Showing posts with label ਬਲਜੀਤ ਬੱਲੀ. Show all posts
Showing posts with label ਬਲਜੀਤ ਬੱਲੀ. Show all posts

ਬਾਦਲ ਦਲ ਦੇ ਹੌਂਸਲੇ ਬੁਲੰਦ ਪਰ ਬਹੁਤ ਸਖ਼ਤ ਹੈ ਵਿਧਾਨ ਸਭਾ ਚੋਣ ਮੁਕਾਬਲਾ.......... ਤਿਰਛੀ ਨਜ਼ਰ / ਬਲਜੀਤ ਬੱਲੀ


ਸ਼੍ਰੋਮਣੀ ਕਮੇਟੀ ਦੇ ਨਤੀਜੇ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾਂ ਚੋਣਾਂ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾਂ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾਂ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ । 2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ। ਰਾਜਭਾਗ ਅਤੇ ਸਾਧਨਾਂ ਦਾ ਜ਼ਾਇਜ਼-ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।

ਸੋਨੀਆ ਅੱਗੇ ਮਨਮੋਹਨ ਸਿੰਘ ਦਾ ਦਰਖਤ ਵੀ ਬੌਣਾ ਪਿਆ.......... ਤਿਰਛੀ ਨਜ਼ਰ / ਬਲਜੀਤ ਬੱਲੀ



ਸੋਨੀਆ-ਮਨਮੋਹਨ ਨੇ ਕੀਤੇ ਪੰਜਾਬ ਦੇ ਕਾਂਗਰਸੀ ਐਮ ਪੀ ਨਿਰਾਸ਼


ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅੱਗੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜਨੀਤਕ ਕੱਦ ਹੀ ਛੋਟਾ ਨਹੀਂ ਹੁੰਦਾ ਜਾ ਰਿਹਾ ਬਲਕਿ ਮਨਮੋਹਨ ਸਿੰਘ ਦੇ ਲਗਾਏ ਦਰਖਤ ਵੀ ਸੋਨੀਆ ਦੇ ਲਗਾਏ ਗਏ ਦਰਖਤਾਂ ਦੇ ਅੱਗੇ ਬੌਣੇ ਪੈ ਰਹੇ ਹਨ। ਇਹ ਸੱਚਾਈ ਆਪਣੀਆਂ ਅੱਖਾਂ ਸਾਹਮਣੇ ਦੇਖਣੀ ਹੈ ਤਾਂ ਚੰਡੀਗੜ੍ਹ ਦੇ ਸੈਕਟਰ 3 ਵਿਚ ਪੰਜਾਬ ਭਵਨ ਵਿਚ ਜਾ ਕੇ ਖੁਦ ਦੇਖ ਲਵੋ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 6 ਮਹੀਨੇ ਪਹਿਲਾਂ ......... ਤਿਰਛੀ ਨਜ਼ਰ / ਬਲਜੀਤ ਬੱਲੀ

ਕਿਥੇ  ਕੁ ਖੜ੍ਹਾ  ਹੈ ਪੰਜਾਬ ਦਾ ਸਿਆਸੀ ਤਾਪਮਾਨ 

ਜਾਂ

ਸਿਆਸੀ ਉਲਝਣਾਂ ਭਰਿਆ  ਹੈ ਇਸ ਵਾਰ ਪੰਜਾਬ ਦਾ ਵਿਧਾਨ ਸਭਾ ਚੋਣ ਦ੍ਰਿਸ਼

ਜਾਂ

ਨਵੇਕਲਾ  ਅਤੇ ਦਿਲਚਸਪ ਹੈ ਇਸ ਵਾਰ ਪੰਜਾਬ ਦਾ ਸਿਆਸੀ ਚੋਣ ਦ੍ਰਿਸ਼

ਕਿੰਨਾ ਕੁ ਚਲੇਗਾ ਮਨਪ੍ਰੀਤ ਬਾਦਲ ਦਾ ਜਾਦੂ  ?

