Showing posts with label ਕਿਰਪਾਲ ਸਿੰਘ ਬਠਿੰਡਾ. Show all posts
Showing posts with label ਕਿਰਪਾਲ ਸਿੰਘ ਬਠਿੰਡਾ. Show all posts

ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਝੋਟਾ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ

ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ

ਪ੍ਰੋ: ਦਰਸ਼ਨ ਸਿੰਘ ਦਾ ਜੰਮੂ ਦੇ ਗੁਰਦੁਆਰਿਆਂ ਵਿੱਚ ਹੋਇਆ ਨਿੱਘਾ ਸੁਆਗਤ……… ਕਿਰਪਾਲ ਸਿੰਘ ਬਠਿੰਡਾ

ਹੁਣ ਤੱਕ ਜਾਰੀ ਹੋਏ ਅਖੌਤੀ ਹੁਕਨਾਮੇ ਲਾਗੂ ਕਰਵਾਉਣ ਲਈ ਜਿੰਨਾਂ ਜੋਰ ਨਿਜੀ ਤੌਰ ’ਤੇ ਦਿਲਚਸਪੀ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੈ ਇੰਨਾਂ ਜੋਰ ਸ਼ਾਇਦ ਹੀ ਹੋਰ ਕਿਸੇ ਹੁਕਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਹੋਵੇ। ਪਰ ਇਸ ਦੇ ਬਾਵਯੂਦ ਜੋ ਹਸ਼ਰ ਇਸ ਹੁਕਨਾਮੇ ਦਾ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਬੇਸ਼ੱਕ ਇਨ੍ਹਾਂ ਦੀ ਸਹਿ ’ਤੇ ਕਾਲਕਾ ਪੰਥੀਆਂ ਨੇ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਰਾਮ ਰੁਕਵਾਉਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਪਰੋਗਰਾਮ ਕਰਵਾਉਣ ਵਾਲੇ ਗੁਰਦੁਆਰਿਆਂ ’ਤੇ ਹਮਲੇ ਕਰਕੇ ਆਪਣਾ ਔਰੰਗਜ਼ੇਬੀ ਚਿਹਰਾ ਧਾਰਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਯੂਦ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ, ਜਿਨ੍ਹਾਂ ਨੂੰ ਸੁਣਨ ਲਈ ਸੰਗਤਾਂ ਬੜੇ ਉਤਸ਼ਾਹ ਨਾਲ ਪਹੁੰਚ ਰਹੀਆਂ ਹਨ। 

ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ.......... ਲੇਖ / ਕਿਰਪਾਲ ਸਿੰਘ ਬਠਿੰਡਾ

ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 16 ’ਤੇ ਸਾਧਾਰਨ ਪਾਠ ਦੇ ਸਿਰਲੇਖ ਹੇਠ ਇਹ ਹਦਾਇਤਾਂ ਦਰਜ ਹਨ:
(ੳ) ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ। 
(ਅ) ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ। 
(ੲ) ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
(ਸ) ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਹੋ ਸਕੇ) ਭੋਗ ਪਾਵੇ।ਪਰ ਪੁਜਾਰੀ ਸ਼੍ਰੇਣੀ, ਜਿਨ੍ਹਾਂ ਨੇ ਧਰਮ ਨੂੰ ਧੰਦਾ ਜਾਂ ਵਪਾਰ ਬਣਾ ਲਿਆ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਹਿਮਾਂ ਭਰਮਾਂ ਵਿਚ ਉਲਝਾ ਕੇ ਇੰਨਾ ਡਰਾ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤਾਂ ਇੱਕ ਪਾਸੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਣ ਤੋਂ ਵੀ ਡਰਨ ਲੱਗ ਪਏ ਹਨ। ਕਿਉਂਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਨਾਂ ਸੰਥਿਆ ਲਿਆਂ ਪਾਠ ਗ਼ਲਤ ਹੋ ਜਾਂਦਾ ਹੈ ਤੇ ਗ਼ਲਤ ਪਾਠ ਕਰਨ ਵਾਲੇ ਨੂੰ ਪਾਪ ਲੱਗਦਾ ਹੈ। ਉਨ੍ਹਾਂ ਅਨੁਸਾਰ ਵਿਧੀ ਪੂਰਵਕ ਪਾਠ ਕਰਨ ਦੀ ਮਰਿਆਦਾ

ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ: ਭਾਈ ਪੰਥਪ੍ਰੀਤ ਸਿੰਘ……… ਕਿਰਪਾਲ ਸਿੰਘ ਬਠਿੰਡਾ

 ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ। ਇਹ ਸ਼ਬਦ ਇੱਥੋਂ 30 ਕਿਲੋਮੀਟਰ ਦੂਰ ਪਿੰਡ ਨਿਓਰ ਵਿਖੇ ਗੁਰਦੁਆਰਾ ਸਾਹਿਬ ’ਚ ਗਿਆਨੀ ਹਾਕਮ ਸਿੰਘ ਪਬਲਿਕ ਲਾਇਬਰੇਰੀ ਦਾ ਉਦਘਾਟਨ ਕਰਨ ਸਮੇ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਇਹ ਦੱਸਣਯੋਗ ਹੈ ਕਿ ਪੰਜਾਬ ਐਂਡ ਸਿੱਧ ਬੈਂਕ ਵਿੱਚ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਪਿੱਛੋਂ 31 ਦਸੰਬਰ 2012 ਨੂੰ ਸੀਨੀਅਰ ਮੈਨੇਜਰ ਦੇ ਅਹੁੱਦੇ ਤੋਂ ਰਿਟਾਇਰ ਹੋਏ ਭਾਈ ਸਾਧੂ ਸਿੰਘ ਖ਼ਾਲਸਾ ਨੇ ਅਕਾਲਪੁਰਖ਼ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਤਿਕਾਰਯੋਗ ਪਿਤਾ ਸਵ: ਗਿਆਨੀ ਹਾਕਮ ਸਿੰਘ ਦੀ ਯਾਦ ਵਿੱਚ ਸਮੂਹ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਲਾਇਬਰੇਰੀ ਖੋਲ੍ਹਣ ਦਾ ਉਪ੍ਰਾਲਾ ਕੀਤਾ ਹੈ, ਜਿਸ ਵਿੱਚ ਪਿੰਡ ਵਾਸੀਆਂ ਨੂੰ ਪੜ੍ਹਨ ਦੀ ਚੇਟਕ ਲਾਉਣ ਲਈ ਗੁਰਮਤਿ ਅਤੇ ਇਤਿਹਾਸ ਦੀਆਂ ਹਰ ਤਰ੍ਹਾਂ ਦੀਆਂ ਪੁਸਤਕਾਂ ਤੋਂ ਇਲਾਵਾ ਇਕ ਕੰਪਿਊਟਰ ਵੀ ਰੱਖਿਆ ਗਿਆ ਹੈ। ਇਸ ਕੰਪਿਊਟਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸੰਥਿਆ ਪਾਠ ਸਿੱਖਣ ਲਈ ਅਮਰੀਕਾ ਨਿਵਾਸੀ ਭਾਈ ਸਤਪਾਲ ਸਿੰਘ ਪੁਰੇਵਾਲ ਜੀ ਵਲੋਂ ਤਿਆਰ ਕੀਤਾ ਗਿਆ ਵੀਡੀਓ ਟਿਊਟਰ ਵੈੱਬਸਾਈਟ http://www.ektuhi.com ਤੋਂ ਡਾਊਨ ਲੋਡ ਕਰ ਕੇ ਇੰਸਟਾਲ ਕੀਤਾ ਗਿਆ ਹੈ।

