ਨਾਨਕੇ......... ਲੇਖ / ਪਰਮਜੀਤ ਗਰੇਵਾਲ

ਅਸੀਂ ਨਾਨਕੇ ਜਾਵਾਂਗੇ, ਨਾਨੀ ਨੂੰ ਸਤਾਵਾਂਗੇ
ਮਾਲ ਪੂੜੇ ਖਾਵਾਂਗੇ, ਹੱਸਦੇ-ਨੱਚਦੇ ਘਰ ਨੂੰ ਆਵਾਂਗੇ ।

ਨਾਨਕਾ' ਸ਼ਬਦ ਬੜਾ ਪਿਆਰਾ ਸ਼ਬਦ ਹੈ । ਹਰ ਬਚਪਨ ਨਾਲ ਇਹ ਸ਼ਬਦ ਜੁੜਿਆ ਹੋਇਆ ਹੈ ਜਾਂ ਇਉਂ ਕਹਿ ਲਈਏ ਕਿ ਬਚਪਨ ਬਨਾਮ ਨਾਨਕਾ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ । ਅੱਜ ਤੋਂ ਲਗਭੱਗ ਇੱਕ ਦਹਾਕਾ ਪਹਿਲਾਂ ਤੱਕ ਬਚਪਨ ਦਾ ਸਬੰਧ ਨਾਨਕਿਆਂ ਨਾਲ ਹੀ ਰਿਹਾ । ਨਾਨਕਾ ਜਾਣਿ ਨਾਨਾ-ਨਾਨੀ ਦਾ ਘਰ ।

ਜਦੋਂ ਮਨੁੱਖ ਅਜੇ ਪਦਾਰਥਕ ਦੌੜਾਂ, ਤਰੱਕੀਆਂ, ਭੱਜ-ਨੱਠ ਵਿੱਚ ਨਹੀਂ ਸੀ ਪਿਆ, ਉਦੋਂ ਤੱਕ ਇਸ ਸ਼ਬਦ ਦਾ, ਇਸਦੀ ਅਹਿਮੀਅਤ ਦਾ, ਇਸ ਨਾਲ ਜੁੜੇ ਪਾਤਰਾਂ ਦਾ ਸੰਬੰਧ ਮਾਖਿਓ ਮਿੱਠਾ ਰਿਹਾ । ਪਰ ਜਿਉਂ-ਜਿਉਂ ਮਨੁੱਖ ਪਦਾਰਥਕ ਤੌਰ ਤੇ ਤਰੱਕੀ ਕਰਦਾ ਗਿਆ, ਵਿਗਿਆਨਕ ਕਾਢਾਂ ਉਸਦੀਆਂ ਲੋੜਾਂ ਬਣਦੀਆਂ ਗਈਆਂ । ਉਹ ਘਰ ਜਿਹੜੇ ਪਹਿਲਾਂ ਰੇਡਿਉ ਤੱਕ ਸਬੰਧਿਤ ਸਨ, ਸਾਰਾ ਟੱਬਰ ਬਹਿਕੇ ਰੇਡੀਓ ਸੁਣਦਾ ਸੀ । ਕਦੇ ਭੈਣਾਂ ਦਾ ਪ੍ਰੋਗਰਾਮ, ਕਦੇ ਦਿਹਾਤੀ ਪ੍ਰੋਗਰਾਮ ਜਾਂ ਫ਼ਿਰ ਧੀਮੀ ਗਤੀ ਦੇ ਸਮਾਚਾਰ । ਹਾਂ ! ਸੱਚ ਧੀਮੀ ਗਤੀ ਦੇ ਸਮਾਚਾਰਾਂ ਤੋਂ ਜ਼ਿੰਦਗੀ ਦੀ ਸਹਿਜ ਚਾਲ ਦਾ ਵੀ ਪਤਾ ਲਗਦਾ ਸੀ । ਫ਼ਿਰ ਵਾਰੀ ਆਈ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ……… ਲੇਖ / ਹਰਮੰਦਰ ਕੰਗ

