ਭਾਰਤ ਦੇ ਲੋਕਾਂ ਦੀ ਹਾਲਤ ਐਨੀ ਤਰਸਯੋਗ ਹੈ ਕਿ ਉਹ ਸਾਡੇ ਰਾਜਨੀਤਿਕ ਢਾਂਚੇ ਬਾਰੇ ਜਿੰਨਾਂ ਵੀ ਉਹ ਸੋਚਦੇ ਨੇ, ਓਨਾ ਹੀ ਦੁੱਖੀ ਹੁੰਦੇ ਨੇ ਅਤੇ ਭਾਰਤੀ ਸਿਆਸਤਦਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਦੋ ਗਾਲਾਂ ਕੱਢ ਕੇ ਚੁੱਪ ਹੋ ਜਾਣ ਤੋਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਫਿਰ ਤੋਂ ਮਸ਼ਰੂਫ ਹੋ ਜਾਂਦੇ ਨੇ। 2009 ਵਿਚ ਵੀ ਜਿੱਥੇ ਲੋਕ ਸਭਾ ਦੀਆ ਚੋਣਾਂ ਵਿਚ ਉਹਨਾਂ ਕੋਲ ਕੋਈ ਚੰਗਾ ਬਦਲ ਨਹੀਂ ਸੀ ਉਥੇ ਹੀ ਸਿੱਟੇ ਵੱਜੋਂ ਯੂ. ਪੀ. ਏ. ਮੁੜ ਸੱਤਾ ਵਿਚ ਆ ਗਈ ਅਤੇ ਭਾਜਪਾ ਨੂੰ ਉਸ ਦੀਆਂ ਨੀਤੀਆਂ ਸਮੇਤ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਨਕਾਰ ਦਿੱਤਾ। ਬੁਰੀ ਤਰ੍ਹਾਂ ਜਨਤਾ ਵੱਲੋਂ ਨਕਾਰੀ ਭਾਜਪਾ ਨੂੰ ਨਿਤਿਸ਼ ਕੁਮਾਰ ਦੀ ਮੁੜ ਵਾਪਸੀ ਨਾਲ ਕਾਫੀ ਬਲ ਮਿਲਿਆ ਅਤੇ ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਨੇ ਭਾਜਪਾ ਨੂੰ ਬੜੇ ਸੋਹਣੇ ਮੁੱਦੇ ਦੇ ਦਿੱਤੇ। ਭ੍ਰਿਸ਼ਟਾਚਾਰ ਵਿਚ ਪੱਕੇ ਤੌਰ 'ਤੇ ਫਸੀ ਯੂ. ਪੀ. ਏ. ਨੂੰ ਜਿੱਥੇ ਵੱਧ ਰਹੀ ਮਹਿੰਗਾਈ ਨੇ ਤੰਗ ਕਰੀ ਰੱਖਿਆ ਹੈ ਉਥੇ ਹੀ ਪਿਛਲੇ ਸਮੇਂ ਦੌਰਾਨ ਹੋਏ ਆਦਰਸ਼ ਸੁਸਾਈਟੀ ਘੋਟਾਲੇ, 2 ਜੀ ਸਪੈਕਟਰਮ ਘੁਟਾਲੇ ਨੂੰ ਲੈ ਕੇ ਭਾਜਪਾ ਨੇ ਸਰਕਾਰ ਵਿਰੋਧੀ ਰੈਲੀਆਂ ਵਿਚ ਕਾਫੀ ਗਿਣਤੀ ਵਿਚ ਲੋਕਾਂ ਦਾ ਇਕੱਠ ਵੀ ਕਰ ਲਿਆ । ਜਦਕਿ ਭਾਜਪਾ ਨੇ ਕਸ਼ਮੀਰ ਦਾ ਮੁੱਦਾ ਕਦੇ ਨਹੀਂ ਛੱਡਿਆ। ਕਸ਼ਮੀਰ ਵਿਚ ਹੁਣ ਜਿੱਥੇ ਗ੍ਰਹਿ ਮੰਤਰਾਲਾ 25 ਫੀਸਦੀ ਫੌਜ ਨੂੰ ਵਾਪਿਸ ਬੁਲਾਉਣ ਵਾਲੇ ਵਿਚਾਰ ਕਰ ਰਿਹਾ ਹੈ ਉਥੇ ਹੀ ਵੱਖਵਾਦੀਆਂ ਨੂੰ ਹਮੇਸ਼ਾ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦਾ ਜੁੰਮੇਵਾਰ ਦੱਸਣ ਵਾਲੀ ਭਾਜਪਾ ਹੁਣ
ਦਿਲਾਂ ਦਾ ਮਹਿਰਮ ਦੂਰ ਗਿਆ........ ਲੇਖ / ਨਿੰਦਰ ਘੁਗਿਆਣਵੀ
ਸਾਂਈ ਜ਼ਹੂਰ ਅਹਿਮਦ ਦੀ ‘ਹੂਕ’ ਤੇ ‘ਹੇਕ’ ਹਮੇਸ਼ਾ ਮੇਰਾ ਪਿੱਛਾ ਕਰਦੀ ਰਹਿੰਦੀ ਐ...ਅੱਲਾ ਹੂ... ਊ... ਅੱਲਾ... ਹੂ... ਅੱਲਾ ਈ ਅੱਲਾ... ਓ ਅੱਲਾ... ਅੱਲਾ ਹੂ...! ਲ਼ਗਦਾ ਹੈ ਕਿ ਉਹ ਹੁਣੇ ਈ ਕਿੱਧਰੋਂ ਸਾਹਮਣੇ ਆਉਂਦਾ ਮਿਲ ਪਵੇਗਾ। ਮੈਂ ਉਹਦੇ ਪੈਰੀਂ ਪੈ ਜਾਵਾਂਗਾ, “ਓਹ ਗੁਰੂ...ਮੈਂ ਤਾਂ ਤੈਨੂੰ ਕਦੋਂ ਦਾ ਲੱਭਦਾ ਫਿਰਦਾ ਆਂ...ਤੂੰ ਕਿੱਥੋਂ ਆਣ ਪ੍ਰਗਟ ਹੋਇਐਂ ਅਚਾਨਕ...ਵਾਹ-ਵਾਹ...ਧੰਨਭਾਗ...।”
ਸਾਂਈ ਮੇਰੇ ਸਿਰ ‘ਤੇ ਹੱਥ ਧਰੇਗਾ, ਮੇਰੇ ਨਾਲ ਤੁਰ ਪਵੇਗਾ ਤੇ ਕਹੇਗਾ, “ਚੱਲ...ਚੱਲ ਕੇ ਗਾਈਏ...ਅੱਲਾ ਨਾਲ ਰੂਹਾਂ ਜੋੜੀਏ, ਐਵੇਂ ਕਿਉਂ ਭਟਕਦਾ ਫਿਰਦਾ ਏਂ?”
ਇਸ ਸਾਲ ਜਦ ਕੈਨੇਡਾ ਸਾਂ, ਨੈੱਟ ਉੱਤੇ ਬਹਿਣ ਦਾ ਵੇਲਾ ਰੋਜ਼ ਵਾਂਗ ਹੀ ਮਿਲਦਾ ਸੀ। ਯੂ-ਟੂਬ ਖੋਲ੍ਹਦਾ ਤੇ ਝਟ ਹੀ ਸਾਂਈ ਜ਼ਹੂਰ ਅਹਿਮਦ ਕੋਲ ਚਲਿਆ ਜਾਂਦਾ ਸਾਂ। ਸਾਂਈ ਦਾ ਤੂੰਬਾ ਟੁਣਕਦਾ ...ਅੱਖਾਂ ਮੁੰਦੀ ਉਹ ਸਿਰ ਝਟਕਦਾ ...ਪੈਰੀਂ ਬੱਧੇ ਘੁੰਗਰੂ ਛਣਕਦੇ
ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ : ਦਲਵੀਰ ਸੁੰਮਨ ਹਲਵਾਰਵੀ .......... ਲੇਖ / ਬਲਰਾਜ ਸਿੱਧੂ
