ਹਾਇਕੂ,
ਜਪਾਨ ਦੀ ਕਵਿਤਾ ਦਾ
ਇੱਕ ਰੂਪ ਹੈ . ਆਕਾਰ
ਵਿੱਚ ਇਹ ਬਹੁਤ ਸੰਖੇਪ
ਹੁੰਦਾ ਹੈ . ਹਾਇਕੂ ਜਪਾਨ
ਦੀ ਸਭਿੱਅਤਾ ਅਤੇ ਲੋਕ
ਸਾਹਿਤ ਦਾ ਅਨਿਖੜਵਾਂ ਅੰਗ
ਹੈ . ਜਪਾਨ ਵਿੱਚ ਇਹ
ਮੰਨਿਆ ਜਾਂਦਾ ਹੈ ਕਿ
ਜਿਸ ਨੇ ਕਦੇ ਹਾਇਕੂ
ਨਹੀਂ ਲਿਖਿਆ, ਉਹ ਕਵੀ
ਨਹੀਂ ਹੈ . ਕਵਿਤਾ ਦੇ
ਇਸ ਖੂਬਸੂਰਤ ਰੂਪ ਦੀ
ਰਚਨਾ ਸਭ ਤੋਂ ਪਹਿਲਾਂ
ਜਪਾਨ ਦੇ ਬੋਧੀ ਭਿਕਸਖੂਆਂ
ਨੇ ਆਰੰਭ ਕੀਤੀ . ਜਦ
ਬੋਧੀ ਭਿਕਸਖੂ ਜੰਗਲਾਂ, ਪਹਾੜਾਂ
ਆਦਿ ਚੋ ਗੁਜਰਦੇ ਤਾਂ
ਕੁਦਰਤ ਦੇ ਰੰਗ ਬਰੰਗੇ
ਪਸਾਰੇ ਵਿੱਚ ਅਨੇਕਾਂ ਅਚੰਭੇ
ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ
. ਉਨਾਂ ਦੀ ਚੇਤਨ ਅਵਸਥਾ,
ਕੁਦਰਤ ਦੇ ਇਨਾਂ ਅਚੰਭਿਤ
ਕਰਨ ਵਾਲੇ ਨਜਾਰਿਆਂ ਨੂੰ
ਕੈਦ ਕਰਨ ਲਈ ਬਿਹਬਲ
ਹੋ ਉਠਦੀ . ਸ਼ਾਇਦ ਇਨਾਂ
ਅਵੱਸਥਾਵਾਂ ਚੋ ਹੀ ਪਹਿਲੀ
ਵਾਰ ਹਾਇਕੂ ਦਾ ਜਨਮ
ਹੋਇਆ . ਕੁਝ ਪ੍ਰਮੁੱਖ ਹਾਇਕੂ
ਕਵੀਆਂ ਦੇ ਨਾਮ ਹਨ,
ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ,
ਚੀਯੋ – ਨੀ, ਯੋਸਾ
ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ
ਆਦਿ, ਜਿੰਨਾਂ ਨੇ ਆਪਣੇ
ਆਪਣੇ ਕਾਰਜਕਾਲ ਦੌਰਾਨ ਬਿਹਤਰੀਨ
ਹਾਇਕੂ ਰਚੇ .
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ
ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ
ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ ’ਚ ਖੜ੍ਹੀ ਸਰੋਂ ਦੇ
ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ।
ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

Subscribe to:
Posts (Atom)