Showing posts with label ਹਰਮੇਲ ਪਰੀਤ. Show all posts
Showing posts with label ਹਰਮੇਲ ਪਰੀਤ. Show all posts

ਗੁੰਡਿਆਂ-ਬਦਮਾਸ਼ਾਂ, ਨਸ਼ੱਈਆਂ ਨੂੰ ਵਡਿਆਉਂਦੀ ਗਾਇਕੀ ਵਿਰੁੱਧ ਸਖ਼ਤੀ ਦੀ ਲੋੜ......... ਲੇਖ / ਹਰਮੇਲ ਪਰੀਤ

ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਾੜੇ ਗੀਤ ਗਾਏ ਜਾਂਦੇ ਰਹੇ ਹਨ ਤੇ ਓਦੋਂ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਅਸੀਂ ਅੱਜ ਵੀ ਚੁੱਕ ਰਹੀਏ। ਪੁਰਾਣੇ ਜ਼ਮਾਨੇ ਵਿਚ ਗੀਤ ਅੱਜ ਵਾਂਗ ਅਸਰ ਨਹੀਂ ਕਰਦੇ ਸਨ। ਲੋਕ ਇਹ ਵਰਗੀਕਰਨ ਆਸਾਨੀ ਨਾਲ ਕਰ ਸਕਦੇ ਸਨ ਕਿ ਕਿਹੜੇ ਗੀਤ ਟਰੱਕਾਂ ਵਾਲਿਆਂ ਦੇ ਸੁਣਨ ਵਾਲੇ ਹਨ, ਕਿਹੜੇ ਟਿਊਬਵੈੱਲਤੇ ਅਤੇ ਕਿਹੜੇ ਪਰਵਾਰ ਵਿਚ ਬੈਠਕੇ। ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਢੁੱਕਵੀਂ ਥਾਂ ਸੁਣ ਲੈਂਦੇ ਸਨ। ਯਾਨੀ ਜਿਹੜੇ ਗੀਤ ਬੱਚਿਆਂ ਲਈ ਚੰਗੇ ਨਹੀਂ ਉਹ ਬੱਚਿਆਂ ਤੋਂ ਦੂਰ ਹੀ ਰਹਿੰਦੇ ਸਨ। ਪਰ ਅੱਜ ਟੀ। ਵੀ ਚੈਨਲਾਂ ਦੀ ਆਮਦ ਨਾਲ ਇਹ ਬੰਦਸ਼ ਖਤਮ ਹੋ ਗਈ ਹੈ। ਗੰਦ ਮੰਦ ਸਾਰਾ ਕੁੱਝ ਸਾਡੇ ਬੈੱਡਰੂਮ ਵਿਚ ਘੁਸਪੈਠ ਕਰ ਗਿਆ ਹੈ। ਇਸੇ ਕਰਕੇ ਹੀ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਅੱਜ ਤਿੰਨ ਚਾਰ ਸਾਲਾਂ ਦੇ ਬੱਚੇ ਜਿੰਨ੍ਹਾਂ ਨੂੰ  ਇੱਕ ਤੋਂ ਦਸ ਤੱਕ ਗਿਣਤੀ ਭਾਵੇਂ ਨਾ ਆਵੇ ਪਰ ਉਹਬਾਜ਼ੀ ਲੈ ਗਿਆ ਬਠਿੰਡੇ ਵਾਲਾ ਗੱਭਰੂ’, ‘ਮੁੰਡਾ ਸੱਜਰੇ ਮੱਖਣ ਦਾ ਪੇੜਾ- ਮੈਨੂੰ ਕਹਿੰਦਾ ਖੰਡ ਦੀ ਪੁੜੀਜ਼ਰੂਰ ਗਾ ਰਹੇ ਹਨ। ਮੁੰਡਿਆਂ ਵਿਚ ਲੜਨ ਮਰਨ ਦੀ ਬਿਰਤੀ ਸਿਰ ਚੁੱਕ ਰਹੀ ਹੈ। ਰਾਹ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਵਾ ਵਧ ਰਹੀਆਂ ਹਨ। ਫ਼ਰੀਦਕੋਟ ਦਾ ਬਹੁਚਰਚਿਤ ਸ਼ਰੁਤੀ ਕਾਂਡ ਤੇ ਅਜਿਹੇ ਹੋਰ ਅਨੇਕਾਂ ਕਾਂਡ ਜਿੰਨ੍ਹਾਂ ਦੀ ਚਰਚਾ ਨਹੀਂ ਹੁੰਦੀ ਵਾਪਰ ਰਹੇ ਹਨ। ਕਿਉਂ ਕਿ ਸਾਡੀ ਗਾਇਕੀ ਦਾ ਬਹੁਤ ਹਿੱਸਾ ਸਵੇਰ ਤੋਂ ਸ਼ਾਮ ਤੱਕ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ, ਵੱਢ ਸੁਟਣ, ਟੱਲੀ ਰਹਿਣ ਦਾ ਪਾਠ ਹੀ ਪੜ੍ਹਾ ਰਿਹਾ ਹੈ। ਇਕ ਗਾਇਕ ਗਾ ਰਿਹਾ ਹੈ, ‘ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ ਕੋਈ ਕੁੜੀਆਂ ਦੇ ਲੱਕ ਮਿਣਦਾ ਹੈ ਤੇ ਕੋਈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆਡੰਗ ਸਾਰਨਲਈ ਦਾਅਵਤ ਦੇ ਰਿਹਾ ਹੈ। ਇਕ ਬੀਬੀ ਕੈਲੀ ਸਿੰਘ ਨੇ ਤਾਂ ਸਾਰਿਆਂ ਨੂੰ ਮਾਤ ਪਾ ਛੱਡੀ ਹੈ। ਇਕ ਹੋਰ ਬੀਬੀ ਗੁੰਡਾਗਦਰਦੀਤੇ ਉਤਾਰੂ ਹੈ ਤੇਜੀਪ ਵਿਚ ਪੰਜ ਸੱਤ ਤਲਵਾਰਾਂਲੈ ਕੇ ਘੁੰਮਦੀ ਹੈ। ਉਹਦੀ ਪਰਵਾਰਕ ਗਾਇਕੀ ਦਾ ਇਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਗਾਇਕੀ ਵਪਾਰ ਬਣ ਗਈ ਹੈ, ਪਰ ਵਪਾਰ ਦੇ ਵੀ ਕੁੱਝ ਕਾਇਦੇ ਕਾਨੂੰਨ, ਦੀਨ ਈਮਾਨ ਹੁੰਦਾ ਹੈ- ਗਾਇਕੀ ਦੇ ਵਪਾਰੀਆਂ ਦਾ ਉਹ ਵੀ ਨਹੀਂ ਦਿਸਦਾ।