ਕਲੰਡਰ.......... ਲੇਖ / ਸੁਰਿੰਦਰ ਸਿੰਘ ਸੁੰਨੜ


ਸਦੀਆਂ, ਸਾਲ, ਮਹੀਨਿਆਂ, ਹਫਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕਲੰਡਰ ਆਖਦੇ ਹਾਂ। ਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ  ਕਲੰਡਰ ਨਹੀਂ ਕਹਿ ਸਕਦੇ। ਧਰਤੀ ਦਾ ਸੂਰਜ ਦਾ ਅਤੇ ਚੰਦ ਤਾਰਿਆਂ ਦਾ ਜੋ ਗਤੀ ਵਿਧਾਨ ਹੈ, ਉਹ ਹੀ ਕਲੰਡਰ ਦਾ ਵਿਧਾਨ ਹੈ। ਬੀਤ ਗਏ ਸਮੇਂ ਦੀਆਂ, ਇਤਹਾਸ ਦੀਆਂ ਗਿਣਤੀਆਂ ਮਿਣਤੀਆਂ ਕਲੰਡਰ ਤੋਂ ਬਿਨਾ ਨਹੀਂ ਹੋ ਸਕਦੀਆਂ ਇਸ ਲਈ ਆਪਣੇ ਅਤੀਤ ਦੀ ਕਹਾਣੀ ਕਰਨ ਲਈ ਕਲੰਡਰ ਦੀ ਗੱਲ ਕਰਨੀ ਪਈ। ਬੀਤ ਚੁੱਕੀ ਕਹਾਣੀ, ਬੀਤ ਰਹੀ ਕਹਾਣੀ ਜਾਂ ਭਵਿੱਖਬਾਣੀ ਕਰਨ ਲਈ ਕਲੰਡਰ ਬਹੁਤ ਹੀ ਜ਼ਰੂਰੀ ਹੈ। “ਆਪਣਾ ਅਤੀਤ” ਲਿਖਣ ਲਈ ਕਲੰਡਰ ਬਿਨਾ ਤਾਂ ਸਰ ਹੀ ਨਹੀਂ ਸੀ ਸਕਦਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕਲੰਡਰ ਦਾ ਇਤਹਾਸ, ਕਲੰਡਰ ਦੀ ਕਹਾਣੀ ਵੀ ਲੋਕਾਂ ਨੇ ਧਾਰਮਿਕ ਇਤਹਾਸ ਵਾਂਗ ਆਪਣੀ ਮਰਜ਼ੀ ਮੁਤਾਬਕ ਹੀ ਲਿਖ ਲਈ। ਮਨਘੜਤ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਪਰ ਮਿਥਹਾਸ ਨੂੰ ਇਤਹਾਸ ਕਹਿਣ ਵਾਲਿਆਂ ਦੀ ਜ਼ਿਦ ਬਹੁਤੀ ਚੰਗੀ ਵੀ ਨਹੀਂ ਲੱਗੀ। ਜੌਰਜੀਅਨ ਕਲੰਡਰ ਨੂੰ ਅੱਜ ਕੱਲ ਸਾਰੀ ਦੁਨੀਆਂ ਤੇ ਮਾਨਤਾ ਮਿਲੀ ਹੋਈ ਹੈ। ਇੱਕ ਜਨਵਰੀ ਤੋਂ ਇਕੱਤੀ ਦਿਸੰਬਰ ਦਾ ਸਾਲ ਸਾਰੀ ਦੁਨੀਆਂ ਮੰਨ ਕੇ ਬੈਠ ਗਈ ਹੈ। ਦੁਨੀਆਂ ਦੇ ਕਾਰ ਵਿਹਾਰ, ਸਮਾਜਿਕ ਤੇ ਧਾਰਮਕ ਤਿਥੀਆਂ ਮਿਤੀਆਂ, ਦਿਨ ਦਿਹਾਰ,