ਭਾਰਤ ਤੋਂ ਅਣਗਿਣਤ ਪੰਜਾਬੀ ਪੱਛਮੀ ਦੇਸ਼ਾਂ ਵਿਚ ਆ ਚੁੱਕੇ ਹਨ ਤੇ ਬੇਸ਼ੁਮਾਰ ਅੱਗੋਂ ਵੀ ਆਉਣਗੇ। ਪ੍ਰਦੇਸ਼ਾਂ ਵਿਚ ਬਹੁਤ ਆਪਣੇ ਪੈਰ ਜਮਾ ਚੁੱਕੇ ਹਨ ਤੇ ਬਾਕੀ ਗਰਿਫਤ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਹਨਾਂ ਪੰਜਾਬੀਆਂ ਵਿਚੋਂ ਤੁਹਾਨੂੰ ਸਿਰਫ ਦੋ ਤਰ੍ਹਾਂ ਦੇ ਬੰਦੇ ਮਿਲਣਗੇ। ਇਕ ਤਾਂ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਹੀ ਲੱਗੇ ਰਹੇ। ਦੂਜੇ ਉਹ ਜੋ ਆਪਣੀ ਬੋਲੀ, ਸੱਭਿਆਚਾਰ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਅਤੇ ਸਰਗਰਮ ਰਹੇ ਹਨ। ਇਹਨਾਂ ਹੀ ਦੂਜੀ ਕਿਸਮ ਦੇ ਲੋਕਾਂ ਵਿਚ ਇਕ ਨਾਮ ਆਉਂਦਾ ਹੈ ਉਹ ਹੈ ਦਲਵੀਰ ਸੁੰਮਨ।
ਦਲਵੀਰ ਉਦੋਂ ਬ੍ਰਮਿੰਘਮ ਦੇ ਰੇਡੀਓ ਐਕਸ ਐਲ, ਵਿਖੇ ਪੰਜਾਬੀ ਦਾ ਪ੍ਰੋਗਰਾਮ ‘ਗਾਉਂਦਾ ਪੰਜਾਬ’ ਕਰਿਆ ਕਰਦਾ ਸੀ।ਜਦੋਂ ਮੈਂ ਉਸ ਦੇ ਸੰਪਰਕ ਵਿਚ ਆਇਆ। ਮੇਰੇ ਘਰ ਦੇ ਕਰੀਬ ਹੀ ਉਹ ਕਈ ਸਾਲਾਂ ਤੋਂ ਰਹਿੰਦਾ ਸੀ। ਪਰ ਅਸੀਂ ਇਕ ਦੂਜੇ ਨੂੰ ਨਹੀਂ ਸੀ ਮਿਲੇ।
ਸ਼ਾਇਦ ਇਹ 1988 ਜਾਂ 1989 ਦੀ ਗੱਲ ਹੋਵੇਗੀ, ਜਦੋਂ ‘ਪੰਜਾਬ ਟਾਈਮਜ਼’ ਵਿਚ ਉਸਨੇ ਮੇਰੀ ਰਾਮ ਸਰੂਪ ਅਣਖੀ ਨਾਲ ਕੀਤੀ ਇੰਟਰਵਿਉ ਪੜ੍ਹੀ ਤਾਂ
ਕਹਿੰਦੇ ਕਹਾਉਂਦੇ ਰੇਡਰਾਂ ਦੀ ਕੋਈ ਪੇਸ਼ ਨਹੀ ਜਾਣ ਦਿੰਦਾ ਬਿੱਟੂ ਦੁਗਾਲ..........ਲੇਖ / ਜਗਦੇਵ ਬਰਾੜ
