ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ....... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਇੱਕ ਗੀਤ ਸੁਣ ਰਿਹਾ ਸਾਂ, ਜਿਸ ਦੇ ਬੋਲ ਸਨ :

ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ ਪੂਰਨਾ

ਇਸ ਗੀਤ ਨੂੰ ਸੁਣਦਿਆਂ ਸੁਣਦਿਆਂ ਮੇਰੇ ਮਨ ਵਿੱਚ ਅਨੇਕਾਂ ਵਿਚਾਰ ਆਉਣੇ ਸ਼ੁਰੂ ਹੋ ਗਏ। ਮੇਰੀ ਨਜ਼ਰ ਸਭ ਤੋਂ ਪਹਿਲਾਂ ਉਹਨਾਂ ਘਰਾਂ ਵੱਲ ਦੌੜੀ ਜਿਨ੍ਹਾਂ ਦੇ ਦੋ-ਦੋ ਪੁੱਤਰ ਨੇ। ਫਿਰ ਮੇਰੇ ਮਨ ਨੇ ਸਵਾਲ ਕੀਤਾ ਕਿ, ਜੀਹਦੇ ਦੋ ਪੁੱਤਰ ਨੇ ਉਹ ਕਿਹੜਾ ਬਹੁਤੇ ਸੁਖੀ ਵਸਦੇ ਨੇ। ਮੈਂ ਆਪਣੇ ਪਿੰਡ, ਆਂਢ-ਗੁਆਂਢ, ਰਿਸ਼ਤੇਦਾਰੀਆਂ ’ਚ ਨਜ਼ਰ ਦੌੜਾਈ, ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਬਹੁਤੇ ਔਖੇ ਨੇ, ਜਿਨ੍ਹਾਂ ਦੇ ਇਕੱਲਾ ਉਹ ਬਹੁਤੇ ਨਹੀਂ ਕੁਝ ਸੌਖੇ ਨੇ। ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਸਾਰੇ ਹੀ ਔਖੇ ਨੇ ਪਰ ਬਹੁਗਿਣਤੀ ਅਜਿਹੀ ਹੈ। ਮੈਂ ਇੱਕ ਮਿਸਾਲ ਦਿੰਦਾ ਹਾਂ, ਅੱਜਕੱਲ੍ਹ ਸਾਂਝੇ ਪਰਿਵਾਰਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਬਹੁਤ ਥੋੜੇ ਪਰਿਵਾਰ ਹਨ ਜਿੱਥੇ ਸਾਰੇ ਭਰਾ ਰਲ ਮਿਲਕੇ ਅਤੇ ਖੁਸ਼ੀ ਖੁਸ਼ੀ ਰਹਿੰਦੇ ਹਨ ਪਰ ਬਹੁਤੇ ਪਰਿਵਾਰ ਅਜਿਹੇ ਹਨ ਜਾਂ ਕਹਿ ਲਵੋ ਕਿਸੇ ਬਜ਼ੁਰਗ ਦੇ ਡਰੋਂ ਜਾਂ ਜਿਨ੍ਹਾਂ ਦੀ ਜਾਇਦਾਦ ਦਾ ਅਜੇ ਵੰਡ ਵੰਡਾਰਾ ਨਹੀਂ ਹੋਇਆ ਹੁੰਦਾ, ਸਿਰਫ਼ ਝਿਪਕੇ ਦਿਨ ਕਟੀ ਕਰ ਰਹੇ ਹਨ। ਜਦੋਂ ਵੱਡਾ ਬਜ਼ੁਰਗ ਸਵਰਗ ਸਿਧਾਰ ਜਾਂਦਾ ਹੈ ਤਾਂ ਅੱਡ-ਅੱਡ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਾਂ ਜਿੱਥੇ ਵੰਡ ਵੰਡਾਰਾ ਸਮੇਂ ਨਾਲ ਹੋ ਜਾਵੇ ਉਥੇ ਸਾਂਝੇ ਪਰਿਵਾਰ ਬਿਖਰਨੇ ਸ਼ੁਰ ਹੋ ਜਾਂਦੇ ਹਨ। ‘ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ’ ਇਹ ਲਾਈਨ ਮੇਰੇ ਮਨ ਵਿੱਚ ਕਿਵੇਂ ਆਈ ਇਸ ਪਿੱਛੇ ਬਹੁਤ ਸਾਰੀਆਂ ਗੱਲਾਂ ਹਨ ਪਰ ਇੱਕ-ਦੋ ਗੱਲਾਂ ਨਾਲ ਹੀ ਇਸ ਸਾਰੀ ਸਥਿਤੀ ਦਾ ਨਿਚੋੜ ਕੱਢਿਆ ਜਾ ਸਕਦਾ ਹੈ।

ਸਹਿਜਧਾਰੀ ਸਿੱਖ ਬਨਾਮ ਅੰਮ੍ਰਿਤਧਾਰੀ ਸਿੱਖ.......... ਲੇਖ / ਹਰਦਰਸ਼ਨ ਸਿੰਘ ਕਮਲ

ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਅਤੇ ਸਿੱਖ ਧਰਮ ਨੂੰ ਇੱਕ ਵੱਖਰੀ ਅਤੇ ਵਿਲੱਖਣ ਪਹਿਚਾਨ ਦਿੱਤੀ। ਕੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਤੇ ਚੱਲ ਰਹੇ ਹਾਂ?

ਜੇਕਰ ਅੱਜ ਦੇ ਹਾਲਤਾਂ ‘ਤੇ ਨਜ਼ਰ ਮਾਰੀਏ ਤਾਂ ਇਹ ਬਿਲਕੁਲ ਉਲਟ ਚੱਲ ਰਿਹਾ ਹੈ। ਕਿਉਂਕਿ ਅੱਜ ਸਿੱਖ ਧਰਮ ਵਿੱਚ ਕੋਈ ਪ੍ਰਕਾਰ ਦੇ ਅਖੌਤੀ ਰੀਤੀ-ਰਿਵਾਜ ਅਤੇ ਵਹਿਮ-ਭਰਮਾਂ ਨੇ ਡੇਰੇ ਲਾ ਲਏ ਹਨ। ਉਦਾਹਰਣ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿੱਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪੱਥਰਾਂ ‘ਤੇ ਨੱਕ ਰਗੜਨ ਅਤੇ ਸਰੋਵਰਾਂ ਵਿੱਚ ਡੁੱਬਕੀ ਲਗਾਉਣ ਨੂੰ ਜਿ਼ਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਇਹਨਾਂ ਸਭ ਵਹਿਮਾਂ-ਭਰਮਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਦੀ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:

ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ

ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਸਮਝਾਉਦੇ ਹਨ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।

ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ.......... ਲੇਖ / ਰਿਸ਼ੀ ਗੁਲਾਟੀ

ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਬਾਬਿਆਂ, ਨਸਿ਼ਆਂ, ਅਸ਼ਾਂਤੀ, ਹਿੰਸਾ ਤੇ ਮੁਜ਼ਾਹਰਿਆਂ ਦੀ ਧਰਤੀ ਹੈ । ਇੱਥੇ ਸਮੇਂ ਸਮੇਂ ਸਿਰ ਮਨੁੱਖੀ ਹੱਕ ਹਕੂਕਾਂ ਦਾ ਬੜੀ ਬੇਦਰਦੀ ਨਾਲ਼ ਕਤਲ ਕੀਤਾ ਜਾਂਦਾ ਹੈ । ਹਰ ਇੱਕ ਨੂੰ ਹੱਕ ਹੈ ਕਿ ਉਹ ਸਰਕਾਰੀ ਜਾਂ ਹੋਰ ਸੰਪਤੀ ਨੂੰ ਬਾਪੂ ਦਾ ਮਾਲ ਸਮਝ ਕੇ ਅੱਗ ਲਾ ਕੇ ਫੂਕ ਦੇਵੇ ਜਾਂ ਕਿਸੇ ਹੋਰ ਤਰੀਕੇ ਨਾਲ਼ ਨਸ਼ਟ ਕਰ ਦੇਵੇ, ਜਦ ਜੀਅ ਕਰੇ ਕਿਸੇ ਦੀ ਦੁੱਖ ਤਕਲੀਫ਼ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਤੇ ਟ੍ਰੈਫਿ਼ਕ ਜਾਮ ਕਰ ਦੇਵੇ । ਪ੍ਰਸ਼ਾਸਨ ਵੀ ਜਦ ਜੀ ਚਾਹੇ ਕਿਸੇ ਨੂੰ ਵੀ ਫੜ ਕੇ ਤੂੰਬੀ ਦੀ ਤਰ੍ਹਾਂ ਵਜਾਉਣਾ ਸ਼ੁਰੂ ਕਰ ਦੇਵੇ ।

