ਭਾਰਤੀ ਮਜਦੂਰ ਬਨਾਮ ਵਿਦੇਸ਼ੀ ਮਜਦੂਰ.......... ਲੇਖ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਮਜਦੂਰ ਦਿਵਸ ਜੋ ਕਿ ਹਰ ਸਾਲ ਲਗਭੱਗ ਸਾਰੀ ਦੁਨੀਆ ਵਿੱਚ  ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਦੁਨੀਆ ਭਰ ਦੇ ਮਜਦੂਰਾਂ ਦਾ ਸਮਰਪਿਤ ਦਿਨ ਵੀ ਕਿਹਾ ਜਾਂਦਾ ਹੈ । ਪਰ ਕੀ ਸਾਰੇ ਮਜਦੂਰ ਇਸ ਦਿਨ ਬਾਰੇ ਜਾਣਦੇ ਹਨ ਜਾਂ ਨਹੀਂ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ । ਇਹ ਦਿਨ ਕਿਸੇ ਵੇਲੇ ਅਮਰੀਕਾ ਵਿੱਚ ਮਜਦੂਰਾਂ ਵਲੋਂ ਅੱਠ ਘੰਟੇ ਲਈ ਕੰਮ ਕਰਨ ਦੇ ਸੰਘਰਸ਼  ਨੂੰ ਲੈ ਕੇ ਚੇਤੇ ਕੀਤਾ ਜਾਂਦਾ ਹੈ । ਇਸ ਦਿਨ ਤੋਂ ਬਾਅਦ ਅਮਰੀਕਾ ਵਿੱਚ ਮਜਦੂਰਾਂ ਲਈ ਕੰਮ ਦੇ ਅੱਠ ਘੰਟੇ ਲਾਗੂ ਕੀਤੇ ਗਏ ਸਨ ਅਤੇ ਮਜਦੂਰਾਂ ਨਾਲ ਹੋਣ ਵਾਲਾ ਸੋ਼ਸ਼ਣ ਬੰਦ ਹੋਇਆ ਸੀ । ਮੈਂ ਜਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਇਸ ਦਿਨ ਤੇ ਆਪਣੇ ਪਾਠਕਾਂ ਨਾਲ ਕੁਝ ਕੁ ਹੋਰ ਗੱਲਾਂ ਕਰਨੀਆਂ ਲੋੜਦਾ ਹਾਂ । ਜਿਵੇਂ ਕਿ ਸਾਰੇ ਜਾਣਦੇ ਹੀ ਹਾਂ ਕਿ ਅਸੀਂ ਬਾਹਰਲੇ ਮੁਲਕੀਂ ਆ ਕੇ ਕਮਾਈਆਂ ਕਰਦੇ ਹਾਂ ਅਤੇ ਆਪਣੇ ਵਤਨੀਂ ਜਾ ਕੇ ਆਪਣੀ ਕੀਤੀ ਕਮਾਈ ਦਾ ਵੱਡੀ ਪੱਧਰ ਤੇ ਦਿਖਾਵਾ ਵੀ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਆਉਣ ਲਈ ਉਕਸਾਉਂਦੇ ਹਾਂ । ਇੱਥੇ ਆ ਕੇ ਕਮਾਈ ਦੇ ਕਈ ਪੁੱਠੇ ਸਿੱਧੇ ਰਾਹ ਵੀ ਅਪਣਾਉਂਦੇ ਹਾਂ । ਜਿਸ  ਬਾਰੇ ਪਿਛਲੇ ਸਾਲ ਮੇਰੇ ਵੀਰ ਰਾਜੂ ਹਠੂਰੀਆ ਨੇ ਆਪਣੇ ਲੇਖ ‘ਕਿੱਥੇ ਜਾਣ ਜੋ ਆਪਣਾ ਸਭ ਕੁਝ ਵੇਚ ਵੱਟ ਕੇ ਆਏ ਹਨ’ ਦੇ ਸਿਰਲੇਖ ਹੇਠ ਲਿਖ ਕੇ ਬੜੇ ਸਿੱਧੇ ਸਾਧੇ ਤੇ ਪ੍ਰਭਾਵ ਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਸੀ । ਸੋ ਮੈਂ ਇਸ ਵਿਸ਼ੇ ਤੇ ਅੱਗੇ ਗੱਲ ਤੋਰਦਾ ਹਾਂ ਕਿ ਸਾਨੂੰ ਏਸੀ ਕਿਹੜੀ ਮਜਬੂਰੀ ਹੈ ਜੋ

ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..….. ਲੇਖ / ਮਨਦੀਪ ਖੁਰਮੀ ਹਿੰਮਤਪੁਰਾ


ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ਗੰਦ’ ਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜ੍ਹਣਗੇਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾ… ਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ…? 


ਪੱਤਰਕਾਰ ਸੰਘਰਸ਼ਾਂ ਨੂੰ ਕਿਉਂ ਮੀਡੀਆ ’ਚ ਥਾਂ ਨਹੀਂ ਮਿਲਦੀ?........... ਲੇਖ / ਸ਼ਾਮ ਸਿੰਘ ‘ਅੰਗ ਸੰਗ’


ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦੂਜਿਆਂ ਦੀਆਂ ਖਬਰਾਂ ਲਾਉਣ ਅਤੇ ਚਮਕਾਉਣ ਵਾਲਿਆਂ ਦੀਆਂ ਆਪਣੀਆਂ ਖਬਰਾਂ ਕਿਤੇ ਨਹੀਂ ਲਗਦੀਆਂ, ਕਿਤੇ ਨਸ਼ਰ ਨਹੀਂ ਹੁੰਦੀਆਂ ਅਤੇ ਕਿਤੇ ਦਿਖਾਈਆਂ ਨਹੀਂ ਜਾਂਦੀਆਂ ਜਦੋਂ ਉਹ ਆਪਣੀਆਂ ਗਰਮਾਂ-ਗਰਮ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋਣ। ਕਈ ਵਾਰ ਤਾਂ ਇਹ ਸੰਕੋਚ ਹੁੰਦਾ ਹੈ ਕਿ ਪੱਤਰਕਾਰ ਆਪਣੀਆਂ ਹੀ ਤਸਵੀਰਾਂ ਤੇ ਖਬਰਾਂ ਕਿਉਂ ਲਾਉਣ ਜਾਂ ਲਗਵਾਉਣ। ਕਈ ਪੱਤਰਕਾਰ ਤਾਂ ਆਪਣੀ ਅਖਬਾਰ / ਅਖਬਾਰਾਂ ਛੱਡ ਕੇ ਦੂਜੀਆਂ ਵਿੱਚ ਵੀ ਨਹੀਂ ਛਪਣਾ ਚਾਹੁੰਦੇ।

ਜਿਨ੍ਹਾਂ ਖਬਰਾਂ ਦਾ ਸਬੰਧ ਸਰਕਾਰ ਨਾਲ ਹੋਵੇ ਉਨ੍ਹਾਂ ਨੂੰ ਛਾਪਣ ਤੋਂ ਪ੍ਰਬੰਧਕ ਨਹੀਂ ਰੋਕਦੇ ਪਰ ਜਿਨ੍ਹਾਂ ਦਾ ਸਬੰਧ ਪ੍ਰਬੰਧਕਾਂ ਨਾਲ ਹੀ ਹੋਵੇ ਉਨ੍ਹਾਂ ਨੂੰ ਅਖਬਾਰਾਂ ਦੇ ਸਫਿਆਂ ਦੇ ਸਫਿਆਂ ’ਚ ਕਿਧਰੇ ਨਹੀਂ ਛਾਪਿਆ ਜਾਂਦਾ। ਕਾਰਨ ਸਾਫ ਹੈ ਕਿ ਕੋਈ ਆਪਣੀ ਬਦਨਾਮੀ ਤੇ ਬਦਖੋਹੀ ਕਿਉਂ ਕਰਵਾਏ? ਪ੍ਰਬੰਧਕਾਂ ਲਈ ਅਜਿਹਾ ਸੋਚਣਾ ਸ਼ਾਇਦ ਠੀਕ ਅਤੇ ਤਰਕਸੰਗਤ ਹੋਵੇ ਪਰ ਇਹ ਪੱਤਰਕਾਰੀ ਦੇ ਨਜ਼ਰੀਏ ਤੋਂ ਉੱਕਾ ਹੀ ਠੀਕ ਨਹੀਂ। ਪੱਤਰਕਾਰੀ ਦਾ ਅਸੂਲ ਤਾਂ ਇਹ ਹੈ ਕਿ ਕਿ ਸਭ ਦੀ ਖਬਰ ਲਉ ਅਤੇ ਸਭ ਨੂੰ ਖਬਰ ਦਿਉ ਪਰ ਮਾੜੀ ਗੱਲ ਇਹ ਹੈ ਕਿ ਅਜਿਹਾ ਕਿਧਰੇ ਵੀ ਨਹੀਂ ਹੋ ਰਿਹਾ।

