ਸਾਡੀ ਪੰਜਾਬੀਆਂ ਦੀ ਇਕ ਫਿਤਰਤ ਰਹੀ ਹੈ ਕਿ ਜੇ ਅਸੀਂ ਕਿਸੇ ਨੂੰ ਅੱਖਾਂ ਤੇ ਬਿਠਾ ਲੈਂਦੇ ਹਾਂ ਤਾਂ ਬੱਸ ਫੇਰ ਚੰਗੇ ਮਾੜੇ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਹਾੜੀ ਚੜ੍ਹਾ ਦਿੰਦੇ ਹਾਂ।ਕਈ ਵਾਰ ਮੇਰੇ ਜਿਹੇ ਨੇ ਜਿੰਦਗੀ ਵਿਚ ਬੱਸ ਇਕ ਕੰਮ ਹੀ ਚੰਗਾ ਕੀਤਾ ਹੁੰਦਾ ਤੇ ਸਾਡਾ ਮੀਡੀਆ ਉਸ ਨੂੰ /ਰਿਸ਼ਤਾ ਬਣਾ ਕੇ ਪੇਸ਼ ਕਰ ਦਿੰਦਾ ਹੈ।ਅਸੀਂ ਉਸ ਨੂੰ ਘੋਖੇ ਤੋਂ ਬਿਨਾਂ ਹੀ ਰੱਬ ਦਾ ਦਰਜਾ ਦੇ ਦਿੰਦੇ ਹਾਂ।ਬੱਸ ਉਹੀ ਕਹਾਣੀ ਮੈਨੂੰ ਡਾਕਟਰ ਹਰਸ਼ਿੰਦਰ ਕੌਰ ਦੇ ਮਾਮਲੇ ਵਿਚ ਨਜ਼ਰ ਆ ਰਹੀ ਹੈ। ਦਿਲ ਵਿਚ ਵਾ-ਵਰੋਲੇ ਜਿਹੇ ਤਾਂ ਕਾਫੀ ਚਿਰ ਤੋਂ ਉਠ ਰਹੇ ਸਨ ਕਿ ਖੁੱਲ੍ਹ ਕੇ ਡਾਕਟਰ ਸਾਹਿਬ ਬਾਰੇ ਜਾਣਿਆ ਜਾਵੇ।ਪਰ ਕੁਝ ਰੁਝੇਵਿਆਂ ਕਾਰਨ ਇੰਜ ਕਰ ਨਾ ਸਕਿਆ।ਪਰ ਹੁਣ ਛੁੱਟੀਆਂ ਹੋਣ ਕਾਰਨ ਅਤੇ ਆਸਟ੍ਰੇਲੀਆ ਤੋਂ ਇੰਡੀਆ ਆਇਆ ਹੋਣ ਕਰਕੇ ਵਕਤ ਦੀ ਕੋਈ ਕਮੀ ਨਹੀਂ ਤੇ ਉਂਤੋਂ ਧੁਖਦੀ ਤੇ ਤੇਲ ਅੱਜ ਦੇ 20 ਦਸੰਬਰ ਦੇ ਸਪੋਕਸਮੈਨ ਵਿਚ ਛਪੇ ਡਾਕਟਰ ਹਰਸ਼ਿੰਦਰ ਕੌਰ ਦੇ ਲੇਖ ਨੇ ਪਾ ਦਿਤਾ। ਮੈਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੀ ਹਸਤੀ ਡਾਕਟਰ ਸਾਹਿਬ ਦੇ ਮੁਕਾਬਲੇ ਕੁਝ ਵੀ ਨਹੀਂ ਤੇ ਲੋਕ ਮੇਰੇ ਸੱਚ ਤੇ ਵਿਸ਼ਵਾਸ ਕਰਨ ਦੀ ਥਾਂ ਤੇ ਡਾਕਟਰ ਸਾਹਿਬ ਵਲੋਂ ਲਿਖੀਆਂ ਸਟੋਰੀਆਂ ਤੇ ਵਿਸ਼ਵਾਸ ਕਰਨਗੇ। ਪਰ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਪਤਾ ਜੇ ਡਾਕਟਰ ਹਰਸ਼ਿੰਦਰ ਕੌਰ ਨੂੰ ਸੱਚ ਲਿਖਣਾ ਆਉਂਦਾ ਹੈ ਤਾਂ ਉਸ ਵਿੱਚ ਸੱਚ ਸੁਣਨ ਦੀ ਸਮਰੱਥਾ ਵੀ ਜਰੂਰ ਹੋਵੇਗੀ। ਰਹੀ ਲੋਕਾਂ ਦੀ ਗੱਲ ਤਾਂ ਜੇ ਉਹ ਡਾਕਟਰ ਸਾਹਿਬ ਦਾ ਸੱਚ ਸੁਣ ਸਕਦੇ ਹਨ ਤਾਂ ਉਹ ਮੇਰੇ ਸੱਚ ਵੱਲ ਵੀ ਜਰੂਰ ਧਿਆਨ ਦੇਣਗੇ।
