ਕੇਂਦਰੀ
ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਜਦੋਂ ਇਕ ਨੌਜਵਾਨ ਨੇ ਚਪੇੜ ਮਾਰੀ ਤਾਂ ਦੇਸ਼ ਭਰ ਵਿਚ
ਇੱਕ ਵਾਰ ਫਿਰ ਤਹਿਲਕਾ ਮੱਚ ਗਿਆ। ਹਰਵਿੰਦਰ ਸਿੰਘ ਨਾਮੀ ਇਸ ਨੌਜਵਾਨ ਮੁਤਾਬਕ ਉਸ ਨੇ
ਮਹਿੰਗਾਈ ਤੋਂ ਤੰਗ ਆਏ ਆਮ ਆਦਮੀ ਦੀ ਪ੍ਰਤੀਨਿਧਤਾ ਕਰਦਿਆਂ ਇਹ ਕੰਮ ਕੀਤਾ ਹੈ। ਇਸ
ਨੌਜਵਾਨ ਨੂੰ ਆਪਣੇ ਕੀਤੇ ਦਾ ਰਤੀ ਭਰ ਵੀ ਅਫਸੋਸ ਨਹੀਂ। ਇਸ ਤੋਂ ਪਹਿਲਾਂ ਉਹ ਸਾਬਕਾ
ਟੈਲੀਕਾਮ ਮੰਤਰੀ ਸੁਖਰਾਮ ਉਪਰ ਵੀ ਦਿੱਲੀ ਦੀ ਰੋਹਿਣੀ ਅਦਾਲਤ ਵਿਚ ਹਮਲਾ ਕਰ ਚੁੱਕਾ ਹੈ।
ਸ਼ਰਦ ਪਵਾਰ ਐਨ.ਸੀ.ਪੀ. ਦੇ ਪ੍ਰਧਾਨ ਨੇ ਅਤੇ
ਉਹ ਤਿੰਨ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਉਹ ਹੁਣ ਖੇਤੀਬਾੜੀ
ਮੰਤਰੀ ਅਤੇ ਮਨਿਸਟਰ ਆਫ ਅਫੇਅਰਜ਼, ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ ਹੋਣ ਦੇ ਨਾਲ ਨਾਲ ਉਹ
ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਵੀ ਨੇ । ਸ਼ਰਦ ਪਵਾਰ ਕੌਮਾਂਤਰੀ ਕ੍ਰ੍ਰਿਕਟ ਕੌਂਸਲ
ਦੇ ਮੌਜੂਦਾ ਪ੍ਰਧਾਨ ਵੀ ਨੇ। ਰਾਜਨੀਤੀ ਦੀਆਂ ਸਫਲ ਪਾਰੀਆਂ ਖੇਡਣ ਦੇ ਨਾਲ ਨਾਲ ਉਹਨਾਂ
ਕ੍ਰਿਕਟ ਰਾਜਨੀਤੀ ਦੀਆਂ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਨੇ। ਉਹ ਮਹਿੰਗਾਈ ਨੂੰ ਰੋਕਣ ਵਿਚ
ਭਾਵੇਂ ਕੋਈ ਦਿਲਚਸਪੀ ਨਾ ਲੈਂਦੇ ਹੋਣ ਪਰ ਕ੍ਰਿਕਟ ਵਿਚ ਪੂਰੀ ਦਿਲਚਸਪੀ ਲੈਂਦੇ ਨੇ। ਇਸ
ਲਈ ਕਿ ਕਿਉਂ ਨਾਂ ਉਹਨਾਂ ਨੂੰ ਖੇਡ ਮੰਤਰੀ ਹੀ ਨਾ ਬਣਾ ਦਿੱਤਾ ਜਾਵੇ!! ਕਈ ਮੰਤਰਾਲੇ
ਆਪਣੇ ਕੋਲ ਹੋਣ ਕਾਰਨ ਉਹਨਾਂ ਪਿਛਲੇ ਸਮੇਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ ਕਿ
ਉਹਨਾਂ ਦਾ ਭਾਰ ਘੱਟ ਕੀਤਾ ਜਾਵੇ।