ਕੁਝ
ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ਗਾਇਕ ਦੇ ਸ਼ੋਅ ਵਿੱਚ ਸ਼ਾਮਲ ਹੋਣਾ
ਸੀ।ਪੱਤਰਕਾਰਾਂ ਨੂੰ ਪ੍ਰੋਗਰਾਮ ਦੀ ਕਵਰੇਜ਼ ਲਈ ਵਿਸੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ।
ਅਸੀ ਤਿੰਨ ਚਾਰ ਜਣੇ ਜੋ ਵੱਖੋ ਵੱਖ ਅਦਾਰਿਆਂ ਲਈ ਸ਼ੌਂਕੀਆ ਤੌਰ ‘ਤੇ ਪੱਤਰਕਾਰੀ ਨਾਲ਼ ਜੁੜੇ
ਹੋਏ ਹਾਂ, ਨੇ ਪ੍ਰੋਗਰਾਮ ਵਾਲੇ ਹਾਲ ਦੇ ਬਾਹਰ ਮਿਲਣਾ ਨਿਯਤ ਕੀਤਾ ਹੋਇਆ ਸੀ। ਦੂਜੇ
ਦੋਸਤਾਂ ਦੇ ਟ੍ਰੈਫਿਕ ਵਿੱਚ ਫਸ ਜਾਣ ਕਾਰਣ ਮੈਂ ਪਹਿਲਾਂ ਪਹੰਚ ਗਿਆ ਅਤੇ ਹਾਲ ਦੇ ਬਾਹਰ
ਬਣੇ ਕੌਰੀਡੋਰ ਵਿੱਚ ੳਹਨਾਂ ਦਾ ਇੰਤਜ਼ਾਰ ਕਰਨ ਲੱਗਾ। ਆਪਣੇ ਮਹਿਬੂਬ ਗਾਇਕ ਨੂੰ ਸੁਨਣ ਲਈ
ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਪਹੰਚ ਰਹੇ ਸਨ। ਉਸੇ ਥਾਂ ‘ਤੇ ਮੇਰੇ ਪਿਛੇ ਦੋ ਸੱਜਣ
ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਪੱਤਰਕਾਰਾਂ ਬਾਰੇ ਸੀ।
ਕਿੳਂਕਿ ਉਹਨਾਂ ਨੂੰ ਮੇਰੇ ਪੱਤਰਕਾਰ ਹੋਣ ਬਾਰ ਪਤਾ ਨਹੀ ਸੀ। ਇਸ ਲਈ ਉਹ ਬੇਝਿਜਕ ਜੋ ਕੇ
ਗੱਲਬਾਤ ਕਰ ਰਹੇ ਸਨ। ਪਹਿਲਾ ਵਿਅਕਤੀ ਬੋਲਿਆ;
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।