ਗੁਰੂ ਦੇ ਦੁਲਾਰੇ ਪੰਜ ਪਿਆਰੇ.......... ਲੇਖ / ਰਣਜੀਤ ਸਿੰਘ ਪ੍ਰੀਤ

ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ, ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ, ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ’ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।

ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ‘ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁਝ ਦੇਰ ਬਾਅਦ ਫਿਰ ਬਾਹਰ ਆਏ, ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।

ਸਚ ਅਤੇ ਸਿਖ……… ਲੇਖ / ਮਨਜੀਤ ਸਿੰਘ ਔਜਲਾ

ਸਿਖ ਦਾ ਦੂਜਾ ਨਾਂ ਸਚ ਹੈ ਅਤੇ ਸਚ ਦਾ ਦੂਜਾ ਨਾਂ ਕਰਾਂਤੀ। ਜੋ ਇਨਸਾਨ ਸਚਾ ਨਹੀਂ ਅਤੇ ਪੂਰਾ ਸਚ ਨਹੀਂ ਬੋਲਦਾ ਉਹ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਨੁਸਾਰ ਸਿਖ ਨਹੀਂ ਹੋ ਸਕਦਾ। ਸਚ ਕੌੜਾ ਹੁੰਦਾ ਹੈ, ਸਚ ਨਿਗਲਿਆ ਜਾਂਦਾ ਹੈ ਖਾਦਾ ਨਹੀਂ। ਸਚ ਜਹਿਰ ਹੈ ਅਤੇ ਝੂਠ ਗੁੜ। ਸਿਖ ਧਰਮ ਵਿਚ ਇਸ ਪੌਦੇ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਕਰਾਂਤੀਕਾਰੀ ਅਤੇ ਕੁਰਾਹੀਆ ਵੀ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਰੰਭ ਤੋਂ ਹੀ ਝੂਠ ਤੋਂ ਪਰਦਾ ਲਾਉਣ ਅਤੇ ਸਚ ਬੋਲਣ ਦੀ ਸਿਖਿਆ ਦਿਤੀ। ਹਰਿਦੁਆਰ ਜਾ ਕੇ ਗੰਗਾ ਦਾ ਪਾਣੀ ਲਹਿੰਦੇ ਵਲ ਸੁਟ ਕੇ ਪੰਡਤਾਂ ਦੇ ਝੂਠ ਤੋਂ ਪਰਦਾ ਲਾਇਆ ਸੀ। ਇਸੇ ਤਰਾਂ ਜਦ ਬਾਬਰ ਨੂੰ ਨਿਹਥੇ ਲੋਕਾਂ ਉਤੇ ਜੁਲਮ ਕਰਦਿਆਂ ਦੇਖਿਆ ਤਾਂ ਵੀ ਉਸ ਨੂੰ ਛੀਂ ਅਤੇ ਉਸਦੇ ਅਫਸਰਾਂ ਨੂੰ ਕੁਤੇ ਕਿਹਾ ਸੀ ਅਤੇ ਬਦਲੇ ਵਿਚ ਉਸਦੀ ਕੈਦ ਵਿਚ ਵੀ ਰਹੇ ਸਨ ਪ੍ਰੰਤੂ ਸਚ ਨਹੀਂ ਸੀ ਤਿਆਗਿਆ। ਅਜਿਹਾ ਹੀ ਕੌਤਕ ਉਨ੍ਹਾਂ ਸੁਲਤਾਨ ਪੁਰ ਲੋਧੀ ਵਿਚ ਮੋਦੀ-ਖਾਨੇ ਦੀ ਨੌਕਰੀ ਵੇਲੇ ਵੀ ਵਰਤਾਇਆ। ਇਸ ਤੋਂ ਬਿਨ੍ਹਾਂ ਜਨਮ ਤੋਂ ਲੈ ਕੇ 1539 ਭਾਵ 70 ਸਾਲ ਦੀ ਉਮਰ ਤਕ ਹਰ ਜਾਲਮ ਅਤੇ ਝੂਠੇ ਦੀ ਨਿੰਦਿਆ ਕੀਤੀ ਅਤੇ ਆਪਣੇ ਪਾਸ ਆਏ ਸਰਧਾਲੂਆਂ ਨੂੰ ਸਚ ਦੀ ਸਿਖਿਆ ਦੇ ਕੇ ਆਪਣੇ ਸਿਖ ਦਾ ਨਾਮ ਦਿਤਾ। ਜਿਹੜਾ ਸਿਖ ਉਨ੍ਹਾਂ ਦੀ ਇਸ ਕਸਵਟੀ ਉਤੇ ਪੂਰਾ ਉਤਰਿਆ ਉਸਨੂੰ ਆਪਣੇ ਚਲਾਏ ਮਾਰਗ ਦੀ ਵਾਗ-ਡੋਰ ਸੰਭਾਲ ਕੇ ਆਪ ਆਪਣੀ ਸੰਸਾਰਕ ਯਾਤਰਾ ਪੂਰਣ ਕਰ ਗਏ। ਨੌਂ ਗੁਰੂਆਂ ਨੇ 169 ਸਾਲ ਇਸ ਬੂਟੇ ਨੂੰ ਪਾਣੀ ਪਾਇਆ ਅਤੇ ਸੰਭਾਲ ਕੀਤੀ। ਪਾਸ ਆਏ ਸਰਧਾਲੂ ਨੂੰ ਇਕ ਹੀ ਸਿਖਿਆ ਸਚੀ ਕਮਾਈ ਅਤੇ ਸਚ ਦਾ ਪਾਠ ਪੜਾਇਆ। ਕਿਉਂਕਿ ਸਚ ਕੜਵਾ ਹੁੰਦਾ ਹੈ ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿਖਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਜੁਲਮ ਅਤੇ ਤਸੀਹੇ ਵੀ ਝਲਣੇ ਪਏ ਪ੍ਰੰਤੂ ਨਾਂ ਹੀ ਗੁਰੂ ਅਤੇ ਨਾਂ ਹੀ ਉਨ੍ਹਾਂ ਦੇ ਕਿਸੇ ਸਿਖ ਨੇ ਸਚ ਨੂੰ ਤਿਆਗਿਆ। ਸਮੇਂ ਅਨੁਸਾਰ ਜਾਲਮਾਂ ਅਤੇ ਰਾਜਿਆਂ ਨਾਲ ਯੁਧ ਵੀ ਹੋਏ ਪ੍ਰੰਤੂ ਉਹ ਵੀ ਸਚ ਦੇ ਇਸ ਪੌਦੇ ਨੂੰ ਹਰਿਆ ਭਰਿਆ ਰਖਣ ਵਾਸਤੇ ਹੀ ਨਾਂ ਕਿ ਕਿਸੇ ਤਾਕਤ ਦੇ ਵਿਖਾਵੇ ਵਾਸਤੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਪ੍ਰੰਤੂ ਕਿਸੇ ਵੀ ਲੜਾਈ ਵਿਚ ਹਮਲਾ-ਆਵਰ ਨਹੀਂ ਬਣੇ ਸਗੋਂ ਝੜਾਈ ਕਰਕੇ ਆਏ ਦੁਸਮਣ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਹਰਾਇਆ। ਆਖਰੀ ਲੜਾਈ ਜੋ ਕਰਤਾਰ ਪੁਰ ਵਿਚ ਲੜੀ ਗਈ ਛੇਵੇਂ ਪਾਤਿਸਾਹ ਨੇ 1800 ਸਿਖ ਜਵਾਨਾਂ ਨਾਲ 75,000 ਫੌਜ ਦਾ ਟਾਕਰਾ ਕੀਤਾ ਅਤੇ ਸੂਰਜ ਛੁਪਣ ਤੋਂ ਪਹਿਲਾਂ ਚਾਰ ਮੁਗਲ ਜਰਨੈਲਾਂ ਨੂੰ ਮਾਰਕੇ ਫਤਿਹ ਦਾ ਕੇਸਰੀ ਝੰਡਾ ਝੁਲਾ ਦਿਤਾ। 