ਬੀਤੇ ਦਿਨੀਂ ਮਾਨਸਾ ਦੇ ਪਿੰਡ ਜੋਗਾ ਵਿਖੇ ਮਰੇ ਜਾਨਵਰਾਂ ਦੀਆਂ ਹੱਡੀਆਂ ਪੀਸਣ ਵਾਲੀ ਫੈਕਟਰੀ ਵਿਚ ਗਊਆਂ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਹਿੰਸਾ ਭੜਕ ਉਠੀ । ਪਿੰਡ ਵਾਸੀਆਂ ਨੇ ਫੈਕਟਰੀ ਦੀਆਂ ਕੰਧਾਂ ਢਾਹ ਦਿੱਤੀਆਂ, ਉਥੇ ਖੜੇ ਕੈਂਟਰ ਨੂੰ ਸਾੜ ਦਿੱਤਾ ਤੇ ਫੈਕਟਰੀ ਮਾਲਕ ਦੇ ਘਰ ‘ਚ ਵੜ ਕੇ ਸਾਮਾਨ ਦੀ ਤੋੜ ਫੋੜ ਤੇ ਅਗਜ਼ਨੀ ਦੀ ਕੋਸਿ਼ਸ਼ ਵੀ ਕੀਤੀ । ਇਨ੍ਹਾਂ ਖਬਰਾਂ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇੱਕ ਹੋਰ ਖਬਰ ਸੁਰਖੀਆਂ ‘ਚ ਆਈ । ਇੱਕ ਟਰਾਲੀ ‘ਚ 20 ਗਊਆਂ ਲੱਦਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਭੜਕੀ ਭੀੜ ਨੇ ਉਨ੍ਹਾਂ ਦੇ ਵੀ ਮੋਟਰਸਾਈਕਲ ਸਾੜ ਦਿੱਤੇ ਤੇ ਕੁੱਟ ਮਾਰ ਵੀ ਕੀਤੀ । ਸੱਚ ਕੀ ਹੈ, ਇਹ ਤਾਂ ਉਥੇ ਮੌਜੂਦ ਲੋਕ ਹੀ ਜਾਣਦੇ ਹਨ ਪਰ ਵਿਚਾਰਨਯੋਗ ਹੈ ਕਿ ਜੇਕਰ ਉਹ ਲੋਕ ਬੁੱਚੜਖਾਨੇ ‘ਚ ਗਊਆਂ ਲੈ ਜਾ ਰਹੇ ਸਨ ਤਾਂ ਕੀ ਉਹ ਸਿਰ ਫਿਰੇ ਸਨ, ਜੋ ਗਊ ਹੱਤਿਆ ਕਾਰਨ ਖਰਾਬ ਹਾਲਾਤਾਂ ਦੇ ਚੱਲਦਿਆਂ ਮੁੜ ਉਹੀ ਹਰਕਤ ਕਰ ਰਹੇ ਸਨ । ਇਸ ਘਟਨਾ ਨਾਲ਼ ਮਾਹੌਲ ਹੋਰ ਤਣਾਅਪੂਰਣ ਹੋ ਗਿਆ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ‘ਚ ਦਸ ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ । ਗੁੱਸੇ ‘ਚ ਆਈ ਭੀੜ ਇੱਕ ਪੁਲਿਸ ਅਫ਼ਸਰ ਦੀ ਗੱਡੀ ਭੰਨਣ ਲਈ ਵੀ ਭੱਜੀ ਪਰ ਉਹ ਮੌਕੇ ਤੋਂ ਤਿੱਤਰ ਹੋ ਗਿਆ । ਹੁਣ ਅਖਬਾਰਾਂ ‘ਚ ਬਹੁਤ ਸਾਰੇ ਗਊ ਭਗਤਾਂ ਦੇ ਨਾਮ ਛਪੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਗਊ ਹੱਤਿਆ ਦੇ ਵਿਰੋਧ ‘ਚ ਲਾਮਬੰਦ ਕੀਤਾ । ਇਨ੍ਹਾਂ ਵਿਗੜੇ ਹਾਲਾਤਾਂ ਦੇ ਚੱਲਦਿਆਂ ਕਰਫਿਊ ਲਗਾਇਆ ਗਿਆ, ਜਿਸ ਕਰਕੇ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗਊ ਭਗਤਾਂ ਦੀ ਇੱਕ ਸੁਸਾਇਟੀ ਨੇ ਪੰਜਾਬ ਬੰਦ ਕਰਕੇ ਗਊ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਣ ਦੀ ਅਪੀਲ ਕਰਦਿਆਂ, ਗਊ ਹੱਤਿਆ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ । ਜੇਕਰ ਜਿੰਦਾ ਗਊ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ‘ਚ ਗਊ ਦੀ ਕੀਮਤ ਕਰੀਬ ਤੀਹ ਹਜ਼ਾਰ ਰੁਪਏ ਤੋਂ ਉਪਰ ਹੀ ਹੁੰਦੀ ਹੈ ।

ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ……… ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਬਾਰੇ ਥੋੜਾ ਜਿਹਾ ਅਨੁਭਵ ਦਿਓ। ਬਾਬਾ ਜੀ ਨੇ ਕਿਹਾ: ਕਿਸੇ ਵਿਚ ਕੀ ਸ਼ਕਤੀ ਹੈ ਜੋ ਗੁਰੂ ਸਾਹਿਬਾਨ ਬਾਰੇ ਦਸ ਸਕੇ। ਗੁਰੂ ਨਾਨਕ ਜੀ ਨਿਰਾ ਨੂਰ ਸਨ, ਗੁਰੂ ਅੰਗਦ ਦੇਵ ਜੀ ਨਿਰੇ ਸਾਧੂ, ਸ਼ਾਂਤੀ ਪਿਆਰ ਅਤੇ ਦਯਾ ਦੀ ਮੂਰਤ। ਸਾਰੀ ਉਮਰ ਮਾਇਆ ਨੂੰ ਹੱਥ ਨਾ ਲਾਇਆ। ਗੁਰੂ ਅਮਰਦਾਸ ਜੀ ਦਾ ਇਕ ਹੱਥ ਸਦਾ ਅਸੀਸ ਲਈ ਉਠਿਆ ਰਹਿੰਦਾ ਸੀ ਅਤੇ ਦੂਜਾ ਸੇਵਾ ਵਿਚ ਲੱਗਾ ਰਹਿੰਦਾ। ਗੁਰੂ ਰਾਮਦਾਸ ਜੀ ਬਿਰਹੁ ਦੀ ਮੂਰਤ ਸਨ। ਨੈਨ ਹਰ ਵੇਲੇ ਨੀਰ ਨਾਲ ਭਰੇ ਹੀ ਦਿਸਦੇ। ਕਿਹੋ ਜਿਹਾ ਨਜ਼ਾਰਾ ਬਣਿਆ ਹੋਇਆ ਸੀ ਕਿ ਗੁਰੂ ਜੀ ਸਰੋਤਾ ਸਨ ਅਤੇ ਬਾਬਾ ਜੀ ਸੁਣਾ ਰਹੇ ਸਨ।

ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ

ਗੁਰੂ ਜੀ ਨੇ ਪਰਸ਼ਾਦਾ ਵੀ ਉਥੇ ਹੀ ਛਕਿਆ।ਬਾਬਾ ਬੁੱਢਾ ਜੀ ਇਤਨੇ ਵਜੂਦ ਵਿਚ ਆਏ ਅਤੇ ਕਿਹਾ ਗੁਰੂ ਦੋਖੀਆਂ ਨੂੰ ਤੁਸੀਂ ਵਿਆਕੁਲ ਕਰ ਦੇਵੋਗੇ ਅਤੇ ਆਪ ਜੀ ਦਾ ਪੋਤਰਾ ਤਾਂ ਜ਼ੁਲਮ ਦੀ ਜੜ੍ਹ ਹੀ ਉਖਾੜ ਦੇਵੇਗਾ। ਗੁਰੂ ਸਾਹਿਬਾਨ ਦੇ ਇਸ ਅਨਿਨ ਸੇਵਕ ਜਿਨ੍ਹਾਂ ਨੇ ਛੇ ਪਾਤਸ਼ਾਹੀਆਂ ਦੇ ਪ੍ਰਤਖ ਦਰਸ਼ਨ ਕੀਤੇ ਸਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਪ੍ਰਾਪਤ ਕਰਨ ਤੋਂ ਪਹਿਲਾਂ ਮਿਲੇ ਸਨ, ਦਾ ਜਨਮ ਕਥੂ ਨੰਗਲ ਜ਼ਿਲਾ ਅੰਮ੍ਰਿਤਸਰ ਵਿਚ ਸੰਮਤ 1565 ਅਰਥਾਤ ਅਕਤੂਬਰ 1506 ਈਸਵੀ ਵਿਚ ਹੋਇਆ।ਆਪ ਜੀ ਦੀ ਮਾਤਾ ਦਾ ਨਾਮ ਮਾਤਾ ਮੋਰਾਂ ਅਤੇ ਪਿਤਾ ਜੀ ਦਾ ਨਾਮ ਭਾਈ ਸੁਘਾ ਜੀ ਸੀ ।ਮਾਪਿਆਂ ਵਲੋਂ ਨਾਮ ਬੂੜਾ ਰਖਿਆ। ਮਗਰੋਂ ਮਾਪੇ ਰਮਦਾਸ ਰਹਿਣ ਲੱਗ ਪਏ।

