Showing posts with label ਬਲਵਿੰਦਰ ਸਿੰਘ ਚਾਹਲ. Show all posts
Showing posts with label ਬਲਵਿੰਦਰ ਸਿੰਘ ਚਾਹਲ. Show all posts

ਦਰੀ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ

ਪੰਜਾਬੀ ਸੱਭਿਆਚਾਰ ਵਿੱਚ ਹੋਰ ਕਈ ਚੀਜ਼ਾਂ ਦੇ ਨਾਲ਼ ਨਾਲ਼ ਦਰੀ ਦਾ ਬੜਾ ਢੁਕਵਾਂ ਤੇ ਡੂੰਘਾ ਸਥਾਨ ਰਿਹਾ ਹੈ ਅਤੇ ਕਿਸੇ ਹੱਦ ਤੱਕ ਅੱਜ ਵੀ ਹੈ । ਦਰੀ ਵਿੱਚੋਂ  ਪੰਜਾਬੀ ਸੱਭਿਆਚਾਰ ਦੀ ਝਲਕ ਬੜੀ ਡੁੱਲ੍ਹ ਡੁੱਲ੍ਹ ਕੇ ਪਿਆ ਕਰਦੀ ਸੀ । ਇਸ ‘ਤੇ ਪਾਏ ਫੁੱਲ, ਵੇਲ ਬੂਟੇ,  ਘੁੱਗੀਆਂ ਬਟੇਰ, ਸ਼ੇਰ ਚੀਤੇ  ਤੇ ਹੋਰ ਕਈ ਕਿਸਮ ਦੇ ਨਮੂਨੇ ਮੁਟਿਆਰਾਂ ਦੇ ਦਿਲਾਂ ਦੀਆਂ ਰੀਝਾਂ ਵਾਲੀ ਗੱਲ ਆਪ ਮੁਹਾਰੇ ਹੀ ਕਰ ਜਾਇਆ ਕਰਦੇ ਸਨ । ਉਣੀ ਹੋਈ ਦਰੀ ਜਿੱਥੇ ਮੁਟਿਆਰ ਦੇ ਦਿਲ ਦੀ ਗੱਲ ਕਰਦੀ ਸੀ ਉੱਥੇ ਇਹ ਘਰ ਦੀਆਂ ਸੁਆਣੀਆਂ ਵਲੋਂ ਕੀਤੀ ਗਈ ਮਿਹਨਤ ਅਤੇ ਕਾਰੀਗਰੀ ਨੂੰ ਉਘਾੜ ਕੇ ਉਭਾਰਿਆ ਕਰਦੀ ਸੀ ।  ਭਾਵ ਕਪਾਹ ਚੁੱਗ ਕੇ, ਸੁਕਾ ਕੇ ਪਿੰਜਣੀ, ਫਿਰ ਇਸ ਦਾ  ਸੂਤ ਕੱਤਕੇ ਰੰਗਣਾ ਅਤੇ ਬਾਅਦ ਵਿੱਚ ਇਸ ਨੂੰ ਦਰੀ ਦਾ ਰੂਪ ਦੇਣਾ ਆਦਿ ਕੰਮ ਬੜੀ ਮਿਹਨਤ ਤੇ ਲਗਨ ਦੀ ਮੰਗ ਕਰਦੇ ਹਨ । ਦਰੀ ਜਿੱਥੇ ਪੰਜਾਬ ਦੇ ਪੇਂਡੂ ਜੀਵਨ ਦੀ ਤਰਜਮਾਨੀ ਕਰਦੀ ਹੈ ਉੱਥੇ ਇਹ ਪੰਜਾਬੀ ਹਸਤ ਕਲਾ ਦੇ ਰੂਪ ਨੂੰ ੳਜਾਗਰ ਕਰਕੇ ਲੋਕਾਂ ਦੀ ਕਲਾ ਨੂੰ ਸਿਖਰ ਤੇ ਵੀ ਲੈ ਕੇ ਜਾਂਦੀ ਹੈ । ਬੇਸ਼ੱਕ  ਦਰੀ ਉਣਨਾ ਪੰਜਾਬੀ ਔਰਤਾਂ ਦੀ ਜ਼ਰੂਰਤ ਸੀ ਅਤੇ ਇੱਕ  ਸ਼ੌਂਕ ਦੇ ਤੌਰ ਤੇ ਵੀ ਪ੍ਰਚਲਿਤ ਹੋਈ ਪਰ ਇਸ ਤੋਂ ਅੱਗੇ ਇਹ ਇੱਕ ਰੁਜ਼ਗਾਰ ਦੇ ਤੌਰ ਤੇ ਵੀ ਪ੍ਰਸਿੱਧ ਹੋਇਆ ਕੰਮ  ਸੀ। ਮੁਟਿਆਰਾਂ ਆਪਣੇ ਤਿਆਰ ਕੀਤੇ ਜਾਣ ਵਾਲੇ ਦਾਜ ਵਿੱਚ ਬੜੀ ਰੀਝ ਨਾਲ ਦਰੀਆਂ ਉਣ ਕੇ ਰੱਖਿਆ ਕਰਦੀਆਂ ਸਨ । ਹਰ ਮੁਟਿਆਰ ਦੀ ਇਹ ਕੋਸਿ਼ਸ਼ ਹੁੰਦੀ ਸੀ ਕਿ ਉਸਦੇ ਸਹੁਰੇ ਘਰ ਵਿੱਚ ਉਸ ਵਲੋਂ ਲਿਆਂਦੇ ਦਾਜ ਦੀਆਂ ਗੱਲਾਂ ਹਰ ਮੂੰਹ ਤੇ ਹੋਣ । ਇਸ ਲਈ ਉਹ ਆਪਣੇ ਦਾਜ ਨੂੰ ਬੜੇ ਉਤਸ਼ਾਹ ਨਾਲ ਤਿਆਰ ਕਰਿਆ ਕਰਦੀ ਸੀ ਤੇ ਦਰੀ ਦਾਜ ਦਾ ਇੱਕ ਪ੍ਰਮੁੱਖ ਹਿੱਸਾ ਹੋਣ ਕਰਕੇ ਮੁਟਿਆਰ ਦਾ ਦਰੀ ਤੇ ਵੀ ਪੂਰਾ ਤਾਣ ਲੱਗ ਜਾਂਦਾ ਸੀ ।  

