ਸੌਖੀ ਨਹੀਂ ਡਰਾਈਵਰੀ ਯਾਰੋ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁਕਣੇ
ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕਾਂ ਦੇ ਮਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖਿਆਲ ਸੁਭਾਵਿਕ ਹੀ ਉੱਠ ਰਹੇ ਹੋਣਗੇ। ਪਰੰਤੂ ਪਿਛਲੇ ਦਿਨੀ ਮੈਲਬੌਰਨ (ਆਸਟ੍ਰੇਲੀਆ) ਦੇ ਕੁਝ ਟੈਕਸੀ ਡਰਾਈਵਰਾਂ ਨਾਲ ਜੋ ਕੁਝ ਹੋਇਆ ਸੱਚਮੁਚ ਹੀ ਦਿਲ ਨੂੰ ਦਹਿਲਾਉਣ ਵਾਲਾ ਕਾਰਾ ਸੀ। ਇਸ ਘਟਨਾ ਤੋਂ ਬਾਅਦ ਤਾਂ ਇੰਝ ਹੀ ਲੱਗਣ ਲੱਗਿਆ ਹੈ ਕਿ ਇਥੇ ਟੈਕਸੀ ਡਰਾਈਵਰਾਂ ਦੀ ਸੱਚਮੁੱਚ ਹੀ ਕੋਈ ਪੁੱਛ ਪ੍ਰਤੀਤ ਨਹੀ ਹੈ। ਕਿਉਂਕਿ ਜਦੋਂ ਵੀ ਕਿਸੇ ਦਾ ਦਿਲ ਚਾਹੇ ਟੈਕਸੀ ਡਰਾਈਵਰਾਂ ਨਾਲ ਧੱਕਾ ਕਰ ਜਾਂਦਾ ਹੈ। ਟੈਕਸੀ ਡਰਾਈਵਰਾਂ ਨਾਲ ਵਾਪਰੀਆਂ ਇਹ ਘਟਨਾਵਾਂ ਕੋਈ ਨਵੀਆਂ ਨਹੀ ਹਨ। ਪਰੰਤੂ ਹੁਣ ਦਿਨੋਂ-ਦਿਨ ਇਹਨਾਂ ਨੂੰ ਅੰਜ਼ਾਮ ਦੇਣ ਦੇ ਤਰੀਕਿਆਂ ਦੇ ਵਿੱਚ ਫਰਕ ਆ ਰਿਹਾ ਹੈ, ਉਥੇ ਹੀ ਇਹੋ ਜਿਹੋ ਜਿਹੇ ਕਾਰਾ ਕਰਨ ਵਾਲਿਆਂ ਦੇ ਹੌਸਲੇ ਵੀ ਬੁਲੰਦ ਹੁੰਦੇ ਜਾ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਟੈਕਸੀ ਡਰਾਈਵਰ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਕਿਉਂਕਿ ਪਹਿਲ ਸਵਾਰੀ ਜਾਂ ਸ਼ਿਕਾਇਤ ਕਰਤਾ ਨੂੰ ਮਿਲਦੀ ਹੈ ਤੇ ਪੁਲਿਸ ਵੀ ਟੈਕਸੀ ਡਰਾਈਵਰਾਂ ਵਲੋਂ ਕੀਤੀਆਂ ਜ਼ਿਆਦਾਤਰ ਸ਼ਿਕਾਇਤਾਂ ਨੂੰ ਕੱਚੇ ਹੀ ਜਮਾ ਜਾਂਦੀ ਹੈ ਤੇ ਕੋਈ ਐਕਸ਼ਨ ਨਹੀਂ ਲੈਂਦੀ। ਟੈਕਸੀ ਡਰਾਈਵਰਾਂ ਨਾਲ ਗਾਲੀ ਗਲੋਚ ਦੀਆਂ ਘਟਨਾਵਾਂ ਜਾਂ ਕਿਰਾਇਆ ਲੈ ਕੇ ਭੱਜਣਾ ਇਹ ਜ਼ਿਆਦਾ ਹੁੰਦਾ ਸੀ । ਘਰ ਪਿੱਛੇ ਸੱਦ ਕੇ ਜਾਂ ਕਿਸੇ ਸੁੰਨਸਾਨ ਗਲੀ ਵਿੱਚ ਰਾਤ ਨੂੰ ਗੱਡੀ ਸੱਦ ਕੇ ਚਾਕੂ ਦੀ ਨੋਕ ਤੇ ਪੈਸੇ ਲੁੱਟਣ ਦਾ ਪ੍ਰਚਲਨ ਵਧਿਆ, ਪਰੰਤੂ ਮੀਡੀਆ ਵਿੱਚ ਇਹ ਗੱਲਾਂ ਆਉਣ ਕਰਕੇ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ। ਟੈਕਸੀਆਂ ਵਾਲਿਆਂ ਉੱਪਰ ਆਂਡੇ ਜਾਂ ਪੱਥਰ ਸੁੱਟਣਾ ਤਾਂ ਆਮ ਜਿਹੀ ਗੱਲ ਬਣ ਗਈ ਹੈ। ਖਾਸ ਕਰ “ਵੀਕਐਂਡ” ‘ਤੇ ਤਾਂ ਅਕਸਰ ਹੀ ਬੇਸ ਵਲੋਂ ਮੈਸੇਜ ਖੜਕਦਾ ਹੀ ਰਹਿੰਦਾ ਹੈ ਕਿ ਫਲਾਣੀ ਸੜਕ ‘ਤੇ ਨਾਂ ਜਾਇਓ, ਉਥੇ ਮੁੰਡੇ ਪੱਥਰ ਜਾਂ ਆਂਡੇ ਸੁੱਟ ਰਹੇ ਹਨ। ਪਰੰਤੂ ਕਿਸੇ ਨੇ ਇਸ ਗੱਲ ਵਲ ਧਿਆਨ ਅੱਜ ਤੱਕ ਨਹੀਂ ਦਿੱਤਾ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ। ਇਹ ਘਟਨਾਵਾਂ ਘਟਣ ਦੀ ਬਜਾਏ ਨਿੱਤ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਦਿਨੀਂ ਜੋ ਇੱਕ ਵੱਡੀ ਘਟਨਾ ਟੈਕਸੀ ਡਰਾਈਵਰਾਂ ਨਾਲ ਵਾਪਰੀ, ਉਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਹੁਣ ਇਥੋਂ ਦੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਜੋ ਕਿ ਆਪਣੇ ਨਸ਼ੇ ਦੀ ਪੂਰਤੀ ਲਈ ਕੁਝ ਵੀ ਕਰ ਸਕਦੇ ਹਨ। ਜਿੰਨ੍ਹਾਂ ਨੇ ਸ਼ਰੇਆਮ ਸੜਕ ਤੇ ਜਾਂਦੀਆਂ ਟੈਕਸੀਆਂ ਨੂੰ ਜਬਰਨ ਰੋਕ ਕੇ ਗੱਡੀਆਂ ਦਾ ਨੁਕਸਾਨ ਕੀਤਾ ਉਥੇ ਹੀ ਡਰਾਈਵਰਾਂ ਨੂੰ ਵੀ ਲੁੱਟਿਆ ਤੇ ਕੁੱਟਿਆ ਤੇ ਕੁਝ ਇੱਕ ਡਰਾਈਵਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ।

ਸੋਮਵਾਰ ਦੀ ਸਵੇਰ ਮੇਰੇ ਦੋਸਤ ਜਰਨੈਲ (ਜੇ.ਪੀ) ਦਾ ਫੋਨ ਆਇਆ। ਮੈਂ ਅੱਧਸੁੱਤੇ ਜਹੇ ਨੇ ਉਸਦਾ ਫੋਨ ਚੁਕਿਆ ਤਾਂ ਉਸਨੇ ਮੈਨੂੰ ਕਿਹਾ ਕਿ ਕੁਝ ਪਤਾ ਲੱਗਾ ? ਪੁੱਛਣ ‘ਤੇ ਉਸਨੇ ਦੱਸਿਆ ਕਿ ਆਪਣੇ ਜਾਣ ਤੋਂ ਬਾਅਦ ਰਾਤ ਪੰਜ - ਛੇ ਗੱਡੀਆਂ ਭੰਨ ਦਿੱਤੀਆਂ ਤੇ ਲੁੱਟ-ਖੋਹ ਵੀ ਹੋਈ। ਉਸਨੇ ਮੈਨੂੰ ਜਦੋਂ ਗੱਡੀਆਂ ਦੇ ਨੰਬਰ ਦੱਸੇ ਤਾਂ ਸੁਣਕੇ ਮਨ ਨੂੰ ਬੜਾ ਧੱਕਾ ਲੱਗਾ। ਟੈਕਸੀ ਦੇ ਕੰਮ ਵਿੱਚ ਹਰ ਕੋਈ ਡਰਾਈਵਰ ਦੇ ਨਾਂ ਨਾਲੋਂ ਟੈਕਸੀ ਦੇ ਨੰਬਰ ਨਾਲ ਵਧੇਰੇ ਜਾਣ-ਪਛਾਣ ਹੁੰਦੀ ਹੈ ਤੇ ਉਸ ਗੱਡੀ ਦੇ ਡਰਾਈਵਰ ਵੀ ਗੱਡੀ ਨੰਬਰ ਕਰਕੇ ਹੀ ਜਾਣਿਆ ਜਾਂਦਾ ਹੈ । ਸੋ ਸਾਰੀ ਘਟਨਾ ਸੁਣਨ ਤੋਂ ਬਾਅਦ ਪਹਿਲਾਂ ਤਾਂ ਮੈਂ ਵੀ ਇਹੋ ਸੋਚ ਰਿਹਾ ਸੀ ਕਿ ਉਸ ਦਿਨ ਕੰਮ ਠੰਡਾ ਹੋਣ ਕਰਕੇ ਸਮੇਂ ਤੋਂ ਪਹਿਲਾਂ ਅਸੀਂ ਘਰ ਆ ਗਏ ਨਹੀ ਤਾਂ ਸਾਡੇ ਵਿੱਚੋਂ ਵੀ ਕੋਈ ਇਹਨਾਂ ਹਮਲਾਵਾਰਾਂ ਦੇ ਅੜਿੱਕੇ ਚੜ੍ਹ ਸਕਦਾ ਸੀ। ਜਰਨੈਲ ਦੇ ਫੋਨ ਤੋਂ ਬਾਅਦ ਮੈਂ ਆਪਣੀ ਗੱਡੀ ਦੇ ਮਾਲਕ ਅਮਨਦੀਪ ਬਦੇਸ਼ਾ ਹੋਰਾਂ ਨਾਲ ਗੱਲ ਕੀਤੀ ਤਾਂ ਉਹ ਵੀ ਇਸ ਘਟਨਾ ਨੂੰ ਜਿਥੇ ਨਿੰਦ ਰਹੇ ਸਨ, ਉਥੇ ਹੀ ਇਸ ਤਰ੍ਹਾਂ ਦੇ ਵਰਤਾਰੇ ਤੋਂ ਚਿੰਤਤ ਵੀ ਹੋ ਰਹੇ ਸਨ । ਇੱਕ ਤਾਂ ਪਹਿਲਾਂ ਹੀ ਇਥੇ ਟੈਕਸੀ ਡਰਾਈਵਰਾਂ ਦੀ ਥੁੜ ਮਹਿਸੂਸ ਹੋ ਰਹੀ ਸੀ, ਉਥੇ ਇਹੋ ਜਿਹੀਆਂ ਘਟਨਾਵਾਂ ਵਧਣ ਨਾਲ ਕੋਈ ਵੀ ਭਵਿੱਖ ਵਿੱਚ ਖਾਸ ਕਰ ਰਾਤਾਂ ਨੂੰ ਇਸ ਕੰਮ ਨੂੰ ਕਰਨ ਵਿੱਚ ਤਰਜੀਹ ਨਹੀਂ ਦੇਵੇਗਾ, ਜਿਸ ਵਿੱਚ ਜ਼ੋਖਿਮ ਹੋਵੇ। ਸੋ ਉਸ ਤੋਂ ਬਾਅਦ ਮੈਂ ਰੰਗਪਾਲ ਭਾ ਜੀ (ਰੰਗੀ) ਅਤੇ ਜੀ. ਐਸ. ਗਰੇਵਾਲ ਹੋਰਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਰੀਬ ਇਕ ਮਹੀਨਾ ਪਹਿਲਾਂ ਹੀ ਮੈਲਬੌਰਨ ਦੇ ਸਮੁੱਚੇ ਮੀਡੀਆ ਨੂੰ ਸੱਦ ਕੇ ਟੈਕਸੀ ਡਰਾਈਵਰਾਂ ਨਾਲ਼ ਹੋ ਰਹੇ ਧੱਕੇ ਬਾਰੇ ਦੱਸਿਆ ਸੀ। ਕਿਉਂਕਿ ਪਿਛਲੇ ਦਿਨੀਨ ਪੱਥਰ ਮਾਰਨ ਦੀਆਂ ਘਟਨਾਵਾਂ ਨੇ ਟੈਕਸੀਆਂ ਦਾ ਕਾਫੀ ਨੁਕਸਾਨ ਕੀਤਾ ਸੀ ਤੇ ਪੁਲਿਸ ਕੁਝ ਵੀ ਕਰਨ ਤੋਂ ਭੱਜ ਰਹੀ ਸੀ। ਖੁਦ ਮੈਂ ਵੀ ਇੱਕ ਹਫਤੇ ਵਿੱਚ ਦੋ ਵਾਰ ਇਹਨਾਂ ਦਾ ਨਿਸ਼ਾਨਾ ਬਣਿਆ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ। ਇਸ ਕਾਰਨ ਸਾਰੀਆ ਗੱਡੀਆਂ ਦੇ ਡਰਾਈਵਰ ਮੀਡੀਆ ਅੱਗੇ ਆਏ ਤੇ ਉਸ ਬਾਰੇ ਦੱਸਿਆ। ਖੈਰ ! ਹਮਲਾਵਾਰਾਂ ਨੇ ਪੂਰੇ ਪਲਾਨ ਨਾਲ ਗੱਡੀਆਂ ਉਤੇ ਧਾਵਾ ਬੋਲਿਆ, ਜੋ ਬਚ ਕੇ ਨਿਕਲ ਗਿਆ ਸੋ ਨਿਕਲ ਗਿਆ, ਜੋ ਧੱਕੇ ਚੜ੍ਹ ਗਿਆ ਉਸ ਨਾਲ ਬੁਰੀ ਹੋਈ।
ਇਹਨਾਂ ਹਮਲਾਵਰਾਂ ਦਾ ਨਿਸ਼ਾਨਾ ਬਣੇ ਕੁਝ ਕੁ ਡਰਾਈਵਰਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਸੀ, ਕਿਉਂਕਿ ਅਕਸਰ ਕਿਸੇ ਨਾ ਕਿਸੇ ਰੈਂਕ ਤੇ ਮੇਲ-ਜੋਲ ਹੋ ਹੀ ਜਾਂਦਾ ਸੀ। ਇਹਨਾਂ ਵਿੱਚ ਇੱਕ ਡਰਾਈਵਰ ਨਾਲ ਤਾਂ ਸਵਾਰੀ ਵੀ ਸੀ ਤੇ ਹਮਲਾਵਰਾਂ ਨੇ ਉਸਨੂੰ ਵੀ ਨਿਸ਼ਾਨਾ ਬਣਾਇਆ ਪਰ ਉਹ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇੱਕ ਡਰਾਈਵਰ ਰਵੀ ਜਿਸਨੇ ਇਨ੍ਹਾਂ ਲੁਟੇਰਿਆਂ ਤੋਂ ਬਚਣ ਦੇ ਮਾਰੇ ਇਸ ਕਦਰ ਗੱਡੀ ਭਜਾਈ ਕਿ ਤੁਰੀ ਜਾਂਦੀ ਗੱਡੀ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਤੇ ਗੱਡੀ ਥਾਂ ਤੇ ਹੀ ਖਲੋ ਗਈ ਤੇ ਹਮਲਾਵਰਾਂ ਨੇ ਉਸਨੂੰ ਨਿਸ਼ਾਨਾ ਬਣਾਇਆ। ਇਹ ਉਸਦੀ ਆਖਰੀ ਸ਼ਿਫਟ ਸੀ, ਕਿਉਂਕਿ ਅਗਲੇ ਦਿਨ ਉਸਨੇ ਇੰਡੀਆ ਲਈ ਰਵਾਨਾ ਹੋਣਾ ਸੀ। ਪਰੰਤੂ ਇੱਕ ਦਿਨ ਪਹਿਲਾਂ ਹੋਰ ਹੀ ਭਾਣਾ ਵਾਪਰ ਗਿਆ। ਇੱਕ ਡਰਾਈਵਰ ਹਰਪ੍ਰੀਤ ਜੋ ਕਿ ਇਨ੍ਹਾਂ ਲੁਟੇਰਿਆਂ ਨੂੰ ਕਾਫੀ ਵਾਰ ਝਕਾਨੀ ਦੇ ਕੇ ਲੰਘ ਗਿਆ ਪਰ ਫੇਰ ਵੀ ਅੰਤ ਵਿੱਚ ਅੜਿੱਕੇ ਚੜ੍ਹ ਗਿਆ ਤੇ ਉਸ ਨਾਲ ਵੀ ਮਾੜਾ ਸਲੂਕ ਹੋਇਆ। ਮੈਲਬੌਰਨ ਦੇ ਵੈਸਟ ਏਰੀਏ ਵਿੱਚ ਹੋਈਆਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਇੱਕ ਵਾਰ ਤਾਂ ਮੈਲਬੌਰਨ ਦੀ ਟੈਕਸੀ ਇੰਡਸਟਰੀ ਪੂਰੀ ਤਰ੍ਹਾਂ ਹਿੱਲ ਗਈ ਤੇ ਆਮ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ। ਮੀਡੀਆ ਦੇ ਦਬਾਅ ਦੇ ਚਲਦੇ ਪੁਲਿਸ ਉਤੇ ਪ੍ਰੈਸ਼ਰ ਵਧਿਆ। ਪਰੰਤੂ ਇੱਕ ਗੱਲ ਜੋ ਖਟਕਦੀ ਰਹੀ, ਉਹ ਸੀ ਕਿ ਖੁਦ ਸਾਡੇ ਟੈਕਸੀ ਵਾਲੇ ਭਰਾਵਾਂ ਨੇ ਆਪਸੀ ਸਹਿਯੋਗ ਹੀ ਨਹੀਂ ਦਿੱਤਾ । ਜਦੋਂ ਸੋਮਵਾਰ ਨੂੰ ਹਰਪ੍ਰੀਤ ਅਤੇ ਇੱਕ ਦੋ ਹੋਰ ਡਰਾਈਵਰ ਸਨਸ਼ਾਇਨ ਪੁਲਿਸ ਸਟੇਸ਼ਨ ਆਪਣੇ ਬਿਆਨ ਦਰਜ ਕਰਵਾਉਣ ਗਏ ਤਾਂ ਉਥੇ ਸਮੁੱਚਾ ਮੀਡੀਆ ਵੀ ਮੌਜੂਦ ਸੀ। ਕੁਝ ਕੁ ਟੈਕਸੀ ਚਲਾਉਣ ਵਾਲੇ ਵੀਰਾਂ ਨੇ ਨੇੜਲੇ ਰੈਂਕਾਂ ਤੇ ਕੰਮ ਕਰਦੇ ਡਰਾਈਵਰਾਂ ਨੂੰ ਸੁਨੇਹੇ ਵੀ ਭਿਜਵਾਏ ਗਏ ਕਿ ਸਾਰੇ ਸ਼ਨਸ਼ਾਇਨ ਪੁਲਿਸ ਸਟੇਸ਼ਨ ਇਕੱਠੇ ਹੋ ਜਾਣ। ਘੱਟ ਸਮੇਂ ਦਾ ਨੋਟਿਸ ਹੋਣ ਕਰਕੇ ਨੇੜਲੇ ਰੈਂਕਾਂ ਉਪਰ ਜਾਂ ਆਪਣੇ ਦੁਆਲੇ ਦੇ ਡਰਾਈਵਰਾਂ ਨੰ ਸੁਨੇਹੇ ਭੇਜੇ ਗਏ। ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਸਿਰਫ ਦਸ-ਪੰਦਰਾਂ ਜਣੇ ਹੀ ਮੁਸ਼ਕਲ ਨਾਲ ਉਥੇ ਪਹੁੰਚ ਸਕੇ ਅਤੇ ਬਾਕੀ ਦਸ ਡਾਲਰ ਦੀ ਜੌਬ ਖੁੰਝ ਜਾਣ ਡਰੋਂ ਰੈਂਕਾਂ ‘ਤੇ ਹੀ ਡਟੇ ਰਹੇ। ਇਹ ਇੱਕ ਅਜਿਹਾ ਮੌਕਾ ਸੀ, ਜਦੋਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀਆਂ ਗੱਲਾਂ ਮੀਡੀਆ, ਪੁਲਿਸ ਅਤੇ ਵੀ.