ਸ਼ਹਾਦਤ ਦੇ ਸੁਪਨੇ ਦਾ ਸੱਚ : ਸ਼ਹੀਦ-ਇ-ਆਜ਼ਮ ਭਗਤ ਸਿੰਘ.......... ਲੇਖ / ਕੇਹਰ ਸ਼ਰੀਫ਼

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ
    
ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਨ ਵਾਲਾ ਦਿਹਾੜਾ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਅਤੇ ਵਿਚਾਰਵਾਨ ਲੋਕਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਹੇ ਹਾਂ। ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਹੋਰ ਹਜਾਰਾਂ ਹੀ ਨੌਜਵਾਨਾਂ ਨੇ ਜਿਨ੍ਹਾਂ ਆਪਣੀ ਜੁਆਨੀ ਦੇਸ਼ ਵਿਚ ਚੱਲਦੀ ਅਜਾਦੀ ਲਹਿਰ ਦੇ ਲੇਖੇ ਲਾਈ। ਆਪਣਾ ਹਰ ਸੁਪਨਾ, ਆਪਣੀ ਹਰ ਖਾਹਿਸ਼, ਹੋਸ਼ ਸੰਭਾਲਣ ਤੋਂ ਬਾਅਦ ਆਪਣੀ ਜਿ਼ੰਦਗੀ ਦਾ ਹਰ ਪਲ ਆਪਣੇ ਵਤਨ ਅਤੇ ਆਪਣੇ ਲੋਕਾਂ ਤੋਂ ਕੁਰਬਾਨ ਕਰ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਹਾਰਿਆ। ਅਜਾਦੀ ਦੀ ਲਹਿਰ ਨੂੰ ਹੋਸ਼ ਦਿੱਤਾ ਅਤੇ ਜੋਸ਼ ਦਿੱਤਾ, ਲੋਕਾਂ ਦੇ ਮਨਾਂ ਅੰਦਰ ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਵਾਸਤੇ ਆਪਣੀ ਤਰਕਸ਼ੀਲ ਸੋਚ, ਆਪਣੇ ਦਲੀਲਾਂ ਭਰਪੂਰ ਤਿੱਖੇ ਵਿਚਾਰਾਂ ਦਾ ਪ੍ਰਯੋਗ ਕੀਤਾ। ਅਜਾਦੀ ਲਹਿਰ ਵਾਸਤੇ ਚੱਲਦੀ ਲਹਿਰ ਦੀ ਤੋਰ ਤੇ ਧੜਕਣ ਦੋਹਾਂ ਨੂੰ ਤਿੱਖਿਆਂ ਕਰ ਦਿੱਤਾ। ਲੋਕ ਮਨਾਂ ਅੰਦਰ ਅਜਾਦੀ ਵਾਸਤੇ ਆਸ ਪੈਦਾ ਕਰਨ ਵਿੱਚ ਸਹਾਈ ਹੋਏ।
        

ਇਤਿਹਾਸਕ ਗਲਤੀਆਂ ਜਾਂ ਸਚਾਈਆਂ……… ਲੇਖ / ਮਨਜੀਤ ਸਿੰਘ ਔਜਲਾ

ਆਮ ਤੌਰ ਉਤੇ ਮੰਨਿਆਂ ਜਾਂਦਾ ਹੈ ਕਿ ਇਤਿਹਾਸਕਾਰ ਇਤਿਹਾਸਕ ਸੱਚਾਈਆਂ ਜਾਨਣ ਵਾਸਤੇ ਬਹੁਤ ਪੁੱਛ-ਪੜਤਾਲ ਅਤੇ ਖੋਜ ਕਰਕੇ ਹੀ ਲਿਖਿਆ ਕਰਦੇ ਹਨ, ਪ੍ਰੰਤੂ ਕੁਝ ਇਕ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ ਕੇ ਪਾਠਕ ਸੁੱਤੇ ਸਿੱਧ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਸ ਵਿਚ ਸਚਾਈ ਕਿਥੋਂ ਤੱਕ ਹੈ। ਸਈਯਦ ਮੁਹੰਮਦ ਲਾਤੀਫ ਆਪਣੇ ਸਮੇਂ ਵਿਚ ਚੰਗੇ ਇਤਿਹਾਸਕਾਰਾਂ ਵਿਚੋਂ ਮੰਨਿਆਂ ਜਾਂਦਾ ਸੀ ਪ੍ਰੰਤੂ ਉਸਦਾ ਲਿਖਿਆ “ਪੰਜਾਬ ਦਾ ਇਤਿਹਾਸ” ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਉਸਨੇ ਸਿੱਖਾਂ ਨੂੰ ਛੁਟਿਆਉਣ ਅਤੇ ਪਹਿਲਾਂ ਮੁਸਲਮਾਨਾਂ ਅਤੇ ਫਿਰ ਅੰਗਰੇਜਾਂ ਨੂੰ ਖੁਸ਼ ਕਰਨ ਵਾਸਤੇ ਹੀ ਲਿਖੀ ਸੀ।ਇਸ ਵਿਚ ਨਿਮਨ ਤਰੁਟੀਆਂ ਦੇਖਣ ਨੂੰ ਆਮ ਮਿਲਦੀਆਂ ਹਨ:

ਭਾਰਤ ਵਿੱਚ ਦਿਨੋ–ਦਿਨ ਵੱਧਦੇ ਜਾ ਰਹੇ ਸੜਕ ਹਾਦਸੇ ਇੱਕ ਚਿੰਤਾ ਦਾ ਵਿਸ਼ਾ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ

ਭਾਰਤ ਦੀਆਂ ਸੜਕਾਂ ਤੇ ਦੁਰਘਟਨਾ ਅਤੇ ਮੌਤ ਇਕ ਆਮ ਜਿਹੀ ਗੱਲ ਬਣ ਗਈ ਹੈ । ਹਰ ਰੋਜ਼ ਸਵੇਰੇ ਉਠਦਿਆਂ ਹੀ ਜਦੋਂ ਸਾਡੀ ਨਜ਼ਰ ਅਖਬਾਰ ਦੀ ਸੁਰਖੀਆਂ ਤੇ ਜਾਂਦੀ ਹੈ ਤਾਂ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਸੜਕ ਹਾਦਸਿਆਂ ਵਿੱਚ ਕੁਝ ਲੋਕਾਂ ਦੀ ਜਾਨ ਨਾ ਗਈ ਹੋਵੇ ਜਾਂ ਕੁਝ ਲੋਕ ਇਹਨਾਂ ਹਾਦਸਿਆਂ ਦੌਰਾਨ ਗੰਭੀਰ ਜ਼ਖਮੀ ਨਾ ਹੋਏ ਹੋਣ। ਸਾਡੇ ਦੇਸ਼ ਦੀਆਂ ਸੜਕਾਂ ਇਸ ਵੇਲੇ ਖੂਨੀ ਰੂਪ ਧਾਰ ਚੁੱਕੀਆਂ ਹਨ ਅਤੇ ਹਰ ਰੋਜ ਕਿੰਨੇ ਹੀ ਨਿਰਦੋਸ਼ ਲੋਕਾਂ ਦਾ ਖੂਨ ਭਾਰਤ ਦੀਆਂ ਸੜਕਾਂ ਉਪਰ ਡੁੱਲਦਾ ਹੈ, ਪਰੰਤੂ ਫੇਰ ਵੀ ਇਹਨਾਂ ਖੂਨੀ ਸੜਕਾਂ ਦੀ ਪਿਆਸ ਨਹੀਂ ਬੁਝਦੀ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਵੱਡੀ ਤੋਂ ਵੱਡੀ ਲੜਾਈ ਵਿੱਚ ਇੰਨੇ ਲੋਕ ਨਹੀਂ ਮਰੇ ਹੋਣਗੇ, ਜਿੰਨੇ ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਿੰਦਗੀ ਜਾ ਰਹੀ ਹੈ । ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੀ ਚਲਿਆ ਆ ਰਿਹਾ ਹੈ ।

