ਪਾਣੀਂ ਪੰਜਾਂ ਦਰਿਆਵਾਂ ਵਾਲਾ.......... ਲੇਖ / ਹਰਮਿੰਦਰ ਕੰਗ, (ਆਸਟ੍ਰੇਲੀਆ)

ਪੰਜਾਬੀ ਜਿੱਥੇ ਵੀ ਗਏ ਹਨ ਉਹਨ੍ਹਾਂ ਆਪਣੀਂ ਮਿਹਨਤ ‘ਤੇ ਲਗਨ ਸਦਕਾ ਆਪਣੀਂ ਵਿਸ਼ੇਸ਼ ਪਹਿਚਾਂਣ ਤਾਂ ਬਣਾਈ ਹੀ ਹੈ ਨਾਲ ਹੀ ਆਪਣੀਂ ਮਾਂ ਬੋਲੀ ਪੰਜਾਬੀ ਅਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਜੋ ਯਤਨ ਆਰੰਭੇ ਹਨ ਉਹ ਵੀ ਕਾਬਿਲੇ ਤਰੀਫ ਹਨ।ਆਸਟ੍ਰੇਲੀਆ ਦੇ ਮਹਾਨਗਰ ਵਿੱਚ ਪੰਜਾਬੀ ਭਾਈਚਾਰੇ ਵਲੋਂ ਅਜਿਹੀਆਂ ਅਨੇਕਾਂ ਹੀ ਸੰਸਥਾਵਾਂ ਸਥਾਪਤ ਕੀਤੀਆਂ ਹੋਈਆਂ ਹਨ ਜੋ ਆਪਣੇ ਵਿਰਸੇ ਦੀ ਹੋਂਦ ਨੂੰ ਬਚਾਉਣ ਲਈ ਅਤੇ ਮਾਂ ਬੋਲੀ ਪੰਜਾਬੀ ਦੇ ਹੋਰ ਪਸਾਰੇ ਲਈ ਯਤਨਸ਼ੀਲ ਹਨ।ਅਜਿਹੀਆਂ ਹੀ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹੈ ‘ਵਿਰਾਸਤ’

ਸੰਸਥਾ ਵਿਰਾਸਤ ਵੀ ਅਜਿਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਅਨੇਕਾਂ ਪੰਜਾਬੀ ਇਸ ਨਾਲ ਤਨੋਂ ਮਨੋਂ ਜੁੜੇ ਹੋਏ ਹਨ।‘ਵਿਰਾਸਤ’ ਵਲੋਂ ਆਰੰਭੇ ਯਤਨਾਂ ਦੀ ਲੜੀ ਤਹਿਤ ਇਸ ਵਾਰ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਆਸਟ੍ਰੇਲੀਆ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।ਸਤਿੰਦਰ ਸਰਤਾਜ ਨੂੰ ਜਿਸ ਕਿਸੇ ਨੇ ਵੀ ਸੁਣਿਆ ਹੈ,ਉਹ ਵਿਅਕਤੀ ਉਸ ਦੀ ਸਮਾਜਿਕ ਸੇਧ ਦੇਣ ਵਾਲੀ ਸ਼ਾਇਰੀ ਅਤੇ ਗਾਇਕੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।ਜਦੋਂ ਹੁਣ ਧੂੁਮ ਧੜਾਕੇ ਵਾਲੀ ਗਾਇਕੀ ਨੇ ਸਾਡੇ ਪੰਜਾਂ ਪਾਣੀਆਂ ਦੇ ਸੰਗੀਤ ਨੂੰ ਗੰਧਲਾ ਕੀਤਾ ਹੋਇਆ ਹੈ ਉਥੱੇ ਸਤਿੰਦਰ ਸਰਤਾਜ ਇੱਕ ਨਵੀ ਆਸ ਲੈ ਕੇ ਬਹੁੜਿਆ ਹੈ ਜਿਸਨੇਂ ਮਾਂ ਬੋਲੀ ਪੰਜਾਬੀ ਦੀ ਬੁੱਕਲ ਵਿੱਚ ਲੁਕੀਆਂ ਪਈਆਂ ਅਨੇਕਾਂ ਤਸ਼ਬੀਹਾਂ ਨੂੰ ਸਾਡੇ ਰੂਬਰੂ ਕੀਤਾ ਹੈ।ਸਾਡੇ ਭੁੱਲੇ ਵਿਸਰੇ ਬਾਗ ਬਗੀਚੇ,ਫੁੱਲ,ਪਹਾੜ ਅਤੇ ਜਜਬੇ ਉਸਦੀ ਸ਼ਾਇਰੀ ਦਾ ਸ਼ਿਗਾਰ ਬਣੇ ਹਨ।ਕੈਨੇਡਾ ਦੇ ਮੰਨੇਂ ਪ੍ਰਮੰਨੇ ਪ੍ਰਮੋਟਰ ਸ੍ਰੀ ਇਕਬਾਲ ਮਾਹਲ ਜੀ ਪਹਿਲਾਂ ਹੀ ਸਤਿੰਦਰ ਨੂੰ ਕੈਨੇਡਾ ਦੇ ਲੋਕਾਂ ਦੇ ਸਾਹਮਣੇ ਸਫਲਤਾ ਪੂਰਬਕ ਪੇਸ਼ ਕਰ ਚੁੱਕੇ ਸਨ ‘ਤੇ ਕੈਨੇਡਾ ਵਿੱਚ ਹੀ ਸਤਿੰਦਰ ਦੇ 18 ਅਠਾਰਾਂ ਸ਼ੋਅ ਸੋਲਡ ਆਊਟ ਸਨ।ਇੱਥੇ ਵੀ ਜਦ ਸੰਸਥਾ ਵਿਾਰਸਤ ਦੇ ਸੰਸਥਾਪਕ ਸ੍ਰੀ ਅਮਨਦੀਪ ਸਿੱਧੂ ਹੋਰਾਂ ਨੇ ਸਤਿੰਦਰ ਦੇ ਸ਼ੋਅ ਕਰਵਾਉਣ ਦਾ ਬੀੜਾ ਚੁੱਕਿਆ ਤਾਂ ਉਹਨਾਂ ਦੇ ਦੋਸਤ ਇਕਬਾਲ ਮਾਹਲ ਜੀ ਵੀ ਇਹਨਾਂ ਸ਼ੋਆਂ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ‘ਤੇ ਨਾਲ ਹੀ ਪੰਜਾਬ ਵਿੱਚ ਰਹਿ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ‘ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ:ਸਤੀਸ਼ ਕੁਮਾਰ ਵਰਮਾਂ ਜੀ ਨੂੰ ਵੀ ਇਹਨਾਂ ਸਾਰੇ ਸ਼ੋਆਂ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨ ਲਈ ਰਾਜੀ ਕਰ ਲਿਆ ਗਿਆ।ਡਾ ਵਰਮਾ ਜੀ ਲਈ ਇਹ ਦੌਰਾ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਸਾਬਤ ਹੋਇਆ ਕਿਉਕਿ ਇਸ ਬਹਾਨੇਂ ਉਹਨਾਂ ਨੂੰ ਸਿਡਨੀ ਰਹਿੰਦੇ ਬੇਟੇ ਪਰਮੀਸ਼ ਨਾਲ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ।ਡਾ.ਸਤੀਸ਼ ਕੁਮਾਰ ਵਰਮਾਂ ਜੀ ਦੇ ਪੁਰਾਣੇ ਸਟੂਡੈਂਟ ਹੋਣ ਕਰਕੇ ਮੈਨੂੰ ਵੀ ਉਹਨਾਂ ਨਾਲ ਅੱਠ ਸਾਲ ਬਾਅਦ ਮਿਲਣ ਦਾ ਵੀ ਸੁਨਹਿਰੀ ਮੌਕਾ ਮਿਲ ਗਿਆ ਕਿਉਂਕਿ ਯੂਨੀਵਰਸਿਟੀ ਪੜਦੇ ਸਮੇਂ ਤੋਂ ਹੀ ਮੈਂ ਉਹਨਾਂ ਦੀ ਸ਼ਖਸ਼ੀਅਤ ਤੋਂ ਅਤੇ ਉਹਨਾਂ ਦੀਆਂ ਲਿਖਤਾਂ ਅਤੇ ਸ਼ਬਦਾਵਲੀ ਦਾ ਮੁਰੀਦ ਹਾਂ।ਵਿਰਾਸਤ ਦੀ ਸਾਰੀ ਟੀਮ ਇਹਨਾਂ ਸ਼ੋਆਂ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਪੱਬਾਂ ਭਾਰ ਹੋ ਗਈ।ਸਾਰਿਆਂ ਦੇ ਮਨ ਵਿੱਚ ਐਨਾਂ ਚਾਅ ਜਿਵੇਂ ਆਪਦਾ ਵਿਆਹ ਧਰਿਆ ਹੋਵੇ ‘ਤੇ ਜਿੰਮੇਵਾਰੀ ਏਡੀ ਵੱਡੀ ਜਿਵੇਂ ਕਿਸੇ ਨੂੰ ਆਪਣੀ ਭੈਣ ਦੇ ਵਿਆਹ ਵੇਲੇ ਨਿਭਾਉਣੀਂ ਪੈਂਦੀ ਹੈ।ਇਕਬਾਲ ਮਾਹਲ ਜੀ ‘ਤੇ ਡਾਕਟਰ ਸਤੀਸ਼ ਵਰਮਾਂ ਜੀ ਇਉਂ ਜਾਪਣ ਜਿਵੇਂ ਨਾਨਕੇ ਮੇਲ ‘ਚ ਆਏ ਹੋਣ।ਕਿਉਂਕਿ ਸਤਿੰਦਰ ਸਰਤਾਜ ਪਹਿਲੀ ਵਾਰ ਨੂੰ ਆਸਟ੍ਰੇਲੀਆ ਵਿੱਚ ਸਰੋਤਿਆਂ ਦੇ ਰੁਬਰੂ ਹੋ ਰਹੇ ਸਨ ਤਾਂ ਮਿਹਨਤ ਵੀ ਜਿਆਦਾ ਕਰਨੀਂ ਪਈ।ਨਿੱਕੇ ਪੋਸਟਰਾਂ ਤੋਂ ਲੈ ਕੇ ਸਤਿੰਦਰ ਦੀਆਂ ਵੀਡੀਓ ਸੀਡੀਜ ਤੱਕ ਲੋਕਾਂ ਵਿੱਚ ਵੰਡੀਆਂ ਗਈਆਂ।ਮੈਨੂੰ ਜਿੰਮੇਵਾਰੀ ਸੰੌਪੀ ਗਈ ਕਿ ਸਰਤਾਜ ਦੀ ਇੰਟਰਵਿਊ ਕਰਕੇ ਇੱਥੋ ਛਪਦੇ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾਵੇ।ਜਦ ਫੋਨ ‘ਤੇ ਮੈਂ ਸਤਿੰਦਰ ਨਾਲ ਇੰਟਰਵਿਊ ਕੀਤੀ ਤਾਂ ਮੈ ਉਸਦੀ ਸ਼ਖਸ਼ੀਅਤ ਤੋਂ ਐਨਾਂ ਪਭਾਵਿਤ ਹੋਇਆ ‘ਤੇ ਹੈਰਾਨ ਵੀ ਕਿ ਇਹ ਸਾਦਗੀ ਪਸੰਦ ਇਨਸਾਨ ਐਨਾਂ ਚੰਗਾ ਸ਼ਾਇਰ ‘ਤੇ ਗਾਇਕ ਹੈ?ਇੱਥੋਂ ਦੇ ਸਪਾਂਸਰਾਂ ਤੋ ਬਿਨਾਂ ਪੰਜਾਬ ਦੇ ਹਰਮਨ ਪਿਆਰੇ ਅਖਬਾਰ ‘ਅਜੀਤ’ ਨੇ ਵੀ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਈ। ਸੋ ਮਿਥੇ ਪ੍ਰੋਗਰਾਮ ਅਨੁਸਾਰ ਸਤਿੰਦਰ ਦਾ ਪਹਿਲਾ ਸ਼ੋਅ 22 ਨਵੰਬਰ ਨੂੰ ਬ੍ਰਿਸਬੇਨ ਸ਼ਹਿਰ ਦੇ ਚੈਡਲਰ ਥਿਏਟਰ ਵਿੱਚ ਰੱਖਿਆ ਗਿਆ।ਇਕਬਾਲ ਮਾਹਲ ਜੀ ਪੰਜਾਬ ਤੋਂ ਹੀ ਸਤਿੰਦਰ ਹੋਰਾਂ ਦੇ ਨਾਲ ਆਏ ਸਨ ਅਤੇ ਵਿਰਾਸਤ ਦੇ ਸੰਸਥਾਪਕ ਅਮਨਦੀਪ ਸਿੱਧੂ ਵੀ ਇਸੇ ਦਿਨ ਤੋ ਹੀ ਆਪਣਾਂ ਘਰ ਬਾਰ ਛੱਡ ਕੇ ਇਹਨਾਂ ਨਾਲ ਹੋ ਤੁਰੇ।ਡਾ.ਸਤੀਸ਼ ਵਰਮਾਂ ਜੀ ਹਰ ਸ਼ੋਅ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੁੰਦੇ ‘ਤੇ ਆਪਣੇ ਉਦਘਾਟਨੀਂ ਭਾਸ਼ਣ ਵਿੱਚ ਇੱਥੇ ਵਸਦੇ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਬੋਲੀ ਨਾਲ ਜੁੜੇ ਰਹਿਣ ਦੀ ਤਾਕੀਦ ਕਰਦੇ।ਬ੍ਰਿਸਬੇਨ ਵਿੱਚ ਸਤਿੰਦਰ ਨੇ ਰੂਹ ਨਾਲ ਗਾਇਆ ਤੇ ਸਰੋਤੇ ਅਸ਼-ਅਸ਼ ਕਰ ਉੱਠੇ।ਆਪਣੀ ਖੂਬਸੂਰਤ ਸ਼ਾਇਰੀ ਤੇ ਅੰਦਾਜ ਨਾਲ ਸਤਿੰਦਰ ਨੇ ਸਰੋਤਿਆ ਦੇ ਦਿਲ ਜਿੱਤ ਲਏ।ਅਗਲਾ ਸ਼ੋਅ 29 ਨਵੰਬਰ ਨੂੰ ਮੈਲਬੌਰਨ ਸ਼ਹਿਰ ਦੀ ਮੋਨਾਸ਼ ਯੂਨੀਵਰਸਿਟੀ ਦੇ ਰੌਬਰਟ ਹਾਲ ਵਿੱਚ ਰੱਖਿਆ ਗਿਆ ਸੀ।ਅਸੀਂ ਭਾਵੇ ਸਿਡਨੀਂ ਸ਼ੋਅ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਪਰ ਆਪਣੇਂ ਮਹਿਬੂਬ ਗਾਇਕ ਨੂੰ ਸੁਣਨ ਦੀ ਤਾਂਘ ਕਰਕੇ ਰਾਤੋ ਰਾਤ ਫੈਸਲਾ ਕਰ ਕੇ ਸਵੇਰ ਸਾਰ ਹੀ ਮੈਲਬੌਰਨ ਦੀ ਫਲਾਈਟ ਫੜ ਲਈ।ਸ਼ਾਮੀ ਜਦ ਮੈਲਬੌਰਨ ਵਿੱਚ ਸਤਿੰਦਰ ਜਦ ਸਟੇਜ ਤੇ ਆਇਆ ਤਾਂ ਉਸ ਨੇ ਆਪਣੇ ਗੀਤਾਂ ਨਾਲ ਧੰਨ ਧੰਨ ਕਰਵਾ ਦਿੱਤੀ।ਆਸਟ੍ਰੇਲੀਆ ਵਸਦੇ ਖਾਸ ਤੌਰ ਤੇ ਸਟੂਡੈਂਟਸ ਲਈ ਜਦ ਉਸਨੇ ਗਾਇਆ ਕਿ;
“ਔਖੇ ਸ਼ੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ,
ਸਪਨੇਂ ਉਹ ਦੱਸੀਂ ਪੂਰੇ ਹੋਏ ਵੀ ਕਿ ਨਹੀਂ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,ਪੁੱਤ ਸਾਡੇ ਪੈਰਾਂ ‘ਤੇ ਖਲੋਏ ਵੀ ਕਿ ਨਹੀ।“
ਤਾਂ ਹਰ ਅੱਖ ਨਮ ਹੋ ਗਈ।ਆਪਣੇ ਵਿਰਸੇ ਨੂੰ ਭੁਲਾ ਕੇ ਪੱਛਮੀ ਰੰਗਤ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਜਦ ਉਸਨੇ ਗਾਇਆ ਇਹ ਗੀਤ ਗਾਇਆ ਤਾਂ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ, 
“ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ,
ਮਾਣ ਭੋਰਾ ਵੀ ਨਾਂ ਰਿਹਾ ਗੁਰੁ ਦਿਆਂ ਸ਼ਾਨਾਂ ਉੱਤੇ,
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀਂ ਸਮਾਂ,
ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ,
ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,ਮੁੰਡਾ ਪਿੰਡ ਦਾ ਸੀ
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।“
ਇੱਥੇ ਹੀ ਜਦ ਡਾ:ਸਤੀਸ਼ ਵਰਮਾਂ ਨੂੰ ਮਿਲਿਆ ਤਾਂ ਉਹਨਾਂ ਨੇ ਫੌਰਨ ਪਛਾਂਣ ਲਿਆ ਯੂਨੀਵਰਸਿਟੀ ਵਾਲੇ ਦਿਨਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ।
ਅਮਨਦੀਪ ਸਿੱਧੂ ਜੀ ਦੀ ਸਿਡਨੀਂ ਰਹਿੰਦੀ ਭੈਣ ਪਲਵਿੰਦਰ ਸੂਚ ਹੋਰਾਂ ਨੇ ਸਤਿੰਦਰ ਸਰਤਾਜ ਦੀ ਪੂਰੀ ਟੀਮ ਦੀ ਮਹਿਮਾਨ ਨਿਵਾਜੀ ਦੀ ਜਿੰਮੇਵਾਰੀ ਨਿਭਾਈ।ਇੱਥੇ ਸਾਰੇ ਇਉਂ ਘੁਲ ਮਿਲ ਗਏ ਸਨ ਜਿਵੇਂ ਇੱਕ ਹੀ ਪਰਿਵਾਰ ਦੇ ਮੈਂਬਰ ਹੋਣ।ਇੱਥੇ ਹੀ ਜਦ ਸਤਿੰਦਰ ਸਰਤਾਜ ਨੂੰ ਨਿੱਜੀ ਤੌਰ ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਸ ਦੇ ਸਾਰੇ ਹੀ ਗੀਤ ਉਸਦੇ ਨਿੱਜੀ ਅਨੁਭਵਾਂ ਤੇ ਆਧਾਰਤ ਹਨ ਜਾਂ ਫਿਰ ਕੁਦਰਤ ਦਾ ਪ੍ਰੇਮੀ ਹੋਣ ਕਰਕੇ ਉਹ ਆਪਣੇ ਗੀਤਾਂ ਵਿੱਚ ਫੁੱਲਾਂ,ਰੁੱਖਾਂ,ਖੇਤਾਂ,ਕਿਸਾਨਾਂ ਜਾਂ ਰੁੱਤਾਂ ਦਾ ਬਿਆਨ ਕਰਦਾ ਹੈ।ਅਖਿਰ 5 ਦਸੰਬਰ ਦੀ ਸ਼ਾਮ ਨੂੰ ਸਿਡਨੀ ਉਲੰਪਿਕ ਪਾਰਕ ਦੇ ਸਪੋਰਟਸ ਸੈਂਟਰ ਵਿੱਚ ਸ਼ੋਅ ਦਾ ਆਯੌਜਿਨ ਕੀਤਾ ਗਿਆ ਜੋ ਕਿ ਇੱਕ ਵਿਲੱਖਣ ਤਜੁਰਬਾ ਸੀ। 3000 ਸੀਟਾਂ ਦੀ ਸਮਰੱਥਾ ਵਾਲੇ ਇਸ ਹਾਲ ਦਾ ਇੱਕ ਦਿਨ ਦਾ ਕਿਰਾਇਆ ਹੀ 30000 ਡਾਲਰ ਹੈ ‘ਤੇ ਇਸ ਹਾਲ ਵਿੱਚ ਕਿਸੇ ਪੰਜਾਬੀ ਸ਼ੋਅ ਦਾ ਹੋਣਾਂ ਪੰਜਾਬੀਆਂ ਅਤੇ ਪੰਜਾਬੀਅਤ ਲਈ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ।ਇਥੇ ਵੀ ਡਾ:ਸਤੀਸ਼ ਵਰਮਾਂ ਨੇ ਪੰਜਾਬ ਨੂੰ ਹੋਰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਤੇ ਪੰਜਾਬੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਭਾਸ਼ਣਾਂ ਨੂੰ ਨਿੱਕੇ-ਨਿੱਕੇ ਸ਼ੇਅਰਾਂ ਨਾਲ ਦੁਨੀਆਂ ਵਿੱਚ ਫੈਲ ਰਹੀ ਪੰਜਾਬੀਅਤ ਦੇ ਮਾਣ ਨੂੰ ਵਧਾਉਂਦੇ ਹੋਏ ਕਿਹਾ ਕਿ
ਪੰਜਾਬੀ ਨਾਂ ਸੀਮ ਨਾਂ ਅਸੀਮ,
ਪੰਜਾਬੀ ਤਕਸੀਮ ਦਰ ਤਕਸੀਮ।
ਨਾਲ ਹੀ ਜਦ ਸਤਿੰਦਰ ਸਟੇਜ ‘ਤੇ ਆਇਆ ਤਾਂ ਸਭ ਨੇ ਖੜ ਕੇ ਉਸਦਾ ਸਵਾਗਤ ਕੀਤਾ।
ਉਸਨੇਂ ਆਪਣੇਂ ਗੀਤ ‘ਸਾਈਂ’ ਤੋਂ ਸ਼ੁਰੂ ਕਰ ਕੇ ਅਨੇਕਾਂ ਹੀ ਗੀਤ ਗਾਏ।ਪੰਜਾਬ ਦੀ ਸੁੱਖ ਸ਼ਾਂਦ ਦਾ ਸੁਨੇਹਾ ਉਸਨੇ ਗੀਤ ਰਾਹੀਂ ਦਿੰਦੇ ਕਿਹਾ ਕਿ
ਇੱਕ ਦਿਆ ਸੁਨੇਹਾਂ ਪੁੱਤਾਂ ਨੂੰ,ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
‘ਤੇ ਰੁੱਸ ਕੇ ਆਈਆਂ ਰੁੱਤਾਂ ਨੂੰ,
ਮੈਂ ਓਸ ਪੰਜਾਬੋਂ ਆਇਆਂ ਹਾਂ,ਸ਼ੁੱਖ ਸ਼ਾਂਦ ਸੁਨੇਹਾਂ ਲਿਆਇਆਂ ਹਾਂ।
ਇਸ ਤੋਂ ਇਲਾਵਾ ਉਸਨੇਂ ਆਪਣੇ ਮਸ਼ਹੂਰ ਗੀਤ ‘ਫਿਲਹਾਲ’ “ਦਸਤਾਰ ਕਦੇ ਨੀਂ ਲਾਹੀਦੀ ਦੀ’, ‘ਪਾਣੀਂ ਪੰਜਾਂ ਦਰਿਆਵਾਂ ਵਾਲਾ,ਟੱਪੇ,ਮੋਤੀਆ,ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਆਦਿ ਅਨੇਕਾਂ ਗੀਤਾਂ ਨਾਲ ਰੂਹ ਨੂੰ ਸ਼ਾਰਸ਼ਾਰ ਕਰ ਦਿੱਤਾ।
ਸਮਾਜਿਕ ਸੇਧ ‘ਤੇ ਚੰਗਾ ਸੰਦੇਸ਼ ਦੇਣ ਵਾਲਾ ਗੀਤ ਸਰੋਤਿਆਂ ਨੇ ਵਾਰ ਵਾਰ ਸੁਣਿਆ ਕਿ
“ਉਹਨਾਂ ਨੇ ਕੀ ਪੁੱਜਣਾਂ ਏ ਮੰਜਲਾਂ ‘ਤੇ ਦੱਸੋ ਭਲਾਂ,
ਜਿਹੜੇ ਰਾਹਾਂ ਛੱਡ ਬਹਿਗੇ ਪੈਰੀਂ ਚੁਭੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ,
ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ”।
ਸਤਿੰਦਰ ਸਰਤਾਜ ਨੂੰ ਸੁਣ ਕੇ ਹਰ ਇੱਕ ਸਰੋਤੇ ਨੂੰ ਇੰਝ ਮਹਿਸੂਸ ਹੋਇਆ ਜਿਵੇ ਤਪਦੀ ਹਾੜ ਤੋਂ ਬਾਦ ਅੰਦਰੋਂ ਬਾਹਰੋਂ ਸੜ ਭੁੱਜ ਚੁੱਕੀ ਧਰਤੀ ‘ਤੇ ਸਾਵਣ ਦੀਆਂ ਕਣੀਆਂ ਦੀ ਆਮਦ ਹੋਵੇ।ਉਸ ਦੇ ਸੁਰੀਲੇ ਗਲੇ ਵਿੱਚ ਸੂਫੀ ਸੰਗੀਤ ਦਾ ਦਰਿਆ ਵਗਦਾ ਹੈ ‘ਤੇ ਬਾਹਰੀ ਦਿੱਖ ਤੋਂ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਵਾਂਗ ਜਾਪਦੇ ਇਸ ਦਰਵੇਸ਼ ਇਸ਼ਕ ਹਕੀਕੀ ਵਾਲੇ ਸੰਗੀਤ ਨਾਲ ਸਾਡੀ ਸਾਂਝ ਪੁਆ ਰਿਹਾ ਜਾਪਦਾ ਹੈ।ਧਰਤ ਆਕਾਸ਼ ਪਾਤਾਲ ਦੀਆਂ ਸਭ ਨਿਵਾਣਾਂ ਨੂੰ ਛੋਹਦੀ ਉਸ ਦੀ ਆਵਾਜ ਕੁੱਲ ਕਾਇਨਾਤ ਦੇ ਅਨਹਦ ਨਾਦ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ।ਹਰ ਰੂਹ ਉਸਦਾ ਧੰਨਵਾਦ ਕਰਦੀ ਜਾਪੀ ਕਿਉਂਕਿ ਉਸਨੇ ਆਪਣੀ ਨਿਵੇਕਲੀ ਕਿਸਮ ਦੀ ਗਾਇਕੀ ਦੁਆਰਾ ਸਾਡੀ ਨਵੀਂ ਪੀੜ੍ਹੀ ਉੱਤੇ ਲੱਗਦੇ ਇਸ ਦੋਸ਼ ਨੂੰ ਦੋ ਦਿੱਤਾ ਕਿ ਇਹ ਕੁੱਝ ਸਾਫ ਸੁਥਰਾ ਨਹੀਂ ਸੁਣਨਾਂ ਚਾਹੁੰਦੇ।ਇੱਥੇ ਹੀ ਜਦ ਉਸਨੇ ਬਾਬੂ ਰਜਬ ਅਲੀ ਦਾ ਬਹੱਤਰ ਕਲਾ ਛੰਦ ਸੁਣਾਇਆ ਜਿਸ ਵਿੱਚ ਰਜਬ ਅਲੀ ਲਿਖਦਾ ਹੈ ਕਿ 
‘ਗੋਰੇ ਬੜੇ ਮਿਹਨਤੀ ਜੀ ਟਿੱਬੇ ਜਿਹੇ ਢਾਹ ਲੇ,ਨਵੇਂ ਕੱਢੇ ਖਾਲ੍ਹੇ,ਜਾਣ ਕਾਰਖਾਨੀਂ,
ਯਾਦ ਆਜੇ ਨਾਨੀਂ ਬਾਰਾਂ ਬਾਰਾਂ ਘੰਟੇ ਡਿਊਟੀਆਂ ਲੱਗੀਆਂ,ਨੰਗੇ ਸੀਸ ਦੁਪਹਿਰੇ ਜੀ,
ਬੂਟ ਜਿਹੇ ਕਰੜੇ,ਰਹਿਣ ਪੱਬ ਨਰੜੇ ਜੀਨ ਦੀਆਂ ਝੱਗੀਆਂ।
ਤਾਂ ਸ਼ੋਅ ਦੌਰਾਨ ਹਾਲ ਵਿੱਚ ਲਾਈਟ,ਸਾਂਊਡ ਅਤੇ ਕੈਮਰਿਆਂ ਦਾ ਕੰਟਰੋਲ ਸੰਭਾਲ ਰਹੇ ਗੋਰਿਆ ਨੂੰ ਦੇਖ ਕੇ ਹੈਰਾਨੀ ਵੀ ਹੋ ਰਹੀ ਸੀ ‘ਤੇ ਖੁਸ਼ੀ ਵੀ ਕਿ ਜਿਨ੍ਹਾਂ ਗੋਰਿਆ ਦੀ ਅਸੀ ਡੇਢ ਸੌ ਸਾਲ ਤੋਂ ਵੱਧ ਗੁਲਾਮੀਂ ਕੀਤੀ ਹੈ ਅੱਜ ਉਹ ਸਾਡੇ ਲਈ ਕੰਮ ਕਰ ਰਹੇ ਸਨ।ਰਾਤ ਦੇ ਬਾਰਾਂ ਵਜੇ ਸੋਅ ਤੋਂ ਵਿਹਲੇ ਹੋ ਕੇ ‘ਤੇ ਸਿਰਫ ਤਿੰਨ ਘੰਟੇ ਸੌ ਕੇ ਅਗਲੇ ਦਿਨ ਸਵੇਰੇ ਫਿਰ ਸਤਿੰਦਰ ਦੀ ਪੂਰੀ ਟੀਮ ਨੇਂ ਆਖਰੀ ਸ਼ੋਅ ਲਈ ਐਡੀਲੇਡ ਲਈ ਫਲਾਈਟ
ਫੜ ਲਈ।ਐਡੀਲੇਡ ਯੂਨੀਵਰਸਿਟੀ ਦੇ ਐਲਡਰ ਹਾਲ ਵਿੱਚ ਜਦ ਸਤਿੰਦਰ ਆਇਆ ਤਾਂ ਖਚਾ ਖਚ ਭਰੇ ਹਾਲ ਨੂੰ ਦੇਖ ਕੇ ਉਸਨੇ ਸਿਡਨੀਂ ਸ਼ੋਅ ਦੀ ਥਕਾਵਟ ਅਤੇ ਰਾਤ ਦਾ ਉਨੀਂਦਰਾ ਭੁਲਾ ਕੇ ਐਸਾ ਰੰਗ ਬੰਨਿਆਂ ਤਾਂ ਇਹ ਸ਼ੋਅ ਸਾਰੇ ਸ਼ੋਆਂ ਨਾਲੋਂ ਸ਼ਫਲ ਹੋ ਨਿੱਬੜਿਆ।ਇਸ ਸ਼ੋਅ ਤੋਂ ਫੌਰਨ ਬਾਦ ਅਮਨਦੀਪ ਭਾਅ ਜੀ ਹੋਰਾਂ ਦਾ ਫੋਨ ਆ ਗਿਆ ਕੇ ਸੱਤ ਦਸੰਬਰ ਨੂੰ ਹੀ ਯਾਨੀਂ ਅਗਲੇ ਦਿਨ ਹੀ ਸ਼ਤਿੰਦਰ ਹੋਰਾਂ ਨੇ ਸ਼ਾਮ ਸੱਤ ਵਜੇ ਸਿਡਨੀਂ ਤੋਂ ਇੰਡੀਆ ਲਈ ਫਲਾਈਟ ਫੜਨੀਂ ਹੈ ‘ਤੇ ਡਿਊਟੀ ਲਗਾ ਦਿੱਤੀ ਕਿ ਦਿਨ ਦੇ ਤਿੰਨ ਵਜੇ ਉਹਨਾਂ ਨੂੰ ਡੋਮੈਸਟਿਕ ੍ਹਵਾਈ ਅੱਡੇ ਤੋਂ ਇੰਟਰਨੈਸ਼ਨਲ ਟਰਮੀਨਲ ਪਹੁੰਚਾਉਣਾਂ ਹੈ।ਮੇਰੇ ਨਾਲ ਕੁੱਝ ਹੋਰ ਵੀ ਟੀਮ ਮੈਬਰਾਂ ਦੀ ਇਹੀ ਡਿਊਟੀ ਲਗਾਈ।ਇੱਥੇ ਫਿਰ ਭੈਣ ਪਲਵਿੰਦਰ ਸੂਚ ਹੋਰੀਂ ਹੱਥੀ ਬਣਾਏ ਪਰਾਉਠਿਆਂ ਨਾਲ ਮਹਿਮਾਨ ਨਿਵਾਜੀ ਲਈ ਤਿਆਰ ਖੜ੍ਹੇ ਸਨ।ਏਅਰਪੋਰਟ ‘ਤੇ ਖੜ੍ਹੇ ਅਸੀਂ ਸਾਰੇ ਸਤਿੰਦਰ ਹੋਰਾਂ ਨਾਲ ਧੰਨਵਾਦੀ ਸ਼ਬਦਾਂ ਦਾ ਵਟਾਦਰਾਂ ਕਰ ਰਹੇ ਸਾਂ।ਜਦ ਸਤਿੰਦਰ ਦੀ ਪੂਰੀ ਟੀਮ ਜਦ ਅੰਦਰ ਜਾ ਰਹੀ ਸੀ ਤਾਂ ਭਾਵੁਕ ਹੋਏ ਮਹੌਲ ਵਿੱਚ ਅਸੀਂ ਉਸ ਨੂੰ ਅਲਵਿਦਾ ਆਖ ਰਹੇ ਸਾਂ।ਐਮੀਰੇਟਸ ਏਅਰਲਾਈਨ ਦਾ ਜਹਾਜ ਉਹਨਾਂ ਨੂੰ ਲੈ ਕੇ ਰਨਵੇਅ ਵੱਲ ਨੂੰ ਜਾ ਰਿਹਾ ਸੀ ‘ਤੇ ਅਸੀ ਸਾਰੇ ਆਪਣੀਆਂ ਆਪਣੀਆਂ ਕਾਰਾਂ ਵੱਲ।ਉਸ ਨੂੰ ਅਲਵਿਦਾ ਕਹਿ ਕੇ ਆਪਣੇ ਸ਼ਾਮ ਵਾਲੇ ਕੰਮ ਨੂੰ ਜਾਂਦੇ ਹੋਏ ਮੋਟਰਵੇਅ ਨੰਬਰ ਪੰਜ ਤੇ ਕਾਰ ਦੌੜ ਰਹੀ ਸੀ ‘ਤੇ ਜਦ ਸੀਡੀ ਪਲੇਅਰ ਦਾ ਬਟਨ ਦਬਾਇਆ ਤਾਂ ਸਤਿੰਦਰ ਦਾ ਹੀ ਗਾਣਾਂ ਫਿਰ ਚੱਲ ਪਿਆ,
ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।