ਕੋਈ ਖੇਡ ਪ੍ਰੇਮੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਧੱਕੜ ਜਾਫ਼ੀ ਬਿੱਟੂ ਦੂਗਾਲ ਦੀ ਖੇਡ ਨਹੀਂ ਵੇਖੀ। ਕੋਈ ਕਬੱਡੀ ਦਾ ਸਟਾਰ ਖਿਡਾਰੀ ਧਾਵੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਬਿੱਟੁ ਦੁਗਾਲ ਤੋਂ ਬਚ ਕੇ ਕੋਡੀ ਨਹੀਂ ਪਾਈ.. .. ਬਿੱਟੁ ਦੁਗਾਲ ਅੱਜ ਦੇ ਸਮੇਂ ਦਾ ਸੁਪਰ ਸਟਾਰ ਤੇ ਪੂਰਾ ਧੱਕੜ ਜਾਫ਼ੀ ਐ .. .. ਜਦੋਂ ਜਾਫ਼ ਵਿਚ ਮੂਹਰੇ ਬਿੱਟੂ ਖੜਾ ਹੁੰਦਾ. ਕਹਿੰਦੇ ਕਹਾਉਂਦੇ ਰੇਡਰਾਂ ਨੂੰ ਮੁੜਕਾ ਆ ਜਾਂਦਾ .. .. ਔਖਾ ਹੈ ਯਾਰ ਬਿੱਟੂ ਤੋਂ ਨਿਕਲਕੇ ਭੱਜਣਾ.. .. ਅੱਜ ਸਾਡੀ ਮਾਂ ਖੇਡ ਪੈਸਿਆ ਵਾਲੀ ਨਹੀਂ ਸਗੋਂ ਡਾਲਰਾਂ-ਪੌਂਡਾਂ ਵਾਲੀ ਹੋ ਗਈ ਹੈ। ਇਹ ਸਭ ਪ੍ਰਵਾਸੀ ਵੀਰਾਂ ਦੀ ਹੀ ਮਿਹਰਬਾਨੀ ਹੈ। ਪੁਰਾਣੇ ਖਿਡਾਰੀ ਵਿਚਾਰੇ ਸੱਟਾਂ-ਫੇਟਾਂ ਜੋਗੇ ਹੀ ਰਹਿਗੇ । ਕਦੇ-ਕਦੇ ਉਹ ਸੋਚਦੇ ਆ ਕਿ ਅਸੀਂ ਕੀ ਖੱਟਿਆ ਲੱਤਾਂ-ਬਾਹਾਂ ਤੜਵਾਈਆਂ । ਆਹ ਨਾਂ ਹੀ ਆ ਕੱਲਾ.. .. ਕੋਈ ਬਾਤ ਨਹੀਂ ਪੁੱਛਦਾ.. ਪਿੱਛੇ ਜਿਹੇ ਮੈਂ ਇਕ ਬਜ਼ੁਰਗ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਲਿਖਿਆ ਸੀ ਪੜਕੇ ਪ੍ਰਵਾਸੀ ਵੀਰਾਂ ਨੇ ਉਸ ਦੀ ਚੰਗੀ ਮਦਦ ਕੀਤੀ ਕਰਨੀ ਵੀ ਚਾਹੀਦੀ ਆ ਸਿਆਣੇ ਲੇਖਕ ਦੱਸਦੇ ਆ ਕਿ ਕਬੱਡੀ ਨੂੰ ਪੈਸੇ ਵਾਲੀ ਖੇਡ ਪ੍ਰਸਿੱਧ ਖਿਡਾਰੀ ਬਲਵਿੰਦਰ ਫਿੱਡੂ ਨੇ ਬਣਾਇਆ ਸੀ। ਬੜਾ ਪੈਸਾ ਜਮਾਂ ਕੀਤਾ ਇਸ ਸੇਰ ਪੁੱਤ ਨੇ। ਉਸਤੋਂ ਬਾਅਦ ਕਬੱਡੀ ਖੇਡ
ਕਾਂ ਬਨਾਮ ਕਿਰਤ ਦੀ ਲੁਟ......... ਲੇਖ / ਗੁਰਪ੍ਰੇਮ ਸਿੰਘ ਬਰਾੜ
ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਾਂ ਅਤੇ ਚਿੜੀ ਦੀ, ਜਿਸ ਵਿੱਚ ਕਾਂ ਅਤੇ ਚਿੜੀ ਸਾਝੀਂ ਖੇਤੀ ਕਰਦੇ ਹੁੰਦੇ ਹਨ ਫਸਲ ਉਪਰ ਕੰਮ ਕਰਨ ਸਮੇਂ ਕਾਂ ਚਿੜੀ ਨੂੰ ਕਹਿਦਾਂ ਰਹਿਦਾਂ ਹੈ “ਚੱਲ ਚਿੜੀਏ ਮੈਂ ਆਇਆ” ਪਰ ਕੰਮ ਕਰਵਾੳਣ ਨਹੀਂ ਜਾਂਦਾ ਕੰਮ ਇਕੱਲੀ ਚਿੜੀ ਕਰਦੀ ਹੈ ਪਰ ਫਸਲ਼ ( ਭਾਵ ਕਿਰਤ ਦਾ ਫਲ਼) ਉਪਰ ਕਬਜਾ ਕਾਂ ਕਰ ਲੈਦਾਂ ਹੈ ਅਤੇ ਚਿੜੀ ਨੂੰ ਤੂੜੀ (ਭਾਵ ਰਹਿਦ ਖੂੰਹਦ) ਛੱਡਦਾ ਹੈ ਬਚਪਨ ਵਿਚ ਇਹ ਕਹਾਣੀ ਸੁਣ ਕੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬਸ ਇਕ ਸਰਸਰੀ ਜਿਹੀ ਕਹਾਣੀ ਲੱਗਦੀ ਹੁੰਦੀ ਸੀ ਪਰ ਹੁੱਣ ਇਸ ਦੀ ਸਮਝ ਪੈਂਦੀ ਹੈ ਕਿ ਕਹਾਣੀ ਦਾ ਪਾਤਰ ਕਾਂ ਚਲਾਕ ਜਾਂ ਸੈਤਾਂਨ (ਭਾਵ ਕਿਰਤ ਦੀ ਲੁਟ ਕਰਨ ਵਾਲੀ ) ਜਮਾਤ ਦੀ ਨੁਮਾਇਦਗੀ ਕਰਦਾ ਹੈ ਅਤੇ ਚਿੜੀ ਆਮ ਅਤੇ ਲਾਚਾਰ ਲੋਕਾਂ ਦੀ ਪਰਤੀਕ ਹੈ ਅਤੇ ਕਹਾਣੀ ਦਾ ਵਿਸ਼ਾ ਸੈਤਾਨ ਲੋਕਾਂ ਵੱਲੌਂ ਆਮ ਲੋਕਾਂ ਦੀ ਕਿਰਤ ਦੀ ਲੁਟ ਹੈ ਕਿ ਕਿਰਤ ਚਿੜੀ ਕਰਦੀ ਹੈ ਅਤੇ ਲੁਟਦਾ ਕਾਂ ਹੈ1 ਇਹ ਸਿਲਸਲਾ ਅੱਜ ਵੀ ਬਾਦਸਤੂਰ ਜਾਰੀ ਹੈ ਜਾਰੀ ਹੀ ਨਹੀਂ ਬਲਕਿ ਹੋਰ ਵੀ ਵੱਡੀ ਪੱਧਰ ਅਤੇ ਬੜੀ ਚਲਾਕੀ ਨਾਲ ਕੀਤੀ ਜਾ ਰਹੀ ਹੈ1 ਇਸ ਤੋਂ ਪਹਿਲਾ ਕਿ ਮੈਂ ਆਪਣੀ ਗੱਲ ਅੱਗੇ ਵਧਾਵਾਂ ਆਮ ਲੋਕ ਚਿਤੀਆਂ ਹਨ ਇਸ ਨੂੰ ਪ੍ਰਮਾਣਤ ਕਰਦੀ ਇਕ ੳਦਾਹਰਨ ਦੇਣੀ ਚਾਹਾਗਾਂ, ਗੁਰੁ ਗੋਬਿਦ ਸਿੰਘ ਜੀ ਨੇ ਵੀ ਆਮ ਅਤੇ ਲਤਾੜੇ ਹੋਏ ਲੋਕਾਂ ਨੂੰ ਸੰਗਠਤ ਕਰਦੇ ਹੋਏ ਕਿਹਾ ਸੀ ।
"ਚਿੜੀਓਂ ਤੋਂ ਮੈਂ ਬਾਜ ਤੜਾਉਂ
ਤਬੈ ਗੋਬਿੰਦ ਸਿੰਘ ਨਾਮ ਕਹਾਓੁਂ”
