ਗਲਤੀਆਂ ਅਕਸਰ ਹੀ ਕਰ ਜਾਂਦੇ ਹਨ। ਜੇਕਰ
ਅਸੀਂ ਬਹੁਤ ਲੰਬਾ ਇਤਿਹਾਸ ਨਹੀਂ ਪਿਛਲੇ 544 ਸਾਲ ਭਾਵ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ
ਬਣੇ ਸਿਖ ਇਤਿਹਾਸ ਉਤੇ ਨਜਰ ਮਾਰੀਏ ਤਾਂ ਸਾਨੂੰ ਸਿਖ ਜਗਤ ਦੀਆਂ ਕੁਝ ਅਜਿਹੀਆਂ ਗਲਤੀਆਂ
ਮਿਲਣਗੀਆਂ ਜਿਨ੍ਹਾਂ ਨੇ ਸਿਖ ਇਤਿਹਾਸ ਵਿਚ ਕਈ ਉਤਾਰ ਚੜ੍ਹਾ ਅਤੇ ਵਾ-ਵਰੋਲੇ ਲਿਆਂਦੇ ਹਨ।
ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਭਗਤੀ ਵਿਚ ਵਧ ਅਤੇ ਦੁਨਿਆਵੀ ਕੰਮਾਂ ਵਲ ਘਟ ਰੁਚੀ ਰਖਦੇ ਸਨ। ਉਨ੍ਹਾਂ ਬਾਰੇ ਮਝਾਂ ਚਰਾਂਦੇ ਸਮੇ ਰਾਏ ਬੁਲਾਰ ਦੀ ਖੇਤੀ ਖਰਾਬ ਕਰਨ, ਮੁਖੜੇ ਤੇ ਧੁਪ ਆਉਣ ਤੇ ਸਰਪ ਦੀ ਛਾਇਆ, ਜਨੇਊ ਨਾਂ ਪਾਉਣਾ ਆਦਿ ਕਈ ਸਾਖੀਆਂ ਅਸੀਂ ਸੁਣਦੇ ਆ ਰਹੇ ਹਾਂ ਜਿਨ੍ਹਾਂ ਬਾਰੇ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਪਤਾ ਸੀ। ਉਨ੍ਹਾਂ (ਪਿਤਾ) ਜਦੋਂ ਆਪਣੇ ਪੁਤਰ ਨੂੰ 20 ਰੁਪੈ ਦੇ ਕੇ ਕੋਈ ਲਾਭਵੰਦ ਸੌਦਾ ਕਰਨ ਵਾਸਤੇ ਭੇਜਿਆ ਅਤੇ ਖਾਲੀ ਘਰ ਪਰਤਣ ਤੇ ਅਤੇ ਮਰਦਾਨੇ ਵਲੋਂ ਸਾਧੂਆਂ ਨੂੰ ਪ੍ਰਸਾਦ ਛਕਾਉਣ ਬਾਰੇ ਸੁਣ ਕੇ ਬਿਨਾਂ ਵਿਚਾਰ ਅਤੇ ਸੋਚ ਦੇ ਗੁਰੂ ਰੂਪ ਪੁਤਰ ਦੇ ਚਪੇੜਾਂ ਮਾਰ ਦਿਤੀਆਂ ਸਨ। ਪਿਛੋਂ ਆਪਣੀ ਬੇਟੀ ਬੇਬੇ ਨਾਨਕੀ ਦੇ ਕਹਿਣ ਤੇ ਪਛਤਾਵਾ ਤਾਂ ਕੀਤਾ ਪ੍ਰੰਤੂ ਇਤਿਹਾਸ ਨਹੀਂ ਬਦਲ ਸਕੇ। ਹੰਮਾਯੂ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਭਜਿਆ ਅਤੇ ਗੋਇੰਦਵਾਲ ਗੁਰੂ ਅੰਗਦ ਦੇਵ ਜੀ ਪਾਸ ਵਰ ਲੈਣ ਵਾਸਤੇ ਆਇਆ ਤਾਂ ਗੁਰੂ ਜੀ ਦੀ ਸਮਾਧੀ ਖੁਲਣ ਤਕ ਵੀ ਉਡੀਕ ਨਾ ਕਰ ਸਕਿਆ ਅਤੇ ਜਿਸ ਪਾਸੋਂ ਬਾਦਸਾਹੀ ਦਾ ਵਰ ਲੈਣ ਆਇਆ ਸੀ ਬਿਨਾਂ ਕੁਝ ਸੋਚੇ ਸਮਝੇ ਓਸੇ ਨੂੰ ਹੀ ਮਾਰਨ ਵਾਸਤੇ ਤਿਆਰ ਹੋ ਗਿਆ। ਜੇਕਰ ਉਹ ਅਜਿਹਾ ਕਰਨ ਵਿਚ ਸਫਲ ਹੋ ਜਾਂਦਾ ਤਾਂ ਸਿਖੀ-ਸਿਧਾਂਤ ਪਤਾ ਨਹੀਂ ਅਜ ਕਿਸ ਰੂਪ ਵਿਚ ਹੁੰਦਾ! ਏਸੇ ਤਰਾਂ ਸਤਾਰਵੀਂ ਸਦੀ ਦੇ ਆਰੰਭ ਵਿਚ ਜਦੋਂ ਚੰਦੂ ਨੇ ਆਪਣੀ ਧੀ ਦੇ ਰਿਸਤੇ ਵਾਸਤੇ ਡੂਮਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਪੁਤਰ ਹਰਿਗੋਬਿੰਦ ਜੀ ਬਾਰੇ ਦਸਿਆ ਤਾਂ ਚੰਦੂ ਨੇ ਬਿਨਾਂ ਕਿਸੇ ਸੋਚ ਦੇ ਉਨ੍ਹਾਂ ਨੂੰ ਕਹਿ ਦਿਤਾ,“ਤੁਸੀਂ ਮੈਨੂੰ ਚਬਾਰੇ ਦੀ ਇਟ ਮੋਰੀ ਨੂੰ ਲਾਉਣ ਵਾਸਤੇ ਕਹਿੰਦੇ ਹੋ, ਮੈਨੂੰ ਇਹ ਮਨਜੂਰ ਨਹੀਂ”। ਚੰਦੂ ਨੇ ਇਹ ਗਲ ਬਿਨਾਂ 150 ਸਾਲ ਦਾ ਸਿਖ ਇਤਿਹਾਸ ਜਾਨਣ ਤੋਂ ਕਹਿ ਤਾਂ ਦਿਤੀ ਪ੍ਰੰਤੂ ਉਸਨੂੰ ਇਸਦਾ ਕਿਨਾਂ ਮੁਲ ਤਾਰਨਾਂ ਪਿਆ, ਇਤਿਹਾਸ ਹੀ ਜਾਣਦਾ ਹੈ।

ਗੁਰੂ
ਅਰਜਨ ਦੇਵ ਜੀ ਦੀ ਸ਼ਹਾਦਤ ਪਿਛੋਂ ਉਨ੍ਹਾਂ ਦੇ ਆਦੇਸ਼ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ
ਗੁਰ-ਗਦੀ ਤੇ ਬੈਠੇ ਅਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਉਨ੍ਹਾਂ ਨੇ
ਆਪਣੇ ਸਿਖਾਂ ਨੂੰ ਯੁਧ ਕਲਾ ਅਤੇ ਸਾਸਤਰ ਵਿਦਿਆ ਸਿਖਾਉਣੀ ਆਰੰਭ ਕੀਤੀ ਅਤੇ ਆਪਣੇ ਕਾਲ
ਵਿਚ ਮੁਗਲਾਂ ਨਾਲ ਪੰਜ ਲੜਾਈਆਂ ਲੜੀਆਂ ਪ੍ਰੰਤੂ ਨਾਂ ਹੀ ਉਨ੍ਹਾਂ ਨੇ ਪਹਿਲਾਂ ਦੁਸਮਣ ਤੇ
ਹਮਲਾ ਕੀਤਾ ਅਤੇ ਨਾਂ ਹੀ ਕਿਸੇ ਲੜਾਈ ਵਿਚ ਉਨ੍ਹਾਂ ਦੀ ਹਾਰ ਹੀ ਹੋਈ। ਮੁਸਲਮਾਨ ਪਠਾਣ
ਪੈਂਧੇ ਖਾਨ ਜੋ ਬਚਪਨ ਵਿਚ ਯਤੀਮ ਹੋ ਗਿਆ ਸੀ, ਗੁਰੂ ਜੀ ਪਾਸ ਆਇਆ। ਗੁਰੂ ਜੀ ਨੇ ਉਸਨੂੰ
ਵੀ ਫੌਜ ਵਿਚ ਸਾਮਲ ਕਰ ਲਿਆ। ਇਸ ਤਰਾਂ ਉਹ ਵੀ ਸਾਸਤਰ ਵਿਦਿਆ ਵਿਚ ਮਾਹਰ ਹੋਕੇ ਗੁਰੂ ਜੀ
ਦੀ ਫੌਜ ਵਿਚ ਜਰਨੈਲ ਦੀ ਪਦਵੀ ਤਕ ਪਹੁੰਚ ਗਿਆ ਅਤੇ ਗੁਰੂ ਜੀ ਦੇ ਇਤਨਾਂ ਲਾਗੇ ਹੋ ਗਿਆ
ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਉਸਨੂੰ ਆਪਣੇ ਪੁਤਰ ਦਾ ਰੁਤਬਾ ਦੇ ਦਿਤਾ। ਇਕ ਦਿਨ ਗੁਰੂ
ਜੀ ਨੇ ਬਾਬਾ ਗੁਰਦਿਤਾ ਜੀ ਦੀ ਸਕਾਇਤ ਤੇ ਪੈਂਧੇ ਖਾਨ ਨੂੰ ਉਸਦੇ ਦਾਮਾਦ ਦੁਆਰਾ ਫੜੇ
ਬਾਜ ਬਾਰੇ ਪੁਛਿਆ ਤਾਂ ਪੈਂਧੇ ਖਾਨ ਸਿਖ ਗੁਰੂਆਂ ਦੀ ਸੌਂਹ ਖਾ ਕੇ ਮੁਕਰ ਗਿਆ। ਜਦੋਂ ਭਾਈ
ਬਿਧੀ ਚੰਦ ਨੂੰ ਇਸ ਬਾਰੇ ਪਤਾ ਕਰਨ ਵਾਸਤੇ ਭੇਜਿਆ ਤਾਂ ਉਨ੍ਹਾਂ ਨੇ ਬਾਜ ਅਤੇ ਘੋੜਾ
ਅਸਮਾਨ ਖਾਨ ਪਾਸੋਂ ਲਿਆ ਕੇ ਗੁਰੂ ਜੀ ਅਗੇ ਹਾਜਰ ਕਰ ਦਿਤੇ ਜਿਸ ਤੇ ਪੈਂਧੇ ਖਾਨ ਨੇ ਆਪਣੀ