ਆਤੂ ਖੋਜੀ਼ ਬਨਾਮ ਰਾਜੀਵ ਸ਼ਰਮਾ.......... ਲੇਖ / ਜੋਗਿੰਦਰ ਬਾਠ ਹੌਲੈਂਡ

ਰਾਜੀਵ ਸ਼ਰਮਾ ਨੂੰ ਮੈਂ ਉਦੋਂ ਦਾ ਜਾਣਦਾ ਹਾਂ, ਜਦੋਂ ਉਹ ਚੈਨਲ ਪੰਜਾਬ ਨਾਂ ਦੇ ਇੱਕ ਬਹੁਤ ਹੀ ਮਿਆਰੀ ਅੰਤਰਰਾਸ਼ਟਰੀ ਟੈਲੀਵਿਯਨ ਚੈਨਲ ਦਾ ਡਾਇਰੈਕਟਰ ਹੁੰਦਾ ਸੀ। ਇਸ ਚੈਨਲ ਨੇ ਸਾਰੇ ਯੂਰਪ ਦੇ ਪੰਜਾਬੀ ਮੂ਼ਲ ਦੇ ਪੈਨਸ਼ਨੀਏ ਬਜ਼ੁਰਗਾਂ ਲਈ ਪੂਰੇ ਰੰਗਾਂ ਸਮੇਤ ਸਗਲੇ ਪੰਜਾਬ ਨੂੰ ਉਨ੍ਹਾਂ ਦੇ ਬਹਿਣ ਵਾਲਿਆਂ ਕਮਰਿਆਂ ਵਿੱਚ ਸਾਕਾਰ ਕਰ ਦਿੱਤਾ ਸੀ। ਰਾਜੀਵ ਸ਼ਰਮੇ ਨੇ ਇੰਗਲੈਂਡ ਵਿੱਚ ਬੈਠੇ ਬਾਬਿਆਂ ਦੇ ਬੁਢਾਪਾ ਘਰਾਂ ਵਿੱਚ, ਸਰੋਂ ਦੇ ਸਾਗ ਦੀ ਖੁਸ਼ਬੂ, ਸਿਆਲ ਦੀਆਂ ਪੰਜਾਬੀ ਧੁੱਪਾਂ ਦਾ ਸੇਕ,  ਸਾਉਣ ਮਹੀਨੇ ਦੇ ਠੰਡੇ ਫਰਾਟੇ, ਪਿੰਡਾਂ ਦੀਆਂ ਸੱਥਾਂ ਵਿਚਲਾ ਹਾਸਾ ਠੱਠਾ ਅਤੇ ਦੋ ਮੰਜੀਆਂ ਜੋੜ ਕੋਠੇ ਤੇ ਲਾਏ ਸਪੀਕਰਾਂ ਦਾ ਦੋ-ਗਾਣਵੀ ਰਿਦਮ ਲਿਆ ਖਿਲਾਰਿਆ ਸੀ। ਬਾਬਿਆਂ ਲਈ ਯਮਲੇ ਤੋਂ ਲੈ ਕੇ ਮਿਸ ਪੂਜਾ ਤੱਕ ਦਾ ਗੀਤ ਸੰਗੀਤ ਹਾਜ਼ਰ ਸੀ। ਇਸ ਚੈਨਲ ਰਾਹੀਂ ਜੋ ਵੀ ਪ੍ਰੋਗਰਾਮ ਵਿਖਾਏ ਜਾਂਦੇ ਸਨ, ਉਨ੍ਹਾਂ ਵਿੱਚ ਪੰਜਾਬ ਦੀ ਅਸਲੀ ਤਸਵੀਰ ਅਤੇ ਮਿੱਟੀ ਦੀ ਖੁਸ਼ਬੂ ਰਚੀ ਹੁੰਦੀ ਸੀ, ਅੰਬ ਦੇ ਅਚਾਰ ਅਤੇ ਔਲੇ ਦੇ ਮੁਰੱਬੇ ਵਾਂਗ। 