ਬਾਬਾ ਦਾਦੂਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦਾ ਸੁਝਾਉ ਅਤਿ ਸ਼ਲਾਘਾਯੋਗ: ਸ. ਪੁਰੇਵਾਲ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕੀਤੀ ਕਥਾ ਵਖਿਆਨ ਦੌਰਾਣ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਸਬੰਧੀ ਪ੍ਰਗਟ ਕੀਤੇ ਵੀਚਾਰਾਂ ਵੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਦਿਵਾ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸੰਭਵ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕਰਮੀ ਸੰਮਤ ਦੀ ਸੰਗਰਾਂਦਾਂ ਨਾਲ ਜੁੜੀਆਂ ਰਹਿਣ ਦਿੱਤੀਆਂ ਜਾਣ ਤਾ ਕਿ ਸੂਰਜ ਦੇ ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੁਦਰਤੀ ਨਿਯਮ ਵੀ ਭੰਗ ਨਾ ਹੋਵੇ ਤੇ ਇਸ ਸੋਧ ਉਪ੍ਰੰਤ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਵੀ ਸਥਿਰ ਤਰੀਖਾਂ ਨੂੰ ਆ ਸਕਣ। ਸ: ਪੁਰੇਵਾਲ ਨੇ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਾਬਾ ਦਾਦੂਵਾਲ ਜੀ ਦੀ ਇਸ ਗੱਲੋਂ ਭਰਪੂਰ ਸ਼ਾਲਾਘਾ ਕਰਦੇ ਹਨ ਕਿਉਂਕਿ ਉਹ ਸੰਤ ਸਮਾਜ ਚੋਂ ਪਹਿਲੇ ਤੇ ਇੱਕੋ ਇੱਕ ਐਸਾ ਸੰਤ ਨਿਕਲਿਆ ਹੈ ਜਿਨ੍ਹਾਂ ਨੇ ਸੱਚ ਕਬੂਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦੀ ਸਲਾਹ ਦਿੱਤੀ ਹੈ।
ਸੰਗਰਾਂਦਾਂ ਦੀ ਗੱਲ ਕਰਦਿਆਂ ਸ: ਪੁਰੇਵਾਲ ਨੇ ਕਿਹਾ ਕਿ ਇਹ ਸਵਾਲ ਅੱਜ ਸਿਰਫ ਇਨ੍ਹਾਂ ਨੇ ਹੀ ਖੜ੍ਹਾ ਨਹੀਂ ਕੀਤਾ ਸਗੋਂ 1999 ਤੋਂ ਪਹਿਲਾਂ ਹੋਈਆਂ ਮੀਟਿੰਗਾਂ ਤੋਂ ਲੈ ਕੇ ਅੱਜ ਤੱਕ ਸੰਤ ਸਮਾਜ ਦੇ ਆਗੂ ਸਮੇਂ ਸਮੇਂ ’ਤੇ ਖੜ੍ਹੇ ਕਰਦੇ ਆ ਰਹੇ ਹਨ। ਜਿਨ੍ਹਾਂ ਦਾ ਜਵਾਬ ਉਨ੍ਹਾਂ (ਸ: ਪੁਰੇਵਾਲ) ਵੱਲੋਂ ਨਾਲੋਂ ਨਾਲ ਦਿੱਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਉਨ੍ਹਾਂ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਕੈਨੇਡਾ ਵਿੱਚ ਰਾਤ ਹੋਣ ਕਰਕੇ ਉਨ੍ਹਾਂ ਦੇ ਸੌਣ ਦਾ ਸਮਾਂ ਸੀ ਪਰ ਮੈਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਉਨ੍ਹਾਂ ਝੱਟ ਕੰਪਿਊਟਰ ਸਟਾਰਟ ਕਰਕੇ ਇੰਟਰਨੈੱਟ ’ਤੇ ਉਨ੍ਹਾਂ ਦੀ ਵੈੱਬ ਸਾਈਟ http://www.purewal.org ਖੋਲ੍ਹਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 927 ’ਤੇ ਦਰਜ ਬਾਣੀ ਹੈ ‘ਰਾਮਕਲੀ ਮਹਲਾ 5 ਰੁਤੀ ਸਲੋਕੁ’। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦੋ ਦੋ ਮਹੀਨਿਆਂ ਦੀਆਂ ਰੁਤਾਂ ਬਣਾ ਕੇ ਸਾਲ ਵਿੱਚ 6 ਰੁਤਾਂ ਦਾ ਵਰਨਣ ਕੀਤਾ ਹੈ। ਇਸ ਤਰ੍ਹਾਂ ਹਰ ਮਹੀਨੇ ਦਾ ਸਬੰਧ ਖਾਸ ਰੁੱਤ ਨਾਲ ਜੁੜਿਆ ਹੈ। ਇਸੇ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ‘ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ’  ਅਤੇ ਗੁਰੂ ਅਰਜੁਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ ਮਾਂਝ ਮਹਲਾ 5 ਘਰੁ 4’  ਉਚਾਰਣ ਕੀਤੇ ਹਨ। ਇਨ੍ਹਾਂ ਦੋਵੇਂ ਬਾਣੀਆਂ ਵਿੱਚ ਸੂਰਜ ਦਾ ਕਿਸੇ ਇੱਕ ਰਾਸ ਤੋਂ ਨਿਕਲ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਮਹੀਨਿਆਂ ਵਿੱਚ ਮੌਸਮ ਦਾ ਜੀਵਾਂ ਅਤੇ ਪ੍ਰਾਕ੍ਰਿਤੀ ’ਤੇ ਪੈ ਰਹੇ ਚੰਗੇ ਮਾੜੇ ਪ੍ਰਭਾਵ ਦਾ ਵਰਨਣ ਕਰਕੇ ਇਸ ਰਾਹੀਂ ਮਨੁੱਖ ਨੂੰ ਅਧਿਆਤਮਕ ਤੌਰ ’ਤੇ ਪ੍ਰੇਰਣਾ ਦਿਤੀ ਗਈ ਹੈ ਕਿ ਹੈ ਜਿਹੜੇ ਉਸ ਦੀ ਯਾਦ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਲਿਪਤ ਰਹਿੰਦੇ ਹਨ ਦਾ ਉਨ੍ਹਾਂ ਦੀ ਆਤਮਿਕ ਜਿੰਦਗੀ ਵਿੱਚ ਪ੍ਰਭਾਵ ਇਸੇ ਤਰ੍ਹਾਂ ਹੈ ਜਿਵੇਂ ਮਾੜੇ ਮੌਸਮ ਦਾ ਪ੍ਰਭਾਵ ਜੀਵਾਂ ਅਤੇ ਪ੍ਰਕ੍ਰਿਤੀ ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਸਬੰਧਤ ਮਹੀਨੇ ਦੇ ਚੰਗੇ ਮੌਸਮ ਦਾ ਵਰਨਣ ਕਰਦੇ ਹੋਏ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦੀ ਕੀਰਤੀ ਵਿੱਚ ਜੁੜੇ ਮਨੁੱਖ ਹਮੇਸ਼ਾਂ ਹੀ ਇਸ ਇਸ ਮਹੀਨੇ ਵਰਗੇ ਚੰਗੇ ਮੌਸਮ ਦਾ ਅਨੰਦ ਮਾਣਦੇ ਰਹਿੰਦੇ ਹਨ ਜਦੋਂ ਕਿ ਪ੍ਰਭੂ ਨਾਲੋਂ ਟੁੱਟੇ ਮਨੁੱਖ ਅਜਿਹੇ ਸੁਹਾਵਣੇ ਮੌਸਮ ਵਿੱਚ ਵੀ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ।