****

ਪੰਜਾਬੀ ਭਾਸ਼ਾ ਨਾਲ ਮਜ਼ਾਕ, ਕਿਉਂ ਹੋਈ ਜਾਂਦਾ ਅਜੇ ਤੱਕ – 2......... ਲੇਖ / ਸ਼ਾਮ ਸਿੰਘ ‘ਅੰਗ ਸੰਗ’

ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ, ਸਾਰੀਆਂ ਭਾਸ਼ਾਵਾਂ ਤੋਂ ਮਿੱਠੀ ਅਤੇ ਪਿਆਰੀ। ਆਪਣੀ ਮਾਂ-ਬੋਲੀ ਨੂੰ ਪਿਆਰ ਕੌਣ ਨਹੀਂ ਕਰੇਗਾ? ਮਾਂ ਦੀ ਗੋਦ ’ਚੋਂ ਇਸ ਨਾਲ ਜੁੜਿਆ ਕੋਈ ਵੀ ਇਸ ਨਾਲ ਭਾਵਕ ਵੀ ਹੋ ਸਕਦਾ ਹੈ ਅਤੇ ਅੰਤਾਂ ਦਾ ਪ੍ਰਤੀਬੱਧ ਵੀ। ਅਜਿਹਾ ਹੋਣਾ ਕੁਦਰਤੀ ਹੈ, ਬਨਾਵਟੀ ਨਹੀਂ। ਇਸੇ ਲਈ ਭਾਸ਼ਾ ਵਾਸਤੇ ਫਿਕਰਮੰਦ ਹੋਣ ਵਾਲੇ ਇਸ ਵਿਚ ਪਾਏ ਜਾਂਦੇ ਵਿਗਾੜਾਂ ਨੂੰ ਸਹਿ ਨਹੀਂ ਸਕਦੇ।

ਜੇ ਕੋਈ ਸ਼ੁੱਧ ਭਾਸ਼ਾ ਬੋਲੇ, ਭਾਸ਼ਾ ਦੀ ਵਿਸ਼ੇਸ਼ਤਾ, ਠੁੱਕ ਅਤੇ ਸ਼ਾਨ ਲਈ ਕੰਮ ਕਰੇ ਤਾਂ ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਥੋੜ੍ਹੀ। ਪਰ ਜਦੋਂ ਕੋਈ ਇਸ ਵਿਚ ਵਿਗਾੜ ਪੈਦਾ ਕਰੇ ਤਾਂ ਉਸਦੇ ਅਜਿਹਾ ਕਰਨ ’ਤੇ ਚੁੱਪ ਨਹੀਂ ਰਹਿਣਾ ਚਾਹੀਦਾ। ਸੁਚੇਤ ਅਤੇ ਜਾਗਦੇ ਲੋਕ ਚੁੱਪ ਰਹਿੰਦੇ ਵੀ ਨਹੀਂ। ਬਚਾਅ ਕਾਰਨ ਹੀ ਪੰਜਾਬੀ ਭਾਸ਼ਾ ਕਈ ਤਰ੍ਹਾਂ ਦੇ ਹਮਲਿਆਂ ਦੇ ਬਾਵਜੂਦ ਕਾਇਮ ਦੀ ਕਾਇਮ ਹੀ ਰਹੀ।

ਯੂਨੀਵਰਸਿਟੀਆਂ ’ਚ ਅਧਿਆਪਨ ਅਤੇ ਖੋਜ ਕਰਨ ਵਾਲਿਆਂ ਦੀ ਭਾਸ਼ਾ ‘ਮੈਥੋਡੌਲੋਜੀ’ ਦੀ ਆੜ ’ਚ ਉਹ ਕੁੱਝ ਬਣੀ ਜਾ ਰਹੀ ਹੈ ਜਿਹੜੀ ਚੰਗੇ-ਭਲੇ ਪਾਠਕਾਂ ਦੇ ਪੱਲੇ ਨਹੀਂ ਪੈਂਦੀ। ਵਿਦਿਆਰਥੀ ਅਤੇ ਖੋਜਾਰਥੀ ਚੰਗੇ ਨੰਬਰ ਅਤੇ ਚੰਗੇ ਦਰਜੇ ਹਾਸਲ ਕਰਨ ਦੇ ਲੋਭ ਵਜੋਂ ਅਧਿਆਪਕ ਵਰਗ ਨੂੰ ਚਣੌਤੀ ਨਹੀਂ ਦੇ ਸਕਦੇ ਅਤੇ ਆਪੋ ਆਪਣੀ ਜਾਣਕਾਰੀ ਅਤੇ ਗਿਆਨ ਦੀ ਸੀਮਾ ਕਾਰਨ ਵੀ ਅਜਿਹਾ ਕਰਨ ਦੇ ਸਮਰੱਥ ਨਹੀਂ ਹੁੰਦੇ। ਜਿੰਨਾ ਵੱਡਾ ਵਿਦਵਾਨ, ਓਨੀ ਹੀ ਵੱਡੀ ਮਾਤਰਾ ’ਚ ਉਲ਼ਝਣਾਂ ਅਤੇ ਭੰਬਲ਼ਭੁਸਾ।

ਦੂਜੀਆਂ ਭਾਸ਼ਾਵਾਂ ਦੇ ਅਨੁਵਾਦਤ ਸ਼ਬਦ ਵੀ ਬਹੁਤੀ ਵਾਰ ਉਹ ਵਰਤੇ ਜਾਂਦੇ ਹਨ ਜਿਹੜੇ ਢੁੱਕਵੇਂ ਨਹੀਂ ਹੁੰਦੇ। ਅਰਥ ਹੋਰ ਦਾ ਹੋਰ ਬਣ ਕੇ ਰਹਿ ਜਾਂਦਾ। ਜਿਨ੍ਹਾਂ ਦੇ ਠੇਠ ਪੰਜਾਬੀ ਸ਼ਬਦ ਸਾਡੇ ਕੋਲ ਹਨ ਉਨ੍ਹਾਂ ਨੂੰ ਵੀ ਲੱਭਣ ਤੇ ਵਰਤਣ ਦੀ ਅਸੀਂ ਕੋਸਿ਼ਸ਼ ਨਹੀਂ ਕਰਦੇ। ਕਈ ਤਾਂ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਹੜੇ ਗਲ਼ੋਂ ਹੇਠ ਨਹੀਂ ਉਤਰਦੇ ਪਰ ਫੇਰ ਵੀ ਅਸੀਂ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਸ਼ਬਦ ਓਹੀ ਵਰਤੇ ਜਾਣੇ ਚਾਹੀਦੇ ਹਨ ਜਿਹੜੇ ਭਾਸ਼ਾ ਦੇ ਅਨੁਸਾਰ ਹੋਣ, ਹਾਣੀ ਹੋਣ ਅਤੇ ਸੱਭਿਆਚਾਰ ’ਚ ਸਹਿਜ ਨਾਲ ਸਮਾ ਰਹੇ ਹੋਣ। ਔਖੇ ਤੇ ਓਪਰੇ ਸ਼ਬਦ ਪੰਜਾਬੀ ਭਾਸ਼ਾ ਨੂੰ ਨਾ ਸਹਿਜ ਰਹਿਣ ਦਿੰਦੇ ਹਨ ਨਾ ਰਵਾਂ।

ਭਾਸ਼ਾ ਦੀ ਬੁਨਿਆਦ ਰੱਖਣ ਵਾਲੇ ਅਧਿਆਪਕ ਬਾਲ ਮਨਾਂ ਦੇ ਕੋਰੇ ਵਰਕਿਆਂ ’ਤੇ ਜੇ ਸਹੀ ਸ਼ਬਦ-ਜੋੜ ਤੇ ਸਹੀ ਵਾਕ-ਬਣਤਰ ਉਕਰ ਦੇਣ ਤਾਂ ਉਹ ਉਮਰ ਭਰ ਨਹੀਂ ਮਿਟ ਸਕਦੇ। ਉਹ ਤਾਂ ਹੀ ਅਜਿਹਾ ਕਰ ਸਕਣਗੇ ਜੇ ਉਨ੍ਹਾਂ ਨੂੰ ਭਾਸ਼ਾ ਦੀ ਸਹੀ ਜਾਣਕਾਰੀ ਤੇ ਮੁਹਾਰਤ ਹੋਵੇਗੀ। ਬਹੁਤੀ ਵਾਰ ਦੇਖਿਆ ਜਾਂਦਾ ਹੈ ਕਿ ਦਸਵੀਂ ਪਾਸ ਵਿਦਿਆਰਥੀ ਨਾ ਸਹੀ ਵਾਕ ਲਿਖ ਸਕਦੇ ਹਨ ਨਾ ਸਹੀ ਸ਼ਬਦ–ਜੋੜ। ਉਨ੍ਹਾਂ ਦੀ ਲਿਖਤ ਨੂੰ ਦੇਖ-ਵਾਚ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਨੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਅਤੇ ਲੋੜੀਂਦਾ ਅਭਿਆਸ ਵੀ ਨਹੀਂ ਕਰਵਾਇਆ। ਜਰੂਰੀ ਹੈ ਕਿ ਬੁਨਿਆਦ ਰੱਖਣ ਵਾਲਿਆਂ ਨੂੰ ਗਾਹੇ-ਬਗਾਹੇ ਭਾਸ਼ਾ ਬਾਰੇ ਸਿੱਖਿਅਤ ਕੀਤਾ ਜਾਂਦਾ ਰਹੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਭਾਸ਼ਾ ਨਾਲ ਇਵੇਂ ਹੀ ਮਜ਼ਾਕ ਹੁੰਦਾ ਰਹੇਗਾ।

ਵੱਖ ਵੱਖ ਤਰ੍ਹਾਂ ਦੀਆਂ ਮੋਟਰ-ਗੱਡੀਆਂ, ਟਰੱਕਾਂ ਪਿੱਛੇ ਲਿਖੀ ਪੰਜਾਬੀ ਅਕਸਰ ਹੀ ਸਹੀ ਸ਼ਬਦ-ਜੋੜਾਂ ਵਾਲੀ ਨਹੀਂ ਹੁੰਦੀ। ਸੜਕਾਂ ’ਤੇ ਗੱਡੇ ਮੀਲ-ਪੱਥਰਾਂ ਅਤੇ ਦਿਸ਼ਾ-ਸੂਚਕਾਂ ਵਿਚ ਸ਼ਹਿਰਾਂ, ਪਿੰਡਾਂ ਦੇ ਨਾਂ ਇਸ ਕਰਕੇ ਗਲਤ ਲਿਖੇ ਰਹਿ ਜਾਂਦੇ ਹਨ ਕਿਉਂਕਿ ਬੁਰਸ਼ ਨਾਲ ਲਿਖਣ ਵਾਲੇ ਕਲਾਕਾਰ ਨੂੰ ਭਾਸ਼ਾ ਦੇ ਸਹੀ ਸ਼ਬਦ-ਜੋੜਾਂ ਬਾਰੇ ਪਤਾ ਨਹੀਂ ਹੁੰਦਾ। ਉਹ ਤਾਂ ਉਹ ਹੀ ਨਾਂ ਲਿਖਦੇ ਹਨ ਜੋ ਉਨ੍ਹਾਂ ਨੂੰ ਲਿਖ ਕੇ ਦਿੱਤੇ ਜਾਂਦੇ ਹਨ। ਏਹੀ ਹਾਲ ਦੁਕਾਨਾਂ / ਦਫਤਰਾਂ / ਜਨਾਨਾਂ-ਮਰਦਾਨਾਂ ਘਰਾਂ ਦੇ ਮੱਥਿਆਂ ’ਤੇ ਪੰਜਾਬੀ ਸਹੀ / ਢੁੱਕਵੇਂ ਸ਼ਬਦ-ਜੋੜਾਂ ਵਾਲੀ ਨਹੀਂ ਹੁੰਦੀ। ਅਜਿਹੇ ਵਰਤਾਰੇ ’ਚ ਪੰਜਾਬੀ ਆਪਣੇ ਆਪ ਹੀ ਮਜ਼ਾਕ ਦਾ ਪਾਤਰ ਬਣੀ ਰਹਿੰਦੀ ਹੈ ਜਿਸ ਬਾਰੇ ਕਦੇ ਕੋਈ ਵੀ ਫਿਕਰ ਨਹੀਂ ਕਰਦਾ।

ਅਖਬਾਰਾਂ, ਰਸਾਲਿਆਂ, ਚੈਨਲਾਂ ’ਤੇ ਵਰਤੇ ਜਾਂਦੇ ਸ਼ਬਦਾਂ ਬਾਰੇ ਇਸ ਕਰਕੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਲੋਕਾਂ ਤੋਂ ਦੂਰ ਨਹੀਂ ਹੁੰਦੇ। ਇਨ੍ਹਾਂ ਦਾ ਨਿੱਤ ਹੀ ਵਾਰ ਵਾਰ ਲੋਕਾਂ ਨਾਲ ਟਾਕਰਾ ਹੁੰਦਾ ਰਹਿੰਦਾ ਹੈ ਜਿਸ ਕਰਕੇ ਲੋਕਾਂ ’ਤੇ ਇਨ੍ਹਾਂ ਦਾ ਅਸਰ ਤਾਂ ਹੋਣਾ ਹੀ ਹੋਇਆ। ਇਨ੍ਹਾਂ ਨੂੰ ਉਹ ਸ਼ਬਦ ਵਰਤਣੇ ਚਾਹੀਦੇ ਹਨ ਜਿਹੜੇ ਲੋਕਾਂ ਦੇ ਦਿਲਾਂ ਤੋਂ ਦੂਰ ਨਾ ਹੋਣ, ਹਰ ਆਮ-ਖਾਸ ਦੀ ਸਮਝ ਵਿਚ ਆਉਣ ਵਾਲੇ ਹੋਣ। ਵਿਦਵਤਾ ਦਾ ਫੋਕਾ ਰੋਅਬ ਪਾਉਣ ਵਾਲੇ ਪਹਿਲਾਂ ਹੀ ਵੱਖ ਵੱਖ ਥਾਵਾਂ ’ਤੇ ਬਥੇਰੇ ਹਨ ਜਿਹੜੇ ਕਦੇ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਅਖਬਾਰਾਂ ਨੂੰ ਮੁਸਤੈਦ, ਕਵਾਇਦ, ਡਾਫ, ਏਕੀਕ੍ਰਤਕ ਜਹੇ ਸ਼ਬਦ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਨ੍ਹਾਂ ਦੇ ਅਰਥ ਪਾਠਕਾਂ ਤੱਕ ਨਹੀਂ ਪਹੁੰਚਦੇ ਸਗੋਂ ਕਿਧਰੇ ਅੱਧ-ਅਸਮਾਨੇ ਹੀ ਟੰਗੇ ਰਹਿ ਜਾਂਦੇ ਹਨ। ਜੇ ਬੋਲੇ, ਲਿਖੇ ਤੇ ਵਰਤੇ ਗਏ ਸ਼ਬਦਾਂ ਦਾ ਸਹੀ ਤੇ ਸਹਿਜ ਸੰਚਾਰ ਨਾ ਹੋਵੇ ਤਾਂ ਇਹ ਭਾਸ਼ਾ ਨਾਲ ਮਜ਼ਾਕ ਹੋਣ ਤੋਂ ਬਿਨਾਂ ਹੋਰ ਕੁੱਝ ਨਹੀਂ ਹੁੰਦਾ।

ਸ਼ਬਦ-ਜੋੜਾਂ ਦੇ ਮਿਆਰੀਕਰਨ ਵੱਲ

ਪਿਛਲੀ ਵਾਰ ਵੀ ਇਨ੍ਹਾਂ ਕਾਲਮਾਂ ’ਚ ਸ਼ਬਦ-ਜੋੜਾਂ ਦੇ ਮਿਆਰੀਕਰਨ ਕੀਤੇ ਜਾਣ ਦੀ ਲੋੜ ਦੀ ਗੱਲ ਛੇੜੀ ਗਈ ਸੀ ਜਿਸ ਨੂੰ ਪੜ੍ਹਨ ਬਾਅਦ ਕਈ ਸੱਜਣਾਂ ਨੇ ਫੋਨ ’ਤੇ ਬਹਿਸ ਰਚਾਈ। ਇਕ, ਦੋ ਨੇ ਇਹ ਵੀ ਕਿਹਾ ਕਿ ਗਲਤ ਸ਼ਬਦ ਲਿਖਣ ਦੀ ਲੋੜ ਨਹੀਂ ਸੀ ਸਗੋਂ ਸਹੀ ਸ਼ਬਦ-ਜੋੜ ਲਿਖੇ ਜਾਂਦੇ ਤਾਂ ਕਿ ਪਾਠਕਾਂ ਨੂੰ ਕੋਈ ਸੇਧ ਮਿਲਦੀ। ਇਹ ਕਾਲਮ ਕਈ ਸਾਈਟਾਂ ’ਤੇ ਵੀ ਚਲਾ ਗਿਆ ਜਿਸ ਨਾਲ ਪਾਠਕ ਵਰਗ ਦਾ ਘੇਰਾ ਵਧ ਗਿਆ ਅਤੇ ਸੋਚ ਵਿਚਾਰ ਦੀ ਉਮੀਦ ਵੀ ਵਧ ਗਈ। ਜਿੰਨੀਆਂ ਮਰਜ਼ੀ ਕਮੇਟੀਆਂ ਬਣੀ ਜਾਣ, ਜਿੰਨਾ ਚਿਰ ਸਹੀ, ਸੁਹਿਰਦ ਅਤੇ ਸਾਂਝੀ ਸੋਚ ਨਹੀਂ ਅਪਣਾਈ ਜਾਂਦੀ ਓਨਾ ਚਿਰ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਵੀ ਕਿ ਸ਼ਬਦਾਂ ਦੇ ਪਿਛੋਕੜ, ਜੜ੍ਹਾਂ ਅਤੇ ਸੱਭਿਆਚਾਰਕ ਕਦਰਾਂ ਨਾਲ ਮੇਲ ਕੇ ਉਨ੍ਹਾਂ ਦੇ ਸ਼ਬਦ-ਜੋੜ ਨਿਸਚਤ ਕੀਤੇ ਜਾਣ। ਫੇਰ ਹੋਰ ਕਮੇਟੀ ਨੂੰ ਸੌਂਪੇ ਜਾਣ ਜਿਹੜੀ ਜਿਨਂੀਆਂ ਊਣਤਾਈਆਂ,ਨੁਕਸ, ਘਾਟਾਂ ਰਹਿ ਗਈਆਂ ਹੋਣ ਉਨ੍ਹਾਂ ਨੂੰ ਦੂਰ ਕਰਨ ਦਾ ਜਤਨ ਕਰੇ। ਅਜਿਹਾ ਹੋਣ ਨਾਲ ਭਾਸ਼ਾ ਕੇਵਲ ਸ਼ਬਦ-ਜੋੜਾਂ ਪੱਖੋਂ ਹੀ ਨਹੀਂ ਸੱਭਿਆਚਾਰਕ ਪੱਖੋਂ ਵੀ ਨਿੱਖਰ ਤੇ ਸੁਧਰ ਜਾਵੇਗੀ।

ਪਿਛਲੀ ਵਾਰ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਗਲਤ ਲਿਖੇ ਗਏ ਸਨ, ਇਸ ਵਾਰ ਗਲਤ ਨਹੀਂ ਠੀਕ ਸ਼ਬਦ-ਜੋੜ ਲਿਖੇ ਜਾ ਰਹੇ ਹਨ ਜਿਹੜੇ ਆਮ ਕਿਤਾਬਾਂ ਅਤੇ ਅਖਬਾਰਾਂ ਵਿਚ ਆਮ ਲਿਖੇ ਮਿਲਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਹ ਹੀ ਆਪਣੀਆਂ ਲਿਖਤਾਂ ਵਿਚ ਅਪਣਾ ਲੈਣੇ ਚਾਹੀਦੇ ਹਨ। ਇਹ ਸਹੀ ਸ਼ਬਦ-ਜੋੜ ਇਸ ਪ੍ਰਕਾਰ ਹਨ – ਰਹਿਣਾ, ਸਹਿਣਾ, ਲਹਿਰ, ਅਹੁਦੇਦਾਰ, ਸਹਿਮ, ਮੈਨ੍ਹਿਆਂ, ਅੱਜ, ਅਹਿਸਾਨ, ਢਿੱਲੀ, ਲੱਗਦਾ, ਚੱਲਣ, ਜਜ਼ਬਾਤ, ਸਹਿਬਾਨ, ਠਹਿਰਨਾ, ਮਹਿਕਮਾ, ਹਾਲਾਤ, ਸਹਿਯੋਗ, ਵਾਗਡੋਰ, ਗੱਡੀ, ਸ਼ਹਿਰ, ਬਹੁਤ, ਰਹਿੰਦੇ, ਪਹਿਲੋਂ / ਪਹਿਲਾਂ, ਵੱਡੀਆਂ, ਪੱਠੇ, ਮੁੱਖ ਮੰਤਰੀ ਆਦਿ।

ਕਾਵਿ ਟੋਟਕਾ

ਅਮਲਾਂ ’ਤੇ ਗੱਲ ਮੁਕਣੀ ਤੇਰਾ ਪੁੱਛਣਾਂ ਕਿਸੇ ਨਾ ਸਿਰਨਾਵਾਂ
ਤੁਰੀ ਚੱਲ ਮਨ ਖੋਲ੍ਹ ਕੇ, ਅੱਖਾਂ ਖੋਲ੍ਹ ਕੇ ਮਿਲਣੀਆਂ ਰਾਹਵਾਂ।

ਕਾਮਨਵੈਲਥ ਖੇਡਾਂ ਦੇ ਸੰਬੰਧ ਚ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਇਕ ਰੈਨ ਨੇ ਦਿਤਾ ਹਿੰਦੁਸਤਾਨੀ ਭਾਈਚਾਰੇ ਨੂੰ ਲੰਚ

ਐਡੀਲੇਡ (ਮਿੰਟੂ ਬਰਾੜ):ਕਾਮਨਵੈਲਥ ਖੇਡਾਂ ਸ਼ੁਰੂਹੋਣਵਿੱਚ ਹੁਣ ਜਿਆਦਾ ਵਕਤ ਨਹੀਂ ਰਿਹਾ ਹੈ ਤੇ ਇਸ ਮੌਕੇ ਦਾ ਸਿਆਸੀ ਲਾਹਾ ਦੋਹਾਂ ਮੁਲਕਾਂ ਦੇ ਸੰਬੰਧਾਂ ਨੂੰ ਸੁਧਾਰਨ ਲਈ ਦੋਹਾਂ ਮੁਲਕਾਂ ਦੇ ਨੇਤਾ ਹੱਥੋਂ ਜਾਣ ਨਹੀਂ ਦੇ ਰਹੇ। ਇਸੇ ਸੰਬੰਧ ਵਿੱਚ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਇਕ ਰੈਨ ਨੇ ਅਜ ਇਥੇ ਵਸਦੇ ਹਿੰਦੁਸਤਾਨੀ ਭਾਈਚਾਰੇ ਨੂੰ ਲੰਚ ਦੇ ਕੇ ਦੋਹਾਂ ਮੁਲਕਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਪੁੱਟਿਆ। ਇਸ ਮੌਕੇ ਤੇ ਮਾਇਕ ਅਤੇ ਸਾਸ਼ਾ ਰੈਨ ਦੇ ਵਿਸ਼ੇਸ਼ ਸੱਦੇ ਤੇ ਹਿੰਦੁਸਤਾਨੀ ਹਾਈ ਕਮਿਸ਼ਨਰ ਸੁਜਾਤਾ ਸਿੰਘ , ਸਾਊਥ ਆਸਟ੍ਰੇਲੀਆ ਦੀ ਮਲਟੀਕਲਚਰ ਮਨਿਸਟਰ ਹੋਨ ਗ੍ਰੇਸ, ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਮੇਜਰ ਜਰਨਲ ਵਿਕਰਮ ਮਦਾਨ ਤੋਂ ਇਲਾਵਾ ਤੀਹ ਦੇ ਜਥੇਬੰਦੀਆਂ ਦੇ ਇਕ ਹਜ਼ਾਰ ਦੇ ਕਰੀਬ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਮਹਾਂਬੀਰ ਸਿੰਘ ਗਰੇਵਾਲ, ਅਮਰੀਕ ਸਿੰਘ ਥਾਂਦੀ, ਸਰੂਪ ਸਿੰਘ ਜੌਹਲ, ਕੁਲਦੀਪ ਸਿੰਘ ਚੁੱਘਾ, ਹਰਦਿਆਲ ਸਿੰਘ ਅਰਕ, ਹਰਵਿੰਦਰ ਸਿੰਘ ਗਰਚਾ, ਪਿਆਰਾ ਸਿੰਘ ਅਟਵਾਲ, ਜਗਰੂਪ ਸਿੰਘ ਬਰਾੜ, ਬਲਵੰਤ ਸਿੰਘ, ਗੁਰਦੀਪ ਸਿੰਘ, ਉਮੇਸ਼ ਨਾਗਸੰਡਰਾ, ਰਿਸ਼ੀ ਗੁਲਾਟੀ, ਬਿੱਕਰ ਸਿੰਘ ਬਰਾੜ ਅਤੇ ਨਵਤੇਜ ਸਿੰਘ ਬਲ, ਅਮਰਜੀਤ ਸਿੰਘ ਆਨੰਦ ਆਦਿ ਸ਼ਾਮਿਲ ਸਨ।