ਨਵੀਆਂ ਕਿਤਾਬਾਂ ਬਾਰੇ ਕੁਝ ਗੱਲਾਂ......... ਲੇਖ / ਨਿੰਦਰ ਘੁਗਿਆਣਵੀ

 ‘ਬਾਵਾ ਬੋਲਦਾ ਹੈ’ ਪੜ੍ਹਨ ਵਾਲੇ ਪਾਠਕ ਨਿੱਤ ਦਿਨ ਦੇਸ਼-ਬਦੇਸ਼ ਤੋਂ ਫੋਨ ਕਰਕੇ ਅਕਸਰ ਨਵੀਆਂ ਲਿਖਤਾਂ ਅਤੇ ਕਿਤਾਬਾਂ ਬਾਰੇ ਪੁੱਛਦੇ ਹੀ ਰਹਿੰਦੇ ਹਨ ਤੇ ਦਸਦੇ ਰਹਿੰਦੇ ਕਿ ਉਹਨਾਂ ਕੀ ਕੁਝ ਪੜ੍ਹਿਆ ਹੈ ਤੇ ਕਿਵੇਂ ਲੱਗਾ ਹੈ, ਜੁ ਪੜ੍ਹਿਆ ਹੈ। ਖੁਸ਼ੀ ਹੈ ਕਿ ਹੁਣ ਪੁਸਤਕਾਂ ਬਦੇਸ਼ਾਂ ਵਿੱਚ ਵੀ ਪਹੁੰਚਣ ਲੱਗੀਆਂ ਹਨ ਤੇ ਬਦੇਸ਼ਾਂ ਤੋਂ ਆਏ ਬਹੁਤ ਸਾਰੇ ਪਾਠਕ ਅਜਿਹੇ ਮਿਲੇ, ਜਿਹੜੇ ਕਿ ਜਦੋਂ ਵੀ ਦੇਸ਼ ਆਉਂਦੇ ਹਨ ਤਾਂ ਅਟੈਚੀਆਂ ਵਿੱਚ ਕੱਪੜੇ ਜਾਂ ਹੋਰ ਵਸਤਾਂ ਇੰਡੀਆ ਤੋਂ ਲਿਜਾਣ ਦੀ ਬਿਜਾਏ ਕਿਤਾਬਾਂ ਭਰ ਕੇ ਲਿਜਾਂਦੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ  ਤਾਂ ਲਾਇਬ੍ਰੇਰੀਆਂ ਭਰੀਆਂ ਦੇਖੀਆਂ ਹੀ ਸਨ ਪੰਜਾਬੀ ਕਿਤਾਬਾਂ ਦੀਆਂ, ਸਗੋਂ ਹੁਣ ਪਿੱਛੇ ਜਿਹੇ ਆਸਟ੍ਰੇਲੀਆ ਵਿੱਚ ਵੀ ਦੇਖ ਆਇਆ ਹਾਂ। ਬਹੁਤੇ ਪੰਜਾਬੀ ਲੇਖਕ ਨਿਰਾਸ਼ ਹਨ ਕਿ ਉਹਨਾਂ ਨੂੰ ਪੜ੍ਹਿਆ ਨਹੀਂ ਜਾ ਰਿਹਾ। ਮੇਰਾ ਖਿਆਲ ਇਸ ਬਾਰੇ ਹੋਰ ਤਰ੍ਹਾਂ ਦਾ ਹੈ, ਅਜਿਹੀ ਸੋਚ ਉਹੀ ਲੇਖਕ ਰੱਖਦੇ ਨੇ, ਜਿੰਨ੍ਹਾਂ ਦੇ ਅੰਦਰ ਕੁਝ ਨਹੀਂ।  ਲੇਖਕ ਜਦੋਂ ਅੰਦਰੋਂ ਖਾਲੀ ਹੋ ਜਾਂਦੈ, ਤਾਂ ਹੀ ਅਜਿਹੇ ਵਿਚਾਰ ਉਪਜਦੇ ਨੇ। ਜੇ ਲੇਖਕ ਲੋਕਾਂ ਲਈ ਲਿਖੇਗਾ, ਤਾਂ ਉਹ ਅਵੱਸ਼ ਹੀ ਪੜ੍ਹਿਆ ਜਾਵੇਗਾ। ਇਹ ਇੱਕ ਲੰਬਾ ਵਿਸ਼ਾ ਹੈ, ਜੁ ਬਹਿਸ ਦੀ ਮੰਗ ਵੀ ਕਰਦਾ ਹੈ। ਇਸ ਬਾਰੇ ਵਿਸਥਾਰ ਨਾਲ ਗੱਲ ਅਗਲੇ ਕਾਲਮਾਂ ਵਿੱਚ ਕਰਾਂਗੇ।
ਲੰਘੇ ਮਹੀਨਿਆਂ ਵਿੱਚ ਮੇਰੀਆਂ ਕੁਝ ਪੁਰਾਣੀਆਂ ਕਿਤਾਬਾਂ ਅਤੇ ਕੁਝ ਨਵੀਆਂ ਕਿਤਾਬਾਂ ਦੇ ਐਡੀਸ਼ਨ ਛਪ ਕੇ ਆਏ ਹਨ। ਮੇਰੇ ਖਿਆਲ ਮੁਤਾਬਕ ਜੋ ਛਪਦਾ, ਉਹ ਪੜ੍ਹਿਆ ਜਾ ਰਿਹਾ ਹੈ, ਤਦੇ ਹੀ ਛਪ ਰਿਹਾ ਹੈ। ਇਸ ਗੱਲ ਦੀ ਮਾਫ਼ੀ ਕਿ ਜੇਕਰ ਪਾਠਕਾਂ ਨੂੰ ਇਹ ਲੱਗੇ ਕਿ ਕਾਲਮ ਵਿੱਚ ਲੇਖਕ ਆਪਣੀ ਹੀ ਤਾਰੀਫ਼ ਕਰੀ ਜਾ ਰਿਹਾ ਹੈ। ਮੈਨੂੰ ਕਦੇ ਇੰਝ ਨਹੀਂ ਲੱਗਾ ਕਿ ਮੈਨੂੰ ਪੜ੍ਹਿਆ ਨਹੀਂ ਜਾ ਰਿਹਾ। ਮੈਂ ਤਾਂ ਸਗੋਂ ਬੜੈ ਮਾਣ ਨਾਲ ਕਹਾਂਗਾ ਕਿ ਮੇਰਾ ਅੱਖਰ-ਅੱਖਰ ਪੜਿੳਾ ਗਿਆ ਤੇ ਪਵ੍ਹਿਆ ਜਾ ਰਿਹਾ ਹੈ। ਮੈਨੂੰ ਆਪਣੇ ਪਾਠਕਾਂ ‘ਤੇ ਡਾਹਢਾ ਮਾਣ ਹੈ ਤੇ ਰਹੇਗਾ ਵੀ।