ਗੱਲ ਤੇਰੇ ਮਤਲਬ ਦੀ, ਸੁਣਕੇ ਜਾਈਂ… ਗੁਰਦਾਸ ਮਾਨਾਂ…………… ਲੇਖ / ਹਰਮੰਦਰ ਕੰਗ


ਗੁਰਦਾਸ ਮਾਨ ਨੂੰ ਪੂਰੀ ਦੁਨੀਆਂ ਵਿੱਚ ਚਾਹੁਣ ਵਾਲਿਆਂ ਵਾਂਗ ਮੈਂ ਵੀ ਮਾਨ ਸਾਹਿਬ ਦੀ ਨਵੀਂ ਆਈ ਟੇਪ ਜੋਗੀਆ ਸੁਣ ਰਿਹਾ ਸੀ। ਹਰ ਗੀਤ ਨੂੰ ਹੁਣ ਤੱਕ ਲੱਗਭੱਗ 10-12 ਵਾਰ ਸੁਣ ਚੁੱਕਾ ਹੋਵਾਂਗਾ। ਪਰ ਇਸ ਟੇਪ ਵਿਚਲਾ ਇੱਕ ਗੀਤ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ ਵਾਰ ਵਾਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਆ ਰਿਹਾ ਸੀ। ਸ਼ਾਇਦ ਇਸ ਗੀਤ ਦੇ ਬੋਲ ਆਮ ਗੀਤਾਂ ਤੋਂ ਹਟਕੇ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਤਾਂ ਇੰਟਰਨੈੱਟ ਤੋਂ ਇਸ ਗੀਤ ਸੰਬੰਧੀ ਇੱਕ ਖਬਰ ਜਿਹੀ ਪੜ੍ਹੀ ਸੀ। ਕੁੱਝ ਦੋਸਤਾਂ ਮਿਤਰਾਂ ਨੇਂ ਵੀ ਇਸ ਗੀਤ ਪ੍ਰਤੀ ਆਪਣੇਂ ਰੋਸ ਭਰੇ ਪ੍ਰਤੀਕਰਮ ਜਾਹਿਰ ਕੀਤੇ ਹੋਏ ਸਨ।ਉਸ ਪ੍ਰਤੀਕਰਮ ਨੂੰ ਦਿਮਾਗ ਵਿਚ ਰੱਖ ਕੇ ਅਤੇ ਇਸ ਗੀਤ ਸੰਬੰਧੀ ਅਜਿਹੀ ਖਬਰ ਪੜ ਕੇ ਯਕੀਨ ਤਾਂ ਨਹੀਂ ਆ ਰਿਹਾ ਸੀ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲ਼ਿਖਣ/ਗਾਉਣ ਵਾਲੇ ਗੁਰਦਾਸ ਮਾਨ ਦੀ ਇਸ ਗੀਤ ਨੂੰ ਲਿਖ ਗਾਉਣ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ। ਅਜੇ ਵੀ