ਸੋਚਣ ਦੀ ਲੋੜ ਹੈ.......... ਲੇਖ / ਹਰਦਰਸ਼ਨ ਸਿੰਘ ਕਮਲ

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਕਿਸੇ ਵੀ ਦੇਸ਼ ਦੇ ਭਵਿੱਖ ਹੁੰਦੇ ਹਨ। ਇਹ ਕੋਈ ਕਹਾਵਤ ਨਹੀਂ, ਬਿਲਕੁੱਲ ਸੱਚੀ ਤੇ ਪਰਖੀ ਹੋਈ ਗੱਲ ਹੈ, ਕਿਉਂਕਿ ਜਿਸ ਦੇਸ਼ ਜਾਂ ਰਾਜ ਦੇ ਬੱਚੇ ਪੜ੍ਹੇ-ਲਿਖੇ ਤੇ ਸੋਝੀਵਾਨ ਹੋਣਗੇ, ਉਹੀ ਦੇਸ਼ ਜਾਂ ਰਾਜ ਤਰੱਕੀ ਕਰਦਾ ਹੈ। ਇਸ ਲਈ ਬੱਚਿਆਂ ਨੂੰ ਜੇਕਰ ਕਿਸੇ ਦੇਸ਼ ਜਾਂ ਰਾਜ ਦਾ ਸੁਨਹਿਰੀ ਭਵਿੱਖ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਪੰਜਾਬ ਸਰਕਾਰ ਨੇ ਇਹਨਾਂ ਬੱਚਿਆਂ ਜਾਂ ਇਹ ਕਹਿ ਲਉ ਕਿ ਇਹਨਾਂ ਨੇ ਆਪਣੇ ਸੁਨਹਿਰੀ ਭਵਿੱਖ ਲਈ ਕੀ ਕੀਤਾ? ਆਉ ਜ਼ਰਾ ਝਾਤੀ ਮਾਰੀਏ:

ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ? ਇਹ ਗੱਲ ਤਾਂ ਛੱਡੋ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਕਾਸ ਸ਼ੁਰੂ ਕਿੱਥੋਂ ਹੁੰਦਾ ਹੈ? ਕਿਸੇ ਮਕਾਨ ਨੂੰ ਪੱਕਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਨੀਂਹ ਪੱਕੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਤੂਫਾਨ, ਹਨੇਰੀ, ਡਾਕੂ, ਚੋਰ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਠੀਕ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਨੀਂਹ ਇਹ ਬੱਚੇ ਹਨ ਜੋ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣਾ ਅਤੇ ਆਪਣੇ ਰਾਜ ਦਾ ਨਾਂ ਰੁਸ਼ਨਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ ਤਾਂ ਜੋ ਸਾਡੇ ਦੁਸ਼ਮਣਾਂ ਜਿਵੇਂ ਬੇਰੋਜ਼ਗਾਰੀ, ਨਸ਼ਾ, ਗਰੀਬੀ ਅਤੇ ਲਗਾਤਾਰ ਵੱਧ ਰਹੀ ਜਨਸੰਖਿਆ ਨੂੰ ਠੱਲ ਪਾਈ ਜਾ ਸਕੇ। ਇਸ ਲਈ, ਪੰਜਾਬ ਨੂੰ ਬਚਾਉਣ ਲਈ ਨੀਂਹ ਦਾ ਪੱਕਾ ਹੋਣਾ ਭਾਵ ਬੱਚਿਆਂ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ।

ਲੱਚਰ ਗਾਇਕੀ ਲਈ ਜਿੰਮੇਵਾਰ ਲੋਕ.......... ਲੇਖ / ਰਾਜੂ ਹਠੂਰੀਆ

ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਨੂੰ ਰੋਕਣ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਹਨ। ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਖਿਲਾਫ਼ ਮੀਡੀਏ ਰਾਹੀਂ ਆਵਾਜ਼ ਉਠਾਈ। ਭਾਵੇਂ ਉਸ ਨੇ ਨਿਸ਼ਾਨਾ ਇੱਕ ਕੰਪਨੀ ਤੇ ਕੁਝ ਗਾਇਕਾਂ ਨੂੰ ਹੀ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕ ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨਸ਼ੀਲ ਹਨ। ਜੋ ਕੋਈ ਵੀ ਆਪੋ ਆਪਣੇ ਢੰਗ ਨਾਲ਼ ਇਸ ਲੱਚਰ ਗਾਇਕੀ ਨੂੰ ਰੋਕਣ ਲਈ ਕਦਮ ਉਠਾ ਰਿਹਾ ਸ਼ਲਾਘਾਯੋਗ ਹੈ।
ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਹ ਇਸ ਲਈ ਨਹੀਂ ਕਿ ਮੈਂ ਇਸ ਖਿ਼ਲਾਫ਼ ਕੁਝ ਲਿਖਣਾ ਨਹੀਂ ਸੀ ਚਾਹੁੰਦਾ, ਪਰ ਇਸ ਲਈ ਕਿ ਮੈਂ ਜਦ ਵੀ ਲੱਚਰ ਗਾਇਕੀ ਖਿ਼ਲਾਫ਼ ਆਵਾਜ਼ ਉਠਦੀ ਸੁਣੀ, ਉਹ ਕੁਝ ਕੁ ਗਾਇਕਾਂ ਤੇ ਗੀਤਕਾਰਾਂ ਤੇ ਹੀ ਆ ਕੇ ਰੁਕੀ। ਲੱਚਰ ਗੀਤ ਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਕੁਝ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਰੁਕ ਜਾਣੀ ਮੇਰੇ ਸਮਝੋਂ ਬਾਹਰੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਗੀਤਕਾਰ ਅਤੇ ਗਾਇਕ ਹੀ ਇੱਕ ਦੂਜੇ ਖਿਲਾਫ ਬੋਲਦੇ ਨੇ ਤਾਂ ਮੈਨੂੰ ਸਭ ਸਿਆਸਤ ਵਰਗਾ ਲੱਗਦਾ ਹੈ। ਮੇਰੀ ਨਜ਼ਰੇ ਇਸ ਲਈ ਕੁਝ ਕੁ ਲੋਕ ਹੀ ਜਿੰਮੇਵਾਰ ਨਹੀਂ ਸਗੋਂ ਕੁਝ ਕੁ ਲੋਕ ਹੀ ਹੋਣਗੇ ਜਿਹੜੇ ਇਸ ਕਲੰਕ ਤੋਂ ਬਚੇ ਹੋਣਗੇ। ਇੱਕ ਗੱਲ ਹੋਰ ਜੋ ਆਮ ਹੀ ਸੁਨਣ ਨੂੰ ਮਿਲਦੀ ਹੈ ਕਿ ਪਹਿਲਾਂ ਗਾਇਕੀ ਸਾਫ਼ ਸੁਥਰੀ ਹੁੰਦੀ ਸੀ ਹੁਣ ਤਾਂ ਦਿਨੋ ਦਿਨ ਲੱਚਰਤਾ ਵੱਲ ਵਧਦੀ ਜਾ ਰਹੀ ਹੈ। 

ਨਿੱਕੀਆਂ ਜਿੰਦਾਂ ਵੱਡੇ ਸਾਕੇ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :

ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ
ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ
ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।

ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਕੇ ਵੀ ਇਹੋ ਆਖਦਾ ਹੈ :

ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।

ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈਜਾਂ ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।

ਪੰਜਾਬੀ ਬੋਲੀ ਤੇ ਅੱਜ ਦਾ ਸਮਾਜ……… ਲੇਖ / ਅਮਨਦੀਪ ਸਿੰਘ (ਇੰਜ:), ਲੁਧਿਆਣਾ

ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ, ਫਿਕੀ ਪੈ ਗਈ ਚਿਹਰੇ ਦੀ ਨੁਹਾਰ!
ਮਿੱਢੀਆਂ ਖਿਲਾਰੀ ਫਿਰੇਂ ਨੀ ਬੁਲੇ ਦੀਏ ਕਾਫ਼ੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ!

ਜਦੋਂ ਵੀ ਕਿਸੇ ਦੇਖਣੀ ਪਾਖਣੀ ਅਤੇ ਜਨਮ ਤੋਂ ਪੰਜਾਬੀ ਦੇ ਮੁਖਾਰਬਿੰਦ ਤੋਂ ਮਾਂ ਬੋਲੀ ਦੀ ਦੁਰਗਤੀ ਹੁੰਦੀ ਸੁਣਦਾ ਹਾਂ ਤਾਂ ਮੈਂ ਇਹ ਸਤਰਾਂ ਯਾਦ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ।ਸਵੇਰ ਵੇਲੇ ਦੀ ਸੈਰ ਦੌਰਾਨ ਕੋਲੋਂ ਲੰਘਦੀਆਂ ਟੋਲੀਆਂ ਜਿਹਨਾਂ ਚੋਂ ਜ਼ਿਆਦਾ ਔਰਤਾਂ ਦੀਆਂ ਹੁੰਦੀਆਂ ਹਨ, ਦੀਆਂ ਅਵਾਜ਼ਾਂ ਸੁਣਕੇ ਵੀ ਇਹੋ ਸਤਰਾਂ ਯਾਦ ਆਉਂਦੀਆ ਹਨ ਤੇ ਨਾਲ ਹੀ ਮਨ ਇਹਨਾਂ ਦੇ ਰਚੇਤਾ ਗੁਰਦਾਸ ਮਾਨ ਦੇ ਲਿਖੇ ਸੱਚ ਦੀ ਤਾਰੀਫ਼ ਵੀ ਕਰਦਾ ਹੈ।

