
ਪੰਜਾਬ ਅੰਦਰ ਨਰੇਗਾ ਸਮੇਤ ਸਰਕਾਰ ਦੇ ਲੱਖਾਂ ਅਭਿਆਨ ਹੋਏ ਮਨਫ਼ੀ60 ਹਜ਼ਾਰ ਤੋਂ ਵੱਧ ਮਜ਼ਦੂਰ ਇਸ ਵਾਰ ਆਪਣੇ ਘਰ ਤੋਂ ਬਾਹਰ ਦੇਖਣਗੇ ਦਿਵਾਲੀ
ਬੇਸ਼ੱਕ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਆਪਣੇ ਪਿੰਡ ਵਿੱਚ ਹੀ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਨਰੇਗਾ ਸਕੀਮ ਸ਼ੁਰੂ ਕੀਤੀ ਸੀ । ਪਰ ਕੇਂਦਰ ਸਰਕਾਰ ਦੀ ਇਸ ਸਕੀਮ ਪ੍ਰਤੀ ਪੰਜਾਬ ਸਰਕਾਰ ਵੱਲੋਂ ਜਿ਼ਆਂਦਾ ਉਤਸ਼ਾਹ ਨਾ ਦਿਖਾਉਣਾ ਅਤੇ ਪੰਜਾਬ ਦੀਆਂ ਜਿ਼ਆਦਾਂਤਰ ਪੰਚਾਇਤਾਂ ਵੱਲੋਂ ਇਸ ਸਕੀਮ ਪ੍ਰਤੀ ਨਾਂਹ ਪੱਖੀ ਰਵੱਈਏ ਕਾਰਨ ਖੁਸ਼ਹਾਲ ਸਮਝੇ ਜਾਂਦੇ ਸੂਬੇ "ਪੰਜਾਬ" ਦੇ ਮਜ਼ਦੂਰ ਬਿਹਾਰ , ਬੰਗਾਲ ਦੇ ਮਜ਼ਦੂਰਾਂ ਵਾਂਗ ਆਪਣੀ ਦੋ ਵੇਲੇ ਦੀ ਰੋਟੀ ਦੇ ਫਿ਼ਕਰ ਅੱਗੇ ਆਪਣੇ ਹੀ ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਂਗ ਹਿਜਰਤ ਕਰਨ ਲਈ ਮਜ਼ਬੂਰ ਹਨ । ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵੇ, ਦਿੱਤੇ ਜਾਂਦੇ ਲਾਲਚ ਅਤੇ ਚਲਾਏ ਜਾਂਦੇ ਅਭਿਆਨ ਅੱਜ ਪੰਜਾਬ ਵਿੱਚ ਮਨਫ਼ੀ ਹੋਏ ਦਿਸ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਅੱਜ-ਕੱਲ੍ਹ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਆਮ ਦੇਖਣ ਨੂੰ ਮਿਲ ਸਕਦੀ ਹੈ।