ਲਿਖਣਾ ਇੰਨਾਂ ਸੌਖਾ ਤਾਂ ਨਹੀਂ.......... ਲੇਖ / ਕੇਹਰ ਸ਼ਰੀਫ਼


ਲਿਖਣਾ ਬਹੁਤ ਹੀ ਔਖੀ ਸਾਧਨਾ ਹੈ। ਇਸਨੂੰ ਜਿਹੜੇ ਲੋਕ ਆਮ ਜਾਂ ਕਹੀਏ ਸਾਧਾਰਨ ਜਹੇ ਸਮਾਜਿਕ ਵਰਤਾਰਿਆਂ ਵਰਗਾ ਸਮਝਦੇ ਹਨ, ਉਹ ਬਹੁਤ ਵੱਡੀ ਭੁੱਲ ਕਰਦੇ ਹਨ। ਲਿਖਣ ਸਾਧਨਾ ਲੰਬੀ ਤਪੱਸਿਆ ਵਰਗੀ ਹੈ। ਬਹੁਤ ਲੰਬੇ ਅਭਿਆਸ ਤੋਂ ਬਆਦ ਹੀ ਲਿਖਣ ਕ੍ਰਿਆ ਵਿਚ ਪ੍ਰਪੱਕਤਾ ਆਉਂਦੀ ਹੈ। ਇਹ ਜਿ਼ੰਦਗੀ ਜੀਊਂਦਿਆਂ, ਨਿੱਤ-ਦਿਹਾੜੀ ਦੇ ਤਜ਼ਰਬੇ ਵਿਚੋਂ ਲੰਘਦਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗਿਆਨ ਵਧਾਉਣ ਵਾਲੀਆਂ ਦਵਾਈਆਂ ਜਾਂ ਟੀਕੇ ਤਾਂ ਕਿਧਰਿਉਂ ਮਿਲਦੇ ਨਹੀਂ ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਿ਼ੰਦਗੀ ਦਾ ਅਨੁਭਵ ਹੰਢਾਉਦਿਆਂ ਨਾਲ ਹੀ ਬਹੁਤ ਕੁੱਝ ਪੜ੍ਹਨ ਦੀ ਲੋੜ ਪੈਂਦੀ ਹੈ। ਜਿਸ ਘੜੇ ਵਿਚ ਪਾਣੀ ਹੋਵੇਗਾ ਤਦ ਹੀ ਉਸ ਵਿਚੋਂ ਕੁੱਝ ਕੱਢਿਆ ਜਾ ਸਕਦਾ ਹੈ, ਖਾਲੀ ਘੜੇ ਨੂੰ ਲੱਖ ਵਾਰ ਵਿੰਗਾ, ਟੇਢ੍ਹਾ ਕਰੀਏ ਵਿਚੋਂ ਕੁੱਝ ਨਿਕਲ ਹੀ ਨਹੀਂ ਸਕਦਾ। 