ਅੱਜ ਹਾਲਾਤ ਇਹ ਹੋ ਗਏ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਊਣਾ ਨਹੀਂ ਚਾਹੁੰਦੇ, ਕੁੜੀਆਂ ਤੇ ਉਚ ਮੱਧਵਰਗੀ ਔਰਤਾਂ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੀਆਂ ਹਨ। ਅੰਗਰੇਜ਼ੀ ਕਿਤਾਬਾਂ ਪੜ੍ਹਨ ਜਾਂ ਅੰਗਰੇਜ਼ੀ ਗਾਣੇ ਸੁਣਨ ਵਿੱਚ ਸ਼ੌਕ ਘੱਟ ਤੇ ਟੌਹਰ ਜ਼ਿਆਦਾ ਝਲਕਦੀ ਹੈ। ਜੇ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਮਾਜ ਤੇ ਸਕੂਲ ਚਾਹੇ ਉਹ ਸਰਕਾਰੀ ਹੋਣ ਜਾਂ ਗੈਰ-ਸਰਕਾਰੀ ਵਿੱਚ ਪੰਜਾਬੀ ਨੂੰ ਇੱਕ ਸਨਮਾਨਿਤ ਭਾਸ਼ਾ ਵਜੋਂ ਦੇਖਿਆ, ਜਾਣਿਆ ਤੇ ਪੜ੍ਹਾਇਆ ਜਾਂਦਾ ਸੀ ਪਰ ਅੱਜ..

.. ਮਿੱਤਰ ਦੇ ਬੱਚਿਆਂ ਦੇ ਸਕੂਲ ਤੋਂ ਫੋਨ ਆਇਆ,“ਤੁਹਾਡੇ ਬੱਚੇ ਵਿਗੜ ਰਹੇ ਹਨ, ਆ ਕੇ ਮਿਲੋ!” ਮਿਲਣ ‘ਤੇ ਪਤਾ ਲੱਗਾ ਕਿ ਬੱਚਿਆਂ ਨੇ ਸਕੂਲ ਵਿੱਚ ਪੰਜਾਬੀ ਬੋਲਣ ਦਾ ਜ਼ੁਰਮ ਕੀਤਾ ਹੈ।

ਪਹਿਲੇ ਸਮੇਂ ਦੇ ਸੰਗੀਤਕਾਰ, ਸਰੋਤੇ ਤੇ ਸਬਰ.......... ਲੇਖ / ਨਿੰਦਰ ਘੁਗਿਆਣਵੀ

ਪੰਜਾਬੀ ਲੋਕ-ਗਾਇਕੀ ਦਾ ਦਸਾਂ ਦਹਾਕਿਆਂ ਤੋਂ ਵੀ ਵੱਧ ਵਰ੍ਹਿਆਂ ਦਾ ਸਫ਼ਰ ਬੜਾ ਦਿਲਚਸਪ ਤੇ ਰੌਣਕੀਲਾ ਰਿਹਾ ਹੈ। ਹਾਲੇ ਸੰਨ 1905 ਦਾ ਹੀ ਸਮਾਂ ਸੀ, ਜਦੋਂ ਗੌਹਰਾ ਜਾਨ ਨੇ ਕਲਕੱਤੇ ਇੱਕ ਰਿਕਾਰਡਿੰਗ ਕੰਪਨੀ ਵਿੱਚ ਆਪਣੇ ਇਕੱਠੇ 6 ਪੰਜਾਬੀ ਗੀਤ ਰਿਕਾਰਡ ਕਰਵਾ ਦਿੱਤੇ ਸਨ। ਉਸ ਤੋਂ ਬਾਅਦ ਇੱਕ-ਇੱਕ ਕਰਕੇ ਕਾਫਲਾ ਜੁੜਦਾ ਗਿਆ ਤੇ ਪੰਜਾਬੀ ਲੋਕ-ਗਾਇਕਾਂ ਤੇ ਗਾਇਕਾਵਾਂ ਦਾ ਇੱਕ ਵੱਡਾ ਕਾਫਲਾ ਜੁੜ ਗਿਆ। ਸੰਨ 1932 ਦੇ ਲਾਗੇ-ਚਾਗੇ ਜਦ ਐੱਚ.ਐੱਮ.ਵੀ ਕੰਪਨੀ ਆ ਗਈ ਤਾਂ ਲੋਕ-ਗਾਇਕਾਂ ਦੇ ਟੈਸਟ ਲੈਕੇ ਉਹਨਾਂ ਨੂੰ ਬੜੀ ਤੇਜ਼ੀ ਨਾਲ ਰਿਕਾਰਡ ਕੀਤਾ ਜਾਣ ਲੱਗਿਆ। ਗੀਤਾਂ ਦੇ ਤਵੇ ਭਰਨ ਲੱਗੇ। ਇੰਨ੍ਹਾਂ ਸਮਿਆਂ ਦੌਰਾਨ ਗਾਇਕੀ ਵੰਨ-ਸੁਵੰਨੇ ਮੋੜਾਂ ਉਤੋਂ ਦੀ ਗੁਜ਼ਰਦੀ ਰਹੀ। ਬਹੁਤ ਸਾਰੇ ਸੰਗੀਤਕਾਰ, ਮੰਚ ਉਤੇ ਆਏ, ਆਪੋ-ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਰਹੇ ਤੇ ਟੁਰਦੇ ਗਏ। ਗਾਉਣਾ, ਅਜਿਹੇ ਫ਼ਨਕਾਰਾਂ ਦਾ ਕਰਮ ਵੀ ਸੀ ਤੇ ਧਰਮ ਵੀ। ਕਿੱਤਾ ਵੀ ਸੀ ਅਤੇ ਆਤਮਿਕ ਤ੍ਰਿਪਤੀ ਵੀ। ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਸੀ। ਜੁ ਮਿਲਦਾ ਰਿਹਾ, ਓਨੇ ਨਾਲ ਹੀ ਸਬਰ ਤੇ ਸ਼ੁਕਰ ਕਰਦੇ ਰਹੇ। ਇਹ ਲੋਕਾਂ ਦੇ ਕਲਾਕਾਰ ਸਨ। ਲੋਕਾਂ ਨਾਲ ਦਿਲੋਂ ਜੁੜੇ ਰਹੇ। ਤਦੇ ਹੀ ਅਜਿਹੇ ਕਲਾਕਾਰ ਆਪਣੇ ਗੀਤਾਂ ਵਿੱਚ ਲੋਕ-ਜੀਵਨ ਦੀ ਅਸਲੀ, ਸਾਫ-ਸਪੱਸ਼ਟ ਤੇ ਸੁੰਦਰ ਤਸਵੀਰ ਪੇਸ਼ ਕਰਦੇ ਸਨ, ਨਾ ਕਿ ਹੁਣ ਦੇ ਬਹੁਤਿਆਂ ਵਾਂਗ ‘ਚੱਕਲੋ ਚੱਕਲੋ ਧਰਲੋ ਧਰਲੋ’ ਹੁੰਦੀ ਸੀ।

ਪਿਛਲੇ ਦਿਨਾਂ ਦੀ ਹੀ  ਗੱਲ ਹੈ, ਜਦ ਪੰਜਾਬੀ ਲੋਕ-ਗਾਇਕੀ ਦੇ ਉਸਤਾਦ ਬਜੁਰਗ ਲੋਕ –ਗਾਇਕ ਮਿਲਖੀ ਰਾਮ ਕੋਲ ਬੈਠਾ ਸਾਂ ਤਾਂ ਬਾਹਰੋਂ ਉਸਦਾ ਛੋਟਾ ਜਿਹਾ ਪੋਤਾ ਭੱਜਾ-ਭੱਜਾ ਆਇਆ ਤੇ ਆਣ ਕੇ ਉਸਨੇ ਟੀ ਵੀ ਆਨ ਕਰ ਦਿੱਤਾ। ਟੀ ਵੀ ‘ਤੇ ਗੀਤ ਵੱਜ ਰਿਹਾ ਸੀ:

ਸਮੇਂ ਦਾ ਗੇੜ……… ਲੇਖ / ਬਲਜੀਤ ਬੱਲੀ

ਮੇਰੇ ਲਈ ਵੀ ਤਿਆਰ ਸੀ, ਏ ਕੇ 47 ਦੀਆਂ ਬੁਛਾੜ
 
ਜਯੋਤੀ ਡੇਅ ਦੀ ਥਾਂ ਮੈਂ ਵੀ ਹੋ ਸਕਦਾ ਸੀ

ਦਹਿਸ਼ਤਵਾਦ ਦੇ ਦਿਨਾਂ ਇੱਕ ਕੌੜੀ ਯਾਦ, ਜਦੋਂ ਮੈਨੂੰ ਇਕ ਰੂਪੋਸ਼ ਖਾਲਿਸਤਾਨੀ ਨੇ ਮੇਰੀ ਜਾਨ ਬਚਾਈ

ਕੁਝ ਦਿਨ ਪਹਿਲਾਂ ਪੰਜਾਬ ਸਕੱਤਰੇਤ ਵਿਚ ਸੀਨੀਅਰ ਪੀ ਸੀ ਅਫ਼ਸਰ ਅਰੁਣ ਸੇਖੜੀ ਕੋਲ ਬੈਠਾ  ਸਾਂ। ਗੱਲ ਚਲਦੀ-ਚਲਦੀ ਉਸਦੇ ਪਰਿਵਾਰਕ ਪਿਛੋਕੜ ਤਕ ਚਲੀ ਗਈ। ਇਕ ਦੁਖਾਂਤ ਭਾਰੀ ਯਾਦ ਤਾਜ਼ਾ ਹੋ ਗਈ। ਅਰੁਣ ਦੇ ਚੀਫ ਇੰਜੀਨੀਅਰ ਪਿਤਾ ਨੂੰ ਖਾਲਿਸਤਾਨੀ ਦਹਿਸ਼ਤਪਸੰਦਾਂ  ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਹ ਪੁਆੜੇ ਦੀ ਜੜ੍ਹ ਬਣੀ ਐਸ ਵਾਈ ਐਲ ਦੇ ਚੀਫ ਇੰਜੀਨੀਅਰ ਸਨ।ਉਨ੍ਹਾਂ ਦਿਨਾਂ ਵਿਚ ਇਸੇ ਨਹਿਰ  ਤੇ ਕੰਮ ਕਰਦੇ ਵਰਕਰ ਵੀ ਬਹੁਤ ਬੇਦਰਦੀ ਨਾਲ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਪੰਜਾਬ ਦੇ ਉਨ੍ਹਾਂ ਸੰਤਾਪ ਦੇ ਦਿਨਾਂ ਦੀ ਰੀਲ੍ਹ ਜਿਹੀ ਘੁੰਮ ਗਈ। 1988 ਵਿਚ ਪੰਜਾਬ ਵਿਚ ਆਏ ਵੱਡੇ  ਹੜ੍ਹਾਂ ਤੋਂ ਬਾਅਦ ਚੰਡੀਗੜ੍ਹ ਵਿਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ  ਦੇ ਉਸ ਵੇਲੇ ਦੇ ਚੇਅਰਮੈਨ ਜਰਨਲ ਕੁਮਾਰ ਦੀ ਗੋਲੀਆਂ ਦੀ ਬੁਛਾੜ ਨਾਲ ਵਿੰਨ੍ਹੀਂ ਲਾਸ਼ ਵੀ ਯਾਦ ਆ ਗਈ ਤੇ ਜਨਰਲ ਕੁਮਾਰ  ਦੇ ਕਤਲ ਨਾਲ ਜੁੜੀ ਇੱਕ ਨਿੱਜੀ ਘਟਨਾ ਅੱਖਾਂ ਸਾਹਮਣੇ ਘੁੰਮ ਗਈ।

ਇਹ ਵਾਕਿਆ 1989 ਦਾ ਹੈ। ਮੈਂ ਚੰਡੀਗੜ੍ਹ ਦੇ ਸੈਕਟਰ 22 ਵਿਚਲੇ ਅਜੀਤ ਦੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ।ਪੰਜਾਬ ਪੁਲਿਸ ਦੇ ਸੂਹੀਆ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਦਾ ਸੁਨੇਹਾ ਆਇਆ ਕਿ ਦਫ਼ਤਰ ਆ ਕੇ ਮਿਲੋ, ਜ਼ਰੂਰੀ ਗੱਲ ਕਰਨੀ ਹੈ। ਜਦੋਂ  ਉਸ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਤੁਸੀਂ ਪੁਲਿਸ ਸੁਰੱਖਿਆ ਲੈ ਲਵੋ, ਤੁਹਾਡੀ ਜਾਨ ਨੂੰ ਖ਼ਤਰਾ ਹੈ । ਉਸ ਨੇ ਦੱਸਿਆ  ਕਿ  ਭਿੰਡਰਾਂ ਵਾਲਾ ਟਾਈਗਰ ਫੋਰਸ ਛੰਦੜਾ ਗਰੁੱਪ ਦਾ ਇੱਕ ਖਾੜਕੂ ਸਾਡੇ ਹੱਥ ਆਇਐ, ਉੁਸ ਨੇ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਕੀਤਾ  ਹੈ ਕਿ ਉਨ੍ਹਾਂ ਦੇ ਗਰੁੱਪ  ਨੇ ਬੱਲੀ ਅਤੇ ਅਜੀਤ ਦੇ ਇਕ ਹੋਰ ਪੱਤਰਕਾਰ ਨੂੰ ‘‘ਸੋਧਣ’’ ਦਾ ਫ਼ੈਸਲਾ ਕੀਤਾ ਸੀ। ਓਸ ਖਾੜਕੂ ਇਹ ਵੀ ਦੱਸਿਆ ਸੀ ਕਿ ਸਾਡੇ ਦਫ਼ਤਰ  ਅਤੇ ਘਰਾਂ ਦੀ ਰੈਕੀ ਵੀ ਕਰ ਚੁੱਕੇ ਸਨ। ਸੋਧਣ ਲਈ ਉਸਦੀ ਡਿਊਟੀ ਵੀ ਲੱਗੀ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੰਜਾਬ ਵਿਚ ਕਿਸੇ ਥਾਂ ਪੁਲਿਸ ਦੇ ਕਾਬੂ ਆ  ਗਿਆ ਸੀ।ਉੁਸ ਵੇਲੇ ਖਾਲਿਸਤਾਨੀ ਜਥੇਬੰਦੀਆਂ ਦੀ ਭਾਸ਼ਾ ਵਿਚ “ਸੋਧਣ” ਦਾ ਅਰਥ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦੇਣ ਤੋਂ ਹੁੰਦਾ ਸੀ।

ਸੁੰਦਰਤਾ ਮੁਕਾਬਲੇ ਕਿ ਸੱਭਿਆਚਾਰ ਦਾ ਨਿਘਾਰ.......... ਲੇਖ / ਰਾਜਬੀਰ ਕੌਰ ਸੇਖੋਂ, ਕੈਲੀਫੋਰਨੀਆਂ

ਸੁਹੱਪਣ ਔਰਤ ਨੂੰ ਕੁਦਰਤ ਵੱਲੋਂ ਬਖਸਿ਼ਆ ਇਕ ਬੜਾ ਹੀ ਖੂਬਸੂਰਤ ਤੋਹਫ਼ਾ ਹੈ। ਸ਼ਾਇਦ ਹੀ ਹੁਣ ਤੱਕ ਔਰਤ ਦੀ ਖੂਬਸੂਰਤੀ ਦੇ ਮੁਕਾਬਲੇ ਕਿਸੇ ਹੋਰ ਵਿਸ਼ੇ ਤੇ ਇੰਨੀਆਂ ਗਜ਼ਲ਼ਾਂ, ਕਵਿਤਾਵਾਂ ਜਾਂ ਕਿੱਸੇ-ਕਹਾਣੀਆਂ ਲਿਖੀਆਂ ਗਈਆਂ ਹੋਣ। ਵੱਖ-ਵੱਖ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਏਸ ਖੂਬਸੂਰਤ ਪੱਖ ਨੂੰ ਬੜੇ ਹੀ ਸੁਚੱਜੇ  ਢੰਗ  ਨਾਲ ਆਪੋ ਆਪਣੇ ਪੱਧਰ ਤੇ ਪੇਸ਼ ਕੀਤਾ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਵਿਚਰੀਆਂ  ਕਈ ਔਰਤਾਂ ਜਿਵੇਂ ਰਾਣੀ ਪਦਮਣੀ, ਹੀਰ, ਸਾਹਿਬਾਂ, ਸੋਹਣੀ ਵਰਗੇ ਨਾ ਕੇਵਲ ਆਪਣੀ ਖੂਬਸੂਰਤੀ ਲਈ ਹੁਣ ਤੱਕ ਮਿਸਾਲ ਵਜੋਂ ਗਿਣੇ ਜਾਂਦੇ ਹਨ। ਖਾਸਕਰ ਪੰਜਾਬਣ ਨੂੰ ਤਾਂ ਰੱਬ ਨੇ ਖੁੱਲ੍ਹੇ ਦਿਲ ਨਾਲ ਏਸ ਤੋਹਫੇ ਨਾਲ ਨਿਵਾਜਿਆ ਹੈ। ਖੁੱਲੇ ਖਾਣ ਪੀਣ ਤੇ ਸੋਹਣੀ ਆਬੋ ਹਵਾ ਸਦਕਾ ਲੰਮ ਸਲੰਮੇ ਕੱਦ, ਦਿਲ ਖਿਚਵੇਂ ਨਕਸ਼, ਭਰਵੇਂ ਸਰੀਰ, ਕੂਕਦੀ ਅਵਾਜ਼ ਤੇ ਸੋਹਣੀ ਫਬਤ ਹਰ ਕਿਸੇ ਦਾ ਦਿਲ ਬਦੋ ਬਦੀ ਮੋਹ ਲੈਂਦੀ ਹੈ। ਪੰਜਾਬ ਦੀ ਏਸ ਧੀ ਕੋਲ ਸੂਰਤ ਤੋਂ ਇਲਾਵਾ ਸੀਰਤ ਦਾ ਵਿਸੇ਼ਸ਼ ਗੁਣ ਵੀ ਹੈ। ਸਾਰੇ ਘਰ ਦੀ ਕਬੀਲਦਾਰੀ ਆਪਣੇ ਮੋਢਿਆਂ ਤੇ ਚੁੱਕ, ਚੁੱਲੇ ਚੌਂਕੇ ਤੋਂ ਇਲਾਵਾ ਆਪਸੀ ਮੇਲ ਮਿਲਾਪ, ਹਰ ਆਏ ਗਏ ਦਾ ਖੁੱਲਾ ਸਵਾਗਤ, ਮਾਂ, ਧੀ, ਭੈਣ, ਭਰਜਾਈ ਤੇ ਪਤਨੀ ਦੇ ਵੱਖ-ਵੱਖ ਕਿਰਦਾਰਾਂ ‘ਚ ਉਹ ਪੂਰੀ ਉਤਰਦੀ ਹੈ। ਸਾਦਗੀ, ਸ਼ਰਮ ਤੇ ਹਲੀਮੀ ਉਸਦੇ ਗਹਿਣੇ ਹਨ। ਉਹ ਗਿੱਧਿਆਂ ਦੀ ਰਾਣੀ ਬਣ ਪੈਲ਼ਾਂ ਪਾਉਂਦੀ ਹੈ ਤੇ ਕਦੇ ਹਾਣ ਦੀਆਂ ਨਾਲ ਗਾਉਂਦੀ ਅੰਬਰੀ ਕੂਕਦੀ ਸੁਣਾਈ ਦਿੰਦੀ ਹੈ। ਮੋਰਨੀਆਂ ਵਰਗੀ ਤੋਰ, ਖਿੜ ਖਿੜਾਉਂਦਾ ਹਾਸਾ, ਦਗ਼-ਦਗ਼ ਕਰਦੇ ਚਿਹਰੇ, ਕਾਲੇ ਸ਼ਾਹ ਲੰਮੇ ਵਾਲ਼ ਕਿਸੇ ਖਿਤਾਬ ਜਾਂ ਤਾਰੀਫ਼ ਦੇ ਮੁਹਤਾਜ ਨਹੀਂ।