ਮੈਂ ਅਪ੍ਰੈਲ ਅਤੇ ਮਈ ਵਿਚ ਲਗਭਗ ਡੇਢ ਮਹੀਨਾ ਕੈਨੇਡਾ  ਅਤੇ ਅਮਰੀਕਾ ਬਿਤਾ ਕੇ ਆਇਆ ਸੀ। ਅਪ੍ਰੈਲ,2011 ਦੇ ਅੱਧ ਵਿਚ ਮੈਂ ਆਪਣੇ ਚੈਨਲ ਪੀ. ਟੀ.  ਸੀ. ਲਈ ਕੈਨੇਡਾ ਦੀ ਪਾਰਲੀਮੈਂਟ (ਹਾਊਸ ਆਫ ਕਾਮਨਜ਼)  ਦੀਆਂ ਚੋਣਾਂ ਦੀ ਕਵਰੇਜ ਅਤੇ ਚੈਨਲ ਦੇ ਕੰਮਕਾਜ  ਸਬੰਧੀ ਕੈਨੇਡਾ ਗਿਆ ਸੀ।  ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਰੁੱਝੇ ਹੋਏ ਹੋਣ ਦੇ ਬਾਵਜੂਦ ਪੰਜਾਬੀ ਐਨ. ਆਰ. ਆਈਜ਼  ਦੀ ਬੇਹੱਦ ਉਤਸੁਕਤਾ ਪੰਜਾਬ ਦੀਆਂ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਬਾਰੇ ਦੇਖੀ ਗਈ। ਪਹਿਲਾਂ ਕਨੇਡਾ  ਤੇ ਫੇਰ ਉਸ ਤੋਂ ਬਾਦ ਅਮਰੀਕਾ ਵਿਚ, ਮੈਂ ਜਿੱਥੇ ਵੀ ਗਿਆ  ਅਤੇ ਜਿਨ੍ਹਾਂ ਵੀ ਪੰਜਾਬੀ ਦੋਸਤਾਂ -ਮਿੱਤਰਾਂ , ਸਿਆਸੀ ਨੇਤਾਵਾਂ ਜਾਂ ਵੱਖ ਵੱਖ ਖੇਤਰਾਂ ਦੇ ਵਾਕਿਫ ਜਾਂ ਨਾਵਾਕਿਫ਼ ਲੋਕਾਂ ਨੂੰ ਮਿਲਿਆ, ਹਰ ਜਗ੍ਹਾ ਇਕੋ ਹੀ ਸਵਾਲ ਹੁੰਦਾ ਸੀ- ਇਸ ਵਾਰ ਕੀ ਬਣੇਗਾ ਪੰਜਾਬ ਦਾ ? ਚੋਣਾਂ ਪਿਛੋਂ ਕਿਸ ਦੀ ਸਰਕਾਰ ਬਣੇਗੀ ? ਤੇ ਇਹ ਸਵਾਲ ਹਰੇਕ ਦੀ ਜ਼ਬਾਨ ਤੇ ਸੀ- ਮਨਪ੍ਰੀਤ ਬਾਦਲ ਦਾ ਕੀ ਬਣੇਗਾ ? ਉਹ ਕਿੰਨੀਆ ਕੁ ਸੀਟਾਂ ਲਵੇਗਾ ? 

ਯੋਗ ਗੁਰੂ ਬਾਬਾ ਰਾਮ ਦੇਵ ਦੀ ਵੀ ਗੁਰੂ ਨਿਕਲੀ ਦਿੱਲੀ ਹਕੂਮਤ......... ਤਿਰਛੀ ਨਜ਼ਰ / ਬਲਜੀਤ ਬੱਲੀ


