ਹਾਇਕੂ,
ਜਪਾਨ ਦੀ ਕਵਿਤਾ ਦਾ
ਇੱਕ ਰੂਪ ਹੈ . ਆਕਾਰ
ਵਿੱਚ ਇਹ ਬਹੁਤ ਸੰਖੇਪ
ਹੁੰਦਾ ਹੈ . ਹਾਇਕੂ ਜਪਾਨ
ਦੀ ਸਭਿੱਅਤਾ ਅਤੇ ਲੋਕ
ਸਾਹਿਤ ਦਾ ਅਨਿਖੜਵਾਂ ਅੰਗ
ਹੈ . ਜਪਾਨ ਵਿੱਚ ਇਹ
ਮੰਨਿਆ ਜਾਂਦਾ ਹੈ ਕਿ
ਜਿਸ ਨੇ ਕਦੇ ਹਾਇਕੂ
ਨਹੀਂ ਲਿਖਿਆ, ਉਹ ਕਵੀ
ਨਹੀਂ ਹੈ . ਕਵਿਤਾ ਦੇ
ਇਸ ਖੂਬਸੂਰਤ ਰੂਪ ਦੀ
ਰਚਨਾ ਸਭ ਤੋਂ ਪਹਿਲਾਂ
ਜਪਾਨ ਦੇ ਬੋਧੀ ਭਿਕਸਖੂਆਂ
ਨੇ ਆਰੰਭ ਕੀਤੀ . ਜਦ
ਬੋਧੀ ਭਿਕਸਖੂ ਜੰਗਲਾਂ, ਪਹਾੜਾਂ
ਆਦਿ ਚੋ ਗੁਜਰਦੇ ਤਾਂ
ਕੁਦਰਤ ਦੇ ਰੰਗ ਬਰੰਗੇ
ਪਸਾਰੇ ਵਿੱਚ ਅਨੇਕਾਂ ਅਚੰਭੇ
ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ
. ਉਨਾਂ ਦੀ ਚੇਤਨ ਅਵਸਥਾ,
ਕੁਦਰਤ ਦੇ ਇਨਾਂ ਅਚੰਭਿਤ
ਕਰਨ ਵਾਲੇ ਨਜਾਰਿਆਂ ਨੂੰ
ਕੈਦ ਕਰਨ ਲਈ ਬਿਹਬਲ
ਹੋ ਉਠਦੀ . ਸ਼ਾਇਦ ਇਨਾਂ
ਅਵੱਸਥਾਵਾਂ ਚੋ ਹੀ ਪਹਿਲੀ
ਵਾਰ ਹਾਇਕੂ ਦਾ ਜਨਮ
ਹੋਇਆ . ਕੁਝ ਪ੍ਰਮੁੱਖ ਹਾਇਕੂ
ਕਵੀਆਂ ਦੇ ਨਾਮ ਹਨ,
ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ,
ਚੀਯੋ – ਨੀ, ਯੋਸਾ
ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ
ਆਦਿ, ਜਿੰਨਾਂ ਨੇ ਆਪਣੇ
ਆਪਣੇ ਕਾਰਜਕਾਲ ਦੌਰਾਨ ਬਿਹਤਰੀਨ
ਹਾਇਕੂ ਰਚੇ .
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ
ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ
ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ
ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ।
ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਗੁਰਬਾਣੀ ਦੀ ਸਖ਼ਤ (ਵਿਲੱਖਣ) ਸ਼ਬਦਾਵਲੀ.......... ਲੇਖ / ਜਸਵਿੰਦਰ ਸਿੰਘ ਰੁਪਾਲ
ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ
ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ
ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ, ਮਾਨਸ ਤੋਂ ਦੇਵਤੇ
ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਪਰ ਇਹ ਅਸਰ ਸਿਰਫ ਕੋਮਲ ਮਨਾਂ ਤੇ ਹੀ ਕਰਦੀ ਹੈ - ਉਹ
ਮਨ ਜਿਹੜੇ ਨਿਮਰਤਾ ਵਿੱਚ ਹੋਣ, ਜਿਹੜੇ ਆਪਣੇ ਆਪ ਨੂੰ ਸਿਖਾਂਦਰੂ ਸਮਝਣ। ਜਿਵੇਂ ਬੱਚੇ
ਦਾ ਕੋਰਾ ਮਨ...
ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮੌਤ ਭੁੱਲ ਚੁੱਕੇ ਹਨ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬ ਅਤੇ ਹੋਰ ਬਾਣੀਕਾਰ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਨ।
ਪਹਿਲਾ ਤਰੀਕਾ ਹੈ - ਹਾਂ ਵਾਚਕ ਜਿਸ ਪਾਸੇ ਤੋਰਨਾ ਹੈ, ਉਸ ਦੀਆਂ ਸਿਫ਼ਤਾਂ ਕਰਨੀਆਂ। ਇਸ ਪਾਸੇ ਤੁਰਨ ਦੇ ਫ਼ਾਇਦੇ ਕੀ ਹਨ ? ਇਸ ਰਸਤੇ ‘ਤੇ ਜਾਣ ਵਾਲਿਆਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ? ਉਸ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਤਾਂ ਕਿ ਮਨੁੱਖੀ ਮਨ ਪ੍ਰੇਰਨਾ ਲਵੇ। ਆਪਣਾ ‘ਰੋਲ ਮਾਡਲ’ ਚੁਣੇ ਅਤੇ ‘ਜੈਸਾ ਸੇਵੇ ਤੈਸਾ ਹੋਇ’ ਅਨੁਸਾਰ ਅੱਛੇ ਦੀ ਪ੍ਰਸੰਸਾ ਕਰਦਾ ਕਰਦਾ ਖੁਦ ਅੱਛਾ ਬਣ ਜਾਵੇ। ਇਸੇ ਲਈ ਬਾਣੀ ਵਿੱਚ ਜਿੱਥੇ ਪ੍ਰਮਾਤਮਾ ਦੇ ਗੁਣ ਬਿਆਨ ਕੀਤੇ ਹਨ, ਉਥੇ ਉਸ ਦੇ ਨਾਮ, ਹੁਕਮ ਅਤੇ ਰਜ਼ਾ ਦੀ ਵਿਆਖਿਆ ਅਤੇ ਇਸ ਰਜ਼ਾ ਵਿੱਚ ਰਹਿਣ ਵਾਲੇ ਪ੍ਰੇਮੀਆਂ ਦਾ ਪ੍ਰੇਮ, ਉਨ੍ਹਾਂ ਦੇ ਆਨੰਦ-ਝਲਕਾਰੇ, ਵਿਸਮਾਦੀ ਦਸ਼ਾ, ਨਿਰਭਉ ਅਤੇ ਨਿਰਵੈਰ ਹੋਣ ਦਾ ਗੁਣ ਆਦਿ ਬਹੁਤ ਸਾਰੀਆਂ ਗੱਲਾਂ ਬਹੁਤ ਹੀ ਸਹਿਜ ਵਿੱਚ ਅਤੇ ਵਿਸਥਾਰ ਵਿੱਚ ਬਿਆਨੀਆਂ ਗਈਆਂ ਹਨ। ਮਨ ਨੂੰ ਸਮਝਾਉਣ ਦਾ ਦੂਜਾ ਤਰੀਕਾ ਹੈ ‘ਡਾਂਟ ਦਾ’। ਜਿਵੇਂ ਛੋਟੇ ਬੱਚੇ ਨੂੰ ਅਸੀਂ ਪਿਆਰ ਨਾਲ ਡਾਂਟ ਵੀ ਦਿੰਦੇ ਹਾਂ ਤਾਂ ਕਿ ਉਹ ਗਲਤ ਪਾਸੇ ਜਾਣਾ ਰੁਕ ਪਵੇ ਅਤੇ ਠੀਕ ਰਸਤਾ ਅਪਣਾਵੇ। ਇਸ ਦੀ ਖਾਤਰ ਕਦੇ ਕਦੇ ਝਿੜਕਣਾ ਵੀ ਪੈਂਦਾ ਹੈ। ਇਹ ਝਿੜਕ ਬੱਚੇ ਦੀ ਭਲਾਈ ਲਈ ਹੀ ਹੁੰਦੀ ਹੈ।
ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮੌਤ ਭੁੱਲ ਚੁੱਕੇ ਹਨ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬ ਅਤੇ ਹੋਰ ਬਾਣੀਕਾਰ ਬਹੁਤ ਸਾਰੇ ਢੰਗ ਤਰੀਕੇ ਵਰਤਦੇ ਹਨ।
ਪਹਿਲਾ ਤਰੀਕਾ ਹੈ - ਹਾਂ ਵਾਚਕ ਜਿਸ ਪਾਸੇ ਤੋਰਨਾ ਹੈ, ਉਸ ਦੀਆਂ ਸਿਫ਼ਤਾਂ ਕਰਨੀਆਂ। ਇਸ ਪਾਸੇ ਤੁਰਨ ਦੇ ਫ਼ਾਇਦੇ ਕੀ ਹਨ ? ਇਸ ਰਸਤੇ ‘ਤੇ ਜਾਣ ਵਾਲਿਆਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ? ਉਸ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਤਾਂ ਕਿ ਮਨੁੱਖੀ ਮਨ ਪ੍ਰੇਰਨਾ ਲਵੇ। ਆਪਣਾ ‘ਰੋਲ ਮਾਡਲ’ ਚੁਣੇ ਅਤੇ ‘ਜੈਸਾ ਸੇਵੇ ਤੈਸਾ ਹੋਇ’ ਅਨੁਸਾਰ ਅੱਛੇ ਦੀ ਪ੍ਰਸੰਸਾ ਕਰਦਾ ਕਰਦਾ ਖੁਦ ਅੱਛਾ ਬਣ ਜਾਵੇ। ਇਸੇ ਲਈ ਬਾਣੀ ਵਿੱਚ ਜਿੱਥੇ ਪ੍ਰਮਾਤਮਾ ਦੇ ਗੁਣ ਬਿਆਨ ਕੀਤੇ ਹਨ, ਉਥੇ ਉਸ ਦੇ ਨਾਮ, ਹੁਕਮ ਅਤੇ ਰਜ਼ਾ ਦੀ ਵਿਆਖਿਆ ਅਤੇ ਇਸ ਰਜ਼ਾ ਵਿੱਚ ਰਹਿਣ ਵਾਲੇ ਪ੍ਰੇਮੀਆਂ ਦਾ ਪ੍ਰੇਮ, ਉਨ੍ਹਾਂ ਦੇ ਆਨੰਦ-ਝਲਕਾਰੇ, ਵਿਸਮਾਦੀ ਦਸ਼ਾ, ਨਿਰਭਉ ਅਤੇ ਨਿਰਵੈਰ ਹੋਣ ਦਾ ਗੁਣ ਆਦਿ ਬਹੁਤ ਸਾਰੀਆਂ ਗੱਲਾਂ ਬਹੁਤ ਹੀ ਸਹਿਜ ਵਿੱਚ ਅਤੇ ਵਿਸਥਾਰ ਵਿੱਚ ਬਿਆਨੀਆਂ ਗਈਆਂ ਹਨ। ਮਨ ਨੂੰ ਸਮਝਾਉਣ ਦਾ ਦੂਜਾ ਤਰੀਕਾ ਹੈ ‘ਡਾਂਟ ਦਾ’। ਜਿਵੇਂ ਛੋਟੇ ਬੱਚੇ ਨੂੰ ਅਸੀਂ ਪਿਆਰ ਨਾਲ ਡਾਂਟ ਵੀ ਦਿੰਦੇ ਹਾਂ ਤਾਂ ਕਿ ਉਹ ਗਲਤ ਪਾਸੇ ਜਾਣਾ ਰੁਕ ਪਵੇ ਅਤੇ ਠੀਕ ਰਸਤਾ ਅਪਣਾਵੇ। ਇਸ ਦੀ ਖਾਤਰ ਕਦੇ ਕਦੇ ਝਿੜਕਣਾ ਵੀ ਪੈਂਦਾ ਹੈ। ਇਹ ਝਿੜਕ ਬੱਚੇ ਦੀ ਭਲਾਈ ਲਈ ਹੀ ਹੁੰਦੀ ਹੈ।
ਤੀਰਥ ਇਸ਼ਨਾਨ ਅਤੇ ਗੁਰਮਤਿ……… ਲੇਖ / ਅਵਤਾਰ ਸਿੰਘ ਮਿਸ਼ਨਰੀ
ਤੀਰਥ
ਸੰਸਕ੍ਰਿਤ ਦਾ ਲਫ਼ਜ ਹੈ, ਭਾਈ ਕਾਨ੍ਹ ਸਿੰਘ ਜੀ ਰਚਿਤ ਮਹਾਨ ਕੋਸ਼ ਪੰਨਾ 594 ਅਨੁਸਾਰ ਇਸ
ਦੇ ਅਰਥ ਹਨ-ਜਿਸ ਦੁਆਰਾ ਪਾਪਾਂ ਤੋਂ ਬਚ ਜਾਈਏ, ਪਵਿਤਰ ਅਸਥਾਨ, ਜਿਥੇ ਧਾਰਮਿਕ ਭਾਵ ਨਾਲ
ਲੋਕ ਪਾਪ ਦੂਰ ਕਰਨ ਲਈ ਜਾਣ। ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਨਿਸ਼ਚੇ ਅਨੁਸਾਰ ਅਨੇਕ
ਪਵਿਤਰ ਥਾਂ ਤੀਰਥ ਮੰਨ ਰੱਖੇ ਹਨ। ਕਿਤਨਿਆਂ ਨੇ ਦਰਸ਼ਨ ਅਤੇ ਸ਼ਪਰਸ਼ ਮਾਤਰ ਤੋਂ ਹੀ ਤੀਰਥਾਂ
ਨੂੰ ਮੁਕਤੀ ਦਾ ਸਾਧਨ ਨਿਸ਼ਚੇ ਕੀਤਾ ਹੈ। ਗੁਰਮਤਿ ਅਨੁਸਾਰ ਤਾਂ ਧਰਮ ਦੀ ਸਿਖਿਆ ਅਤੇ
ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ ਪਰ ਤੀਰਥਾਂ ਦਾ
ਮੁਕਤੀ ਨਾਲ ਕੋਈ ਸ਼ਾਕਸ਼ਾਤ ਸਬੰਧ ਨਹੀਂ ਹੈ। ਗੁਰੂ ਸਾਹਿਬਾਨ ਨੇ ਜਥਾਰਥ ਤੀਰਥ ਜੋ ਸੰਸਾਰ
ਨੂੰ ਦੱਸਿਆ ਹੈ ਉਹ ਇਹ ਹੈ-ਤੀਰਥ ਨਾਵਣ ਜਾਉਂ ਤੀਰਥੁ ਨਾਮੁ ਹੈ॥ਤੀਰਥੁ ਸਬਦ ਬੀਚਾਰੁ
ਅੰਤਰਿ ਗਿਆਨੁ ਹੈ॥ (687) ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥(1279) ਲੋਕਾਂ ਦੇ ਮੰਨੇ
ਹੋਏ ਤੀਰਥਾਂ ਬਾਬਤ ਸਤਿਗੁਰੂ ਜੀ ਫੁਰਮਾਂਦੇ ਹਨ-ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ
ਗੁਮਾਨ॥(61) ਅਨੇਕ ਤੀਰਥ ਜੇ ਜਤਨ ਕਰੇ ਤਾ ਅੰਤਰਿ ਕੀ ਹਉਮੇ ਕਦੇ ਨਾ ਜਾਇ॥(ਗੂਜਰੀ ਮ:3)
ਤੀਰਥ ਨਾਇ ਨ ਉਤਰਸਿ ਮੈਲ॥ਕਰਮ ਧਰਮ ਸਭ ਹਉਮੈ ਫੈਲ॥(890)
ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ........... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ
ਸਿੱਖ
ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ
ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ।
ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ
ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ
ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ
ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ
ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ
ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ
ਸੀ ਅਤੇ ਮੁਖ ਤੋਂ ਉਚਾਰਿਆ ਸੀ ‘ਤੇਰਾ ਭਾਣਾ ਮੀਠਾ ਲਾਗੇ’ । ਨੌਵੇਂ ਪਾਤਸ਼ਾਹ ਦੀ
ਕੁਰਬਾਨੀ ਦੇਸ਼ ਅਤੇ ਧਰਮ ਦੀ ਖਾਤਰ ਸੀ, ਜੋ ਬਿਲਕੁਲ ਹੀ ਨਿਰਸਵਾਰਥ ਸੀ ਅਤੇ ਗੁਰੂ ਜੀ ਨੇ
ਕੁਰਬਾਨੀ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਸੀ । ਜੇ ਕਰ ਉਨ੍ਹਾਂ ਨੇ ਇਹ ਕੁਰਬਾਨੀ ਨਾ
ਦਿੱਤੀ ਹੁੰਦੀ ਤਾਂ ਹਿੰਦੂ ਧਰਮ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ । ...ਤਾਂ ਹੀ
ਕਿਸੇ ਕਵੀ ਨੇ ਵਰਣਨ ਕੀਤਾ ਹੈ...