ਬੱਸ ਰਾਹੀ ਬਠਿੰਡੇ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਜਾਣਾਂ ਹੋਵੇ ਤਾਂ ਮੋਗੇ ਜਾਂਣ ਦੀ ਲੋੜ ਨਹੀਂ ਪੈਂਦੀ।ਬਠਿੰਡੇ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਤੱਕ ਦਾ 186 ਕਿਲੋਮੀਟਰ ਲੰਬਾ ਸਫਰ ਬੱਸ ਤਕਰੀਬਨ ਚਾਰ ਕੁ ਘੰਟਿਆਂ ਵਿੱਚ ਹੀ ਪੂਰਾ ਕਰ ਲੈਂਦੀ ਹੈ।ਬਠਿੰਡੇ ਤੋਂ ਹਰ ਰੋਜ ਸਵੇਰੇ ਸਾਢੇ ਤਿੰਨ ਵਜੇ ਚੱਲਣ ਵਾਲੀ ਇਹ ਪਹਿਲੀ ਬੱਸ ਹੈ।ਨੌਕਰੀਪੇਸ਼ਾ ਜਾਂ ਹੋਰ ਕੰਮਾਕਾਰਾਂ ਤੇ ਜਾਂਣ ਵਾਲੇ ਲੋਕ ਇਸੇ ਬੱਸ ਵਿੱਚ ਚੜ੍ਹਨ ਨੂੰ ਤਰਜੀਹ ਦਿੰਦੇ ਹਨ ਤਾਂ ਕਿ ਸਮੇਂ ਸਿਰ ਕੰਮ ਕਾਰ ਨਿਪਟਾ ਕੇ ਸ਼ਾਂਮ ਨੂੰ ਵਾਪਸ ਘਰ ਮੁੜਿਆ ਜਾ ਸਕੇ।ਇਸੇ ਕਰਕੇ ਬੱਸ ਵਿੱਚ ਬਹੁਤੀਆਂ ਸਵਾਰੀਆਂ ਖੜ ਕੇ ਵੀ ਸਫਰ ਕਰਨ ਨੂੰ ਤਿਆਰ ਹਨ ਪਰ ਸਭ ਦੀ ਨਿਗ੍ਹਾ ਕਿਸੇ ਨਾ ਕਿਸੇ ਸੀਟ ਤੇ ਜਰੂਰ ਹੁੰਦੀ ਹੈ ਕਿ ਕਦ ਕਿਸੇ ਸ਼ਹਿਰ ਗਰਾਂ ਕੋਈ ਸਵਾਰੀ ਉੱਤਰੇ ਅਤੇ ਸਾਨੂੰ ਸੀਟ ਮਿਲੇ। 

ਕਬੱਡੀ ਅਤੇ ਟੀਕਾ ਕਲਚਰ……… ਲੇਖ / ਰਾਜ ਖੱਖ

ਪੱਟ ਦੇਖਕੇ ਮਾਂ ਨੂੰ ਪੁੱਤ ਕਹਿੰਦਾ
ਮਾਂ, ਲੋਕੀ ਮੈਨੂੰ ਪਹਿਲਵਾਨ ਕਹਿੰਦੇ।
ਪਤਾ ਲੱਗਦਾ ਵਿੱਚ ਮੈਦਾਨਾ ਦੇ
ਜਦੋਂ ਜੱਫੇ ਬੇਗਾਨਿਆਂ ਦੇ ਨਾਲ ਪੈਂਦੇ।

ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਸਰਦੀ ਦੀ ਰੁੱਤ ਹੈ। ਪਿੰਡ ਦੇ ਲੋਕ ਕਣਕ ਦੀ ਬਿਜਾਈ ਕਰਕੇ ਵਿਹਲੇ ਹਨ। ਇੰਨਾ ਵਿਹਲੇ ਦਿਨਾਂ ਵਿੱਚ ਤਿੰਨ ਚੀਜ਼ਾਂ ਉਹਨਾਂ ਦਾ ਮਨੋਰੰਜਨ ਕਰ ਰਹੀਆਂ ਹਨ, ਪਹਿਲਾ ਵਿਆਹ-ਸ਼ਾਦੀਆਂ, ਦੂਜਾ ਵਿਧਾਨ ਸਭਾ ਦੀਆਂ ਵੋਟਾਂ ਤੇ ਤੀਜਾ ਮਾਂ-ਖੇਡ ਕਬੱਡੀ ਦੇ ਟੂਰਨਾਮੈਂਟ।

ਜਿਹੜੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਹੈ ਅਜੋਕੀ ਕਬੱਡੀ ਬਾਰੇ, ਅਜੋਕੀ ਕਬੱਡੀ ਮੈਂ ਇਸ ਕਰਕੇ ਕਿਹਾ ਕਿਉਂਕਿ ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ, ਤਿਵੇਂ-ਤਿਵੇਂ ਕਬੱਡੀ ਵੀ ਤਰੱਕੀ ਕਰ ਗਈ ਹੈ। ਕੌਡੀਆਂ ਦੀ ਕਬੱਡੀ ਕਰੋੜਾਂ ਦੀ ਹੋ ਗਈ ਹੈ। ਕਬੱਡੀ ਦੇ ਵਰਲਡ ਕੱਪ ਹੋਣ ਲੱਗ ਪਏ ਹਨ। ਕਿਸੇ ਵਕਤ ਬਲਦਾਂ-ਰੇਹੜੀਆਂ ਜਾਂ ਸਾਈਕਲਾਂ ਤੇ ਮੈਚ ਖੇਡਣ ਜਾਣ ਵਾਲੇ ਖਿਡਾਰੀ ਅੱਜ ਕਾਰਾਂ ਜਾਂ ਹਵਾਈ ਜਹਾਜ਼ਾਂ ਤੇ ਚੜ੍ਹਕੇ ਮੈਚ ਖੇਡਣ ਜਾਂਦੇ ਹਨ। ਖਿਡਾਰੀਆਂ ਦੀ ਦਿੱਖ ਵੀ ਪੁਰਾਣੇ ਖਿਡਾਰੀਆਂ ਦੇ ਮੁਕਾਬਲੇ ਸੋਹਣੀ ਹੋ ਗਈ ਹੈ।