ਭ੍ਰਿਸ਼ਟਾਚਾਰ  ਤੇ ਕਾਲਾ ਧਨ ਭਾਰਤੀ ਰਾਜਨੀਤੀ ਦਾ ਮੁਖ ਏਜੰਡਾ ਬਣਿਆ  
                         
ਪੰਜਾਬੀ  ਦੇ ਨਾਮਵਰ ਤੇ ਸੁਲਝੇ ਹੋਏ ਪੱਤਰਕਾਰ ਵਜੋਂ ਦਹਾਕਿਆਂ ਬੱਧੀ ਨਾਮਣਾ ਖੱਟ ਕੇ ਸੁਰਗਵਾਸ ਹੋਏ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਵਿਚ ਇੱਕ ਹਫ਼ਤਾਵਾਰੀ ਕਾਲਮ ਲਿਖਿਆ ਕਰਦੇ ਸਨ-ਜਗਤ ਤਮਾਸ਼ਾ। ਮੈਂ ਉਸ ਦਾ ਲਗਾਤਾਰ ਪਾਠਕ ਸਾਂ। ਬਹੁਤ ਖ਼ੂਬਸੂਰਤ ਸ਼ਬਦਾਵਲੀ ਵਿਚ ਉਹ ਆਂਮ ਲੋਕਾਂ ਦੇ ਦੁੱਖ- ਦਰਦਾਂ ਦੀ ਬਾਤ ਪਾਇਆ ਕਰਦੇ ਸਨ। ਬਾਰ੍ਹਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ । ਪੰਜਾਬ ਜਿਸ ਸ਼ਖ਼ਸੀਅਤ ਨੂੰ ਉਹ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸਨ,ਉਸ ਨੇ ਇੱਕ,ਅਜਿਹਾ ਰੋਲ ਅਖ਼ਤਿਆਰ ਕੀਤਾ ਅਤੇ ਇਕ ਅਜਿਹਾ ਅਹੁਦਾ ਹਾਸਲ ਕਰ ਲਿਆ ਜੋ ਉਸ ਦੀ ਦੇਵ-ਕੱਦ  ਹਸਤੀ ਦੇ ਮੇਚ ਦਾ ਨਹੀਂ ਸੀ ਅਤੇ ਅਤੇ ਦੁਨਿਆਵੀ ਲਾਲਸਾ ਵੱਲ ਸੰਕੇਤ ਕਰਦਾ ਸੀ। ਇਕ ਸੰਵੇਦਨਸ਼ੀਲ  ਇਨਸਾਨ ਵਜੋਂ ਦਲਬੀਰ ਨੂੰ  ਇਸ ਦਾ  ਬੇਹੱਦ ਸਦਮਾ ਪੁੱਜਾ ਸੀ।ਇਸ ਘਟਨਾ ਤੋਂ ਬਾਅਦ ਲਿਖੇ  ਆਪਣੇ ਹਫਤਾਵਾਰੀ  ਕਾਲਮ ਦੀ ਸ਼ੁਰੂਆਤ ਉਸ ਨੇ ਇੰਝ ਕੀਤੀ ਸੀ-‘‘ ਜਦੋਂ ਰੱਬ ਧਰਤੀ ਤੇ ਉੱਤਰ ਆਉਂਦਾ ਹੈ ਤਾਂ ਉਹ ਬੰਦਾ ਹੋ ਜਾਂਦੈ। ਉਸ ਵਿਚ ਬੰਦੇ ਵਾਲੇ ਸਾਰੇ ਗੁਣ- ਔਗੁਣ ਆ ਜਾਂਦੇ ਨੇ। ਉਹ ਵੀ ਉਨ੍ਹਾਂ ਦੁਨਿਆਵੀ ਲਾਲਸਾਵਾਂ ਦਾ ਸੰਭਾਵੀ ਸ਼ਿਕਾਰ ਹੋ ਜਾਂਦੈ । ਇਸਦੇ ਨਾਲ ਹੀ ਉਹ ਫਿਰ ਇਹ ਕਿਵੇਂ ਆਸ ਰੱਖ ਸਕਦੈ ਕਿ ਬਾਕੀ ਬੰਦੇ ਉਸ ਨੂੰ ਦੇਵਤਾ ਸਮਝਣਗੇ-ਉਸ ਨਾਲ ਵਿਹਾਰ ਵੀ ਆਮ ਮਨੁੱਖ ਵਰਗਾ ਹੀ ਹੋਵੇਗਾ।‘‘ ਉੁਸ ਸੁਰਗਵਾਸੀ ਆਤਮਾ  ਦਾ ਤਰਕ ਇਹ ਸੀ ਕਿ ਜਦੋਂ ਕੋਈ ਜਣਾ ਇੱਕ  ਜਾਂ ਦੂਜੀ ਧਿਰ ਬਣ ਜਾਂਦਾ ਹੈ ਜਾਂ ਕਿਸੇ ਇੱਕ ਧਿਰ ਨਾਲ ਜੁੜ ਜਾਂਦਾ ਹੈ ਤਾਂ  ਸੁਭਾਵਕ ਹੀ ਉਸ ਦੀ ਸਰਵਪ੍ਰਵਾਨਤਾ  ਨਹੀਂ ਰਹਿੰਦੀ। ਤੇ ਫਿਰ ਦੂਜੀ ਧਿਰ ਜਾ ਹੋਰ ਲੋਕ ਅਜਿਹੀ ਕਿਸੀ ਵੀ ਹਸਤੀ ਨੂੰ ਕਿਓਂ ਬਖ਼ਸ਼ਣਗੇ।