ਵਿਧਾਨ ਸਭਾ ਵਿੱਚ ਝੂਲਦਾ ਸਦੀਕ ਦਾ ਸ਼ੰਮਲਾ......... ਲੇਖ / ਨਿੰਦਰ ਘੁਗਿਆਣਵੀ

ਮੁਹੰਮਦ ਸਦੀਕ ਪੰਜਾਬੀ ਦਾ  ਅਜਿਹਾ ਪਹਿਲਾ ਗਾਇਕ ਹੈ, ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਬਣਿਆ ਹੈ। ਉਸ ਨੇ ਚੋਣ ਜਿੱਤ ਕੇ ਇਹ ਮਿੱਥ ਤੋੜ ਦਿੱਤੀ ਹੈ ਕਿ ਗਾਉਣ-ਵਜਾਉਣ ਵਾਲਿਆਂ ਲੋਕ ਹੁਣ ‘ਐਵੈ-ਕੈਵੇਂ’ ਨਹੀਂ ਸਮਝਦੇ, ਸਗੋਂ ਬੜੀ ਗੰਭੀਰਤਾ ਨਾਲ ਲੈਣ ਲੱਗੇ ਹਨ। ਬੜੀ ਦੇਰ ਪਹਿਲਾਂ ਸਦੀਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਵੀ ਸੀ ਕਿ ਕੋਈ ਵੇਲਾ ਸੀ ਜਦੋਂ ਲੋਕ ਗਾਉਣ-ਵਜਾਉਣ ਵਾਲਿਆਂ ਨੂੰ ਏਨਾ ਚੰਗਾ ਨਹੀਂ ਸਨ ਸਮਝਿਆ ਕਰਦੇ ਤੇ ਸਿਰਫ਼ ਤੇ ਸਿਰਫ ਮੰਨੋਰੰਜਨ ਤੀਕ ਹੀ ਸਬੰਧ ਰੱਖਦੇ ਸਨ। ਕੇਵਲ ਉਹਨਾਂ ਦੇ ਗੀਤ ਸੁਣਦੇ ਸਨ ਤੇ ਤੁਰਦੇ ਬਣਦੇ ਸਨ। ਬਹੁਤੀ ਵਾਰ ਤਾਂ ਤੂੜੀ ਵਾਲੇ ਕੋਠੇ ਜਾਂ ਘਰ ਤੋਂ ਦੂਰ ਕਿਸੇ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਹੀ ਮੰਜੇ ਡਾਹ ਕੇ ਬਹਾ ਲਿਆ ਜਾਂਦਾ ਸੀ ਤੇ ਧੀਆਂ-ਭੈਣਾਂ ਦੇ ਮੱਥੇ ਨਹੀਂ ਸੀ ਲੱਗਣ ਦਿੱਤਾ ਜਾਂਦਾ। ਰੋਟੀ-ਪਾਣੀ ਵੀ ਉਥੇ ਹੀ ਭੇਜ ਦਿੱਤਾ ਜਾਂਦਾ ਸੀ।  ਜਿਉਂ-ਜਿਉਂ ਜ਼ਮਾਨਾ ਬਦਲਦਾ ਗਿਆ। ਲੋਕਾਂ ਵਿੱਚ ਸੋਝੀ ਆਉਂਦੀ ਗਈ। ਵੱਡੇ ਘਰਾਂ ਦੇ ਮੁੰਡੇ-ਕੁੜੀਆਂ ਗਾਇਕ ਬਣਨ ਲੱਗੇ, ਤਿਓਂ-ਤਿਓਂ ਗਾਇਕੀ ਤੇ ਗਾਇਕਾਂ ਪ੍ਰਤੀ ਲੋਕਾਂ ਦੀ ਧਾਰਨਾ ਵਿੱਚ ਤਬਦੀਲੀ ਆਉਂਦੀ ਗਈ।