ਬੇਇਜਤੀ ਮਹਿਸੂਸ ਕਰਦਿਆਂ ਕੁਝ ਊਲ-ਜਲੂਲ ਵੀ ਬੋਲਿਆ ਜਿਸ ਤੇ ਭਾਈ ਬਿਧੀ ਚੰਦ ਨੇ ਉਸਨੂੰ
ਬਾਹੋਂ ਫੜ ਕੇ ਬਾਹਰ ਕਢ ਦਿਤਾ। ਪੈਂਧੇ ਖਾਨ ਸਿਖ ਜਰਨੈਲਾਂ ਅਤੇ ਗੁਰੂ ਹਰਿਗੋਬਿੰਦ ਸਾਹਿਬ
ਜੀ ਨੂੰ ਭਲੀ ਭਾਂਤ ਜਾਣਦਾ ਸੀ ਫਿਰ ਵੀ “ਜਦੋਂ ਗਿਦੜ ਦੀ ਮੌਤ ਆਉਂਦੀ ਹੈ ਤਾਂ ਉਹ ਪਿੰਡ
ਵਲ ਨੂੰ ਭਜਦਾ ਹੈ” ਦੇ ਆਖਾਣ ਅਨੁਸਾਰ ਸ਼ਕਾਇਤ ਲੈ ਕੇ ਮੁਗਲ ਬਾਦਸ਼ਾਹ ਪਾਸ ਪਹੁੰਚ ਗਿਆ ਅਤੇ
ਕਾਲੇ ਖਾਨ ਦੀ ਕਮਾਨ ਹੇਠ 50,000 ਫੌਜ ਚਾੜ ਲਿਆਇਆ। ਏਥੇ ਹੀ ਬਸ ਨਹੀਂ ਕੀਤੀ ਜਲੰਧਰ ਦੇ
ਸੂਬੇਦਾਰ ਕੁਤਬ ਖਾਨ (ਆਪਣੇ ਚਚੇਰੇ ਭਾਈ) ਪਾਸੋਂ 25,000 ਫੌਜ ਹੋਰ ਲੈ ਲਈ। ਇਸ ਤਰਾਂ
75,000 ਫੌਜ ਲੈ ਕੇ ਕਰਤਾਰ ਪੁਰ ਦੇ ਪਾਸ ਆਣ ਡੇਰਾ ਲਾਇਆ ਅਤੇ ਏਥੇ ਪਹੁੰਚ ਕੇ ਅਨਵਰ ਖਾਨ
ਨੂੰ ਏਲਚੀ ਬਣਾ ਕੇ ਗੁਰੂ ਸਾਹਿਬ ਨੂੰ ਡਰਾਵਾ ਦੇਣ ਵਾਸਤੇ ਭੇਜ ਦਿਤਾ। ਕਣਕ ਦੀ ਕਟਾਈ
ਹੋਣ ਕਰਕੇ ਗੁਰੂ ਜੀ ਕੋਲ ਕੇਵਲ 1800 ਸਿਖ ਹਾਜਰ ਸਨ ਬਾਕੀ ਆਪਣੀ ਫਸਲ ਕਟਣ ਲਈ ਘਰਾਂ ਨੂੰ
ਗਏ ਹੋਏ ਸਨ। ਅਨਵਰ ਖਾਨ ਦੀਆਂ ਉਚੀਆਂ ਨੀਵੀਆਂ ਗਲਾਂ ਸੁਣ ਕੇ ਗੁਰੂ ਜੀ ਨੇ ਦਬਕਾਂਦਿਆਂ
ਕਿਹਾ ਕਿ ਜਾ ਕਲ ਮੈਦਾਨੇਂ ਯੰਗ ਵਿਚ ਵੇਖ ਲਵਾਂਗੇ। ਬਸ ਏਨੀ ਕਹਿਣ ਦੀ ਦੇਰ ਹੋਈ ਕਿ ਭਾਈ
ਬਿਧੀ ਚੰਦ ਨੇ ਉਸ ਨੂੰ ਬਾਹੋਂ ਫੜ ਕੇ ਬਾਹਰ ਜਾਣ ਦਾ ਰਸਤਾ ਦਿਖਾ ਦਿਤਾ। ਅਗਲੇ ਦਿਨ ਲੜਾਈ
ਦੇ ਮੈਦਾਨ ਵਿਚ ਜਦੋਂ 75,000 ਫੌਜ ਦੇ ਦੋ ਜਰਨੈਲ ਸਿਖਾਂ ਨਾਲ ਲੜਾਈ ਕਰਦਿਆਂ ਮਾਰੇ ਗਏ
ਤਾਂ ਕਾਲੇ ਖਾਨ ਨੇ ਪੈਂਧੇ ਖਾਨ ਨੂੰ ਵੰਗਾਰਿਆ ਕਿ ਉਹ ਲੜਾਈ ਵਿਚ ਆਪ ਕਿਓਂ ਨਹੀਂ ਜਾਂਦਾ
ਤਾਂ ਪੈਂਧੇ ਖਾਨ ਦੀ ਮੌਤ ਉਸਨੂੰ ਮੈਦਾਨੇ ਯੰਗ ਵਿਚ ਲੈ ਗਈ ਜਿਥੇ ਉਹ ਲੜਾਈ ਦਾ ਪਿੜ ਖੁਲਾ
ਕਰਵਾ ਕੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਅਗੇ ਜਾ ਡਟਿਆ। ਗੁਰ ਜੀ ਨੇ ਉਸਨੂੰ ਪਹਿਲਾਂ
ਵਾਰ ਕਰਨ ਵਾਸਤੇ ਕਿਹਾ। ਜਦੋਂ ਉਸਦੇ ਤਿੰਨ ਵਾਰ ਖਾਲੀ ਗਏ ਤਾਂ ਗੁਰੂ ਜੀ ਨੇ ਉਸਨੂੰ ਘੋੜਾ
ਪਿਛੇ ਮੋੜਨ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਪਹਿਲੇ ਵਾਰ ਨਾਲ ਹੀ ਪੈਂਧੇ ਖਾਨ ਨੂੰ ਪਾਰ