ਇਸ ਮੌਕੇ ਤੇ ਬੋਲਦਿਆਂ ਮਾਇਕ ਰੈਨ ਨੇ ਕਿਹਾ ਕਿ ਉਹ ਭਾਵੇਂ ਹੁਣ ਤਕ ਕਈ ਵਾਰ ਇੰਡੀਆ ਦਾ ਦੌਰਾ ਕਰ ਚੁੱਕੇ ਹਨ ਪਰ ਕਦੇ ਉਹਨਾਂ ਦਿੱਲੀ ਨੂੰ ਇੰਨਾ ਸਾਫ਼ ਸੁਥਰਾ ਤੇ ਹਰਿਆ ਭਰਿਆ ਨਹੀਂ ਸੀ ਦੇਖਿਆ ਜਿਨ੍ਹਾਂ ਉਹਨਾਂ ਪਿਛਲੇ ਹਫ਼ਤੇ ਦੇ ਆਪਣੇ ਦੌਰੇ ਸਮੇਂ ਦੇਖਿਆ। ਇਸ ਮੌਕੇ ਤੇ ਉਹਨਾਂ ਨੇ ਸਾਊਥ ਆਸਟ੍ਰੇਲੀਆ ਨੂੰ ਹਿੰਦੁਸਤਾਨੀ ਸਟੂਡੈਂਟਸ ਲਈ ਸਭ ਤੋਂ ਸੁਰੱਖਿਅਤ ਥਾਂ ਦੱਸਿਆ । ਇਸ ਮੌਕੇ ਤੇ ਬੋਲਦਿਆਂ ਸੁਜਾਤਾ ਸਿੰਘ ਨੇ ਕੁੱਝ ਚੁਟਕੀਆਂ ਲੈਂਦੇ ਕਿਹਾ ਭਾਵੇਂ ਕਾਮਨਵੈਲਥ ਖੇਡਾਂ ਵਿੱਚ ਹੁਣ ਬਹੁਤ ਥੋੜ੍ਹਾ ਵਕਤ ਰਹਿ ਗਿਆ ਹੈ ਪਰ ਫੇਰ ਵੀ ਅਸੀਂ ਮੌਕੇ ਤੋਂ ਪਹਿਲਾਂ ਤਿਆਰੀ ਮੁਕੰਮਲ ਕਰ ਲਵਾਂਗੇ। ਮੇਜਰ ਜਰਨਲ ਮਦਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਹਨਾਂ ਖੇਡਾਂ ਦਾ ਸਾਈਨ ਸ਼ੇਰਾ ਵੀ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਸੀ।

ਫਰਜ਼ੀ ਵਿਆਹ ਕਰਵਾਕੇ ਵਿਦੇਸ਼ੀਂ ਗਏ 'ਲਾੜਾ ਲਾੜੀਆਂ' ਦੇ ਫਰਜ਼ੀ ਤਲਾਕਾਂ ਦੀ ਨੌਬਤ ਸਿਰ 'ਤੇ.......... ਲੇਖ / ਜਰਨੈਲ ਘੁਮਾਣ

"ਜਿੱਥੇ ਚੱਲੇਂਗਾ, ਚੱਲੂਗੀਂ ਨਾਲ ਤੇਰੇ ,
ਟਿਕਟਾਂ ਦੋ ਲੈ ਲਈਂ"

ਪੁਰਾਣੇ ਸਮਿਆਂ ਵਿੱਚ ਇਹ ਗੱਲ ਕਮਾਈਆਂ ਕਰਨ ਜਾਂਦੇ ਸੁਹਿਰਦ ਪਤੀਆਂ ਨੂੰ ਉਹਨਾਂ ਦੀਆਂ ਸੂਝਵਾਨ ਪਤਨੀਆਂ ਕਿਹਾ ਕਰਦੀਆਂ ਸਨ । ਬੇਸ਼ੱਕ ਉਹ ਪ੍ਰੀਵਾਰਕ ਮਜਬੂਰੀਆਂ ਕਰਕੇ ਉਹਨਾਂ ਨਾਲ ਨਹੀਂ ਸਨ ਜਾਇਆ ਕਰਦੀਆਂ ਪਰੰਤੂ ਇਹਨਾਂ ਬੋਲਾਂ ਵਿੱਚ ਉਹ ਇੱਕ ਆਪਣੇਪਣ ਦਾ ਅਹਿਸਾਸ , ਇੱਕ ਸੁਨੇਹਾ ਆਪਣੇ ਪਰਦੇਸੀ ਜਾਂਦੇ ਬਾਲਮਾਂ ਦੇ ਸੀਨੇ ਵਿੱਚ ਉਕਰ ਦਿੰਦੀਆਂ ਸਨ ਕਿ ਤੁਸੀਂ ਜਿੱਥੇ ਵੀ ਜਾਵੋਂ , ਜਿਸ ਹਾਲ ਵਿੱਚ ਵੀ ਰਹੋਂ , ਘਬਾਰਾਉਣਾ ਨਹੀਂ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਹਾਂ ਅਤੇ ਤੁਹਾਡੀ ਚੜ੍ਹਦੀ ਕਲਾ ਲਈ ਦੁਆਵਾਂ ਮੰਗਦੀਆਂ ਰਹਾਂਗੀਆਂ ਪਰ ਹੁਣ ਦੋ ਟਿਕਟਾਂ ਲੈ ਕੇ ਵਿਦੇਸ਼ਾਂ ਨੂੰ ਉੱਡਣ ਵਾਲੇ 'ਫਰਜ਼ੀ ਪਤੀ ਪਤਨੀਆਂ' ਨੇ ਇਹਨਾਂ ਸਤਰਾਂ ਨੂੰ ਝੂਠਲਾਕੇ ਆਪਣੇ ਲਈ ਨਵੀਆਂ ਸਤਰਾਂ ਘੜ ਲਈਆਂ ਹਨ ;

ਟਿਕਟਾਂ ਦੋ ਲੈ ਲਈਂ ,ਪੰਜ ਬੈਂਡ ਨੇ ਆਇਲਟਸ ਵਿੱਚ ਮੇਰੇ ।
ਚੱਲ ਜੇ ਵਲੈਤ ਚੱਲਣਾ , ਪੈਸੇ ਹੋਣਗੇ ਖਰਚ ਕਾਕਾ ਤੇਰੇ ॥

ਵਿਦੇਸ਼ ਜਾਣ ਦੀ ਚਕਾਚੌਂਹਧ ਨੇ ਪੰਜਾਬੀਆਂ ਨੂੰ ਹਮੇਸ਼ਾ ਹੀ ਵਰਗਲਾਇਆ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਜੋਖ਼ਮ ਉਠਾਉਣ ਵਾਸਤੇ ਮਜਬੂਰ ਕੀਤਾ ਹੈ । ਉਹ ਜੋਖ਼ਮ ਭਾਵੇਂ ਮਾਲਟਾ ਕਿਸ਼ਤੀ ਕਾਂਢ ਹੋਵੇ ਭਾਵੇਂ ਅਜਿਹਾ ਕੋਈ ਹੋਰ ਕਾਂਢ , ਪੰਜਾਬੀ ਜੇ ਹੋਰ ਕੰਮਾਂ ਨੂੰ ਸ਼ੇਰ ਹਨ ਤਾਂ ਬਿਨਾਂ ਸ਼ੱਕ ਅਜਿਹੇ ਕੰਮਾਂ ਨੂੰ ਵੀ ਸ਼ੇਰ ਹੀ ਹਨ । ਬਿਨਾਂ ਸੋਚੇ ਸਮਝੇ ਅਣਜਾਣ ਰਾਹਾਂ 'ਤੇ ਤੁਰ ਪੈਣ ਦਾ ਜ਼ੇਰਾ ਸਿਰਫ਼ ਪੰਜਾਬੀਆਂ ਵਿੱਚ ਹੀ ਹੈ । ਮੰਜ਼ਿਲਾਂ ਤੱਕ ਅੱਪੜਨ ਦੇ ਨਤੀਜੇ ਜੋ ਵੀ ਹੋਣ ,ਪੰਜਾਬੀ ਇਹ ਸਭ ਬਾਅਦ ਵਿੱਚ ਹੀ ਸੋਚਦੇ ਹਨ । ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਚਕਾਚੌਂਹਧ ਨੇ ਪੰਜਾਬੀਆਂ ਨੂੰ ਜਿਵੇਂ ਨਿਕੰਮੇ ਜਿਹੇ ਬਣਾ ਦਿੱਤਾ ਹੈ । ਪੜ੍ਹਨ ਲਿਖਣ ਵਿੱਚ ਘੱਟ ਦਿਲਚਸਪੀ ਲੈਣਾ ਵੀ ਇਸੇ ਗੱਲ ਦਾ ਨਤੀਜਾ ਹੀ ਹੈ ਕਿਉਂਕਿ ਅੱਜ ਦੇ ਪਾੜ੍ਹੇ ਇਹ ਸੋਚ ਕੇ ਕਿਤਾਬਾਂ ਨੂੰ ਚੁੱਕਣਾ ਮੁਨਾਸਿਬ ਨਹੀਂ ਸਮਝਦੇ ਕਿ ਚਾਰ ਪੈਸੇ ਖਰਚ ਕੇ ਬਾਹਰ ਹੀ ਜਾਣਾ ਹੈ ਫਿਰ ਦਿਨ ਰਾਤ ਕਿਤਾਬੀ ਕੀੜੇ ਬਣਕੇ ਪੜੀ੍ਹ ਜਾਣਾ ਵੀ ਕਿਸ ਕੰਮ ਦਾ । ਵੈਸੇ ਵੀ ਸਾਡੇ ਮੁਲਕ ਦੀ ਵਧ ਰਹੀ ਬੇਰੁਜ਼ਗਾਰੀ ਪੜਾਕੂਆਂ ਨੂੰ ਕੁੱਝ ਚੰਗੇ ਪਾਸੇ ਵੱਲ ਪ੍ਰੇਰਨ ਵਿੱਚ ਹਮੇਸ਼ਾਂ ਨਾਕਾਮਯਾਬ ਹੀ ਰਹੀ ਹੈ । ਚੰਗਾ ਪੜ੍ਹ ਲਿਖਕੇ ਵੀ ਸਾਡੇ ਮੁਲਕ ਦੇ ਬੱਚੇ ਨੌਕਰੀਆਂ ਨਾ ਮਿਲਣ ਦੀ ਹਾਲਤ ਵਿੱਚ ਖ਼ੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਹਨ ।

ਵਿਦੇਸ਼ਾਂ ਦੇ ਸੁਪਨੇ ਸਜੋਈਂ ਬੈਠੇ ਘੱਟ ਪੜ੍ਹੇ ਲਿਖੇ ਮੁੰਡੇ ਆਪਣੇ ਮਾਂ ਬਾਪ ਦੀ ਵਿਰਾਸਤ ਜਾਂ ਜ਼ਿੰਦਗੀ ਭਰ ਵਿੱਚ ਮੁਸ਼ਕਿਲ ਨਾਲ ਜੋੜੇ ਚਾਰ ਪੈਸੇ ਅਤੇ ਜਾਂ ਫਿਰ ਗਹਿਣੇ ਗੱਟੇ ਵੇਚ ਕੇ ਇਕੱਤਰ ਕੀਤੀ ਦੌਲਤ ਨੂੰ ਬਹੁਤ ਬੇਕਿਰਕੀ ਨਾਲ ਲੁਟਾਉਂਦੇ ਆ ਰਹੇ ਹਨ ਕਿਉਂਕਿ ਉਹਨਾਂ ਨੂੰ ਸਿਰਫ਼ ਤੇ ਸਿਰਫ਼ ਵਿਦੇਸ਼ ਦਿਖਦਾ ਹੈ ਭਾਵੇਂ ਕਨੇਡਾ , ਅਮਰੀਕਾ , ਅਸਟਰੇਲੀਆਂ ਪਹੁੰਚਣ ਵਾਸਤੇ , ਕੋਈ ਵੀ ਪਾਪੜ ਕਿਉਂ ਨਾ ਵੇਲਣੇ ਪੈਣ । ਪੈਸੇ ਬਟੋਰੂ ਟਰੈਵਲ ਏਜੰਸੀਆਂ ਸਮੇਂ ਸਮੇਂ 'ਤੇ ਪੰਜਾਬੀਆਂ ਦੀ ਇਸ ਵਿਦੇਸ਼ੀ ਚਾਹਤ ਦਾ ਫਾਇਦਾ ਚੁੱਕਦੀਆਂ ਆ ਰਹੀਆਂ ਹਨ ਅਤੇ ਨਵੀਆਂ ਨਵੀਆਂ ਲੋਕ ਲੁਭਾਉਣੀਆਂ 'ਵੀਜ਼ਾ ਲਗਵਾਉ' ਕਾਢਾਂ ਵੀ ਕੱਢਦੀਆਂ ਰਹੀਆਂ ਹਨ । ਵਿਦੇਸ਼ੀ ਇੰਮੀਗਰੇਸ਼ਨ ਕਾਨੂੰਨਾ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ ਵਾਸਤੇ ਪੰਜਾਬੀ ਹਮੇਸ਼ਾਂ ਹੀ ਮੋਹਰੀ ਰਹੇ ਹਨ । ਉਸ ਵਾਸਤੇ ਇਹਨਾਂ ਨੂੰ ਭਾਵੇਂ ਆਪਣੀ ਹੀ ਸਕੀ ਭੈਣ ਨੂੰ ਪਤਨੀ ਜਾਂ ਆਪਣੇ ਭਰਾ ਨੂੰ ਪਤੀ ਹੀ ਕਿਉਂ ਨਾ ਬਣਾਉਣਾ ਪਿਆ ਹੋਵੇ ਪਰ ਇਹ ਸਭ ਕੁੱਝ ਕਰ ਕਰਾ ਕੇ ਵਿਦੇਸ਼ ਪਹੁੰਚਦੇ ਹੀ ਰਹੇ ਹਨ । ਭਾਂਵੇਂ ਫਰਜ਼ੀ ਵਿਆਹ -ਤਲਾਕ , ਤਲਾਕ - ਫਿਰ ਤੋਂ ਵਿਆਹ ਕਰਵਾਉਣ ਦਾ ਸਿਲਸਿਲਾ ਕਾਫ਼ੀ ਪੁਰਾਣਾ ਹੈ ਅਤੇ ਇਹ ਕੁੱਝ ਅਰਸੇ ਤੋਂ ਨਿਰੰਤਰ ਚਲਦਾ ਆ ਰਿਹਾ ਹੈ । ਫਿਰ ਵੀ ਪਿਛਲੇ ਦੋ ਕੁ ਵਰ੍ਹਿਆਂ ਤੋਂ ਆਸਟਰੇਲੀਆ, ਨਿਊਜ਼ੀਲੈਂਡ , ਯੂ.ਕੇ. ਅਤੇ ਕਨੇਡਾ ਵਿੱਚ 'ਜੀਵਨ ਸਾਥੀ ਵੀਜ਼ਾ' ( Spouse Visa ) ਕੇਸਾਂ ਦੀ ਭਰਮਾਰ ਰਹੀ ਹੈ । ਜਿਹਨਾਂ ਵਿੱਚ ਨੱਬੇ ਪ੍ਰਤੀਸ਼ਤ ਕੇਸ ਫਰਜ਼ੀ ਵਿਆਹ ਕਰਵਾਕੇ ਵਿਦੇਸ਼ ਪੜ੍ਹਨ ਖਾਤਿਰ ਜਾਣ ਵਾਲੇ ਲਾੜਾ ਲਾੜੀਆਂ ਦੇ ਹੀ ਸਨ । ਪੈਸਾ ਬਟੋਰੂ ਏਜੰਟਾਂ ਨੇ ਇਸ ਵੀਜ਼ਾ ਪ੍ਰਣਾਲੀ ਦਾ ਭਰਭੂਰ ਫਾਇਦਾ ਚੁੱਕਿਆ ਅਤੇ ਵੀਜ਼ਾ ਲੱਗਣ ਵਿੱਚ ਅੜਿੱਕਾ ਡਾਹੁੰਦੇ ਸਾਰੇ ਕਾਗਜ਼ਾਂ ਨੂੰ ਬਾਖ਼ੂਬੀ ਦਰੁੱਸਤ ਤੰਦਰੁਸਤ ਬਣਾ ਕੇ ਅੰਬੈਸੀਆਂ ਵਿੱਚ ਪੇਸ਼ ਕੀਤਾ ਜਾਂਦਾ ਰਿਹਾ । ਧੜਾ ਧੜ ਵੀਜ਼ੇ ਲਗਦੇ ਰਹੇ ,ਇਹ ਸਮਝੋ ਕਿ ਚੋਰ ਰਾਸਤਿਆਂ ਰਾਹੀਂ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਇੱਕ ਸੁਖਾਲਾ ਰਾਸਤਾ ਮਿਲ ਗਿਆ । ਏਜੰਟਾਂ ਨੇ ਆਪਣੇ ਕਾਰੋਬਾਰ ਦੇ ਵਾਧੇ ਵਾਸਤੇ ਸਭ ਹੱਥਕੰਡੇ ਵਰਤੇ , ਭੀੜ ਵਧਾਉਣ ਵਾਸਤੇ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਵੀ ਖ਼ੂਬ ਹੁੰਦੀ ਰਹੀ । ਅਖ਼ਬਾਰਾਂ ਵਿੱਚ 'ਵਰ ਦੀ ਲੋੜ' ਇਸ਼ਤਿਹਾਰਾਂ ਦੀ ਸਮੱਗਰੀ ਤੱਕ ਬਦਲ ਬਦਲ ਕੇ ਛਪਦੀ ਰਹੀ ;

'ਪੰਜ ਬੈਂਡ ਆਇਲਟਸ ਪਾਸ ਲੜਕੀ ਲਈ ਸਿਰਫ਼ ਕਾਗਜ਼ੀ ਵਿਆਹ ਕਰਵਾਕੇ ,ਵਿਦੇਸ਼ ਜਾਣ ਦੇ ਚਾਹਵਾਨ ਵਰ ਦੀ ਲੋੜ ਹੈ , ਵਿਦੇਸ਼ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ' 

ਵੀਜ਼ਾ ਏਜੰਟਾਂ ਵੱਲੋਂ ਕੀਤੀ ਜਾਂਦੀ ਇਸ ਤਰਾਂ ਦੀ ਇਸ਼ਤਿਹਾਰਬਾਜ਼ੀ ਘੱਟ ਪੜ੍ਹੇ ਲਿਖੇ ਵਿਹਲੜਾਂ ਨੂੰ ਆਪਣੇ ਮੱਕੜੀ ਜਾਲ ਵਿੱਚ ਫਸਾਉਣ ਵਾਸਤੇ ਕਾਫ਼ੀ ਸੀ । ਇਹਨਾਂ ਠੱਗਨੁੰਮਾ ਏਜੰਟ ਕੰਪਨੀਆਂ ਨੇ ' ਗਾਵਾਂ ਦੀਆਂ ਵੱਛੇ ਵੱਛੀਆਂ ਮੱਝਾਂ ਹੇਠ ਅਤੇ ਮੱਝਾਂ ਦੇ ਕੱਟੇ ਕੱਟੀਆਂ ਗਾਵਾਂ ਹੇਠ' ਪਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ । ਪਿਛਲੇ ਦੋ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਅੰਤਰਜਾਤੀ ਵਿਆਹਾਂ ਨੇ ਦਰਜ ਹੋਣ ਦੇ ,ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ । ਏਜੰਟਾਂ ਨੇ ਆਪਣੀ ਪੈਸੇ ਕਮਾਉਣ ਦੀ ਅਤੇ ਨੌਜਵਾਨ ਮੁੰਡੇ ਕੁੜੀਆਂ ਨੇ ਵਿਦੇਸ਼ ਜਾਣ ਦੀ ਲਾਲਸਾ ਨੂੰ ਅੰਜ਼ਾਮ ਦੇਣ ਵਾਸਤੇ ਕਿਸੇ ਤਰ੍ਹਾਂ ਦੀ ਮਰਿਆਦਾ ਜਾਂ ਗੁਰਮਰਿਆਦਾ ਦੀ ਪ੍ਰਵਾਹ ਤੱਕ ਨਾ ਕੀਤੀ । ਇਹਨਾਂ ਫਰਜ਼ੀ ਲਾੜੇ ਲਾੜੀਆਂ ਦੇ ਨਾਲ ਨਾਲ ਫਰਜ਼ੀ ਫੇਰੇ, ਫਰਜ਼ੀ ਲਾਵਾਂ , ਫਰਜ਼ੀ ਬਰਾਤਾਂ ਅਤੇ ਫਰਜ਼ੀ ਚਾਹ ਦਾਅਵਤਾਂ ( Reception/Tea Parties ) ਦਾ ਦੌਰ ਖੂਬ ਚਲਦਾ ਰਿਹਾ ਅਤੇ ਹਾਲੇ ਵੀ ਨਿਰੰਤਰ ਚੱਲ ਰਿਹਾ ਹੈ । ਏਜੰਟਾਂ ਦੇ ਇਸ ਫਰਜ਼ੀਵਾੜੇ ਨਾਲ ਪੜ੍ਹਾਈ ਵਿੱਚ ਨਲਾਇਕ ਅਮੀਰਜ਼ਾਦੇ , ਵਿਹਲੜ ਹੱਡ ਹਰਾਮੀ ਮੁੰਡੇ , ਨਸ਼ੇੜੀ , ਬਿਗੜੈਲ ਅੱਠਵੀਂ ਫੇਲ੍ਹ ਨਿਰ੍ਹੇ ਅਣਪੜ੍ਹ , ਗੱਲ ਕੀ ਸਭ ਤਰਾਂ ਦੀ ਵੰਨਗੀ ਵਿਦੇਸ਼ੀਂ ਜਾ ਪੁੱਜੀ । ਇਹਨਾਂ ਫਰਜ਼ੀ ਸ਼ਾਦੀਆਂ ਵਿੱਚ 'ਕੋਰਿਟ ਮੈਰਿਜ'(Court Marrige ) ਕਰਵਾਉਣ ਵਾਲੇ ਫਰਜ਼ੀ ਗਵਾਹਾਂ , ਅਸਲੀ ਵਕੀਲਾਂ ਅਤੇ ਫਰਜ਼ੀ ਵਿਆਹਾਂ 'ਤੇ ਅਸਲੀ ਸਰਕਾਰੀ ਮੋਹਰਾਂ ਲਗਾ ਕੇ ਮਾਣਤਾ ਦੇਣ ਵਾਲੇ ਅਫ਼ਸਰਾਂ ਦੀ ਦਿਵਾਲੀ ਵੀ ਖੂਬ ਮੰਨਦੀ ਰਹੀ । ਫਰਜ਼ੀ ਵਿਆਹ ਕਰਵਾਕੇ ਜ਼ਹਾਜ਼ੇ ਚੜ੍ਹ ਵਿਦੇਸ਼ ਪੁੱਜਣ ਤੱਕ ਫਰਜ਼ੀ ਪਤੀ ਪਤਨੀਆਂ ਨੂੰ ਸਭ ਜਾਇਜ਼ ਨਜਾਇਜ਼ ਠੀਕ ਠਾਕ ਅਤੇ ਸੌਖਾ ਸੌਖਾ ਨਜ਼ਰ ਆ ਰਿਹਾ ਸੀ ਪਰੰਤੂ ਇਹ 'ਨਵਵਿਆਹੁਤਾ ਕੰਜੋੜ ਜੋੜੀਆਂ' ਉੱਥੇ ਜਾ ਕੇ ਆਉਣ ਵਾਲੀਆਂ ਔਕੜਾਂ ਤੋਂ ਉੱਕਾ ਹੀ ਅਣਜਾਣ ਸਨ ਅਤੇ ਨਾ ਹੀ ਏਜੰਟਾਂ ਨੇ ਹੀ ਇਹਨਾਂ ਨੂੰ ਕੁੱਝ ਸਮਝਾਉਣ ਦੀ ਜਰੂਰਤ ਹੀ ਸਮਝੀ ਸ਼ਾਇਦ ਏਜੰਟਾਂ ਨੂੰ ਏਸ ਗੱਲ ਦਾ ਖਦਸ਼ਾ ਹੋਵੇ ਕਿ ਕਿਤੇ ਹੱਥ ਆਈ ਮੁਰਗੀ ਕੁੱਝ ਸੁਣਕੇ, ਸਮਝਕੇ ਫੁਰਰ ਹੀ ਨਾ ਹੋ ਜਾਵੇ ।ਇਹਨਾਂ ਵਿੱਚੋਂ ਜ਼ਿਆਦਾਤਰ ਦੇ ਮਾਂ ਬਾਪ ਘੱਟ ਪੜ੍ਹੇ ਲਿਖੇ ਅਤੇ ਭੋਲੇ ਭੰਡਾਰੇ ਸਨ ਸੋ ਜਿਵੇਂ ਜਿਵੇਂ ਕਾਕੇ - ਕਾਕੀਆਂ ਕਹਿੰਦੇ ਗਏ ਵਿਚਾਰੇ ਉਸ ਤਰ੍ਹਾਂ ਕਰਦੇ ਗਏ । ਜਿਵੇਂ ਕਿਵੇਂ ਸੱਤ ਸੱਤ, ਅੱਠ ਅੱਠ ਲੱਖ ਰੁਪਿਆ ਇਕੱਠਾ ਕਰਕੇ ਆਪਣੇ ਲਾਡਲਿਆਂ ਨੂੰ, ਇਸ ਉਮੀਦ ਨਾਲ ਜ਼ਹਾਜ਼ ਚੜਾ ਦਿੱਤਾ :

'ਕਿ ਸ਼ਾਇਦ ਹੁਣ ਵਿਦੇਸ਼ਾਂ ਵਿੱਚ ਜਾ ਕੇ ਮੇਰਾ ਲਾਡਲਾ ਵੀ ਹੋਰਨਾਂ ਵਾਗੂੰ ਡਾਲਰ ਕਮਾਏਗਾ'

'ਕਿ ਸ਼ਾਇਦ ਹੁਣ ਮੇਰੀ ਚਿਰਾਂ ਤੋਂ ਗਹਿਣੇ ਪਈ ਜ਼ਮੀਨ ਲੰਬੜਾਂ ਤੋਂ ਜਲਦੀ ਛੁੱਟ ਜਾਏਗੀ'

'ਕਿ ਸ਼ਾਇਦ ਹੁਣ ਮੇਰਾ ਖੱਬੇ ਹੱਥ ਅੰਗੂਠਾਂ ਆੜਤੀਏ ਦੀਆਂ ਲਾਲ ਬਹੀਆਂ ਹੋਰ ਕਾਲੀਆਂ ਨਹੀਂ ਕਰੇਗਾ'

'ਕਿ ਸ਼ਾਇਦ ਮੇਰੀ ਨਾਮੁਰਾਦ ਬਿਮਾਰੀ ਦਾ ਇਲਾਜ਼ ਵੀ ਹੁਣ ਕਿਸੇ ਵੱਡੇ ਹਸਪਤਾਲ ਤੋਂ ਪੈਸੇ ਖਰਚਕੇ ਹੋ ਹੀ ਜਾਏਗਾ'

'ਕਿ ਸ਼ਾਇਦ ਮੈਂ ਵੀ ਹੁਣ ਆਪਣੀ ਚੰਨੀ ਦੇ ਹੱਥ ਪੀਲੇ ਕਰਨ ਦਾ ਸੁਪਨਾ ,ਕਿਸੇ ਆਲੀਸ਼ਾਨ ਪੈਲੇਸ ਦੀਆਂ ਬਰੂਹਾਂ ਤੱਕ ਅੱਪੜਕੇ ਅਤੇ ਬੜੀ ਧੂੰਮ ਧਾਮ ਨਾਲ ਪੂਰਾ ਕਰਕੇ , ਸ਼ਰੀਕੇ ਵਿੱਚ ਧੌਣ ਉੱਚੀ ਚੁੱਕ ਤੁਰਨ ਜੋਗਾ ਹੋ ਜਾਵਾਂਗਾ'