ਅੰਕਲ ਅੰਟੀ ਨੇ ਮਾਰ ’ਤੇ ਚਾਚੇ ਤਾਏ ਭੂਆ ਫੁੱਫੜ........ਲੇਖ / ਨਿਸ਼ਾਨ ਸਿੰਘ ਰਾਠੌਰ

ਮੇਰੇ ਇਸ ਲੇਖ ਦਾ ਸਿਰਲੇਖ ਪੜ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਆਦਮੀ-ਔਰਤ ਨੇ ਮਿਲ ਕੁਝ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ ਪਰ ਅਜਿਹੀ ਗੱਲ ਨਹੀਂ ਹੈ। ਅਸਲ ਵਿਚ ਇਸ ਲੇਖ ਦਾ ਮੁੱਖ ਮਨੋਰਥ ਇਹ ਹੈ ਕਿ ਅੰਗ੍ਰੇਜ਼ੀ ਕਲਚਰ ਦਾ ਭਾਰਤੀ ਅਤੇ ਖਾਸਕਰ ਪੰਜਾਬੀ ਸੰਸਕ੍ਰਿਤੀ ਤੇ ਇਤਨਾਂ ਜਿਆਦਾ ਅਤੇ ਗਹਿਰਾ ਪ੍ਰਭਾਵ ਪਿਆ ਹੈ ਕਿ ਮੈਨੂੰ ਇਹ ਗੱਲ ਕਹਿਣ ਲਈ ਮਜ਼ਬੂਰ ਹੋਣਾ ਪਿਆ ਹੈ ਕਿ ਪੱਛਮੀ ਸਮਾਜ ਦੇ ਅੰਕਲ-ਅੰਟੀ ਸ਼ਬਦ ਨੇ ਭਾਰਤੀ ਰਿਸ਼ਤਿਆਂ ਦੇ ਮੋਹ ਭਿੱਜੇ ਸ਼ਬਦਾਂ ਚਾਚੇ, ਤਾਏ, ਭੂਆ ਅਤੇ ਫੁੱਫੜ ਦਾ ਕਤਲ ਕਰ ਦਿੱਤਾ ਹੈ।

ਵਿਅੰਗ ਲੱਗਣ ਵਾਲੇ ਇਸ ਗੰਭੀਰ ਵਿਸ਼ੇ ਬਾਰੇ ਆਪਣੇ ਸੂਝਵਾਨ ਪਾਠਕਾਂ ਨਾਲ ਚਰਚਾ ਕਰਨ ਬਾਰੇ ਮੈਨੂੰ ਕਿਸੇ ਪੰਜਾਬੀ ਹਿਤੈਸ਼ੀ ‘ਵਿਦਵਾਨ’ ਜਾਂ ਲਾਊਡ ਸਪੀਕਰਾਂ ਵਿਚ ਉੱਚੀ ਉੱਚੀ ਰੌਲਾ ਪਾ ਕੇ ਪੰਜਾਬੀ ਮਾਂ ਬੋਲੀ ਦੀ ‘ਸੇਵਾ’ ਕਰਨ ਵਾਲੇ ਕਿਸੇ ਲੀਡਰ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਸ਼ਾਹੀ-ਅਨਪੜ੍ਹ ਤਾਈ ਨਿਹਾਲ ਕੌਰ, ਜਿਹੜੀ ਹੁਣ ਤਾਈ ਤੋਂ ‘ਅੰਟੀ’ ਬਨਣ ਦਾ ਸੰਤਾਪ ਅਕਸਰ ਹੀ ਭੋਗਦੀ ਰਹਿੰਦੀ ਹੈ,  ਨੇ ਇਸ ਸਮੱਸਿਆ ਬਾਰੇ ਲਿਖਣ ਲਈ ਮੈਨੂੰ ਸੁਚੇਤ ਕੀਤਾ ਹੈ। ਜਿਸੇ ਦੇ ਸਿੱਟੇ ਵੱਜੋਂ ਇਹ ਲੇਖ ਆਪ ਸੂਝਵਾਨ ਪਾਠਕਾਂ ਦੇ ਸਾਹਮਣੇ ਹਾਜ਼ਰ ਹੈ।

ਵੱਧ ਰਹੇ ਨਜਾਇਜ਼ ਸੰਬੰਧ - ਸੱਭਿਅਕ ਸਮਾਜ ਦੇ ਮੱਥੇ ’ਤੇ ਕਲੰਕ........ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਜਦੋਂ ਕਿਸੇ ਵਿਆਹੇ ਮਰਦ ਜਾਂ ਔਰਤ ਦੇ ਕਿਸੇ ਹੋਰ ਵਿਆਹੇ ਜਾਂ ਕੁਆਰੇ ਮਰਦ ਜਾਂ ਔਰਤ ਨਾਲ ਸੰਬੰਧ ਬਣ ਜਾਣ ਤਾਂ ਇਨ੍ਹਾਂ ਸੰਬੰਧਾਂ ਨੂੰ ਨਜਾਇਜ਼ ਸੰਬੰਧ ਕਹਿੰਦੇ ਹਨ। ਦੋ ਕੁਆਰੇ ਜੋੜਿਆਂ ਵਿੱਚ ਬਣੇ ਸੰਬੰਧਾਂ ਨੂੰ ਪ੍ਰੇਮ ਸੰਬੰਧ ਤਾਂ ਕਹਿ ਸਕਦੇ ਹਾਂ ਪਰ ਨਜਾਇਜ਼ ਸੰਬੰਧ ਨਹੀਂ। ਨਜਾਇਜ਼ ਸੰਬੰਧ ਬਣਾਉਣ ਲਈ ਇੱਕ ਧਿਰ ਦਾ ਵਿਆਹਿਆ ਹੋਣਾ ਜਰੂਰੀ ਹੈ। ਪੇਸ਼ੇਵਰ ਔਰਤਾਂ ਜਾਂ ਕੁੜੀਆਂ ਕੋਲ ਕੋਠਿਆਂ ਵਿੱਚ ਜਾ ਕੇ ਸਬੰਧ ਬਣਾਉਣੇ ਤਾਂ ਸਿਰਫ ਇੱਕ ਸੁਆਦ ਤੱਕ ਸੀਮਤ ਹੁੰਦਾ ਹੈ। ਜਦੋਂ ਕਿ ਨਜਾਇਜ਼ ਸੰਬੰਧਾਂ ਵਿੱਚ ਇੱਕ-ਦੂਜੇ ਪ੍ਰਤੀ ਖਿੱਚ ਜਾਂ ਮਤਲਬ ਦੀ ਭਾਵਨਾ ਹੁੰਦੀ ਹੈ।
ਸਾਡੇ ਸਮਾਜ ਵਿੱਚ ਨਜਾਇਜ਼ ਸੰਬੰਧ ਕਿਸੇ ਵੀ ਉਮਰ ਵਿੱਚ ਕਿਸੇ ਵੀ ਰਿਸ਼ਤੇ ਨਾਲ, ਕਿਸੇ ਸਮੇਂ, ਕਿਸੇ ਵਿਚਕਾਰ ਪੈਦਾ ਹੋ ਸਕਦੇ ਹਨ। ਨਜਾਇਜ਼ ਸੰਬੰਧ ਆਪਣੇ ਕਿਸੇ ਪ੍ਰੇਮੀ ਨਾਲ, ਜਾਂ ਪ੍ਰੇਮਿਕਾ ਨਾਲ ਹੋਣ ਤਾਂ ਆਮ ਹੈ ਪਰ ਸਮਾਜਿਕ ਰਿਸ਼ਤਿਆਂ ਵਿੱਚ ਪੈਦਾ ਹੋਏ ਨਜਾਇਜ਼ ਸੰਬੰਧ ਬਣਦਿਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ, ਪਰ ਇਨ੍ਹਾਂ ਸੰਬੰਧਾਂ ਦੇ ਜੱਗ ਜ਼ਾਹਿਰ ਹੋਣ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਹੈ।

ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ.......... ਲੇਖ / ਰਣਜੀਤ ਸਿੰਘ ਪ੍ਰੀਤ