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ (ਬੁਲਾਰੇ)……… ਲੇਖ / ਕਿਰਪਾਲ ਸਿੰਘ ਬਠਿੰਡਾ

ਬਠਿੰਡਾ : ਲੰਘੀ 4 ਸਤੰਬਰ ਨੂੰ ਪੰਜਾਬੀ ਰੇਡੀਓ ਯੂਐੱਸਏ ’ਤੇ ਸਾਹਨੇਵਾਲਾ ਕਾਂਡ ਦੀ ਜਾਣਕਾਰੀ ਸਾਂਝੀ ਕਰਨ ਲਈ ਹੋਸਟ ਰਾਜਕਰਨਬੀਰ ਸਿੰਘ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਮਨਦੀਪ ਸਿੰਘ ਦੇ ਸਾਲਾ ਸਾਹਿਬ ਗੁਰਕਿਰਪਾਲ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਔਨ ਲਾਈਨ ਲਾਈਵ ਗੱਲਬਾਤ ਕੀਤੀ ਗਈ ਜਿਸ ਨੂੰ ਯੂਟਿਊਬ ਦੇ ਲਿੰਕ http://www.youtube.com/watch?v=SRtO_LIL-TA&list=UUlIjrcNgScLBbjPBUD-UREA&index=1&feature=plcp ’ਤੇ ਸੁਣਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਬਾਬਾ ਬਲਜੀਤ ਸਿੰਘ ਸਮੇਤ ਸਾਰੇ ਹੀ ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ। ਜਦ ਤੱਕ ਇਸ ਸਾਜਿਸ਼ ਨੂੰ ਨੰਗਾ ਕਰਕੇ ਦੋਸ਼ੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਉਸ ਸਮੇਂ ਤੱਕ ਬੇਅਦਬੀ ਦੀਆਂ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਇਹ ਪ੍ਰਵਾਸੀ ਮਜਦੂਰ ਗੁਰਦੁਆਰੇ ਦੇ ਨੇੜੇ ਹੀ ਇੱਕ ਟਿੰਕੂ ਨਾਮੀ ਭਾਜਪਾ ਆਗੂ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ, ਤੇ ਉਹ ਉਨ੍ਹਾਂ ਨੂੰ ਛੁਡਵਾਉਣ ਲਈ ਉਸ ਸਮੇਂ ਤੱਕ ਟੈਲੀਫ਼ੋਨ ਕਰਦਾ ਰਿਹਾ ਜਦ ਤੱਕ ਭਾਈ ਮਨਦੀਪ ਸਿੰਘ ਨੇ ਉਸ ਨੂੰ ਗੋਲੀ ਨਹੀਂ ਮਾਰ ਦਿੱਤੀ ਤੇ ਸੰਗਤਾਂ ਨੇ ਰੋਸ ਵਿੱਚ ਆ ਕੇ ਜਾਮ ਲਾ ਦਿੱਤਾ ਸੀ। ਜਿਸ ਤਰ੍ਹਾਂ ਰਾਤ 10-11 ਵਜੇ ਇਹ ਘਟਨਾ ਵਾਪਰੀ ਤੇ ਦਿਨ ਦੇ 1 ਵਜੇ ਤੱਕ ਪੁਲਿਸ ਵੱਲੋਂ ਉਸ ’ਤੇ ਕੋਈ ਕੇਸ ਵੀ ਦਰਜ ਨਹੀਂ ਸੀ ਕੀਤਾ ਇਸ ਤੋਂ ਲਗਦਾ ਹੈ ਕਿ ਜੇ ਭਾਈ ਭਾਈ ਮਨਦੀਪ ਸਿੰਘ ਉਸ ਨੂੰ ਗੋਲੀ ਨਾ ਮਾਰਦਾ ਤਾਂ ਉਸ ਨੂੰ ਨਸ਼ੇ ’ਚ ਕੀਤੀ ਗਲਤੀ ਦਾ ਨਾਮ ਦੇ ਕੇ ਕੁਝ ਚਿਰ ਬਾਅਦ ਛੱਡ ਦੇਣਾ ਸੀ।