ਕਰਮਾਤੀ ਲੌਕਟਾਂ, ਨਗਾਂ, ਮੁੰਦਰੀਆਂ ਦਾ ਕਾਰੋਬਾਰ.......... ਲੇਖ / ਗੁਰਚਰਨ ਨੂਰਪੁਰ

ਅੱਜ ਵਿਗਿਆਨ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮਨੁੱਖ ਜੀਵਾਂ ਦੀਆਂ ਅਤਿ ਬਰੀਕ ਜੀਨਜ਼ ਲੜੀਆਂ ਨੂੰ ਪੜ੍ਹਨ ਅਤੇ ਉਹਨਾਂ ਨੂੰ ਨਖੇੜਨ ਦੀ ਸਫਲਤਾ ਹਾਸਲ ਕਰ ਰਿਹਾ ਹੈ। ਪੁਲਾੜ ਵਿੱਚ ਬਸਤੀਆਂ ਵਸਾਉਣ ਲਈ ਯਤਨਸ਼ੀਲ ਹੈ। ਲੈਬ ਵਿੱਚ ਬਨਾਉਟੀ ਮਨੁੱਖੀ ਅੰਗਾਂ ਨੂੰ ਪੈਦਾ ਕਰਨ ਦੀ ਮੁਹਾਰਤ ਹਾਸਲ ਕੀਤੀ ਜਾ ਰਹੀ ਹੈ। ਨੈਨੋ ਟੈਕਨਾਲਾਜੀ ਦੇ ਪਸਾਰ ਰਾਹੀਂ ਸਾਡਾ ਇੱਕ ਨਵੀ ਦੁਨੀਆਂ ਵਿੱਚ ਪ੍ਰਵੇਸ਼ ਹੋਣ ਜਾ ਰਿਹਾ ਹੈ। ਹਰ ਖੇਤਰ ਵਿੱਚ ਵਿਗਿਆਨ ਨੇ ਆਪਣੀਆਂ ਪ੍ਰਾਪਤੀਆਂ ਦਾ ਝੰਡੇ ਬੁਲੰਦ ਕੀਤੇ ਹਨ। ਅੱਜ ਜਦੋਂ ਅਸੀਂ ਅਜੋਕੇ ਸਮੇਂ ਨੂੰ ਵਿਗਿਆਨ ਦਾ ਯੁੱਗ, ਕੰਪਿਊਟਰ ਦਾ ਯੁੱਗ ਆਦਿ ਨਾਮ ਦਿੰਦੇ ਹਾਂ ਤਾਂ ਦੂਜੇ ਪਾਸੇ ਦੂਜੇ ਪਾਸੇ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਨ ਲਈ ਸਾਡੇ ਦੁਆਲੇ ਵੱਡੀ ਪੱਧਰ ਤੇ ਅੰਧਵਿਸ਼ਵਾਸ਼ੀ ਰੂੜੀਵਾਦੀ ਧਾਰਨਾਵਾਂ ਦੇ ਜਾਲ ਸੁਟੇ ਜਾ ਰਹੇ ਹਨ।

ਅੱਜ ਜਿੱਥੇ ਵਪਾਰੀ ਲੋਕਾਂ ਨੇ ਹੁਣ  ਭਗਵਾਨ ਦੇ ਗੁਣਾਂ ਨੂੰ ਪੇਟੈਂਟ ਕਰ ਲਿਆ ਹੈ ਇਹਦੀਆਂ ਸ਼ਕਤੀਆਂ ਨੂੰ ਕਰਾਮਾਤੀ ਲੌਕਟਾਂ ਨਗਾਂ ਮੁੰਦਰੀਆਂ ਵਿੱਚ ਬੰਦ ਕਰਕੇ ਲੋਕਾਂ ਦੀ ਸੇਵਾ ਹਿੱਤ ਬਜਾਰ ਵਿੱਚ ਲੈ ਆਂਦਾ ਹੈ ਉੱਥੇ ਬਣਦੀ ਰਕਮ ਵਸੂਲ ਕਰਕੇ ਕੀਤੇ ਕਰਾਏ ਪਾਠ ਵੀ ਮਹੱਈਆ ਕਰਵਾਏ ਜਾ ਰਹੇ ਹਨ। ਕੁਝ ਸਾਧਾਂ ਸੰਤਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਅਸ਼ੀਰਵਾਦਾਂ ਵੱਖ ਵੱਖ ਰੇਟਾਂ ‘ਤੇ ਬਜਾਰ ਵਿੱਚ ਵਿਕਣ ਲੱਗ ਪਈਆਂ ਹਨ।     