ਪ੍ਰੋ: ਦਰਸ਼ਨ ਸਿੰਘ ਦਾ ਜੰਮੂ ਦੇ ਗੁਰਦੁਆਰਿਆਂ ਵਿੱਚ ਹੋਇਆ ਨਿੱਘਾ ਸੁਆਗਤ……… ਕਿਰਪਾਲ ਸਿੰਘ ਬਠਿੰਡਾ
ਹੁਣ
ਤੱਕ ਜਾਰੀ ਹੋਏ ਅਖੌਤੀ ਹੁਕਨਾਮੇ ਲਾਗੂ ਕਰਵਾਉਣ ਲਈ ਜਿੰਨਾਂ ਜੋਰ ਨਿਜੀ ਤੌਰ ’ਤੇ
ਦਿਲਚਸਪੀ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ
ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ
ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੈ ਇੰਨਾਂ ਜੋਰ ਸ਼ਾਇਦ ਹੀ
ਹੋਰ ਕਿਸੇ ਹੁਕਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੋਵੇ। ਪਰ ਇਸ ਦੇ ਬਾਵਯੂਦ ਜੋ ਹਸ਼ਰ ਇਸ
ਹੁਕਨਾਮੇ ਦਾ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਬੇਸ਼ੱਕ ਇਨ੍ਹਾਂ ਦੀ ਸਹਿ ’ਤੇ ਕਾਲਕਾ
ਪੰਥੀਆਂ ਨੇ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਰਾਮ ਰੁਕਵਾਉਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ
ਪਰੋਗਰਾਮ ਕਰਵਾਉਣ ਵਾਲੇ ਗੁਰਦੁਆਰਿਆਂ ’ਤੇ ਹਮਲੇ ਕਰਕੇ ਆਪਣਾ ਔਰੰਗਜ਼ੇਬੀ ਚਿਹਰਾ ਧਾਰਨ
ਕੀਤਾ ਹੋਇਆ ਹੈ ਪਰ ਇਸ ਦੇ ਬਾਵਯੂਦ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਹੋ ਰਹੇ
ਹਨ, ਜਿਨ੍ਹਾਂ ਨੂੰ ਸੁਣਨ ਲਈ ਸੰਗਤਾਂ ਬੜੇ ਉਤਸ਼ਾਹ ਨਾਲ ਪਹੁੰਚ ਰਹੀਆਂ ਹਨ।
ਕਿਹੜੇ ਰਾਹ ਪੈ ਗਈ ਹੈ ਪੰਜਾਬੀ ਗਾਇਕੀ……… ਲੇਖ / ਸ਼ਮਸ਼ੇਰ ਮੋਹੀ (ਡਾ.)
ਭਾਵੇਂ ਸੱਭਿਆਚਾਰ ਸਿਰਫ਼ ਗੀਤਾਂ ਤੱਕ ਹੀ ਮਹਿਦੂਦ ਨਹੀਂ ਹੁੰਦਾ, ਪਰ ਇਸ ’ਚ ਵੀ ਕੋਈ ਸ਼ੱਕ
ਨਹੀਂ ਕਿ ਗੀਤ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੇ ਹਨ।ਅਜੋਕੀ ਪੰਜਾਬੀ ਗਾਇਕੀ ਨੇ
ਜਿਸ ਕਦਰ ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ,
ਉਹ ਕਿਸੇ ਸੰਗੀਨ ਜੁਰਮ ਤੋਂ ਘੱਟ ਨਹੀਂ।ਭਾਵੇਂ ਇੰਟਰਨੈੱਟ ਦੇ ਤੇਜ਼ ਪਸਾਰ ਕਾਰਨ ਇਸ ਵਿਚ
ਤੇਜ਼ੀ ਆਈ ਹੈ ਫਿਰ ਵੀ ਇਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ।ਅਸਲ ਵਿਚ ਦੋ-ਅਰਥੀ ਤੇ
ਗ਼ੈਰ-ਮਿਆਰੀ ਗਾਇਕੀ ਦਾ ਆਰੰਭ ਅੱਸੀਵਿਆਂ ਵਿਚ ਅਮਰ ਸਿੰਘ ਚਮਕੀਲੇ ਨੇ ਹੀ ਕਰ ਦਿੱਤਾ
ਸੀ।ਪਰ ਹੁਣ ਤਾਂ ਚਮਕੀਲਿਆਂ ਦਾ ਹੜ੍ਹ ਜਿਹਾ ਹੀ ਆ ਗਿਆ ਹੈ।ਭਾਵੇਂ ਕਿ ਕਿਸੇ ਗੀਤ ਨੂੰ
ਸੁਣਨਯੋਗ/ਦੇਖਣਯੋਗ ਰੂਪ ਵਿਚ ਪ੍ਰਸਤੁਤ ਕਰਨ ਵਿਚ ਗਾਇਕ/ਗਾਇਕਾ ਤੋਂ ਇਲਾਵਾ ਗੀਤਕਾਰ,
ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਜ਼ਿੰਮੇਵਾਰ ਹੁੰਦੇ ਹਨ ਤੇ ਬਾਅਦ ਵਿਚ ਗੀਤ ਨੂੰ
ਪ੍ਰਮੋਟ ਕਰਨ ਵਾਲ਼ੇ ਚੈਨਲਾਂ ਨੂੰ ਵੀ ਇਸ ਜੁਰਮ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਪਰ
ਅਗਰਭੂਮੀ ਵਿਚ ਗਾਇਕ/ਗਾਇਕਾ ਹੀ ਹੋਣ ਕਾਰਨ ਸਭ ਤੋਂ ਵੱਡੀ ਜ਼ਿੰਮੇਵਾਰੀ ਓਸੇ ਦੀ ਹੁੰਦੀ
ਹੈ।ਅੱਜ ਇਹਨਾਂ ਵਿਚੋਂ ਬਹੁਗਿਣਤੀ ਲੋਕ ਬਾਜ਼ਾਰੀ ਮਾਨਸਿਕਤਾ ਵਿਚ ਗ੍ਰਸੇ ਜਾਣ ਕਾਰਨ ਆਪਣੀ
ਜ਼ਿੰਮੇਵਾਰੀ ਭੁੱਲੀ ਬੈਠੇ ਹਨ। ਇਸ ਦਾ ਭਾਵ ਇਹ ਵੀ ਨਹੀਂ ਕਿ ਪਹਿਲਾਂ ਸਾਰੇ ਗੀਤ ਚੰਗੇ ਹੀ
ਹੁੰਦੇ ਸਨ, ਪਰ ਜਿਸ ਕਿਸਮ ਦੇ ਨਿਘਾਰ ਦੀ ਰਫ਼ਤਾਰ ਅਜੋਕੇ ਅਖੌਤੀ ਵਿਸ਼ਵੀਕਰਨ ਦੇ ਦੌਰ ਵਿਚ
ਦੇਖਣ ਨੂੰ ਮਿਲ ਰਹੀ ਹੈ, ਅਜਿਹਾ ਨਿਰਸੰਦੇਹ ਪਹਿਲਾਂ ਕਦੇ ਨਹੀਂ ਹੋਇਆ।ਇਸ ਵਿਚ ਕੋਈ ਸ਼ੱਕ
ਨਹੀਂ ਕਿ ਸਮਾਜ ਵਿਚ ਵੀ ਨਿਘਾਰ ਆ ਚੁੱਕਾ ਹੈ ਤੇ ਇਹ ਨਿਘਾਰ ਸਾਡੇ ਗੀਤ-ਸੰਗੀਤ ਵਿਚ ਵੀ
ਝਲਕਣਾ ਸੁਭਾਵਿਕ ਸੀ, ਕਿਉਂਕਿ ਕਲਾ ਅਤੇ ਸਮਾਜ ਦਾ ਸੰਬੰਧ ਦਵੰਦਾਤਮਕ ਹੈ।ਪਰ ਕਲਾ ਦਾ ਕੋਈ
ਸਮਾਜਕ ਮਨੋਰਥ ਵੀ ਹੁੰਦਾ ਹੈ, ਜਿਸ ਤੋਂ ਸਮਕਾਲੀ ਗੀਤਕਾਰੀ/ਗਾਇਕੀ ਕਾਫ਼ੀ ਹੱਦ ਤੱਕ ਵਿੱਥ
ਥਾਪ ਚੁੱਕੀ ਹੈ।ਜਦੋਂ ਕਿਸੇ ਚੀਜ਼ ਨੂੰ ਮੰਡੀ ਦੀਆਂ ਤਾਕਤਾਂ ਸੰਚਾਲਿਤ ਕਰਦੀਆਂ ਹਨ ਤਾਂ
ਅਜਿਹਾ ਹੋਣਾ ਸੁਭਾਵਿਕ ਹੀ ਹੁੰਦਾ ਹੈ।
'ਨਾਨਕ' ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ.......... ਲੇਖ / ਸੁਖਜੀਤ ਪਾਲ ਸਿੰਘ
ਧੰਨੁ
ਧੰਨੁ ਗੁਰੂ ਕਾ ਪਿਤਾ ਮਾਤਾ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ
ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ,
ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ।
'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ 'ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ।
'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ 'ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ।
ਉਸ ਮਹਾਨ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਣ ਦੇ ਸੰਜੀਦਾ ਯਤਨ ਕੀਤੇ ਜਾਣ ਜਿਸ ਦੀ ਕਿ ਅੱਜ ਦੇ ਸਮਾਜ ਨੂੰ ਸ਼ਾਇਦ ਬਹੁਤ ਜਰੂਰਤ ਵੀ ਹੈ.......... ਲੇਖ / ਤਰਸੇਮ ਬਸ਼ਰ
ਭ੍ਰਿਸ਼ਟਾਚਾਰ,
ਬਲਾਤਕਾਰ, ਕਤਲੋਗਾਰਤ ਦੇ ਬੋਲਬਾਲੇ ਵਾਲੇ ਇਸ ਅਰਾਜਕਤਾ ਭਰੇ ਮਾਹੌਲ ਵਿੱਚ ਇਸ ਦੇ
ਪ੍ਰਭਾਵ ਤੋਂ ਕਿਸੇ ਸੰਵੇਦਨਸ਼ੀਲ ਬੰਦੇ ਵਾਸਤੇ ਬਚ ਕੇ ਰਹਿਣਾ ਸੌਖਾ ਨਹੀਂ । ਅਖਬਾਰਾਂ
ਦੀਆਂ ਸੁਰਖੀਆਂ ਤੇ ਟੈਲੀਵਿਜ਼ਨ ਚੈਨਲਾਂ ਤੇ ਛਾਈ ਇਸ ਅਰਾਜਕਤਾ ਦੀ ਕਾਲੀ ਹਨੇਰੀ ਵਿੱਚ
ਮੈਨੂੰ ਕਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਲੂੰ
ਕੰਢੇ ਖੜ੍ਹੇ ਹੋ ਜਾਂਦੇ ਹਨ ਤੇ ਤੱਤੀ ਤਵੀ ਤੇ ਬੈਠੇ ਮਨੁੱਖਤਾ ਦੀ ਖਾਤਿਰ ਸ਼ੀਸ਼ ਕਟਵਾ
ਰਹੇ, ਅਧਰਮ ਤੇ ਧਰਮ ਦੀ ਜਿੱਤ ਖਾਤਰ ਸਰਬੰਸ ਵਾਰ ਗਏ ਗੁਰੂ ਸਾਹਿਬਾਨ ਦਾ ਖਿਆਲ ਆਉਂਦਾ ਹੈ
ਤਾਂ ਅੱਖਾਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਸਾ ਪਾਣੀ ਦਸਤਕ ਦੇ ਦਿੰਦਾ ਹੈ ।
ਕਾਸ਼ ! ਦੁਨੀਆ ਧਰਤੀ ਦੇ ਇਸ ਕੋਨੇ ਤੋਂ ਠਪਜੀ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਕ੍ਰਾਂਤੀ ਦਾ ਲਾਹਾ ਲੈ ਲੈਂਦੀ । ਉਹ ਕ੍ਰਾਂਤੀ ਜੋ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਧਰਮ ਤੇ ਭਾਰੂ ਹੋ ਚੁੱਕੇ ਭਰਮ ਤੇ ਅਜੋਕੇ ਯੁੱਗ ਵਾਗੂੰ ਉਸ ਸਮੇਂ ਫੈਲ ਚੁੱਕੀ ਅਰਾਜਕਤਾ ਨੂੰ ਦੇਖਦਿਆਂ ਮਨੁੱਖਤਾ ਨੂੰ ਰਾਹਤ ਦੇਣ ਲਈ ਅਰੰਭੀ ਸੀ, ਜੋ ਬਾਅਦ ਵਿੱਚ ਸੱਚਾਈ ਦੀ ਕੀਮਤ ਉਤਾਰਦਿਆਂ ਲਾਸਾਨੀ ਕੁਰਬਾਨੀਆਂ ਲਈ ਵੀ ਜਾਣੀ ਗਈ । ਪਰ ਅਫਸੋਸ ਬ੍ਰਹਿਮੰਡ ਦੇ ਪੂਰੇ ਇਤਿਹਾਸ ਵਿੱਚ ਲਾਸਾਨੀ ਕੁਰਬਾਨੀਆਂ ਦੇ ਮਿੱਥ ਵਜੋਂ ਸੰਘਰਸ਼ ਦੀ ਗਾਥਾ ਬਣ ਚੁੱਕੀ ਇਹ ਕ੍ਰਾਂਤੀ ਜੋ ਕਿ ਉਸ ਵਿਚਾਰਧਾਰਾ ਤੇ ਆਧਾਰਿਤ ਸੀ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਸੀ, ਸੀਮਿਤ ਦਾਇਰੇ ਤੱਕ ਹੀ ਪਹੁੰਚ ਸਕੀ । ਪੈਗੰਬਰ ਆਏ ਸਨ ਤੇ ਰਾਹ ਦਿਖਾ ਕੇ ਚਲੇ ਗਏ ਪਰ ਸਮਾਜ ਇਸ ਦਾ ਲਾਹਾ ਨਾ ਲੈ ਸਕਿਆ । ਅੱਜ ਜਦੋਂ ਮਨੁੱਖ ਆਪਣੇ ਹੀ ਬਣਾਏ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤਾਂ ਗੁਰੂ ਸਾਹਿਬਾਨ ਦੀ ਮਨੁੱਖਤਾ ਨੂੰ ਬਖਸ਼ੀ ਅਮੁੱਲ ਦਾਤ ਤੋਂ ਕਿਸ ਤਰ੍ਹਾਂ ਮਹਿਰੂਮ ਰਿਹਾ,ਇਸ ਦਾ ਅੰਦਾਜ਼ਾਂ ਇਸ ਇੱਕ ਫਿਕਰੇ ਵਿੱਚੋਂ ਲੱਗ ਜਾਂਦਾ ਹੈ, ਕਿਸੇ ਸਮੇਂ ਤੱਕ ਸਿੱਖਾਂ ਦੇ ਪ੍ਰਭਾਵ ਵਾਲੇ ਇਲਾਕੇ ਦੇ ਨਾਲ ਲੱਗਦੇ ਖੇਤਰਾਂ ਤੱਕ ਵੀ ਲੋਕ ਆਪਣੇ ਗਲੀ ਗੁਆਂਢ ਵਿੱਚ ਕਿਸੇ ਸਿੱਖ ਨੂੰ ਵਸਾਉਣਾ ਲੋਚਦੇ ਸਨ । ਗੱਡੀਆਂ ਬੱਸਾਂ ਵਿੱਚ ਕਿਸੇ ਸਿੱਖ ਦੇ ਬੈਠ ਜਾਣ ਤੋਂ ਬਾਅਦ ਮਜ਼ਲੂਮ ਲੋਕ ਬੇਫਿਕਰ ਹੋ ਜਾਂਦੇ ਸਨ । ਇਹੀ ਸਿੱਖ ਜੋ ਕੌਲ, ਧਰਮ, ਮਨੁੱਖਤਾ, ਸੱਚਾਈ ਤੇ ਇਖਲਾਕ ਦੇ ਬਲਦੇ ਚਿਰਾਗ ਸਨ, ਉਸੇ ਕ੍ਰਾਂਤੀ ਦੀ ਫਸਲ ਸਨ ਜੋ ਤਿਆਗ, ਬਲਿਦਾਨ ਤੇ ਸੱਚਾਈ ਦੀ ਧਰਤੀ ਤੇ ਬੀਜੀ ਗਈ ਸੀ । ਕਾਸ਼ ! ਇਹ ਫਸਲ ਬਹੁਤਾਤ ਵਿੱਚ ਹੁੰਦੀ ਤੇ ਪੂਰੀ ਦੁਨੀਆਂ ਵਿੱਚ ਦਿਖਾਈ ਦਿੰਦੀ ਤਾਂ ਅੱਜ ਦੁਨੀਆਂ ਦੇ ਹਾਲਾਤ ਵੱਖਰੇ ਹੁੰਦੇ ।
ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ?.......... ਲੇਖ / ਅਵਤਾਰ ਸਿੰਘ ਮਿਸ਼ਨਰੀ
ਭਾਈ
ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ "ਵੈਦਿਕ ਧਰਮ" ਨਾਮ
ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ "ਤਿਲ-ਰੋੜੀ" ਹੈ ਇਸ ਤੋਂ ਤਿਲੋੜੀ ਹੋਇਆ ਅਰ
ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਤੇ ਹਵਨ
ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ।
ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ
ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ
ਮਹੀਨੇ ਦਾ ਸਾਕਾ ਹੈ ਨੂੰ ਰਲ-ਗਡ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ
ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ
ਕੇ, ਅਾਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ, ਪੁੱਤਾਂ-ਧੀਆਂ ਦੀਆਂ
ਲੋਹੜੀਆਂ ਮਨਾਈ ਜਾਂਦੇ ਹਨ। ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ
ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ
ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ
ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ
ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ.......... ਲੇਖ / ਕਿਰਪਾਲ ਸਿੰਘ ਬਠਿੰਡਾ
ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 16 ’ਤੇ ਸਾਧਾਰਨ ਪਾਠ ਦੇ ਸਿਰਲੇਖ ਹੇਠ ਇਹ ਹਦਾਇਤਾਂ ਦਰਜ ਹਨ:
(ੳ) ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
(ਅ) ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।
(ੲ)
ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਹੁਕਮ ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਔਕੜ ਵੇਲੇ ਦਰਸ਼ਨ ਕਰਨ
ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
(ਸ)
ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ
ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਹੋ ਸਕੇ) ਭੋਗ ਪਾਵੇ।ਪਰ ਪੁਜਾਰੀ ਸ਼੍ਰੇਣੀ,
ਜਿਨ੍ਹਾਂ ਨੇ ਧਰਮ ਨੂੰ ਧੰਦਾ ਜਾਂ ਵਪਾਰ ਬਣਾ ਲਿਆ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਹਿਮਾਂ
ਭਰਮਾਂ ਵਿਚ ਉਲਝਾ ਕੇ ਇੰਨਾ ਡਰਾ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ
ਕਰਨਾ ਤਾਂ ਇੱਕ ਪਾਸੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਣ ਤੋਂ ਵੀ ਡਰਨ ਲੱਗ
ਪਏ ਹਨ। ਕਿਉਂਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਨਾਂ ਸੰਥਿਆ ਲਿਆਂ ਪਾਠ ਗ਼ਲਤ ਹੋ ਜਾਂਦਾ
ਹੈ ਤੇ ਗ਼ਲਤ ਪਾਠ ਕਰਨ ਵਾਲੇ ਨੂੰ ਪਾਪ ਲੱਗਦਾ ਹੈ। ਉਨ੍ਹਾਂ ਅਨੁਸਾਰ ਵਿਧੀ ਪੂਰਵਕ ਪਾਠ
ਕਰਨ ਦੀ ਮਰਿਆਦਾ
ਜਾਗੋ ਵਿੱਚ ਤੇਲ ਮੁੱਕਿਆ,ਕੋਈ ਪਾਊਗਾ ਨਸੀਬਾਂ ਵਾਲਾ.......... ਲੇਖ / ਜਸਵਿੰਦਰ ਸਿੰਘ ਰੁਪਾਲ
ਜਾਗੋ
ਸਾਡੇ ਪੰਜਾਬੀ ਸਭਿੱਆਚਾਰ ਦਾ ਇੱਕ ਮਜਬੂਤ ਅੰਗ ਹੈ,ਜੋ ਸਦੀਆਂ ਤੋਂ ਸੁਰੂ ਹੋਈ ਅੱਜ ਤੱਕ
ਤੁਰੀ ਆ ਰਹੀ ਹੈ।ਉਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ।ਭਾਵੇਂ ਰਸਮ ਰੂਪ ਵਿੱਚ ਹੀ ਹੈ,ਪਰ
ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ
ਮੰਨਿਆ ਜਾ ਸਕਦਾ।ਪਹਿਲਾਂ ਇਹ ਸਿਰਫ਼ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢੀ
ਜਾਂਦੀ ਸੀ ਅਤੇ ਸਿਰਫ਼ ਔਰਤਾਂ ਹੀ ਜਾਗੋ ਕੱਢਦੀਆਂ ਸਨ,ਪਰ ਹੁਣ ਇਹ ਕੁੜੀਆਂ ਦੇ ਵਿਆਹ
ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸਾਮਿਲ ਹੁੰਦੇ ਹਨ।
ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ।ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ।ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ।ਮਰਦਾਂ ਨੇ ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ।ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ 2-3 ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ।ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਵੀ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਵੀ ਜਾਗੋ ਕੱਢੀ ਜਾਂਦੀ ਸੀ..