ਕਭੀ ਤੋ ਕੁੜੀ ਫਸ ਜਾਏਗੀ !......... ਲੇਖ / ਸ਼ਮੀ ਜਲੰਧਰੀ


ਰੁਝੇਵਿਆਂ ਭਰੀ ਜ਼ਿੰਦਗੀ  ਵਿੱਚ ਹਰ ਕੋਈ ਰਾਹਤ ਦੇ ਪਲਾਂ ਦੀ ਤਲਾਸ਼ ਵਿੱਚ  ਹੈ ।  ਸੰਗੀਤ ਇੱਕ ਅਜਿਹਾ ਵਸੀਲਾ ਹੈ ਜਿਸ ਨਾਲ ਰੂਹ ਨੂੰ ਚਾਰ ਪਲ ਸਕੂਨ ਦੇ ਮਿਲ ਜਾਂਦੇ ਹਨ । ਜੇਕਰ ਸੰਗੀਤ ਦੇ ਨਾਲ਼ ਨਾਲ਼ ਗੀਤਾਂ ਦੇ ਬੋਲਾਂ ਵਿੱਚ ਰੱਬੀ ਨੂਰ ਦਾ ਜਿ਼ਕਰ ਹੋਵੇ ਤਾਂ ਉਹ ਗੀਤ ਬੰਦਗੀ ਬਣ ਜਾਂਦਾ ਹੈ । ਜੇ ਮਜ਼ਲੂਮ ਦੇ ਦਰਦ ਅਤੇ ਗਰੀਬ ਦੀ ਭੁੱਖ ਨੂੰ ਬਿਆਨ ਕਰ ਦਿੱਤਾ ਜਾਵੇ ਤਾਂ ਸਮਾਜ ਵਿਚ ਇਨਕਲਾਬ ਆ ਜਾਂਦਾ ਹੈ । ਜੇਕਰ ਸੱਚੇ ਇਸ਼ਕ ਦੀ ਗੱਲ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਵੇ ਤਾਂ ਗੀਤਾਂ ਦੇ ਬੋਲ ਤਪਦੀਆਂ ਰੂਹਾਂ ਨੂੰ ਠਾਰ ਦਿੰਦੇ ਹਨ । ਜੇ ਗੀਤਾਂ ਵਿਚਲੇ ਬੋਲ ਲੱਚਰਤਾ ਭਰੇ ਹੋਣ ਤਾਂ ਇਹ ਨੌਜਵਾਨ ਪੀੜ੍ਹੀ ਦੇ ਜਿ਼ਹਨ ਨੂੰ ਕਿਸੇ ਖਤਰਨਾਕ ਜ਼ਹਿਰ ਵਾਂਗ ਚੜ੍ਹ ਜਾਂਦੇ ਹਨਜੋ ਜਿੰਦਗੀ ਦੇ ਸਫ਼ਰ ਨੂੰ ਗ਼ਲਤ ਰਾਹ ਵਲ ਮੋੜ ਦਿੰਦੇ ਹਨ । ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਲੱਚਰਤਾ ਦਾ ਜ਼ਹਿਰ ਪੰਜਾਬੀ ਮਾਂ ਬੋਲੀ ਦੀ ਨਸ ਨਸ ਵਿੱਚ ਚੜ੍ਹ ਚੁੱਕਾ ਹੈਕਿਉਂਕਿ ਨੌਜਵਾਨ ਪੀੜ੍ਹੀ ਦਾ ਇੱਕ ਵੱਡਾ ਵਰਗ ਨਸ਼ਿਆਂ ਵਾਂਗ ਅਜਿਹੇ ਗੀਤਾਂ ਨੂੰ ਸੁਣਨ ਦਾ ਆਦੀ ਹੋ ਚੁੱਕਾ ਹੈ । ਫਿਰ ਅਜਿਹੇ ਹਾਲਾਤ ਦਾ ਜੁੰਮੇਵਾਰ ਕੌਣ ਹੈਗੀਤਕਾਰਗਾਇਕ ਜਾਂ ਸਰੋਤੇ ਅਕਸਰ ਜਦੋਂ ਵੀ ਲੱਚਰਤਾ ਦੇ ਖਿਲਾਫ਼ ਕੋਈ ਕਲਮ ਉੱਠਦੀ ਹੈ 

ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ.......... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ


ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਨੇ ਆਦੇਸ਼ ਦਿਤਾ ਸੀ ਕਿ ਸਿਖਾਂ ਨੂੰ ਸੰਤ ਸਿਪਾਹੀ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ  । ਸੰਤ ਤੋਂ ਭਾਵ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਅਤੇ ਸਿਪਾਹੀ ਤੋਂ ਭਾਵ ਯੁਧ ਲਈ ਤਤਪਰ ਰਹਿਣ ਵਾਲੇ  ਅਤੇ ਬਾਬਾ ਦੀਪ ਸਿੰਘ ਜੀ ਇਸ ਦੀ ਮਿਸਾਲ ਸਨ । ਉਨ੍ਹਾ ਨੇ ਸਾਰੀ ਜਿੰਦਗੀ ਸਿਖੀ ਜੀਵਨ ਵਿਚ ਬਿਤਾਈ ਅਤੇ ਅੰਤਲੇ ਸਮੇਂ ੧੩ ਨਵੰਬਰ ੧੭੫੭  ਨੂੰ  ਲੜਦੇ ਲੜਦੇ ਸ਼ਹੀਦ ਹੋ ਗਏ ।

ਆਧੁਨਿਕਤਾ ਅਤੇ ਮਨੋਰੰਜਨ ਜਿਸਨੇ ਮਾਪੇ ਕਾਤਲ ਬਣਾ ਦਿੱਤੇ..........ਲੇਖ / ਗਗਨ ਹੰਸ, ਮੈਲਬੌਰਨ (ਆਸਟ੍ਰੇਲੀਆ)


ਪਿਛਲੇ ਕੁਝ ਸਮੇਂ ਤੋਂ ਇਕ ਅਜੀਬ ਤਰ੍ਹਾਂ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ।ਇਹ ਖਬਰਾਂ ਹਨ, ਇਜ਼ਤ/ਅੱਣਖ ਲਈ ਕੀਤੇ ਜਾਣ ਵਾਲੇ ਕਤਲ। ਇਹਨਾਂ ਕੇਸਾਂ ਵਿੱਚ ਪਰਿਵਾਰਕ ਮੈਬਰਾਂ ਵਲੋਂ ਹੀ ਆਪਣੀ ਧੀ, ਭੈਣ ਤੇ ਉਸਦੇ ਜੀਵਨ ਸਾਥੀ ਨੂੰ ਪਰਿਵਾਰ ਦੀ ਅਣਖ/ਇਜ਼ਤ ਬਚਾਉਣ ਦੇ ਨਾਂ ਤੇ ਮਾਰ ਦਿੱਤਾ ਗਿਆ । ਕਿਉਂਕਿ ਇਹਨਾਂ ਧੀਆਂ, ਭੈਣਾਂ ਨੇ ਸਦੀਆਂ ਪੁਰਾਣੀਆ ਸਮਾਜਿਕ ਰਵਾਇਤਾ ਅਤੇ ਪ੍ਰੰਪਰਾਵਾਂ ਦੇ ਵਿਰੁੱਧ ਜਾ ਕੇ ਆਪਣੇ ਜੀਵਨ ਸਾਥੀ ਆਪ ਚੁਨਣ ਦੀ ਹਿੰਮਤ ਕਰਕੇ ਪ੍ਰੇਮ ਵਿਆਹ ਕਰਨ ਦੀ ਗੁਸਤਾਖੀ ਕੀਤੀ, ਜੋ ਇਹਨਾਂ ਦੇ ਪਰਿਵਾਰਾ ਨੂੰ ਪਸੰਦ ਨਹੀਂ ਸੀ ।