ਮੈਂ ਇਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਤਾਂ ਮੇਰਾ ਕਿਸੇ ਨਾਲ ਕੋਈ ਵੈਰ ਹੈ ਤੇ ਨਾ ਹੀ ਕਦੇ ਮੈਂ ਕਿਸੇ ਨਾਲ ਸਾੜਾ ਕੀਤਾ ਹੈ। ਬਸ ਜੇ ਕੁੱਝ ਹਜ਼ਮ ਨਹੀਂ ਕਰ ਸਕਦਾ ਤਾਂ ਉਹ ਹੈ ਇਕ ਝੂਠ ਤੇ ਉਹ ਭਾਵੇਂ ਕਿਸੇ ਨੇ ਵੀ ਬੋਲਿਆ ਹੋਵੇ।ਅੱਜ ਤੱਕ ਮੇਰੀ ਨਜ਼ਰਾਂ ਵਿੱਚ ਵੀ ਇਸ ਬੀਬੀ ਲਈ ਉਨ੍ਹਾਂ ਹੀ ਸਤਿਕਾਰ ਸੀ ਜਿਨ੍ਹਾਂ ਹਾਲੇ ਤੁਹਾਨੂੰ ਹੈ। ਇਸ ਦਾ ਕਾਰਨ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਸਭ ਜੱਗ ਜ਼ਾਹਰ ਹੈ। ਇਸ ਬੀਬੀ ਵਲੋਂ ਲਿਖੇ ਤੇ ਬੋਲੇ ਹਰ ਸ਼ਬਦ ਤੇ ਲੋਕਾਂ ਫੁੱਲ ਚੜ੍ਹਾਏ ਹਨ। ਪਰ ਅੱਜ ਦੇ ਇਸ ਲੇਖ ਨੇ ਜੋ ਤਸਵੀਰ ਇਸ ਬੀਬੀ ਦੀ ਮੇਰੀਆਂ ਨਜ਼ਰਾਂ ’ਚ ਬਣਾ ਦਿੱਤੀ ਹੈ; ਉਸ ਨੂੰ ਭੁੱਲਣ ਲਈ ਇਹ ਜਨਮ ਕਾ/ੀ ਨਹੀਂ ਲਗ ਰਿਹਾ। ਲੇਖਕ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਤੇ ਜੇ ਸ਼ੀਸ਼ਾ ਹੀ ਝੂਠ ਬੋਲਣ ਲਗ ਜਾਵੇ ਤਾਂ ਕਿ ਬਣੂ? ਲੇਖਕ ਵੀ ਉਹੋ ਜਿਹਾ ਜਿਸ ਦੀ ਪਹਿਚਾਣ ਹੀ ਉਸ ਵੱਲੋਂ ਬੋਲੇ ਇਕ ਕੋੜੇ ਸੱਚ ਨੇ ਬਣਾਈ ਹੋਵੇ। ਲੋਕਾਂ ਦੇ ਇਸ ਵਿਸ਼ਵਾਸ ਤੇ ਪੂਰਾ ਉਂਤਰਨ ਲਈ ਤਾਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ। ਇਹੋ ਜਿਹੇ ਮੁਕਾਮ ਤੇ ਪਹੁੰਚ ਕੇ ਤਾਂ ਬੋਲਣ ਤੋਂ ਪਹਿਲਾਂ ਇਕ ਵਾਰ ਤੋਲਣਾ ਕਾ/ੀ ਨਹੀਂ ਹੁੰਦਾ।ਪਰ ਮੈਨੂੰ ਅੱਜ ਦਾ ਇਹ ਲੇਖ ਪੜ੍ਹ ਕੇ ਇਹ ਸਮਝ ਨਹੀਂ ਆ ਰਿਹਾ ਕਿ ਇਕ ਦੁਨੀਆ ਵੱਲੋਂ ਪ੍ਰਵਾਨਿਤ ਇਨਸਾਨ ਵੀ ਇੰਨਾ ਲਾਪਰਵਾਹ ਹੋ ਸਕਦਾ ਹੈ। ਜਿਸ ਨੇ ਲਿਖਣ ਤੋਂ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਉਹ ਜੋ ਲਿਖ ਰਹੀ ਹੈ ਉਸ ਦਾ ਅਸਰ ਉਹਨਾਂ ਬੱਚਿਆਂ ਅਤੇ ਮਾਪਿਆ ਤੇ ਕੀ ਹੋਵੇਗਾ ਜਿਨ੍ਹਾਂ ਦਾ ਬੱਸ ਇਕ ਕਸੂਰ ਹੈ ਕਿ ਉਹਨਾਂ ਦਾ ਸੰਬੰਧ ਵੀ ਆਸਟ੍ਰੇਲੀਆ ਨਾਲ ਹੈ।ਨਾ ਹੀ ਤਾਂ ਉਹਨਾਂ ਦੇ ਬੱਚੇ ਚੋਰ ਹਨ ਤੇ ਨਾ ਹੀ ਬੇਇੱਜ਼ਤ ਹਨ।