ਇਥੇ ਜਿਥੇ ਆਮ ਲੌਕਾਂ ਨੂੰ ਚਿੜੀਆਂ ਕਿਹਾ ਹੈ ਉਥੇ ਮੋਜੂਦਾ ਰਾਜ ਕਰਦੀ ਲੁਟੇਰੀ ਜਮਾਤ ਨੂੰ ਬਾਜ ਕਿਹਾ ਹੈ ਭਾਵੇਂ ਗੁਰੁ ਗੋਬਿਦ ਸਿੰਘ ਜੀ ਤਰਾਂ ਵੱਖੋ ਵੱਖ ਸਮਿਆਂ ਵਿੱਚ ਵੱਖੋ ਵੱਖ ਲੋਕਾਂ ਵੱਲੋਂ ਚਿੜੀਆਂ ਨੂੰ ਸੰਗਠਤ ਕਰਕੇ ਇਹਨਾਂ ਬਾਜਾਂ ਅਤੇ ਕਾਵਾਂ ਨਾਲ {ਵਿਰੁੱਧ} ਜੱਦੋਜਹਿਦ ਕੀਤੀ ਵੀ ਅਤੇ ਕਰ ਵੀ ਰਹੀਆਂ ਹਨ ਪਰ ਚਿੜੀਆਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਕਾਂ ਭਾਵੇਂ ਉਹ ਗੋਰੇ,
ਮਾਂ ਬੋਲੀ ਦਾ ਜਿਉਂਦਾ ਰਹੇ ਗੁਰਦਾਸ.......... ਲੇਖ / ਗੁਰਜਿੰਦਰ ਮਾਹੀ
ਜਦੋਂ ਮੈਂ ਸੁਰਤ ਸੰਭਾਲੀ ਉਦੋਂ ਗੁਰਦਾਸ ਆਪਣੇ ਨਿਵੇਕਲੇ ਅੰਦਾਜ਼-ਅਵਾਜ਼ ਸਦਕਾ ਚਾਰੇ- ਪਾਸੇ ਪੂਰੀ ਤਰਾਂ ਛਾਇਆ ਹੋਇਆ ਸੀ। ਮੇਰੇ ਬਚਪਨ ਤੋਂ ਰੋਜ਼ੀ ਰੋਟੀ ਦੇ ਗੇੜ 'ਚ ਉਲਝਣ ਤੱਕ ਸੁਨਹਿਰੀ ਦਿਨ ਗੁਰਦਾਸ ਦੇ ਗੀਤਾਂ ਨੂੰ ਸੁਣਦਿਆਂ ਤੇ ਗੁਣ- ਗੁਣਾਉਂਦਿਆਂ ਲੰਘੇ। ਇਸ ਕਰਕੇ ਸੰਗੀਤਕ ਹਸਤੀਆਂ ਦੇ ਵਿਸ਼ਾਲ ਬ੍ਰਹਿਮੰਡ ਵਿਚੋਂ ਗੁਰਦਾਸ ਮੈਨੂੰ ਧਰੂ ਤਾਰੇ ਵਾਂਗ ਲਗਦਾ ਸੀ। ਗੁਰਦਾਸ ਦੀ ਲੋਕਪ੍ਰਿਅਤਾ ਕਿਸੇ ਖ਼ਾਸ ਵਰਗ ਤੱਕ ਸੀਮਤ ਨਹੀਂ, ਉਹ ਬੱਚੇ, ਬੁੱਢੇ, ਨੌਜਵਾਨਾਂ ਪੇਂਡੂ ਅਤੇ ਸ਼ਹਿਰੀ, ਹਰ ਵਰਗ 'ਚ ਹਰਮਨ ਪਿਆਰਾ ਹੈ। ਜਿੰਨਾਂ ਸਮਿਆਂ 'ਚ ਗੁਰਦਾਸ ਗਾਇਕੀ ਦੇ ਖ਼ੇਤਰ ਵਿਚ ਆਇਆ ਉਸ ਸਮੇਂ ਇਹ ਕੋਈ ਬਹੁਤੀ ਇੱਜ਼ਤ ਮਾਣ ਵਾਲਾ ਕੰਮ ਨਹੀਂ ਸੀ ਮੰਨਿਆ ਜਾਂਦਾ, ਅੱਵਲ ਤਾਂ ਇਹ ਕੰਮ ਕਿਸੇ ਖ਼ਾਸ ਬਰਾਦਰੀ ਨਾਲ ਹੀ ਸੰਬਧਿਤ ਮੰਨਿਆ ਜਾਂਦਾ ਸੀ, ਇਸ ਕਰਕੇ ਇਸਦਾ ਵਿਕਾਸ ਬੇਹੱਦ ਸੀਮਤ ਤੇ ਸੁਸਤ ਜਿਹੀ ਰਫ਼ਤਾਰ ਨਾਲ ਹੋ ਰਿਹਾ ਸੀ। ਗਾਇਕੀ ਸਾਹਿਬਾਂ-ਹੀਰ ਨੂੰ ਭੰਡਣ, ਜੀਜੇ-ਸਾਲੀ, ਜੇਠ-ਭਰਜਾਈ ਦੇ ਰਿਸ਼ਤਿਆਂ ਦੇ ਦੋ- ਅਰਥੀ ਗੀਤਾਂ ਤੱਕ ਸੀਮਤ ਸੀ।