ਬੇਸ਼ਕੀਮਤੀ ਮਨੁੱਖੀ ਜਿੰਦਗੀ ਦਾ ਬਿਨਾਂ ਕਿਸੇ ਗੁਨਾਹ ਤੋਂ ਇਹ ਘਾਣ ਬਹੁਤ ਦੇਰ ਤੋਂ ਤਕਰੀਬਨ ਸਾਰੀ ਦੁਨੀਆਂ ਵਿੱਚ ਪ੍ਰਚਲਿਤ ਹੈ। ਯੂ.ਐੈਨ.ਉ. ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆਂ ਭਰ ਵਿੱਚ 5000 ਤੋਂ ਵੱਧ ਮੌਤਾਂ ਅਣਖ ਲਈ ਹੁੰਦੇ ਕਤਲਾਂ ਦੇ ਹਿੱਸੇ ਆਉਦੀਆਂ ਹਨ। ਭਾਰਤ ਵਿੱਚ ਪਿਛਲੇ ਕੁੱਝ ਸਾਲਾਂ ਤੋ ਇਹਨਾਂ ਘਟਨਾਵਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਖਾਸ ਕਰਕੇ ਹਰਿਆਣਾ,

ਵਿਸ਼ਵ ਪ੍ਰਸਿੱਧ ਗਾਇਕਾਂ ਲਈ ਗੀਤ ਲਿਖਣ ਵਾਲੇ ਗੀਤਕਾਰਾਂ ਦੇ ਵਿਹੜੇ ਵੀ ਪੱਕੇ ਨਾ ਹੋਏ.......... ਲੇਖ / ਬੇਅੰਤ ਗਿੱਲ ਮੋਗਾ


ਜੇਕਰ ਅਸੀਂ ਪੁਰਾਣੇ ਸਮੇਂ ਤੇ ਝਾਤ ਮਾਰੀਏ ਤਾਂ ਅਨੇਕਾਂ ਐਸੇ ਲੇਖਕ, ਸ਼ਾਇਰ, ਗੀਤਕਾਰਾਂ ਦੇ ਨਾਮ ਸਾਹਮਣੇ ਆ ਜਾਂਦੇ ਹਨ, ਜਿੰਨ੍ਹਾ ਨੇ ਆਪਣੀਆਂ ਲਿਖਤਾਂ ਰਾਹੀ ਭਾਰਤ ਦਾ, ਪੰਜਾਬ ਦਾ, ਆਪਣੇ ਸ਼ਹਿਰ ਜਾਂ ਪਿੰਡ ਦਾ ਤੇ ਆਪਣੇ ਆਪ ਦਾ ਨਾਮ ਚਮਕਾਇਆ। ਉਹਨਾਂ ਨੇ ਉਸ ਸਮੇਂ ਆਪਣੀ ਕਲਾ ਦਾ ਮੁੱਲ ਸ਼ੌਹਰਤ ਦੇ ਰੂਪ ਵਿੱਚ ਹਾਸਿਲ ਕੀਤਾ ਜੋ ੳੇਹਨਾਂ ਦੇ ਨਾਮ ਨੂੰ ਲੋਕ ਮਨਾਂ ਵਿੱਚ ਵਸਾ ਗਈ ।

