ਸਿੱਖ
ਧਰਮ ਦੀ ਵਿਲੱਖਣਤਾ ਇਹ ਹੈ ਕਿ ਜਿੱਥੇ ਇਸ ਧਰਮ ਵਿੱਚ ਬੁੱਤ ਪੂਜਾ, ਊਚ-ਨੀਚ, ਜਾਤ-ਪਾਤ
ਦਾ ਖੰਡਨ ਕੀਤਾ ਗਿਆ ਉੱਥੇ ਇਸ ਧਰਮ ਦੇ ਅਨੁਯਾਈਆਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਅਵਾਜ਼
ਉਠਾਉਣ ਦਾ ਅਤੇ ਅਣਖ ਨਾਲ ਜਿਉਣ ਦਾ ਪਾਠ ਵੀ ਪੜ੍ਹਾਇਆ ਹੈ।
ਹਿੰਦੋਸਤਾਨ ਉੱਤੇ ਕਦੇ ਅਫਗਾਨੀਆਂ ਨੇ ਅਤੇ ਕਦੇ ਤੁਰਕਾਂ ਨੇ ਲਗਾਤਾਰ ਹਮਲੇ ਕੀਤੇ ਪਰ ਇੱਥੋਂ ਦੀ ਜਨਤਾ ਉਹਨਾਂ ਜ਼ੁਲਮਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਸਮਝ ਕੇ ਜਾਂ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੰਨ ਕੇ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ। ਇੱਕ ਤਾਂ ਬਾਹਰਲੇ ਧਾੜਵੀ ਲੋਕਾਂ ਨੂੰ ਲੁੱਟ ਰਹੇ ਸਨ ਦੂਜਾ ਮਨੂੰਵਾਦ ਦੀਆਂ ਵੰਡੀਆਂ ਲੋਕਾਂ ਦੀ ਰਗ ਨੱਪ ਰਹੀਆਂ ਸਨ। ਜਾਤ-ਪਾਤ ਦੇ ਅਧਾਰ ’ਤੇ ਹੋਈ ਵੰਡ ਅਨੁਸਾਰ ਬ੍ਰਾਹਮਣ ਦੀ ਜਾਤੀ ਸਭ ਤੋਂ ਉੱਚੀ ਸੀ ਉਹ ਜੋ ਕਹਿੰਦਾ, ਨੀਵੀਂ ਜਾਤੀ ਦੇ ਲੋਕਾਂ ਨੂੰ ਕਰਨਾ ਹੀ ਪੈਂਦਾ ਸੀ। ਦੂਜੇ ਨੰਬਰ ’ਤੇ ਆਉਣ ਵਾਲੇ ਖੱਤਰੀ ਜਿਹੜੇ ਜ਼ਿੰਦਗੀ ਵਧੀਆ ਜਿਉਂਦੇ ਸਨ ਪਰ ਬ੍ਰਾਹਮਣਾਂ ਜਿੰਨੇ ਅਧਿਕਾਰ ਖੱਤਰੀਆਂ ਨੂੰ ਨਹੀਂ ਸਨ। ਸਭ ਤੋਂ ਮਾੜੀ ਹਾਲਤ ਸੀ ਸ਼ੂਦਰਾਂ ਦੀ, ਇਹੋ ਜਿਹੇ ਸਮੇਂ ਵਿੱਚ ਏਕਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ੂਦਰ ਅਤੇ ਵੈਸ਼ ਤਾਂ ਨੌਕਰ ਸਨ ਭਾਵੇਂ ਬ੍ਰਾਹਮਣਾਂ ਦਾ ਰਾਜ ਹੋਵੇ ਜਾਂ ਤੁਰਕਾਂ ਦਾ।
ਇੱਕ ਪਾਸੇ ਇੰਨੇ ਜ਼ੁਲਮ ਹੋ ਰਹੇ ਸਨ ਪਰ ਦੂਜੇ ਪਾਸੇ ਬ੍ਰਾਹਮਣ ਲੋਕ ਜਿੰਨ੍ਹਾਂ ਕੋਲ ਭਗਤੀ ਦੇ ਅਧਿਕਾਰ ਸਨ, ਅੱਖਾਂ ਬੰਦ ਕਰਕੇ ਪਹਾੜਾਂ ਜਾਂ ਜੰਗਲਾਂ ਵਿੱਚ ਸਮਾਧੀਆਂ ਲਾਈ ਬੈਠੇ ਸਨ ਜਿਵੇਂ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਮਤਲਬ ਕਿ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੀ ਬਜਾਏ ਜ਼ੁਲਮ ਨੂੰ ਖਿੜੇ ਮੱਥੇ ਸਹਿਣਾ ਲੋਕਾਂ ਦੀ ਆਦਤ ਬਣ ਚੁੱਕੀ ਸੀ ਜਾਂ ਕਹਿ ਲਓ ਕਿ ਗੈਰਤ ਮਰ ਚੁੱਕੀ ਸੀ।

ਉਸ
ਵਕਤ ਜਨਮ ਲਿਆ ਸੀ ਇੱਕ ਕਰਾਂਤੀਕਾਰੀ ਮਨੁੱਖ ਬਾਬੇ ਨਾਨਕ ਨੇ, ਉਹਨਾਂ ਦੇਖਿਆ ਕਿ ਇਹ ਲੋਕ
ਤਾਂ ਚੁੱਪ ਚਾਪ ਬਾਬਰ ਦੇ ਜ਼ੁਲਮਾਂ ਨੂੰ ਸਹਿ ਰਹੇ ਹਨ, ਉਹਨਾਂ ਅਵਾਜ਼ ਬੁਲੰਦ ਕੀਤੀ ਸੀ,
ਪਾਪ ਦੀ ਜੰਞ ਲੈ ਕਾਬਲੋਂ ਢੁਕਿਆ ਜ਼ੋਰੀਂ ਮੰਗੇ ਦਾਨ ਵੇ ਲਾਲੋ
