ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ………. ਲੇਖ / ਗਿਆਨੀ ਅਵਤਾਰ ਸਿੰਘ

 ਗੁਰਬਾਣੀ; ਗੁਰਸਿੱਖ ਲਈ ਰੂਹ ਦੀ ਖ਼ੁਰਾਕ ਹੈ ਕਿਉਂਕਿ ਇਹ ਰੂਹਾਨੀਅਤ ਨੂੰ ਜ਼ਿੰਦਾ ਰੱਖਦੀ ਹੈ, ਪਰ ਇਹ ਖ਼ੁਰਾਕ ਤਦ ਹੀ ਲਾਭਦੇਂਦੀ ਹੈ ਜੇਕਰ ਮਨੁੱਖ, ਹਮੇਸ਼ਾਂ ਸਿੱਖ ਭਾਵ ਸਿੱਖਿਆਰਥੀ ਬਣਿਆ ਰਹੇ। ਹਿਰਦੇ ’ਚ ਸਦਾ ਕੁੱਝ ਸਿੱਖਣ ਦੀ ਭਾਵਨਾ ਬਣਨ ਨਾਲ਼ ਨਵੀਂ ਸੋਚ ਉਪਜਦੀ ਰਹਿੰਦੀ ਹੈ ਅਤੇ ਸਿਖਾਂਦਰੂ (ਸ਼ਗਿਰਦ) ਅੰਦਰ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥’’ (ਮਹਲਾ 1/660) ਵਾਲ਼ਾ ਅਹਿਸਾਸ ਜਨਮ ਲੈਂਦਾ ਜਾਂਦਾ ਹੈ। 

ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ ॥ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ (ਮਹਲਾ 4/1263), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ 3/651) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ  1 ਪਉੜੀ 27)

ਹੁਕਮ ਬਨਾਮ ਨਸੀਬ.......... ਲੇਖ / ਗਿਆਨੀ ਅਵਤਾਰ ਸਿੰਘ

 ਗੁਰਬਾਣੀ ’ਚ ‘ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਅਹੰਕਾਰ’; ਜਿਵੇਂ ”ਹੁਕਮ ਕੀਏ ਮਨਿ ਭਾਵਦੇ.. ॥” (ਮਹਲਾ ੧/੪੭੦), (2). ਸਤਿਗੁਰੂ ਦੁਆਰਾ ਕੀਤਾ ‘ਹੁਕਮ’, ਇਸ ਦਾ ਅਰਥ ਹੈ ‘ਉਪਦੇਸ਼’; ਜਿਵੇਂ “ਪੂਰੇ ਗੁਰ ਕਾ ਹੁਕਮੁ ਨ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥“ (ਮਹਲਾ ੪/੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ’ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ’ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ”ਇਕਨਾ ਹੁਕਮਿ ਸਮਾਇ ਲਏ; ਇਕਨਾ ਹੁਕਮੇ ਕਰੇ ਵਿਣਾਸੁ ॥” (ਮਹਲਾ ੧/੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ’ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।

ਉਕਤ ਨੰਬਰ (3). ਵਾਲ਼ੇ ਹੁਕਮ ’ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :

(ੳ). ਰੱਬ ਦੇ ਹੁਕਮ ’ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ’ਚ ਵਧ-ਫੁੱਲ ਰਹੀ ਹੈ ”ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ॥” (ਮਹਲਾ ੧/੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ  ਤੇਰਾ ਹੁਕਮੁ ਨ ਜਾਪੀ ਕੇਤੜਾ; ਲਿਖਿ ਨ ਜਾਣੈ ਕੋਇ ॥ (ਮਹਲਾ ੧/੫੩), ਜੇ ਕੋ ਕਹੈ; ਕਰੈ ਵੀਚਾਰੁ ॥  ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾ) ਨਾਹੀ ਸੁਮਾਰੁ (ਅੰਤ)॥੧੬॥” (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ’ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ”ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ ਆਗੈ ਅੰਤੁ ਨ ਪਾਇਓ ਤਾ ਕਾ.. ॥” (ਮਹਲਾ ੧/੩੫੦), ‘ਨਾਲਿ’ ਦਾ ਅਰਥ ਹੈ : ਕਮਲ ਦੀ ‘ਨਾੜਿ/ਨਾੜੀ’, ‘ਵਰਦਾਤਾ’ ਦਾ ਅਰਥ ਹੈ ‘ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ‘ਕਮਲ’, ਜਿਸ ’ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ”ਨਾਲਿ ਕੁਟੰਬੁ ਸਾਥਿ ਵਰਦਾਤਾ”  ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ”ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥”  ਫਲ਼ ਕੀ ਮਿਲਿਆ ”ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ॥” (ਮਹਲਾ ੧/੨੨੭)

ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ .......... ਲੇਖ / ਗਿਆਨੀ ਅਵਤਾਰ ਸਿੰਘ

 ਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ; ਬੁੱਧੀ ਦੀ ਉਪਜ ਹੈ ਅਤੇ ਤਰਕਸ਼ੀਲਤਾ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜਿਸ ’ਤੇ ਦੂਸਰੇ ਨੂੰ ਵਿਸ਼ਵਾਸ ਹੀ ਕਰਨਾ ਪੈਣਾ ਹੈ।  ਰੂਹਾਨੀਅਤ ਸਮਝਾਉਣ ਲਈ ਬੌਧਿਕ ਗਿਆਨ ਮਿਸਾਲ ਬਣਦਾ ਹੈ ਕਿਉਂਕਿ ਇਸ ਤੋਂ ਹਰ ਕੋਈ ਵਾਕਫ਼ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਦੀ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਤੋਂ ਕੋਈ ਜਾਣੂ ਨਹੀਂ ਹੁੰਦਾ। ਰੂਹਾਨੀਅਤ ਅਨੁਭਵ; ਵੱਖਰੀਆਂ ਅੱਖਾਂ ਹਨ ‘‘ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੧੧੦੦) ਅਰਥ : ਜਿਨ੍ਹਾਂ ਅੱਖਾਂ ਨਾਲ਼ ਮੇਰਾ ਪਤੀ (ਪਿਆਰਾ ਪ੍ਰਭੂ) ਦਰਸ਼ਨ ਦਿੰਦੈ, ਉਹ ਅੱਖਾਂ; ਹੋਰ ਹਨ (ਨਾ ਕਿ ਗਿਆਨ ਨੇਤਰ)।

ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।

ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਝੋਟਾ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ

ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (1) .......... ਲੇਖ / ਗਿਆਨੀ ਅਵਤਾਰ ਸਿੰਘ