ਕਿਹੋ ਜਿਹੇ ਲੋਕਤੰਤਰ ਵਿਚ ਜਿਉਂ ਰਹੇ ਹਾਂ ਅਸੀਂ ?……… ਲੇਖ / ਅਵਤਾਰ ਸਿੰਘ

ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੁਣ ਆਮ ਲੋਕਾਂ ਲਈ ਪਰਸੰਗਿਕ ਨਹੀਂ ਰਿਹਾ।  ਮੌਜੂਦਾ ਲੋਕਤੰਤਰੀ ਢਾਂਚੇ ਦੀਆਂ ਜੋ ਕਮੀਆਂ ਪੇਸ਼ੀਆਂ ਲੋਕਾਂ ਨੇ ਲਗਭਗ ਭਾਣਾ ਮੰਨ ਕੇ ਕਬੂਲ ਕਰ ਲਈਆਂ ਸੀ, ਉਹ ਹੁਣ ਇਸ ਹੱਦ ਤੱਕ ਭਿਆਨਕ ਰੂਪ ਧਾਰ ਚੁੱਕੀਆਂ ਨੇ ਕਿ ਭਾਰਤ ਵਿਚ ਆਮ ਆਦਮੀ ਦਾ ਜੀਣਾ ਨਾ ਸਿਰਫ ਦੁੱਭਰ ਹੋ ਗਿਆ ਹੈ ਬਲਕਿ ਉਹ ਇਸ ਸਿਸਟਮ ਵਿਚ ਐਨੀ ਬੁਰੀ ਤਰ੍ਹਾ ਪਿਸ ਰਿਹਾ ਹੈ ਕਿ ਇਸ ਮੌਜੂਦਾ ਭ੍ਰਿਸ਼ਟ ਢਾਂਚੇ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ।

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਸਰਕਾਰੀ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।  ਸਰਕਾਰ ਖਿਲਾਫ ਆਵਾਜ਼ ਉਠਾਣ ਵਾਲਿਆਂ ਨੂੰ ਚਿੰਨਿਤ ਕਰਕੇ ਸਬਕ ਸਿਖਾਇਆ ਜਾਂਦਾ ਹੈ । ਭਾਂਵੇਂ ਕਿ ਲੋਕ ਮੌਜੂਦਾ ਸਿਸਟਮ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਇਸ ਢਾਂਚੇ ਦਾ ਹਿੱਸਾ ਬਣਾ ਕੇ ਰੱਖਿਆ ਜਾ ਰਿਹਾ ਹੈ। ਫੌਜ ਅਤੇ ਪੁਲਿਸ ਦਾ ਤਸ਼ੱਦਦ ਐਨਾ ਵੱਧ ਚੁੱਕਿਆ ਹੈ ਕਿ ਕਿਸੇ ਨੂੰ ਰੱਤੀ ਭਰ ਵੀ ਵਹਿਮ ਨਹੀਂ ਰਿਹਾ ਕਿ ਫੌਜ ਅਤੇ ਪੁਲਿਸ ਕਿਸ ਦੀ ਰਾਖੀ ਕਰ ਰਹੀ ਹੈ। ਐਮਨੇਸਟੀ ਇੰਟਰਨੈਸ਼ਨਲ ਦੀ ਸਾਲ 2012 ਦੀ ਰਿਪੋਰਟ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਹੈ। ਖਾਸ ਕਰਕੇ ਦਲਿਤ, ਆਦਿਵਾਸੀ ਖੇਤਰਾਂ ਅਤੇ ਉਹਨਾਂ ਖੇਤਰਾਂ ਵਿਚ ਜਿੱਥੇ ਮਾਓਵਾਦੀ ਸਰਗਰਮ ਨੇ ਉਥੇ ਮਨੁੱਖੀ ਅਧਿਕਾਰਾਂ ਦੀ ਤਸਵੀਰ ਹੋਰ ਵੀ ਭਿਆਨਕ ਹੈ।  ਭਾਰਤ  ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਹੋਈ ਹਿੰਸਾ ਪ੍ਰਤੀ ਚੁੱਪੀ ਸਾਧੀ ਰੱਖੀ ਹੈ । ਮਿਡਲ ਈਸਟ ਅਤੇ ਨੌਰਥ ਅਫਰੀਕਾ ਵਿਚ 'ਚੋਂ ਜੋ ਨਾਟਕੀ ਤਬਦੀਲੀਆਂ ਹੋਈਆਂ, ਉਸ ਦੇ ਨਾਲ ਹੀ ਗੁਆਂਢੀ ਮੁਲਕ ਮੀਆਂਮਾਰ ਪ੍ਰਤੀ ਵੀ ਭਾਰਤ ਨੇ ਚੁੱਪ ਵੱਟੀ ਰੱਖੀ। ਸ਼੍ਰੀ ਲੰਕਾ ਵਿਚ ਹੋਈ ਹਿੰਸਾ ਖਿਲਾਫ ਬੋਲਣ ਤੋਂ ਵੀ ਭਾਰਤ ਅਸਮਰੱਥ ਰਿਹਾ ਹੈ। ਇਕੱਲੇ ਛੱਤੀਸਗੜ੍ਹ ਵਿਚ ਹੀ ਮਾਓਵਾਦੀਆਂ ਅਤੇ ਫੌਜ ਦੀ ਲ਼ੜਾਈ ਵਿਚ 3 ਹਜ਼ਾਰ ਤੋਂ ਵੱਧ ਲੋਕ 2005 ਤੱਕ ਮਾਰੇ ਗਏ ਜਦਕਿ 20 ਹਜ਼ਾਰ ਤੋਂ ਵੱਧ ਲੋਕ ਆਂਧਰਾ ਅਤੇ ਉਡੀਸਾ ਵਿਚੋਂ ਹਾਲੇ ਤੱਕ ਲਾਪਤਾ ਨੇ।

ਛਠਮ ਪੀਰ ਬੈਠਾ ਗੁਰ ਭਾਰੀ........... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਸਿੱਖ ਧਰਮ ਦੀ ਸ਼ੁਰੂਆਤ ਸਿਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ 1469 ਵਿਚ ਹੋਣ ਤੋਂ ਹੀ ਮੰਨੀ ਜਾ ਰਹੀ ਹੈ । ਉਨ੍ਹਾਂ ਨੇ ਗੁਰਿਆਈ ਭਾਈ ਲਹਿਣਾ ਜੀ ਨੂੰ ਅੰਗ ਲਗਾ ਕਿ ਅੰਗਦ ਬਣਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿਤੀ ਸੀ । ਅੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਅਮਰੂ ਨੂੰ ਨਿਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ ਆਦਿ ਬਹੁਤ ਸਾਰੇ ਵਰ ਦਿਤੇ ਅਤੇ ਸ੍ਰ਼ੀ ਗੁਰੂ ਅਮਰਦਾਸ ਜੀ ਬਣਾ ਦਿੱਤਾ । ਉਸ ਉਪਰੰਤ ਇਹ ਗੁਰਿਆਈ ਚੌਥੇ ਨਾਨਕ ਸੋਢੀ ਵੰਸ਼ ਦੇ ਸ੍ਰ਼ੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਗਈ । ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ੍ਰ਼ੀ ਗੁਰੂ ਅਰਜਨ ਦੇਵ ਜੀ ਬਣੇ । ਇਹ ਪੰਜੇ ਪਾਤਸ਼ਾਹ ਆਮ ਲੋਕਾਂ ਨੂੰ ਸੱਚੇ ਪਾਤਸ਼ਾਹ ਦਾ ਸਿਮਰਨ ਕਰਨ ਲਈ ਉਪਦੇਸ਼ ਦੇ ਰਹੇ ਸਨ । ਜੋ ਕਿ ਉਸ ਸਮੇਂ ਦੇ ਹਾਕਮਾਂ ਨੂੰ ਪਸੰਦ ਨਹੀਂ ਸੀ ਅਤੇ ਬਾਬੇ ਕਿਆਂ ਅਤੇ ਬਾਬਰ ਕਿਆਂ ਵਿਚਕਾਰ ਵਿਰੋਧ ਵਧ ਰਿਹਾ ਸੀ । ਵਾਰ ਵਾਰ ਸਪੱਸ਼ਟ ਕਰ ਦੇਣ ਦੇ ਬਾਵਜੂਦ ਵਿਰੋਧ ਘਟ ਨਹੀਂ ਰਿਹਾ ਸੀ।
       
