ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (1) .......... ਲੇਖ / ਗਿਆਨੀ ਅਵਤਾਰ ਸਿੰਘ

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਪਾਸੋਂ ਜਪੁ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਬਖ਼ਸ਼ਸ਼ ਕੀਤਾ ਸੀ ਅਤੇ ਖਿਲਤ (ਸਨਮਾਨ ਦੀ ਪੌਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਉਚਾਰਨ ਕੀਤੀ ਗਈ ਪਾਵਨ ਪੰਕਤੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮ: ੧/੯੩੦) , ਦੇ ਵਿੱਚ ਦਰਜ ਕੈ ਸ਼ਬਦ ਦੀ ਬਜਾਏ ਕੇ ਪੜ੍ਹਨ ਵਾਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਕਈ ਸੱਜਣਾਂ ਪਾਸੋਂ ਇਹ ਸਾਖੀ ਸੁਣਨ ਅਤੇ ਪੜ੍ਹਨ ਉਪਰੰਤ (ਕੈ ਅਤੇ ਕੇ ਅੱਖਰਾਂ ਦਾ) ਇਹੀ ਅੰਤਰ ਸਮਝ ਵਿੱਚ ਆਇਆ ਕਿ ਕੈ ਦਾ ਅਰਥ ਜਾਂ ਹੁੰਦਾ ਹੈ ਅਤੇ ਕੇ ਦਾ ਅਰਥ ਕੀ ਹੁੰਦਾ ਹੈ।
ਬੇਸ਼ਕ, ਇਹ ਦੋਵੇਂ (ਜਾਂ ਅਤੇ ਕੀ) ਅਰਥ ਘੱਟ ਮਾਇਨਾ (ਮਤਲਬ) ਨਹੀਂ ਰੱਖਦੇ ਪਰ ਦਸ਼ਮੇਸ਼ ਜੀ ਨੇ ਕੈ ਸ਼ਬਦ ਦੇ ਅਸ਼ੁੱਧ ਪਾਠ ਵੱਲ ਇਤਨਾ ਵਿਸ਼ੇਸ਼ ਧਿਆਨ ਕਿਉਂ ਦਿੱਤਾ, ਇਹ ਵੀ ਇਕ ਵੀਚਾਰਨ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਕੁਝ ਵਿਸਥਾਰ ਨਾਲ ਗੁਰੂ ਪਿਆਰਿਆਂ ਸਾਹਮਣੇ ਰੱਖਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਇਹ ਵਿਸ਼ਾ ਕਿਉਂਕਿ ਕਿਸ਼ਤਾਂ ਵਿੱਚ ਨਹੀਂ ਵੀਚਾਰਿਆ ਜਾ ਸਕਦਾ ਇਸ ਲਈ ਵਿਸ਼ੇ ਦੇ ਹੋਏ ਵਿਸਥਾਰ ਕਾਰਨ ਪਾਠਕਾਂ ਪਾਸੋਂ ਮਾਫ਼ੀ ਚਾਹਾਂਗਾ।
ਗੁਰਬਾਣੀ ਦੀ ਲਿਖਤ ਵਿੱਚ ਕੈ ਸ਼ਬਦ 1794 ਵਾਰ ਅਤੇ ਕੇ ਸ਼ਬਦ 1271 ਵਾਰ ਦਰਜ ਹੈ। ਗੁਰਬਾਣੀ ਵਿੱਚ ਕੈ ਸ਼ਬਦ ਦਾ ਕੇ ਸ਼ਬਦ ਤੋਂ ਵੀ ਵਧੀਕ ਵਾਰ ਦਰਜ ਹੋਣਾ ਅਤੇ ਅਜੋਕੀ ਪੰਜਾਬੀ ਵਿੱਚ ਇਸ ਕੈਦੀ ਜਗ੍ਹਾ ਕੇ ਨੇ ਲੈ ਲੈਣੀ, ਇਸ ਵਿਸ਼ੇ ਦੇ ਬੋਧ ਨੂੰ ਜ਼ਰੂਰੀ ਬਣਾ ਦਿੰਦਾ ਹੈ। ਗੁਰਬਾਣੀ ਦੀ ਤਮਾਮ ਲਿਖਤ ਵਿੱਚੋਂ ਕੈ ਸ਼ਬਦ ਸਭ ਤੋਂ ਵਧੀਕ ਵਿਆਕਰਣ ਨਿਯਮਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ, ਇਸ ਦੇ ਮੁਕਾਬਲੇ ਕਿਸੇ ਵੀ ਹੋਰ ਸ਼ਬਦ ਨਾਲ ਇੰਨੇ ਵਿਆਕਰਣ ਨਿਯਮ ਲਾਗੂ ਨਹੀਂ ਹੁੰਦੇ ਹਨ। ਇਸ ਲੇਖ ਰਾਹੀਂ ਵਿਸ਼ੇ ਨੂੰ 8 ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾਵੇਗਾ ਅਤੇ ਸੰਬੰਧਤ ਭਾਗ ਨੂੰ ਵੀ ਉਪ ਭਾਗਾਂ ਰਾਹੀਂ ਖੋਲਿਆ ਜਾਵੇਗਾ।

