ਆਸਟ੍ਰੇਲੀਆ
ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ
ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ
ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ
ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ
ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ
ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ
ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ
ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ,
ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਜਿੱਥੇ
ਪੰਜਾਬੀਆਂ ਨੇ ਹੋਰ ਕੰਮਾਂ ਤੋਂ ਇਲਾਵਾ ‘ਹਾਕਰ’ ਵਜੋਂ ਘਰਾਂ ਵਿੱਚ ਔਰਤਾਂ ਦੇ ਕੱਪੜੇ,
ਚੂੜੀਆਂ, ਮੇਕਅਪ ਆਦਿ ਦਾ ਸਮਾਨ ਵੇਚਣਾ ਸ਼ੁਰੂ ਕੀਤਾ। ਜਿਸ ਰਾਹੀ ਇਹਨਾਂ ਨੇ ਗੋਰੇ ਲੋਕਾਂ
ਵਿੱਚ ਬਹੁਤ ਇੱਜ਼ਤ ਅਤੇ ਮਾਣ ਹਾਸਲ ਕੀਤਾ, ਓਥੇ ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ
ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ਬਾਅਦ ਵਿੱਚ ਆਸਟ੍ਰੇਲੀਆ ਸਰਕਾਰ ਨੇ ਰਹਿਮ ਦੇ
ਆਧਾਰ ਤੇ ਪੱਕੇ ਕਰ ਦਿੱਤੇ।
ਪੱਤਰਕਾਰਾਂ ਦਾ ਕੀ ਐ ਇਹ ਤਾਂ……… ਲੇਖ / ਖੁਸ਼ਪ੍ਰੀਤ ਸੁਨਾਮ
ਕੁਝ
ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ਗਾਇਕ ਦੇ ਸ਼ੋਅ ਵਿੱਚ ਸ਼ਾਮਲ ਹੋਣਾ
ਸੀ।ਪੱਤਰਕਾਰਾਂ ਨੂੰ ਪ੍ਰੋਗਰਾਮ ਦੀ ਕਵਰੇਜ਼ ਲਈ ਵਿਸੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ।
ਅਸੀ ਤਿੰਨ ਚਾਰ ਜਣੇ ਜੋ ਵੱਖੋ ਵੱਖ ਅਦਾਰਿਆਂ ਲਈ ਸ਼ੌਂਕੀਆ ਤੌਰ ‘ਤੇ ਪੱਤਰਕਾਰੀ ਨਾਲ਼ ਜੁੜੇ
ਹੋਏ ਹਾਂ, ਨੇ ਪ੍ਰੋਗਰਾਮ ਵਾਲੇ ਹਾਲ ਦੇ ਬਾਹਰ ਮਿਲਣਾ ਨਿਯਤ ਕੀਤਾ ਹੋਇਆ ਸੀ। ਦੂਜੇ
ਦੋਸਤਾਂ ਦੇ ਟ੍ਰੈਫਿਕ ਵਿੱਚ ਫਸ ਜਾਣ ਕਾਰਣ ਮੈਂ ਪਹਿਲਾਂ ਪਹੰਚ ਗਿਆ ਅਤੇ ਹਾਲ ਦੇ ਬਾਹਰ
ਬਣੇ ਕੌਰੀਡੋਰ ਵਿੱਚ ੳਹਨਾਂ ਦਾ ਇੰਤਜ਼ਾਰ ਕਰਨ ਲੱਗਾ। ਆਪਣੇ ਮਹਿਬੂਬ ਗਾਇਕ ਨੂੰ ਸੁਨਣ ਲਈ
ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਪਹੰਚ ਰਹੇ ਸਨ। ਉਸੇ ਥਾਂ ‘ਤੇ ਮੇਰੇ ਪਿਛੇ ਦੋ ਸੱਜਣ
ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਪੱਤਰਕਾਰਾਂ ਬਾਰੇ ਸੀ।
ਕਿੳਂਕਿ ਉਹਨਾਂ ਨੂੰ ਮੇਰੇ ਪੱਤਰਕਾਰ ਹੋਣ ਬਾਰ ਪਤਾ ਨਹੀ ਸੀ। ਇਸ ਲਈ ਉਹ ਬੇਝਿਜਕ ਜੋ ਕੇ
ਗੱਲਬਾਤ ਕਰ ਰਹੇ ਸਨ। ਪਹਿਲਾ ਵਿਅਕਤੀ ਬੋਲਿਆ;
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
ਹੁਣ ਸਮਾਂ ਹੈ ਸਮੇਂ ਦੇ ਜਖ਼ਮਾਂ ਤੇ ਮਰ੍ਹਮ ਲਾਉਣ ਦਾ.......... ਲੇਖ / ਤਰਸੇਮ ਬਸ਼ਰ
ਪੰਜਾਬ
ਵੰਡਿਆ ਗਿਆ 1947 ਵਿੱਚ । ਇਹ ਸੱਚ ਜਦੋਂ ਲੋਕਾਂ ਸਾਹਮਣੇ ਆਇਆ ਹੋਵੇਗਾ ਤਾਂ ਖ਼ੁਦ ਉਹਨਾਂ
ਦੀ ਹਸਤੀ ਨੂੰ ਵੀ ਨਹੀਂ ਪਤਾ ਹੋਣਾ ਕਿ ਉਹ ਇਸ ਸੱਚ ਨੂੰ ਕਿਵੇਂ ਜਜ਼ਬ ਕਰੇ । ਬਹੁਤੇ
ਪੰਜਾਬੀਆਂ ਦੇ ਆਪਣੇ ਉਹਨਾਂ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ ਹੋਣੇ ਹੈ, ਆਸਾਂ ਮੁਰਝਾ
ਕੇ ਖਾਕ ਬਣ ਗਈਆਂ ਹੋਣੀਆਂ ਐ ਤੇ ਇਹ ਵਰਤਾਰਾ ਉਹਨਾਂ ਦੀ ਰੂਹ ਨੇ ਸਵੀਕਾਰ ਕਰ ਲਿਆ ਹੋਣੈ
ਪਰ ਪੰਜਾਬ ਵੰਡਿਆ ਗਿਆ । ਇਸ ਸੱਚ ਨੂੰ ਕਬੂਲਣ ਵਾਲਾ ਤੱਤ ਸ਼ਾਂਇਦ ਉਹਨਾਂ ਦੇ ਵਜੂਦ
ਵਿੱਚ ਵੀ ਮੌਜੂਦ ਨਹੀਂ ਹੋਣੈ। ਇਹ ਜ਼ਖਮ ਵਕਤ ਦੇ ਜਿਸਮ ਤੇ ਉੱਭਰ ਆਇਆ ਸੀ ਸ਼ਾਇਦ ।
ਮਾਂ ਜਿਹੇ ਮੁਕੱਦਸ ਸ਼ਬਦ ਨੂੰ ਤਿੰਨ ਰਿਸ਼ਤਿਆਂ ਨਾਲ ਜੋੜਿਆ ਜਾਂਦਾ ਹੈ ਜਨਮ ਦੇਣ ਵਾਲੀ ਮਾਂ, ਜਨਮ ਭੂਮੀ ਤੇ ਮਾਂ ਬੋਲੀ । ਆਦਮੀ ਦੀ ਹਯਾਤੀ ਵਿੱਚ ਪਛਾਣ ਦਾ ਬਾਇਸ ਇਹ ਤਿੰਨੋ ਮਾਵਾਂ ਹੁੰਦੀਆਂ ਹਨ । ਕਿਸੇ ਨਾ ਕਿਸੇ ਮਰਹਲੇ ਤੇ ਜਨਮ ਦੇਣ ਵਾਲੀ ਮਾਂ ਤੇ ਜਨਮ ਭੂਮੀ ਇਨਸਾਨ ਦੀ ਜਿੰਦਗੀ 'ਚੋ ਦੂਰ ਹੋ ਜਾਂਦੀਆਂ ਹਨ ਪਰ ਮਾਂ ਬੋਲੀ ਆਖਰੀ ਸਾਹ ਤੱਕ ਇਨਸਾਨ ਦਾ ਨਾ ਸਿਰਫ ਸਹਾਰਾ ਬਣਦੀ ਹੈ ਬਲਕਿ ਉਸਨੂੰ ਜਿੰਦਗੀ ਦੇ ਮਕਸਦ ਵੱਲ ਵਧਣ ਵਾਸਤੇ ਪਲ ਪਲ ਤੇ ਮੱਦਦ ਕਰਦੀ ਹੈ ਤੇ ਇਸੇ ਪੰਜਾਬੀ ਮਾਂ ਬੋਲੀ ਦਾ 1947 ਵਿੱਚ ਬਟਵਾਰਾ ਹੋ ਗਿਆ ਸੀ । ਇਹ ਸ਼ਾਂਇਦ ਦੁਨੀਆਂ ਦੀ ਵੱਡੀਆਂ ਤਰਾਸਦੀਆਂ ਵਿੱਚੋਂ ਇੱਕ ਸੀ ਤੇ ਇਸ ਤੋਂ ਬਾਅਦ ਵਿਡੰਬਣਾ ਇਹ ਵੀ ਰਹੀ ਕਿ ਰਾਜਨੀਤਿਕ ਕਾਰਨਾਂ ਕਰਕੇ ਲੋਹੇ ਦੀਆਂ ਤਾਰਾਂ ਦੇ ਨਾਲ ਨਾਲ ਨਫਰਤ ਦੀ ਇੱਕ ਦੀਵਾਰ ਵੀ ਖੜ੍ਹੀ ਕਰ ਦਿੱਤੀ ਗਈ । ਕਿਸੇ ਸ਼ਾਂਇਰ ਨੇ ਪੂਰੀ ਤਰਾਸਦੀ ਤੇ ਚੋਟ ਕਰਦਿਆਂ ਬਹੁਤ ਖੂਬ ਲਿਖਿਆ ਹੈ ਕਿ ਪੰਛੀਆਂ , ਹਵਾ, ਧੁੱਪ ਤੇ ਪਾਣੀ ਵੰਡ ਨੂੰ ਨਹੀ ਮੰਨਦੇ ਤੇ ਨਾ ਹੀ ਉਹਨਾਂ ਦੀ ਜਹਿਨੀਅਤ ਤੇ ਇਸ ਵੰਡ ਦਾ ਕੋਈ ਅਸਰ ਹੁੰਦਾ ਹੈ । ਇਹ ਇਨਸਾਨ ਹੀ ਹੈ ਜੋ ਵੰਡਾਂ ਨੂੰ ਨੇਪਰੇ ਚਾੜ੍ਹਦਾ ਹੈ ਤੇ ਇਹ ਇਨਸਾਨ ਹੀ ਹੈ ਜੋ ਇਸ ਦਾ ਤਸੀਹਾ ਝੱਲਦਾ ਹੈ ।

