ਕੁੜੀਆਂ ਭੋਲ਼ੀਆਂ ਨਹੀਂ ਹੁੰਦੀਆਂ, ਉਨ੍ਹਾਂ ਨੂੰ ਭੋਲ਼ੀਆਂ ਰੱਖ ਲਿਆ ਜਾਂਦਾ ਹੈ। ਏਸੇ ਲਈ ਉਹ ਸਮਾਜ ਵਿੱਚ ਤਰਸ ਦੇ ਪਾਤਰ ਦੇ ਤੋਰ ਤੇ ਜਾਣੀਆਂ ਜਾਂਦੀਆਂ ਹਨ। ਕੁੜੀਆਂ ਨੇ ਆਪ ਕਦੇ ਨਹੀਂ ਚਾਹਿਆ ਕਿ ਉਹ ਸਮਾਜ ਵਿੱਚ ਕਿਸੇ ਨਾਲੋਂ ਵੀ ਘੱਟ ਅਖਵਾਉਣ। ਜੇ ਕਰ ਕੁੜੀਆਂ ਦੀ ਜੰਮਦੇ ਸਾਰ ਮੁੰਡਿਆਂ ਵਰਗੀ ਪਰਵਰਿਸ਼ ਕੀਤੀ ਜਾਵੇ ਤਾਂ ਛੇ ਸਾਲ ਦੀ ਉਮਰ ਤੱਕ ਕੁੜੀਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੁੜੀਆਂ ਹਨ, ਤੇ ਉਨ੍ਹਾਂ ਦੇ ਭਰਾ ਮੁੰਡੇ। ਅਣਜਾਣੇ ਵਿੱਚ ਕੁੜੀਆਂ 'ਤੇ ਲਗਾਈਆਂ ਗਈਆਂ ਬੰਦਿਸ਼ਾਂ ਹੀ ਉਨ੍ਹਾਂ ਲਈ ਘਾਤਕ ਸਾਬਿਤ ਹੁੰਦੀਆਂ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੰਦਿਸ਼ਾਂ ਹੀ ਬਗਾਵਤ ਉਪਜਦੀਆਂ ਹਨ ਤੇ ਬਗਾਵਤਾਂ ਹਾਨੀ-ਲਾਭ ਨਹੀਂ ਵੇਖਦੀਆਂ।