ਇਹਨਾਂ ਭੋਲਿਆਂ ਮਾਪਿਆਂ ਨੂੰ ਦੋ ਤਿੰਨ ਸਾਲ ਬਾਅਦ ਆਪਣੀਆਂ ਉਮੀਦਾਂ ਦੀ ਫਸਲ ਉਪਰ ਗੜ੍ਹੇਮਾਰ ਮੀਂਹ ਵਰ ਜਾਣ ਦਾ ਕਿਤੇ ਦੂਰ ਦੂਰ ਤੱਕ ਵੀ ਅੰਦਾਜ਼ਾ ਨਹੀਂ ਹੋਣਾ । ਬਾਹਰਲੇ ਮੁਲਕਾਂ ਵਿੱਚ ਜਾਣ ਦੀ ਹੋੜ ਵਿੱਚ ਲੱਗਿਆ ਹਰ ਇਨਸਾਨ ਸ਼ਾਇਦ ਇਹ ਸੋਚਦਾ ਹੈ ਕਿ ਉੱਥੇ ਡਾਲਰ ਜਾਂ ਪੌਂਡ ਸੜਕਾਂ ਉਪਰ ਰੁਲਦੇ ਫਿਰਦੇ ਹੋਣਗੇ ,ਬੱਸ ਮੇਰੇ ਬਾਹਰ ਜਾਣ ਦੀ ਦੇਰ ਹੈ ਕਿ ਸੜਕਾਂ ਤੋਂ ਰੋੜੀਆਂ ਵਾਗੂੰ ਇਕੱਠੇ ਕਰ ਕਰ ਝੋਲੀ ਵਿੱਚ ਹੀ ਪਾਉਣੇ ਹਨ ਅਤੇ ਵੈਸਟਰਨ ਯੂਨੀਅਨ ( Wetren Union) ਵਿੱਚ ਜਮ੍ਹਾਂ ਕਰਵਾਕੇ ਪੰਜਾਬ ਵਿੱਚ ਆਪਣੇ ਘਰ ਭੇਜ ਦੇਣੇ ਹਨ । ਜਦੋਂ ਕਿ ਉੱਥੇ ਇਹਨਾਂ ਸਭ ਗੱਲਾਂ ਦੇ ਉਲਟ ਸਭ ਤੋਂ ਵੱਡੀ ਦਿੱਕਤ ਕੰਮ ਨਾ ਮਿਲਣ ਦੀ ਹੈ । ਅਨਪੜ੍ਹ ਬੰਦੇ ਨੂੰ ਜਾਂ ਥੋੜ੍ਹਾ ਘੱਟ ਪੜ੍ਹੇ ਲਿਖੇ ਨੂੰ ਕੰਮ ਵੀ ਬਹੁਤ ਘੱਟ ਮਿਲਦਾ ਹੈ ਕਿਉਂਕਿ ਜਿਹੜੇ ਪੜਾਕੂ ਸਿਰਫ਼ 'ਜੈਸ ਸਰ, ਨੋ ਸਰ' ਤੱਕ ਹੀ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਜਾਣਦੇ ਹਨ ਉਹਨਾਂ ਨੂੰ ਉੱਥੇ ਕੋਈ ਝਾੜੂ ਪੋਚਾ ਯਾਨਿ ਕਿ ਸਾਫ਼ ਸਫ਼ਾਈ ਕਰਨ ਵਾਸਤੇ ਵੀ ਨਹੀਂ ਰੱਖਦਾ ਸੋ ਕੰਮ ਨਾ ਮਿਲਣ ਕਰਕੇ 'ਫਰਜ਼ੀ ਲਾੜਿਆਂ' ਨੂੰ ਉੱਥੇ ਦੋ ਬੰਦਿਆਂ ਦੇ ਰਹਿਣ , ਖਾਣ ਪੀਣ ਦੇ ਖਰਚੇ ਅਤੇ ਕਾਗਜ਼ਾਂ ਵਿੱਚ ਵਿਆਹ ਕੇ ਲਿਆਂਦੀ ਲਾੜੀ ਦੇ ਕਾਲਜ ਦੀਆਂ ਫੀਸਾਂ ਜੋਗੇ ਪੈਸੇ ਕਮਾਉਣੇ ਮੁਸ਼ਕਿਲ ਹੋ ਜਾਂਦੇ ਹਨ । ਜੇ ਕਿਸੇ ਨੇ ਉੱਥੇ ਜਾ ਕੇ ਟੈਕਸੀ ਵੀ ਚਲਾਉਣੀ ਹੈ ਤਾਂ ਵੀ ਉੱਥੋਂ ਦਾ ਡਰਾਇਵਿੰਗ ਲਾਈਸੈਂਸ ਲੈਣ ਵਾਸਤੇ ਟੈਸਟ ਦੇਣਾ ਜਰੂਰੀ ਹੈ ਜਿਸ ਵਿੱਚ ਅੰਗਰੇਜ਼ੀ ਭਾਸ਼ਾ ਬੋਲਣੀ ਅਤੇ ਸਮਝ ਆਉਣੀ ਲਾਜ਼ਮੀਂ ਹੁੰਦੀ ਹੈ । 
'ਸੋ ਜੋ ਇੱਥੇ ਨਿਕੰਮੇ , ਉਹ ਬਾਹਰ ਜਾ ਕੇ ਮਹਾਂ ਨਿਕੰਮੇ ਹੋ ਨਿਬੜਦੇ ਹਨ'

ਖੇਤਾਂ ਵਿੱਚ ਕੰਮ ਕਰ ਕਰ ਥੋੜਾ ਬਹੁਤ ਕਮਾ , ਕੁੱਝ ਏਧਰੋਂ ਉਧਰੋਂ ਫੜ ਫੜਾ ਕੇ ਵਕਤ ਤਾਂ ਕੱਢ ਲੈਂਦੇ ਹਨ ਪਰੰਤੂ ਘਰ ਭੇਜਣ ਨੂੰ ਇੱਕ ਡਾਲਰ ਵੀ ਨਹੀਂ ਜੁੜ ਪਾਉਂਦਾ । ਵਿਦੇਸ਼ੀ ਸਰਕਾਰਾਂ ਖਾਸ ਕਰਕੇ ਆਸਟਰੇਲੀਆ ਨੂੰ ਜਦੋਂ ਇਹ ਪਤਾ ਲੱਗਾ ਕਿ 'ਆਹ ਗੱਲ ਗੱਲ 'ਤੇ ਜੈਸ ਨੋ, ਥੈਂਕ ਯੂ' ਕਹਿਣ ਵਾਲੇ ਸਾਡੀ 'ਜੀਵਨ ਸਾਥੀ ਵੀਜ਼ਾ' ( Spouse Visa ) ਵਿਚਲੀ ਕਮਜ਼ੋਰੀ ਦੀ ਉਪਜ ਹੈ ਤਾਂ ਉਸਨੇ ਇਹਨਾਂ ਤੋਂ ਖਹਿੜਾ ਛੁਡਵਾਉਣ ਵਾਸਤੇ ਆਪਣਾ ਦਿਮਾਗ਼ ਲੜਾਕੇ ਸਭ ਫਰਜ਼ੀ ਲਾੜਾ ਲਾੜੀਆਂ ਦਾ ਦਿਮਾਗ਼ ਟਿਕਾਣੇ ਲਾਉਣ ਨੂੰ ਇੱਕ ਮਿੰਟ ਨੀ ਨਹੀਂ ਲਗਾਇਆ । ਆਸਟਰੇਲੀਆ ਸਰਕਾਰ ਨੇ ਇਹਨਾਂ ਨੂੰ ਪੱਕੇ ਤੌਰ 'ਤੇ ਰਹਿਣ ( Permanent Residence) ਲਈ ਸਿੱਧਾ ਜੁਵਾਬ ਨਾ ਦੇ ਕੇ ਜਿੱਦਾ ਦਾ ਵਿੰਗ ਵਲਾਵਾਂ ਪਾ ਕੇ ਇਹ ਏਥੇ ਅੱਪੜੇ ਸਨ ਉਸ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਵਿੰਗ ਵਲਾਵਾਂ ਆਪਣੇ ਕਾਨੂੰਨਾ ਵਿੱਚ ਪਾ ਕੇ ਇਹਨਾਂ ਫਰਜ਼ੀ ਵਿਆਦੜਾਂ ਨੂੰ ਆਪਣੇ ਮੁਲਕੋਂ ਵਾਪਿਸ ਚਲੇ ਜਾਣ ਦਾ ਅਸਿੱਧਾ ਜੁਵਾਬ ਦੇ ਦਿੱਤਾ । ਜਿਸ ਮੁਤਾਬਿਕ ਇਹ 'ਫਰਜ਼ੀ ਵਿਆਦੜ ਜਾਂ ਪਤੀ ਪਤਨੀ' ਲੱਖ ਚਾਹੁੰਣ ਦੇ ਬਾਵਜੂਦ ਵੀ ਅਗਲੇ ਚਾਰ ਪੰਜ ਸਾਲ ਏਥੇ ਪੱਕੇ ਨਹੀਂ ਹੋ ਸਕਦੇ ਅਤੇ ਨਾ ਹੀ ਇਸ ਫਰਜ਼ੀ ਵਿਆਹਾਂ ਰਾਹੀਂ ਏਥੇ ਪੱਕੇ ਹੋ ਕੇ ਆਪਣੀ ਫਰਜ਼ੀ ਘਰਵਾਲੀ ਜਾਂ ਘਰਵਾਲੇ ਨੂੰ ਤਲਾਕ ਦੇ ਕੇ , ਅੱਗੇ ਅਸਲੀ ਵਿਆਹੁਤਾ ਜ਼ਿੰਦਗੀ ਜੀਣ ਬਾਰੇ ਵਿਊਂਤਬੰਦੀ ਕਰ ਸਕਦੇ ਹਨ ਸੋ ਹੁਣ ਇਹਨਾਂ ਕੰਜੋੜ ਰਿਸ਼ਤਿਆਂ ਨੇ ਏਥੋਂ ਦੇ ਇੰਮੀਗਰੇਸ਼ਨ ਕਾਨੂੰਨਾਂ ਦੀਆਂ ਤਾਜ਼ਾ ਤਬਦੀਲੀਆਂ ਸਾਹਮਣੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ । ਆਇਲੈਟਸ ਵਿੱਚੋਂ ਪੰਜ ਜਾਂ ਸਾਢੇ ਪੰਜ ਬੈਂਡ ਹਾਸਿਲ ਕਰਕੇ ਦੂਜਿਆਂ ਦੇ ਪੈਸੇ ਨਾਲ ਵਿਦੇਸ਼ ਪੁੱਜੀਆਂ ਕੁੜੀਆਂ ਵੀ ਲੋੜੀਂਦੇ ਛੇ ਬੈਂਡ ਹਾਸਿਲ ਕਰਨ ਵਿੱਚ ਲਗਭਗ ਅਸਮਰੱਥ ਹਨ । ਇਹਨਾਂ ਵਿੱਚੋਂ ਪੰਜ ਦਸ ਪ੍ਰਤੀਸ਼ਤ ਨੂੰ ਛੱਡ ਕੇ ,ਵਿਦੇਸ਼ ਪੜਾਈ ਕਰਨ ਵਾਸਤੇ ਗਈਆਂ ਕੁੜੀਆਂ ਵਿੱਚੋਂ ਬਾਕੀ ਸਭ ਏਸੇ ਫਰਜ਼ੀ ਵਿਆਹ ਫਾਰਮੂਲੇ ਰਾਹੀਂ ਹੀ ਜਹਾਜ਼ ਦੇ ਹੂਟੇ ਲੈਣ ਵਿੱਚ ਕਾਮਯਾਬ ਹੋਈਆਂ ਸਨ ਹੁਣ ਉਹਨਾਂ ਦੀ ਹੋਰ ਵਧੀਆਂ ਨਾ ਪੜ੍ਹ ਪਾਉਣ ਦੀ ਨਾ ਕਾਮਯਾਬੀ ਦੋ ਪ੍ਰੀਵਾਰਾਂ ਵਾਸਤੇ ਇੱਕ ਗੰਭੀਰ ਨਾਮੋਸ਼ੀ ਦਾ ਕਾਰਨ ਬਣ ਚੱਲੀ ਹੈ ।

ਵੈਸੇ ਵੀ ਇਕੱਲੀਆਂ ਇਕਹਿਰੀਆਂ ਮੁਟਿਆਰਾਂ ਨੂੰ ਬੇਗ਼ਾਨੇ ਮੁੰਡਿਆਂ ਨਾਲ ਅਣਜਾਣ ਥਾਵਾਂ 'ਤੇ ਭੇਜਕੇ ਅਸੀਂ ਪਤਾ ਨਹੀਂ ਕਿਹੜੀ ਨਵੀਂ ਕਰਾਂਤੀ ਲਿਆਉਣ ਚੱਲੇ ਸਾਂ । ਕੁੱਲ ਮਿਲਾ ਕੇ ਫਰਜ਼ੀ ਵਿਆਹਾਂ ਵਾਲਾ ਇਹ ਫਾਰਮੂਲਾ ਕਿਸੇ ਨੂੰ ਹਜ਼ਮ ਨਹੀਂ ਹੋ ਸਕਿਆ , ਨਾ ਵਿਆਦੜ ਜੋੜੀਆਂ ਨੂੰ ਅਤੇ ਨਾ ਹੀ ਅਣਖ ਨਾਲ ਵੱਸ ਰਹੇ ਵਿਦੇਸ਼ਾਂ ਵਿਚਲੇ ਪੰਜਾਬੀਆਂ ਨੂੰ । ਇਹਨਾਂ ਵਿੱਚੋਂ ਜੇ ਕੁੱਝ ਪੜ੍ਹਾਈ ਵਿੱਚ ਸੁਹਿਰਦ ਮੁੰਡੇ ਕੁੜੀਆਂ , ਸਭ ਕੁੱਝ ਠੀਕ ਠਾਕ ਰੱਖ ਵੀ ਰਹੇ ਹਨ ਤਾਂ ਵੀ ਸਰਕਾਰਾਂ ਦੇ ਸਖ਼ਤ ਰਵੱਈਏ ਸਾਹਮਣੇ ਅਗਲੇ ਚਾਰ ਪੰਜ ਸਾਲ ਇਹਨਾਂ ਰਿਸ਼ਤਿਆਂ ਦਾ ਹੋਰ ਨਿਭਣਾ ਬਹੁਤ ਮੁਸ਼ਕਿਲ ਹੋ ਚੱਲਿਆ ਹੈ । ਆਸਟਰੇਲੀਆਂ ਵਾਂਗ ਬਾਕੀ ਮੁਲਕਾਂ ਵਿੱਚ ਵੀ ਪੱਕੇ ਤੌਰ 'ਤੇ ਰਹਿ ਪਾਉਣ ਵਾਲੇ ਕਨੂੰਨ ਬੜੀ ਤੇਜ਼ੀ ਤੇਜ਼ੀ ਲਗਭਗ ਬਦਲ ਹੀ ਰਹੇ ਹਨ । ਦੁਨੀਆਂ ਤੋਂ ਚੋਰੀ ਚੋਰੀ ਹੋਏ ਰਿਸ਼ਤੇ ਹੁਣ ਜੱਗ ਜ਼ਾਹਿਰ ਹੋਣ ਲੱਗੇ ਹਨ । ਸਭ ਪਾਸੇ ਇੱਕ ਦੂਜੇ 'ਤੇ ਤੁਹਮਤਬਾਜ਼ੀ ਲਾਉਣ ਦਾ ਦੌਰ ਵੀ ਜਾਰੀ ਹੋ ਚੁੱਕਾ ਹੈ ਅਤੇ ਪੰਚਾਇਤਾਂ ਨੂੰ ਪੇਂਡੂ ਮਸਲੇ ਨਬੇੜਨ ਦੇ ਨਾਲ ਨਾਲ , ਨਬੇੜਨ ਵਾਸਤੇ ਇੱਕ ਨਵਾਂ ਮਸਲਾ ਆ ਚਿੰਬੜਿਆ ਹੈ । ਸੋ ਹੁਣ ਜ਼ਿਆਦਾਤਰ 'ਫਰਜ਼ੀ ਲਾੜੇ ਲਾੜੀਆਂ' ਨੂੰ ਲੱਖ਼ਾਂ ਰੁਪਏ ਖੇਹ ਖ਼ਰਾਬ ਕਰਨ ਤੋਂ ਬਾਅਦ ਵੀ ਆਪਣੀ ਇਸ ਫਰਜ਼ੀ ਜ਼ਿੰਦਗੀ ਤੋਂ ਤੋਬਾ ਕਰਕੇ , ਅਸਲੀ ਜ਼ਿੰਦਗੀ ਵਿੱਚ ਪਰਤਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ । ਆਖਿਰਕਾਰ ਸਭ ਪਾਸਿਓਂ ਬੂਰੀ ਤਰ੍ਹਾਂ ਘਿਰ ਚੁੱਕੇ , ਫਰਜ਼ੀ ਕਾਗਜ਼ਾਂ ਰਾਹੀਂ ਪਤੀ ਪਤਨੀ ਬਣੇ ਇਹਨਾਂ ਲਾੜਾ ਲਾੜੀਆਂ ਨੂੰ ਆਪਣੇ ਅਸਲੀ ਵਿਆਹ ਕਰਵਾਉਣ ਵਾਸਤੇ , ਫਰਜ਼ੀ ਵਿਆਹਾਂ ਨੂੰ ਫਰਜ਼ੀ ਤਲਾਕ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਜੇ ਇਹਨਾਂ ਲਈ ਇਹ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ;

' ਲੌਟ ਕੇ ਬੁੱਧੂ ਘਰ ਕੋ ਆਏ'

ਭਾਂਵੇਂ ਕਮਾਈਆਂ ਕਰਨ ਵਾਸਤੇ ਆਪਣਾ ਮੁਲਕ ਛੱਡ ਵਿਦੇਸ਼ਾਂ ਵੱਲ ਨੂੰ ਭੱਜਣਾ , ਹੁਣ ਸਾਡੇ ਵਿੱਚੋਂ ਬਹੁਤਿਆਂ ਦੀ ਮਜਬੂਰੀਨੁੰਮਾ ਲੋੜ ਵੀ ਬਣ ਚੁੱਕੀ ਹੈ ,ਫਿਰ ਵੀ ਵਿਦੇਸ਼ੀਂ ਜਾਣ ਬਾਰੇ ਸੋਚਣ ਦੇ ਨਾਲ ਨਾਲ ਸਾਨੂੰ ਉਹਨਾਂ ਮੁਲਕਾਂ ਦੇ ਕਾਇਦੇ ਕਨੂੰਨਾਂ ਬਾਰੇ ਸੰਪੂਰਨ ਜਾਣਕਾਰੀ ਰੱਖਣੀ ਚਾਹੀਂਦੀ ਹੈ । ਜਾਇਜ਼ ਨਜਾਇਜ਼ ਤਰੀਕਿਆਂ ਨਾਲ ਵਿਦੇਸ਼ੀ ਪੁੱਜਣ ਦੇ ਚਾਹਵਾਨ ਹਮੇਸ਼ਾਂ ਠੱਗੇ ਜਾਂਦੇ ਰਹੇ ਹਨ ਸੋ ਪੈਸੇ ਖਰਚਣ ਦੇ ਨਾਲ ਨਾਲ ਏਧਰੋਂ ਲੋੜੀਂਦੀ ਪੜ੍ਹਾਈ ਹਾਸਿਲ ਕਰਕੇ ਅਤੇ ਉੱਥੇ ਜਾ ਕੇ ਪੱਕੇ ਹੋਣ ਵਾਸਤੇ ਲੋੜੀਂਦੇ ਅੰਕ ਪ੍ਰਾਪਤ ਕਰਨ ਦੀ ਤਿਆਰੀ ਵੀ ਨਾਲੋ ਨਾਲ ਕਰਨੀ ਚਾਹੀਂਦੀ ਹੈ । ਵੈਸੇ ਵੀ ਜੇ ਅਸੀਂ ਈਮਾਨਦਾਰੀ ਨਾਲ ਸੋਚੀਏ ਤਾਂ ਦੂਜੇ ਦੇ ਮੋਢਿਆਂ 'ਤੇ ਰੱਖਕੇ ਚਲਾਉਣ ਵਾਲਾ ਰੁਝਾਨ ਹਮੇਸ਼ਾਂ ਅਸਫ਼ਲ ਹੀ ਰਿਹਾ ਹੈ ਅਤੇ ਅੱਗੋਂ ਵੀ ਅਸਫ਼ਲ ਹੀ ਰਹੇਗਾ ।

ਪੂਰਨ ਸਿੰਘ ਆਸਟ੍ਰੇਲੀਆ ਵਿਚ.......... ਲੇਖ / ਮਨਜੀਤ ਸਿੰਘ ਔਜਲਾ (ਐਮ.ਏ.ਬੀ.ਟੀ.)

ਆਸਟ੍ਰੇਲੀਅਨ ਇਤਿਹਾਸਕਾਰ, ਲਿਨ ਕੈਨਾਅ ਅਤੇ ਆਧੁਨਿਕ ਗੂਗਲ ਦੀ ਖੋਜ ਅਨੁਸਾਰ, ਆਸਟ੍ਰੇਲੀਆ ਦੀ ‘ਵਾਈਟ ਪਾਲਿਸੀ’ ਦਾ ਭਾਰਤੀਆਂ ਉਤੇ ਅਤੇ ਖਾਸ ਕਰਕੇ ਸਿੱਖਾਂ ਉਤੇ ਕੋਈ ਅਸਰ ਨਹੀਂ ਸੀ ਕਿਉਂਕਿ ਖੋਜ ਅਨੁਸਾਰ ਆਸਟ੍ਰੇਲੀਆ ਵਿਚ ਪਹਿਲਾ ਭਾਰਤੀ ਤਾਂ ਕੈਪਟਨ ਕੁੱਕ ਦੇ ਨਾਲ ਹੀ ਆ ਗਿਆ ਸੀ ਅਤੇ ਉਸ ਤੋਂ ਬਾਅਦ, 1830 ਵਿਚ ਚਰਵਾਹਾ ਬਣ ਕੇ ਆਏ ਸਿੱਖ ਦਾ ਵੀ ਜ਼ਿਕਰ ਆਉਂਦਾ ਹੈ। ਫੇਰ 1860 ਵਿਚ ਸਿੱਖ ਊਠਾਂ ਦੇ ਚਾਲਕ ਬਣ ਕੇ ਆਏ ਅਤੇ ਊਠਾਂ ਤੇ ਸਾਮਾਨ ਲੱਦ ਕੇ, ਇਕ ਥਾਂ ਤੋਂ ਦੂਸਰੀ ਥਾਂ ਲੈਜਾਇਆ ਕਰਦੇ ਸਨ। ਉਸ ਸਮੇ ਇਹਨ੍ਹਾਂ ਨੂੰ ‘ਗਾਨ’ (ਅਫ਼ਗਾਨੀ) ਆਖਿਆ ਜਾਂਦਾ ਸੀ। 1895 ਵਿਚ ਬੀਰ ਸਿੰਘ ਜੌਹਲ ਨਾਮ ਦਾ ਸਿੱਖ ਆਸਟ੍ਰੇਲੀਆ ਆਇਆ ਅਤੇ 1898 ਵਿਚ ਨਰੈਣ ਸਿੰਘ ਹੇਅਰ ਦਾ ਨਾਮ ਵੀ ਮਿਲਦਾ ਹੈ ਪ੍ਰੰਤੂ ਅੱਜ ਜਿਸ ਕਹਾਣੀ ਨੇ ਸਿੱਖਾਂ ਨੂੰ ਆਸਟ੍ਰੇਲੀਅਨਜ਼ ਦਾ ਕਾਇਲ ਬਣਾਇਆ ਹੈ, ਉਹ ਸਰਦਾਰ ਪੂਰਨ ਸਿੰਘ ਦੀ ਹੈ, ਜੋ 1899 ਵਿਚ ਆਸਟ੍ਰੇਲੀਆ ਆਏ ਅਤੇ ਜਿਨ੍ਹਾਂ ਨੇ ਮਿਸਟਰ ਮਾਯਰ (ਮਾਯਰ ਸਟੋਰ ਦੇ ਮਾਲਕ) ਅਤੇ ਮਿਸਟਰ ਫਲੈਚਰ (ਜੌਹਨ ਫਲੈਚਰ ਸਟੋਰ ਦੇ ਮਾਲਕ) ਦੇ ਨਾਲ ਵਾਰਨਾਂਬੂਲ ਤੋਂ, ਇਕੋ ਸਮੇਂ ਊਠ, ਘੋੜੇ, ਸਾਈਕਲ ਅਤੇ ਘੋੜਾ ਗਡੀ ਉਤੇ ਘਰਾਂ ਦੀ ਅਤੇ ਲੋਕਾਂ ਦੀ ਵਰਤੋਂ ਦਾ ਹਰ ਪ੍ਰਕਾਰ ਦਾ ਸਾਮਾਨ ਲੱਦ ਕੇ ਥਾਂ ਥਾਂ ਤੇ ਜਾਕੇ ਵੇਚਿਆ।
ਵਿਕਟੋਰੀਆ ਦੇ ਪਛਮੀਂ ਖਿਤੇ ਵਾਰਨਾਂਬੂਲ ਵਿਚ ਮਲਟੀਕਲਚਰਲਿਜ਼ਮ ਦੀ ਇਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਕਹਾਣੀ ਸ਼ੁਰੂ ਹੋਣ ਤੋਂ ਲਗ ਪਗ ਚਾਰ ਹਫਤੇ ਪਹਿਲਾਂ ਐਸ.ਬੀ.ਐਸ. ਦੀ ਐਗ਼ਜੈਕਟਿਵ ਪ੍ਰੋਡਿਊਸਰ ਮਨਪ੍ਰੀਤ ਕੇ. ਸਿੰਘ ਨੂੰ ਸੂਚਨਾ ਮਿਲੀ ਕਿ ਵਾਰਨਾਂਬੂਲ ਵਿਚ ਇਕ ਆਸਟ੍ਰੇਲੀਅਨ ਪਰਵਾਰ ਨੇ ਪਿਛਲੇ 63 ਸਾਲ ਇਕ ਮਹੀਨਾ ਸਤਾਰਾਂ ਦਿਨ ਤੋਂ ਇਕ ਸਿੱਖ, ਜਿਸ ਦੀ ਇਹ ਖਾਹਸ਼ ਸੀ ਕਿ ਉਸ ਦੀਆਂ ਅਸਥੀਆਂ ਉਸ ਦੇ ਦੇਸ ਭੇਜੀਆਂ ਜਾਣ, ਦੀਆਂ ਅਸਥੀਆਂ ਸੰਭਾਲ ਕੇ ਰਖੀਆਂ ਹੋਈਆਂ ਹਨ। ਪਤਾ ਲੱਗਣ ਤੇ ਮਨਪ੍ਰੀਤ ਨੇ ਭਾਰਤੀ ਕ੍ਰਿਕਟ ਵੈਟਰਨ, ਕਪਿਲ ਦੇਵ ਨਾਲ ਇੰਟਰਵਿਊ ਸਮੇ ਇਸ ਦਾ ਜ਼ਿਕਰ ਕੀਤਾ ਤਾਂ ਉਹਨ੍ਹਾਂ ਨੇ ਝਟ ਇਸ ਦੀ ਜੁੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ, “ਇਹ ਇਕ ਮਹਾਨ ਗੱਲ ਹੈ ਅਤੇ ਜੇਕਰ ਇਹ ਅਵਸਰ ਮੈਨੂੰ ਮਿਲਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ਕਿ ਮੈਂ ਇਹ ਅਸਥੀਆਂ ਭਾਰਤ ਲੈ ਕੇ ਜਾਵਾਂ। ਪੂਰਨ ਸਿੰਘ ਦੀ ਅੰਤਮ ਇਛਾ ਪੂਰੀ ਕਰਾਂ ਅਤੇ ਅਸਥੀਆਂ ਉਸਦੇ ਭਾਰਤ ਵਸਦੇ ਪਰਵਾਰ ਦੇ ਹਵਾਲੇ ਕਰਾਂ। ਮੈ ਲੈ ਜਾਂਦਾ ਹਾਂ” ਇਸ ਦੇ ਨਾਲ ਹੀ ਮਨਪ੍ਰੀਤ ਕੇ. ਸਿੰਘ ਨੇ ਇਹ ਖਬਰ ਭਾਰਤੀ ਮੀਡੀਏ ਨੂੰ, ਪ੍ਰਕਾਸ਼ਤ ਕਰਨ ਵਾਸਤੇ ਵੀ ਭੇਜ ਦਿਤੀ। ਸੋਨੇ ਤੇ ਸੁਹਾਗੇ ਵਾਂਗ ਇਕ ਪਾਸੇ ਤਾਂ ਭਾਰਤ ਦਾ ਉਘਾ ਕ੍ਰਿਕਟ ਖਿਡਾਰੀ ਕਪਿਲ ਦੇਵ ਇਸ ਵਾਸਤੇ ਮੈਦਾਨ ਵਿਚ ਆ ਗਿਆ ਅਤੇ ਦੂਸਰੇ ਪਾਸੇ ਮ੍ਰਿਤਕ ਪੂਰਨ ਸਿੰਘ ਦੇ ਭਰਾ ਸੁਲਤਾਨੀ ਰਾਮ ਦਾ ਪੋਤਰਾ, ਜੋ ਇੰਗਲੈਂਡ ਦੇ ਸ਼ਹਿਰ, ਬਰਮਿੰਘਮ ਵਿਚ ਰਹਿ ਰਿਹਾ ਹੈ, ਇੰਗਲੈਂਡ ਤੋਂ ਆਸਟ੍ਰੇਲੀਆ ਆਉਣ ਵਾਸਤੇ ਤਿਆਰ ਹੋ ਗਿਆ ਅਤੇ ਦੋਨੋ ਹੀ ਸਮੇ ਸਿਰ ਵਾਰਨਾਂਬੂਲ ਪਹੁੰਚ ਗਏ। ਯਾਦ ਰਹੇ ਕਿ ਇਸ ਨੇਕ ਕੰਮ ਵਿਚ ਵਿਕਟੋਰੀਆ ਸਰਕਾਰ ਅਤੇ ਸਿੱਖ ਭਾਈਚਾਰੇ ਨੇ ਵੀ ਯੋਗਦਾਨ ਪਾਉਣ ਵਾਸਤੇ ਆਪਣੇ ਆਪ ਨੂੰ ਪਿਛੇ ਨਹੀਂ ਰੱਖਿਆ। ਵਿਕਟੋਰੀਆ ਸਰਕਾਰ ਨੇ ਕਪਿਲ ਦੇਵ ਨੂੰ ਵਿਕਟੋਰੀਅਨ ਮਹਿਮਾਨ ਬਣ ਕੇ ਆਉਣ ਦੀ ਪੇਸ਼ਕਸ਼ ਕੀਤੀ ਜਦੋਂ ਕਿ ਗੁਰਦੁਆਰਾ ਬਲੈਕਬਰਨ ਦੀ ਸੰਗਤ ਨੇ ਹਰਮੇਲ ਉਪਲ ਦੀ ਟਿਕਟ ਅਤੇ ਆਸਟ੍ਰੇਲੀਆ ਰਹਿਣ ਦੇ ਖਰਚੇ ਦੀ ਪੇਸ਼ਕਸ਼ ਕੀਤੀ ਪ੍ਰੰਤੂ ਦੋਹਾਂ ਨੇ ਧੰਨਵਾਦ ਕਰਦਿਆਂ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਅਤੇ ਆਪਣੇ ਆਪਣੇ ਖਰਚੇ ਤੇ ਦਿਤੇ ਸਮੇਂ ਅਨੁਸਾਰ ਪਹੁੰਚ ਗਏ।
25 ਜੁਲਾਈ 2010 ਨੂੰ, ਮੈਲਬੌਰਨ ਤੋਂ ਲਗ ਪਗ 150 ਦੇ ਕਰੀਬ ਪੰਜਾਬੀ ਵਾਰਨਾਂਬੂਲ ਵਾਸਤੇ ਚਲ ਪਏ। ਦੋ ਬੱਸਾਂ ਗੁਰਦੁਆਰਾ ਬਲੈਕਬਰਨ ਤੋਂ ਅਤੇ ਇਕ ਬੱਸ ਗੁਰਦਵਾਰਾ ਕਰੇਗੀਬਰਨ ਸਹਿਬ ਤੋਂ ਚੱਲੀ। 270 ਕਿਲੋਮੀਟਰ ਦਾ ਰਸਤਾ ਲਗ ਪਗ ਚਾਰ ਘੰਟਿਆਂ ਵਿਚ ਤਹਿ ਕਰਕੇ, ਸੰਗਤ ਦੇ ਰੂਪ ਵਿਚ, ਪੰਜਾਬੀ ਭਾਈਚਾਰਾ 12 ਵਜੇ ਦੇ ਆਸ ਪਾਸ ਵਾਰਨਾਂਬੂਲ ਪਹੁੰਚ ਗਿਆ। ਵਾਰਨਾਂਬੂਲ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਬੱਸ ਫਿਊਨਰਲ ਡਾਇਰੈਕਟਰ ਦਫਤਰ ਦੇ ਬਾਹਰ ਰੁਕੀ ਅਤੇ ਇਕ ਆਸਟ੍ਰੇਲੀਅਨ ਗਾਈਡ ਬੱਸ ਵਿਚ ਸਵਾਰ ਹੋ ਗਈ, ਜਿਸ ਨੇ ਮਨਜ਼ਲ ਤੇ ਪਹੁੰਚਣ ਤੋਂ ਪਹਿਲਾਂ ਵਾਰਨਾਂਬੂਲ ਦੀਆਂ ਮਨ ਲੁਭਾਊ ਥਾਵਾਂ ਅਤੇ ਸੁੰਦਰ ਦ੍ਰਿਸ਼ ਦਿਖਾਏ ਅਤੇ ਵਾਰਨਾਂਬੂਲ ਦੇ ਇਤਿਹਾਸਕ ਪਿਛੋਕੜ ਉਤੇ ਚਾਨਣਾ ਪਾਇਆ। ਅੰਤ ਵਿਚ ਬੱਸ ਵਾਰਨਾਂਬੂਲ ਫੁਟਬਾਲ ਕਲੱਬ ਦੇ ਸਾਹਮਣੇ ਪਹੁੰਚ ਗਈ। ਕਲੱਬ ਵਿਚ ਪਹੁੰਚਦਿਆਂ ਹੀ ਮਾਹੌਲ ਆਓ ਭਗਤ ਵਰਗਾ ਲਗਿਆ ਜਿਥੇ 100 ਦੇ ਕਰੀਬ ਆਸਟ੍ਰੇਲੀਅਨ, ਤੀਬਰਤਾ ਨਾਲ ਮੈਲਬੌਰਨ ਤੋਂ ਆਉਣ ਵਾਲੇ ਪੰਜਾਬੀਆਂ ਦਾ ਸਵਾਗਤ ਕਰਨ ਵਾਸਤੇ ਤਿਆਰ ਬੈਠੇ ਸਨ। ਸਰਦੀਆਂ ਦੇ ਮੌਸਮ ਵਿਚ ਸਵੇਰੇ 8 ਵਜੇ ਤੋਂ ਚੱਲੀ ਸੰਗਤ ਨੇ ਆਸਟ੍ਰੇਲੀਅਨ ਵਲੋਂ ਕੀਤੀ ਆਓ ਭਗਤ ਅਤੇ ਗਰਮਾ ਗਰਮ ਚਾਹ ਦਾ ਖੂਬ ਆਨੰਦ ਮਾਣਿਆਂ। ਗੁਰਦੁਆਰਾ ਬਲੈਕਬਰਨ ਦੇ ਸੇਵਾਦਾਰਾਂ ਨੇ ਲੰਗਰ ਦੀ ਤਿਆਰੀ ਦੀ ਜੁੰਮੇਵਾਰੀ ਸੰਭਾਲ਼ੀ ਹੋਈ ਸੀ। ਚਾਹ ਪਾਣੀ ਪੀ ਕੇ ਹਰ ਕੋਈ ਆਪਣੇ ਆਪਣੇ ਕੰਮ ਵਿਚ ਲੱਗ ਗਿਆ; ਕੋਈ ਗੱਲਾਂ ਵਿਚ ਅਤੇ ਕੋਈ ਪੁੱਛ-ਗਿੱਛ ਵਿਚ, ਕਿ ਇਹ ਸਾਰਾ ਕੁਝ ਇਕ ਦਮ ਕਿਵੇਂ ਵਾਪਰਿਆ? ਅਜ ਵਾਰਨਾਂਬੂਲ ਦੇ ਪਛਮੀ ਫੁਟਬਾਲ ਕਲੱਬ ਦੇ ਅੰਦਰ ਦਾ ਨਜਾਰਾ ਪੁਰਾਣੇ ਸਮੇਂ ਵਿਚ ਕੀਤੇ ਜਾ ਰਹੇ ਸਰਾਧ ਵਰਗਾ ਲਗ ਰਿਹਾ ਸੀ।
ਕਲੱਬ ਵਿਚ ਜਿਥੇ ਖਾਣ ਪੀਣ ਅਤੇ ਸੁਖ ਆਰਾਮ ਦਾ ਪ੍ਰਬੰਧ ਕੀਤਾ ਗਿਆ ਸੀ ਓਥੇ ‘ਗਾਯਟ ਪ੍ਰੀਵਾਰ’ ਅਤੇ ਹਿਸਟੋਰੀਅਨ ‘ਲਿਨ ਕੈਨਾਅ ਅਤੇ ਕਰਿਸਟਲ ਜੌਰਡਨ’ ਵੀ ਹਾਜਰ ਸਨ।ਮਿਸਟਰ ਕੈਨਾਅ ਨਾਲ ਗਲ ਬਾਤ ਕਰਨ ਤੇ ਪਤਾ ਲਗਿਆ ਕਿ ਉਹ ਹਿਸਟੋਰੀਅਨ ਹਨ ਅਤੇ ਆਸਟ੍ਰੇਲੀਆ ਵਿਚ ਇੰਡੀਅਨ ਅਰਾਈਵਲ ਦੀ ਖੋਜ ਉਨ੍ਹਾਂ ਦਾ ਮੇਨ ਵਿਸ਼ਾ ਹੈ। ਇਸ ਤੋਂ ਬਾਅਦ ਐਲਿਸ, ਜਿਸਦੇ ਦੇ ਦਾਦਾ ਜੀ ਨੇ ਪੂਰਨ ਸਿੰਘ ਦਾ ਸਸਕਾਰ ਸਪਰਿੰਗਵੇਲ ਦੀ ਸਿਮਿਟਰੀ ਵਿਚ ਕਤਿਾ ਸੀ ਅਤੇ ਅਸਥੀਆਂ ਆਪਣੇ ਪਾਸ ਵਾਰਨਾਂਬੂਲ ਲੈ ਗਏ ਸਨ, ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਅਸਥੀਆਂ ਆਪਣੇ ਪੁਤਰ ਨੂੰ ਇਸ ਆਸ ਨਾਲ ਸੌਂਪ ਦਿਤੀਆਂ ਕਿ ਕੋਈ ਤਾਂ ਆਵੇਗਾ ਇਨ੍ਹਾਂ ਦੀ ਸੰਭਾਲ ਵਾਸਤੇ। ਪੁਤਰ ਦੀ ਆਯੂ ਬੀਤ ਗਈ ਅਤੇ ਆਪਣੀ ਖਾਹਸ਼ ਪੂਰੀ ਹੁੰਦੀ ਨਾਂ ਦੇਖ ਕੇ ਇਹ ਸੌਂਪਣਾ ਆਂਪਣੀ ਬੇਟੀ ਐਲਿਸ ਅਤੇ ਉਸਦੇ ਭਾਈ ਨੂੰ ਸੌਂਪ ਗਏ। ਦੋਨੋ ਭੇਣ ਭਾਈ ਆਪਣੀ ਆਧੇੜ ਉਮਰ ਤਕ ਉਡੀਕ ਕਰਦੇ ਰਹੇ ਪ੍ਰੰਤੂ ਆਸ ਪੂਰੀ ਨਾਂ ਹੁੰਦੀ ਨਜਰ ਆਈ। ਤੀਸਰੀ ਪੁਸ਼ਤ ਹੋ ਜਾਣ ਤੇ ਸ਼ਾਇਦ ਥੋੜੇ ਨਿਰਾਸ਼ ਵੀ ਹੋ ਗਏ ਹੋਣ। ਕਹਿੰਦੇ ਹਨ ਕਿ ਕਈ ਵਾਰ ਪ੍ਰਮਾਤਮਾਂ ਵੀ ਪਰਖ ਕਰਦਿਆਂ ਕਰਦਿਆ ਬਹੁਤ ਦੇਰ ਕਰ ਦਿੰਦਾ ਹੈ। ਅਜ ਜਦੋਂ ਭੈਣ ਭਰਾ ਇਨ੍ਹਾਂ ਅਸਥੀਆਂ ਬਾਰੇ ਸੋਚ ਹੀ ਰਹੇ ਹੋਣਗੇ ਕਿ ਹਿਸਟੋਰੀਅਨ, ਲਿਨ ਕੈਨਾਅ ਨੂੰ ਇਸ ਗਲ ਦੀ ਭਿਣਕ ਪੈ ਗਈ ਅਤੇ ਉਹ ਕਹਾਣੀ ਦੇ ਹੀਰੋ ਬਣਨ ਵਾਸਤੇ ਆ ਹਾਜਰ ਹੋਏ। ਪੂਰੀ ਖੋਜ ਤੋਂ ਬਾਦ ਉਨਾਂ ਇਹ ਖਬਰ ਐਸ.ਬੀ.ਐਸ. ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੇ ਪ੍ਰਡਿਊਸਰ ਮਨਪ੍ਰੀਤ ਕ. ਸਿੰਘ ਨੂੰ ਦਿਤੀ ਜਿਨ੍ਹਾਂ ਨਾਲ ਉਨ੍ਹਾਂ ਦੀ ਵਾਕਫੀ ਬਹੁਤ ਦੇਰ ਤੋਂ ਸੀ। ਜਿਓਂ ਹੀ ਇਹ ਖਬਰ ਮਨਪ੍ਰੀਤ ਪਾਸ ਆਈ ਤਾਂ ਇਕ ਦਮ ਹਵਾ ਵਿਚ ਫੈਲ ਗਈ। ਐਸ.ਬੀ.ਐਸ. ਰੇਡੀਓ ਤੋਂ ਇਲਾਵਾ ਇਹ ਭਾਰਤੀ ਮੀਡੀਏ ਪਾਸ ਵੀ ਪਹੁੰਚ ਗਈ। ਭਾਰਤੀ ਮੀਡੀਆ ਜੋ ਭਾਰਤੀ ਵਿਦਿਆਰਥੀਆਂ ਦੀਆਂ ਸਮਿਸਆਵਾਂ ਨੂੰ ਵਧਾ ਘਟਾ ਕੇ ਅਤੇ ਗਲਤ ਢੰਗ ਨਾਲ ਪ੍ਰਕਾਸ਼ਤ ਕਰਨ ਵਿਚ ਬਦਨਾਮ ਹੋ ਚੁਕਿਆ ਸੀ, ਇਸ ਖਬਰ ਨੂੰ ਸਹੀ ਰੂਪ ਦੇ ਕੇ ਆਪਣੀ ਥੋੜੀ ਬਹੁਤ ਹੋਂਦ ਕਾਇਮ ਕਰਨ ਵਿਚ ਸਫਲ ਹੋ ਗਿਆ ਅਤੇ ਖਬਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਤਕ ਪਹੁੰਚਾ ਦਿਤੀ, ਜਿਥੋਂ ਪੂਰਨ ਸਿੰਘ ਦੇ ਭਰਾ, ਸੁਲਤਾਨੀ ਰਾਮ ਦਾ ਪੋਤਰਾ ਹਰਮੇਲ ਉਪਲ ਵੀ ਆ ਹਾਜਰ ਹੋਇਆ। ਜਿਵੇਂ ਅਸੀਂ ਉਪਰ ਵਿਸਥਾਰ ਪੂਰਵਕ ਬਿਆਨ ਕਰ ਚੁੱਕੇ ਹਾਂ ਕਿ ਵਾਰਨਾਂਬੂਲ਼ ਨਿਵਾਸੀਆਂ ਨੇ ਮੈਲਬੌਰਨ ਤੋਂ ਪਹੁੰਚੀ ਸਿੱਖ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਥੋਹੜੇ ਆਰਾਮ ਅਤੇ ਖਾਣ ਪੀਣ ਤੋਂ ਬਾਅਦ, ਸ਼ਮਸ਼ਾਨ ਭੂਮੀ ਵੱਲ ਚਾਲੇ ਪਾਏ, ਜਿਥੇ ਪੂਰਨ ਸਿੰਘ ਦੀਆਂ ਅਸਥੀਆਂ ਸੰਭਾਲ਼ ਕੇ ਰਖੀਆਂ ਹੋਈਆਂ ਸਨ। ਏਥੇ ਪਹੁੰਚ ਕੇ ਅਸਥੀਆਂ ਪ੍ਰਾਪਤ ਕਰਨ ਤੋਂ ਪਹਿਲਾਂ ਕਪਿਲ ਦੇਵ ਨੇ ਇਸ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਇਹ ਉਸ ਸਮੇ ਦੀ ਗੱਲ ਹੈ ਜਦੋਂ ਅਜੇ ਆਸਟ੍ਰੇਲੀਆ ਵਿਚੋਂ ‘ਵਾਈਟ ਪਾਲਿਸੀ’ ਖਤਮ ਨਹੀਂ ਸੀ ਹੋਈ। ਅੱਜ ਜਦੋਂ ਆਸਟ੍ਰੇਲੀਆ ਮਨੁੱਖੀ ਹਿਤਾਂ ਦੀ ਮੋਹਰਲੀ ਕਤਾਰ ਵਿਚ ਖੜ੍ਹਾ ਹੈ ਤਾਂ 2% ਮੀਡੀਆ, ਜੋ ਆਪਣਾ ਸਹੀ ਰੋਲ ਨਹੀਂ ਨਿਭਾ ਰਿਹਾ, ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਤਾਂ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ, ਵਿਦਿਆਰਥੀਆਂ ਦੁ ਮਸਲੇ ਤੇ ਆਈ ਦਰਾੜ ਮਿਟ ਜਾਵੇ।“ ਪੂਰਨ ਸਿੰਘ ਦੀਆਂ ਅਸਥੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ, “63 ਸਾਲ ਤਕ ਕਿਸੇ ਦੀ ਇਸ ਤਰ੍ਹਾਂ ਅਮਾਨਤ ਸੰਭਾਲ ਕੇ ਰਖਣੀ ਅਤੇ ਉਹ ਵੀ ਇਕ ਆਸਟ੍ਰੇਲੀਅਨ ਪਰਵਾਰ ਵਲੋਂ, ਇਸ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਦੇਸ ਵਿਚੋਂ ਮਿਲ ਸਕੇ। ਅੱਜ ਸਾਡੇ ਪਾਸ ਦੋ ਕੌਮਾਂ ਦੇ ਆਪਸੀ ਮੇਲ ਦੀ ਇਸ ਤੋਂ ਵੱਡੀ ਕੋਈ ਵੀ ਉਦਾਹਰਣ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੀ ਖੇਡ ਸਮੇ, ਕਦੇ ਵੀ ਕਿਸੇ ਆਸਟ੍ਰੇਲੀਅਨ ਖਿਡਾਰੀ ਵਿਚ ਕੋਈ ਭੇਦ-ਭਾਵ ਨਹੀਂ ਸੀ ਦੇਖਿਆ। ਅੱਜ ਤਾਂ ਇਕ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਆ ਗਈ ਹੈ। ਅੰਤ ਵਿਚ ਉਹਨਾਂ ਪੂਰਨ ਸਿੰਘ ਦੇ ਪੋਤਰੇ ਨੂੰ ਆਪਣੇ ਪੂਰਵਜ ਦੀ ਅਮਾਨਤ ਲੈਣ ਵਾਸਤੇ ਕਿਹਾ।“
ਅਗਲਾ ਸਫਰ ਆਰੰਭ ਹੋਇਆ ਅਸਥੀਆਂ ਦਾ ਭਾਰਤ ਪਹੁੰਚਣ ਦਾ। ਜਿਵੇਂ ਉਪਰ ਦੱਸਿਆ ਜਾ ਚੁਕਾ ਹੈ ਕਿ ਰੇਡੀਓ ਐਸ.ਬੀ.ਐਸ. ਦੀ ਪੰਜਾਬੀ ਪ੍ਰੋਡੀਊਸਰ ਮਨਪ੍ਰੀਤ ਕ. ਸਿੰਘ ਦੀ ਭੂਮਿਕਾ ਇਤਨੀ ਅਹਿਮ ਹੈ ਕਿ ਉਹਨਾਂ ਦੀ ਦਖਲ ਅੰਦਾਜੀ ਤੋਂ ਬਿਨਾ ਇਹ ਗੁੱਥੀ ਸ਼ਾਇਦ ਕਦੀ ਸੁਲਝਦੀ ਹੀ ਨਾਂ ਅਤੇ ਆਸਟ੍ਰੇਲੀਅਨ ਪਰਵਾਰ, ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੀ ਤੰਗ ਦਿਲੀ, ਸੰਗਾਊ ਸੁਭਾ ਅਤੇ ਨਾ-ਮਿਲਵਰਤਣ ਵਾਲੀ ਕੌਮ ਸਮਝ ਕੇ, ਆਪਣੀਆਂ ਆਸਾਂ ਆਪਣੇ ਅੰਦਰ ਹੀ ਰਖਦਿਆਂ, ਅੱਗੇ ਤੋਂ ਅਗੇ ਪੁਸ਼ਤ-ਦਰ-ਪੁਸ਼ਤ ਚੱਲਦਾ ਰਹਿੰਦਾ। ਧੰਨ ਹੈ ਸਾਡੀ ਮਨਪ੍ਰੀਤ ਕ. ਸਿੰਘ ਜਿਸ ਦੇ ਕਾਰਨ ਅੱਜ ਪੰਜਾਬੀਅਤ ਦਾ ਸਿਰ ਉਚਾ ਹੋਇਆ ਹੈ। ਏਥੇ ਹੀ ਬਸ ਨਹੀਂ ਮਨਪ੍ਰੀਤ ਨੇ ਆਪਣਾ ਰੋਲ ਭਾਰਤ ਜਾਣ ਦਾ, ਪੂਰਨ ਸਿੰਘ ਦਾ ਪਿੰਡ ਉਪਲ ਭੂਪਾ ਅਤੇ ਉਸ ਦੇ ਭੇਜੇ ਪੈਸਿਆਂ ਨਾਲ ਬਣਿਆ ਘਰ, ਜਿਸ ਉਤੇ ਅੱਜ ਵੀ ਤਖਤੀ ਲਗੀ ਹੋਈ ਹੈ:

ਪੂਰਨ ਸਿੰਘ ਭਰਾ ਸੁਲਤਾਨੀ ਰਾਮ, ਆਸਟ੍ਰੇਲੀਆ ਵਾਲੇ

ਆਪਣੀਆਂ ਅੱਖਾਂ ਨਾਲ ਵੇਖਿਆ। ਅਸਥੀਆਂ 27 ਜੁਲਾਈ ਸਵੇਰ ਵੇਲੇ ਮੈਲਬਰਨ ਤੋਂ ਰਵਾਨਾ ਹੋਈਆਂ। ਸ਼ਾਮ ਨੂੰ ਦਿਲੀ ਪਹੁੰਚੀਆਂ। ਰਾਤ ਆਰਾਮ ਕਰਕੇ 28 ਸਵੇਰ ਤੋਂ ਚਲ ਕੇ ਸ਼ਾਮ ਤਕ ਜਲੰਧਰ ਪਹੁੰਚੀਆਂ। 29 ਸਵੇਰੇ ਪਿੰਡ ਉਪਲ ਭੂਪਾ ਤੋਂ ਰਵਾਨਾ ਹੋ ਕੇ, ਸ਼ਾਮ ਨੂੰ ਹਰਿਦੁਆਰ ਪਹੁੰਚੀਆਂ। ਅੰਤ 30 ਜੁਲਾਈ 2010 ਸਵੇਰ ਵੇਲੇ, ਪੂਰਨ ਸਿੰਘ ਦੀ ਆਖਰੀ ਇੱਛਾ ਪੂਰਤੀ ਲਈ, ਅਸਥੀਆਂ ਪਵਿਤਰ ਗੰਗਾ ਵਿਚ ਵਹਾ ਦਿਤੀਆਂ ਗਈਆਂ। ਪਹਿਲੀ ਅਗੱਸਤ ਨੂੰ ਵਾਪਸੀ ਸਫਰ ਆਰੰਭ ਕਰਕੇ ਮਨਪ੍ਰੀਤ ਆਪਣੇ ਦੇਸ ਆਸਟ੍ਰੇਲੀਆ ਪਹੁੰਚ ਗਈ, ਜਿਥੇ ਪਹੁੰਚ ਕੇ ਉਹਨਾਂ ਆਪਣੀ ਸਾਰੀ ਯਾਤਰਾ ਦਾ ਵੇਰਵਾ ਰੇਡੀਓ ਤੇ ਪ੍ਰਸਾਰਤ ਕੀਤਾ ਅਤੇ ਵੈਬ ਸਾਈਟ ਤੇ ਪਾਇਆ।

ਇਹ ਸੀ ਇਕ ਸਿੱਖ ਦੀ ਆਖਰੀ ਇੱਛਾ ਦੀ ਅਤੇ ਇਕ ਸੱਚੇ ਆਸਟ੍ਰੇਲੀਅਨ ਦੇ ਫਰਜ਼ ਅਤੇ ਉਪਕਾਰ ਦੀ ਪੂਰਤੀ।
****

ਗੁਰਦਾਸ ਮਾਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ ਨਾਲ ਗੁਰਦਾਸ ਮਾਨ ਤੇ ਪੰਜਾਬੀਆਂ ਦਾ ਸਿਰ ਝੁਕਿਆ ......... ਲੇਖ / ਮਿੰਟੂ ਬਰਾੜ

ਉਮੀਦ ਹੈ ਕਿ ਅੱਜ ਦੀ ਇਸ ਖ਼ਬਰ ਨਾਲ ਗੁਰਦਾਸ ਮਾਨ ਅਤੇ ਪੰਜਾਬੀਆਂ ਦਾ ਸਿਰ ਹੋਰ ਝੁਕੇਗਾ। ਹੁਣ ਤੁਸੀਂ ਕਹੋਗੇ ਕਿ ਭਲਾ ਸਨਮਾਨ ਮਿਲਣ ਨਾਲ਼ ਕਦੇ ਸਿਰ ਝੁਕਦੇ ਹੁੰਦੇ ਨੇ ? ਸਨਮਾਨ ਨਾਲ਼ ਤਾਂ ਸਿਰ ਫ਼ਖ਼ਰ ਨਾਲ ਉਠਦੇ ਹੁੰਦੇ ਹਨ। ਦੋਸਤੋ ! ਤੁਸੀਂ ਵੀ ਸੱਚੇ ਹੋ ਪਰ ਗੁਰਦਾਸ ਮਾਨ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਉਸ ਰੁੱਖ ਵਰਗਾ ਇਨਸਾਨ ਹੈ ਜਿਸ ਨੂੰ ਜਿਵੇਂ ਜਿਵੇਂ ਫਲ ਪਈ ਜਾਂਦਾ, ਉਹ ਉਵੇਂ-ਉਵੇਂ ਹੋਰ ਝੁਕੀ ਜਾਂਦਾ ਹੈ। ਰਹੀ ਗਲ ਪੰਜਾਬੀਆਂ ਦੇ ਸਿਰ ਨੀਵੇਂ ਹੋਣ ਦੀ ਤਾਂ ਇਸ ਵਿੱਚ ਦੋ-ਰਾਏ ਹੋਣੀ ਹੀ ਨਹੀਂ ਚਾਹੀਦੀ ਕਿ ਗੁਰਦਾਸ ਮਾਨ ਨੇ ਮਾਣ ਵਧਾਇਆ ਪੰਜਾਬੀਅਤ ਦਾ ਤੇ ਉਸ ਦਾ ਮਾਣ ਕਰ ਰਹੀ ਹੈ ਇਕ ਵਿਦੇਸ਼ੀ ਯੂਨੀਵਰਸਿਟੀ!

''ਚਿਰਾਂ ਤੋਂ'' ਉਡੀਕੀ ਜਾ ਰਹੀ ਇਹ ਖ਼ਬਰ ਆਖਿਰ ਅੱਜ ਸਾਹਮਣੇ ਆ ਹੀ ਗਈ, ਜਦੋਂ ਇਕ ਵਿਦੇਸ਼ੀ ਯੂਨੀਵਰਸਿਟੀ ਨੇ ਗੁਰਦਾਸ ਮਾਨ ਦੀ ਹੁਣ ਤਕ ਦੀ ਘਾਲਣਾ ਦਾ ਮੁੱਲ ਪਾ ਕੇ ਉਸ ਨੂੰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨ ਦੇਣ ਦਾ ਐਲਾਨ ਕਰ ਦਿਤਾ। ਮੇਰਾ ਇਥੇ ''ਚਿਰਾਂ ਤੋਂ'' ਲਿਖਣ ਦਾ ਮਕਸਦ ਇਹ ਹੈ ਕਿ ਹਰ ਕੋਈ ਇਹੀ ਸੋਚਦਾ ਸੀ ਕਿ ਪਤਾ ਨਹੀ ਗੁਰਦਾਸ ਮਾਨ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਹਾਲੇ ਹੋਰ ਕੀ ਕਰਨਾ ਪਵੇਗਾ? ਕਿਉਂ ਨਹੀਂ ਕੋਈ ਉਸ ਦੀ ਤੀਹਾਂ ਵਰ੍ਹਿਆਂ ਦੀ ਮਿਹਨਤ ਦਾ ਮੁੱਲ ਪਾ ਰਿਹਾ? ਭਾਵੇਂ ਗੁਰਦਾਸ ਮਾਨ ਆਪਣੇ ਸਰੋਤਿਆਂ ਦੇ ਪਿਆਰ ਤੋਂ ਵੱਡੀ ਕੋਈ ਉਪਾਧੀ ਆਪਣੇ ਲਈ ਨਹੀਂ ਮੰਨਦਾ। ਭਾਵੇਂ ਅਣਗਿਣਤ ਸਰੋਤਿਆਂ ਦਾ ਪਿਆਰ ਉਸਨੂੰ ਮਿਲ ਰਿਹਾ ਹੋਵੇ, ਫਿਰ ਵੀ ਦੁਨੀਆਂਦਾਰੀ ਦੀ ਇਕ ਰੀਤ ਰਹੀ ਹੈ ਕਿ ਜੇ ਕੋਈ ਥੋੜ੍ਹਾ ਬਹੁਤ ਵੀ ਕੁਝ ਚੰਗਾ ਕਰਦਾ ਹੈ ਤਾਂ ਉਸ ਨੂੰ ਬਣਦਾ ਮਾਣ ਸਨਮਾਨ ਦਿਤਾ ਜਾਂਦਾ ਹੈ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਪਤਾ ਨਹੀਂ ਕਿਉਂ ਅਸੀਂ ਸਾਲਾਂ ਤੋਂ ਅੱਖਾਂ ਮੀਟੀ ਬੈਠੇ ਹਾਂ।

ਹਰ ਗਲ ਦੇ ਦੋ ਪਹਿਲੂ ਹੁੰਦੇ ਹਨ । ਕੁੱਝ ਲੋਕ ਇਕ ਪਹਿਲੂ ਦਾ ਸਾਥ ਦਿੰਦੇ ਹਨ ਤੇ ਕੁੱਝ ਦੂਜੇ ਦਾ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਜ਼ਿਆਦਾਤਰ ਲੋਕ ਹਾਂ ਪੱਖੀ ਹੀ ਹਨ, ਕਿਉਂ ਜੋ ਉਸਨੇ ਆਪਣੇ ਇਸ ਲੰਮੇ ਦੌਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਦਾਇਰਿਆਂ ਵਿੱਚੋਂ ਕੱਢ ਕੇ ਬਹੁਤ ਉੱਚੇ ਮੁਕਾਮ ਤੇ ਪਹੁੰਚਾਇਆ ਹੈ। ਇਸ ਕੰਮ ਵਿੱਚ ਉਸ ਨੇ ਕਦੇ ਸਸਤੀ ਸ਼ੋਹਰਤ ਦਾ ਸਹਾਰਾ ਨਹੀਂ ਲਿਆ। ਲੋਕਾਂ ਦਾ ਮੰਨਣਾ ਹੈ ਕਿ ਅੱਜ ਨਹੀਂ, 10ਵਰ੍ਹੇ ਪਹਿਲਾਂ ਹੀ ਉਹ ਡਾਕਟਰੇਟ ਦੀ ਤੇ ਪੰਜ ਵਰ੍ਹੇ ਪਹਿਲਾਂ ਹੀ ਉਹ ਪਦਮ ਸ਼੍ਰੀ ਜਿਹੇ ਵਿਕਾਰੀ ਐਵਾਰਡ ਦਾ ਹੱਕਦਾਰ ਸੀ। ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਹੋਰ ਤਾਂ ਬਹੁਤ ਕੁਝ ਦਿਸਦਾ ਰਿਹਾ ਪਰ ਕਦੇ ਗੁਰਦਾਸ ਮਾਨ ਨਹੀਂ ਦਿਸਿਆ ਪਤਾ ਨਹੀਂ ਕਿਉਂ?