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਪਾਸੋਂ ‘ਜਪੁ’ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਬਖ਼ਸ਼ਸ਼ ਕੀਤਾ ਸੀ ਅਤੇ ਖਿਲਤ (ਸਨਮਾਨ ਦੀ ਪੌਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਉਚਾਰਨ ਕੀਤੀ ਗਈ ਪਾਵਨ ਪੰਕਤੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮ: ੧/੯੩੦) , ਦੇ ਵਿੱਚ ਦਰਜ ‘ਕੈ’ ਸ਼ਬਦ ਦੀ ਬਜਾਏ ‘ਕੇ’ ਪੜ੍ਹਨ ਵਾਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਕਈ ਸੱਜਣਾਂ ਪਾਸੋਂ ਇਹ ਸਾਖੀ ਸੁਣਨ ਅਤੇ ਪੜ੍ਹਨ ਉਪਰੰਤ (‘ਕੈ’ ਅਤੇ ‘ਕੇ’ ਅੱਖਰਾਂ ਦਾ) ਇਹੀ ਅੰਤਰ ਸਮਝ ਵਿੱਚ ਆਇਆ ਕਿ ‘ਕੈ’ ਦਾ ਅਰਥ ‘ਜਾਂ’ ਹੁੰਦਾ ਹੈ ਅਤੇ ‘ਕੇ’ ਦਾ ਅਰਥ ‘ਕੀ’ ਹੁੰਦਾ ਹੈ।
ਬੇਸ਼ਕ, ਇਹ ਦੋਵੇਂ (ਜਾਂ ਅਤੇ ਕੀ) ਅਰਥ ਘੱਟ ਮਾਇਨਾ (ਮਤਲਬ) ਨਹੀਂ ਰੱਖਦੇ ਪਰ ਦਸ਼ਮੇਸ਼ ਜੀ ਨੇ ‘ਕੈ’ ਸ਼ਬਦ ਦੇ ਅਸ਼ੁੱਧ ਪਾਠ ਵੱਲ ਇਤਨਾ ਵਿਸ਼ੇਸ਼ ਧਿਆਨ ਕਿਉਂ ਦਿੱਤਾ, ਇਹ ਵੀ ਇਕ ਵੀਚਾਰਨ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਕੁਝ ਵਿਸਥਾਰ ਨਾਲ ਗੁਰੂ ਪਿਆਰਿਆਂ ਸਾਹਮਣੇ ਰੱਖਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਇਹ ਵਿਸ਼ਾ ਕਿਉਂਕਿ ਕਿਸ਼ਤਾਂ ਵਿੱਚ ਨਹੀਂ ਵੀਚਾਰਿਆ ਜਾ ਸਕਦਾ ਇਸ ਲਈ ਵਿਸ਼ੇ ਦੇ ਹੋਏ ਵਿਸਥਾਰ ਕਾਰਨ ਪਾਠਕਾਂ ਪਾਸੋਂ ਮਾਫ਼ੀ ਚਾਹਾਂਗਾ।
ਗੁਰਬਾਣੀ ਦੀ ਲਿਖਤ ਵਿੱਚ ‘ਕੈ’ ਸ਼ਬਦ 1794 ਵਾਰ ਅਤੇ ‘ਕੇ’ ਸ਼ਬਦ 1271 ਵਾਰ ਦਰਜ ਹੈ। ਗੁਰਬਾਣੀ ਵਿੱਚ ‘ਕੈ’ ਸ਼ਬਦ ਦਾ ‘ਕੇ’ ਸ਼ਬਦ ਤੋਂ ਵੀ ਵਧੀਕ ਵਾਰ ਦਰਜ ਹੋਣਾ ਅਤੇ ਅਜੋਕੀ ਪੰਜਾਬੀ ਵਿੱਚ ਇਸ ‘ਕੈ’ ਦੀ ਜਗ੍ਹਾ ‘ਕੇ’ ਨੇ ਲੈ ਲੈਣੀ, ਇਸ ਵਿਸ਼ੇ ਦੇ ਬੋਧ ਨੂੰ ਜ਼ਰੂਰੀ ਬਣਾ ਦਿੰਦਾ ਹੈ। ਗੁਰਬਾਣੀ ਦੀ ਤਮਾਮ ਲਿਖਤ ਵਿੱਚੋਂ ‘ਕੈ’ ਸ਼ਬਦ ਸਭ ਤੋਂ ਵਧੀਕ ਵਿਆਕਰਣ ਨਿਯਮਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ, ਇਸ ਦੇ ਮੁਕਾਬਲੇ ਕਿਸੇ ਵੀ ਹੋਰ ਸ਼ਬਦ ਨਾਲ ਇੰਨੇ ਵਿਆਕਰਣ ਨਿਯਮ ਲਾਗੂ ਨਹੀਂ ਹੁੰਦੇ ਹਨ। ਇਸ ਲੇਖ ਰਾਹੀਂ ਵਿਸ਼ੇ ਨੂੰ 8 ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾਵੇਗਾ ਅਤੇ ਸੰਬੰਧਤ ਭਾਗ ਨੂੰ ਵੀ ਉਪ ਭਾਗਾਂ ਰਾਹੀਂ ਖੋਲਿਆ ਜਾਵੇਗਾ।

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (2) .......... ਲੇਖ / ਗਿਆਨੀ ਅਵਤਾਰ ਸਿੰਘ

 (ਭਾਗ-3) (ੲ)

ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ‘ਕੈ’ ਸ਼ਬਦ ਦਾ ਅਰਥ ‘ਦੇ’ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ‘ਕੈ’ ਸ਼ਬਦ ਤੋਂ ਉਪਰੰਤ ਜ਼ਿਆਦਾਤਰ ‘ਇੱਕ ਵਚਨ ਪੁਲਿੰਗ ਨਾਂਵ’ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ‘ਅੰਤ ਔਕੁੜ ਸਹਿਤ’ ਤੋਂ ਬਦਲ ਕੇ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ’ਚ ਤਬਦੀਲ ਹੋ ਜਾਂਦੀ ਹੈ ਅਤੇ ਇਨ੍ਹਾਂ ‘ਅੰਤ ਸਿਹਾਰੀ’ ਅਤੇ ‘ਅੰਤ ਦੁਲਾਵਾਂ’ ਵਿੱਚੋਂ ਕਾਰਕੀ ਅਰਥ (‘ਨਾਲ, ਰਾਹੀਂ, ਵਿੱਚ, ਅੰਦਰ’ ਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (ਉ, ਅ) ਵਿੱਚ ਵੀਚਾਰ ਕੀਤੀ ਗਈ ਹੈ ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲੇ ਸ਼ਬਦ ਹੀ ਲਿਖਤੀ ਰੂਪ ’ਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ‘ਕੈ’ ਅੱਖਰ ਵਿੱਚੋਂ ਹੀ ਉਪਰੋਕਤ ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।
ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ ਲਈ ‘ਕੈ’ ਅੱਖਰ ਤੋਂ ਉਪਰੰਤ ‘ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ; ਜਿਵੇਂ:
ਜਾ ਕੈ, ਅਚਿੰਤੁ ਵਸੈ ਮਨਿ ਆਇ ॥ (ਮ: ੫/੧੮੬) (ਭਾਵ ਜਿਸ ਦੇ ਮਨ ਵਿੱਚ)
ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ (ਹਿਰਦੈ) ਵਿੱਚ)
ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)
ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)
ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ (ਘਰ) ਵਿੱਚ)
ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (3) .......... ਲੇਖ / ਗਿਆਨੀ ਅਵਤਾਰ ਸਿੰਘ



(ਭਾਗ-5) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ ਗਈ ਹੈ, ਜਿਨ੍ਹਾਂ ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ ਹੈ ਉਨ੍ਹਾਂ ਸੰਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:
‘‘ਧਾਰਿ ਅਨੁਗ੍ਰਹੁ ਸੁਆਮੀ ‘ਮੇਰੇ’ ॥ ਘਟਿ ਘਟਿ ਵਸਹਿ, ਸਭਨ ਕੈ ‘ਨੇਰੇ’ ॥’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ’ਚ ਸ਼ਬਦ ‘ਨੇਰਿ’ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ‘ਨੇਰਿ’ ॥’’ (ਮ: ੫/੧੮੦) ਆਦਿ।
‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ‘ਅਧਾਰੇ’ ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕ ‘ਉਤਾਰੇ’ ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ‘ਬਲਿਹਾਰੇ’ ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ’ਚ ਸ਼ਬਦ ‘ਬਲਿਹਾਰੈ’ ਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ‘ਬਲਿਹਾਰੈ’ ਜਾਉ ॥’’ (ਮ: ੧/੧੫੨) ਆਦਿ।