ਦਾਤੀ ਨੂੰ ਲਵਾ ਦੇ ਘੁੰਗਰੂ.......... ਲੇਖ / ਰਣਜੀਤ ਸਿੰਘ ਪ੍ਰੀਤ

ਪਹਿਲਾਂ ਜਦੋਂ ਖੇਤੀ ਦਾ ਮੂੰਹ-ਮੁਹਾਂਦਰਾ ਅਜੇ ਥੋੜਾ ਹੀ ਵਿਕਸਤ ਹੋਇਆ ਸੀ, ਤਾਂ ਮੁੱਖ ਤੌਰ ‘ਤੇ ਦੋ ਫ਼ਸਲਾਂ ਹਾੜੀ ਅਤੇ ਸਾਉਣੀ ਹੀ ਹੋਇਆ ਕਰਦੀਆਂ ਸਨ। ਹਾੜੀ ਦੀ ਫ਼ਸਲ ਕਣਕ ਨੂੰ ਰਾਣੀ ਫ਼ਸਲ ਦਾ ਦਰਜਾ ਪ੍ਰਾਪਤ ਸੀ, ਕਿਓਂਕਿ ਇਸ ਨਾਲ ਹੀ ਹਰੇਕ ਘਰ ਦੀ ਰੋਟੀ ਚਲਦੀ ਸੀ। ਔਰਤਾਂ ਦਾ ਅਖਾਣ ਸੀ “ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ”। ਨਰਮਾ, ਚੌਲ, ਸੂਰਜਮੁਖੀ ਦੀ ਬੀਜ ਬਿਜਾਈ ਨਹੀਂ ਸੀ ਹੁੰਦੀ। ਕਪਾਹ ਬੀਜੀ ਜਾਂਦੀ ਸੀ ਅਤੇ “ਮੇਰੀ ਕੱਲ ਨੂੰ ਕਪਾਹ ਦੀ ਵਾਰੀ, ਵੇ ਡੰਡੀ ‘ਤੇ ਉਡੀਕੀਂ ਮਿੱਤਰਾ” ਵੀ ਕਿਹਾ ਜਾਂਦਾ ਸੀ। ਕਮਾਦ (ਗੰਨਾ) “ਗੁੜ ਖਾਂਦੀ ਗੰਨੇ ਚੂਪਦੀ ,ਆਈ ਜਵਾਨੀ ਸ਼ੂਕਦੀ” ਜਾਂ “ਕਾਲੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ ਪੈ ਗਿਆ” ਵੀ ਗਾਇਆ ਕਰਦੇ ਸਨ। ਬਾਜਰਾ, ਮੱਕੀ, ਸਣ, ਗੁਆਰਾ, ਚਰੀ, ਸਰ੍ਹੋਂ, ਤਾਰਾਮੀਰਾ, ਮੂੰਗੀ ਆਦਿ ਫ਼ਸਲਾਂ ਦਾ ਜ਼ੋਰ ਹੁੰਦਾ ਸੀ। ਪਰ ਸਭ ਤੋਂ ਦਿਲਚਸਪ ਗੱਲ ਹੁੰਦੀ ਸੀ, “ਕਣਕ  ਦੀ ਵਾਢੀ” ।  