“ਕਾਲੇ ਪੀਲੀਏ” ਦੇ ਸਿਕਾਰ ਅਖੌਤੀ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਬਣਾਇਆ ਬਿਜ਼ਨਸ਼.......... ਲੇਖ / ਮਿੰਟੂ ਖੁਰਮੀ ਹਿੰਮਤਪੁਰਾ
ਪੱਤਰਕਾਰੀ
ਦੇ ਇਤਿਹਾਸ 'ਤੇ ਸਰਸਰੀ ਜਿਹੀ ਨਜ਼ਰ ਵੀ ਮਾਰੀ ਜਾਵੇ ਤਾਂ ਪਤਾ ਚਲਦੈ ਕਿ ਕਿਸੇ ਸਵੱਛ
ਸੋਚ ਨੂੰ ਮੁੱਖ ਰੱਖ ਕੇ ਕੀਤੀ ਪੱਤਰਕਾਰੀ ਯੁੱਗ ਪਲਟਾਊ ਸਾਬਤ ਹੋ ਸਕਦੀ ਹੈ ਪਰ ਜੇਕਰ ਉਸੇ
ਪੱਤਰਕਾਰੀ ਨੂੰ ਜੁਗਾੜ ਲਾਉਣ ਲਈ ਵਰਤਿਆ ਜਾਵੇ ਤਾਂ ਉਹ ਲੋਕਾਂ ਲਈ ਤਾਂ ਘਾਤਕ ਹੋ ਹੀ
ਨਿੱਬੜਦੀ ਹੈ ਸਗੋਂ ਲੋਕਤੰਤਰ ਦਾ ਚੌਥਾ ਥੰਮ੍ਹ ਜਾਣੀ ਜਾਂਦੀ ਪੱਤਰਕਾਰਤਾ ਦੇ ਨੀਂਹ 'ਚ ਵੀ
ਰੇਹੀ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ। ਇਸ ਖੇਤਰ ਵਿੱਚ ਜਿੱਥੇ ਸੁਹਿਰਦ ਸੋਚ ਦੇ ਮਾਲਕ
ਲੋਕਾਂ ਦੀ ਸ਼ਮੂਲੀਅਤ ਪੱਤਰਕਾਰਤਾ ਨੂੰ ਸ਼ਰਮਸ਼ਾਰ ਹੋਣ ਤੋਂ ਬਚਾਉਂਦੀ ਹੈ ਉਥੇ ਕੁਝ
'ਬੇ-ਸੋਚੇ' ਸਿਰਫ਼ ਪੈਸੇ ਦੇ ਪੁੱਤ ਬਣਕੇ ਪੱਤਰਕਾਰੀ ਜਿਹੀ ਪਾਕ ਪਵਿੱਤਰ ਸੇਵਾ ਨਾਲ
ਧ੍ਰੋਹ ਕਮਾਉਂਦੇ ਲੋਕਾਂ ਕਾਰਨ ਇਸ ਕਿੱਤੇ ਨੂੰ ਜਗ੍ਹਾ ਜਗ੍ਹਾ ਸ਼ਰਮਿੰਦਗੀ ਦਾ ਸਾਹਮਣਾ ਵੀ
ਕਰਨਾ ਪੈਂਦਾ ਹੈ। ਇਸ ਮਾਮਲੇ ਨੂੰ ਘੋਖਣ ਲਈ ਆਸੇ ਪਾਸੇ ਨਜ਼ਰ ਮਾਰਨੀ ਸ਼ੁਰੂ ਕੀਤੀ ਤਾਂ
ਇਹ ਤੱਥ ਸਾਹਮਣੇ ਆਏ ਕਿ ਜਿਆਦਾਤਰ ਵੀਰ ਇਸ ਕਿੱਤੇ ਨਾਲ ਉਹ ਜੁੜੇ ਹੋਏ ਹਨ ਜਿਹਨਾਂ ਨੇ
ਜਾਂ ਤਾਂ ਆਪਣੇ ਕਿੱਤੇ ਦਾ 'ਖੁਦ' ਪ੍ਰਚਾਰ ਕਰਨਾ ਹੈ ਜਾਂ ਸਰਕਾਰੇ ਦਰਬਾਰੇ ਧੌਂਸ ਜਮਾਉਣੀ
ਹੁੰਦੀ ਹੈ। ਜਦੋਂਕਿ ਨਿਰਸਵਾਰਥ ਕੰਮ ਕਰਨ ਵਾਲੇ ਵੀਰ ਇਹਨਾਂ ਦੋਵੇਂ ਅਮਲਾਂ ਤੋਂ ਦੂਰ
ਰਹਿੰਦੇ ਹਨ।
ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? ਅਲਫਰੈਡ ਬੇਰਨਹਾਰਡ ਨੋਬਲ.......... ਲੇਖ / ਜੋਗਿੰਦਰ ਬਾਠ ਹੌਲੈਡ

ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਦੇਵਨਾਗਰੀ ਲਿਪੀ ਦੀ ਲੋੜ ਕਿਉਂ ਜਰੂਰੀ.......... ਲੇਖ / ਹਰਪ੍ਰੀਤ ਸਿੰਘ
ਹਰਿਆਣਾ ਵੱਖਰਾ ਸੂਬਾ ਬਨਣ
ਤੋਂ ਪਹਿਲਾ ਪੰਜਾਬ ਦਾ
ਹੀ ਹਿੱਸਾ ਹੁੰਦਾ ਸੀ