20 ਦਸਬੰਰ ਦੇ ਇਸ ਲੇਖ ਵਿੱਚ ਜੋ ਘਾਣ ਇਸ ਬੀਬੀ ਨੇ ਆਸਟ੍ਰੇਲੀਆ ਗਏ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਕੀਤਾ।ਉਸ ਦਾ ਅਸਰ ਅਫ਼ਬਾਰ ਲੋਕਾਂ ਦੇ ਹੱਥ ਆਉਂਦੇ ਹੀ ਸ਼ੁਰੂ ਹੋ ਗਿਆ। ਹਰ ਰੋਜ ਵਾਂਗ ਅੱਜ ਜਦੋਂ ਮੈਂ ਸੱਥ ਵਿੱਚ ਖੁੰਢ ਚਰਚਾ ਸੁਣਨ ਗਿਆ ਤਾਂ ਉਂਥੇ ਸਾਰੇ ਮੈਨੂੰ ਪੈ ਗਏ ਕਹਿਣ ਵਲੈਤੀਆ ਤੂੰ ਤਾਂ ਬੜੀ ਪ੍ਰਸ਼ੰਸਾ ਕਰਦਾ ਰਹਿੰਦਾ ! ‘ਆ ਉਧੇੜੇ ਆ ਪੱਚਰੇ ਬਾਈ ਸਪੋਕਸਮੈਨ ਵਾਲਿਆਂ ਨੇ’ ਇਕ ਕਹੇ ਉਹ /ਲਾਣਾ ਸਿਉ ਚੌੜਾ ਹੋ ਕੇ ਬਹਿੰਦਾ ਸੀ ਸੱਥ ਚ ਹੁਣ ਪਤਾ ਲੱਗਿਆ ਕਿ ਕੀ ਕਰਦੇ ਆ ਇਹਦੇ ਜੁਆਕ ਆਸਟ੍ਰੇਲੀਆ ’ਚ! ਬਾਈ ਆ ਸਦਕੇ ਇਸ ਬੀਬੀ ਦੇ! ਮੈਂ ਇਹ ਲੇਖ ਕਾਹਲੀ-ਕਾਹਲੀ ਪੜ੍ਹਿਆ ਤੇ ਬਥੇਰੀ ਤਸੱਲੀ ਦੁਆਈ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ। ਇਕ-ਦੋ ਪਿੱਛੇ ਸਾਰੀਆਂ ਨੂੰ ਬਦਨਾਮ ਨਹੀਂ ਕਰੀ ਦਾ।ਪਰ ਸੱਥ ਵਿੱਚ ਜਿੰਨੇ ਮੂੰਹ ਉਨ੍ਹੀਆਂ ਗੱਲਾਂ ਕਹਿਣ ਯਾਰ ਆ ਡਾਕਟਰ ਝੂਠ ਨਹੀਂ ਲਿਖਦੀ। ਇਹ ਤਾਂ ਕਹੀ ਜਾਂਦੀ ਆ ਕੇ ਹਰ ਤੀਜੀ ਕੁੜੀ ਦਾ ਆਹ ਹਾਲ ਹੈ। ਮੈਂ ਸੋਚਾਂ ਵਿੱਚ ਪੈ ਗਿਆ ਕੇ ਆਸਟ੍ਰੇਲੀਆ ਵਿੱਚ ਜੇ ਕੁਲ ਸਟੂਡੈਂਟਸ ਦੀ ਗਿਣਤੀ ਡੇਢ ਲੱਖ ਦੇ ਕਰੀਬ ਹੈ, ਤਾਂ ਅੱਧ ਦੇ ਨੇੜ ਕੁੜੀਆਂ ਹਨ ਤੇ ਡਾਕਟਰ ਹਰਸ਼ਿੰਦਰ ਕੌਰ ਦੇ ਲਿਖਣ ਮੁਤਾਬਿਕ ਜੇ ਹਰ ਤੀਜੀ ਕੁੜੀ ਆਪਣਾ ਸਰੀਰ ਵੇਚਣ ਲਈ ਮਜਬੂਰ ਹੈ ਤਾਂ ਇਸ ਦਾ ਮਤਲਬ ਇਹ ਗਿਣਤੀ ਪੰਚੀ ਹਜ਼ਾਰ ਹੋ ਗਈ। ਸ਼ਾਇਦ ਏਨੀ ਗਿਣਤੀ ਵਿੱਚ ਤਾਂ ਦਿੱਲੀ-ਕਲਕੱਤੇ ਦੇ ਬਦਨਾਮ ਬਜ਼ਾਰਾਂ ਵਿੱਚ ਵੇਸਵਾਵਾਂ ਦੀ ਵੀ ਨਾ ਹੋਵੇ।