ਟੀ.ਡੀ. ਅੱਗੇ ਰੱਖ ਸਕਦੇ ਸਨ। ਪਰ ਉਹੀ ਕੁਝ ਫੇਰ ਦੁਹਰਾਇਆ ਗਿਆ, ਜੋ ਪਹਿਲਾਂ ਵੀ ਹੁੰਦਾ ਆਇਆ ਹੈ । ਇਥੇ ਹਰ ਕਿਸੇ ਨੂੰ ਆਪੋ ਆਪਣੀ ਪਈ ਹੈ, ਕੋਈ ਕਿਸੇ ਲਈ ਨਹੀਂ ਰੁਕਦਾ। ਜਦੋਂ ਕਿਸੇ ਨਾਲ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸਨੂੰ ਨਸਲੀ ਘਟਨਾ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਖਾਸ ਕਰ ਸਾਡਾ ਪੰਜਾਬੀ ਮੀਡੀਆ ਤਾਂ “ਨਸਲੀ ਹਮਲੇ” ਦਾ ਸਿਰਲੇਖ ਹਰ ਵੇਲੇ ਤਿਆਰ ਹੀ ਰੱਖਦਾ ਹੈ, ਕਿਉਂਕਿ ਇਹ ਗੱਲਾਂ ਭਵਿੱਖ ਵਿੱਚ ਦੋ-ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਵੀ ਕੁੜਤਣ ਪੈਦਾ ਕਰਦੀਆਂ ਹਨ ਅਤੇ ਆਉਣ ਵਾਲੇ ਅਤੇ ਪੱਕੇ ਹੋਣ ਦੀ ਉਮੀਦ ਵਾਲਿਆਂ ਦੇ ਰਾਹ ਵਿੱਚ ਵੀ ਕੰਡੇ ਬੀਜ ਦਿੰਦਾ ਹੈ। ਟੈਕਸੀ ਡਰਾਈਵਰਾਂ ਦੀ ਆਪਸੀ ਨੇੜਤਾ ਅਤੇ ਸਹਿਯੋਗ ਦੀ ਘਾਟ ਕਾਰਨ ਹੀ ਇਹੋ ਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਵੀ ਟੈਕਸੀ ਡਰਾਈਵਰਾਂ ਵਲੋਂ ਇਸ ਘਟਨਾ ਦੀ ਨਿੰਦਾ ਵੀ ਸਿਰਫ ਟੈਕਸੀ ਰੈਂਕਾਂ ਤੇ ਹੀ ਖੜ੍ਹ ਕੇ ਟਾਈਮ ਪਾਸ ਕਰਨ ਵਜੋਂ ਹੀ ਕੀਤੀ। ਇਸ ਮੌਕੇ ਹਰ ਕੋਈ ਆਪਣਾ ਵੱਖਰਾ ਰਾਗ ਅਲਾਪ ਰਿਹਾ ਸੀ। ਕੋਈ ਕਹੇ ਅੱਜ ਕੰਮ ਬੰਦ ਕਰਨਾ ਚਾਹੀਦਾ ਹੈ, ਕੋਈ ਕਹੇ ਹੜਤਾਲ ਨਾ ਕਰੋ ਸਮੂਹਿਕ ਛੁੱਟੀ ਲੈ ਲਵੋ, ਕੋਈ ਕਹਿੰਦਾ ਹੈ ਯੂਨੀਅਨ ਬਣਾ ਲਵੋ, ਪਰੰਤੂ ਜਦੋਂ ਜੌਬ ਆ ਜਾਂਦੀ ਹੈ ਤਾਂ ਫੇਰ ਆਪਾਂ ਕੀ ਲੈਣਾ ਕਹਿ ਕੇ ਉਹ ਤੁਰ ਜਾਂਦੇ ਹਨ ਤੇ ਅਗਲੀ ਹੋਣ ਵਾਲੀ ਘਟਨਾ ਦਾ ਇੰਤਜ਼ਾਰ ਕਰਦੇ ਹਨ। ਪੰਜਾਬ ਰਹਿੰਦੇ ਟਰੱਕਾਂ ਉਪਰ ਅਕਸਰ ਇੱਕ ਲਾਈਨ ਲਿਖੀ ਹੁੰਦੀ ਸੀ
