ਪ੍ਰਦੇਸਾਂ ਵਿੱਚ ਆਉਣ ਤੋਂ ਬਾਅਦ ਸਾਡੇ ਕੋਈ ਆਪਣੇ ਗੁਆਚ ਗਏ ਸੀ ਜੋ ਤੁਹਾਡੀ ਪੰਜਾਬੀ ਸੱਥ ਵਿੱਚ ਬੈਠੇ ਮਿਲੇਜਾਹ…! ਆਪਣੇ ਪਿਉ ਨੂੰ ਸੱਦ, ਸੱਥ ’ਚ ਬੈਠਾ ਹੋਣੈ…!
ਭੱਜ ਕੇ ਜਾਣਾਂ ਸੱਥ ਵੱਲ, ਜਿੱਥੇ ਬਜੁਰਗ, ਜੁਆਨ ਸਾਰੇ ਹੀ ਆਪੋ-ਆਪਣੇ ਰੰਗਾਂ ਵਿਚ ਮਸਤ ਹੁੰਦੇ ਸੀ। ਵਿਹਲੇ ਹੋ ਕੇ ਸੱਥਾਂ ਵਿਚ ਜਾ ਕੇ ਬੈਠ ਜਾਂਦੇ, ਜਿੱਥੋਂ ਸਾਰੇ ਪਿੰਡ ਦੀ ਖ਼ਬਰ ਇੱਕ-ਦੂਜੇ ਕੋਲ ਮੂੰਹੋਂ-ਮੂੰਹ ਪਹੁੰਚ ਜਾਂਦੀ ਸੀ। ਗ਼ਲੀ ਦੇ ਮੋੜਾਂ, ਬੋਹੜਾਂ ਦੇ ਥੱਲੇ ਜਾਂ ਧਰਮਸ਼ਾਲਾਂ ਦੇ ਵਿਚ ਜੁੜ ਕੇ ਬੈਠ ਜਾਂਦੇ ਸੀ ਬਜੁਰਗ ਅਤੇ ਮੁੰਡਿਆਂ ਦੀ ਢਾਣੀ। ਬੰਦੇ ਆਮ ਹੀ ਪਿੰਡਾਂ ਦੀਆਂ ਸੱਥਾਂ ਵਿਚ ’ਕੱਠੇ ਹੋ ਜਾਂਦੇ ਸੀ, ਜਿੱਥੋ ਤਕਰੀਬਨ ਹਰ ਬੰਦੇ ਨੂੰ ਰੋਟੀ ਖਾਣ ਲਈ ਆਵਾਜ਼ਾਂ ਵੀ ਮਾਰਨੀਆਂ ਪੈਂਦੀਆਂ ਸੀ। ਪੰਜਾਬ ਦੇ ਪਿੰਡਾਂ ਵਿੱਚ ਲੱਗਦੀਆਂ ਸੱਥਾਂ ਨੂੰ ਯਾਦ ਰੱਖਣ ਲਈ ਹੀ ਪੰਜਾਬੀ ਸੱਥ ਦੇ ਸੰਚਾਲਕ ਸ੍ਰ:ਨਿਰਮਲ ਸਿੰਘ ਲਾਂਬੜਾ ਜੀ ਨੇ ਇਹ ਨਾਮ ਲਿਆ ਹੋਵੇਗਾ, ਜਿਸ ਨੂੰ ਪੜ੍ਹਦੇ-ਸੁਣਦੇ ਸਾਡਾ ਧਿਆਨ ਆਪਣੇ ਪਿੰਡਾਂ ਦੀਆਂ ਸੱਥਾਂ ਵਿਚ ਚਲਾ ਜਾਂਦਾ ਹੈ, ਇਸ ਪੰਜਾਬੀ ਸੱਥ ਦੀਆਂ ਕਿਤਾਬਾਂ ਨੂੰ ਪੜ੍ਹਦੇ ਵਕਤ ਸੱਥ ਵਿਚ ਖੜ੍ਹੇ ਸਿਆਣੇ ਬਜੁਰਗਾਂ ਦੇ ਚਿਹਰੇ ਹੂਬਹੂ ਨਜ਼ਰ ਆ ਜਾਂਦੇ ਹਨ, ਮੈਂ ਆਪਣੇ ਪਿਤਾ ਜੀੰ ਨੂੰ ਆਖਰੀ ਵਾਰ ਸੱਥ ਵਿਚ ਬੈਠੇ ਹੀ ਛੱਡ ਕੇ ਆਈ ਸੀ, ਜਿੱਥੇ ਉਹ ਮੇਰਾ ਸਿਰ ਪਲੋਸ ਕੇ ਉਸ ਸੱਥ ਵਿਚੋਂ ਚਲੇ ਗਏ।