ਵਿਸਾਖੀ ਦਾ ਮੇਲਾ…ਤਿਉਹਾਰ ਤੋਂ (ਪੁਰਬ)… ਇਨਕਲਾਬ ਤਕ......... ਲੇਖ / ਮੁਹਿੰਦਰ ਸਿੰਘ ਘੱਗ


ਅਸੂਜ ਦੀ ਬੀਜੀ ਕਣਕ ਜਦ ਸੁਨਹਿਰੀ ਭਾ ਮਾਰਨ ਲਗ ਜਾਂਦੀ ਹੈ ਕਣਕ ਦੀਆਂ ਬਾਲੀਆਂ ਦਾਣਿਆਂ ਦੇ ਭਾਰ ਨਾਲ ਸਿਰ ਝੁਕਾ ਕੇ ਕਿਰਸਾਨ ਅਗੇ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਹੋ ਜਾਨੀਆਂ ਹਨ । ਤਾਂ ਸਦੀਆਂ ਤੋਂ ਚਲੀ ਆਈ ਪਰੰਮਪਰਾ ਅਨੁਸਾਰ ਕਿਰਸਾਨ ਇਹਨਾਂ ਦੀ ਕੁਰਬਾਨੀ ਨੂੰ ਕਬੂਲਦਾ ਹੋਇਆ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ। ਭਰ ਗਰਮੀਆਂ ਵਿਚ ਬੜੀ ਕਰੜੀ ਘਾਲਣਾ ਕਰਕੇ ਹਾੜੀ ਦੀ ਫਸਲ ਸਾਂਭ ਸੰਭਾਲ ਕਰ ਲਈ, ਸ਼ਾਹ ਦਾ ਕੁਝ ਕਰਜ਼ਾ ਉਤਰ ਗਿਆ, ਸਾਲ ਭਰ ਦੇ ਨਿਰਬਾਹ ਲਈ ਕਣਕ ਨਾਲ ਭੜੋਲੇ ਭਰ ਲਏ, ਹੁਣ ਸਮਾਂ ਸ਼ੁਕਰਾਨਾ ਕਰਨ ਦਾ ਆਇਆ ਤਾਂ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਿਆ। ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ । ਵਿਸਾਖਾ 27 ਨਛਤਰਾਂ ਵਿਚੋਂ ਸੋਲਵਾਂ ਨਛਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਵਿਸਾਖਾ ਨਛਤਰ ਨੂੰ ਪਵਿਤਰ ਮਨਿਆ ਜਾਂਦਾ ਹੈ।

ਸੱਸ ਨਾ ਬਣਦੀ ਮਾਂ, ਨੂੰਹ ਨਾ ਬਣਦੀ ਧੀ, ਬਾਬਾ ਸ਼ਿੰਦਾ ਪਾ ਤੜਥੱਲੀ ਮਿਲਾ ਦੇ ਦੌਵੇਂ ਜੀ..........ਲੇਖ / ਯੁੱਧਵੀਰ ਸਿੰਘ ਸਪਰਿੰਗਵੇਲ


ਹਾਏ  ਰੱਬਾਆਹ ਕਿਹੜੀ ਮੁਸੀਬਤ ਵਿਚ ਪਾ ਦਿੱਤਾ | ਸੌਚਿਆ ਸੀ ਕਿ ਬਾਬਾ ਸ਼ਿੰਦਾ ਤੜਥੱਲੀ ਬਣ ਕੇ ਲੱਖਾਂ ਕਰੌੜਾਂ ਦੀ ਜਾਇਦਾਦ ਬਣਾਵਾਂਗੇ ਤੇ ਐਸ਼ ਕਰਾਂਗੇ | ਪਰ ਐਥੇ ਤਾਂ ਲੈਣੇ ਦੇ ਦੇਣੇ ਹੌਏ ਪਏ ਹਨ | ਲੌਕਾਂ ਦੀਆਂ ਪਰਿਵਾਰਕ ਮੁਸ਼ਕਿਲਾਂ ਹੀ ਸਾਹ ਨਹੀਂ ਲੈਣ ਦਿੰਦੀਆ | ਇਸ ਸਮੇਂ ਜਿਹੜੀ ਵੱਡੀ ਮੁਸੀਬਤ ਉੱਭਰ ਕੇ ਸਾਹਮਣੇ ਆਈ ਹੈ | ਉਹ ਹੈ ਨੂੰਹਸੱਸ ਦਾ ਪਿਆਰਵੈਸੇ ਪਿਆਰ ਸ਼ਬਦ ਨੂੰ ਤਕਰਾਰ ਵਿਚ ਬਦਲ ਲਈਏ ਤਾਂ ਚੰਗੀ ਗੱਲ ਹੈ |
ਸੱਸ ਸ਼ਬਦ ਕੌਈ ਉਪਾਧੀ ਜਾਂ ਡਿਗਰੀ ਨਹੀਂ  ਹੈ | ਹਰ ਸੱਸ ਨੂੰਹ ਬਣ ਕੇ ਹੀ ਸੱਸ ਬਣਦੀ ਹੈ | ਏਸ ਦੇ ਬਾਵਜੂਦ ਵੀ ਔਰਤ ਦੀ ਦੁਸ਼ਮਣ ਔਰਤ ਹੀ ਬਣ ਜਾਂਦੀ ਹੈ | ਨੂੰਹਸੱਸ ਦੀ ਆਪਸੀ ਤਕਰਾਰ ਇਸ ਹੱਦ ਤਕ ਪਹੁੰਚ ਜਾਂਦੀ ਹੇ ਕਿ ਬਾਬਿਆ ਕੌਲ ਧਾਗੇ ਤਵੀਤ ਲੈਣ ਲਈ ਪਹੁੰਚ