ਸ੍ਰ਼ੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਵਿਚੋਂ 1595 ਦੀ 19 ਜਨਵਰੀ ਨੂੰ ਇਕ ਲਾਲ ਗੁਰੂ ਕੀ ਵਡਾਲੀ ਵਿਖੇ ਪੈਦਾ ਹੋਇਆ, ਜਿਸ ਦਾ ਨਾਮ ਹਰਗੋਬਿੰਦ ਰਖਿਆ ਗਿਆ ਅਤੇ ਗੁਰੂ ਪੰਚਮ ਪਾਤਸ਼ਾਹ ਨੇ ਇਸ ਖੁਸ਼ੀ ਵਿਚ ਛੇਹਰਟਾ ਖੂਹ ਲਗਵਾਇਆ ਅਤੇ ਖੁਸ਼ੀ ਮਨਾਈ ਗਈ । ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ;

ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ……… ਲੇਖ / ਰਣਜੀਤ ਸਿੰਘ ਪ੍ਰੀਤ

ਇੱਕ ਵਾਰ ਫਿਰ ਮਲੇਸ਼ੀਆ ਦੀ ਹੀ ਧਰਤੀ ‘ਤੇ 21ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਿਖੇ 24 ਮਈ ਤੋਂ 3 ਜੂਨ ਤੱਕ ਖੇਡਿਆ ਗਿਆ। ਓਲੰਪਿਕ ਖੇਡਾਂ ਦੀ ਤਰਜ਼ ’ਤੇ ਪਹਿਲੀ ਵਾਰੀ ਨੀਲੀ ਪਿੱਚ ਅਤੇ ਪੀਲੀ ਗੇਂਦ ਦੀ ਵਰਤੋਂ ਕੀਤੀ ਗਈ । ਮੇਜ਼ਬਾਨ ਮਲੇਸ਼ੀਆ, ਏਸ਼ੀਆਈ ਚੈਂਪੀਅਨ ਪਾਕਿਸਤਾਨ 2010 ਦੇ ਸਾਂਝੇ ਵਿਜੇਤਾ ਭਾਰਤ-ਦਖਣੀ ਕੋਰੀਆ ਤੋਂ ਇਲਾਵਾ ਬਰਤਾਨੀਆਂ, ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹੋਈਆਂ। ਛੇ ਵਾਰੀ ਸੁਲਤਾਨ ਕੱਪ ਜਿੱਤਣ ਵਾਲਾ ਆਸਟ੍ਰੇਲੀਆ, ਦੋ ਵਾਰ ਜੇਤੂ ਬਣਿਆ । ਜਰਮਨੀ ਇਕ ਵਾਰੀ ਖਿਤਾਬਧਾਰੀ ਨੀਦਰਲੈਂਡ ਅਤੇ ਸਪੇਨ ਵਰਗੇ ਮੁਲਕਾਂ ਨੇ ਟੀਮਾਂ ਹੀ ਨਹੀਂ ਸਨ ਭੇਜੀਆਂ । ਇਸ ਵਾਰੀ ਭਾਰਤ ਕੋਲ ਛੇਵਾਂ ਖਿਤਾਬ ਜਿੱਤ ਕੇ ਆਸਟ੍ਰੇਲੀਆ ਨਾਲ ਬਰਾਬਰ ਮੜਿਕਣ ਦਾ ਸੁਨਹਿਰੀ ਮੌਕਾ ਸੀ। ਪਰ ਭਰਤ ਚੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ। 1983 ਤੋਂ ਸ਼ੁਰੂ ਹੋਇਆ ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ । ਇਹ ਹਾਕੀ ਮੁਕਾਬਲਾ ਭਾਰਤ ਨੇ 5 ਵਾਰੀ (1985, 1991, 1995, 2009, 2010 ) ਜਿੱਤਿਆ ਹੈ। 2008 ਵਿੱਚ ਦੂਜਾ ਅਤੇ 5 ਵਾਰੀ (1983, 2000, 2006, 2007, 2012) ਤੀਜਾ ਸਥਾਨ ਲਿਆ। ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999, 2000, 2003), 6 ਵਾਰੀ ਦੋਇਮ (1983, 1987, 1991, 1994, 2004, 2011) ਅਤੇ 2 ਵਾਰੀ (1985, 2005) ਵਿੱਚ ਤੀਸਰਾ ਸਥਾਨ ਮੱਲਿਆ । ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ 4 ਵਾਰੀ 1999, 2000, 2001, 2005 ਵਿੱਚ ਦੂਜਾ ਅਤੇ 1998, 2004 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਅਰਜਨਟੀਨਾ ਨੇ 2008 ਵਿੱਚ ਅਤੇ ਬਰਤਾਨੀਆ 1994 ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਬਰਤਾਨੀਆਂ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਵੀ ਹਾਸਲ ਕਰਿਆ ਹੈ । ਮਲੇਸ਼ੀਆ ਨੇ 1985, 2007, 2009 ‘ਚ ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ।