ਦੂਜਾ ਪੱਖ ਦੇਖਣ ਵਾਲੀਆ ਦੀ ਦਲੀਲ ਸੁਣ ਲਵੋ; ਉਹ ਕਹਿੰਦੇ ਆ ਵੀਰ ਉਸ ਦੇ ਕੜਾ ਲੋਟ ਆ ਗਿਆ। ਕਾਹਦੀ ਸੇਵਾ ਕਰਦਾ ਇਹ ਤਾਂ ਉਸ ਦਾ ਕਮਾਈ ਦਾ ਸਾਧਨ ਹੈ। ਨੋਟਾਂ ਚ ਖੇਡਦਾ। ਬਿਲਕੁਲ ਸੱਚ ਹੈ ਇਹਨਾਂ ਦੀਆਂ ਗੱਲਾਂ ਵੀ ਪਰ ਇਸ ਸੋਚ ਤੋਂ ਜੇ ਕੁਝ ਉੱਚਾ ਉਠ ਕੇ ਦੇਖੀਏ ਤਾਂ ਤੇ ਹੁਣ ਤਕ ਹੋਏ ਪੰਜਾਬੀ ਦੇ ਗੀਤਕਾਰਾਂ ਤੇ ਗਾਇਕਾਂ ਵੱਲ ਝਾਤ ਮਾਰ ਕੇ ਦੇਖੋ ਉਹਨਾਂ ਕੀ ਕੀਤਾ? ਸ਼ੋਹਰਤ ਤੇ ਪੈਸਾ ਤਾਂ ਬਹੁਤਿਆਂ ਨੇ ਊਲ ਜਲੂਲ ਲਿਖ-ਗਾ ਕੇ ਵੀ ਕਮਾਇਆ। ਬਹੁਤ ਥੋੜ੍ਹੇ ਅਜਿਹੇ ਮਾਈ ਦੇ ਲਾਲ ਹੋਏ ਹਨ, ਜਿਨ੍ਹਾਂ ਇਹ ਸੇਵਾ ਪੰਜ ਦਸ ਵਰ੍ਹੇ ਤੋਂ ਜ਼ਿਆਦਾ ਨਿਭਾਈ ਹੋਵੇ, ਨਹੀਂ ਤਾਂ ਚਾਰ ਕੁ ਦਿਨਾਂ ਬਾਅਦ ਭਾਲ਼ੇ ਨਹੀਂ ਥਿਆਏ। ਦੂਜੇ ਪਹਿਲੂ ਦੇ ਲੋਕਾਂ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਉਹਨਾਂ ਲਈ ਤਾਂ ਬੱਸ ਭਗਤ ਕਬੀਰ ਜੀ ਦੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਦਰਜ ਇਕ ਸਲੋਕ ''ਐਸੇ ਲੋਗਨ ਸਿਉ ਕਿਆ ਕਹੀਐ'' ਦੇ ਕੁੱਝ ਅੰਸ਼ ਹੀ ਕਾਫ਼ੀ ਹਨ;

ਆਪਿ ਨ ਦੇਹਿ ਚੁਰੂ ਭਰਿ ਪਾਨੀ। ਤਿਹ ਨਿੰਦਹਿ ਜਿਹ ਗੰਗਾ ਆਨੀ ।੨।

ਕਿਸੇ ਲਿਖਾਰੀ ਕੋਲ ਗੁਰਦਾਸ ਮਾਨ ਬਾਰੇ ਨਵਾਂ ਲਿਖਣ ਲਈ ਹੁਣ ਕੁਝ ਖ਼ਾਸ ਨਹੀਂ ਕਿਉਂਕਿ ਉਸ ਦੇ ਪ੍ਰਸੰਸਕ ਉਸ ਬਾਰੇ ਸਭ ਕੁਝ ਜਾਣਦੇ ਹੀ ਹਨ। ਫੇਰ ਵੀ ਕੁੱਝ ਗੱਲਾਂ ਆਪ ਜੀ ਨਾਲ ਸਾਂਝੀਆ ਕਰਨੀਆਂ ਚਾਹੁੰਦਾ ਹਾਂ। ਗੱਲ ਅੱਸੀ ਦੇ ਦਹਾਕੇ ਦੀ ਹੈ, ਜਦੋਂ ਹਾਲੇ ਗੁਰਦਾਸ ਮਾਨ ਦਾ ਕੋਈ ਰਿਕਾਰਡ ਨਹੀਂ ਸੀ ਆਇਆ। ਮੈਂ ਕਾਲਾਂਵਾਲੀ ਮੰਡੀ ਦੇ ਸਕੂਲ ਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ। ਉਸ ਵਕਤ ਮਨੋਰੰਜਨ ਦੇ ਨਾਂ ਤੇ ਅਖਾੜੇ ਬੜੇ ਪ੍ਰਚਲਤ ਸਨ । ਖਾਂਦੇ-ਪੀਂਦੇ ਘਰ ਆਪਣੇ ਮੁੰਡੇ ਦੇ ਵਿਆਹ 'ਚ ਕਿਸੇ ਨਾ ਕਿਸੇ ਗਾਇਕ ਦਾ ਖੁੱਲ੍ਹਾ ਅਖਾੜਾ ਲਗਵਾਉਂਦੇ ਤੇ ਉਸ ਗਾਇਕ ਨੂੰ ਸੁਣਨ ਲਈ ਦੂਰੋਂ ਦੂਰੋਂ ਲੋਕ ਤੁਰ ਕੇ, ਸਾਈਕਲਾਂ ਤੇ ਜਾਂ ਫੇਰ ਟਰਾਲੀਆਂ ਭਰ ਭਰ ਕੇ ਅਖਾੜਾ ਸੁਣਨ ਨੂੰ ਪਹੁੰਚਦੇ। ਅਸੀਂ ਵੀ ਦੋ-ਦੋ ਮਹੀਨੇ ਪਹਿਲਾਂ ਹੀ ਸਕੂਲ ਚੋਂ ਭੱਜਣ ਦੀਆਂ ਵਿਓਂਤਾਂ ਬਣਾਉਂਦੇ ਰਹਿੰਦੇ ਸੀ। ਇਕ ਵਾਰੀ ਸਾਡੇ ਹੱਥ ਇਹ ਖ਼ਬਰ ਲੱਗੀ ਕਿ ਤੇਜ ਰਾਮ ਸੇਠ ਦਾ ਇਕ ਮੁੰਡਾ ਜੋ ਕਿ ਪੜ੍ਹ ਲਿਖ ਕੇ ਅਫ਼ਸਰ ਲਗ ਗਿਆ ਸੀ, ਦੇ ਵਿਆਹ 'ਚ ਅਖਾੜਾ ਉਹਨਾਂ ਦੀ ਰੂੰ ਵਾਲੀ ਫੈਕਟਰੀ 'ਚ ਲੱਗੇਗਾ। ਇਸ ਵਾਰ ਸਾਡੇ ਸਾਹਮਣੇ ਦੋ ਸਮੱਸਿਆਵਾਂ ਸਨ। ਇਕ ਤਾਂ ਉਹੀ ਪੁਰਾਣੀ ਸਕੂਲ 'ਚੋਂ ਭੱਜਣ ਦੀ ਤੇ ਦੂਜੀ ਨਿਵੇਕਲੀ ਸਮੱਸਿਆ ਸੇਠਾਂ ਦੀ ਫੈਕਟਰੀ ਸੀ । ਅਸੀਂ ਹੁਣ ਤਕ ਜ਼ਿਆਦਾਤਰ ਅਖਾੜੇ ਜੱਟਾਂ ਦੇ ਵਿਆਹਾਂ ਵਿੱਚ ਕੱਲਰਾਂ 'ਚ ਲੱਗੇ ਹੀ ਦੇਖੇ ਸਨ। ਸਾਡੇ ਹਲਕੇ 'ਚ ਪਹਿਲੀ ਵਾਰ ਕੋਈ ਸੇਠ ਅਖਾੜਾ ਲਗਵਾ ਰਿਹਾ ਸੀ। ਇਹਨਾਂ ਦੀ ਰੂੰ ਵਾਲੀ ਫੈਕਟਰੀ ਦੀਆਂ ਕੰਧਾ ਟੱਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਜ਼ਮਾਨੇ 'ਚ ਸੇਠ ਤੇਜ ਰਾਮ ਸਾਡੇ ਬਜ਼ੁਰਗਾਂ ਕੋਲ ਮੁਨੀਮੀ ਕਰਦਾ ਹੁੰਦਾ ਸੀ ਤੇ ਅੱਜ ਕਲ ਸਾਡਾ ਆੜ੍ਹਤੀਆ ਸੀ। ਸੋ ਇਸੇ ਕਰਕੇ ਪੱਕੀ ਗੱਲ ਦਾ ਪਤਾ ਲਾਉਣ ਮੇਰੀ ਜਿੰਮੇਵਾਰੀ ਲਾਈ ਗਈ ਕਿ ਕੀਹਦਾ ਅਖਾੜਾ ਲਗ ਰਿਹਾ ਤੇ ਅੰਦਰ ਜਾਣ ਦੇਣਗੇ ਕੇ ਨਹੀਂ? ਪਰ ਮੈਂ ਇਸ ਮਾਮਲੇ ਚ ਕੁਝ ਜਿਆਦਾ ਨਾ ਕਰ ਸਕਿਆ। ਭਾਵੇਂ ਘਰੇ ਵਿਆਹ ਦਾ ਕਾਰਡ ਵੀ ਆਇਆ ਹੋਇਆ ਸੀ। ਪਰ ਉਸ ਵਕਤ ਜੁਆਕਾਂ ਚ ਅੱਜ ਜਿਹੀ ਹਿੰਮਤ ਕਿੱਥੇ ਹੁੰਦੀ ਸੀ ਕਿ ਆਪਣੇ ਬਜ਼ੁਰਗਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ। ਚਲੋ ਜੀ ! ਉਹ ਦਿਨ ਵੀ ਆ ਗਿਆ ਤੇ ਅਸੀਂ ਵੀ ਸਮਾਜਿਕ ਵਾਲੇ ਮਾਸਟਰ ਅਜਮੇਰ ਸਿੰਘ ਕਿੰਗਰੇ ਨੂੰ ਸਕੂਲ 'ਚੋਂ ਝਕਾਨੀ ਦੇ ਕੇ ਭੱਜ ਨਿਕਲੇ । ਸੇਠਾਂ ਦੀ ਫੈਕਟਰੀ ਤੇ ਸਾਡੇ ਸਕੂਲ ਵਿੱਚ ਦੋ ਮੀਲ ਦੀ ਦੂਰੀ ਸੀ। ਅਖਾੜਾ ਦੇਖਣ ਦਾ ਚਾਅ ਭਜਾਈ ਜਾਂਦਾ ਸੀ। ਜਦੋਂ ਅਸੀਂ ਮਸਾਂ ਪੰਜ ਕੁ ਸੌ ਗਜ਼ ਦੂਰ ਹੋਵਾਂਗੇ ਤਾਂ ਚਾਰ-ਪੰਜ ਜਣੇ ਮੁੜੇ ਆਉਣ ਤੇ ਸਾਨੂੰ ਕਹਿੰਦੇ; ''ਓਏ ਕਿਉਂ ਸਾਹੋ-ਸਾਹੀ ਹੋਈ ਜਾਂਦੇ ਹੋ, ਇਥੇ ਕੋਈ 'ਖਾੜਾ'ਖ਼ੂੜਾ ਨਹੀਂ ਲੱਗਿਆ, ਇਥੇ ਤਾਂ ਖੁੱਲ੍ਹੀ ਪੈਂਟ ਵਾਲਾ ਕਰਾੜ ਜਿਆ ਡਫਲੀ ਫੜ ਕੇ ਨੱਚੀ ਜਾਂਦਾ।'' ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸਾਡੀ ਵੀ ਫੂਕ ਜਿਹੀ ਨਿਕਲ ਗਈ। ਕਿਉਂਕਿ ਉਸ ਜ਼ਮਾਨੇ ਚ ਜੇਕਰ ਕੋਈ ਜ਼ਨਾਨੀ ਗਾਇਕਾ ਨਹੀਂ ਤਾਂ ਉਹ ਕਾਹਦਾ ਅਖਾੜਾ!

ਭਰੇ ਜਿਹੇ ਮਨ ਨਾਲ ਅਸੀਂ ਉਣੇ ਪੈਰੀਂ ਪੁੱਠੇ ਮੁੜ ਪਏ। ਪਰ ਆਥਣੇ ਜਦੋਂ ਮੈਂ ਘਰ ਗਿਆ ਤਾਂ ਮੇਰੇ ਤਾਏ ਦਾ ਪੁੱਤ ਨਾਇਬ ਸਿਓਂ ਜਿਹੜਾ ਕਿ ਸਾਡੇ ਬਜ਼ੁਰਗਾਂ ਨਾਲ ਉਹ ਸਾਰਾ ਅਖਾੜਾ ਦੇਖ ਕੇ ਆਇਆ ਸੀ। ਮੈਨੂੰ ਨਾਲੇ ਤਾਂ ਟੀਸ-ਟੀਸ ਕਰੀ ਜਾਵੇ, ਨਾਲੇ ਕਹੇ ਤੂੰ ਤਾਂ ਕਦੇ ਸੁਪਨੇ ਚ ਵੀ ਇਹੋ ਜਿਹਾ 'ਖਾੜਾ ਨਹੀਂ ਦੇਖਿਆ ਹੋਣਾ। ਬਚਪਣਾ ਹੋਣ ਕਾਰਨ ਮੇਰੇ ਦਿਲ ਨੂੰ ਪਤਾ ਕਿ ਮੈਂ ਉਸ ਰਾਤ ਕਿੰਨਾ ਔਖਾ ਸੀ। ਉਸ ਰਾਤ ਨੂੰ ਸਾਡੇ ਬਾਬਾ ਜੀ ਦੀਆਂ ਕਹਾਣੀਆਂ ਚ ਵੀ ਉਸੇ ਕਲਾਕਾਰ ਦੀ ਗੱਲਾਂ ਜਿਆਦਾ ਸਨ। ਬਾਰ ਬਾਰ ਬਾਬਾ ਜੀ ਉਸ ਦੇ ਇਕ ਗੀਤ ਦੀਆਂ ਦੋ ਲਾਈਨਾਂ ਦੁਹਰਾ ਰਹੇ ਸਨ ਤੇ ਕਹਿ ਰਹੇ ਸਨ ''ਯਾਰ ! ਆਹ ਪੜ੍ਹਾਕੂ ਜਿਹੇ ਮੁੰਡੇ ਦੀ ਸੋਚ ਬੜੀ ਉੱਚੀ ਆ; ਗਾਉਂਦਾ-ਗਾਉਂਦਾ ਸਾਡੇ ਵੱਲ ਇਸ਼ਾਰਾ ਕਰਕੇ ਕਹਿ ਗਿਆ ਕਿ ''ਮਾਹੀ ਵਾਸਤੇ ਜੋੜ ਲੈ ਦਾਜ ਆਪਣਾ ਖ਼ਾਲੀ ਹੱਥ ਨਿਕੰਮੀਏ ਜਾਏਂਗੀ ਤੂੰ'' ਬਾਬਾ ਜੀ ਕਹਿਣ ''ਯਾਰ ! ਅੱਜ ਸੱਚੀਂ ਅਹਿਸਾਸ ਹੋ ਰਿਹਾ ਕਿ ਅਸੀਂ ਐਵੇਂ ਉਮਰ ਨੰਬਰਦਾਰੀਆਂ ਚ ਲੰਘਾ ਲਈ, ਅਗਾਂਹ ਜਾ ਕੇ ਰੱਬ ਨੂੰ ਕਿਹੜਾ ਮੂੰਹ ਦਿਖਾਵਾਂਗੇ'' ਉਸ ਵਕਤ ਸਾਡੀ ਜੁਆਕਾਂ ਵਾਲੀ ਸੋਚ ਤੋਂ ਇਹ ਗੱਲਾਂ ਪਰਾਂ ਦੀਆਂ ਸਨ। ਪਰ ਬਾਬਾ ਜੀ ਜਿਹੜੇ ਕਿ ਜ਼ਿਆਦਾਤਰ ਸਿਆਸਤ ਤੇ ਚੌਧਰਾਂ ਦੀਆਂ ਗੱਲਾਂ ਕਰਦੇ ਹੁੰਦੇ ਸਨ, ਅੱਜ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਮੂੰਹੋਂ ਸਾਨੂੰ ਚੰਗੀਆਂ ਲੱਗ ਰਹੀਆਂ ਸਨ। ਮੈਂ ਬਾਬਾ ਜੀ ਨੂੰ ਬਾਪੂ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਸਾਡੇ ਭਾ ਦੀ ਉਸ ਵਕਤ ਜੋ ਵੀ ਅਖਾੜੇ ਲਾਉਣ ਆਉਂਦਾ ਹੁੰਦਾ ਸੀ, ਉਹ ਲੁਧਿਆਣੇ ਦਾ ਹੁੰਦਾ ਸੀ। ਸੋ ਮੈਂ ਬਾਪੂ ਜੀ ਨੂੰ ਪੁੱਛ ਲਿਆ ਬਾਪੂ ਜੀ ਲੁਧਿਆਣੇ ਤਾਂ ਇਹ ਰੋਜ਼ ਹੀ 'ਖਾੜੇ ਲਾਉਂਦੇ ਹੋਣਗੇ? ਹੁਣ ਜਦੋਂ ਤੁਸੀ ਜ਼ਮੀਨ ਵਾਲੀ ਤਰੀਕ ਤੇ ਗਏ ਤਾਂ ਮੈਨੂੰ ਵੀ ਨਾਲ ਲੈ ਜਾਇਓ। ਮੂਹਰੋਂ ਬਾਪੂ ਜੀ ਕਹਿੰਦੇ ਨਹੀਂ ਯਾਰ ਮੈਂ ਖ਼ੁਸ਼ੀ ਰਾਮ ਤੋਂ ਪੁੱਛਿਆ ਸੀ ਉਹ ਕਹਿੰਦਾ ਸੀ ਇਹ ਮੁੰਡਾ ਤਾਂ ਨਸਵਾਰਾਂ ਵਾਲੇ ਗਿਦੜਬੇਹੇ ਦਾ ਹੈ ।

ਇਸ ਲੇਖ 'ਚ ਮੇਰਾ ਇਹ ਹੱਡ ਬੀਤੇ ਵਾਕੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਦਰਸਾਉਣਾ ਹੈ ਕਿ ਗੁਰਦਾਸ ਮਾਨ ਭਾਵੇਂ ਵਕਤ ਨਾਲ ਅੱਜ ਬਹੁਤ ਪਰਪੱਕ ਹੋ ਗਿਆ ਹੈ, ਪਰ ਉਹ ਆਪਣੇ ਸ਼ੁਰੂਆਤ ਦੇ ਦੌਰ ਤੋਂ ਹੀ ਬਹੁਤ ਉੱਚੀ ਸੋਚ ਦਾ ਮਾਲਕ ਸੀ। ਉਸ ਦੇ ਸ਼ੁਰੂਆਤੀ ਦੌਰ ਦਾ ਕੋਈ ਗੀਤ ਸੁਣ ਕੇ ਦੇਖ ਲਵੋ, ਉਸਦੇ ਗੀਤਾਂ 'ਚ ਕਿਸੇ ਰੱਬੀ ਸੁਨੇਹੇ ਦੀ ਝਲਕ ਆਮ ਲੋਕਾਂ ਤੱਕ ਸੌਖੀ ਭਾਸ਼ਾ 'ਚ ਪਹੁੰਚਦੀ ਨਜ਼ਰ ਆਏਗੀ।ਦੂਜੀ ਇਹ ਕਿ ਉਹ ਹਵਾ ਦੇ ਉਲਟ ਚੱਲ ਕੇ ਸਥਾਪਿਤ ਹੋਇਆ ਹੈ। ਉਸ ਵਕਤ ਦੁਗਣਿਆਂ ਦਾ ਦੌਰ ਸੀ। ਇਥੋਂ ਤਕ ਕੇ ਕਲੀਆਂ ਦੇ ਬਾਦਸ਼ਾਹ ਕਹਾਉਣ ਵਾਲੇ ਕੁਲਦੀਪ ਮਾਣਕ ਨੂੰ ਵੀ ਅਖਾੜਾ ਲਾਉਣ ਲਈ ਕਿਸੇ ਗਾਇਕਾ ਦਾ ਸਹਾਰਾ ਲੈਣਾ ਪੈਂਦਾ ਸੀ।

ਗੱਲ ਜਿਥੋਂ ਤੋਰੀ ਸੀ ਉੱਥੇ ਹੀ ਆਉਂਦੇ ਹਾਂ ਕਿ ਕੀ ਕੋਈ ਇਹ ਦੱਸ ਸਕਦਾ ਹੈ ਕਿ ਕਿਸੇ ਸਨਮਾਨ ਨੂੰ ਹਾਸਿਲ ਕਰਨ ਲਈ ਕੀ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ? ਕਿਸੇ ਕੋਲ ਇਸ ਗਲ ਦਾ ਜਵਾਬ ਨਹੀਂ ਹੈ। ਕਿਉਂਕਿ ਇਹੋ ਜਿਹਾ ਪੈਮਾਨਾ ਸਾਡੇ ਕੋਲ ਹੈ ਹੀ ਨਹੀਂ। ਸਾਡੀ ਤਕੜੀ ਤਾਂ ਵੱਖਰੇ ਢੰਗ ਨਾਲ ਤੋਲਦੀ ਹੈ ਤੇ ਉਸ ਢੰਗ ਬਾਰੇ ਸਾਰੇ ਬਖ਼ੂਬੀ ਜਾਣਦੇ ਹੀ ਹਨ। ਇਥੇ ਕਾਗ਼ਜ਼ ਕਾਲੇ ਕਰਨ ਦੀ ਕੋਈ ਲੋੜ ਨਹੀਂ ਹੈ। ਵੱਖਰਾ ਢੰਗ ਹੋਣ ਕਰਕੇ ਤਾਂ ਕਦੇ ਸਾਡੀਆਂ ਯੂਨੀਵਰਸਿਟੀਆਂ ਨੂੰ ਇਹ ਖ਼ਿਆਲ ਹੀ ਨਹੀਂ ਆਇਆ ਕਿ ਇਕ ਗੁਰਦਾਸ ਮਾਨ ਨਾਮ ਦਾ ਇਨਸਾਨ ਵੀ ਕਾਫ਼ੀ ਲੰਮੇ ਸਮੇਂ ਤੋਂ ਆਪਣਾ ਫਰਜ਼ ਨਿਭਾ ਰਿਹਾ ਹੈ । ਫ਼ਰਕ ਬੱਸ ਇੰਨਾ ਕੁ ਹੈ ਕਿ ਇਸ ਨੇ ਆਪਣਾ ਫਰਜ਼ ਨਿਭਾ ਕੇ ਅਹਿਸਾਨ ਨਹੀਂ ਜਤਾਇਆ। ਤਾਂ ਹੀ ਸਮੇਂ ਦੀਆਂ ਸਰਕਾਰਾਂ ਤੇ ਸਾਡੇ ਉੱਚ ਅਦਾਰਿਆਂ ਦੇ ਨਜ਼ਰੀਂ ਨਹੀਂ ਪਿਆ। ਅੱਜ ਤਕ ਉਸ ਇਨਸਾਨ ਦੇ ਮੂੰਹੋਂ ਇਹੋ ਜਿਹਾ ਗਿਲਾ ਵੀ ਸੁਣਨ ਨੂੰ ਨਹੀਂ ਮਿਲਿਆ। ਜੇ ਕਦੇ ਕਿਸੇ ਨੇ ਉਸ ਨੂੰ ਇਹੋ ਜਿਹਾ ਸਵਾਲ ਕਰ ਵੀ ਦਿਤਾ ਤਾਂ ਉਸ ਦਾ ਇਕੋ ਹੀ ਜਵਾਬ ਹੁੰਦਾ ਕਿ ਕੌਣ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ? ਮੇਰੇ ਤੇ ਤਾਂ ਉਸ ਸੱਚੇ ਦੀਆਂ ਰਹਿਮਤਾਂ ਦਾ ਮੀਂਹ ਵਰ੍ਹ ਰਿਹਾ । ਉਸ ਦੇ ਇਕ ਗੀਤ ਦੇ ਬੋਲ ਵੀ ਇਹੀ ਦਰਸਾ ਰਹੇ ਹਨ; ''ਭੱਜੀ ਫਿਰੇ ਦੁਨੀਆ ਤਾਂ ਭੱਜੀ ਰਹਿਣ ਦੇ, ਸਾਡੀ ਜਿਥੇ ਲੱਗੀ ਏ ਲੱਗੀ ਰਹਿਣ ਦੇ'' ਉਹ ਅੱਜ ਜਿਸ ਮੁਕਾਮ ਤੇ ਹੈ, ਉੱਥੇ ਸਨਮਾਨਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਬੇਗਾਨੇ ਮੁਲਕ ਦੀ ਬੇਗਾਨੀ ਭਾਸ਼ਾ ਦੀ ਯੂਨੀਵਰਸਿਟੀ ਤਾਂ ਇਹ ਮੰਨਦੀ ਹੈ ਕਿ ਇਸ ਇਨਸਾਨ ਨੇ ਪੰਜਾਬੀ ਬੋਲੀ ਲਈ ਇਹੋ ਜਿਹਾ ਕੰਮ ਕੀਤਾ ਹੈ ਜਿਸ ਲਈ ਉਸ ਨੂੰ ਡਾਕਟਰੇਟ ਦੀ ਉਪਾਧੀ ਦੇਣੀ ਬਣਦੀ ਹੈ। ਪਰ ਜਿਨ੍ਹਾਂ ਦੀ ਇਹ ਭਾਸ਼ਾ ਹੈ ਉਹ ਕਹਿੰਦੇ ਆ ਐਡਾ ਕਿਹੜਾ ਇਸ ਨੇ ਪਹਾੜੋਂ ਪੱਥਰ ਲਿਆ ਦਿਤਾ?

ਇਥੇ ਇਕ ਹੋਰ ਵਿਚਾਰਨਯੋਗ ਪਹਿਲੂ ਇਹ ਹੈ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਹੈ, ਵਕਤ।ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਵਕਤ ਦਿੰਦੇ ਹੋ ਤਾਂ ਤੁਸੀ ਉਸ ਨੂੰ ਆਪਣੀ ਬਹੁਮੁੱਲੀ ਜ਼ਿੰਦਗੀ ਦਾ ਇਕ ਹਿੱਸਾ ਦੇ ਰਹੇ ਹੁੰਦੇ ਹੋ, ਜੋ ਤੁਸੀਂ ਦੁਬਾਰਾ ਵਰਤ ਨਹੀਂ ਸਕਦੇ। ਸੋ ਗੁਰਦਾਸ ਮਾਨ ਦੇ ਸਨਮਾਨ ਵੱਲ ਧਿਆਨ ਨਾ ਜਾਣ ਦਾ ਇਕ ਕਾਰਨ ਇਹ ਵੀ ਹੈ ਕਿਉਂਕਿ ਸਾਡੇ ਸਿਆਸਤਦਾਨਾਂ ਕੋਲ ਤਾਂ ਆਪਣੀ ਕੁਰਸੀ ਬਚਾਉਣ ਤੋਂ ਵਿਹਲ ਨਹੀਂ ਤੇ ਸਾਡੇ ਉੱਚ ਅਦਾਰੇ ਸਿਆਸਤਦਾਨਾਂ ਨੂੰ ਸਲਾਮ ਕਰਨ ਵਿੱਚ ਮਸ਼ਗੂਲ ਹਨ। ਜੇ ਉਹ ਇੰਝ ਨਹੀਂ ਕਰਦੇ ਤਾਂ ਉਹਨਾਂ ਦਾ ਆਪਣਾ ਸਨਮਾਨ ਖੁਸ ਜਾਊ।ਫਿਰ ਦੱਸੋ ਉਹਨਾਂ ਨੇ ਕਿਸੇ ਦੇ ਸਨਮਾਨ ਤੋਂ ਕੀ ਟਿੰਡੀਆਂ ਲੈਣੀਆਂ?