ਬੁਲਾਇਆ। ਇਸ ਤਰਾਂ ਉਸਦੀ ਗਲਤ ਅਤੇ ਜਲਦ-ਬਾਜੀ ਦੀ ਸੋਚ ਉਸਦੀ ਮੌਤ ਦਾ ਕਾਰਣ ਬਣੀ।
ਗੁਰੂ ਗਬਿੰਦ ਸਿੰਘ ਜੀ ਨੇ 14 ਲੜਾਈਆਂ ਲੜੀਆਂ ਪ੍ਰੰਤੂ ਕਿਸੇ ਲੜਾਈ ਵਿਚ ਨਾਂ ਹੀ ਪਹਿਲਾਂ ਦੁਸ਼ਮਣ ਤੇ ਚੜਾਈ ਕੀਤੀ ਅਤੇ ਨਾਂ ਹੀ ਕਿਸੇ ਲੜਾਈ ਵਿਚ ਹਾਰ ਖਾਦੀ ਜਾਂ ਈਨ ਮੰਨੀਂ। ਅਨੰਦਪੁਰ ਸਾਹਿਬ ਦਾ ਕਿਲਾ ਵੀ ਛਡਣਾ ਪਿਆ ਅਤੇ ਚਮਕੌਰ ਦੀ ਗੜੀ ਵੀ ਪ੍ਰੰਤੂ ਹਾਰ ਦਾ ਮੂੰਹ ਨਹੀਂ ਦੇਖਿਆ ਇਥੋਂ ਤਕ ਕਿ ਔਰੰਗਜੇਬ ਨੂੰ ਜਫਰਨਾਮਾ ਲਿਖ ਕੇ ਸਾਫ ਸ਼ਬਦਾਂ ਵਿਚ ਕਹਿ ਦਿਤਾ, “ਐਹ ਔਰੰਗਜੇਬ, ਤੂੰ ਜਾਲਮ ਹਂੈ ਅਤੇ ਤੇਰੇ ਪਾਪ ਦਾ ਭਾਂਡਾ ਹੁਣ ਭਰ ਚੁਕਾ ਹੈ”। ਜਫਰਨਾਮਾਂ ਪੜ ਕੇ ਔਰੰਗਜੇਬ ਕੰਭ ਉਠਿਆ ਅਤੇ ਮੋੜਵੇਂ ਉਤਰ ਵਿਚ ਗੁਰੂ ਜੀ ਨਾਲ ਮੁਲਾਕਾਤ ਦੀ ਇਛਾ ਪ੍ਰਗਟ ਕੀਤੀ ਜੋ ਪੂਰੀ ਨਾਂ ਹੋ ਸਕੀ ਅਤੇ ਬਾਦਸ਼ਾਹ ਦੀ ਮੌਤ ਹੋ ਗਈ। ਔਰੰਗਜੇਬ ਦੀ ਮੌਤ ਤੋਂ ਬਾਦ ਜਦੋਂ ਉਸਦੇ ਪੁਤਰਾਂ ਵਿਚ ਤਖਤ ਵਾਸਤੇ ਲੜਾਈ ਹੋ ਰਹੀ ਸੀ ਤਾਂ ਬਹਾਦੁਰ ਸ਼ਾਹ ਦੀ ਬੇਨਤੀ ਉਤੇ ਗੁਰੂ ਜੀ ਨੇ ਭਾਈ ਧਰਮ ਸਿੰਘ ਦੀ ਕਮਾਨ ਹੇਠ ਸਿਖ ਫੌਜ ਮਦਦ ਵਾਸਤੇ ਭੇਜੀ। ਲੜਾਈ ਵਿਚ ਭਾਈ ਧਰਮ ਸਿੰਘ ਹਥੋਂ ਦਾਰਾ ਸ਼ਿਕੋਹ ਲੜਦਾ ਹੋਇਆ ਮਾਰਿਆ ਗਿਆ ਅਤੇ ਲੜਾਈ ਦਾ ਮੈਦਾਨ ਬਹਾਦੁਰ ਦੇ ਹਥ ਆ ਗਿਆ। ਬਹਾਦੁਰ ਸ਼ਾਹ ਨੇ ਰਾਜ ਸੰਭਾਲਦਿਆਂ ਹੀ ਭਾਈ ਧਰਮ ਸਿੰਘ ਹਥ ਗੁਰੂ ਜੀ ਨੂੰ ਦਰਸਨ ਦੇਣ ਵਾਸਤੇ ਬੇਨਤੀ ਪਤ੍ਰ ਭੇਜਿਆ। ਜਦੋਂ ਗੁਰੂ ਜੀ ਬਹਾਦੁਰ ਸ਼ਾਹ ਦੇ ਦਰਬਾਰ ਵਿਚ ਆਏ ਤਾਂ ਉਨ੍ਹਾਂ ਨੂੰ ਸ਼ਾਹੀ ਚੌਂਕੀ ਉਤੇ ਬੈਠਾਇਆ ਗਿਆ ਅਤੇ ਰਾਜਿਆਂ ਵਾਲਾ ਆਦਰ ਸਤਿਕਾਰ ਦਿਤਾ ਗਿਆ। ਸ਼ਾਹੀ ਕਾਜੀ ਦੇਖ ਕੇ ਈਰਖਾਲੂ ਹੋ ਗਿਆ ਅਤੇ ਬਿਨਾਂ ਸੋਚ ਗੁਰੂ ਜੀ ਨੂੰ ਨੀਵਾਂ ਦਿਖਾਉਣ ਤੇ ਤੁਲ ਗਿਆ ਅਤੇ ਲਗਾ ਪ੍ਰਸ਼ਨ ਤੇ ਪ੍ਰਸ਼ਨ ਕਰਨ। ਪਹਿਲੇ ਪ੍ਰਸ਼ਨ ਦੇ ਉਤਰ ਵਿਚ ਜਦ ਗੁਰੂ ਜੀ ਨੇ ਮੁਗਲ ਬਾਦਸ਼ਾਹ ਵਲ ਉਂਗਲ ਕਰ ਦਿਤੀ ਤਾਂ ਉਸਨੇ ਇਕ ਹੋਰ ਪ੍ਰਸ਼ਨ ਕੀਤਾ ਜਿਸਦੇ ਉਤਰ ਵਿਚ ਗੁਰੂ ਜੀ ਨੇ ਇਕ ਮੋਹਰ ਧਰਤੀ ਉਤੇ ਸੁਟਦਿਆਂ ਕਿਹਾ ਕਿ ਇਹ ਦੂਸਰੀ ਕਰਾਮਾਤ ਹੈ ਤਾਂ ਕਾਜੀ ਨੇ ਫਿਰ ਪ੍ਰਸ਼ਨ ਕਰ ਦਿਤਾ। ਜਿਓਂ ਹੀ ਉਸਨੇ ਤੀਜਾ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਨੇ ਰੋਹ ਵਿਚ ਆ ਕੇ ਤਲਵਾਰ ਕਢ ਕੇ ਕਿਹਾ ਕਿ ਇਹ ਆਖਰੀ ਕਰਾਮਾਤ ਹੈ ਜੋ ਏਸੇ ਵਕਤ ਤੇਰਾ ਸਿਰ ਕਲਮ ਕਰ ਸਕਦੀ ਹੈ। ਇਹ ਦੇਖ ਕੇ ਕਾਜੀ ਇਤਨਾਂ ਭੈ ਭੀਤ ਹੋਇਆ ਕਿ ਬਾਦਸ਼ਾਹ ਨੂੰ ਵਿਚ ਪੈ ਕੇ ਕਾਜੀ ਦੀ ਜਾਨ ਬਚਾਉਣੀ ਪਈ। ਜੇਕਰ ਬਾਦਸ਼ਾਹ ਵਿਚ ਨਾਂ ਆਉਂਦਾ ਤਾਂ ਕਾਜੀ ਨੇ ਬਿਨਾਂ ਸੋਚ ਕੀਤੇ ਪ੍ਰਸ਼ਨਾਂ ਕਰਕੇ ਆਪਣੀ ਜਾਨ ਤੋਂ ਹਥ ਧੋ ਬੈਠਣੇ ਸਨ।
ਬੰਦਾ ਸਿੰਘ ਬਹਾਦਰ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਲ ਭੇਜਿਆ ਸੀ ਤਾਂ ਹਰ ਤਰਾਂ ਦੀ ਸਿਖਿਆ ਦੇ ਕੇ ਅਤੇ ਪੂਰੀ ਤਰਾਂ ਸਮਝਾ ਬੁਝਾ ਕੇ ਭੇਜਿਆ ਸੀ ਜਿਸ ਵਿਚ ਕੁਝ ਗਲਾਂ ਨਾਂ ਕਰਨ ਦੀ ਵੀ ਸਿਖਿਆ ਸੀ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਦਾਖਿਲ ਹੁੰਦਿਆਂ ਹੀ ਸਾਰੇ ਇਲਾਕਿਆਂ ਵਿਚ ਸੁਨੇਹੇ ਭਿਜਵਾ ਦਿਤੇ ਅਤੇ ਹਜਾਰਾਂ ਦੀ ਗਿਣਤੀ ਵਿਚ ਸਿੰਘ ਵਹੀਰਾਂ ਘਤੀ ਬੰਦਾ ਬਹਾਦਰ ਦੇ ਝੰਡੇ ਥਲੇ ਆਣ ਇਕਤਰ ਹੋਏ। ਬੰਦਾ ਸਿੰਘ ਨੇ ਆੁੳਂਦਿਆਂ ਹੀ ਸਿੰਘਾਂ ਨੂੰ ਨਾਲ ਲੈ ਕੇ ਲਗ-ਪਗ ਸਾਰਾ ਪੰਜਾਬ ਜਿਤ ਕੇ ਖਾਲਸਾ ਰਾਜ ਦੀਆਂ ਧੁਮਾਂ ਪਾ ਦਿਤੀਆਂ। ਬੰਦਾ ਸਿੰਘ ਦੀ ਇਸ ਚੜਤ ਵੇਲੇ ਦਿਲੀ ਵਿਚ ਫਰਖਸੀਯਰ ਸਿੰਘਾਸਨ ਤੇ ਬਿਰਾਜਮਾਨ ਸੀ ਜੋ ਬੰਦਾ ਬਹਾਦਰ ਦੀਆਂ ਕਾਰਵਾਈਆਂ ਸੁਣ ਸੁਣ ਥਕ ਚੁਕਾ ਸੀ ਅਤੇ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਕੇ ਕੜੀ ਤੋਂ ਕੜੀ ਸਜਾ ਦੇਣ ਦੀ ਸੋਚ ਰਿਹਾ ਸੀ। ਓਧਰ ਬਹਾਦਰ ਬੰਦਾ ਸਿੰਘ ਵੀ ਆਪਣੇ ਸ਼ਾਹੀ ਠਾਠ ਬਾਠ ਵਿਚ ਆ ਚੁਕਾ ਸੀ। ਜਿਓਂ ਹੀ ਲੜਾਈ ਕਰਦਿਆਂ ਬੰਦਾ ਬਹਾਦਰ ਗੁਰਦਾਸ ਨੰਗਲ ਦੇ ਕਿਲੇ ਵਿਚ ਘਿਰ ਗਿਆ ਤਾਂ ਇਕ ਲਖ ਮੁਗਲ ਫੌਜ ਨੇ ਕਿਲੇ ਦੁਆਲੇ ਘੇਰਾ ਪਾ ਲਿਆ ਅਤੇ ਅੰਦਰ ਜਾਣ ਵਾਲੀ ਸਾਰੀ ਰਸਦ ਪਾਣੀ ਬੰਦ ਕਰ ਦਿਤੀ। ਜਦੋਂ ਅੰਦਰ ਘਿਰੀ ਹੋਈ ਫੌਜ ਭੁਖ ਦਾ ਸਾਹਮਣਾ ਕਰਨ ਲਗੀ ਤਾਂ ਸਿਖ ਜਰਨੈਲ ਦੋ ਧੜਿਆਂ ਵਿਚ ਵੰਡੇ ਗਏ। ਇਕ ਧੜਾ ਭਾਈ ਬਿਨੋਦ ਸਿੰਘ ਅਤੇ ਬਾਜ ਸਿੰਘ ਦਾ ਸੀ ਅਤੇ ਦੂਜਾ ਬੰਦਾ ਸਿੰਘ ਬਹਾਦਰ ਦਾ। ਭਾਈ ਬਿਨੋਦ ਸਿੰਘ ਅਤੇ ਭਾਈ ਬਾਜ ਸਿੰਘ ਗੁਰੂ ਸਾਹਿਬ ਦੀ ਫੌਜ ਵਿਚ ਰਹਿ ਕੇ ਕਈ ਯੰਗਾਂ ਲੜ ਚੁਕੇ ਸਨ। ਇਸ ਲਈ ਭਾਈ ਬਿਨੋਦ ਸਿੰਘ ਕਿਲਾ ਛਡਣ ਦੇ ਹਕ ਵਿਚ ਸੀ ਅਤੇ ਬੰਦਾ ਸਿੰਘ ਕਿਲੇ ਅੰਦਰ ਰਹਿ ਕੇ ਜੰਮ ਕੇ ਲੜਾਈ ਕਰਨ ਦੇ ਹਕ ਵਿਚ ਸੀ। ਓਧਰ ਮੁਗਲ ਫੌਜ ਕਈ ਤਰਾਂ ਦੇ ਲਾਲਚ ਦੇ ਕੇ ਸਿਖ ਫੌਜ ਨੂੰ ਕਿਲੇ ਦੇ ਦਰਵਾਜੇ ਖੋਲਣ ਵਾਸਤੇ ਕਹਿ ਰਹੀ ਸੀ। ਅੰਤ ਵਿਚ ਬੰਦਾ ਸਿੰਘ ਬਹਾਦਰ ਨੇ ਭਾਈ ਬਿਨੋਦ ਸਿੰਘ ਨੂੰ ਆਪਣੇ ਸਾਥੀਆਂ ਸਮੇਤ ਕਿਲਾ ਛਡਣ ਦੀ ਆਗਿਆ ਦੇ ਦਿਤੀ ਅਤੇ ਇਸ ਤਰਾਂ ਉਸ ਵੇਲੇ ਸਿਖ ਫੌਜ ਦੋ ਧੜਿਆਂ, ਤਤ ਖਾਲਸਾ (ਬਿਨੋਦ ਸਿੰਘ ਤੇ ਉਸਦੇ ਸਾਥੀ) ਅਤੇ ਬੰਧਈ ਖਾਲਸਾ (ਬੰਦਾ ਸਿੰਘ ਤੇ ਉਸਦੇ ਸਾਥੀ) ਵਿਚ ਵੰਡੀ ਗਈ। ਅਜ ਇਹ ਧੜੇ ਬੁਢਾ ਦਲ ਅਤੇ ਤਰਨਾਂ ਦਲ ਦੇ ਰੂਪ ਵਿਚ ਵਿਚਰ ਰਹੇ ਹਨ। ਤਤ ਖਾਲਸਾ ਦੇ ਚਲੇ ਜਾਣ ਤੋਂ ਬਾਦ ਬੰਧਈ ਖਾਲਸਾ (ਬੰਦਾ ਸਿੰਘ) ਨੂੰ ਕਿਲੇ ਦੇ ਦਰਵਾਜੇ ਖੋਲਣੇ ਪਏ ਜਿਸ ਨਾਲ ਦਰਵਾਜੇ ਖੁਲਦਿਆਂ ਹੀ ਬੰਦਾ ਸਿੰਘ ਸਮੇਤ ਆਪਣੇ 700 ਜਵਾਨਾਂ ਦੇ ਮੁਗਲਾਂ ਦੇ ਕਾਬੂ ਆ ਗਿਆ। ਪਿਛੋਂ ਮੁਗਲਾਂ ਨੇ ਜੋ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਨਾਲ ਕੀਤਾ ਉਸ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ। ਏਥੇ ਵੀ ਗਲ ਸੋਚ ਤੇ ਹੀ ਆ ਕੇ ਮੁਕਦੀ ਹੈ। ਬੰਦਾ ਸਿੰਘ ਆਪਣੀ ਸੋਚ ਤਤ ਖਾਲਸਾ ਦੀ ਸੋਚ ਨਾਲ ਨਾ ਮਿਲਾ ਸਕਿਆ ਅਤੇ ਨਾਂ ਹੀ ਇਹ ਸੋਚ ਸਕਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਦੋ ਵਾਰ ਖਾਲਸੇ ਦਾ ਹੁਕਮ ਮੰਨ ਕੇ ਆਨੰਦਪੁਰ ਅਤੇ ਚਮਕੌਰ ਦੇ ਕਿਲੇ ਛਡੇ ਸਨ। ਜੇਕਰ ਬੰਦਾ ਸਿੰਘ ਆਪਣੇ ਗੁਰੂ ਦਾ ਇਤਿਹਾਸ ਦੇਖਦਾ ਤਾਂ ਗੁਰਦਾਸ ਨੰਗਲ ਦੇ ਕਿਲੇ ਵਿਚ ਸਿਖਾਂ ਦੀਆਂ ਦੋ ਰਾਵਾਂ ਨਾ ਹੁੰਦੀਆਂ।