ਲੰਡਨ ਓਲੰਪਿਕ-2012 ਲਈ ਹੁਣ ਤੱਕ ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾ ਹੈ । ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ, ਪਰ ਉਸ ਵੱਲੋਂ ਕੁਆਲੀਫਾਈ ਗੇੜ ਰਾਹੀਂ ਪ੍ਰਵੇਸ਼ ਪਾਉਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸਿੱਧਾ ਦਾਖ਼ਲਾ ਮਿਲ ਗਿਆ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ ਅਤੇ 3 ਪੁਰਸ਼ ਟੀਮਾਂ ਜੇਤੂ ਰਹਿ ਕਿ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਗੇੜ ਭਾਰਤ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ ਖੇਡਿਆ ਜਾਣਾ ਹੈ । ਜਿਸ ਵਿੱਚ ਵਿਸ਼ਵ ਹਾਕੀ ਰੈਕਿੰਗ 'ਚ 10ਵੇਂ ਸਥਾਨ ਦੀ ਭਾਰਤੀ ਟੀਮ ਨੇ ਕੈਨੇਡਾ, ਫਰਾਂਸ, ਪੋਲੈਂਡ, ਸਿੰਗਾਪੁਰ ਅਤੇ ਇਟਲੀ ਨਾਲ ਖੇਡਦਿਆਂ, ਪੁਰਸ਼ ਵਰਗ ਵਿੱਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਇਸ ਓਲੰਪਿਕ ਕੁਆਫ਼ਾਇਰ ਮੁਕਾਬਲੇ ਵਿੱਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ 'ਚ 3-3 ਦੀ ਬਰਾਬਰੀ ਤੇ ਰੋਕਿਆ, ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ । ਓਲੰਪਿਕ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਿਲਾ ਵਰਗ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ, ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।

ਇਓਂ ਹੋਈ ਪੋਲੀਓ ਵੈਕਸੀਨ ਦੀ ਖ਼ੋਜ……… ਲੇਖ / ਰਣਜੀਤ ਸਿੰਘ ਪ੍ਰੀਤ

ਪੋਲੀਓ ਜਿਸ ਨੂੰ ਲਕਵਾ,ਅਧਰੰਗ ਵਰਗੇ ਨਾਵਾਂ ਨਾਲ ਵੀ ਵੱਖ ਵੱਖ ਲੋਕਾਂ ਦੁਆਰਾ ਪੁਕਾਰਿਆ ਜਾਂਦਾ ਹੈ, ਇੱਕ ਬਹੁਤ ਹੀ ਨਾ-ਮੁਰਾਦ ਅਤੇ ਖ਼ਤਰਨਾਕ ਬਿਮਾਰੀ ਹੈ । ਜੋ ਇੱਕ ਵਾਰ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਨੂੰ ਜੋ ਵੀ ਨੁਕਸਾਨ ਹੋ ਗਿਆ । ਉਸ ਦੀ ਉਮਰ ਭਰ ਲਈ ਭਰਪਾਈ ਨਹੀਂ ਹੋ ਸਕਦੀ। ਪਹਿਲੋਂ ਪਹਿਲ ਲੋਕ ਇਸ ਨੂੰ “ਬੱਸ ਜੀ ਕਿਸਮਤ ਦੀ ਗੱਲ ਐ ।” ਕਹਿਕੇ ਸਬਰ ਦੇ ਘੁੱਟ ਭਰ ਲਿਆ ਕਰਦੇ ਸਨ । ਕੋਈ ਇਲਾਜ ਵੀ ਨਹੀਂ ਸੀ । ਪਰ ਅੱਜ ਇਸ ਦੇ ਬਚਾਅ ਲਈ ਦੁਆਈਆਂ ਦੀ ਖ਼ੋਜ ਹੋ ਚੁੱਕੀ ਹੈ। ਜੋ ਲੋਕ ਲਾ-ਪ੍ਰਵਾਹੀ ਵਜੋਂ ਅਜਿਹੀ ਦੁਆਈ ਜਾਂ ਵੈਕਸੀਨ ਦੀ ਸਮੇਂ ਸਿਰ ਸਹੀ ਵਰਤੋਂ ਨਹੀਂ ਕਰਦੇ, ਉਹਨਾਂ ਲਈ ਖ਼ਤਰਾ ਦਰ-ਪੇਸ਼ ਰਹਿੰਦਾ ਹੈ । ਇਹ ਦੁਆਈ ਨਵ-ਜਨਮੇ ਬੱਚੇ ਤੋਂ ਲੈ ਕੇ 5-6 ਸਾਲ ਦੀ ਉਮਰ ਤੱਕ ਪਿਲਾਉਣ ਨਾਲ ਕੋਈ ਨੁਕਸਾਨ ਹੋਣ ਦਾ ਖ਼ਤਰਾ ਲਗਪਗ ਖ਼ਤਮ ਹੀ ਹੋ ਜਾਂਦਾ ਹੈ । ਇਸ ਲਈ ਹੁਣ ਕਿਸਮਤ ਦਾ ਕਸੂਰ ਨਾ ਹੋ ਕਿ ਮਾਪਿਆਂ ਦਾ ਕਸੂਰ ਬਣ ਗਿਆ ਹੈ।