ਪਰ ਜਦੋਂ ਅਸੀਂ ਅੱਜ ਦੇ ਲੇਖਕ, ਗੀਤਕਾਰਾਂ ਜਾਂ ਸ਼ਾਇਰਾਂ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ । ਅੱਜਕੱਲ ਕਿਸੇ ਨਵੇਂ ਗੀਤਕਾਰ ਕੋਲੋਂ ਉਸਦੀ ਕਲਾ ਬਾਰੇ ਪੁਛੀਏ ਤਾਂ ਉਹ ਬੜਾ ਹੀ ਮਾਯੂਸ ਜਿਹਾ ਹੋ ਕੇ ਕਹਿੰਦਾ ਹੈ ਬੜਾ ਹੀ ਔਖਾ ਹੈ ਭਰਾਵਾ, ਕਿਉਂਕਿ ਨਾ ਤਾਂ ਉਹਨਾਂ ਨੂੰ ਏਸ ਕਲਾਂ ਰਾਹੀਂ ਜਲਦੀ ਸ਼ੌਹਰਤ ਮਿਲਦੀ ਹੈ ਤੇ ਨਾਂ ਹੀ ਪੈਸਾ । ਗੱਲ ਤਾਂ ਇਹ ਵੀ ਝੂਠ ਨਹੀਂ ਕਿ ਇਕੱਲੀ ਕਲਾ ਦੇ ਸਿਰ ਤੇ ਜੀਵਨ ਗੁਜਾਰਿਆ ਜਾ ਸਕੇ, ਜੀਵਨ ਜਿਊਣ ਲਈ ਪੈਸੇ ਦਾ ਹੋਣਾ ਵੀ ਬੇ-ਹੱਦ ਜਰੂਰੀ ਹੈ । ਪਰ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਕਲਾ ਦੇ ਜਰੀਏ ਸ਼ੌਹਰਤ ਹਾਸਿਲ ਕੀਤੀ ਜਾਂ ਸਕਦੀ ਹੈ ਤਾਂ ਇਹ ਵੀ ਗਲਤ ਹੈ । ਕਿਉਂਕਿ ਤੁਹਾਡੀ ਕਲਾ ਨੂੰ ਪਰਖਣ ਵਾਲੇ ਲੋਕ ਪੈਸੇ ਨਾਲ ਅੱਗੇ ਆਉਂਦੇ ਹਨ ਨਾ ਕਿ ਮਿਹਨਤ ਕਰਕੇ ।

ਅਸ਼ਲੀਲ ਐਮ ਐਮ ਐਸ ਅਤੇ ਅਸੀਂ.......... ਲੇਖ / ਸੁਰਜੀਤ ਗੱਗ


ਕੁੜੀਆਂ ਭੋਲ਼ੀਆਂ ਨਹੀਂ ਹੁੰਦੀਆਂਉਨ੍ਹਾਂ ਨੂੰ ਭੋਲ਼ੀਆਂ ਰੱਖ ਲਿਆ ਜਾਂਦਾ ਹੈ। ਏਸੇ ਲਈ ਉਹ ਸਮਾਜ ਵਿੱਚ ਤਰਸ ਦੇ ਪਾਤਰ ਦੇ ਤੋਰ ਤੇ ਜਾਣੀਆਂ ਜਾਂਦੀਆਂ ਹਨ। ਕੁੜੀਆਂ ਨੇ ਆਪ ਕਦੇ ਨਹੀਂ ਚਾਹਿਆ ਕਿ ਉਹ ਸਮਾਜ ਵਿੱਚ ਕਿਸੇ ਨਾਲੋਂ ਵੀ ਘੱਟ ਅਖਵਾਉਣ। ਜੇ ਕਰ ਕੁੜੀਆਂ ਦੀ ਜੰਮਦੇ ਸਾਰ ਮੁੰਡਿਆਂ ਵਰਗੀ ਪਰਵਰਿਸ਼ ਕੀਤੀ ਜਾਵੇ ਤਾਂ ਛੇ ਸਾਲ ਦੀ ਉਮਰ ਤੱਕ ਕੁੜੀਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੁੜੀਆਂ ਹਨਤੇ ਉਨ੍ਹਾਂ ਦੇ ਭਰਾ ਮੁੰਡੇ। ਅਣਜਾਣੇ ਵਿੱਚ ਕੁੜੀਆਂ 'ਤੇ ਲਗਾਈਆਂ ਗਈਆਂ ਬੰਦਿਸ਼ਾਂ ਹੀ ਉਨ੍ਹਾਂ ਲਈ ਘਾਤਕ ਸਾਬਿਤ ਹੁੰਦੀਆਂ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੰਦਿਸ਼ਾਂ ਹੀ ਬਗਾਵਤ ਉਪਜਦੀਆਂ ਹਨ ਤੇ ਬਗਾਵਤਾਂ ਹਾਨੀ-ਲਾਭ ਨਹੀਂ ਵੇਖਦੀਆਂ।