ਉਦੋਂ ਅੱਜ ਵਾਂਗ ਨਾ ਤਾਂ ਬਹੁ-ਫ਼ਸਲੀ ਚੱਕਰ ਸੀ, ਨਾ ਹੀ ਜ਼ਮੀਨ ਨਸ਼ਿਆਂ ਦੀ ਆਦੀ ਸੀ, ਨਾ ਹੀ ਕਣਕ ਦੇ ਨਾੜ ਨੂੰ ਅੱਗ ਲਾ ਕੇ ਜ਼ਮੀਨ ਦਾ ਉਪਜਾਊ ਸੀਨਾ ਸਾੜਿਆ ਜਾਂਦਾ ਸੀ। ਬਲਦਾਂ ਵਾਲੇ ਗੱਡਿਆਂ ‘ਤੇ ਲਿਜਾ ਕੇ ਰੂੜੀ ਦੀ ਖ਼ਾਦ ਖੇਤ ਵਿੱਚ ਪਾਇਆ ਕਰਦੇ ਸਨ ਜਾਂ ਖਾਲੀ ਹੋਏ ਵਾਹਣ ਵਿੱਚ 5-7 ਦਿਨ ਲਈ ਇੱਜੜ ਬਿਠਾ ਲਿਆ ਜਾਂਦਾ ਸੀ। ਹਰੀ ਖ਼ਾਦ ਲਈ ਸਣ ਜਾਂ ਗੁਆਰਾ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਸੀ। ਮੁੱਛ ਫ਼ੁੱਟ ਆਜੜੀ ਟਿੱਚਰ ਕਰਨੋਂ ਵੀ ਟਾਲਾ ਨਹੀਂ ਸਨ ਵੱਟਿਆ ਕਰਦੇ, “ਹਾਕਾਂ ਮਾਰਦੇ ਬੱਕਰੀਆਂ ਵਾਲੇ, ਬੱਲੀਏ ਰੁਮਾਲ ਭੁੱਲ ਗਈ” । ਆਜੜੀ ਦੀ ਰੋਟੀ-ਚਾਹ-ਪਾਣੀ ਕਿਸਾਨ ਨੇ ਹੀ ਦੇਣਾ ਹੁੰਦਾ ਸੀ। ਕਣਕ ਵੱਢਣੀ, ਫ਼ਲ੍ਹਾ, ਖੁਰਗੋ, ਸਲੰਘ, ਤੰਗਲੀ, ਦੋ-ਸਾਂਗਾ, ਪੈਰੀ ਵਰਗੇ ਸ਼ਬਦਾਂ ਤੋਂ ਬੱਚਾ ਬੱਚਾ ਜਾਣੂੰ ਸੀ। ਵਾਢੀ ਸਿਰ ‘ਤੇ ਆਈ ਵੇਖ ਕਿਸਾਨ ਪਹਿਲਾਂ ਹੀ ਗਿੱਲੀ ਕੀਤੀ ਦੱਭ, ਕਾਹੀ ਤੋਂ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਬੇੜਾਂ ਤਿਆਰ ਕਰ ਲਿਆ ਕਰਦੇ ਸਨ, ਇਸ ਮੌਕੇ ਉਹਨਾਂ ਦੇ ਬੁੱਲ੍ਹ ਵੀ ਇਓਂ ਫਰਕਣੋਂ ਨਹੀਂ ਸਨ ਰੁਕਿਆ ਕਰਦੇ :

