ਸਮੇਂ ਦੇ ਨਾਲ਼ ਤੁਰ ਪੈਣਾ ਕਿੰਨਾ ਅਸਾਨ ਹੈ ਤੇ ਪਰ ਸਮੇਂ ਨੂੰ ਮਿਲਨਸਾਰ ਮਿੱਤਰ ਵਾਂਗ ਮਿਲ ਲੈਣਾ ਤੇ ਗਲਵੱਕੜੀ ‘ਚ ਭਰ ਲੈਣਾ ਕਿਸੇ ਵਿਰਲੇ ਦੀ ਅਦਾ ਬਣਦਾ ਹੈ। ਪਰ ਉਹ ਅਜਿਹਾ ਸ਼ਖਸ਼ ਸੀ ਜੋ ਸਮੇਂ ਲਈ ਕਿਸੇ ਮੁਕੱਦਸ ਬੁਝਾਰਤ ਵਰਗਾ ਸੀ। ਉਹ ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਧੂਣੀ ਬਾਲਦਾ ਤਾਂ ਸਮਾਂ ਉਸਦਾ ਨਿੱਘ ਮਾਣ ਲੈਂਦਾ। ਤਾਰਾਮੰਡਲਾਂ ਦੀਆਂ ਪਰਾਲੌਕਿਕ ਹਰਕਤਾਂ ਦੀ ਸਮਝ ਅਤੇ ਬ੍ਰਹਿਮੰਡੀ ਪਸਾਰਾਂ ਵਿਚ ਉਹ ਇਕ ਅਕੀਦੇ ਵਾਂਗ ਫੈਲਿਆ ਤੇ ਜੀਵਿਆ। ਉਸ ਲਈ ਆਖ਼ਰੀ ਛਿਣ ਵੀ ਸ਼ੁਰੂਆਤ ਸੀ। ਤੇ ਹਰ ਛਿਣ ਕਿਸੇ ਨਵੀਂ ਸ਼ੁਰੂਆਤ ਵਾਂਗ। ਸਮੇਂ ਕੋਲ਼ ਉਸ ਲਈ ਖਾਸ ਸਾਰਨੀ ਸੀ। ਪਰ ਉਹ ਕਦੀ ਇਸ ਸਾਰਨੀ ਦੇ ਅਧੀਨ ਨਾ ਰਿਹਾ। ਸਗੋਂ ਸਮਾਂ ਉਸ ਖ਼ਾਤਿਰ ਢਲ ਜਾਂਦਾ। ਉਸ ਨੇ ਅੰਮ੍ਰਿਤਸਰ ਆਉਣ ਲਈ ਟਿਕਟਾਂ ਤਾਂ ਸ਼ਤਾਬਦੀ ਐਕਸਪਰੈਸ ਦੀਆਂ ਬੁੱਕ ਕਰਵਾਈਆਂ ਹੁੰਦੀਆਂ ਪਰ ਪਤਾ ਲੱਗਦਾ ਕਿ ਉਹ ਨਿਊਯਾਰਕ ਜਾਣ ਵਾਲ਼ੇ ਹਵਾਈ ਜਹਾਜ ਵਿਚ ਬੈਠ ਗਏ ਹਨ। ਤਾਂ ਭਰੀ-ਪੀਤੀ ਸ਼ਤਾਬਦੀ ਖਾਲੀ-ਖਾਲੀ ਆਉਂਦੀ। ਪਰ ਉਹਦੀਆਂ ਹਰਕਤਾਂ