ਚੌਂਕਾ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ, ਇਟਲੀ


ਜੇ ਚੌਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ, ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ, ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ । ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ । ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜਿ਼ੰਦਗੀ ਇੰਨੀ ਜਿ਼ਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ । ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ। 

ਮੰਜਾ ਤੇ ਨਵਾਰੀ ਪਲੰਘ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਟੁਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇ

ਹੁਣ ਤਾਂ ਸੌਣ ਲਈ ਪਲਾਈ ਦੇ ਬਣੇ ਹੋਏ ਬੈੱਡ ਜਾਂ ਲੋਹੇ ਦੇ ਮੰਜੇ ਬਣ ਗਏ  ਹਨ ਪਰ ਕਿਸੇ ਵੇਲੇ ਵਾਣ ਦੇ ਮੰਜੇ ਅਤੇ ਨਵਾਰੀ ਪਲੰਘ ਹੋਇਆ ਕਰਦੇ ਸਨ । ਮੰਜੇ ਅਤੇ ਪਲੰਘ ਦੀ ਬਣਤਰ ਬੇਸ਼ੱਕ ਇੱਕੋ ਇੱਕੋ ਜਿਹੀ ਸੀ ਪਰ ਪਲੰਘ ਦਾ ਰੁਤਬਾ ਉੱਚਾ ਹੁੰਦਾ ਸੀ ਅਤੇ ਮੰਜਾ ਜਿਆਦਾ ਵਰਤੋਂ ਵਿੱਚ ਹੋਣ ਕਰਕੇ ਵੀ ਰੁਤਬੇ ਵਿੱਚ ਨੀਵਾਂ ਹੀ ਰਿਹਾ ਹੈ । ਕਿਸੇ ਆਏ ਗਏ ਤੇ ਪਲੰਘ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਦੋਂ ਕਿ ਘਰੇ਼ਲੂ ਕੰਮਾਂ ਕਾਰਾਂ ਜਾਂ ਵਰਤੋਂ ਲਈ ਮੰਜਾ ਹੀ ਪ੍ਰਧਾਨ ਸੀ । ਪਰ ਦਾਜ ਵਿੱਚ ਜਿਆਦਾਤਰ ਨਵਾਰੀ ਪਲੰਗ ਜਾਂ ਸੂਤੜੀ ਦੇ ਬੁਣੇ ਹੋਏ ਮੰਜਿਆਂ ਨੂੰ ਦਿੱਤਾ ਜਾਂਦਾ ਸੀ । ਵਾਣ ਦਾ ਮੰਜਾ ਸਿਰਫ਼ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸੀ । ਸੋਹਣੇ ਬਣਾਏ ਹੋਏ ਸੂਤੜੀ ਦੇ ਮੰਜੇ ਜਾਂ ਪਲੰਘ ਆਮ ਤੌਰ ਤੇ ਘਰ ਦੀ ਬੈਠਕ ਵਿੱਚ ਡਾਹੇ ਜਾਂਦੇ ਸੀ ਜਿਸ ਨੂੰ ਆਏ ਗਏ ਪ੍ਰਾਹੁਣਿਆਂ ਲਈ ਵਰਤਿਆ ਜਾਂਦਾ ਸੀ । ਸੋਹਣੀ ਕਢਾਈਦਾਰ ਚਾਦਰ ਵਾਲਾ ਬਿਸਤਰਾ ਵਿਛਾ ਕੇ ਇਨਾਂ ਨੂੰ ਸਜਾਇਆ ਜਾਂਦਾ ਸੀ ।

ਚਰਖਾ.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’



ਚਰਖਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਵਿੱਚ ਬੜਾ ਨਿਵੇਕਲਾ ਸਥਾਨ ਰੱਖਦਾ ਹੈ । ਇਸ ਦਾ  ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਮਹਿਲਾਵਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜਿ਼ਆਦਾ ਨਜ਼ਦੀਕ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ । ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ  ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉੱਥੇ ਉਹ ਇਸ ਦੇ ਹਾਰ ਸਿ਼ੰਗਾਰ ਲਈ ਸੋਨੇ  ਅਤੇ  ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ  ਹੋ ਜਾਦਾ ਹੈ ਜਿਵੇਂ


 

ਸੰਦੂਕ......... ਲੇਖ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਹਰ ਘਰ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜਾਂ ਵੀ । ਅੱਜ ਕੱਲ੍ਹ ਘਰ ਬਣਾਉਂਦੇ ਸਾਰ ਹੀ ਸੀਮੈਂਟ ਦੀ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ ।  ਪਰ ਕਿਸੇ ਵੇਲੇ ਘਰਾਂ ਵਿੱਚ ਲੱਕੜ ਦੇ ਸੰਦੂਕ ਹੋਇਆ ਕਰਦੇ ਸਨਅੱਜ ਵੀ ਕਈ ਘਰਾਂ ਵਿੱਚ ਸੰਦੂਕ ਵੇਖਣ ਨੂੰ ਮਿਲਦੇ ਹਨ । ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂਇਸ ਕਰਕੇ  ਬਹੁਤੇ ਲੋਕਾਂ ਨੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇੱਕ ਫਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿੱਤਾ ਹੈ ।  ਸੰਦੂਕ ਆਮ ਹੀ  ਦਿੱਤੇ ਜਾਣ ਵਾਲੇ ਦਾਜ ਵਿੱਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਆਪਣੇ ਪੇਕਿਆਂ ਦੀ ਦਿੱਤੀ  ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ  

ਹਲ਼.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”


          ਹਲ਼  ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ  ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ  ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ  ਨਾਮੁਮਕਿਨ ਹੈ । ਜੇਕਰ ਹਲ ਨੂੰ  ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀ 
“ਜ਼ਮੀਨ ਵਾਹਿਆਂ ਫਸਲ਼ ਗਾਹਿਆਂ”

       ਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ ਵਾਟ ਤੱਕ ਨੱਕ ਦੀ ਸੇਧ ਤੇ ਹੀ ਸਿੱਧਾ ਹਲ਼ ਚਲਾੳਂਦਾ ਹੁੰਦਾ ਸੀ ਕਿਤੋਂ ਵੀ ਕੋਈ ਵਿੰਗ ਟੇਡ ਨਜ਼ਰ ਨਹੀਂ ਆਉਂਦੀ ਸੀ । ਜਿਸਤੋਂ ਭਾਵ ਹੈ ਕਿ ਹਲ਼ ਚਲਾਉਣਾ ਵੀ ਇੱਕ ਕਲਾ ਹੈ । ਨਹੀਂ ਤਾਂ ਅਨਜਾਣ ਬੰਦਾ ਬਲਦਾਂ ਦੇ ਗਿੱਟੇ ਹੀ ਜ਼ਖਮੀ ਕਰੀ ਰੱਖੇ । ਹਲ਼ ਵੀ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਕਿ ਜਮੀਨ ਵਹੁਣ ਲਈ ਹਲ ਆਮ ਕਿਸਮ ਦਾ ਹੁੰਦਾ ਹੈ,ਜਿਸ ਨਾਲ ਜ਼ਮੀਨ ਨੂੰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ।  ਬਿਜਾਈ ਲਈ ਹਲ਼ ਲੱਕੜ ਦਾ ਬਣਾਇਆ ਜਾਂਦਾ ਸੀ ਜੋ ਕਿ ਬਹੁਤਾ ਡੂੰਘਾ ਨਹੀਂ ਜਾ ਸਕਦਾ ਅਤੇ ਸਿਰਫ ਤਿਆਰ ਜ਼ਮੀਨ ਵਿੱਚ ਹੀ ਚਲਾਇਆ ਜਾ ਸਕਦਾ ਸੀ ਜਿਸ ਨਾਲ ਪੋਰ ਬੰਨ ਕੇ ਹਾਲੀ਼ ਗਲ ਵਿੱਚ ਬੀਜ ਦੀ ਝੋਲੀ ਪਾਕੇ ਨਾਲ ਨਾਲ ਬੀਜ ਵੀ ਕੇਰਦਾ ਹੁੰਦਾ ਸੀ ਤੇ ਹਲ਼ ਵੀ ਚਲਾੳਂਦਾ ਹੁੰਦਾ ਸੀ ।  ਅਤੇ ਇੱਕ ਹਲ਼ ਉਲਟਾਂਵਾ ਹਲ ਜੋ ਕਿ ਜ਼ਮੀਨ ਨੁੰ ਪਲਟਣ ਲਈ ਚਲਾਇਆ ਜਾਦਾ ਸੀ । ਜਿਸ ਵਾਸਤੇ ਤਕੜੇ ਬਲਦਾਂ ਦਾ ਹੋਣਾ ਬਹੁਤ ਜ਼ਰੂਰੀ ਸੀ । ਅੱਜ ਇਨਾਂ ਹਲ਼ਾਂ ਦੀ ਜਗਾ

ਖੂਹ.........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਖੂਹ ਸਾਡੇ ਸਭਿਆਚਾਰ ਅਤੇ ਜਿ਼ੰਦਗੀ ਦਾ ਕਦੇ ਇੱਕ ਅਹਿਮ ਹਿੱਸਾ ਹੋਇਆ ਕਰਦਾ ਸੀ । ਜਿੱਥੇ ਖੂਹ ਨਾਲ ਜੱਟ ਦਾ ਅਟੁੱਟ ਰਿਸ਼ਤਾ ਸੀ ਉੱਥੇ ਘਰ ਦੀਆਂ ਸੁਆਣੀਆਂ ਦਾ ਵੀ ਖੂਹ ਨਾਲ ਬੜਾ ਮੋਹ ਵਾਲਾ ਸੰਬੰਧ ਹੁੰਦਾ ਸੀ । ਸੁਆਣੀਆਂ ਜਦੋਂ ਖੂਹ ਤੇ ਪਾਣੀ ਭਰਨ ਜਾਇਆ ਕਰਦੀਆਂ ਸਨ ਤਾਂ ਕਈ ਆਪਸ ਵਿੱਚ ਪਾਣੀ ਦੇ ਘੜੇ ਸਿਰ ਤੇ ਚੁੱਕਣ ਲਈ ਸ਼ਰਤ ਲਾ ਲਿਆ ਕਰਦੀਆਂ ਸਨ ਕਿ ਕਿਹੜੀ ਸੁਆਣੀ ਇੱਕ ਤੋਂ ਵੱਧ  ਪਾਣੀ ਦੇ ਭਰੇ ਘੜੇ ਸਿਰ ਤੇ ਚੁੱਕ ਸਕਦੀ ਹੈ । ਕੋਈ ਤਕੜੇ ਜੱਸੇ ਵਾਲੀ ਦੋ ਜਾਂ ਤਿੰਨ ਤੱਕ ਘੜੇ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਆਪਣੀਆਂ ਸਹੇਲੀਆਂ ਤੇ ਜਮਾਉਂਦੀ ਹੁੰਦੀ ਸੀ ।ਇਸੇ ਤਰਾਂ  ਹਾਸੇ ਠੱਠੇ ਦੇ ਮਾਹੌਲ ਵਿੱਚ ਸੁਆਣੀਆਂ ਆਪਣਾ ਵਕਤ ਗੁਜ਼ਾਰਦੀਆਂ ਸਨ ਤੇ ਕਈ ਤਰਾਂ ਦੇ ਗੀਤਾਂ, ਤੱਥਾਂ ਤੇ ਟੋਟਕਿਆਂ ਨੂੰ ਜਨਮ ਦਿੰਦੀਆਂ ਸਨ ਜੋ ਬਾਅਦ ਵਿੱਚ ਹੌਲੀ ਹੌਲੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ ਸਨ । ਬੇਸ਼ੱਕ  ਵਿਗਿਆਨਕ ਯੁੱਗ ਦੇ ਕਾਰਨ ਖੂਹ ਖਤਮ ਹੋ ਚੁੱਕੇ ਹਨ । ਜੱਟ ਜਿ਼ਮੀਦਾਰ ਸਿੰਚਾਈ ਵਾਸਤੇ ਸਬਮਰਸੀਬਲ ਮੋਟਰਾਂ ਦੀ ਵਰਤੋਂ ਕਰਦੇ ਹਨ ਤੇ ਸੁਆਣੀਆਂ ਅੱਜ ਕੱਲ ਪਾਣੀ ਲਈ ਟੂਟੀ ਦੀ ਵਰਤੋਂ ਕਰਦੀਆਂ ਹਨ । ਹੁਣ ਤਾਂ ਵਿਚਾਰਾ ਨਲਕਾ ਵੀ ਕਿਸੇ ਕਿਸੇ ਘਰ