ਵੱਡਾ ਭਾਈ ਵੇਖ ਰਿਹਾ ਹੈ.......... ਲੇਖ / ਜੋਗਿੰਦਰ ਬਾਠ ਹੌਲੈਂਡ

ਪੂਜਾ ਮਿਸ਼ਰਾ ਨੂੰ ਦੁਬਾਰਾ ਬਿਗ ਬੌਸ ਸੋ਼ਅ ਵਿੱਚ ਸ਼ਾਮਲ ਕਰ ਲਿਆ ਗਿਆ । ਪਿਛਲੀ ਵਾਰ ਬੀਬੀ ਪੂਜਾ ਮਿਸ਼ਰਾ  ਦੀ ਦੂਹਰੀ ਵਾਰ ਵਾਇਲਡ ਕਾਰਡ ਐਂਟਰੀ ਹੋਈ ਸੀ ਤੇ ਹੁਣ ਫਿਰ ਇਸ ਨੂੰ ਇਸ ਸੋ਼ਅ ਵਿੱਚੋ ਕੱਢ ਦਿੱਤਾ ਗਿਆ । ਜਾਂਦੀ ਜਾਂਦੀ ਬੀਬੀ ਪੂਜਾ ਇਹ ਵਿਸਮਾਂਦੀ ਬਿਆਨ ਵੀ ਦੇ ਗਈ ਕਿ ਜਦ ਉਹ ਸੁੱਤੀ ਪਈ ਸੀ ਤਾਂ ਕੋਈ ਉਸ ਦੇ ਸਰੀਰ ਤੇ ਲਵ ਸਪੋਟ ਯਾਨਿ ਕਿ ਪਿਆਰ ਦੇ ਨਿਸ਼ਾਨ ਛੱਡ ਗਿਆ ਹੈ, ਜਿਸ ਨੂੰ ਤੁਸੀਂ ਪਿਆਰ ਦੀਆਂ ਪੈੜਾਂ ਵੀ ਕਹਿ ਸਕਦੇ ਹੋ। ਠੇਠ ਪੰਜਾਬੀ ਵਿੱਚ ਮਤਲਬ ਇਹ ਹੈ, ਕੋਈ ਉਸ ਦੀ ਦੇਹ ਨੂੰ ਸਾਰੀ ਰਾਤ ਦੰਦੀਆਂ ਵੱਢਦਾ ਰਿਹਾ ਤੇ ਬੀਬੀ ਪਰਮ ਆਨੰਦ ਵਿੱਚ ਸੁੱਤੀ ਰਹੀ। ਸਾਰੀ ਰਾਤ ਉਸ ਨੂੰ ਇਸ ਮਿੱਠੀ ਆਨੰਦਮਈ ਪੀੜ ਦਾ ਅਹਿਸਾਸ ਤੱਕ ਨਹੀਂ ਹੋਇਆ ਤੇ ਹੁਣ ਇਸ ਮਾਸੂਮ ਬੀਬੀ ਨੂੰ ਸਾਰੀ ਰਾਤ ਦੰਦੀਆਂ ਵੱਢਣ ਵਾਲੇ ਦਾ ਕੋਈ ਇਲਮੋ ਅਹਿਸਾਸ ਨਹੀਂ ਹੈ । ਉਹ ਪਾਗਲ ਕੁੱਤੀ ਵਾਂਗ ਆਪਣੇ ਸਾਥੀਆਂ ਤੇ ਇਲਜ਼ਾਮ ਲਾਉਂਦੀ ਫਿਰਦੀ ਰਹੀ ਕਿ ਹੋ ਸਕਦਾ ਹੈ ਇਹ ਹੋਵੇ ਤੇ ਹੋ ਸਕਦਾ ਹੈ ਉਹ ਵੀ ਹੋਵੇ । ਲਵ ਸਪੋਟਰ, ਯਾਨਿ ਕਿ ਦੰਦੀਆਂ ਵੱਢਣ ਵਾਲੇ ਜਾਂ ਵਾਲਿਆਂ ਨੂੰ ਜ਼ਰੂਰ ਇਸ ਦਾ ਸਪਸ਼ਟੀਕਰਨ ਦੇਣਾ ਪਵੇਗਾ, ਨਹੀਂ ਤਾਂ ਜੇ ਇਸ ਦਾ ਕੋਈ ਭੈੜਾ ਨਤੀਜ਼ਾ ਨਿਕਲ ਆਇਆ ਤਾਂ ਬੀਬੀ ਕਿਹੜੀ ਮਾਂ ਨੂੰ ਜਵਾਕ ਦੀ ਦਾਦੀ ਆਖੇਗੀ ਅਤੇ ਕੀਹਦਾ ਕੀਹਦਾ ਡੀ. ਐਨ. ਏ. ਚੈੱਕ ਕਰਵਾਉਂਦੀ ਫਿਰੇਗੀ। 