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (2) .......... ਲੇਖ / ਗਿਆਨੀ ਅਵਤਾਰ ਸਿੰਘ

 (ਭਾਗ-3) (ੲ)

ਉਪਰੋਕਤ ਕੀਤੀ ਗਈ ਵੀਚਾਰ ਕਿ ਜਦ ਕੈ ਸ਼ਬਦ ਦਾ ਅਰਥ ਦੇ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ਕੈ ਸ਼ਬਦ ਤੋਂ ਉਪਰੰਤ ਜ਼ਿਆਦਾਤਰ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਹੀ ਦਰਜ ਕੀਤਾ ਜਾਂਦਾ ਹੈ, ਜਿਸ ਦੀ ਬਣਤਰ ਅੰਤ ਔਕੁੜ ਸਹਿਤ ਤੋਂ ਬਦਲ ਕੇ ਅੰਤ ਸਿਹਾਰੀ ਜਾਂ ਅੰਤ ਦੁਲਾਵਾਂਚ ਤਬਦੀਲ ਹੋ ਜਾਂਦੀ ਹੈ ਅਤੇ ਇਨ੍ਹਾਂ ਅੰਤ ਸਿਹਾਰੀ ਅਤੇ ਅੰਤ ਦੁਲਾਵਾਂ ਵਿੱਚੋਂ ਕਾਰਕੀ ਅਰਥ (‘ਨਾਲ, ਰਾਹੀਂ, ਵਿੱਚ, ਅੰਦਰਆਦਿ) ਨਿਕਲਦੇ ਹਨ, ਜਿਵੇਂ ਕਿ ਉਕਤ ਭਾਗ-3 (, ਅ) ਵਿੱਚ ਵੀਚਾਰ ਕੀਤੀ ਗਈ ਹੈ ਪਰ ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਵਾਲੇ ਸ਼ਬਦ ਹੀ ਲਿਖਤੀ ਰੂਪਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਪਵੇ ਤਾਂ ਕੈ ਅੱਖਰ ਵਿੱਚੋਂ ਹੀ ਉਪਰੋਕਤ ਤਮਾਮ ਕਾਰਕੀ ਅਰਥ ਲਏ ਜਾਂਦੇ ਹਨ।
ਯਾਦ ਰਹੇ ਕਿ ਇਸ ਨਿਯਮ ਅਧੀਨ ਸਰਲਾਰਥ ਦੀ ਸਪੱਸ਼ਟਤਾ ਲਈ ਕੈ ਅੱਖਰ ਤੋਂ ਉਪਰੰਤ ਵਿਸਰਾਮ’ (ਠਹਿਰਾਓ) ਦੇਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ; ਜਿਵੇਂ:
ਜਾ ਕੈ, ਅਚਿੰਤੁ ਵਸੈ ਮਨਿ ਆਇ ॥ (ਮ: ੫/੧੮੬) (ਭਾਵ ਜਿਸ ਦੇ ਮਨ ਵਿੱਚ)
ਜਾ ਕੈ, ਊਣਾ ਕਛਹੂ ਨਾਹਿ ॥ (ਮ: ੫/੧੮੭) (ਭਾਵ ਜਿਸ ਦੇ (ਹਿਰਦੈ) ਵਿੱਚ)
ਜਾ ਕੈ, ਹਰਿ ਧਨੁ ਸੋ ਸਚ ਸਾਹੁ ॥ (ਮ: ੫/੧੮੯) (ਭਾਵ ਜਿਸ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਪ੍ਰਾਨ ਅਧਾਰੁ ॥ (ਮ: ੫/੧੮੯) (ਭਾਵ ਭਗਤ ਦੇ (ਹਿਰਦੈ) ਵਿੱਚ)
ਨਾਮੁ ਭਗਤ ਕੈ, ਸੁਖ ਅਸਥਾਨੁ ॥ (ਮ: ੫/੧੮੯) (ਭਾਵ ਭਗਤ ਦੇ ਅੰਦਰ, ਹਿਰਦੈ ਵਿੱਚ)
ਜਾ ਕੈ, ਕੇਵਲ ਨਾਮੁ ਅਧਾਰੀ ॥ (ਮ: ੫/੨੦੭) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)
ਕਿਛੁ ਨਾਹੀ, ਤਾ ਕੈ, ਕਮੀ ॥ (ਮ: ੫/੨੧੨) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਕੋਟਿ ਪੂਜਾ ਜਾ ਕੈ, ਹੈ ਧਿਆਨ ॥ (ਮ: ੫/੨੩੮) (ਭਾਵ ਜਿਸ (ਰੱਬ) ਦੇ (ਘਰ) ਵਿੱਚ)
ਐਸੀ ਦਿ੍ਰੜਤਾ ਤਾ ਕੈ, ਹੋਇ ॥ (ਮ: ੫/੨੩੬) (ਭਾਵ ਉਸ ਦੇ ਅੰਦਰ, ਹਿਰਦੈ ਵਿੱਚ)
ਸਾਜਨੁ ਦੁਸਟੁ ਜਾ ਕੈ, ਏਕ ਸਮਾਨੈ ॥ (ਮ: ੫/੨੩੬) (ਭਾਵ ਜਿਸ ਦੇ ਅੰਦਰ, ਹਿਰਦੈ ਵਿੱਚ)