1947 ਵਿਚ ਦੇਸ ਦਾ ਬਟਵਾਰਾ ਹੋਇਆ ਜਿਸਦੀ ਸਮੁਚੀ ਜਿੰਮੇਵਾਰੀ ਅੰਗ੍ਰੇਜ ਹਕੂਮਤ ਨੂੰ ਜਾਂਦੀ ਹੈ। ਓਸੇ ਹਕੂਮਤ ਨੇ, ਭੂਪਿੰਦਰਾ ਸਿੰਘ (ਮਹਾਰਾਜਾ ਪਟਿਆਲਾ) ਅਤੇ ਸਰ ਜੋੰਿਗੰਦਰਾ ਸਿੰਘ (ਮਹਾਂਰਾਣੀ ਦਾ ਸਲਾਹਕਾਰ) ਰਾਹੀਂ ਸਮੇ ਦੇ ਸਿਖ ਆਗੂਆਂ ਨੂੰ ਪਾਕਿਸਤਾਨ ਵਾਂਗ ਆਪਣਾ ਵਖਰਾ ਖਿਤਾ (ਦੇਸ) ਲੈਣ ਵਾਸਤੇ ਕਿਹਾ ਪ੍ਰੰਤੂ ਉਸ ਵੇਲੇ ਸਰਦਾਰ ਬਲਦੇਵ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੀ ਸੋਚ ਇਕ ਨਾਂ ਹੋ ਸਕੀ ਅਤੇ ਨਾਂ ਹੀ ਸਿਖਾਂ ਦਾ ਵਖਰਾ ਦੇਸ ਬਣ ਸਕਿਆ ਪ੍ਰੰਤੂ ਬਟਵਾਰੇ ਦੇ ਸ਼ੀਘਰ ਬਾਦ (ਬਲਦੇਵ ਸਿੰਘ 1951 ਵਿਚ ਅਤੇ ਮਾਸਟਰ ਤਾਰਾ ਸਿੰਘ 1955 ਵਿਚ) ਧੋਖਾ-ਧੜੀ ਅਤੇ ਪੰਜਾਬੀ ਸੂਬੇ ਦਾ ਰਾਗ ਅਲਾਪਣ ਲਗ ਪਏ। ਉਸ ਸਮੇ ਤੋਂ ਇਹ ਰਾਗ “ਵੇਲਿਓਂ ਖੁੰਜੀ ਡੂਮਣੀ ਗਾਵੇ ਤਾਲ ਬੇਤਾਲ” ਵਾਂਗ ਭਾਰਤ ਸਰਕਾਰ ਨੇ ਬੇ-ਅਰਥ ਕਰ ਦਿਤਾ। ਇਕ ਸੋਚ ਦੇ ਕਾਰਣ ਸਿਖ ਕੌਮ ਅਜ ਤਕ ਕਿਨੀਆਂ ਕੁਬਾਨੀਆਂ ਦੇ ਚੁਕੀ ਹੈ ਇਸ ਬਾਰੇ ਇਤਿਹਾਸ ਹੀ ਜਾਣਦਾ ਹੈ।
ਹੁਣ ਜਦੋਂ ਅਸੀਂ ਇਕੀਵੀਂ ਸਦੀ ਵਿਚ ਪੁਰਾਣੇ ਇਤਿਹਾਸ ਨੂੰ ਦੇਖ ਕੇ ਨਵੀਂਆਂ ਘਟਨਾਵਾਂ ਵਲ ਝਾਤ ਮਾਰਦੇ ਹਾਂ ਤਾਂ ਸਿਖਾਂ ਦੀ ਬੇੜੀ ਅਜ ਵੀ ਮੰਝਦਾਰ ਵਿਚ ਅਤੇ ਬਿਨਾਂ ਚਪੂ ਨਜਰੀਂ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਪੰਦਰਵੀਂ ਸਦੀ ਵਿਚ ਸਿਖੀ ਸਿਧਾਂਤ (ਸਿਖ ਧਰਮ) ਕੇਵਲ ਵੈਸ਼ ਅਤੇ ਸੂਦਰ ਜਾਤੀਆਂ ਵਾਸਤੇ ਹੀ ਬਣਾਇਆ ਸੀ ਕਿਉਂਕਿ ਬ੍ਰਹਮਣ ਇਨ੍ਹਾਂ ਦੋਹਾਂ ਜਾਤੀਆਂ ਨੂੰ ਹੀ ਮੰਦਰਾਂ ਵਿਚ ਜਾਣ ਤੋ ਰੋਕਦੇ ਸਨ। ਸਿਖ ਧਰਮ ਵਿਚ ਜਾਤ-ਪਾਤ ਨੂੰ ਕੋਈ ਦਰਜਾ ਨਹੀਂ ਦਿਤਾ ਗਿਆ। ਸਿਖਾਂ ਦਾ ਮਕਾ ਹਰਿਮੰਦਰ ਸਾਹਿਬ ਸਭ ਤੋਂ ਪਹਿਲਾ ਧਾਰਮਕ ਸਥਾਨ ਹੈ ਜਿਸਦੇ ਅੰਦਰ ਦਾਖਲ ਹੋਣ ਲਈ ਚਾਰ ਦਰਵਾਜੇ ਹਨ ਜਿਨਾਂ ਦਾ ਸੰਕੇਤ ਚਾਰ ਜਾਤੀਆਂ ਵਲ ਹੈ। ਗੁਰੂ ਅਰਜਨ ਦੇਵ ਜੀ ਨੇ ਆਦਿ-ਗਰੰਥ ਦੀ ਰਚਨਾਂ ਸਮੇਂ ਬਾਬਾ ਫਰੀਦ, ਭਗਤ ਕਬੀਰ, ਧੰਨਾਂ ਭਗਤ, ਭਗਤ ਰਵੀਦਾਸ ਅਤੇ ਭਟਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਵਾਲਾ ਇਲਾਹੀ ਬਾਣੀ ਦਾ ਦਰਜਾ ਦਿਤਾ ਸੀ ਜੋ ਅਜ ਵੀ ਜਿਉਂ ਦਾ ਤਿਓਂ ਹੀ ਹੈ। ਅਜ ਜੇਕਰ ਕੋਈ ਮਨੁਖ ਕਿਸੇ ਵਿਦੇਸ਼ੀ ਮੁਲਕ ਤੋਂ ਪੰਜਾਬ ਜਾਕੇ ਜਾਤ ਪਾਤ ਦਾ ਹੋਕਾ ਦਿੰਦਾ ਹੈ ਅਤੇ ਜਦੋਂ ਉਸਨੂੰ ਫੜ ਕੇ ਥਾਣੇ ਵਿਚ ਬੰਦ ਕਰ ਦਿਤਾ ਜਾਂਦਾ ਹੈ ਤਾਂ ਲਿਖਤੀ ਮਾਫੀਨਾਮਾਂ ਦੇ ਕੇ ਬਾਹਰ ਆਕੇ ਅਤੇ ਆਪਣੇ ਵਿਦੇਸ਼ੀ ਮੁਲਕ ਵਾਪਸ ਆ ਕੇ ਫਿਰ ਉਹ ਹੀ ਰਾਗ ਆਲਾਪਦਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਸਿਖ ਕਹਿੰਦਿਆਂ ਸ਼ਰਮ ਆਉਣੀ ਚਾਹੀਦੀ ਹੈ ਅਤੇ ਆaਪਣੀ ਇਸ ਸੋਚ ਉਤੇ ਲਾਹਨਤ ਪਾਉਣੀ ਚਾਹੀਦੀ ਹੈ। ਗੁਰੂ ਗਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਅਤੇ ਭਾਈ ਜੈਤਾ ਅਤੇ ਪੰਜ ਪਿਆਰੇ ਜਾਤ-ਪਾਤ ਦੇ ਖੰਡਨ ਦੀ ਇਕ ਅਜਿਹੀ ਮਿਸਾਲ ਹੈ ਜੋ ਰਹਿੰਦੀ ਦੁਨੀਆਂ ਤਕ ਕਾਇਮ ਰਹੇਗੀ। ਦਸ ਗੁਰੂ ਸਾਹਿਬਾਨ ਦੇ ਕਾਲ ਵਿਚ ਤਾਂ ਕਿਸੇ ਸਿਖ ਨੂੰ ਸਰਦਾਰ ਵੀ ਨਹੀਂ ਕਿਹਾ ਗਿਆ ਕਿਉਂਕਿ ਇਹ ਇਕ ਰੁਤਬਾ ਹੈ ਜੋ ਭਾਰਤ ਵਿਚ ਅੰਗ੍ਰੇਜ ਰਾਜ ਸਮੇ ਚਾਲੂ ਹੋਇਆ ਹੈ। ਪਟੇਲ ਖਾਨਦਾਨ ਨੂੰ ਇਹ ਰੁਤਬਾ (ਸਰਦਾਰ ਪਟੇਲ) ਸਭ ਤੋਂ ਪਹਿਲਾਂ ਮਿਲਿਆ ਸੀ। ਅਜ ਜਦੋਂ ਕੋਈ ਵਿਅਕਤੀ ਸਿਖੀ ਭੇਸ ਵਿਚ ਜਾਤ-ਪਾਤ ਵਰਗੀ ਗਲ ਕਰਦਾ ਹੈ ਤਾਂ ਉਹ ਸਿਖ ਮਾਰੂ ਤਾਂ ਹੋ ਸਕਦਾ ਹੈ ਪ੍ਰੰਤੂ ਜਾਤ ਪਾਤ ਵਿਚ ਵਿਸ਼ਵਾਸ ਰਖਣ ਕਾਰਨ ਸਿਖ ਕਦੀ ਨਹੀਂ ਹੋ ਸਕਦਾ ਕਿਉਂਕਿ ਗੁਰੂ ਹਰਿ ਰਾਏ ਜੀ ਨੇ ਤਾਂ ਗੁਰਬਾਣੀ ਦਾ ਇਕ ਸ਼ਬਦ ਬਦਲਣ ਵਾਲੇ ਰਾਮ ਰਾਏ ਨੂੰ ਗੁਰ-ਗਦੀ ਤੋਂ ਵਾਂਝਿਆਂ ਕਰ ਦਿਤਾ ਸੀ ਤਾਂ ਭਗਤ ਰਵੀ ਦਾਸ ਦੀ ਅੰਸ ਨੂੰ ਚਮਾਰ ਕਹਿਣ ਵਾਲਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਕਿਵੇਂ ਮਨ ਸਕਦਾ ਹੈ। ਸਿਖਾਂ ਨੂੰ ਅਜਿਹੀ ਸੋਚ ਰਖਣ ਵਾਲੇ ਮਨੁਖਾਂ ਤੋਂ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ।
ਨੋਟ: ਲੇਖ ਗੁਰਮੁਖੀ ਲਿਪੀ ਵਿਚ ਹੈ ਇਸ ਲਈ ਪੁਠੀ ਟੋਪੀ ਅਤੇ ਬੇਲੋੜੀਆਂ ਬਿੰਦੀਆਂ ਨਹੀ ਲਾਈਆਂ ਗਈਆਂ।
****