ਅਤੇ ਇਸ ਸਮੇਂ ਮੌਜੂਦਾ
ਹਰਿਆਣਾ ਸੂਬੇ ਦੀ ਕੁਲ
ਅਬਾਦੀ ਦਾ 40ਵਾਂ ਹਿੱਸਾ
ਪਾਕਿਸਤਾਨ ਮੂਲ ਦੇ ਉਹਨਾਂ
ਪੰਜਾਬੀਆਂ ਦਾ ਹੈ, ਜਿਨਾਂ
ਦੀ ਮਾਂ ਬੋਲੀ ਪੰਜਾਬੀ
ਸੀ ਭਾਂਵੇ ਉਹ ਕੇਸਾਧਾਰੀ
ਸਿੱਖ ਸਨ ਜਾਂ ਪੰਜਾਬੀ
ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਸਨ। ਇਹ
ਉਹ ਮਨੁੱਖ ਸਨ ਜਿਹੜੇ
1947 ਸਮੇਂ ਆਪਣਾ ਕਾਰੋਬਾਰ, ਹਵੇਲੀਆਂ,
ਮਾਲ-ਅਸਬਾਬ ਉਥੇ ਛੱਡ
ਸਮੇਂ ਦੇ ਹਾਕਮਾਂ ਦੀ
ਮਾਰ ਹੇਠ ਆ ਕੇ,
ਥਾਂ ਪਰ ਥਾਂ ਧੱਕੇ
ਖਾਂਦੇ ਉਹਨਾਂ ਥਾਂਵਾਂ ਨੂੰ
ਜਾ ਆਬਾਦ ਕੀਤਾ ਜਿੱਥੇ
ਖਾਣ ਨੂੰ ਕੁਝ ਵੀ
ਹਾਸਿਲ ਨਹੀ ਸੀ ਹੁੰਦਾ
। ਇਹਨਾਂ ਪਰਿਵਾਰਾਂ
ਨੂੰ ਅੱਜ ਵੀ ਕਈ
ਲੋਕ ਈਰਖਾ ਵੱਸ ਰਫ਼ਿਊਜੀ
ਕਹਿੰਦੇ ਹਨ । ਬਾਬੇ
ਨਾਨਕ ਦੇ ਇਨ੍ਹਾਂ ਪੈਰੋਕਾਰਾਂ
ਨੇ ਬਾਬਾ ਨਾਨਕ ਦੇ
ਹੱਥੀ ਕੀਰਤ ਕਰਨ ਦੇ
ਸਿਧਾਂਤ ਤੇ ਪਹਿਰਾ ਦਿੰਦੇ
ਹੋਏ ਅਣਥੱਕ ਮਿਹਨਤ ਕਰ
ਜਿੱਥੇ ਆਪ ਆਰਥਿਕ ਪੱਖੋਂ
ਮਜਬੂਤ ਹੋਏ ਤੇ ਫਿਰ
ਆਪਣੇ ਆਂਢ-ਗਵਾਂਢ ਨੂੰ
ਮਜ਼ਬੂਤ ਕਰਨ ਵਿਚ ਪੂਰੀ
ਤਨਦੇਹੀ ਵਿਖਾਈ ਓਥੇ ਨਾਲ
ਹੀ ਇਹਨਾਂ ਵਲੋਂ ਸੂਬੇ
ਦੀ ਖੁਸ਼ਹਾਲੀ ਵਿੱਚ ਅਹਿਮ
ਯੋਗਦਾਨ ਪਾਇਆ ਜਾ ਰਿਹਾ
ਹੈ ਪਰ ਅਪਣੀ ਮਾਂ
ਬੋਲੀ ਨੂੰ ਕਾਇਮ ਰਖਣ
ਲਈ ਕੋਈ ਠੋਸ ਉਪਰਾਲਾ
ਨਹੀਂ ਕਰ ਸਕੇ ਕਿਉਂਕਿ
ਪੰਜਾਬੀ ਕਹਾਵਤ ਹੈ : ‘ਪੱਲੇ
ਨਾ ਪੈਣ ਰੋਟੀਆਂ, ਸਭੈ
ਗੱਲਾਂ ਖੋਟੀਆਂ’ । ਪਹਿਲਾਂ
ਆਪਣੀ ਰੋਟੀ ਟੁਕ ਲਈ
ਹੀ ਮਿਹਨਤ ਕਰਦੇ ਰਹੇ
ਅਤੇ ਪੰਜਾਬੀ ਭਾਸ਼ਾ ਦੇ
ਪ੍ਰਚਾਰ-ਪ੍ਰਸਾਰ ਲਈ ਕੋਈ
ਠੋਸ ਉਪਰਾਲਾ ਨਾ ਕਰ
ਸਕੇ।
ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ.......... ਲੇਖ / ਅਮਨਪ੍ਰੀਤ ਸਿੰਘ ਛੀਨਾ
ਬਰਬਾਦੀ ਦੀ ਸੂਚਕ ਹੈ ਸਿਆਸਤਦਾਨਾਂ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਆਪਸੀ ਸਾਂਝ
ਸਦੀਆਂ ਤੋਂ ਅਣਖੀਲੇ ਯੋਧਿਆਂ ਅਤੇ ਸ਼ੂਰਬੀਰਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਗੰਧਲੀ ਸਿਆਸਤ, ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਗ੍ਰਹਿਣ ਲਗਾ ਦਿੱਤਾ ਹੈ। ਅੱਜਕੱਲ੍ਹ ਅਖਬਾਰਾਂ ਵਿੱਚ ਸੁਰਖੀਆਂ 100 ਗ੍ਰਾਮ ਹੈਰੋਇਨ ਜਾਂ ਸਮੈਕ ਜ਼ਬਤ ਕਰਨ ਤੇ ਨਹੀਂ ਬਣਦੀਆਂ ਸਗੋਂ ਘੱਟੋ-ਘੱਟ 100 ਕਿਲੋ ਹੈਰੋਇਨ, ਸਮੈਕ ਜਾਂ ਹੋਰ ਸਨਥੈਟਿਕ ਨਸ਼ਿਆਂ ਦੀ ਬਰਾਮਦਗੀ ਤੇ ਬਣਦੀਆਂ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 100 ਤੋਂ 500 ਕਰੋੜ ਦੇ ਆਸ-ਪਾਸ ਹੁੰਦੀ ਹੈ । ਇਥੇ ਸਵਾਲ ਉੱਠਦਾ ਹੈ ਕਿ ਉਹ ਕੌਣ ਦੇਸ਼-ਧਰੋਹੀ ਲੋਕ ਹਨ ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਉਤਾਰੂ ਹਨ ਅਤੇ ਉਹਨਾਂ ਦਾ ਅਸਲ ਮਕਸਦ ਕੀ ਹੈ ? ਆਉ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਦੇ ਹੱਲ ਲੱਭਣ ਦਾ ਇਕ ਯਤਨ ਕਰੀਏ । ਅੱਜ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਅਤੇ ਕਿੱਥੇ ਵੱਸਦਾ ਹੈ, ਇਸ ਦਾ ਪਤਾ ਹਰ ਪੰਜਾਬੀ ਨੂੰ ਹੈ ਪਰ ਪੰਜਾਬ ਵਿੱਚ ਪਿਛਲੇ ਤੀਹਾਂ ਸਾਲਾਂ ਤੋਂ ‘ਕਾਨੂੰਨ-ਦਾ-ਰਾਜ’ ਨਾ ਹੋ ਬੰਦੇ-ਦਾ-ਰਾਜ’ ਹੋਣ ਕਾਰਨ ਹਰ ‘ਆਮ-ਆਦਮੀ’ ਆਪਣੇ ਹੱਥ ਬਨ੍ਹੀ ਖੜਾ ਪ੍ਰਮਾਤਮਾ ਅੱਗੇ ਦਿਨ-ਰਾਤ ਜਿੱਥੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਦੀ ਅਰਦਾਸ ਕਰਦਾ ਹੈ, ਉੱਥੇ ਹੀ ਪ੍ਰਮਾਤਮਾ ਨੂੰ ਕਹਿੰਦਾ ਹੈ, ਹੇ ਪ੍ਰਮਾਤਮਾ, ਮੇਰੇ ਬੱਚਿਆਂ ਨੂੰ ਕਲਯੁਗ ਦੀ ਇਸ ਕਾਲੀ ਹਨੇਰੀ ਤੋਂ ਬਚਾ ਲਵੀਂ ।

ਪੰਜ ਪੁੱਤਰਾਂ ਦੀ ਮਾਂ ਦਾ ਹਾਲ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’
ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।
ਇਹ ਚਾਰ ਵਾਕ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਨੇ ਸਾਡਾ ਗਿਆਨ-ਪੱਧਰ ਪਰਖਣ ਲਈ ਬਲੈਕ ਬੋਰਡ ਉੱਤੇ ਲਿਖੇ ਸਨ, ਜਿਨ੍ਹਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿੱਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿੱਚ ਲੱਗੀ ਵਿਆਕਰਣ ਦੀ ਪੁਸਤਿਕਾ ਨੂੰ ਅਸੀਂ ਅਣਜਾਣਪੁਣੇ ’ਚ ‘ਵਿਆਹ-ਕਰਣ’ ਹੀ ਬੋਲੀ ਗਏ। ਸੱਤਵੀਂ ਵਿੱਚ ਚੜ੍ਹ ਕੇ ਵੀ ਅਸੀਂ ਪੰਜਾਬੀ ਵਿਆਕਰਣ ਦੀ ਕਿਤਾਬ ਨੂੰ ਉਸ ਵੇਲੇ ਤੱਕ ‘ਐਵੇਂ ਵਾਧੂ’ ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ਨਹੀਂ ਸੀ ਆ ਗਏ। ਧੁਰ ਅੰਦਰੋਂ ਰੂਹ ਨਾਲ ਪੜ੍ਹਾਂਈ ਕਰਾਉਣ ਵਾਲਾ ਇਹ ਸ਼ੁੱਧ ਮਲਵੱਈ ਅਧਿਆਪਕ ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?