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (3) .......... ਲੇਖ / ਗਿਆਨੀ ਅਵਤਾਰ ਸਿੰਘ



(ਭਾਗ-5) (ੳ)

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ਕੇਵਲ ਕਾਵਿ ਤੋਲਿ ਨੂੰ ਮੁੱਖ ਰੱਖ ਕੇ ਹੀ ਕਿਸੇ ਪੰਕਤੀ ਦੇ ਅਖ਼ੀਰ ਵਾਲੇ ਸ਼ਬਦ ਦੀ ਬਣਤਰ (ਭਾਸ਼ਾਈ ਨਿਯਮਾਂਵਲੀ) ਬਦਲੀ ਗਈ ਹੈ, ਜਿਨ੍ਹਾਂ ਸ਼ਬਦਾਂ ਦੇ ਪ੍ਰਭਾਵ ਕਾਰਨ, ਪੰਕਤੀ ਦੇ ਅਖ਼ੀਰਲੇ ਸ਼ਬਦਾਂ ਦੀ ਮੂਲ ਬਣਤਰ ਬਦਲੀ ਗਈ ਹੈ ਉਨ੍ਹਾਂ ਸੰਬੰਧਤ ਪੰਕਤੀਆਂ ਨੂੰ ਵੀ ਬਰਾਬਰ ਦਿੱਤਾ ਜਾ ਰਿਹਾ ਹੈ; ਜਿਵੇਂ:
‘‘ਧਾਰਿ ਅਨੁਗ੍ਰਹੁ ਸੁਆਮੀ ਮੇਰੇ॥ ਘਟਿ ਘਟਿ ਵਸਹਿ, ਸਭਨ ਕੈ ਨੇਰੇ’’ (ਮ: ੫/੧੦੮੬) (ਅਗਰ ਗੁਰਬਾਣੀ ਕਾਵਿ ਨਾ ਹੁੰਦਾ ਤਾਂ ਇੱਥੇ ਦੂਸਰੀ ਪੰਕਤੀ ਚ ਸ਼ਬਦ ਨੇਰਿ ਹੋਣਾ ਸੀ, ਜੋ ਕਿ 4 ਵਾਰ ਇਉਂ ਦਰਜ ਹੈ ‘‘ਸਾਧਸੰਗ ਕੈ ਨਾਹੀ ਨੇਰਿ’’ (ਮ: ੫/੧੮੦) ਆਦਿ।
‘‘ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ; ਜਿਸੁ ਦਿ੍ਰੜਤਾ ਨਾਮੁ ਅਧਾਰੇ॥ ਤਿਸੁ ਆਗੈ ਜੀਉ ਦੇਵਉ ਅਪੁਨਾ, ਹਉ ਸਤਿਗੁਰ ਕੈ ਬਲਿਹਾਰੇ॥ (ਮ: ੪/੧੧੯੯), ਬਿਬੇਕੁ ਗੁਰੂ ਗੁਰੂ ਸਮਦਰਸੀ, ਤਿਸੁ ਮਿਲੀਐ ਸੰਕਉਤਾਰੇ॥ ਸਤਿਗੁਰ ਮਿਲਿਐ ਪਰਮ ਪਦੁ ਪਾਇਆ; ਹਉ ਸਤਿਗੁਰ ਕੈ ਬਲਿਹਾਰੇ॥ (ਮ: ੪/੯੮੧) (ਇਨ੍ਹਾਂ ਪੰਕਤੀਆਂ ਦੇ ਅੰਤ ਚ ਸ਼ਬਦ ਬਲਿਹਾਰੈਹੁੰਦਾ; ਜਿਵੇਂ 52 ਵਾਰ ਇਉਂ ਹੈ: ‘‘ਤਾ ਕੈ ਸਦ ਬਲਿਹਾਰੈਜਾਉ ॥’’ (ਮ: ੧/੧੫੨) ਆਦਿ।

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (4) .......... ਲੇਖ / ਗਿਆਨੀ ਅਵਤਾਰ ਸਿੰਘ

 (ਭਾਗ-5) (ੲ)

ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ ਸ਼ਬਦ ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ਬਲਿਹਾਰੀਸ਼ਬਦ ਬਣਤਰ ਬਣ ਗਈ ਹੈ।
ਹਉ ਤਾ ਕੈਬਲਿਹਾਰੀ॥ ਜਾ ਕੈ ਕੇਵਲ ਨਾਮੁ ਅਧਾਰੀ॥ (ਮ: ੫/੨੦੭), ਤਿਸੁ ਸੇਵਕ ਕੈ ਹਉ ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰਅਧਾਰੀ॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ॥ (ਮ:੪/੫੦੬), ਇਹੁ ਮਨੁ ਸੰਤਨ ਕੈ ਬਲਿਹਾਰੀ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ਧਾਰੀ॥ (ਮ: ੫/੮੮੯), ਨਾਨਕ! ਤਿਨ ਕੈ ਸਦ ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),