ਗੁਰਦਾਸ ਹੱਥ ਡੱਫਲੀ ਫੜ ਆਪਣੇ ਨਿਵੇਕਲੇ ਅੰਦਾਜ਼ ਅਤੇ ਅਪਣੇ ਲਿਖੇ ਸ਼ੋਖ ਤੇ ਸਭਿਅਕ ਗੀਤਾਂ ਨਾਲ ਲੋਕਾਂ ਦੇ ਸਨਮੁੱਖ ਪੇਸ਼ ਹੋਇਆ, ਲੋਕਾਂ ਉਸ ਨੂੰ ਹੱਥਾਂ 'ਤੇ ਚੁੱਕ ਲਿਆ, ਉਦੋਂ ਤੋਂ ਅੱਜ ਤੱਕ ਗੁਰਦਾਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ, ਪਿਛਲੇ 20-25 ਸਾਲਾਂ ਤੋਂ ਦਿਨੋਂ-ਦਿਨ ਜਵਾਨ ਹੋ ਰਹੇ ਇਸ ਇਸ ਗੱਭਰੂ ਨੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਤਬਦੀਲੀਆਂ ਦੇ ਹਾਣ ਦਾ ਹੋ ਪੰਜਾਬੀ ਗੀਤ -ਸੰਗੀਤ (ਖੇਤਰੀ- ਸੰਗੀਤ) ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਉਸਨੂੰ ਮਿਲੀ ਬੇਥਾਹ ਦੌਲਤ-ਸ਼ੁਹਰਤ ਨੇ ਨਵੇਂ ਪੜੇ - ਲਿਖੇ ਨੌਜਵਾਨਾਂ ਨੂੰ ਗਾਇਕੀ ਵੱਲ ਅਕਰਸ਼ਿਤ ਕੀਤਾ, ਇੱਕ ਵੱਡਾ ਕਾਫ਼ਲਾ ਉਸਦੇ ਪਿਛੇ ਹੋ ਤੁਰਿਆ, ਨਿੱਤ ਨਵੇਂ ਤਜ਼ਰਬੇ ਹੋਣ ਲੱਗੇ, ਪੰਜਾਬੀ ਸੰਗੀਤ ਦਾ ਪੱਧਰ ਉੱਚਾ ਹੋਇਆ, ਉਹ ਪਿੰਡਾਂ ਦੀਆਂ ਸੱਥਾਂ 'ਚ ਹੁੰਦਾ ਹੋਇਆ ਗ਼ੈਰ-ਪੰਜਾਬੀ ਘਰਾਂ, ਵਿਆਹਾਂ- ਸ਼ਾਦੀਆਂ, ਫਿਲਮੀ ਪਾਰਟੀਆਂ 'ਚ ਵੀ ਵੱਜਣ ਲੱਗਾ, ਇੱਕ ਸਮਾਂ ਐਸਾ ਆਇਆ ਪੰਜਾਬੀ ਕੈਸਿਟਾਂ ਦੀ ਵਿਕਰੀ ਪੌਪ ਸਿੰਗਰ ਮਾਈਕਲ ਜੈਕਸਨ ਦੇ ਰਿਕਾਰਡ ਨੂੰ ਪਛਾੜ ਗਈ। ਸਾਡੇ ਲਈ ਬੜੇ ਮਾਣ ਵਾਲੀ ਗੱਲ ਸੀ, ਆਪਣੀ ਇਸ
Subscribe to:
Posts (Atom)