Showing posts with label ਹਰਵਿੰਦਰ ਧਾਲੀਵਾਲ. Show all posts
Showing posts with label ਹਰਵਿੰਦਰ ਧਾਲੀਵਾਲ. Show all posts

ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ .......... ਲੇਖ / ਹਰਵਿੰਦਰ ਧਾਲੀਵਾਲ

ਹਾਇਕੂ, ਜਪਾਨ ਦੀ ਕਵਿਤਾ ਦਾ ਇੱਕ ਰੂਪ ਹੈ . ਆਕਾਰ ਵਿੱਚ ਇਹ ਬਹੁਤ ਸੰਖੇਪ ਹੁੰਦਾ ਹੈ . ਹਾਇਕੂ ਜਪਾਨ ਦੀ ਸਭਿੱਅਤਾ ਅਤੇ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ . ਜਪਾਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਸ ਨੇ ਕਦੇ ਹਾਇਕੂ ਨਹੀਂ ਲਿਖਿਆ, ਉਹ ਕਵੀ ਨਹੀਂ ਹੈ . ਕਵਿਤਾ ਦੇ ਇਸ ਖੂਬਸੂਰਤ ਰੂਪ ਦੀ ਰਚਨਾ ਸਭ ਤੋਂ ਪਹਿਲਾਂ ਜਪਾਨ ਦੇ ਬੋਧੀ ਭਿਕਸਖੂਆਂ ਨੇ ਆਰੰਭ ਕੀਤੀ . ਜਦ ਬੋਧੀ ਭਿਕਸਖੂ ਜੰਗਲਾਂ, ਪਹਾੜਾਂ ਆਦਿ ਚੋ ਗੁਜਰਦੇ ਤਾਂ ਕੁਦਰਤ ਦੇ ਰੰਗ ਬਰੰਗੇ ਪਸਾਰੇ ਵਿੱਚ ਅਨੇਕਾਂ ਅਚੰਭੇ ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ . ਉਨਾਂ ਦੀ ਚੇਤਨ ਅਵਸਥਾ, ਕੁਦਰਤ ਦੇ ਇਨਾਂ ਅਚੰਭਿਤ ਕਰਨ ਵਾਲੇ ਨਜਾਰਿਆਂ ਨੂੰ ਕੈਦ ਕਰਨ ਲਈ ਬਿਹਬਲ ਹੋ ਉਠਦੀ . ਸ਼ਾਇਦ ਇਨਾਂ ਅਵੱਸਥਾਵਾਂ ਚੋ ਹੀ ਪਹਿਲੀ ਵਾਰ ਹਾਇਕੂ ਦਾ ਜਨਮ ਹੋਇਆ . ਕੁਝ ਪ੍ਰਮੁੱਖ ਹਾਇਕੂ ਕਵੀਆਂ ਦੇ ਨਾਮ ਹਨ, ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ, ਚੀਯੋ ਨੀ, ਯੋਸਾ ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ ਆਦਿ, ਜਿੰਨਾਂ ਨੇ ਆਪਣੇ ਆਪਣੇ ਕਾਰਜਕਾਲ ਦੌਰਾਨ ਬਿਹਤਰੀਨ ਹਾਇਕੂ ਰਚੇ .