ਆਤਮ ਵਿਸਲੇਸ਼ਣ.......... ਲੇਖ / ਸੋਨੀ ਸਿੰਗਲਾ

ਕੋਲੰਬਸ ਤੋਂ ਪਹਿਲਾਂ ਧਰਤੀ ਥਾਲ ਸਮਝੀ ਜਾਂਦੀ ਸੀ। ਕੋਲੰਬਸ ਨੇ ਅਮਰੀਕਾ ਲੱਭ ਕੇ ਇਹ ਧਾਰਨਾ ਬਦਲ ਦਿੱਤੀ ਅਤੇ ਦੁਨੀਆਂ ਗੋਲ ਹੈ, ਛੋਟੀ ਹੈ, ਇਹ ਸਮਝ ਆਇਆ। ਰਾਈਟ ਭਰਾਵਾਂ ਨੇ ਹਵਾਈ ਜਹਾਜ਼ ਬਣਾ ਕੇ ਦੁਨੀਆਂ ਹੋਰ ਛੋਟੀ ਕਰ ਦਿੱਤੀ। ਗੈਲੀਲਿਓ ਨੇ ਟੈਲੀਸਕੋਪ ਦੀ ਕਾਢ ਕੱਢ ਕੇ ਧਰਤੀ ਦੀ ਔਕਾਤ ਬ੍ਰਹਿਮੰਡ ਸਾਹਮਣੇ ਬਿੰਦੂ ਜਿੰਨੀ ਕਰ ਦਿੱਤੀ। ਅੱਜ ਦੀ ਗੱਲ ਕਰੀਏ ਤਾਂ ਪੱਛਮ ਬ੍ਰਹਿਮੰਡ ਦੀ ਵੀ ਗਿਣਤੀ-ਮਿਣਤੀ ਦੱਸ ਰਿਹਾ ਹੈ। ਪਰ ਪ੍ਰਸ਼ਨ ਇਹ ਹੈ ਕਿ ਅਸੀਂ ਕਿੱਥੇ ਖੜੇ ਹਾਂ?

ਪਿੱਛੇ ਜਿਹੇ ਮੈਂ ਇੱਕ ਅੰਗਰੇਜੀ ਫਿਲਮ ਅਲੈਂਗਜੈਂਡਰ ਦੇਖ ਰਿਹਾ ਸੀ, ਜਿਸ ਵਿੱਚ ਇੱਕ ਯੂਰਪੀ ਗੁਰੂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਆਪਾਂ ਏਸ਼ੀਆ ਦੇ ਲੋਕਾਂ ਨਾਲੋਂ, ਭਾਰਤੀਆਂ ਨਾਲੋਂ ਵਧੀਆ ਹਾਂ, ਕਿਉਂਕਿ ਉਹ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ‘ਤੇ ਕੰਟਰੋਲ ਕਰਨਾ ਨਹੀਂ ਜਾਣਦੇ । ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵੱਸ ਵਿੱਚ ਨਹੀਂ ਬਲਕਿ ਉਹ ਆਪਣੇ ਮਨ ਦੇ ਵੱਸ ਵਿੱਚ ਹਨ। ਮੈਨੂੰ ਲੱਗਿਆ ਸ਼ਾਇਦ ਆਪਣੇ ਨਾਲੋਂ ਜਿਆਦਾ ਆਪਾਂ ਨੂੰ ਦੂਸਰੇ ਜਾਣਦੇ ਹਨ ਅਤੇ ਇਸ ਲਈ ਉਹ ਆਪਣੇ ‘ਤੇ ਰਾਜ ਕਰ ਜਾਂਦੇ ਹਨ। ਉਸ ਯੂਰਪੀ ਗੁਰੂ ਦੀ ਗੱਲ ਮੇਰੇ ਅਨੁਸਾਰ ਹਰ ਭਾਰਤੀ ‘ਤੇ ਲਾਗੂ ਹੁੰਦੀ ਹੈ। ਆਪਾਂ ਕੰਮ ਕਰਕੇ ਰਾਜੀ ਨਹੀਂ ਹਾਂ। ਆਪਾਂ ਕੰਮ ਨਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ। ਮੈਂ ਬਹੁਤਿਆਂ ਤੋਂ ਸੁਣਿਆ ਹੈ ਕਿ ਪੱਛਮ ਸਾਡੇ ਦੇਸ਼ ਨੂੰ ਖ਼ਰਾਬ ਕਰ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ? ਕੋਈ ਕਿਸੇ ਨੂੰ ਕਿਵੇਂ ਖਰਾਬ ਕਰ ਸਕਦਾ ਹੈ, ਜਿਨ੍ਹਾਂ ਚਿਰ ਵਿੱਚ ਉਸਦੀ ਆਪਣੀ ਇੱਛਾ ਨਾ ਹੋਵੇ। ਲੋਕ ਆਪ ਹੀ ਕੁਝ ਨਹੀਂ ਕਰਦੇ ਅਤੇ ਨਾਮ ਪੱਛਮ ਦਾ ਲਾ ਦਿੰਦੇ ਹਨ।