ਆਸਟ੍ਰੇਲੀਆ 'ਚ ਭੰਗ ਭੁੱਜਦੀ.......... ਲੇਖ / ਮਿੰਟੂ ਬਰਾੜ


ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਲਿਖੇ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਲੋਂ ਗਾਏ ਇਕ ਗੀਤ "ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਪਿੰਡ ਵਿੱਚ ਭੰਗ ਭੁੱਜਦੀ ਪਿੰਡੋਂ ਬਾਹਰਲੀ ਸੜਕ ਉਤੇ ਠੇਕਾ" ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਇਹ ਸਾਰੀਆਂ ਗੱਲਾਂ ਮਰਾੜਾਂ ਵਾਲੇ ਮਾਨ ਨੇ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ । ਚਲੋ ! ਜੋ ਵੀ ਹੈ, ਪਰ ਅੱਜ ਦੇ ਇਸ ਲੇਖ 'ਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਣਾ।

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ……… ਲੇਖ / ਹਰਮੰਦਰ ਕੰਗ (ਸਿਡਨੀਂ) ਆਸਟ੍ਰੇਲੀਆ


ਭਗਵੰਤ ਸਿਆਂ,ਅਜੇ ਕੱਲ ਹੀ ਪਤਾ ਲੱਗਿਐ ਕਿ ਹੁਣ ਤੂੰ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਹੈ।ਖਟਕੜ ਕਲਾਂ ਵਿੱਚ ਲੋਕ ਪੀੜ ਬਣ ਕੇ ਤੇਰੇ ਦਿਲ ਦੇ ਧੁਰ ਅੰਦਰੋਂ ਨਿਕਲ਼ੀ ਤੇਰੀ  ਭਾਵਪੂਰਤ ਤਕਰੀਰ ਨੇਂ ਅੱਖਾਂ ਨਮ ਕਰ ਦਿੱਤੀਆਂ।ਜੋ ਤੂੰ  ਅਹਿਦ ਕੀਤਾ ਹੈ ਕਿ ਤੂੰ ਸੱਚਮੁੱਚ ਹੀ ਦੱਬੇ ਕੁਚਲੇ ਲੋਕਾਂ ਦੀ ਆਵਾਜ ਬਣੇਂਗਾ ਅਤੇ ਆਪਣੀਂ ਜਿੰਦਗੀ   ਲੋਕ ਸੇਵਾ ਨੂੰ ਸਪਰਪਿੱਤ ਕਰੇਂਗਾ ਤਾਂ ਤੂੰ ਸੱਚਮੁੱਚ ਵਧਾਈ ਦਾ ਪਾਤਰ ਹੈਂ।ਕੋਝੀ ਅਤੇ ਸਵਾਰਥੀ ਰਾਜਨੀਤੀ ਦੀ ਸਤਾਈ ਪੰਜਾਬ ਦੀ ਜਨਤਾ ਤੇਰਾ ਸਾਥ ਜਰੂਰ ਦੇਵੇਗੀ।1992 ਵਿੱਚ ਆਈ ਤੇਰੀ ਪਹਿਲੀ ਟੇਪ ‘ਗੋਭੀ ਦੀਏ ਕੱਚੀਏ ਵਪਾਰਨੇਂ” ਤੋਂ ਲੈ ਕੇ ਸੰਨ 2010 ਵਿੱਚ ਆਈ ਤੇਰੀ ਟੇਪ ‘ਆਵਾਜ” ਤੱਕ ਆਈਆਂ ਤੇਰੀਆਂ ਸਾਰੀਆਂ