ਬੱਸ ਮੈਂ ਤਾਂ ਸੋਚਾਂ ਦੇ ਖੂਹ ਵਿੱਚ ਬੈਠਾ ਇਹ ਹੀ ਸੋਚ ਰਿਹਾ ਸੀ ਕਿ ਕਿਸੇ ਨੂੰ ਤਾਂ ਬਫ਼ਸ਼ ਦਿੰਦੇ ਬੀਬੀ ਜੀ! ਆਪਣੀਆਂ ਧੀਆਂ ਨੂੰ ਵੇਸਵਾ ਤੇ ਪੁੱਤਾਂ ਨੂੰ ਚੋਰ ਲਿਖਣ ਤੋਂ ਪਹਿਲਾਂ ਤੁਹਾਡੇ ਹੱਥ ਕਿਉਂ ਨਹੀਂ ਕੰਮੇ! ਤੁਸੀ ਇਹ ਕਿਉਂ ਨਹੀਂ ਸੋਚਿਆ ਕਿ ਅੱਜ ਆਸਟ੍ਰੇਲੀਆ ਗਈ ਇਕ ਧੀ ਦਾ ਬਾਪੂ ਕਿਹੜੇ ਮੂੰਹ ਨਾਲ ਸੱਥ ਵਿੱਚ ਜਾ ਕੇ ਬੈਠੂ? ਆਸਟ੍ਰੇਲੀਆ ਵਿੱਚ ਤੁਹਾਨੂੰ ਸੱਦ ਕੇ ਸਨਮਾਨ ਕਰਨ ਵਾਲਿਆਂ ਦਾ ਮੈਂ ਵੀ ਇਕ ਅੰਗ ਸੀ। ਜਦੋਂ ਤੁਹਾਡੇ ਵੱਲੋਂ ਸਾਰੀਆਂ ਨੂੰ ਇਕੋ ਮੋਰੀ ਵਿੱਚ ਕੱਢ ਦੇ ਦੇਖਿਆ ਤਾਂ ਆਪਣੇ ਆਪ ਨਾਲ ਨ/ਰਤ ਜਿਹੀ ਹੋ ਰਹੀ ਹੈ। ਅਸੀਂ ਤਾਂ ਏਨੇ ਚਿਰ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ ਸਾਨੂੰ ਤਾਂ ਕਦੇ ਇਹੋ ਜਿਹੀਆਂ ਪੰਜਾਬੀ ਵੇਸਵਾਵਾਂ ਨਹੀਂ ਮਿਲੀਆਂ ਜੋ ਇੰਜ ਸੜਕਾਂ ਤੇ ਸਾਡੇ ਹਿੰਦੁਸਤਾਨ ਦਾ ਨਾ ਬਦਨਾਮ ਕਰ ਰਹੀਆਂ ਹੋਣ। ਤੁਹਾਨੂੰ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਵਿੱਚ ਕੀ ਆਸਟ੍ਰੇਲੀਆ ਗਏ ਬੱਚਿਆਂ ਦਾ ਇਕ ਵੀ ਚੰਗਾ ਪੱਖ ਦਿਖਾਈ ਨਹੀਂ ਦਿਤਾ? ਇਕ ਪਾਸੇ ਤਾਂ ਬੀਬਾ ਜੀ ਲਿਖ ਰਹੇ ਹਨ ਕਿ ਇੰਡੀਅਨ ਸਟੂਡੈਂਟ ਇਕ-ਇਕ ਦੋ-ਦੋ ਡਾਲਰਾਂ ਲਈ ਆਪਣਾ ਸਰੀਰ ਤਕ ਵੇਚ ਰਹੇ ਹਨ, ਚੋਰੀ-ਚਕਾਰੀ ਕਰ ਰਹੇ ਹਨ ਤੇ ਇਕ ਪਾਸੇ ਇਹਨਾਂ ਨੂੰ ਪੰਜਾਬੀ ਕੁੜੀਆਂ ਬੀਅਰ ਦੇ ਕੇਸ ਫ਼ਰੀਦ ਦੀਆਂ ਦਿਖਾਈ ਦੇ ਰਹੀਆਂ ਹਨ। ਮੈਂ ਤਾਂ ਹੁਣ ਤਕ ਹਜ਼ਾਰਾਂ ਇਹੋ ਜਿਹੇ ਵਿਦਿਆਰਥੀਆਂ ਨੂੰ ਜਾਣਦਾ ਜਿੰਨਾ ਆਪਣੀ ਸਫ਼ਤ ਮਿਹਨਤ ਨਾਲ ਆਪਣਾ ਭਵਿੱਖ ਰੋਸ਼ਨ ਕਰ ਲਿਆ ਹੈ। ਕੁੱਝ ਕਿਸਮਤ ਦੇ ਮਾਰੇ ਜਰੂਰ ਹਾਲੇ ਸੰਘਰਸ਼ ਕਰ ਰਹੇ ਹਨ। ਉਹਨਾਂ ਵਿੱਚੋਂ ਵੀ ਇੱਕਾ-ਦੁੱਕਾ ਹੀ ਇਹੋ ਜਿਹੇ ਹੋਣਗੇ ਜਿਨ੍ਹਾਂ ਆਪਣੀ ਜ਼ਮੀਰ ਨਾਲ ਸਮਝੌਤਾ ਕਰਕੇ ਗ਼ਲਤ ਰਾਹ ਚੁਣਿਆ ਹੋਵੇਗਾ। ਇਹਨਾਂ ਦੀ ਗਿਣਤੀ ਮਸਾਂ ਕੁ ਸੈਂਕੜਿਆਂ ’ਚ ਹੋਵੇਗੀ ਨਾ ਕਿ ਹਜ਼ਾਰਾ ’ਚ ਪਰ ਤੁਸੀ ਤਾਂ ਸਾਰਿਆਂ ਨੂੰ ਇਕੋ ਤੱਕੜੀ ਤੋਲ ਦਿਤਾ।