ਭਾਵ ਬਾਬੇ ਨਾਨਕ ਨੇ ਬਿਨਾਂ ਕਿਸੇ ਡਰ, ਭੈਅ ਦੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਦਾ ਬੀੜਾ ਚੁੱਕਿਆ। ਇਸ ਰਸਤੇ ’ਤੇ ਚੱਲਦੇ ਹੋਏ ਨਾਨਕ ਘਰ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ ‘ਸੀਸ ਦੀਆ ਪਰ ਸਿਰਰੁ ਨਾ ਦੀਆ’ ਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁੱਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇੱਕ ਨਵੀਂ ਰੂਹ ਜਾਗ੍ਰਿਤ ਕੀਤੀ ਜੋ ਕਿ 1699 ਦੀ ਵਿਸਾਖੀ ਨੂੰ ਇੱਕ ਨਵਾਂ ਰੂਪ ਅਖਤਿਆਰ ਕਰਕੇ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 21 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਤੇਗ ਮੱਲ ਸੀ ਪਰ ਆਪ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਤੇਗ ਦੇ ਉਹ ਜੌਹਰ ਵਿਖਾਏ ਜਿਸ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਂਅ ਤੇਗ ਬਹਾਦਰ ਰੱਖਿਆ। ਆਪ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਜਿਸ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ। ਜਦੋਂ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰਮੱਲੀਆਂ ਅਤੇ ਕਈ ਭੇਖੀਆਂ ਨੇ ਵੱਖ ਵੱਖ ਬਾਈ ਮੰਜੀਆਂ ਸਥਾਪਿਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। ਜਦੋਂ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਗਤ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਹੈ? ਤਾਂ ਗੁਰੂ ਸਾਹਿਬ ਨੇ ਬਾਬੇ ਬਕਾਲੇ ਵੱਲ ਇਸ਼ਾਰਾ ਕੀਤਾ। ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਸਨ। ਪਰ ਬਾਬੇ ਬਕਾਲੇ ਦਾ ਨਾਂਅ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ਬਾਬੇ ਬਕਾਲੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਜੀ ਹਨ ਅਤੇ ਉਸਨੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਲਾਇਆ। ਜਿਸ ਵਕਤ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਆਪ ਜੀ ਦੀ ਉਮਰ ਲਗਭਗ 44 ਸਾਲ ਦੀ ਸੀ। ਗੁਰਿਆਈ ਪ੍ਰਾਪਤ ਕਰਨ ਉਪਰੰਤ ਆਪ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬ ਨੇ ਇੱਕ ਦਰਖਤ ਹੇਠ ਦੀਵਾਨ ਸਜਾਇਆ ਅਤੇ ਕੀਰਤਨ ਕੀਤਾ ਜਿਸ ਥਾਂ ਅਜਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।
ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਇੱਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਆ ਗਏ (ਉਹ ਸ਼ਹਿਰ ਜਿਸਨੂੰ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਸਾਹਿਬ ਦੇ ਭਰਾ ਸਨ, ਜਿਨ੍ਹਾਂ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਸੀ, ਨੇ 1630 ਈ। ਵਿੱਚ ਵਸਾਇਆ ਸੀ)। ਇੱਥੇ ਆ ਕੇ ਆਪ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂਅ ’ਤੇ ਚੱਕ ਨਾਨਕੀ ਨਾਂਅ ਦਾ ਨਗਰ ਵਸਾਇਆ ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ।
ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥਰਾ, ਬਿੰਦਰਾਵਣ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਾਈ ਥਾਣ ਸ਼ੁਸੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਅਗਲੇਰੀ ਯਾਤਰਾ ’ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਆਪ ਆਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ ਅੱਠ ਮਹੀਨਿਆਂ ਬਾਅਦ ਆਪ ਨੇ ਪਿਆਰੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਆਸਾਮ ਵਿੱਚ ਸਨ ਤਾਂ ਲੋਕ ਇੱਧਰ ਔਰੰਗਜ਼ੇਬ ਦੀ ਨੀਤੀ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ਗੁਰੂ ਜੀ ਆਪਣੇ ਲੋਕਾਂ ਵਿੱਚ ਰਹਿਣਾ ਚਾਹੁੰਦੇ ਸਨ। ਆਪ ਆਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਆ ਗਏ। ਕੁੱਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।
ਅਨੰਦਪੁਰ ਸਾਹਿਬ ਵਿਖੇ ਹੀ ਆਪ ਨੇ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਇੱਕ ਦਿਨ ਅਨੰਦਪੁਰ ਸਾਹਿਬ ਵਿਖੇ ਹੀ ਮਟਨ ਦੇ ਬ੍ਰਾਹਮਣ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਾਰੀ ਹੱਡ ਬੀਤੀ ਸੁਣਾਈ, ਜੋ ਜ਼ੁਲਮ ਔਰੰਗਜ਼ੇਬ ਕਮਾ ਰਿਹਾ ਸੀ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵਕਤ ਬਾਲ ਗੋਬਿੰਦ ਰਾਏ ਜਿੰਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਸੀ, ਕੋਲ ਖੜੇ ਸਨ। ਕਹਿਣ ਲੱਗੇ, ‘ਪਿਤਾ ਜੀ ਚੁੱਪ ਕਿਉਂ ਹੋ ਗਏ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਨ੍ਹਾਂ ਦੀ ਰੱਖਿਆ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪਣੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜਾਓ ਅਤੇ ਔਰੰਗਜੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਧਰਮ ਬਦਲ ਲਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬ ਇੱਕ ਸ਼ਾਂਤ ਚਿੱਤ ਨਿਮਰਤਾ ਨਾਲ ਭਰਪੂਰ ਇਨਸਾਨ ਤਾਂ ਸਨ ਪਰ ਉਹ ਦੂਜਿਆਂ ’ਤੇ ਹੁੰਦੇ ਨਜਾਇਜ਼ ਧੱਕੇ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ। ਭਾਵੇਂ ਕਿ ਉਹਨਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਨੇਊ ਉਤਰਦਾ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ। ਉਹ ਤਾਂ ਇਸ ਗੱਲ ’ਤੇ ਵਿਸ਼ਵਾਸ਼ ਕਰਦੇ ਸਨ:
ਭੈ ਕਾਹੁ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ, ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹੰਦ ਦੇ ਫੌਜਦਾਰ ਦਿਲਾਵਰ ਖਾਂ ਨੂੰ ਦਿੱਤਾ, ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਕੋਲ ਪਹੁੰਚਾਇਆ ਅਤੇ ਨਾਲ ਹੀ ਇਹ ਹਦਾਇਤ ਕੀਤੀ ਗਈ ਕਿ ਆਮ ਲੋਕਾਂ ਕੋਲੋਂ ਇਸ ਗੱਲ ਦਾ ਲੁਕੋ ਰੱਖਿਆ ਜਾਵੇ। ਇੱਕ ਦਿਨ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਬਾਹਰ ਜਾਣ ਲਈ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਘੜਾਂ ਵਿੱਚ ਰਾਤ ਠਹਿਰੇ ਤਾਂ ਸੂਹੀਏ ਨੇ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਦਿੱਤੀ। ਦਸਮੇਸ਼ ਪ੍ਰਕਾਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੰਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿੱਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ਸ੍ਰੀ ਸੋਢੀ ਚਮਤਕਾਰ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿੱਚ ਦੱਸੀ ਗਈ ਹੈ। ਸਿੱਖ ਇਤਿਹਾਸ (1469-1655) ਵਿੱਚ ਡਾ। ਗੰਡਾ ਸਿੰਘ ਅਤੇ ਪ੍ਰਿੰ। ਤੇਜਾ ਸਿੰਘ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ ’ਚ ਦੱਸੀ ਹੈ। ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਂਦਾ ਗਿਆ। ਇਥੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਔਰੰਗਜੇਬ ਅੱਗੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਆਪਣੇ ਇਰਾਦੇ ’ਤੇ ਦ੍ਰਿੜ੍ਹ ਰਹੇ। ਗੁਰੂ ਸਾਹਿਬ ਨੂੰ ਧਮਕਾਉਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ’ਚ ਉਬਾਲਿਆ ਗਿਆ, ਭਾਈ ਸਤੀ ਦਾਸ ਨੂੰ ਜਿਉਂਦਿਆਂ ਨੂੰ ਰੂੰ ’ਚ ਲਪੇਟ ਕੇ ਅੱਗ ਲਾ ਦਿੱਤੀ। ਇੰਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਆਪ ਅਡੋਲ ਰਹੇ ਅਤੇ ਅਕਾਲਪੁਰਖ ਦਾ ਸਿਮਰਨ ਕਰਦੇ ਰਹੇ। ਅੰਤ ਘੜੀ ਆ ਗਈ ਸ਼ਹੀਦ ਹੋਣ ਦੀ। ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰਬਰ 1675 ਈ: ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਸ਼ਹੀਦੀ ਸਾਕੇ ਦਾ ਵਰਨਣ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ :
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਗ
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਗ ॥
ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਇੱਕ ਮਜ੍ਹਬੀ ਸਿੰਘ ਜਿਸ ਦਾ ਨਾਂ ਭਾਈ ਜੈਤਾ ਸੀ, ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਆਇਆ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੇ ਵਰ ਨਾਲ ਨਿਵਾਜਿਆ। ਗੁਰੂ ਜੀ ਦੇ ਧੜ ਦਾ ਸੰਸਕਾਰ ਇੱਕ ਸਿੱਖ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ, ਜਿਸ ਥਾਂ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਜੀ ਨੇ ‘ਸੀਸ ਦੀਆ ਪਰ ਸਿਰਰੁ ਨਾ ਦੀਆ’। ਇੱਕ ਸ਼ਾਇਰ ਦੇ ਸ਼ਬਦਾਂ ਵਿੱਚ :
ਗੁਰੂ ਤੇਗ ਬਹਾਦਰ ਦੱਸਾਂ ਕੀ ਉਪਕਾਰ ਤੇਰੇ, ਸਾਥੋਂ ਪੂਰਾ ਵਿਸਥਾਰ ਨਾ ਹੋ ਸਕਿਆ
ਰਾਗੀ, ਢਾਡੀ ਅਤੇ ਪ੍ਰਚਾਰਕਾਂ ਤੋਂ, ਤੇਰਾ ਪੂਰਾ ਪ੍ਰਚਾਰ ਨਾ ਹੋ ਸਕਿਆ
ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਤੇਰਾ ’ਕੱਠਾ ਪ੍ਰਵਾਰ ਨਾ ਹੋ ਸਕਿਆ
ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਤੇਰਾ ’ਕੱਠਾ ਸੰਸਕਾਰ ਨਾ ਹੋ ਸਕਿਆ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਅਜਿਹੀਆਂ ਕਥਾਵਾਂ ਜੋੜੀਆਂ ਗਈਆਂ ਹਨ ਜੋ ਗੁਰੂ ਸਾਹਿਬ ਦੇ ਜੀਵਨ ਦੇ ਅਨੁਕੂਲ ਨਹੀਂ ਹੈ। ਸਭ ਤੋਂ ਪਹਿਲੀ ਗੱਲ ਗੁਰੂ ਜੀ ਦੇ ਜੀਵਨ ਨਾ ਇਹ ਜੋੜੀ ਜਾਂਦੀ ਹੈ ਕਿ ਉਹ ਤਾਂ ਬਹੁਤ ¦ਮਾ ਸਮਾਂ ਭੋਰੇ ਵਿਚ ਬੈਠੇ ਰਹਿੰਦੇ ਸਨ ਅਤੇ ਭਗਤੀ ਵਿਚ ਲੀਨ ਰਹਿੰਦੇ ਸਨ, ਠੀਕ ਹੈ ਸਿੱਖ ਧਰਮ ਵਿਚ ਨਾਮ ਜਪਣ ਉਪਰ ਜੋਰ ਦਿੱਤਾ ਗਿਆ ਹੈ ਪਰ ਇਹ ਨਹੀਂ ਆਖਿਆ ਗਿਆ ਕਿ ਸਭ ਕੁਝ ਤਿਆਗਕੇ ਭੋਰੇ ਵਿਚ ਬੈਠ ਜਾਵੋ ਅਤੇ ਦੁਨੀਆਦਾਰੀ ਦਾ ਖਿਆਲ ਹੀ ਭੁੱਲ ਜਾਵੋ। ਜੇਕਰ ਅਜਿਹਾ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨ੍ਹਾਂ ਨੇ ਬੜਾ ¦ਮਾ ਪੈਂਡਾ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ, ਖਾਸ ਕਰਕੇ ਮਾਲਵੇ ਇਲਾਕੇ ਵਿੱਚ ਗੁਰੂ ਜੀ ਦੀ ਯਾਦ ਨਾਲ ਸਬੰਧਿਤ ਗੁਰਦੁਆਰੇ ਇਸ ਗੱਲ ਦਾ ਪ੍ਰਮਾਣ ਹਨ ਕਿ ਇਕੱਲੇ ਮਾਲਵੇ ਇਲਾਕੇ ਵਿਚ ਗੁਰੂ ਸਾਹਿਬ ਨੇ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦਿਆਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਇਹ ਵੀ ਉਨ੍ਹਾਂ ਦੀ ਸ਼ਹੀਦੀ ਦਾ ਇੱਕ ਕਾਰਨ ਸੀ ਕਿਉਂਕਿ ਦਿੱਲੀ ਦਰਬਾਰ ਵਿੱਚ ਇਹ ਖ਼ਬਰਾਂ ਪਹੁੰਚਦੀਆਂ ਸਨ ਕਿ ਗੁਰੂ ਸਾਹਿਬ ਜ਼ੁਲਮ ਵਿਰੁੱਧ ਜਹਾਦ ਖੜ੍ਹਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ।
ਦੂਸਰੀ ਗੱਲ ਇਹ ਪ੍ਰਚਾਰੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਕਟਵਾ ਦਿੱਤਾ ਪਰ ਇਸਲਾਮ ਕਬੂਲ ਨਾ ਕੀਤਾ, ਇਸ ਕਰਕੇ ਉਹ ਇਸਲਾਮ ਵਿਰੋਧੀ ਸਨ ਅਤੇ ਹਿੰਦੂ ਧਰਮ ਦੇ ਹੱਕ ਵਿਚ ਸਨ। ਇਹ ਗੱਲ ਬਿਲਕੁਲ ਵੀ ਸੱਚੀ ਨਹੀਂ ਭਾਸਦੀ ਕਿਉਂਕਿ ਗੁਰੂ ਸਾਹਿਬ ਤਾਂ ਖ਼ੁਦ ਆਪਣੀ ਬਾਣੀ ਵਿਚ ਲਿਖਦੇ ਹਨ :
ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਿ॥
ਗੁਰੂ ਸਾਹਿਬ ਦੀ ਲੜ੍ਹਾਈ ਕਿਸੇ ਧਰਮ ਵਿਰੁੱਧ ਜਾਂ ਕਿਸੇ ਧਰਮ ਦੇ ਹੱਕ ਵਿਚ ਨਹੀਂ ਸੀ ਸਗੋਂ ਉਹ ਤਾਂ ਜ਼ੁਲਮ ਦੇ ਵਿਰੁੱਧ ਸਨ। ਜੇਕਰ ਉਸ ਵਕਤ ਹਿੰਦੂ ਰਾਜੇ ਮੁਸਲਮਾਨਾਂ ਉਤੇ ਜ਼ੁਲਮ ਕਰਦੇ ਤਾਂ ਗੁਰੂ ਸਾਹਿਬ ਨੇ ਇਸਲਾਮ ਖ਼ਾਤਰ ਵੀ ਸੀਸ ਕਟਵਾ ਦੇਣਾ ਸੀ ਕਿਉਂਕਿ ਗੱਲ ਜਨੇਊ ਧਾਰਨ ਕਰਨ ਜਾਂ ਕਲਮਾਂ ਪੜ੍ਹਣ ਦੀ ਨਹੀਂ ਸੀ ਗੱਲ ਤਾਂ ਅਸੂਲਾਂ ਦੀ ਸੀ। ਲੜ੍ਹਾਈ ਜ਼ੁਲਮ ਵਿਰੁੱਧ ਸੀ, ਸੋ ਕਹਿਣਾ ਹਰਗਿਜ਼ ਗਲਤ ਹੋਵੇਗਾ ਕਿ ਗੁਰੂ ਸਾਹਿਬ ਇਸਲਾਮ ਵਿਰੋਧੀ ਸਨ।