ਮਲਾਲਾ ਦੇ ਬਹਾਨੇ-ਆਪਣੇ ਅਫ਼ਸਾਨੇ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’
ਪਾਕਿਸਤਾਨ
ਦੀ ਅਫ਼ਗ਼ਾਨਿਸਤਾਨ ਨਾਲ ਲੱਗਦੀ ਸਰਹੱਦ ਦੇ ਆਸ-ਪਾਸ ‘ਸਵਾਤ ਘਾਟੀ’ ਨਾਂਅ ਦਾ ਇਲਾਕਾ ਹੈ,
ਜਿੱਥੇ ਸੰਵਿਧਾਨ ਦੇ ਪੋਥਿਆਂ ਵਿੱਚ ਲਿਖੇ ਹੋਏ ਜਾਂ ਪਾਰਲੀਮੈਂਟ ਦੇ ਘੜੇ ਹੋਏ ਕਨੂੰਨ
ਨਹੀਂ ਚੱਲਦੇ, ਸਗੋਂ ਉੱਥੇ ਤਾਲਿਬਾਨ ਦੀਆਂ ਸਟੇਟਗੰਨਾਂ ਹੀ ਕਨੂੰਨ ਬਣਾਉਂਦੀਆਂ ਹਨ ਤੇ
ਹਕੂਮਤ ਚਲਾਉਂਦੀਆਂ ਹਨ। ਯਾਦ ਰਹੇ ਕਿ ਇਹ ਉਹੋ ਇਲਾਕਾ ਹੈ, ਜਿੱਥੇ ਸਿੱਖ ਰਾਜ ਵੇਲੇ ਸ੍ਰ:
ਹਰੀ ਸਿੰਘ ਨਲੂਏ ਦੀ ਫ਼ੌਜ ਨਾਲ ਵਾਪਰੀ ਇੱਕ ਘਟਨਾ ਨੂੰ ਲੈ ਕੇ ਪ੍ਰੋ: ਮੋਹਨ ਸਿੰਘ ਨੇ
‘ਦੇਸ ਪਿਆਰ’ ਨਾਂਅ ਦੀ ਕਵਿਤਾ ਲਿਖੀ ਹੋਈ ਹੈ, ਜਿਸ ਵਿੱਚ ਇੱਕ ਬੁੱਢੇ ਅਫ਼ਗ਼ਾਨ ਦੀ
ਦੇਸ਼ਭਗਤੀ ਦਾ ਵਰਨਣ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ, ਜੋ ਸਿੱਖ ਸੈਨਕਾਂ ਹੱਥੋਂ ਅੱਖਾਂ
ਸਾਹਵੇਂ ਆਪਣਾ ਪੁੱਤ ਮਰਦਾ ਤਾਂ ਦੇਖ ਲੈਂਦਾ ਹੈ, ਪਰ ਆਪਣੇ ਹਾਕਮਾਂ ਦੇ ਪਹਾੜੀ ਕਿਲ੍ਹੇ
ਬਾਰੇ ਕੋਈ ਥਹੁ-ਪਤਾ ਨਹੀਂ ਦੱਸਦਾ। ਨਲੂਏ ਸਰਦਾਰ ਦੀਆਂ ਸੰਗੀਨਾਂ ਦਾ ਖੌਫ਼ ਦਿਲੋਂ ਭੁਲਾ
ਕੇ ਉਹ ਲਲਕਾਰਦਾ ਕਹਿੰਦਾ ਹੈ :
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ।
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ।
ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ……… ਲੇਖ / ਗਿਆਨੀ ਸੰਤੋਖ ਸਿੰਘ
ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ। ਸ਼ਬਦ
ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ॥’ ਜਦੋਂ ਅੰਤਰੇ ਵਿਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥” ਤਾਂ
ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ ‘ਊਰਧ’ ਲਫ਼ਜ਼
ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ ‘ਸਾਂ’ ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ। ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ ‘ਆਰਟ’ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ ‘ਊਰਧ’ ਨੂੰ
ਬੋਲਣਾ ਹੈ। ਅਰਥਾਤ ‘ਊ’ ਅਤੇ
‘ਧ’ ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ ‘ਆਰਟ’ ਸ਼ਬਦ
ਵਿਚ ਰ ਬੋਲਣੀ ਹੈ; ਏਥੇ ਵੀ ਰ ਨੂੰ ਉਸ ਰ ਵਾਂਙ ਹੀ ਬੋਲਣਾ ਹੈ। ਹੋਰ
ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ।
ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ। ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ।
ਸਰਦਾਰ ਅਜਮੇਰ ਸਿੰਘ ਵਲੋਂ ਭਗਤ ਸਿੰਘ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕਿਉਂ........... ਲੇਖ / ਮੁਹਿੰਦਰ ਸਿੰਘ ਘੱਗ
ਸਤੰਬਰ 28 1907 ਨੂੰ ਭਗਤ ਸਿੰਘ ਨੇ ਬਾਲਰੂਪ ਵਿਚ ਗੁਲਾਮ ਹਿੰਦੋਸਤਾਨ ਵਿਚ ਪਹਿਲਾ ਸਵਾਸ ਲਿਆ। 23 ਸਾਲ ਦੀ ਛੋਟੀ ਉਮਰੇ ਹੀ ਭਾਰਤ ਦੇਸ਼ ਨੂੰ ਅੰਗਰੇਜ਼ੀ ਸਰਕਾਰ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ, ਜਦੋ ਜਹਿਦ ਕਰਦਾ ਹੋਇਆ ਜਾਮ-ਏ-ਸ਼ਹਾਦਤ ਪੀ ਕੇ ਸਦਾ ਲਈ ਅਮਰ ਹੋ ਗਿਆ। ਅਣਵੰਡੇ ਦੇਸ਼ ਦੇ ਨੌਜਵਾਨਾਂ ਲਈ ਉਹ ਰਾਹ ਦਰਸੇਤਾ ਬਣ ਗਿਆ । ਲੋਕਾਈ ਨੇ ਉਸ ਦੀ ਸੋਚ ਉਸ ਦੀ ਲਗਨ ਉਸਦੀ ਦ੍ਰਿੜਤਾ ਤੋਂ ਮੁਤਾਸਰ ਹੋ ਕੇ ਉਸਨੂੰ ਸ਼ਹੀਦ-ਏ- ਆਜ਼ਮ ਵਜੋਂ ਆਪਣੇ ਮਨਾਂ ਵਿਚ ਵਸਾ ਲਿਆ। 81 ਸਾਲ ਬੀਤਣ ਤੇ ਵੀ ਉਸ ਦੀ ਮਕਬੂਲੀਅਤ ਵਿਚ ਕੋਈ ਫਰਕ ਨਹੀਂ ਪਿਆ। ਸਤੰਬਰ ਵਿਚ ਜਦ ਵੱਡੇ ਪੱਧਰ ਤੇ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਨਜਰ ਟਪਾਰ ਲਈ ਸਰਦਾਰ ਅਜਮੇਰ ਸਿੰਘ ਅਕਤੂਬਰ ਦੇ ਮਹੀਨੇ ਆਪਣੇ ਵਿਚਾਰਾਂ ਦੀ ਕਾਲੀ ਤੌੜੀ ਟੰਗਦਾ ਹੈ, ਧੰਨਵਾਦ।
ਪਹਿਲਾਂ ਅਕਤੂਬਰ 2010 ਨੂੰ ਗੁਰੂ ਕਾਂਸ਼ੀ ਦਮਦਮਾ ਸਾਹਿਬ ਵਿਖੇ ਯੂ. ਜੀ. ਸੀ. ਦੁਆਰਾ ਕਰਵਾਏ ਸੈਮੀਨਾਰ ਵਿਚ ਪਰਚਾ ਪੇਸ਼ ਕਰਕੇ ਸਰਦਾਰ ਅਜਮੇਰ ਸਿੰਘ ਨੇ ਭਗਤ ਸਿੰਘ ਦੀ ਸੋਚ ਅਤੇ ਸ਼ਹਾਦਤ ਨੂੰ ਛੁਟਿਆਉਣ ਦਾ ਯਤਨ ਕੀਤਾ ਅਤੇ ਫੇਰ ਅਕਤੂਬਰ 2012 ਨੁੰ ਸਰਦਾਰ ਅਜਮੇਰ ਸਿੰਘ ਨੇ ਸਿ਼ਕਾਗੋ ਦੇ ਗੁਰਦਵਾਰਾ ਪੈਲਾਟਾਈਨ ਵਿਖੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਹਿਣਾ ਠੀਕ ਨਹੀਂ। ਖਿਆਲਾਤ ਦੀ ਆਜ਼ਾਦੀ ਹਰ ਇਕ ਦਾ ਹੱਕ ਹੈ ਪਰ ਦਲੀਲ ਰਹਿਤ ਵਿਚਾਰ ਸਿਰਫ ਹਸਦ ਜਾਂ ਮਨ ਦੀ ਭੜਾਸ ਹੋ ਨਿਬੜਦਾ ਹੈ।

ਗੁੰਡਿਆਂ-ਬਦਮਾਸ਼ਾਂ, ਨਸ਼ੱਈਆਂ ਨੂੰ ਵਡਿਆਉਂਦੀ ਗਾਇਕੀ ਵਿਰੁੱਧ ਸਖ਼ਤੀ ਦੀ ਲੋੜ......... ਲੇਖ / ਹਰਮੇਲ ਪਰੀਤ
ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਾੜੇ ਗੀਤ ਗਾਏ ਜਾਂਦੇ ਰਹੇ ਹਨ ਤੇ ਓਦੋਂ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਅਸੀਂ ਅੱਜ ਵੀ ਚੁੱਕ ਰਹੀਏ। ਪੁਰਾਣੇ ਜ਼ਮਾਨੇ ਵਿਚ ਗੀਤ ਅੱਜ ਵਾਂਗ ਅਸਰ ਨਹੀਂ ਕਰਦੇ ਸਨ। ਲੋਕ ਇਹ ਵਰਗੀਕਰਨ ਆਸਾਨੀ ਨਾਲ ਕਰ ਸਕਦੇ ਸਨ ਕਿ ਕਿਹੜੇ ਗੀਤ ਟਰੱਕਾਂ ਵਾਲਿਆਂ ਦੇ ਸੁਣਨ ਵਾਲੇ ਹਨ, ਕਿਹੜੇ ਟਿਊਬਵੈੱਲ ’ਤੇ ਅਤੇ ਕਿਹੜੇ ਪਰਵਾਰ ਵਿਚ ਬੈਠਕੇ। ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਢੁੱਕਵੀਂ ਥਾਂ ਸੁਣ ਲੈਂਦੇ ਸਨ। ਯਾਨੀ ਜਿਹੜੇ ਗੀਤ ਬੱਚਿਆਂ ਲਈ ਚੰਗੇ ਨਹੀਂ ਉਹ ਬੱਚਿਆਂ ਤੋਂ ਦੂਰ ਹੀ ਰਹਿੰਦੇ ਸਨ। ਪਰ ਅੱਜ ਟੀ। ਵੀ ਚੈਨਲਾਂ ਦੀ ਆਮਦ ਨਾਲ ਇਹ ਬੰਦਸ਼ ਖਤਮ ਹੋ ਗਈ ਹੈ। ਗੰਦ ਮੰਦ ਸਾਰਾ ਕੁੱਝ ਸਾਡੇ ਬੈੱਡਰੂਮ ਵਿਚ ਘੁਸਪੈਠ ਕਰ ਗਿਆ ਹੈ। ਇਸੇ ਕਰਕੇ ਹੀ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਅੱਜ ਤਿੰਨ ਚਾਰ ਸਾਲਾਂ ਦੇ ਬੱਚੇ ਜਿੰਨ੍ਹਾਂ ਨੂੰ ਇੱਕ ਤੋਂ ਦਸ ਤੱਕ ਗਿਣਤੀ ਭਾਵੇਂ ਨਾ ਆਵੇ ਪਰ ਉਹ ‘ਬਾਜ਼ੀ ਲੈ ਗਿਆ ਬਠਿੰਡੇ ਵਾਲਾ ਗੱਭਰੂ’,
‘ਮੁੰਡਾ ਸੱਜਰੇ ਮੱਖਣ ਦਾ ਪੇੜਾ- ਮੈਨੂੰ ਕਹਿੰਦਾ ਖੰਡ ਦੀ ਪੁੜੀ’ ਜ਼ਰੂਰ ਗਾ ਰਹੇ ਹਨ। ਮੁੰਡਿਆਂ ਵਿਚ ਲੜਨ ਮਰਨ ਦੀ ਬਿਰਤੀ ਸਿਰ ਚੁੱਕ ਰਹੀ ਹੈ। ਰਾਹ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਵਾ ਵਧ ਰਹੀਆਂ ਹਨ। ਫ਼ਰੀਦਕੋਟ ਦਾ ਬਹੁਚਰਚਿਤ ਸ਼ਰੁਤੀ ਕਾਂਡ ਤੇ ਅਜਿਹੇ ਹੋਰ ਅਨੇਕਾਂ ਕਾਂਡ ਜਿੰਨ੍ਹਾਂ ਦੀ ਚਰਚਾ ਨਹੀਂ ਹੁੰਦੀ ਵਾਪਰ ਰਹੇ ਹਨ। ਕਿਉਂ ਕਿ ਸਾਡੀ ਗਾਇਕੀ ਦਾ ਬਹੁਤ ਹਿੱਸਾ ਸਵੇਰ ਤੋਂ ਸ਼ਾਮ ਤੱਕ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ, ਵੱਢ ਸੁਟਣ, ਟੱਲੀ ਰਹਿਣ ਦਾ ਪਾਠ ਹੀ ਪੜ੍ਹਾ ਰਿਹਾ ਹੈ। ਇਕ ਗਾਇਕ ਗਾ ਰਿਹਾ ਹੈ,
‘ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ’। ਕੋਈ ਕੁੜੀਆਂ ਦੇ ਲੱਕ ਮਿਣਦਾ ਹੈ ਤੇ ਕੋਈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ‘ਡੰਗ ਸਾਰਨ’ ਲਈ ਦਾਅਵਤ ਦੇ ਰਿਹਾ ਹੈ। ਇਕ ਬੀਬੀ ਕੈਲੀ ਸਿੰਘ ਨੇ ਤਾਂ ਸਾਰਿਆਂ ਨੂੰ ਮਾਤ ਪਾ ਛੱਡੀ ਹੈ। ਇਕ ਹੋਰ ਬੀਬੀ ਗੁੰਡਾਗਦਰਦੀ ’ਤੇ ਉਤਾਰੂ ਹੈ ਤੇ ‘ਜੀਪ ਵਿਚ ਪੰਜ ਸੱਤ ਤਲਵਾਰਾਂ’ ਲੈ ਕੇ ਘੁੰਮਦੀ ਹੈ। ਉਹਦੀ ਪਰਵਾਰਕ ਗਾਇਕੀ ਦਾ ਇਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਗਾਇਕੀ ਵਪਾਰ ਬਣ ਗਈ ਹੈ, ਪਰ ਵਪਾਰ ਦੇ ਵੀ ਕੁੱਝ ਕਾਇਦੇ ਕਾਨੂੰਨ, ਦੀਨ ਈਮਾਨ ਹੁੰਦਾ ਹੈ- ਗਾਇਕੀ ਦੇ ਵਪਾਰੀਆਂ ਦਾ ਉਹ ਵੀ ਨਹੀਂ ਦਿਸਦਾ।
Subscribe to:
Posts (Atom)