ਇੰਡੀਆ ‘ਚ ਕੀ ਰੱਖਿਆ?.......... ਲੇਖ / ਨਿੰਦਰ ਘੁਗਿਆਣਵੀ

ਪਰਵਾਸੀ ਅੰਕਲਾਂ-ਅੰਟੀਆਂ ਤੇ ਮਿੱਤਰਾਂ-ਬੇਲੀਆਂ ਦੇ ਦੇਸ ਆਉਣ ਦੀ ਰੁੱਤ ਹੈ। ਕਈ ਅਪ੍ਰੈਲ-ਮਈ ਵਿੱਚ ਵਾਪਸੀ ਕਰਨਗੇ ਪਰਦੇਸ ਨੂੰ। ਕੁਝ ਦਸੰਬਰ ਮਹੀਨੇ ਆਏ ਹਨ, ਕੁਝ ਉਸ ਤੋਂ ਪਹਿਲਾਂ ਦੇ ਪਧਾਰੇ ਹੋਏ ਹਨ। ਕੁਝ ਆ ਰਹੇ ਹਨ। ਕੁਝ ਜਾ ਰਹੇ ਹਨ। ਇਹ ਰੁੱਤ ਉਹਨਾਂ ਨੂੰ ਮਸੀਂ ਆਉਂਦੀ ਹੈ।  ਅਕਸਰ ਹੀ ਅਜਿਹੇ ਮੇਲੀਆਂ-ਗੇਲੀਆਂ ਤੇ ਬੇਲੀਆਂ ਨਾਲ ਏਧਰ ਵੀ ਤੇ ਓਧਰ ਵੀ ਮੇਲ-ਗੇਲ  ਤੇ ਵਿਚਾਰ-ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤ ਘੱਟ ਅਜਿਹੇ ਭਾਗਸ਼ਾਲੀ ਮਿਲੇ ਹਨ...ਜੋ ਆਪਣਾ ਦੇਸ ਛੱਡ ਕੇ ਪ੍ਰਸੰਨ ਦਿਸੇ ਹਨ ਪਰ ਬਹੁਤੇ ਝੂਰਦੇ ਹੀ ਦੇਖੇ ਹਨ। ਇੱਕ ਪਲ ਕੋਈ ਕਹਿੰਦਾ ਹੈ, “ ਛੱਡ ਯਾਰ, ਇੰਡੀਆ ਵਿੱਚ ਕੀ ਪਿਐ? ਮਰਗੇ ਸੀ ਭੁੱਖ ਤੇ ਕੰਗਾਲੀ ਨਾਲ...ਚੰਗੇ ਰਹਿਗੇ ਆਂ ਇੰਡੀਆ ਛੱਡ ਆਏ ਆਂ।” ਪਰ ਦੂਜੇ ਪਲ ਹੀ ਹਉਕਾ ਜਿਹਾ ਲੈਂਦਾ ਹੈ ਤੇ ਕਹਿੰਦਾ ਹੈ, “ ਪਰ ਯਾਰ, ਸੱਚੀ ਗੱਲ ਤਾਂ ਇਹ ਆ ਬਈ ਆਪਣਾ ਦੇਸ ਤਾਂ ਆਪਣਾ ਈ ਹੁੰਦੈ...ਓਹ ਗੱਲ ਨ੍ਹੀ ਲਭਦੀ ਏਥੇ ਜਿਹੜੀ  ਉਥੇ ਆ।”