ਇੱਕ ਅਫਸਰ ਇੱਕ ਵਜ਼ੀਰ, ਜਾਪਣ ਦੋਵੇਂ ਪੀਰ-ਫਕੀਰ………… ਲੇਖ / ਤਰਲੋਚਨ ਸਿੰਘ ਦੁਪਾਲਪੁਰ

‘ਨ੍ਰਿਪਇੰਦਰ ਰਤਨ’-ਸਾਢੇ ਕੁ ਅੱਠ ਅੱਖਰਾਂ ਦੇ ਜੋੜ ਨਾਲ਼ ਬਣਿਆ ਹੋਇਆ, ਆਮ ਨਾਲ਼ੋਂ ਅਲਹਿਦਾ ਜਿਹਾ ਇਹ ਨਾਮ ਅੱਖਾਂ ਸਾਹਮਣੇ ਆਉਂਦਿਆਂ ਹੀ ਮੈਂ ਆਪਣੇ ਆਪ ਨੂੰ ਉਸੇ ਡੈਪੂਟੇਸ਼ਨ ਵਿੱਚ ਸ਼ਾਮਿਲ ਹੋਇਆ ਮਹਿਸੂਸ ਕਰਨ ਲੱਗਾ ਜੋ ਚੰਡੀਗੜ੍ਹ ਸਥਿਤ ਪੰਜਾਬ ਦੇ ਸਿਵਲ ਸੈਕਟਰੀਏਟ ਦੀ ਬਹੁ-ਮੰਜਲੀ ਇਮਾਰਤ ਵਿੱਚ ਇੱਕ ਲਿਫਟ ਚੜ੍ਹ ਕੇ ਕਿਸੇ ਉਤਲੀ ਮੰਜ਼ਿਲ ਵੱਲ ਜਾ ਰਿਹਾ ਸੀ।
“ਜਿਸ ਅਫਸਰ ਨੂੰ ਆਪਾਂ ਅੱਜ ਮਿਲਣ ਜਾ ਰਹੇ ਹਾਂ, ਕੀ ਤੁਸੀਂ ਉਸਦੇ ਪਿਛੋਕੜ ਬਾਰੇ ਕੁਛ ਜਾਣਦੇ ਹੋ?” ਮੈਂ ਆਪਣੇ ਸਾਥੀਆਂ ਨੂੰ ਪੁੱਛਦਾ ਹਾਂ। ਉਹ ਸਾਰੇ ਜਣੇ ‘ਨਹੀਂ’ ਕਹਿਕੇ ਮੇਰੇ ਚਿਹਰੇ ‘ਤੇ ਸਵਾਲੀਆ ਨਜ਼ਰਾਂ ਗੱਡ ਦਿੰਦੇ ਹਨ।
“ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਪੁਰਾਣੀਆਂ ਬੀੜਾਂ ਦੇ ਪਹਿਲੇ ਸਫੇ ਉਪਰ ਇਹ ਲਿਖਿਆ ਹੁੰਦਾ ਸੀ- “ਇਸ ਪਾਵਨ ਸਰੂਪ ਦਾ ਅੱਖਰ, ਲਗ-ਕੰਨਾਂ ਮਾਤ੍ਰ ਪੰਥ ਦੇ ਲਾਸਾਨੀਂ ਸੋਧਕ ਗਿਆਨੀ ਮਹਿੰਦਰ ਸਿੰਘ ਜੀ ਰਤਨ ਨੇ ਚੈੱਕ ਕੀਤਾ ਹੋਇਆ ਹੈ!’ ਇਹ ਅਫਸਰ ਉਸੇ ਗਿਆਨੀ ਰਤਨ ਜੀ ਦਾ ਲੜਕਾ ਹੈ !” ਮੇਰੇ ਮੂੰਹੋਂ ਇਹ ਜਾਣਕਾਰੀ ਸੁਣ ਕੇ ਮੇਰੇ ਸਾਥੀਆਂ ਦੇ ਚਿਹਰਿਆਂ ਉੱਤੇ ਸ਼ਰਧਾ-ਸਤਿਕਾਰ ਵਾਲ਼ੀ ਭਾਵਨਾ ਦੇ ਚਿਹਨ ਉੱਭਰ ਆਏ ਸਨ।