ਸਾਹਿਤਕ ਪੱਤਰਕਾਰੀ ਦੇ ਨੈਣ-ਨਕਸ਼........ ਲੇਖ / ਸ਼ਾਮ ਸਿੰਘ ਅੰਗ-ਸੰਗ

ਪੱਤਰਕਾਰੀ ਦੇ ਖੇਤਰ ਵਿੱਚ ਸਾਹਿਤਕ ਪੱਤਰਕਾਰੀ ਭਾਵੇਂ ਬਹੁਤੀ ਥਾਂ ਨਹੀਂ ਮੱਲ ਜਾਂ ਬਣਾ ਸਕੀ, ਫੇਰ ਵੀ ਇਸ ਦੇ ਵੱਖਰੇ ਮੁਹਾਂਦਰੇ ਦੀ ਪਛਾਣ ਨੂੰ ਅੱਖੋਂ ਓਹਲੇ ਕਰਨਾ ਆਸਾਨ ਨਹੀਂ। ਇਸ ਦੇ ਮੁਹਾਂਦਰੇ ਦੇ ਨੈਣ-ਨਕਸ਼ ਸਿਰਜਣ / ਘੜਨ ਵਾਲਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦਾ ਰੁਝਾਨ ਵੱਖਰੀ ਕਿਸਮ ਦੀ ਵਿਧਾ ਨੂੰ ਜਨਮ ਦੇ ਰਿਹਾ ਹੈ ਅਤੇ ਨਵੇਂ ਅੰਦਾਜ਼ ਵਾਲੀ ਭਾਸ਼ਾ ਨੂੰ ਵੀ। ਪਹਿਲਾਂ-ਪਹਿਲ ਅਜਿਹੇ ਰੁਝਾਨ ਨਾਲ ਤੁਰਨ ਵਾਲੇ ਬਹੁਤੇ ਨਹੀਂ ਹੁੰਦੇ, ਪਰ ਆਲੋਚਨਾ ਕਰਨ ਵਾਲਿਆਂ ਦੀ ਘਾਟ ਨਹੀਂ ਹੁੰਦੀ। ਹੌਲੀ-ਹੌਲੀ ਜਦੋਂ ਇਸ ਰੁਝਾਨ ਨਾਲ ਲਿਖੀਆਂ ਰਚਨਾਵਾਂ ਚੋਂ ਸੁਹਜ-ਸੁਆਦ ਆਉਣ ਲੱਗ ਪੈਂਦਾ ਹੈ ਤਾਂ ਉਨ੍ਹਾਂ ਦਾ ਨਿੰਦਾ-ਪਾਠ ਬੋਲਣ ਜੋਗਾ ਨਹੀਂ ਰਹਿੰਦਾ। ਭਾਸ਼ਾ ਦੀ ਵਰਤੋਂ ਚ ਚਾਲੂ ਵਿਆਕਰਣ ਨਾ ਮਿਲਣ ਕਰ ਕੇ ਨਵੇਂ ਅੰਦਾਜ਼ ਦੇ ਪ੍ਰਭਾਵ ਦਾ ਜਾਦੂ ਆਪਣੇ ਕੌਤਕ ਦਿਖਾਏ ਬਿਨਾਂ ਨਹੀਂ ਰਹਿੰਦਾ। ਨਵਾਂ, ਸੱਜਰਾ ਅਤੇ ਵਿਲੱਖਣ ਮਸਾਲਾ ਪੜ੍ਹਨ ਨੂੰ ਮਿਲਣ ਕਰ ਕੇ ਉਸ ਵਿੱਚ ਗਹਿਰੀ ਰੁਚੀ ਪੈਦਾ ਹੋ ਜਾਣੀ ਕੋਈ ਦੂਰ ਦੀ ਗੱਲ ਨਹੀਂ ਰਹਿੰਦੀ।

ਕੁਝ ਮੁੱਦੇ ਜੋ ਰਾਜਸੀ ਪਾਰਟੀਆਂ ਵਲੋਂ ਵਿਚਾਰੇ ਹੀ ਨਹੀਂ ਗਏ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਪੰਜਾਬ ਵਿਧਾਨ ਸਭਾ ਚੋਣਾਂ ਦੇ ਸਾਂਤੀਪੂਰਣ ਤਰੀਕੇ ਨਾਲ ਨਿਬੜ ਜਾਣ ਪਿੱਛੋਂ ਹੁਣ ਸਭ ਦੀਆਂ ਨਜ਼ਰਾਂ 6 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਉਪਰ ਲੱਗੀਆਂ ਹੋਈਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਨ੍ਹਾਂ ਚੋਣਾਂ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਜਨਤਾ ਨੂੰ ਆਪੋ-ਆਪਣੇ ਤਰੀਕੇ ਨਾਲ ਸਬਜ਼ਬਾਗ ਦਿਖਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਰਾਜਸੀ ਪਾਰਟੀਆਂ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵੱਖ-ਵੱਖ ਮੁੱਦਿਆਂ ਨੂੰ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਵਾਂਗ ਪਰੋਸਣ ਦਾ ਯਤਨ ਕੀਤਾ ਗਿਆ। ਇਹ ਤਾਂ ਸਭ ਹੀ ਜਾਣਦੇ ਹਨ ਕਿ ਰਾਜਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਕਿੰਨੇ ਕੁ ਸਾਰਥਕ ਹੁੰਦੇ ਹਨ। ਜੇਕਰ ਇਹਨਾਂ ਨੂੰ ਲੋਕ ਲੁਭਾਊ ਦਸਤਾਵੇਜ਼ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਜਦੋਂ ਕੋਈ ਪਾਰਟੀ ਸੱਤਾ ਉਤੇ ਕਾਬਜ਼ ਹੋ ਜਾਂਦੀ ਹੈ ਤਾਂ ਉਹ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਦੀ ਹੈ। ਜੇਕਰ ਪਾਰਟੀਆਂ ਦੇ ਚੋਣ-ਮਨੋਰਥ ਪੱਤਰਾਂ ਦੀ ਹੀ ਗੱਲ ਲੈ ਲਈ ਜਾਵੇ ਤਾਂ ਕਈ ਅਜਿਹੇ ਸੰਵੇਦਨਸ਼ੀਲ ਮੁੱਦੇ ਹਨ, ਜਿਨ੍ਹਾਂ ਨੂੰ ਪਾਰਟੀਆਂ ਜਾਂ ਤਾਂ ਸ਼ਾਮਲ ਹੀ ਨਹੀਂ ਕਰਦੀਆਂ ਅਤੇ ਕਿਤੇ ਭੁੱਲ-ਭੁਲੇਖੇ ਕੁਝ ਮੁੱਦਿਆਂ  ਨੂੰ ਸ਼ਾਮਲ ਕਰ ਵੀ ਲਿਆ ਜਾਂਦਾ ਹੈ ਤਾਂ ਸਰਕਾਰ ਬਨਣ ਤੇ ਇਨ੍ਹਾਂ ਵੱਲ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾਂਦੀ। ਲੰਘੀਆਂ ਚੋਣਾਂ ਵਿੱਚ ਕਿਸੇ ਪਾਰਟੀ ਨੇ 100 ਦਿਨ ਦਾ ਏਜੰਡਾ ਦਿੱਤਾ ਤੇ ਵੀ.ਆਈ.ਪੀ. ਕਲਚਰ ਖਤਮ ਕਰਨ ਦੀ ਗੱਲ ਕਹੀ। ਕਿਸੇ ਪਾਰਟੀ ਨੇ ਇੱਕ ਰੁਪਏ ਕਿਲੋ ਆਟਾ ਤੇ ਕਿਸੇ ਪਾਰਟੀ ਨੇ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਹੀ। ਪਰੰਤੂ ਇਨ੍ਹਾਂ ਮੁੱਦਿਆਂ ਵਿੱਚ ਕਿਸੇ ਵੀ ਪਾਰਟੀ ਨੇ ਆਮ ਆਦਮੀ ਦੀ ਗੱਲ ਨਹੀਂ ਕੀਤੀ।

ਇੱਕ ਗੁੰਝਲਦਾਰ ਬੁਝਾਰਤ ਨੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ……… ਤਿਰਛੀ ਨਜ਼ਰ / ਬਲਜੀਤ ਬੱਲੀ

ਨਵੇਕਲੀਆਂ ਅਤੇ ਅਨੋਖੀਆਂ ਸਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ
ਪੰਜਾਬ ਦੇ ਚੋਣ ਨਤੀਜਿਆਂ ਬਾਰੇ ਭੰਬਲਭੂਸਾ ਜਾਰੀ