ਤੀਸਰੀ ਕਥਾ ਜੋ ਅਕਸਰ ਗੁਰੂ ਘਰਾਂ ਵਿਚ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਸੰਗਤਾਂ ਨੂੰ ਆਪਣੀ ਕਥਾ ਰਾਹੀਂ ਨਿਹਾਲ ਕਰਦੇ ਹਨ ਉਹ ਇਹ ਹੈ ਕਿ ਗੁਰੂ ਸਾਹਿਬ ਨੇ ਮੱਖਣ ਸ਼ਾਹ ਲੁਬਾਣੇ ਦੇ ਜਹਾਜ਼ ਨੂੰ ਆਪਣਾ ਮੋਢਾ ਦੇ ਕੇ ਸਮੁੰਦਰੀ ਭੂਚਾਲ ’ਚੋਂ ਕੱਢਿਆ ਅਤੇ ਇਸੇ ਬਦੌਲਤ ਮੱਖਣ ਸ਼ਾਹ ਲੁਬਾਣੇ ਨੇ ‘ਗੁਰੂ ਲਾਧੋ ਰੇ ਦਾ’ ਦਾ ਹੋਕਾ ਦਿੱਤਾ। ਵੈਸੇ ਤਾਂ ਸਿੱਖ ਧਰਮ ਵਿੱਚ ਕਰਾਮਾਤਾਂ ਲਈ ਕੋਈ ਥਾਂ ਨਹੀਂ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਅਸੀਂ ਇੱਕ ਪਾਸੇ ਤਾਂ ਗੱਲ ਕਰਦੇ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਾਣ ਲੱਗਾ ਤਾਂ ਜਲਾਦ ਨੇ ਉਨ੍ਹਾਂ ਨੂੰ ਕਿਹਾ ਕਿ ਦਿਖਾਓ ਕੋਈ ਕਰਾਮਾਤ, ਤਾਂ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ। ਅਸੀਂ ਕਰਾਮਾਤਾਂ ਵਿਚ ਵਿਸ਼ਵਾਸ਼ ਨਹੀਂ ਕਰਦੇ ਪਰ ਦੂਸਰੇ ਪਾਸੇ ਅਸੀਂ ਗੁਰੂ ਸਾਹਿਬ ਨੂੰ ਕਰਾਮਾਤੀ ਸਿੱਧ ਕਰ ਰਹੇ ਹਾਂ ਕਿ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਗੁਰੂ ਸਾਹਿਬ ਅੱਗੇ ਲਿਆਕੇ ਦੋ ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਬੋਲੇ ਭਾਈ ਆਹ ਦੇਖ ਸਾਡਾ ਤਾਂ ਮੋਢਾ ਅਜੇ ਤੱਕ ਜਖ਼ਮੀ ਹੋਇਆ ਪਿਆ ਅਤੇ ਨਾਲੇ 500 ਮੋਹਰਾਂ ਦੀ ਸੁੱਖਣਾ ਸੁੱਖ ਕੇ ਭੇਟ ਕਰਦਾਂ ਸਿਰਫ਼ ਦੋ ਮੋਹਰਾਂ। ਅਸਲ ਵਿਚ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਸੀ। ਕਈ ਲਿਖਤਾਂ ਵਿਚ ਉਸ ਨੂੰ ‘ਮਸੰਦ’ ਕਰਕੇ ਵੀ ਲਿਖਿਆ ਹੈ। ਜਦੋਂ ਉਹ ਸੰਗਤ ਸਮੇਤ ਬਾਬੇ ਬਕਾਲੇ ਪਹੁੰਚਿਆ ਤਾਂ ਉਥੋਂ ਦਾ ਅਜ਼ਬ ਨਜ਼ਾਰਾ ਦੇਖਕੇ ਭੈਅਭੀਤ ਹੋ ਗਿਆ ਕਿਉਂਕਿ ਹਰ ਕੋਈ ਉਸਨੂੰ ਘੇਰ ਘੇਰ ਕੇ ਆਪਣੇ ਆਪਣੇ ‘ਗੁਰੂ’ ਦੀ ਮਹਿਮਾ ਵਖਿਆਨ ਕਰ ਰਿਹਾ ਸੀ ਅਤੇ ਹਰ ਕਿਸੇ ਦੀ ਨਜ਼ਰ ਉਸ ਦੁਆਰਾ ਭੇਟ ਕਰਨ ਵਾਲੇ ਕੀਮਤੀ ਨਜ਼ਰਾਨੇ ਉਪਰ ਸੀ। ਪਰ ਮੱਖਣ ਸ਼ਾਹ ਲੁਬਾਣਾ ਜੋ ਗੁਰੂ ਘਰ ਦੀ ਮਰਿਆਦਾ ਤੋਂ ਭਲੀ ਭਾਂਤ ਜਾਣੂ ਸੀ ਕਿ ਗੁਰੂ ਘਰ ਵਿਚ ਮਾਇਆ ਦੇ ਮੋਹ ਦੇ ਤਿਆਗ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਲੋਕ ਤਾਂ ਮਾਇਆਧਾਰੀ ਹਨ। ਇਸ ਪ੍ਰਕਾਰ ਜਦੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੁੱਜਾ ਤਾਂ ਉਸਨੂੰ ਅਸਲੀ ਗੁਰੂ ਦਾ ਪਤਾ ਲੱਗਿਆ ਅਤੇ ਉਸ ਨੇ ਗੁਰੂ ਲਾਧੋ ਰੇ ਦਾ ਹੌਕਾ ਦਿੱਤਾ।
****