ਅਖੀਰ ਵਿੱਚ ਮੈਂ ਤਾਂ ਇੰਗਲੈਂਡ ਦੀ ਉਸ ਯੂਨੀਵਰਸਿਟੀ ਦਾ ਬਹੁਤ ਧੰਨਵਾਦੀ ਹਾਂ। ਧੰਨਵਾਦੀ ਇਸ ਲਈ ਨਹੀਂ ਕਿ ਉਸ ਨੇ ਪੰਜਾਬੀਆਂ ਦੇ ਮਾਨ ਨੂੰ ਮਾਣ ਬਖ਼ਸ਼ਿਆ। ਮੈਂ ਤਾਂ ਇਸ ਲਈ ਧੰਨਵਾਦੀ ਹਾਂ ਜਿਸ ਨੇ ਸਾਡੇ ਪੰਜਾਬੀਆਂ ਦੀ ਜ਼ਮੀਰ ਨੂੰ ਹਲੂਣਾ ਦਿਤਾ। ਹੋ ਸਕਦਾ ਇਸ ਹਲੂਣੇ ਨਾਲ ਸਾਡੀ ਸੁੱਤੀ ਜ਼ਮੀਰ ਜਾਗ ਪਵੇ ਤੇ ਅਸੀਂ ਵੀ ਕਿਸੇ ਦੀ ਕਦਰ ਪਾ ਸਕੀਏ।

****

ਪੰਜਾਬੀ ਭਾਸ਼ਾ ਨਾਲ ਮਜ਼ਾਕ ਕਿਉਂ ਹੋਈ ਜਾਂਦਾ ਅਜੇ ਤੱਕ......... ਲੇਖ / ਸ਼ਾਮ ਸਿੰਘ ‘ਅੰਗ ਸੰਗ’

ਪੰਜਾਬੀ ਦੇ ਸ਼ਬਦ-ਜੋੜ ਅਜੇ ਤੱਕ ਪੱਕੇ ਨਹੀਂ ਹੋਏ, ਮਿਆਰੀ ਨਹੀਂ ਬਣੇ। ਇਕਸਾਰ ਨਹੀਂ ਹੋਏ ਅਤੇ ਲਿਖਣ /ਵਰਤਣ ਵਾਲੇ ਇਕਸੁਰ ਨਹੀਂ ਹੋ ਸਕੇ। ਕਿਉਂ ਨਹੀਂ ਹੋਏ ਇਸ ਦਾ ਜਵਾਬ ਤਾਂ ਭਾਸ਼ਾ ਦੇ ਉਸਤਾਦ / ਵਿਦਵਾਨ / ਮਾਹਰ ਅਤੇ ਭਾਸ਼ਾ ਵਿਗਿਆਨੀ ਲੱਭਣ, ਏਥੇ ਤਾਂ ਇਕ ਪਾਠਕ ਵਜੋਂ ਭਾਸ਼ਾ ਨਾਲ ਨਿੱਤ ਹੋ ਰਹੇ ਮਜ਼ਾਕ ਦਾ ਜਿ਼ਕਰ ਕੀਤਾ ਜਾ ਰਿਹਾ ਹੈ ਤਾਂ ਕਿ ਮਾਂ ਬੋਲੀ ਨਾਲ ਜੁੜੇ ਲੋਕ ਉੱਠ ਰਹੇ ਸਵਾਲਾਂ ਦੇ ਹੱਲ ਵਾਸਤੇ ਆਪੋ-ਆਪਣੀਆਂ ਸੋਚਾਂ ਦੇ ਘੋੜੇ ਦੁੜਾਉਣ ਲਈ ਤਿਆਰ ਹੋ ਜਾਣ।

ਆਮ ਲੋਕ ਸਮਾਜ ਦੇ ਵੱਡੇ ਘੇਰੇ ’ਚੋਂ ਜੋ ਕੁੱਝ ਪ੍ਰਾਪਤ ਕਰਦੇ ਹਨ ਉਸੇ ਨੂੰ ਅਪਣਾ ਕੇ ਬੋਲਦੇ ਵੀ ਹਨ ਤੇ ਲਿਖਦੇ ਵੀ, ਸੰਚਾਰ ਵੀ ਕਰਦੇ ਹਨ ਅਤੇ ਵਿਹਾਰ ਵੀ। ਉਨ੍ਹਾਂ ਨੂੰ ਜੋ ਕੁੱਝ ਉਸਤਾਦਾਂ / ਵਿਦਵਾਨਾਂ ਤੋਂ ਅਗਵਾਈ ਮਿਲਦੀ ਹੈ ਉਸ ਨੂੰ ਹਾਸਲ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ’ਤੇ ਕਿੰਤੂ ਪ੍ਰੰਤੂ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਸੋਚ ਉਡਾਰੀ ਮੌਲਿਕ ਨਹੀਂ ਹੁੰਦੀ ਅਤੇ ਆਪਣੇ ਵਲੋਂ ਕੁੱਝ ਨਿਵੇਕਲ਼ਾ ਕਰਨ ਦੀ ਸ਼ੇਖੀ ਮਾਰਨ ਦੀ ਵੀ ਹਿੰਮਤ ਨਹੀਂ ਕਰਦੇ।

ਵਿਦਿਆਰਥੀ ਉਸ ਸੀਮਤ ਦਾਇਰੇ ਵਿਚ ਪੜ੍ਹਦਾ / ਵਿਚਰਦਾ ਹੈ ਜਿੱਥੇ ਉਸ ਦੇ ਉਡਣ ਲਈ ਖੁੱਲ੍ਹਾ ਅੰਬਰ ਨਹੀਂ ਦਿੱਤਾ ਜਾਂਦਾ ਸਗੋਂ ਉਸ ਨੂੰ ਪਈਆਂ ਪੈੜਾਂ ’ਤੇ ਹੀ ਪੈਰ ਧਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਉਹ ਤਾਜ਼ਗੀ ਦੇ ਦਾਇਰਿਆਂ ਵਿਚ ਦਾਖਲ ਹੋ ਹੀ ਨਹੀਂ ਸਕਦਾ। ਇਸ ਲਈ ਉਹ ਨਵਾਂ-ਨਿਵੇਕਲ਼ਾ ਕਰਨ ਦੇ ਯੋਗ ਨਹੀਂ ਹੁੰਦਾ। ਆਪਣੀ ਅਸਮਰਥਤਾ ਕਾਰਨ ਉਹ ਰਵਾਇਤੀ ਰਾਹਾਂ ’ਤੇ ਅੱਖਾਂ ਬੰਦ ਕਰਕੇ ਤੁਰਿਆ ਰਹਿੰਦਾ ਹੈ ਕਿ ਕੋਹਲੂ ਦੇ ਬੈਲ ਦੀ ਕਥਾ ਉਸ ਦੀ ਨਿਤਾ-ਪ੍ਰਤੀ ਜਿ਼ੰਦਗੀ ਤੋਂ ਦੂਰ ਨਹੀਂ ਰਹਿੰਦੀ। 

ਸਰਕਾਰ ਦੀ ਵੱਡੀ ਭੂਮਿਕਾ ਹੁੰਦੀ ਹੈ ਭਾਸ਼ਾ ਦੇ ਮਿਆਰ ਨੂੰ ਉੱਨਤੀ ਵੱਲ ਲਿਜਾਣ ਦੀ। ਉਸ ਕੋਲ ਸਾਧਨ ਵੀ ਬਹੁਤ ਹੁੰਦੇ ਹਨ ਜਿਹੜੇ ਭਾਸ਼ਾ ਦੇ ਵਿਕਾਸ ਲਈ ਚੌਕਸੀ ਨਾਲ ਨਹੀਂ ਵਰਤੇ ਜਾਂਦੇ। ਪੰਜਾਬ ਸਰਕਾਰ ਦੀ ਗੱਲ ਕਰਨੀ ਹੋਵੇ ਤਾਂ ਅਜੇ ਤੱਕ ਇਸ ਦੇ ਕਾਰਕੁਨਾਂ ਵਲੋਂ ‘ਮੁੱਖ ਮੰਤਰੀ ਪੰਜਾਬ ਜੀ’ ਲਿਖਿਆ ਜਾ ਰਿਹਾ ਹੈ ਜਦ ਕਿ ਜੀ ਮੁੱਖ ਮੰਤਰੀ ਦੇ ਆਦਰ-ਮਾਣ ਲਈ ਹੈ , ਪੰਜਾਬ ਲਈ ਨਹੀਂ। ਇਕ ਇਹੋ ਨਹੀਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਢੁੱਕਵੀਂ ਥਾਂ ’ਤੇ ਸਹੀ ਤਰ੍ਹਾਂ ਨਹੀਂ ਵਰਤੇ ਜਾਂਦੇ। ਕੀ ਕਰ ਲਵਾਂਗੇ?

ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤੀ ਚੰਗੀ ਨਹੀਂ। ਦਸਵੀਂ ਤੱਕ ਪੰਜਾਬੀ ਪੜ੍ਹੇ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣੀ ਨਹੀਂ ਆਉਂਦੀ। ਕਿਧਰੇ ਵਾਕ-ਬਣਤਰ ਠੀਕ ਨਹੀਂ ਹੁੰਦੀ ਅਤੇ ਕਿਧਰੇ ਸ਼ਬਦਾਂ ਦੇ ਜੋੜ ਠੀਕ ਨਹੀਂ ਹੁੰਦੇ। ਸ਼ਬਦਾਂ ਦੇ ‘ਜੋੜ’ ਹਿੱਲੇ ਹੋਏ ਹੋਣ, ਢਿੱਲੇ ਹੋਣ ਤਾਂ ਭਾਸ਼ਾ ਦਾ ਮੁਹਾਂਦਰਾ ਠੀਕ ਨਹੀਂ ਰਹਿੰਦਾ, ਕੁੱਝ ਹੋਰ ਦਾ ਹੋਰ ਹੀ ਹੋ ਜਾਂਦਾ ਹੈ ਜਿਸ ਦੀ ਲੋੜ ਨਹੀਂ ਹੁੰਦੀ। ਦਸਵੀਂ ਤੱਕ ਦੀ ਵਿੱਦਿਆ ਦੇਣ ਵਾਲੇ ਅਧਿਆਪਕਾਂ ਨੇ ਭਾਸ਼ਾ ਦੀ ਨੀਂਹ ਧਰਨੀ ਹੁੰਦੀ ਹੈ ਜਿਹੜੀ ਜਿੰਨੀ ਪੱਕੀ / ਸਹੀ / ਮਿਆਰੀ ਹੋਵੇਗੀ ਉੱਨੀ ਹੀ ਠੀਕ ਅਤੇ ਮਜ਼ਬੂਤ ਹੋਵੇਗੀ ਹੋਵੇਗੀ। ਅਧਿਆਪਕ ਆਪਣੀ ਅਹਿਮ ਜ਼ੁੰਮੇਵਾਰੀ ਤੋਂ ਅਵੇਸਲ਼ਾ ਰਹੇਗਾ ਤਾਂ ਵਿਦਿਆਰਥੀ ਭਾਸ਼ਾ ਦੀ ਬੇੜੀ ਨੂੰ ਤਣ-ਪੱਤਣ ਤੱਕ ਨਹੀਂ ਲਿਜਾ ਸਕਣਗੇ।

ਮਾਹਿਰ / ਵਿਦਵਾਨ / ਭਾਸ਼ਾ ਵਿਗਿਆਨੀਆਂ ਦੀ ਨਜ਼ਰ ਚੌਕਸ ਰਹੇ ਤਾਂ ਭਾਸ਼ਾ ਕਦੇ ਨਿੱਘਰ ਨਹੀਂ ਸਕਦੀ। ਪਰ ਜੇ ਇਹ ਆਪੋ ਆਪਣੀ ਹਉਮੇਂ ਕਾਰਨ ਆਪੋ ਆਪਣੀ ਡਫਲੀ ਬਜਾਉਣ ਲੱਗ ਪੈਣ ਅਤੇ ਭਾਸ਼ਾ ਨੂੰ ਉੱਨਤ ਕਰਨ ਦੀ ਥਾਂ ਨਿਘਾਰ ਵੱਲ ਲਜਾਉਣ ਲੱਗ ਪੈਣ ਤਾਂ ਭਾਸ਼ਾ ਦੀ ਤਰੱਕੀ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਸੈਕੜੇ ਕਿਤਾਬਾਂ ਵਿਚ ਛਪੇ ਸ਼ਬਦ-ਜੋੜ ਵੀ ਜਦ ਅਖਬਾਰਾਂ / ਰਸਾਲਿਆਂ ਵਿਚ ਹੋਰ ਤਰ੍ਹਾਂ ਲਿਖੇ ਮਿਲਦੇ ਹਨ ਤਾਂ ਪਾਠਕ ਸ਼ਸ਼ੋਪੰਜ / ਭੰਬਲ਼ਭੂਸੇ ਵਿਚ ਪਏ ਬਗੈਰ ਨਹੀਂ ਰਹਿੰਦੇ। ਅਖ਼ਬਾਰਾਂ ਰੋਜ਼ ਪਾਠਕਾਂ ਦੇ ਰੂਬਰੂ ਹੁੰਦੀਆਂ ਹਨ ਜਿਨ੍ਹਾਂ ਵਿਚ ਜਿੰਨੇ ਗਲਤ ਸ਼ਬਦ-ਜੋੜ ਛਾਪੇ ਜਾਣਗੇ ਪਾਠਕ ਉੱਨਾ ਹੀ ਵੱਧ ਮਜ਼ਾਕ ਪੰਜਾਬੀ ਭਾਸ਼ਾ ਨਾਲ ਹੁੰਦਾ ਦੇਖ ਸਕੇਗਾ।

ਪੰਜਾਬੀ ਭਾਸ਼ਾ ਨਾਲ ਮਜ਼ਾਕ ਇਸ ਕਰਕੇ ਹੁਣ ਤੱਕ ਹੋਈ ਜਾ ਰਿਹਾ ਹੈ ਕਿਉਂਕਿ ਇਸ ਦਾ ਕੋਈ ਵਾਲੀਵਾਰਸ ਨਹੀਂ। ਇਸ ’ਤੇ ਕੋਈ ਮਿਆਰੀ ਕਾਬੂ ਨਹੀਂ। ਦੂਰ ਦ੍ਰਿਸ਼ਟੀ ਵਾਲੇ ਵਿਦਵਾਨਾਂ / ਮਾਹਿਰਾਂ ਨੇ ਕੋਈ ਅਜਿਹੀ ਅਧਿਕਾਰਤ ਸੱਤਾ ਕਾਇਮ ਨਹੀਂ ਕੀਤੀ ਜਿਸ ਵਲੋਂ ਘੜੇ / ਮਿੱਥੇ / ਮੰਨੇ ਸ਼ਬਦ-ਜੋੜਾਂ ਦੀ ਕੋਈ ਅਵੱਗਿਆ ਨਾ ਕਰ ਸਕੇ। ਇਹ ਵੀ ਕਿ ਕੋਈ ਇਕ ਇਕੱਲਾ ਧੂੜ ਵਿਚ ਟੱਟੂ ਦੌੜਾਉਣ ਤੋਂ ਨਹੀਂ ਹਟਿਆ। ਜਿਹੜਾਂ ਗਿਆਨ / ਵਿਗਿਆਨ / ਜਾਣਕਾਰੀ / ਅਨੁਭਵ ਦੇ ਸਹਾਰੇ ਦੀ ਛਤਰੀ ਤਾਣ ਕੇ ਅਜਿਹੇ ਸ਼ਬਦ ਜੋੜ ਲਿਖੀ ਜਾ ਰਿਹਾ ਜਿਹੜੇ ਵਿਦਵਾਨਾਂ / ਮਾਹਿਰਾਂ / ਭਾਸ਼ਾ ਵਿਗਿਆਨੀਆਂ ਦੇ ਬਹੁਮਤ ਨੂੰ ਪ੍ਰਵਾਨ ਨਹੀਂ ਹੋਣਗੇ।

ਮਿਆਰੀ ਸ਼ਬਦ-ਜੋੜਾਂ ਵੱਲ ਜਤਨ

ਕਈ ਵਾਰ ਜਤਨ ਹੋਏ ਕਿ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਵਿਚ ਇਕਸਾਰਤਾ ਲਿਆਂਦੀ ਜਾ ਸਕੇ। ਅਜਿਹੇ ਜਤਨ ਵੱਖ ਵੱਖ ਤੌਰ ’ਤੇ ਸਰਕਾਰਾਂ ਨੇ ਵੀ ਕੀਤੇ, ਯੂਨੀਵਰਸਿਟੀਆਂ ਨੇ ਵੀ, ਪ੍ਰਾਈਵੇਟ ਅਕਾਦਮੀਆਂ ਨੇ ਵੀ ਕੀਤੇ ਅਤੇ ਪੰਜਾਬੀ ਅਖਬਾਰਾਂ ਦੇ ਅਦਾਰਿਆਂ ਨੇ ਵੀ। ਇੰਨੇ ਪਾਸਿਉਂ ਜਤਨ ਹੋਣ ਦੇ ਬਾਵਜੂਦ ਅਜੇ ਤੱਕ ਸ਼ਬਦ-ਜੋੜ ਨਾ ਤਾਂ ਇਕੋ ਜਹੇ ਹੋਏ ਹਨ ਅਤੇ ਨਾ ਹੀ ਪੱਕੇ ਮਿਆਰੀ। ਕਾਰਨ ਸ਼ਾਇਦ ਭਾਸ਼ਾ ਪ੍ਰਤੀ ਅਵੇਸਲਾਪਨ ਹੈ ਜਾਂ ਫੇਰ ਬੇਧਿਆਨੀ।

ਹੁਣ ਨੈੱਟ ’ਤੇ ਨਿਕਲਦੇ ‘ਮੀਡੀਆ ਪੰਜਾਬ’ (ਜਰਮਨੀ ਤੋਂ) ਪਰਚੇ ਨੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਨੂੰ ਪੱਕੇ ਤੌਰ ’ਤੇ ਤੈਅ ਕਰਨ ਲਈ ਵਿਦਵਾਨਾਂ / ਮਾਹਿਰਾਂ / ਭਾਸ਼ਾ ਵਿਗਿਆਨੀਆਂ / ਲੇਖਕਾਂ / ਪਾਠਕਾਂ ਨਾਲ ਸੰਪਰਕ ਕਰਨ ਦਾ ਮਨ ਬਣਾਇਆ ਹੈ ਤਾਂ ਕਿ ਭਾਸ਼ਾ ਦੀ ਨੁਹਾਰ ਨਿੱਖਰ ਸਕੇ ਅਤੇ ਠੁੱਕ ਬਣ ਸਕੇ। ਇਹ ਤਾਂ ਹੀ ਸੰਭਵ ਹੋਵੇਗਾ ਜੇ ਭਾਸ਼ਾ ਨਾਲ ਜੁੜੇ ਸਾਰੇ ਦੇ ਸਾਰੇ ਲੋਕ ‘ਮੀਡੀਆ ਪੰਜਾਬ’ ਵਲੋਂ ਛੇੜੀ ਇਸ ਮੁਹਿੰਮ ਵਾਸਤੇ ਤਿਆਰ ਹੋਣ ਅਤੇ ਭਰਵਾਂ ਹੁੰਗਾਰਾ ਭਰਨ। ਜਿਹੜੇ ਸੱਜਣਾਂ ਨੂੰ ਜਿਹੜੇ ਵੀ ਸ਼ਬਦ-ਜੋੜ ਗਲਤ ਲਗਦੇ ਹੋਣ ਉਹ ਧਿਆਨ ਵਿਚ ਲਿਆਂਦੇ ਜਾਣ ਅਤੇ ਜੇ ਗਲਤ ਦੀ ਥਾਂ ਠੀਕ ਪਤਾ ਹੋਣ ਤਾਂ ਉਹ ਵੀ ਦੱਸੇ ਜਾਣ। ਅਜਿਹਾ ਹੋਣ ਨਾਲ ਇਕ ਸੰਪਰਕ ਬਣੇਗਾ, ਇਕ ਸੰਵਾਦ ਰਚੇਗਾ ਜਿਸ ਵਿੱਚੋਂ ਭਾਸ਼ਾ ਦੀ ਸਹੀ ਨੁਹਾਰ ਪੈਦਾ ਹੋ ਸਕਣ ਦੀ ਸੰਭਾਵਨਾ ਹੋਵੇਗੀ।

ਜਜ਼ਬਾਤਾਂ, ਅਜ, ਅਗੇ ਚਲ ਕੇ, ਰੈਹਣਾ, ਚਲਣ, ਵਡੀਆਂ, ਪਠੇ, ਮੁਖ, ਲੈਹਰ, ਸਾਹਿਬਾਨਾਂ, ਹਾਲਾਤਾਂ, ਮੈਹਕਮਾ, ਬਾਗਡੋਰ, ਬੌਹਤ, ਪੈਹਲੋਂ, ਮੱਦੇ ਨਜ਼ਰ ਰੱਖਦਿਆਂ, ਗਡੀ, ਠੈਹਰਨਾ, ਬਾਵਜੂਦ ਵੀ, ਲਗਦਾ, ਵਿਧਵਾ ਔਰਤ, ਓਹਦੇਦਾਰ, ਮੈਨਿਆਂ, ਢਿਲੀ, ਐਹਸਾਨ, ਸੈਹਯੋਗ ਅਤੇ ਸਹਿਮ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਜੋੜ ਸਹੀ ਨਹੀਂ, ਜਿਨ੍ਹਾਂ ਦੀ ਵਰਤੋਂ ਗਲਤ ਹੈ, ਜਿਹੜੇ ਇਸ ਤਰ੍ਹਾਂ ਨਹੀਂ ਲਿਖੇ ਜਾਣੇ ਚਾਹੀਦੇ। ਭਾਸ਼ਾ ਦੇ ਸੁਧਾਰ ਲਈ ਅਤੇ ਸ਼ਬਦ-ਜੋੜਾਂ ਦੀ ਇਕਸਾਰਤਾ ਲਈ ਅਤੇ ਮਾਹਿਰਾਂ / ਵਿਦਵਾਨਾਂ / ਉਸਤਾਦਾਂ ਦੀ ਇਕਸਾਰਤਾ ਲਈ ਇਸ ਮੁਹਿੰਮ ਦਾ ਹੁੰਗਾਰਾ www.mediapunjab.com ’ਤੇ ਭਰਿਆ ਜਾਵੇ।

- ‘ਨਵਾਂ ਜ਼ਮਾਨਾ’ ਜਲੰਧਰ ਦੇ ਧੰਨਵਾਦ ਸਹਿਤ

ਸਾਡਾ ਵਿਰਸਾ ਬਨਾਮ ਅਖੌਤੀ ਅਜਾਦੀ ....... ਹਰਪ੍ਰੀਤ ਸਿੰਘ “ਸੰਗਰੂਰ” / ਲੇਖ

ਪੜ੍ਹਦੇ-ਪੜ੍ਹਦੇ ਪੜ੍ਹਾਈਆਂ “ਅਸੀਂ ਕਿੱਥੋਂ ਕਿੱਥੇ ਪਹੁੰਚ ਗਏ”.......!

ਬੜਾ ਹੀ ਚਾਅ ਸੀ ਮੈਨੂੰ ਵਿਦੇਸ਼ ਜਾਣ ਦਾ, ਰੱਬ ਨੇ ਇਹ ਆਸ ਵੀ ਮੇਰੀ ਪੂਰੀ ਕਰ ਦਿੱਤੀ। ਮੈਂ ਜੁਲਾਈ 2009 ਵਿੱਚ ਸਟੱਡੀ ਵੀਜ਼ੇ ਤੇ ਇੰਗਲੈਂਡ ਪਹੁੰਚ ਗਿਆ। ਇੰਗਲੈਂਡ ਵਿਚ ਮੇਰਾ ਪਹਿਲਾ ਹੀ ਪੜਾਅ ਸਾਊਥਹਾਲ ਸੀ, ਮੈਂ ਮਨ ਹੀ ਮਨ ਬੜਾ ਖੁਸ਼ ਹੋਇਆ ਕਿ ਮੈੰ ਇੰਗਲੈਂਡ ਆ ਕੇ ਵੀ ਪੰਜਾਬੀਆਂ ਵਿੱਚ ਹੀ ਆ ਗਿਆ। ਸਾਊਥਹਾਲ ਨੂੰ ਆਮ ਕਰਕੇ ਪੰਜਾਬੀ “ਮਿੰਨੀ ਪੰਜਾਬ” ਵੀ ਕਹਿੰਦੇ ਹਨ, ਇੱਥੇ ਆਮ ਦੁਕਾਨਾਂ ਅਤੇ ਸਟੋਰਾਂ ਆਦਿ ‘ਤੇ ਵੀ ਪੰਜਾਬੀ ‘ਚ ਹੀ ਲਿਖਿਆ ਹੋਇਆ ਹੈ। ਜਗ੍ਹਾ-ਜਗ੍ਹਾ ਤੇ ਜਲੇਬੀਆਂ, ਸਮੋਸਿਆਂ ਅਤੇ ਪਕੌੜਿਆਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਇਹ ਕਿ ਇੱਥੇ ਮਨ ਦੀ ਸ਼ਾਂਤੀ ਲਈ, ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਅਤੇ ਸਾਡੇ ਧਾਰਮਿਕ ਭਾਈਚਾਰੇ ਦਾ ਪ੍ਰਤੀਕ ਮੰਦਿਰ, ਗੁਰੂਦਵਾਰਾ ਸਾਹਿਬ ਅਤੇ ਮਸਜਿਦ ਵੀ ਹਨ, ਕਹਿਣ ਤੋਂ ਭਾਵ ਕੇ “ਬਿਲਕੁਲ ਹੀ ਪੰਜਾਬ” ਇਸੇ ਕਰਕੇ ਜਿੰਨੇ ਵੀ ਮੇਰੇ ਹੋਰ ਪੰਜਾਬੀ ਭੈਣ-ਭਰਾ ਸਟੂਡੈਂਟ ਵੀਜ਼ੇ ‘ਤੇ ਇੰਗਲੈਂਡ ਆਊਂਦੇ ਹਨ, ਜਿਸਦਾ ਕੋਈ ਰਿਸ਼ਤੇਦਾਰ ਜਾਂ ਸਾਕ ਸਬੰਧੀ ਇੱਥੇ ਨਹੀਂ ਹੈ, ਤਕਰੀਬਨ ਸਭ ਦਾ ਹੀ ਪਹਿਲਾ ਪੜਾਅ ਸਾਊਥਹਾਲ ਹੁੰਦਾ ਹੈ।