ਗਹੀਰਾ……… ਲੇਖ / ਰਵੇਲ ਸਿੰਘ, ਇਟਲੀ

ਪਿੰਡਾਂ ਵਿਚ ਰੋਟੀ ਟੁੱਕ ਤਿਆਰ ਕਰਨ ਲਈ ਅਜੇ ਵੀ ਬਹੁਤੇ ਘਰਾਂ ਵਿਚ ਚੁਲ੍ਹੇ ਵਿਚ ਬਾਲਣ ਵਜੋਂ ਪਾਥੀਆਂ ਤੇ ਲਕੜੀ ਦੀ ਵਰਤੋਂ ਕੀਤੀ ਜਾਂਦੀ ਹੈ । ਬੇਸ਼ੱਕ ਹੁਣ ਪਿੰਡਾਂ ਵਿਚ ਵੀ ਕਈਆਂ ਘਰਾਂ ਵਿਚ ਗੈਸ ਦੀ ਵਰਤੋਂ ਵੀ ਹੋਣ ਲਗ ਪਈ ਹੈ ਪਰ ਗੈਸ ਦਾ ਖਰਚਾ ਝੱਲਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ । ਪਹਿਲੀ ਗੱਲ ਤਾਂ ਇਹ ਕਿ ਗੈਸ ਕੁਨੈਕਸ਼ਨ ਲੈਣ ਦਾ ਲੰਮਾ ਚੌੜਾ ਝੰਜਟ ਹੋਣ ਕਾਰਣ ਇਹ ਕੰਮ ਏਨਾ ਸੌਖਾ ਨਹੀਂ ਹੈ । ਬਲੈਕ ਵਿਚ ਮਹਿੰਗੇ ਭਾਅ ਜਾਂ ਗ਼ਲਤ ਤਰੀਕੇ ਨਾਲ ਗੈਸ ਲੈ ਕੇ ਵਰਤਣਾ ਵੀ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਬੜਾ ਮੁਸ਼ਕਿਲ ਹੈ, ਇਸ ਲਈ ਜਿੰਨ੍ਹਾਂ ਘਰਾਂ ਵਿਚ ਪਸ਼ੂ ਰੱਖੇ ਜਾਂਦੇ ਹਨ, ਉਨ੍ਹਾਂ ਦੇ ਗੋਹੇ ਦੀਆਂ ਪਾਥੀਆਂ ਪੱਥ ਕੇ, ਚੁੱਲ੍ਹੇ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਗੈਸ  ਅਜੇ ਸਰਦੇ ਪੁੱਜਦੇ ਘਰਾਂ ਵਿਚ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਮੁਲਾਜ਼ਮ ਹੈ, ਵਰਤੀ ਜਾਂਦੀ ਹੈ ।

ਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ........ ਲੇਖ / ਰਣਜੀਤ ਸਿੰਘ ਪ੍ਰੀਤ

ਹਰੇਕ ਆਜ਼ਾਦ ਮੁਲਕ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ । ਦੇਸ਼ ਵਾਸੀ ਉਸ ‘ਤੇ ਫ਼ਖ਼ਰ ਮਹਿਸੂਸ ਕਰਿਆ ਕਰਦੇ ਹਨ । ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ ਹੈ । ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ । ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ  ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ । ਸਾਡੀ ਸੁਤੰਤਰਤਾ ਅਤੇ ਸਵੈ-ਮਾਣ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਇਹ ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ ਹੈ । ਆਜ਼ਾਦੀ ਦੀ ਲੜਾਈ ਵਿੱਚ ਇਹ ਝੰਡਾ ਸਾਨੂੰ ਉਤਸ਼ਾਹ ਅਤੇ ਹੌਸਲਾ ਵੀ ਦਿੰਦਾ ਰਿਹਾ ਹੈ ।