30 ਜਨਵਰੀ 2012 ਨੂੰ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਵਿਚ ਰਿਕਾਰਡ ਪੋਲਿੰਗ ਹੋਈ। ਅੰਕੜੇ ਬੋਲਦੇ ਨੇ - 78.67 ਫ਼ੀਸਦੀ ਵੋਟਰਾਂ ਨੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਰਿਕਾਰਡ  ਹੈ। ਚੋਣ ਨਤੀਜੇ  ਵਿਚ ਸਿਰਫ਼ 3 ਹਫ਼ਤੇ ਬਾਕੀ ਨੇ। ਹਰ ਜਗਾ ਸਵਾਲ ਇਹੀ ਹੁੰਦਾ ਐ-ਕੀ ਲਗਦੈ? ਕੌਣ ਜਿੱਤੂ? ਕਿਸਦੀ ਸਰਕਾਰ ਬਣੇਗੀ? ਕਾਂਗਰਸ ਨੂੰ ਕਿੰਨੀਆ  ਤੇ ਅਕਾਲੀਆਂ ਨੂੰ ਕਿੰਨੀਆ ਸੀਟਾਂ ਆਉਣਗੀਆਂ? ਵੈਸੇ ਤਾਂ ਰਾਜਨੀਤੀ ਵਿਚ ਥੋੜ੍ਹਾ ਜਿਹਾ ਵੀ ਮੱਸ ਰੱਖਣ ਵਾਲੇ ਸਾਰੇ ਹੀ ਇੱਕ ਦੂਜੇ ਨੂੰ ਇਹੀ ਸਵਾਲ ਕਰੀ ਜਾਂਦੇ ਨੇ। ਸਾਨੂੰ ਪੱਤਰਕਾਰਾਂ ਨੂੰ ਸਵਾਲ ਵੱਖਰੇ ਢੰਗ ਨਾਲ ਹੁੰਦੈ। ਦੱਸੋ ਜੀ ਕੀ ਹੋ ਰਿਹਾ ਹੈ ਥੋਨੂੰ ਤਾਂ ਸਾਰਾ ਪਤਾ ਹੁੰਦੈ। ਕੀਹਦੀ ਸਰਕਾਰ ਬਣੇਗੀ? ਇਸ ਵਾਰ ਬਹੁਤੇ ਪੱਤਰਕਾਰ ਖ਼ੁਦ ਵੀ ਭੰਬਲਭੂਸੇ ਵਿੱਚ ਨੇ। ਮੇਰੇ ਵਰਗਾ ਬੱਸ ਏਨਾ ਹੀ ਜਵਾਬ ਦਿੰਦਾ ਹੈ ਕਿ ਸਖ਼ਤ ਮੁਕਾਬਲਾ ਹੈ। ਜਿਹੜੇ ਕਿਸੇ ਇੱਕ  ਸਿਆਸੀ ਧਿਰ ਵੱਲ ਝੁਕਾਅ ਰੱਖਦੇ ਨੇ ਉਨ੍ਹਾਂ ਨੂੰ ਛੱਡਕੇ ਬਾਕੀ ਲਗਭਗ ਇਹੀ ਸੋਚਦੇ ਨੇ ਕਿ ਅਜੇ ਵੀ ਸਿਆਸੀ ਹਾਲਾਤ ਘਚੋਲੇ  ਵਾਲੀ ਹੈ। ਆਮ ਤੌਰ ਚੋਣਾਂ ਤੋਂ ਕੁਝ ਹਫ਼ਤੇ ਪਹਿਲਾ ਨਤੀਜਿਆਂ ਦੇ ਰੁਝਾਨ ਵੱਲ ਇਸ਼ਾਰਾ ਹੋਣ ਲੱਗ ਪੈਂਦਾ ਹੈ ਪਰ ਇਸ ਵਾਰ ਵੋਟਾਂ ਪੈਣ ਤੋਂ ਡੇਢ  ਹਫ਼ਤਾ ਬਾਅਦ ਵੀ ਕੋਈ ਸਿਰਾ ਨਹੀਂ ਲੱਭ ਰਿਹਾ। ਅਜਿਹਾ ਨਹੀਂ ਹੋ ਰਿਹਾ। ਬੇਸ਼ੱਕ ਦਾਅਵੇ ਸਭ ਕਰ ਰਹੇ ਨੇ ਆਪੋ-ਆਪਣੀ ਜਿੱਤ ਦੇ। ਕੈਪਟਨ ਅਮਰਿੰਦਰ ਸਿੰਘ 70+ ਸੀਟਾਂ ਤੇ ਜੇਤੂ ਹੋਣਾ ਮੰਨ ਰਹੇ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤਾਂ ਦੂਜੀ ਵਾਰ ਜਿੱਤ ਦਾ ਰਿਕਾਰਡ ਬਨਾਉਣ ਦੀ ਉਮੀਦ ਵਿਚ ਨੇ। ਮਨਪ੍ਰੀਤ ਬਾਦਲ -ਸਾਂਝੇ ਮੋਰਚੇ ਦੀ ਸਰਕਾਰ ਦੇ ਸੁਫ਼ਨੇ ਵੀ ਲੈ ਰਹੇ ਨੇ ਲੋਕਾਂ ਨੂੰ ਸਬਜ਼ ਬਾਗ਼ ਵੀ ਦਿਖਾ ਰਹੇ ਨੇ।