ਇੱਥੇ ਆ ਕੇ ਮੈਂ ਵੇਖਿਆ ਕਿ ਹਜ਼ਾਰਾਂ ਹੀ ਪੰਜਾਬੀ ਨੌਜਵਾਨ ਮੇਰੇ ਵੀਰ ਤੇ ਭੈਣਾਂ ਸਟੱਡੀ ਵੀਜ਼ੇ ਤੇ ਆਏ ਹੋਏ ਹਨ ਅਤੇ ਹਰ ਪਾਸੇ ਮੇਲੇ ਵਰਗਾ ਮਹੌਲ ਲੱਗ ਰਿਹਾ ਸੀ। ਪੰਜਾਬੀ ਨੌਜਵਾਨ ਰੰਗ-ਬਰੰਗੀਆਂ ਪੱਗਾਂ ਬੰਨ੍ਹ ਕੇ ਅਤੇ ਮੇਰੀਆਂ ਪੰਜਾਬਣ ਭੈਣਾਂ ਪੰਜਾਬੀ ਪਹਿਰਾਵੇ (ਸੂਟ-ਸਲਵਾਰ ਅਤੇ ਸਿਰ ਉੱਤੇ ਚੁੰਨੀ) ‘ਚ ਮਾਰਕੀਟ ਵਿੱਚ ਆਪਣੀ ਰੋਜ਼ਾਨਾ ਦੀਆਂ ਵਸਤਾਂ ਦੀ ਖਰੀਦ ਕਰਦੇ ਵੇਖ ਕੇ ਮਨ ਖੁਸ਼ੀ ਨਾਲ ਝੂਮ ਉਠਿਆ ਤੇ ਆਪਣੇ ਆਪ ‘ਤੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਹੋਣ ਲੱਗਾ ਅਤੇ ਨਾਲ ਹੀ ਮਨੋਂ ਆਵਾਜ਼ ਆਈ ਕਿ “ਜੋ ਵੀ ਹੈ ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਏ” ਪਰ ਸ਼ਾਇਦ ਇਹ ਮੇਰਾ ਵਹਿਮ ਹੀ ਸੀ। ਕੁੱਝ ਕੁ ਦਿਨਾਂ ਬਾਅਦ ਮੈਨੂੰ ਉਹ ਰੰਗ-ਬਰੰਗੀਆਂ ਪੱਗਾਂ, ਉਹ ਸੂਟ-ਸਲਵਾਰਾਂ ਅਤੇ ਸਿਰਾਂ ਉੱਤੇ ਚੁੰਨੀਆਂ ਜਿੰਨ੍ਹਾ ਨੂੰ ਵੇਖ ਕੇ ਮੈਂ “ਪੰਜਾਬੀ” ਹੋਣ ਦਾ ਮਾਣ ਮਹਿਸੂਸ ਕਰਦਾ ਸੀ, ਦਿਖਾਈ ਦੇਣੋਂ ਹਟ ਗਈਆਂ। ਉਹ ਪੰਜਾਬੀ ਜਿੰਨ੍ਹਾ ਦੇ ਸਿਰਾਂ ‘ਤੇ ਸਰਦਾਰੀ ਦਾ ਤਾਜ(ਪੱਗ) ਸੀ, ਹੁਣ ਕੇਸ ਕਟਵਾ ਕੇ ਸਿਰਾਂ ‘ਤੇ ਗਜ਼ਨੀ ਫਿਲਮ ਦੇ ਅਮੀਰ ਖਾਨ ਵਾਂਗ “ਗਜਨੀ ਕੱਟ” ਅਤੇ ਹੋਰ “ਵੇਲ-ਬੂਟੀਆਂ” ਬਣਾਈ ਫਿਰਦੇ ਸੀ। ਜਦੋਂ ਕਿ ਮੈਂ ਖੁਦ ਉਨਾਂ ਦੇ “ਸਿਰਾਂ ‘ਤੇ ਪੱਗਾਂ ਬੰਨੀਆਂ” ਵੇਖ ਕੇ ਕੇਸ ਰੱਖਣ ਦਾ ਮਨ ਬਣਾ ਲਿਆ ਸੀ। ਪਰ ਇਹ ਸਭ ਕੁਝ ਵੇਖ ਕੇ ਮਨ ਬੜਾ ਹੀ ਦੁਖੀ ਹੋਇਆ। ਪਰ ਮੈਂ ਕਿਸੇ ਨੂੰ ਕੀ ਦੋਸ਼ ਦੇ ਸਕਦਾ ਹਾਂ, ਮੈਂ ਤਾਂ ਖੁਦ ਗਲਤੀਆਂ ਦਾ ਪੁਤਲਾ ਹਾਂ ਇੱਕ ਦਹਾਕਾ ਪਹਿਲਾਂ ਮੈਂ ਵੀ ਤਾਂ ਮਾਡਰਨ ਜ਼ਮਾਨੇ ‘ਚ ਪੈਰ ਰੱਖ ਕੇ ਆਪਣੇ ਕੇਸ ਕਟਵਾਏ ਸੀ। “ਚਲੋ ਖੈਰ...... ਮੈਂ ਆਪਣਾ ਮਨ ਤਾਂ ਆਪਣੇ ਆਪ ਨੂੰ ਦੋਸ਼ੀ ਕਹਿ ਕੇ ਸਮਝਾ ਲਿਆ” ਪਰ ਸਦਮਾ ਤਾਂ ਉਦੋਂ ਲੱਗਿਆ ਜਦੋਂ ਮੈਂ ਅਪਣੀਆਂ ਹੀ ਪੰਜਾਬਣ ਭੈਣਾਂ ਨੂੰ ਆਪਣਾ ਉਹ ਸ਼ਾਨਾਮੱਤਾ ਪੰਜਾਬੀ ਪਹਿਰਾਵਾ (ਸੂਟ-ਸਲਵਾਰ ਅਤੇ ਸਿਰ ‘ਤੇ ਚੁੰਨੀ) ਜਿਸ ਦੀ ਸਾਰੀ ਦੁਨੀਆਂ ‘ਤੇ ਅਲੱਗ ਹੀ ਪਹਿਚਾਣ ਹੈ ਅਤੇ ਜਿਸਦੀ ਨਕਲ ਅੱਜ ਵਿਦੇਸ਼ੀ ਲੋਕ ਤੇ ਗੋਰੀਆਂ ਮੇਮਾਂ ਵੀ ਕਰਦੀਆਂ ਹਨ, ਉਸ ਨੂੰ ਛੱਡ ਕੇ ਪੀਪਨੀ ਵਰਗੀਆਂ ਤੰਗ ਜੀਨ ਦੀਆਂ ਪੈਂਟਾਂ ਤੇ ਛੋਟੀਆਂ-ਛੋਟੀਆਂ ਤੰਗ ਟੀ-ਸ਼ਰਟਾਂ ਪਾ ਕੇ ਆਂਪਣੇ ਆਪ ਨੂੰ ਅਗਾਂਹਵਧੂ ਹੋਣ ਦਾ ਸਬੂਤ ਦੇ ਰਹੀਆਂ ਸੀ। ਮੇਰੀਆਂ ਇਹ ਅਗਾਂਹਵਧੂ ਭੈਣਾਂ ਜਿਸ ਤਰਾਂ ਦੇ ਕੱਪੜੇ ਪਾਉਦੀਆਂ ਹਨ, ਕੋਈ ਸਮਾਂ ਸੀ ਕਿ ਇੱਕ ਪੰਜਾਬਣ ਮੁਟਿਆਰ ਦੀ ਚੁੰਨੀ ਦਾ ਵਜ਼ਨ ਵੀ ਇਨ੍ਹਾਂ ਦੇ ਸਾਰੇ ਪਹਿਨੇ ਹੋਏ ਕੱਪੜਿਆਂ ਦੇ ਵਜ਼ਨ ਤੋਂ ਜਿਆਦਾ ਹੋਣਾਂ। ਕੁਝ ਕੁ ਮੇਰੀਆਂ ਭੈਣਾਂ ਨੂੰ ਜਦੋਂ ਮੈਂ ਪੁੱਛਿਆ ਕਿ ਭੈਣ ਜੀ ਸਾਡੇ ਪੰਜਾਬੀ ਪਹਿਰਾਵੇ ਵਿੱਚ ਕੀ ਖੋਟ ਸੀ, ਜੋ ਤੁਸੀਂ ਇਹ ਪਹਿਰਾਵਾ ਅਪਣਾ ਲਿਆ? ਤਾਂ ਅੱਗੋਂ ਉਨ੍ਹਾਂ ਜੁਆਬ ਦਿੱਤਾ ਕਿ “ਭਾਅ ਜੀ ਹੁਣ ਕੋਈ ਲੈਕਚਰ ਨਾ ਲਾਉਣ ਲੱਗ ਜਾਇਓ ਪਹਿਲਾਂ ਮਾਂ-ਬਾਪ ਕੱਪੜਿਆਂ ਪਿੱਛੇ ਟੋਕਦੇ ਰਹਿੰਦੇ ਸੀ, ਤੇ ਹੁਣ ਤੁਸੀਂ ਆ ਗਏ ਓਂ ਪਤਾ ਨੀ ਕਿਧਰੋਂ। ਮਸਾਂ ਤਾਂ ਸਾਨੂੰ ਅਜਾਦੀ ਮਿਲੀ ਏ ਅਪਣੀ ਮਨ ਪਸੰਦ ਦੀ ਜ਼ਿੰਦਗੀ ਜਿਉਣ ਦੀ”। 
ਜੇ ਇਹੀ ਅਜਾਦੀ ਹੈ ਤਾਂ ਉਹ ਕੀ ਸੀ ਜਿਸ ਪਿੱਛੇ ਸਾਡੇ ਦੇਸ਼ ਦੇ ਸ. ਭਗਤ ਸਿੰਘ ਜਿਹੇ ਲੱਖਾਂ ਹੀ ਨੌਜਵਾਨ ਆਪਣੀਆਂ ਜਾਨਾਂ ਵਾਰ ਗਏ? ਉਹ ਕੀ ਸੀ ਜਿਸ ਪਿੱਛੇ ਸਾਡੇ ਗੁਰੂਆਂ ਅਤੇ ਯੋਧਿਆਂ ਨੇ ਇਸ ਪੱਗ ਦੀ ਅਤੇ ਚੁੰਨੀ ਦੀ ਸ਼ਾਨ ੳੁੱਚੀ ਰੱਖਣ ਲਈ ਆਪਣੇ ਪਰਵਿਾਰਾਂ ਦੇ ਪਰਿਵਾਰ ਤੱਕ ਸ਼ਹੀਦ ਕਰਵਾ ਲਏ?
ਸਭ ਨੂੰ ਪਤਾ ਏ ਕਿ ਸਾਊਥਹਾਲ ਵਿੱਚ ਪੰਜਾਬੀ ਹੀ ਪੰਜਾਬੀ ਰਹਿੰਦੇ ਹਨ। ਜੇ ਤੁਸੀਂ ਦਸ ਸੱੈਲਾਂ ਵਾਲੀ ਬੈਟਰੀ ਲੈ ਕੇ ਵੀ ਪੂਰੇ ਸਾਊਥਹਾਲ ‘ਚ ਵੇਖੋਂਗੇ ਤਾਂ ਤੁਹਾਨੂੰ ਸ਼ਾਇਦ ਹੀ ਕੋਈ ਗੋਰਾ ਜਾਂ ਗੋਰੀ ਵੇਖਣ ਨੂੰ ਮਿਲੇ। ਕਿਉਂਕੇ ਇਹ ਸਾਰਾ ਹੀ ਏਰੀਆ ਪੰਜਾਬੀਆਂ ਨਾਲ ਭਰਪੂਰ ਹੈ। ਫਿਰ ਮੈਂ ਮੇਰੀਆਂ ਪੰਜਾਬਣ ਭੈਣਾਂ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਇਹ ਪਹਿਰਾਵਾ ਕਿਸ ਨੂੰ ਵਿਖਾਉਣ ਲਈ ਪਹਿਨਦੀਆਂ ਹਨ? ਸਿਰਫ ਆਪਣੇ ਹੀ ਪੰਜਾਬੀ ਭੈਣ, ਭਰਾਵਾਂ ਨੂੰ ਵਿਖਾਉਣ ਲਈ? ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਅਪਣੇ ਭਰਾ ਜਾਂ ਬਾਪ ਅੱਗੇ ਨਾ ਜਾ ਸਕੀਏ, ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਕਿਸੇ ਧਾਰਮਿਕ ਸਥਾਨ, ਗੁਰੂਦਵਾਰੇ ਜਾਂ ਮੰਦਿਰ ਵਿੱਚ ਚੰਗੀ ਤਰਾਂ ਮੱਥਾ ਵੀ ਨਾ ਟੇਕ ਸਕੀਏ। ਪਹਿਲਾਂ ਜਦੋਂ ਮੇਰੀਆਂ ਪੰਜਾਬਣ ਮਾਵਾਂ ਭੈਣਾਂ ਕਦੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀਆਂ ਸਨ, ਤਾਂ ਪੰਜਾਬੀ ਪਹਿਰਾਵੇ ਵਿੱਚ ਸਿਰ ਦੇ ਉੱਤੇ ਚੁੰਨੀ ਲੈਕੇ ਅਤੇ ਦੋਵੇਂ ਹੱਥ ਜੋੜ ਕੇ ਕਿਸੇ ਦੇਵੀ ਦਾ ਰੂਪ ਲਗਦੀਆਂ ਸੀ ਤੇ ਜੋ ਵੀ ਅਰਦਾਸ ਰੱਬ ਅੱਗੇ ਕਰਦੀਆਂ ਸਨ, ਉਹ ਰੱਬ ਵੀ ਨਹੀਂ ਸੀ ਮੋੜਦਾ। ਪਰ ਅੱਜ ਕੱਲ ਆਹ ਪੈਂਟਧਾਰੀ, ਅਗਾਂਹਵਧੂ ਮੇਰੀਆਂ ਪੰਜਾਬਣ ਭੈਣਾਂ ਜਿਸ ਤਰਾਂ ਦੇ ਪਹਿਰਾਵਾ(ਜੀਨਜ਼ ਦੀਆਂ ਪੈਂਟਾਂ ਅਤੇ ਸ਼ੋਰਟ ਟੀ ਸ਼ਰਟਾਂ) ਪਾ ਕੇ ‘ਤੇ ਇੱਕ ਛੋਟੀ ਜਿਹੀ ਰੁਮਾਲ ਨਾਲ ਸਿਰ ਢੱਕ ਕੇ, ਜਦੋਂ ਮੱਥਾ ਟੇਕਣ ਜਾਂਦੀਆਂ ਹਨ ਤਾਂ ਉਨਾਂ ਦਾ ਇਕ ਹੱਥ ਤਾਂ ਪਿੱਛੇ ਪੈਂਟ ‘ਤੇ ਟੀ-ਸ਼ਰਟ ਉੱਤੇ ਹੁੰਦੈ ਕਿ ਕਿਤੇ ਦੋਵੇਂ (ਪੈਂਟ ਤੇ ਟੀ-ਸ਼ਰਟ) ਇੱਕ ਦੂਜੇ ਦਾ ਸਾਥ ਈ ਨਾ ਛੱਡ ਜਾਣ ਤੇ ਦੂਜਾ ਹੱਥ ਸਿਰ ਤੇ ਹੁੰਦੈ ਕਿ ਕਿਤੇ ਰੁਮਾਲ ਨਾ ਥੱਲੇ ਗਿਰ ਜਾਵੇ ਨਾਲ ਹੀ ਥੋੜਾ ਜਿਹਾ ਸਿਰ ਝੁਕਾ ਕੇ ਮੱਥਾ ਟੇਕ ਦਿੰਦੀਆਂ ਹਨ ਇਹ ਪਹਿਰਾਵਾ ਵੇਖ ਕੇ ਸ਼ਾਇਦ ਰੱਬ ਵੀ ਸ਼ਰਮਸਾਰ ਹੋ ਜਾਂਦਾ ਹੋਣਾ। 
ਮੇਰੇ ਪੰਜਾਬੀ ਵੀਰੋ ਤੇ ਭੈਣੋਂ ਮੈਂਨੂੰ ਇੱਕ ਗੱਲ ਸਮਝ ਨੀ ਆਉਂਦੀ ਕੇ ਸਾਡੇ ਜਹਾਜ਼ ਚੜ੍ਹਦਿਆਂ ਹੀ ਸਾਡਾ ਪਹਿਰਾਵਾ ਸਾਡੇ ਲਈ ਸ਼ਰਾਪ ਕਿਉਂ ਲੱਗਣ ਲੱਗ ਜਾਂਦਾ ਹੈ? ਪੰਜਾਬੀ ਪਹਿਰਾਵੇ ਦੀ ਸ਼ਾਨ ਦੀ ਗੱਲ ਕਰੀਏ ਤਾਂ, ਜਿੱਥੇ “ਸਲਵਾਰ-ਕਮੀਜ਼” ਕਿਸੇ ਔਰਤ ਦੇ ਤਨ ਨੂੰ ਲਹਿਜੇ ਨਾਲ ਭਰਪੂਰ ਢੁਕਾਅ ਦੇ ਕੇ ਉਸਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੀ ਹੈ, ਓਥੇ “ਇੱਜਤ-ਅਣਖ ਦੀ ਪ੍ਰਤੀਕ ਚੁੰਨੀ” ਵੀ ਸਾਡੇ ਪੰਜਾਬੀਆਂ ਲਈ ਇੱਕ ਇੱਜਤ-ਅਣਖ ਦੇ ਸਵਾਲ ਵਾਂਗ ਹੈ। “ਜਿਕਰ ਯੋਗ ਹੈ ਕਿ ਪੁਰਾਣੇ ਸਮਿਆਂ ਵਿੱਚ ਜੇ ਕਿਸੇ ਵੈਲੀ ਨੇ ਕਿਸੇ ਨੂੰ ਲਲਕਾਰਨਾ ਹੁੰਦਾ ਸੀ ਤਾਂ ਉਹ ਉਸ ਦੀ ਭੈਣ ਜਾਂ ਪਤਨੀ ਨੂੰ ਬੇਸ਼ੱਕ ਕੁੱਝ ਨਾਂ ਆਖਦਾ, ਪਰ ਉਸ ਕੁੜੀ ਦੀ ਚੁੰਨੀ ਖੋਹ ਕੇ ਆਪਣੇ ਨਾਲ ਲੈ ਜਾਂਦਾ ਸੀ ਤਾਂ ਜੋ ਉਸਦੇ ਭਰਾ ਜਾਂ ਪਤੀ ਨੂੰ ਲਲਕਾਰਿਆ ਜਾ ਸਕੇ” ਕਿ “ਜੇ ਵੱਡਾ ਅਣਖੀ ਏਂ ਤਾਂ ਆਹ ਚੁੰਨੀ ਲੈ ਜਾਵੀਂ ਮੁੜਵਾ ਕੇ”  ਚੁੰਨੀ ਦੀ ਇੱਜਤ ਬਰਕਰਾਰ ਰੱਖਣ ਲਈ ਅਣਖੀ ਲੋਕ ਆਪਣੀ ਜਾਨ ਦੀ ਬਾਜੀ ਲਾ ਕੇ ਚੁੰਨੀ ਮੁੜਵਾਕੇ ਲਿਆਉਂਦੇ ਸੀ ਅਤੇ ਆਪਣੇ ਅਣਖੀ ਹੋਣ ਦਾ ਸਬੂਤ ਦਿੰਦੇ ਸੀ ਤਾਂ ਜੋ ਹਿੱਕ ਤਾਂਣ ਕੇ ਜੱਗ ਉੱਤੇ ਜੀਅ ਸਕਣ। ਪਰ ਅੱਜ ਕੱਲ ਅਣਖ ਤਾਂ ਦੂਰ ਦੀ ਗੱਲ, ਨੱਕ ਡੁਬੋ ਕੇ ਮਰਨ ਲਈ ਪਾਣੀ ਦੀ ਚੱਪਣੀ ਵੀ ਨਹੀਂ ਮਿਲ ਰਹੀ। ਜਿੱਥੇ ਮੇਰੇ ਪੰਜਾਬੀ ਵੀਰ ਵਿਦੇਸ਼ੀ ਪਹਿਰਾਵੇਆਂ ‘ਚ ਰੰਗ ਗਏ ਹਨ, ਓਥੇ ਹੀ ਸਾਡੀਆਂ ਭੈਣਾਂ ਨੇ ਚੁੰਨੀ ਨੂੰ ਬੇ-ਦਾਅਵਾ ਦੇ ਕੇ ਪਤਾ ਨਹੀਂ ਕਿਹੜੇ ਪਾਸਿਓਂ ਅਗਾਂਹਵਧੂ ਹੋਣ ਦਾ ਭਰਮ ਪਾਲ ਲਿਆ ਹੈ। 
ਪਰ ਅੱਜ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਟਾਂਵੇ-ਟਾਂਵੇ ਮਿਲ ਸਕਦੇ ਹਨ ਜੋ ਅਣਖ ਤੇ ਇੱਜਤ ਦਾ ਮਤਲਬ ਚੰਗੀ ਤਰਾਂ ਜਾਣਦੇ ਹਨ। ਪਰ ਸਾਡੇ ਮਾਡਰਨ ਤੇ ਅਗਾਂਹ ਵਧੂ ਨੌਜਵਾਨ ਭੈਣ-ਭਰਾ ਉਨ੍ਹਾਂ ਨੂੰ ਬੈਕਵਰਡ ਨਾਂ ਨਾਲ ਸੰਬੋਧਨ ਕਰਦੇ ਹਨ। ਅਗਾਂਹ ਵਧੂ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਇਸ ਦੀ ਆੜ ਵਿੱਚ ਆਪਣੇ ਹੀ ਕਲਚਰ ਨੂੰ ਅਤੇ ਅਨਮੋਲ ਵਿਰਸੇ ਦਾ ਘਾਣ ਕਰਨਾ ਜਾ ਉਸ ਨੂੰ ਭੁੱਲਣਾ ਮਾੜੀ ਗੱਲ ਹੈ।
“ਚੁੰਨੀ” ਭਾਵੇਂ ਪਿਆਜ਼ ਦੇ ਛਿਲਕੇ ਤੋਂ ਵੀ ਪਤਲੀ ਤੇ ਪਾਰਦਰਸ਼ੀ ਹੈ, ਪਰ ਇਹ ਇੱਕ ਔਰਤ ਦਾ ਓਹ ਗਹਿਣਾ ਹੈ ਜੋ ਉਸਦੇ ਤਨ ਨੂੰ ਸਿਰਫ ਢਕਦੀ ਹੀ ਨਹੀਂ ਸਗੋਂ ਉਸ ਦੇ ਮਾਨ ਸਨਮਾਨ ਨੂੰ ਵੀ ਚਾਰ ਚੰਨ ਲਾਉਂਦੀ ਹੈ। ਕੋਈ ਸਮਾਂ ਸੀ ਜਦੋਂ ਔਰਤ ਆਪਣੇ ਸਹੁਰੇ, ਜੇਠ ਤੋਂ ਅਤੇ ਸਹੁਰੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੀ ਚੁੰਨੀ ਨਾਲ ਘੁੰਡ ਕੱਢ ਕੇ ਰੱਖਦੀ ਸੀ, ਉਹ ਇਸ ਕਰਕੇ ਨਹੀਂ ਕਿ ਉਹ ਔਰਤ ਬਦਸੂਰਤ ਸੀ। ਸਿਰਫ ਇਸ ਲਈ ਕਿ ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਾਣਦੀ ਸੀ। ਜਿੱਥੇ ਅੱਜ ਕੱਲ ਮੇਰੀਆਂ ਅਗਾਂਹਵਧੂ ਭੈਣਾਂ ਨੂੰ ਇਸ ਰਿਵਾਜ਼ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ। ਉਥੇ ਹੁਣ ਵੀ ਤੁਹਾਨੂੰ ਕੁੱਝ ਮੇਰੀਆਂ ਪੰਜਾਬਣ ਭੈਣਾਂ ਤੇ ਮਾਵਾਂ ਅਜਿਹੀਆਂ ਵੀ ਮਿਲਣਗੀਆਂ ਜੋ ਆਪਣੇ ਰੀਤ-ਰਿਵਾਜ਼ਾਂ ਅਤੇ ਆਪਣੇ ਸੱਭਿਆਚਾਰ ਨੂੰ ਦਿਲ ਵਿੱਚ ਸਮੋਈ ਬੈਠੀਆਂ ਹਨ। ਅੱਜ ਵੀ ਉਹ ਤੁਹਾਨੂੰ ਪੰਜਾਬੀ ਪਹਿਰਾਵੇ ‘ਚ ਅਤੇ ਸਿਰ ਚੁੰਨੀ ਨਾਲ ਢੱਕ ਕੇ ਸਤਿਕਾਰ ਨਾਲ ਕਿਸੇ ਦੇਵੀ ਦੇ ਰੂਪ ਵਿੱਚ ਮਿਲਣਗੀਆਂ। 
ਕੋਈ ਸਮਾਂ ਸੀ ਜਦੋਂ ਪੰਜਾਬਣ ਮੁਟਿਆਰਾਂ ਆਪਣੇ ਹੱਥੀਂ ਫੁਲਕਾਰੀ ਕੱਢਦੀਆਂ ਸਨ ਅਤੇ ਚੁੰਨੀਆਂ ਨੂੰ ਸੋਹਣੇ ਸੋਹਣੇ ਰੰਗਾਂ ਨਾਲ ਲਲਾਰੀ ਤੋਂ ਰੰਗਵਾਉਦੀਆਂ ਸਨ, ਪਰ ਅੱਜ ਕੱਲ ਜੇ ਤੁਸੀਂ ਕਿਸੇ ਅਗਾਂਹਵਧੂ ਕੁੜੀ ਨੂੰ ਪੁੱਛੋ ਕਿ ਫਲਕਾਰੀ ਕੀ ਹੁੰਦੀ ਹੈ ਤਾਂ ਸ਼ਾਇਦ ਉਸਦਾ ਇਹੀ ਜਵਾਬ ਹੋਵੇਗਾ ਕਿ “ਕੋਈ ਫੁਲਾਵਰ ਬੁੱਕੇ ਦੀ ਵਰਾਇਟੀ ਜਾਂ ਕੋਈ ਵੈਲਨਟਾਈਨ ਗਿਫਟ ਹੋਣਾ ਏ” ਤੇ ਲਲਾਰੀ ਦਾ ਤਾਂ ਪਤਾ ਹੀ ਕੀ ਹੋਣੈ।
ਇਹ ਵੀ ਸੱਚ ਹੈ ਕਿਸੇ ਵੀ ਕੰਪਨੀ ‘ਚ ਕੰਮ ਕਰਨ ਲਈ ਉਸਦੇ ਪ੍ਰਫੈਸ਼ਨ ਮੁਤਾਬਿਕ ਡਰੈੱਸ ਪਾਉਣੀ ਪੈਂਦੀ ਹੈ। ਪਰ ਕਿਸੇ ਵੀ ਕੰਪਨੀ ਦੀ ਡਰੈੱਸ ਏਨੀ ਮਾੜੀ ਨਹੀਂ ਕੇ ਤੁਹਾਡੇ ਤਨ ਨੂੰ ਸਹੀ ਢਕਾਅ ਨਾ ਦੇ ਸਕੇ। 
ਧੰਨ ਨੇ ਉਹ ਮਾਂ-ਪਿਓ ਜਿਹੜੇ ਸਾਡੇ ਤੇ ਏਨਾ ਵਿਸ਼ਵਾਸ਼ ਕਰਦੇ ਹਨ ਕਿ ਸਾਡੇ ‘ਤੇ ਲੱਖਾਂ ਰੁਪਏ ਖਰਚਾ ਕਰਕੇ ਸਾਨੂੰ ਵਿਦੇਸਾਂ ਵਿੱਚ ਪੜ੍ਹਨ ਲਈ ਭੇਜਦੇ ਨੇ, ਸ਼ਾਇਦ ਉਹ ਸਾਡੇ ਤੋਂ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਪੜ੍ਹਾਈ ਕਰਨ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਸਾਡੇ ਦੇਸ਼ ਦਾ ਅਤੇ ਸਾਡੇ ਅਨਮੋਲ ਵਿਰਸੇ ਦਾ ਨਾਮ ਵੀ ਚਮਕਾਉਣ ਤਾਂ ਜੋ ਉਨ੍ਹਾਂ ਦੇ ਮਾਂ-ਪਿਓ ਆਪਣੇ ਬੱਚਿਆਂ ਤੇ ਮਾਣ ਮਹਿਸੂਸ ਕਰ ਸਕਣ। ਪਰ ਪਤਾ ਨਹੀਂ ਕਿਉਂ ਉਹ ਵਿਦੇਸਾਂ ਵਿੱਚ ਆਉਂਦੇ ਹੀ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਨੰਗੇਜ ਭਰਪੂਰ ਪਹਿਰਾਵੇ ਨੂੰ ਜਿਆਦਾ ਤਰਜੀਹ ਦਿੰਦੇ ਹਨ। ਉਹ ਆਪਣੇ ਮਾਂ-ਪਿਓ ਨੂੰ ਭੁਲ੍ਹਾ ਕੇ ਬੁਆਏ ਫਰੈਂਡ ਅਤੇ ਗਰਲ ਫਰੈਂਡ ਦੇ ਰਿਸ਼ਤੇਆਂ ਨੂੰ ਜਿਆਦਾ ਅਹਿਮੀਅਤ ਦਿੰਦੇ ਹਨ ਅਤੇ ਆਪਣੇ ਮਾਂ-ਪਿਓ ਨਾਲ ਧੋਖਾ ਕਰ ਰਹੇ ਹਨ, ਪਰ ਮਾਂ-ਪਿਓ ਨਾਲ ਧੋਖਾ ਕਰਨਾ ਸਿੱਧਾ ਰੱਬ ਨਾਲ ਧੋਖਾ ਕਰਨਾ ਹੈ।
ਖੂਬਸੂਰਤੀ ਕਿਸੇ ਵੀ ਅੰਗ ਦਿਖਾਉ ਪਹਿਰਾਵੇ ਦੀ ਮੁਹਤਾਜ਼ ਨਹੀਂ, ਸਗੋਂ ਇਹ ਗੱਲ ਵੱਧ ਅਹਿਮੀਅਤ ਰੱਖਦੀ ਹੈ ਕਿ ਤੁਹਾਡੀ ਸ਼ਖਸੀਅਤ ਜਾਂ ਤੁਹਾਡੇ ਵਿਚਾਰ ਕਿੰਨੇ ਖੂਬਸੂਰਤ ਹਨ। ਵਿਚਾਰਾਂ ਪੱਖੋਂ ਊਣੇ ਲੋਕ ਹੀ ਆਪਣੀ ਹੋਂਦ ਨੂੰ ਦਰਸਾਉਣ ਲਈ ਅਜਿਹੇ ਢਕਵੰਝਾਂ ਦਾ ਸਹਾਰਾ ਲੈਂਦੇ ਹਨ।
ਭੈਣੋ ਤੇ ਭਰਾਵੋ ਮੇਰੀ ਤੁੱਛ ਬੁੱਧੀ ਨੇ ਜੋ ਕੁੱਝ ਵੀ ਵੇਖਿਆ, ਉਹੀ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ ਜੇ ਚੰਗਾ ਲੱਗੇ ਤਾਂ ਅਮਲ ਕਰਨ ਦੀ ਕੋਸ਼ਿਸ ਕਰਨਾ। ਜੇ ਤੁੱਛ ਬੁੱਧੀ ‘ਚ ਵਾਧਾ ਕਰਨ ਲਈ ਕੋਈ ਸੁਝਾਅ ਦੇ ਸਕਦੇ ਹੋ ਤਾਂ ਮੱਥੇ ਤੇ ਹੱਥ ਰੱਖ ਕੇ ਉਡੀਕਾਂਗਾ.................। 
****