ਮਨੁੱਖ, ਧਰਮ ਅਤੇ ਵਿਗਿਆਨ........... ਲੇਖ / ਕੁਲਦੀਪ ਸਿੰਘ ਸਿਰਸਾ

ਜਦੋਂ ਇਕ ਜੰਗਲੀ-ਜਾਨਵਰ ਨੇ ਆਪਣੇ ਅਗਲੇ ਪੈਰਾਂ ਨਾਲ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਇਹੀ ਪੈਰ ਉਸਦੇ ਹੱਥਾਂ ਦੇ ਰੂਪ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਗਏ। ਇਸੇ ਕਿਰਤ ਦੀ ਕਾਰਵਾਈ ਨੇ ਇਸ ਨੂੰ ਪਸ਼ੂ ਜਗਤ ਤੋਂ ਵੱਖ ਕਰ ਦਿੱਤਾ। ਭਾਵ ਜਾਨਵਰ + ਕਿਰਤ = ਮਨੁੱਖ। ਕਿਰਤ ਦੀਆਂ ਕਾਰਵਾਈਆਂ ਨੇ ਇਸ ਮਨੁੱਖ ਦੀ ਚੇਤਨਾ ਦਾ ਵਿਕਾਸ ਕੀਤਾ। ਇਹ ਅੱਗ ਅਤੇ ਪਹੀਏ ਦੀ ਖੋਜ ਕਰਦਾ ਹੋਇਆ ਮੁਢਲੇ ਕਬੀਲਾਈ ਦੌਰ ਤੱਕ ਪਹੁੰਚ ਗਿਆ। ਲੇਕਿਨ ਹਾਲੇ ਤਕ ਇਹ ਕੁਦਰਤੀ ਸ਼ਕਤੀਆਂ ਦਾ ਗੁਲਾਮ ਸੀ। ਉਹਨਾਂ ਤੋਂ ਭੈਅ ਖਾਂਦਾ ਤੇ ਉਹਨਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਇਹ ਕਬੀਲਾਈ ਦੌਰ ਇਸਦੇ ਅੰਦਰੂਨੀ ਕਾਰਨਾਂ ਕਰਕੇ ਗੁਲਾਮਦਾਰੀ ਯੁੱਗ ਵਿੱਚ ਬਦਲ ਗਿਆ। ਜਿੱਥੇ ਗੁਲਾਮ-ਮਾਲਕ ਦੇ ਰਿਸ਼ਤੇ ਵਿੱਚ ਸੰਤੁਲਨ ਬਣਾਉਣ ਲਈ ਜਾਣੇ-ਅਣਜਾਣੇ ਧਰਮ ਪੈਦਾ ਹੋਇਆ। ਕਲਾ ਅਤੇ ਸਾਹਿਤ ਵੀ ਇਸੇ ਦੌਰ ਵਿੱਚ ਪੈਦਾ ਹੋਏ। ਨਵੇਂ ਸੰਦ ਵਿਕਸਤ ਹੋਏ। ਮਨੁੱਖ ਕੁਦਰਤੀ ਸ਼ਕਤੀਆਂ ਉਪਰ ਕਾਬੂ ਪਾਉਣ ਲਈ ਸੰਘਰਸ਼ੀਲ ਰਿਹਾ। ਇਹ ਵਿਕਾਸ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਗੁਲਾਮਦਾਰੀ ਦੀ ਕੁੱਖ ਵਿਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਇਆ। ਹੁਣ ਰਿਸ਼ਤਾ ਗੁਲਾਮ-ਮਾਲਕ ਦਾ ਨਾ ਹੋ ਕਿ ਕਿਸਾਨ-ਜਗੀਰਦਾਰ ਦੇ ਨਵੇਂ ਸਬੰਧ ਪੈਦਾ ਹੋਏ। ਇੱਥੇ ਵੀ ਯਥਾਸਥਿਤੀ ਬਣਾ ਕਿ ਰੱਖਣ ਲਈ ਧਰਮ ਮੌਜੂਦ ਰਿਹਾ। ਇਸ ਸਮੇਂ ਖੇਤੀ-ਸੰਦਾਂ ਨੇ ਵਿਕਾਸ ਕੀਤਾ। ਦੁਨੀਆਂ ਦੇ ਨਕਸ਼ੇ ’ਤੇ ਨਵੇਂ ਸ਼ਹਿਰ ਉਭਰੇ। ਉਦਯੋਗ ਸਥਾਪਿਤ ਹੋਏ। ਉਦਯੋਗਾਂ ਵਿੱਚ ਕਿਰਤ ਦੀ ਮੰਗ ਨੇ ਕਿਸਾਨ-ਜਗੀਰਦਾਰੀ ਦੇ ਸਬੰਧਾਂ ਨੂੰ ਖਤਮ ਕਰਕੇ ਉਜ਼ਰਤੀ ਮਜ਼ਦੂਰ ਅਤੇ ਪੂੰਜੀਪਤੀ ਦੇ ਨਵੇਂ ਰਿਸ਼ਤੇ ਨੂੰ ਜਨਮ ਦਿੱਤਾ। ਜਿਸਨੂੰ ਅਸੀਂ ਪੂੰਜੀਵਾਦੀ ਪ੍ਰਬੰਧ ਕਹਿੰਦੇ ਹਾਂ। ਇਸ ਪ੍ਰਬੰਧ  ਵਿੱਚ ਵਿਗਿਆਨ ਨੇ ਸਿਖਰਾਂ ਨੂੰ ਛੋਹਿਆ । ਹਰ ਪਾਸੇ ਵਿਗਿਆਨ ਦੇ ਜਲਵੇ ਨਜ਼ਰ ਆਉਣ ਲੱਗੇ। ਲੋਕਾਂ ਦੀ ਸੋਚ ਵਿਗਿਆਨਿਕ ਹੋਣ ਲੱਗੀ। ਜਿਹੜਾ ਧਰਮ ਹਮੇਸ਼ਾ ਵਿਗਿਆਨਿਕਾਂ ਦੀ ਬਲੀ ਲੈਂਦਾ ਰਿਹਾ ,ਜਿਉਂਦਾ ਰਹਿਣ ਲਈ ਮਜਬੂਰਨ ਉਸ ਧਰਮ ਨੂੰ  ਵੀ ਵਿਗਿਆਨ ਦੀ ਮੋਹਰ ਦੀ ਜਰੂਰਤ ਪਈ। ਧਾਰਮਿਕ ਲੋਕਾਂ ਨੇ ਆਪਣੇ ਅੰਧ-ਵਿਸ਼ਵਾਸ਼ ਦੀ ਡੋਜ਼ ਵਿਗਿਆਨ ਦੇ ਕੈਪਸੂਲ ਵਿੱਚ ਪਾ ਕਿ ਦੇਣੀ ਸ਼ੁਰੂ ਕਰ ਦਿੱਤੀ। ਜਦ ਵੀ ਵਿਗਿਆਨ ਕੋਈ ਨਵਾਂ ਕਰਿਸ਼ਮਾ ਕਰਦੀ ਹੈ ਤਾਂ ਸਾਰੇ ਧਰਮ ਆਪਣੇ ਗਰੰਥਾਂ ਚੋਂ ਤੁੱਕਾਂ ਲੱਭ ਕਿ ਵਿਗਿਆਨ ਨੂੰ ਬੌਣਾਂ ਦਿਖਾਉਣ ਦੀਆਂ ਨਾ-ਕਾਮਯਾਬ ਕੋਸ਼ਿਸ਼ਾਂ ਕਰਦੇ ਹਨ। ਜਿੱਥੇ ਧਾਰਮਿਕ ਲੋਕ ਧਰਮ ਨੂੰ ਵਿਗਿਆਨ ਦੱਸਦੇ ਨੇ, ਉੱਥੇ ਵਿਗਿਆਨ ਵਾਂਗੂ ਖੁਲ੍ਹੀ ਬਹਿਸ ਤੋਂ ਵੀ ਡਰਦੇ ਨੇ।

ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਲੋੜ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਭਗਤ ਸਿੰਘ ਦਾ ਨਾਂਅ ਜ਼ੁਬਾਨ ’ਤੇ  ਆਉਂਦਿਆਂ ਹੀ ਸਿਰ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦਾ ਹੈ ਅਤੇ ਮਨ ਅੰਦਰ ਕੁੱਝ ਕਰਨ ਦਾ ਜ਼ਜ਼ਬਾ ਉਬਾਲੇ ਮਾਰਨ ਲੱਗ ਜਾਂਦਾ ਹੈ। ਭਗਤ ਸਿੰਘ ਨੌਜਵਾਨ ਪੀੜ੍ਹੀ ਲਈ ਇੱਕ ਆਦਰਸ਼ ਹੈ ਜਿਸਦੇ ਪਾਏ ਪੂਰਨਿਆਂ ’ਤੇ ਚੱਲਣਾ ਤਾਂ ਹਰ ਨੌਜਵਾਨ ਚਾਹੁੰਦਾ ਹੈ ਪਰ ਸਿਆਸਤਦਾਨਾਂ ਦੀਆਂ ਗੰਧਲੀਆਂ ਸਿਆਸਤਾਂ ਦਾ ਸ਼ਿਕਾਰ ਹੋ ਕੇ ਟੁੱਟ ਜਾਂਦਾ ਹੈ।

ਭਗਤ ਸਿੰਘ ਜਿੱਥੇ ਜਵਾਨੀ ਪਹਿਰੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਗਿਆ ਉਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕੋਈ ਜ਼ਜ਼ਬਾਤੀ ਨੌਜਵਾਨ ਨਹੀਂ ਸੀ, ਜੋ ਸਿਰਫ ਕਿਸੇ ਦੇ ਆਖੇ ਲੱਗ ਕੇ ਮੌਤਾਂ ਦੇ ਢੇਰ ਲਗਾ ਦਿੰਦਾ, ਉਸਨੂੰ ਦੇਸ਼ ਭਗਤੀ ਵਿਰਾਸਤ ਵਿੱਚੋਂ ਮਿਲੀ ਸੀ। ਉਹ ਕੋਈ ਅੱਤਵਾਦੀ ਨਹੀਂ ਸੀ ਜੋ ਬੰਬਾਂ ਨਾਲ ਲੋਕਾਂ ਨੂੰ ਉਡਾ ਦਿੰਦਾ, ਉਹ ਬਹੁਤ ਸੂਝਵਾਨ ਅਤੇ ਸੂਖਮ ਬੁੱਧੀ ਦਾ ਮਾਲਕ ਸੀ। ਆਜ਼ਾਦੀ ਉਸਦਾ ਮਕਸਦ ਸੀ, ਉਹ ਮੰਜ਼ਿਲ ਵੱਲ ਕੁੱਦ ਪਿਆ ਸੀ ਗੋਰਿਆਂ ਕੋਲੋਂ ਦੇਸ਼ ਆਜ਼ਾਦ ਕਰਵਾਉਣ ਲਈ। ਪਰ ਉਸ ਨੂੰ ਕੀ ਪਤਾ ਸੀ ਕਿ ਉਸਦੀ ਆਜ਼ਾਦੀ ਦਾ ਮੁੱਲ ਇਥੋਂ ਦੇ ਘੜੰਮ ਚੌਧਰੀਆਂ ਨੇ ਦੇਸ਼ ਦਾ ਬਟਵਾਰਾ ਕਰਕੇ ਹੀ ਉਤਾਰਨਾ ਹੈ। 

ਖਾਲਸਾ ਸਿਰਜਣ ਦੀ ਲੋੜ ਕਿਉਂ ਪਈ .......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਸ਼ੁੱਧਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ਖੁਦਮੁਖਤਾਰ । ਮੈਕਾਲਿਫ ਅਨੁਸਾਰ ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖਾਲਿਸ ਅਰਥਾਤ ਸ਼ੁੱਧਵਿਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿੰਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ, ਅਤੇ ਸਿੱਧੇ ਤੌਰ ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ਖੁਦਮੁਖਤਾਰ ਹੈ। ਖਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ਖਾਲਸੇ ਦਾ ਜ਼ੁਲਮ ਨਾਲ ਵੈਰ ਹੈ। ਖਾਲਸਾ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।

ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ
ਹੰਝੂ ਖਾਲਸੇ ਦੀਆਂ ਅੱਖਾਂ ਵਿਚ ਆ ਜਾਂਦੇ
ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ
ਜਾਨਾਂ ਵਾਰਕੇ ਅਣਖ ਬਚਾ ਜਾਂਦੇ।