ਆਸਟ੍ਰੇਲੀਆ ਵਿੱਚ ਪੰਜਾਬੀਆਂ ਦੇ ਕੁਲ ਛੇ ਅਫ਼ਬਾਰ ਨਿਕਲਦੇ ਹਨ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਵੀ ਸਬ-ਐਡੀਟਰ ਹਾਂ ।ਹਰ ਇਕ ਅਫ਼ਬਾਰ ਪੂਰਨ ਰੂਪ ਵਿੱਚ ਜਾਗਰੁਕ ਹੈ ਤੇ ਉਹ ਜਦੋਂ ਵੀ ਕੋਈ ਬੁਰਾਈ ਦੇਖਦਾ ਹੈ ਤਾਂ ਉਹ ਉਸ ਨੂੰ ਉਜਾਗਰ ਕਰਦਾ ਹੈ।ਸਾਡੀ ਨਵੀਂ ਪੀੜੀ ਜੇ ਕਦੇ ਗ਼ਲਤ ਰਸਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਆਸਟ੍ਰੇਲੀਆ ਵਸਦੇ ਮੇਰੇ ਹਮ -ਕਲਮੀ ਆਪਣੇ ਲੇਖਾਂ ਰਾਹੀਂ ਉਸ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਸੀ ਕਿਸੇ ਕਿਸਮ ਦੀ ਉਣਤਾਈ ਦੇਖਦੇ ਹਾਂ ਤਾਂ ਸੱਚ ਲਿਖਣ ਤੋਂ ਪਿੱਛੇ ਨਹੀਂ ਹਟਦੇ।ਜੇ ਕੁੱਝ ਇੱਕ ਨੌਜਵਾਨਾ ਕਾਰਣ ਸਾਰੇ ਭਾਈਚਾਰੇ ਦਾ ਨਾਂ ਬਦਨਾਮ ਹੁੰਦਾ ਹੈ ਤਾਂ ਅਸੀਂ ਉਸ ਦੇ ਉਲਟ ਲਿਖਦੇ ਹਾਂ, ਨਾ ਕਿ ਹਰ ਇਕ ਨੂੰ ਇਕੋ ਮੋਰੀ ਕੱਢਦੇ ਹਾਂ। ਪਿੱਛੇ ਜਿਹੇ ਮੇਰੇ ਦੋ ਲੇਖ ਦੁਨੀਆ ਭਰ ਵਿੱਚ ਛਪੇ ਸਨ ਤੇ ਉਹਨਾਂ ਵਿੱਚ ਮੈਂ ਇਹਨਾਂ ਨੌਜਵਾਨਾ ਨੂੰ ਬੜੀ ਸਫ਼ਤ ਭਾਸ਼ਾ ਵਿੱਚ ਮਾੜਾ ਕਰਨ ਤੋਂ ਵਰਜਿਆ ਸੀ।ਪਰ ਉਸ ਵਕਤ ਵੀ ਜੇ ਮੈਨੂੰ ਇਹਨਾਂ ਨੌਜਵਾਨਾ ਨਾਲ ਕੋਈ ਗਿਲਾ ਸੀ ਤਾਂ ਉਹ ਕੇਵਲ ਸਿਰ/ ਅਸਭਿਅਕ ਵਿਹਾਰ ਕਾਰਨ ਸੀ। ਜੋ ਕਰਦੇ ਤਾਂ ਕੁੱਝ ਇੱਕ ਲੋਕ ਸਨ ਤੇ ਭੁਗਤਦੇ ਸਾਰੇ ਸਨ। ਪਰ ਹੌਲੀ-ਹੌਲੀ ਇਹ ਵੀ ਦੂਰ ਹੋ ਰਿਹਾ ਹੈ ਤੇ ਹੁਣ ਸਿਰ/ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਜਿਆਦਾ ਸੁਣਨ ਨੂੰ ਨਹੀਂ ਮਿਲਦਾ।
ਬੀਬੀ ਜੀ ਦੇ ਇਸ ਲੇਖ ਤੋਂ ਬਾਅਦ ਤਾਂ ਇਕ ਹੀ ਨਤੀਜਾ ਨਿਕਲਦਾ ਹੈ ਕਿ ਆਸਟ੍ਰੇਲੀਆ ਵਿੱਚ ਕੰਮ ਕਰ ਰਹੀ ਪ੍ਰੈਂਸ ਇਮਾਨਦਾਰ ਨਹੀਂ ਇਹਨਾਂ ਨੂੰ ਇਥੇ ਬੈਠੀਆਂ ਨੂੰ ਇਹੋ ਜਿਹਾ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਕ ਸੈਰ-ਸਪਾਟਾ ਕਰਨ ਆਈ ਬੀਬੀ ਨੂੰ ਸਭ ਕੁੱਝ ਦਿੱਖ ਗਿਆ। ਇਸ ਦਾ ਮਤਲਬ ਜਾਂ ਤਾਂ ਆਸਟ੍ਰੇਲੀਆ ਵਿੱਚ ਬੈਠੀ ਹਿੰਦੁਸਤਾਨੀ ਪ੍ਰੈਂਸ ਅੰਨ੍ਹੀ ਹੈ ਜਾਂ ਇਮਾਨਦਾਰ ਨਹੀਂ । ਜੋ ਅੰਕੜੇ ਇਹਨਾਂ ਆਪਣੇ ਇਸ ਲੇਖ ਵਿੱਚ ਦਿੱਤੇ ਹਨ ਉਹ ਸਾਨੂੰ ਤਾਂ ਆਸਟ੍ਰੇਲੀਆ ਵਸਦਿਆਂ ਨੂੰ ਵੀ ਨਹੀਂ ਕੀਤੇ ਲੱਭੇ। ਮੈਂ ਆਸਟ੍ਰੇਲੀਆ ਦਾ ਕੋਨਾ-ਕੋਨਾ ਗਾਹ ਮਾਰਿਆ ਮੈਨੂੰ ਤਾਂ ਕਿਤੇ ਇਹੋ ਜਿਹੀਆਂ ਗਲੀਆਂ ਨਹੀਂ ਲੱਭੀਆਂ ਜਿਥੇ ਜਾਣ ਲਈ ਸਿਰ ਝੁਕਾਉਣਾ ਪਵੇ । ਜੇ ਕਿਸੇ ਇਕ ਕੁੜੀ ਨੇ ਇਹੋ ਜਿਹੀ ਹੱਡ ਬੀਤੀ ਡਾਕਟਰ ਸਾਹਿਬ ਨੂੰ ਸੁਣਾ ਦਿੱਤੀ ਤਾਂ ਇਹ ਤਾਂ ਨਹੀਂ ਹੋ ਗਿਆ ਕਿ ਆਸਟ੍ਰੇਲੀਆ ਜਾ ਕੇ ਹਰ ਕੁੜੀ ਕੰਵਾਰੀ ਮਾਂ ਬਣੀ ਫਿਰਦੀ ਹੈ। ਕੁੜੀ ਦੀ ਆਵਾਜ਼ ਦੁਨੀਆ ਮੂਹਰੇ ਲਿਆਉਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀਆਂ ਕੁੜੀਆਂ ਦੀ ਕਿਸਮਤ ਮੂਹਰੇ ਇਕ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ। ਹੁਣ ਤਕ ਇਹਨਾਂ ਦੇ ਮਾਪੇ ਸੋਚਦੇ ਸਨ ਕਿ ਸਾਨੂੰ ਕੁੜੀ ਦੇ ਵਿਆਹ ਵਿੱਚ ਦਾਜ ਦੇਣ ਦੀ ਲੋੜ ਨਹੀਂ ਕਿਉਂਕਿ ਸਾਡੀ ਕੁੜੀ ਵਿਦੇਸ਼ ਵਿੱਚ ਸੈਂਟ ਹੈ। ਪਰ ਮੇਰੇ ਹਿਸਾਬ ਨਾਲ ਹੁਣ ਮੁੰਡੇ ਵਾਲੇ ਇਹ ਲੇਖ ਪੜ੍ਹ ਕੇ ਸੋ ਵਾਰ ਸੋਚਣਗੇ ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਰਿਸ਼ਤਾ ਕਰਨ ਲਈ।
ਹਰ ਰੋਜ ਮੇਰੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਸੈਂਕੜੇ ਸਟੂਡੈਂਟਸ ਦੇ /ੋਨ ਆਉਂਦੇ ਹਨ ਪਰ ਮੈਨੂੰ ਕਦੇ ਕਿਸੇ ਨੇ ਇਹੋ ਜਿਹੀਆਂ ਕਹਾਣੀਆਂ ਨਹੀਂ ਸੁਣਾਈਆਂ। ਇਸ ਲੇਖ ਨੂੰ ਪੜ੍ਹ ਕੇ ਮੈਂ ਕੁੱਝ ਇੱਕ ਇਹੋ ਜਿਹੇ ਜ਼ੁੰਮੇਵਾਰ ਬੰਦਿਆਂ ਨਾਲ ਗੱਲ ਕੀਤੀ ਜੋ ਕਿ ਪਿਛਲੇ ਵੀਹ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ ਤਾਂ ਕੇ ਮੈਂ ਜਾਣ ਸਕਾਂ ਕਿ ਕਿਤੇ ਮੈਂ ਹੀ ਤਾਂ ਗ਼ਲਤ ਨਹੀਂ ਤੇ ਡਾਕਟਰ ਹਰਸ਼ਿੰਦਰ ਕੌਰ ਸੱਚ ਲਿਖ ਰਹੀ ਹੋਵੇ?