ਇੱਕ ਘੜੇ ਦੇ ਮੂੰਹ ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ।ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ,ਇਹ ਵਿਆਹ ਵਾਲੇ ਮੁੰਡੇ ਦੀ ਮਾਮੀ ਦੇ ਸਿਰ ਤੇ ਰੱਖੀ ਹੁੰਦੀ ਹੈ ।ਇਸਦੇ ਨਾਲ ਘੁੰਗਰੂ ਬੰਨ੍ਹਿਆਂ ਸੋਟਾ ਵੀ ਹੁੰਦਾ ਹੈ ਜਿਸ ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ।ਇਸ ਨੂੰ ਧਰਤੀ ਤੇ ਬਾਰ ਬਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ ਅਤੇ ਤਾਲ ਨਾਲ,ਅੱਡੀਆਂ ਦੀ ਧਮਾਲ ਨਾਲ ਇੱਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ।ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚਲ ਪੈਂਦੀ ਹੈ।
ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ: ਭਾਈ ਪੰਥਪ੍ਰੀਤ ਸਿੰਘ……… ਕਿਰਪਾਲ ਸਿੰਘ ਬਠਿੰਡਾ
ਜਿੰਨੀਆਂ
ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ।
ਇਹ ਸ਼ਬਦ ਇੱਥੋਂ 30 ਕਿਲੋਮੀਟਰ ਦੂਰ ਪਿੰਡ ਨਿਓਰ ਵਿਖੇ ਗੁਰਦੁਆਰਾ ਸਾਹਿਬ ’ਚ ਗਿਆਨੀ ਹਾਕਮ
ਸਿੰਘ ਪਬਲਿਕ ਲਾਇਬਰੇਰੀ ਦਾ ਉਦਘਾਟਨ ਕਰਨ ਸਮੇ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ
ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਇਹ ਦੱਸਣਯੋਗ ਹੈ ਕਿ ਪੰਜਾਬ
ਐਂਡ ਸਿੱਧ ਬੈਂਕ ਵਿੱਚ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਪਿੱਛੋਂ 31 ਦਸੰਬਰ 2012 ਨੂੰ
ਸੀਨੀਅਰ ਮੈਨੇਜਰ ਦੇ ਅਹੁੱਦੇ ਤੋਂ ਰਿਟਾਇਰ ਹੋਏ ਭਾਈ ਸਾਧੂ ਸਿੰਘ ਖ਼ਾਲਸਾ ਨੇ ਅਕਾਲਪੁਰਖ਼
ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਤਿਕਾਰਯੋਗ ਪਿਤਾ ਸਵ: ਗਿਆਨੀ ਹਾਕਮ ਸਿੰਘ ਦੀ ਯਾਦ ਵਿੱਚ
ਸਮੂਹ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਲਾਇਬਰੇਰੀ
ਖੋਲ੍ਹਣ ਦਾ ਉਪ੍ਰਾਲਾ ਕੀਤਾ ਹੈ, ਜਿਸ ਵਿੱਚ ਪਿੰਡ ਵਾਸੀਆਂ ਨੂੰ ਪੜ੍ਹਨ ਦੀ ਚੇਟਕ ਲਾਉਣ
ਲਈ ਗੁਰਮਤਿ ਅਤੇ ਇਤਿਹਾਸ ਦੀਆਂ ਹਰ ਤਰ੍ਹਾਂ ਦੀਆਂ ਪੁਸਤਕਾਂ ਤੋਂ ਇਲਾਵਾ ਇਕ ਕੰਪਿਊਟਰ ਵੀ
ਰੱਖਿਆ ਗਿਆ ਹੈ। ਇਸ ਕੰਪਿਊਟਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸੰਥਿਆ ਪਾਠ
ਸਿੱਖਣ ਲਈ ਅਮਰੀਕਾ ਨਿਵਾਸੀ ਭਾਈ ਸਤਪਾਲ ਸਿੰਘ ਪੁਰੇਵਾਲ ਜੀ ਵਲੋਂ ਤਿਆਰ ਕੀਤਾ ਗਿਆ
ਵੀਡੀਓ ਟਿਊਟਰ ਵੈੱਬਸਾਈਟ http://www.ektuhi.com ਤੋਂ ਡਾਊਨ ਲੋਡ ਕਰ ਕੇ ਇੰਸਟਾਲ ਕੀਤਾ ਗਿਆ ਹੈ।
Subscribe to:
Posts (Atom)