‘ਸੌਖੀ ਨਹੀਂ ਡਰਾਈਵਰੀ ਯਾਰੋ,
ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁਕਣੇ’।
ਉਸ ਵੇਲੇ ਸਿਰਫ ਇਹ ਲਾਈਨ ਪੜ੍ਹ ਕੇ ਹੱਸ ਜਰੂਰ ਲੈਂਦੇ ਸੀ, ਪਰੰਤੂ ਅੱਜ ਖੁਦ ਇਸ ਲਾਈਨ ਦਾ ਅਹਿਸਾਸ ਜਰੂਰ ਹੋਇਆ ਹੈ। ਹੱਥਲੇ ਲੇਖ ਦਾ ਮੰਤਵ ਇਥੋਂ ਦੇ ਵਸਨੀਕਾਂ ਨੂੰ ਭੰਡਣਾ, ਪੁਲਿਸ ਦੀ ਨੁਕਤਾਚੀਨੀ ਕਰਨਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲ ੳਂਗਲ ਕਰਨਾ ਨਹੀਂ ਹੈ। ਕਿਉਂਕਿ ਚੰਗੇ ਮਾੜੇ ਲੋਕ ਹਰ ਪਾਸੇ ਹੁੰਦੇ ਹਨ। ਸੋ ਇਥੇ ਵੀ ਕੁਝ ਨਸ਼ੇੜੀ ਕਿਸਮ ਦੇ ਲੋਕ ਇਹ ਕੰਮ ਕਰਕੇ ਸਭ ਦਾ ਅਕਸ ਖਰਾਬ ਕਰ ਰਹੇ ਹਨ। ਪੁਲਿਸ ਪ੍ਰਸ਼ਾਸ਼ਨ ਨੂੰ ਵੀ ਟੈਕਸੀ ਵਾਲਿਆਂ ਦੀ ਸੁਰੱਖਿਆ ਲਈ ਹੋਰ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ। ਅਜਿਹੇ ਕਾਨੂੰਨ ਬਣਾਏ ਜਾਣ ਜਾਂ ਅਜਿਹੀਆਂ ਸਜ਼ਾਵਾਂ ਰੱਖੀਆਂ ਜਾਣ ਕਿ ਮੁੜ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਹੁਣ ਜੇਕਰ ਰੇਲ ਗੱਡੀ, ਬੱਸ, ਟਰੈਮ ਵਿੱਚ ਸਫਰ ਦੌਰਾਨ ਸਵਾਰੀ ਕੋਲ ਟਿਕਟ ਨਾ ਹੋਵੇ ਤਾਂ ਮੌਕੇ ਤੇ ਜੁਰਮਾਨਾ ਕਰ ਦਿੱਤਾ ਜਾਂਦਾ ਹੈ ਪਰੰਤੂ ਟੈਕਸੀ ਵਿੱਚ ਜੇਕਰ ਕੋਈ ਕਿਰਾਇਆ ਨਹੀਂ ਦਿੰਦਾ ਜਾਂ ਭੱਜ ਜਾਂਦਾ ਹੈ। ਉਸ ਬਾਬਤ ਕੋਈ ਸੁਣਵਾਈ ਨਹੀਂ। ਸਗੋਂ ਸਾਰਾ ਨੁਕਸਾਨ ਮਾਲਕ ਤੇ ਡਰਾਈਵਰ ਨੂੰ ਝੱਲਣਾ ਪੈਂਦਾ ਹੈ। ਸੋ ਉਮੀਦ ਹੈ ਕਿ ਭਵਿੱਖ ਵਿੱਚ ਵਿਕਟੋਰੀਆ ਸਰਕਾਰ ਟੈਕਸੀ ਡਰਾਈਵਰਾਂ ਦੀ ਸੁਰੱਖਿਅਤਾ ਲਈ ਵਧੇਰੇ ਸਖਤ ਕਦਮ ਚੁਕੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਜਸ਼ੀਲ ਰਹੇਗੀ।
****