ਸੱਥ ਵਿੱਚ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਮੈਂ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਟੈਕਸੀ ਚਲਾ ਰਹੇ ਇਕ ਪੰਜਾਬੀ ਨੂੰ /ੋਨ ਮਿਲਾ ਕੇ ਲੋਕਾਂ ਮੂਹਰੇ ਸਵਾਲ ਕੀਤਾ ਕਿ ਪਿਛਲੇ ਪੰਦਰਾਂ ਵਰ੍ਹਿਆਂ ਵਿੱਚ ਤੁਸੀ ਕਿੰਨੀਆਂ ਪੰਜਾਬੀ ਕੁੜੀਆਂ ਨੂੰ ਵੇਸਵਾ ਪੁਣੇ ਕਰਦੇ ਦੇਖਿਆ? ਤਾਂ ਉਸ ਦਾ ਜਵਾਬ ਸੀ ਇਕ ਵੀ ਨਹੀਂ। ਪਰ ਡਾਕਟਰ ਸਾਹਿਬ ਨੂੰ ਪੰਦਰਾਂ ਦਿਨਾਂ ਵਿੱਚ ਪੱਚੀ ਹਜ਼ਾਰ ਕੁੜੀਆਂ ਇਸ ਧੰਦੇ ਵਿੱਚ ਦਿਸ ਗਈਆਂ।ਫੇਰ ਮੈਂ ਇਹੀ ਸਵਾਲ ਇਕ ਹੋਰ ਪੁਰਾਣੇ ਬੰਦੇ ਨੂੰ ਕਰਿਆ ਜੋ ਕਿ ਕਾ/ੀ ਚਿਰ ਤੋਂ ਰੇਡੀਓ ਨਾਲ ਜੁੜਿਆ ਹੋਇਆ ਹੈ; ਉਸ ਦਾ ਜਵਾਬ ਵੀ ਪਹਿਲਾ ਨਾਲੋਂ ਵੱਖਰਾ ਨਹੀਂ ਸੀ। ਚਲੋ ਛੱਡੋ ਮੈਂ ਤਾਂ ਇਕ ਪਿੰਡ ਦੀ ਖੁੰਢ ਚਰਚਾ ਨੂੰ ਵਿਰਾਮ ਲੱਗਾ ਦਿਤਾ ਦੋ /ੋਨ ਕਰਕੇ, ਪਰ ਬਾਕੀ ਬਾਰਾਂ ਹਜ਼ਾਰ ਚਾਰ ਸੋ ਪਿੰਡਾਂ ਤੇ ਵੱਡੇ-ਵੱਡੇ ਸ਼ਹਿਰਾਂ ਦਾ ਕੀ ਬਣੂ ਜਿਥੇ ਆਸਟ੍ਰੇਲੀਆ ਨਾਲ ਜੁੜੇ ਹਰ ਬੰਦੇ ਪ੍ਰਤੀ ਬੁਰੇ ਵਿਚਾਰ ਪੈਦਾ ਹੋ ਗਏ ਹਨ।
ਜੋ ਇਸ ਸਤਿਕਾਰ ਯੋਗ ਬੀਬਾ ਨੇ ਸਾਡੇ ਮੁੰਡਿਆਂ ਬਾਰੇ ਲਿਖਿਆ ਹੈ ਕਿ ਉਹ ਚੋਰੀਆਂ ਕਰਦੇ ਹਨ ਇਹ ਤਾਂ ਮੇਰੀ ਸਮਝੋ ਬਾਹਰ ਦੀ ਗੱਲ ਹੈ। ਹੁਣ ਤਕ ਇਕ ਸ਼ਿਕਾਇਤ ਤਾਂ ਆਉਂਦੀ ਸੀ ਕਿ ਇਹ ਅਸਭਿਅਕ ਹਨ। ਪਰ ਇਹ ਕਦੇ ਨਹੀਂ ਸੁਣਿਆ ਕਿ ਕੋਈ ਪੰਜਾਬੀ ਚੋਰੀ ਕਰਕੇ ਢਿੱਡ ਪਾਲਦਾ । ਇਕ ਹੋਰ ਬੀਬਾ ਜੀ ਨੇ ਲਿਖਿਆ ਕਿ ਇਕ ਦੁਆਬੇ ਦਾ ਮੁੰਡਾ ਉਹਨਾਂ ਨੂੰ ਮਿਲਿਆ ਜਿਸ ਕੋਲ ਇੰਡੀਆ ਵਿਚ ਸੋ ਕਿੱਲਾ ਜਮੀਨ ਸੀ ਤੇ ਉਹ ਇਥੇ ਦਿਹਾੜੀ ਕਰ ਰਿਹਾ ਹੈ ਤੇ ਜਦੋਂ ਬੀਬਾ ਜੀ ਨੇ ਉਸ ਨੂੰ ਇੰਡੀਆ ਵਾਪਿਸ ਜਾਣ ਲਈ ਕਿਹਾ ਤਾਂ ਉਹ ਕਹਿੰਦਾ; ਕਿ ਹੁਣ ਉਸ ਕੋਲ ਇੰਡੀਆ ਵੀ ਕੁੱਝ ਨਹੀਂ ਸਭ ਵਿਕ ਗਿਆ। ‘ਕਿਆ ਚੁਟਕਲਾ ਲਿਖਿਆ ਬੀਬਾ ਜੀ ਨੇ’ ਜਾਂ ਫੇਰ ਉਸ ਮੁੰਡੇ ਨੇ ਆਪ ਘੜਿਆ ਹੋਣਾ? ਪਰ ਚਲੋ ਮੁੰਡੇ ਨੇ ਤਾਂ ਆਪਣੀ ਵਿਆਖਿਆ ਸੁਣਾ ਦਿੱਤੀ ਪਰ ਇੰਨੇ ਪੜ੍ਹੇ ਲਿਖੇ ਬੀਬਾ ਜੀ ਨੂੰ ਇਹ ਨਹੀਂ ਪਤਾ ਕਿ ਦੁਆਬੇ ਵਿੱਚ 100 ਕਿਲ੍ਹੇ ਜਮੀਨ ਦਾ ਕੀ ਮੁੱਲ ਹੈ । ਇਕ ਮੁੰਡਾ ਤਾਂ ਕੀ ਦੁਆਬੇ ਦਾ ਸੋ ਕਿੱਲਾ ਤਾਂ ਇਕ ਪਿੰਡ ਨੂੰ ਵਿਦੇਸ਼ ਭੇਜ ਕੇ ਨਾ ਵਿਕੇ ।
ਅਸੀਂ ਵੀ ਬੀਬਾ ਜੀ ਦੀ ਇਕ ਗੱਲ ਨਾਲ ਸਹਿਮਤ ਹਾਂ ਕਿ ਐਵੇਂ ਦੇਖੋ-ਦੇਖੀ ਵਿਦੇਸ਼ ਵੱਲ ਭੱਜਣਾ ਸਹੀ ਨਹੀਂ ਹੈ ਪਰ ਜੋ ਉਦਾਹਰਣਾਂ ਦੇ ਕੇ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਡੇ ਹਜ਼ਮ ਨਹੀਂ ਹੋ ਰਿਹਾ।
ਡਾਕਟਰ ਸਾਹਿਬ ਨੇ ਆਪਣੀ ਫੀਲਡ ਵਿੱਚ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ। ਪਰ ਸਾਡੀ ਉਹਨਾਂ ਨੂੰ ਗੁੰਜਾਰਸ਼ ਹੈ ਕਿ ਕਿਰਪਾ ਕਰਕੇ ਕੁੱਝ ਵੀ ਲਿਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਘੋਖ ਲਿਆ ਕਰੋ। ਦੂਜੀ ਬੇਨਤੀ ਇਹ ਹੈ ਕਿ ਜਿਸ ਢੰਗ ਦੇ ਪ੍ਰਚਾਰ ਵਿੱਚ ਤੁਹਾਨੂੰ ਮੁਹਾਰਤ ਹਾਸਿਲ ਹੈ ਉਸ ਦੀ ਮੇਰੀ ਜਨਮ ਭੂਮੀ ਨੂੰ ਬੜੀ ਸਫ਼ਤ ਲੋੜ ਹੈ। ਸੋ ਐਵੇਂ ਕੁੱਝ ਡਾਲਰਾਂ ਲਈ ਆਪਣਾ ਵਕਤ ਵਿਦੇਸ਼ਾਂ ਦੇ ਦੌਰਿਆਂ ਚ ਨਾਂ ਫ਼ਰਾਬ ਕਰੋ ਕਿਉਂਕਿ ਵਿਦੇਸ਼ ਵਿੱਚ ਭਰੂਣ ਹੱਤਿਆ ਵਰਗੀ ਕੋਈ ਸਮੱਸਿਆ ਨਹੀਂ ਹੈ ਤੇ ਨਾਂ ਹੀ ਕਿਸੇ ਕੋਲ ਇੰਨਾ ਵਕਤ ਹੈ ਕਿ ਉਹ ਤੁਹਾਨੂੰ ਸੁਣ ਸਕਣ ਕਿਉਂਕਿ ਤੁਸੀ ਆਪ ਹੀ ਦੇਖ ਚੁੱਕੇ ਹੋ ਕਿ ਕਿੰਨੇ ਕੁ ਲੋਕ ਤੁਹਾਡੇ ਵਿਚਾਰ ਸੁਣਨ ਨੂੰ ਆਏ ਸਨ ਆਸਟ੍ਰੇਲੀਆ ਦੌਰੇ ਦੌਰਾਨ ।