ਬਾਬਾ ਦਾਦੂਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦਾ ਸੁਝਾਉ ਅਤਿ ਸ਼ਲਾਘਾਯੋਗ: ਸ. ਪੁਰੇਵਾਲ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕੀਤੀ ਕਥਾ ਵਖਿਆਨ ਦੌਰਾਣ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਸਬੰਧੀ ਪ੍ਰਗਟ ਕੀਤੇ ਵੀਚਾਰਾਂ ਵੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਦਿਵਾ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸੰਭਵ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕਰਮੀ ਸੰਮਤ ਦੀ ਸੰਗਰਾਂਦਾਂ ਨਾਲ ਜੁੜੀਆਂ ਰਹਿਣ ਦਿੱਤੀਆਂ ਜਾਣ ਤਾ ਕਿ ਸੂਰਜ ਦੇ ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੁਦਰਤੀ ਨਿਯਮ ਵੀ ਭੰਗ ਨਾ ਹੋਵੇ ਤੇ ਇਸ ਸੋਧ ਉਪ੍ਰੰਤ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਵੀ ਸਥਿਰ ਤਰੀਖਾਂ ਨੂੰ ਆ ਸਕਣ। ਸ: ਪੁਰੇਵਾਲ ਨੇ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਾਬਾ ਦਾਦੂਵਾਲ ਜੀ ਦੀ ਇਸ ਗੱਲੋਂ ਭਰਪੂਰ ਸ਼ਾਲਾਘਾ ਕਰਦੇ ਹਨ ਕਿਉਂਕਿ ਉਹ ਸੰਤ ਸਮਾਜ ਚੋਂ ਪਹਿਲੇ ਤੇ ਇੱਕੋ ਇੱਕ ਐਸਾ ਸੰਤ ਨਿਕਲਿਆ ਹੈ ਜਿਨ੍ਹਾਂ ਨੇ ਸੱਚ ਕਬੂਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦੀ ਸਲਾਹ ਦਿੱਤੀ ਹੈ।
ਸੰਗਰਾਂਦਾਂ ਦੀ ਗੱਲ ਕਰਦਿਆਂ ਸ: ਪੁਰੇਵਾਲ ਨੇ ਕਿਹਾ ਕਿ ਇਹ ਸਵਾਲ ਅੱਜ ਸਿਰਫ ਇਨ੍ਹਾਂ ਨੇ ਹੀ ਖੜ੍ਹਾ ਨਹੀਂ ਕੀਤਾ ਸਗੋਂ 1999 ਤੋਂ ਪਹਿਲਾਂ ਹੋਈਆਂ ਮੀਟਿੰਗਾਂ ਤੋਂ ਲੈ ਕੇ ਅੱਜ ਤੱਕ ਸੰਤ ਸਮਾਜ ਦੇ ਆਗੂ ਸਮੇਂ ਸਮੇਂ ’ਤੇ ਖੜ੍ਹੇ ਕਰਦੇ ਆ ਰਹੇ ਹਨ। ਜਿਨ੍ਹਾਂ ਦਾ ਜਵਾਬ ਉਨ੍ਹਾਂ (ਸ: ਪੁਰੇਵਾਲ) ਵੱਲੋਂ ਨਾਲੋਂ ਨਾਲ ਦਿੱਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਉਨ੍ਹਾਂ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਕੈਨੇਡਾ ਵਿੱਚ ਰਾਤ ਹੋਣ ਕਰਕੇ ਉਨ੍ਹਾਂ ਦੇ ਸੌਣ ਦਾ ਸਮਾਂ ਸੀ ਪਰ ਮੈਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਉਨ੍ਹਾਂ ਝੱਟ ਕੰਪਿਊਟਰ ਸਟਾਰਟ ਕਰਕੇ ਇੰਟਰਨੈੱਟ ’ਤੇ ਉਨ੍ਹਾਂ ਦੀ ਵੈੱਬ ਸਾਈਟ http://www.purewal.org ਖੋਲ੍ਹਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 927 ’ਤੇ ਦਰਜ ਬਾਣੀ ਹੈ ‘ਰਾਮਕਲੀ ਮਹਲਾ 5 ਰੁਤੀ ਸਲੋਕੁ’। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦੋ ਦੋ ਮਹੀਨਿਆਂ ਦੀਆਂ ਰੁਤਾਂ ਬਣਾ ਕੇ ਸਾਲ ਵਿੱਚ 6 ਰੁਤਾਂ ਦਾ ਵਰਨਣ ਕੀਤਾ ਹੈ। ਇਸ ਤਰ੍ਹਾਂ ਹਰ ਮਹੀਨੇ ਦਾ ਸਬੰਧ ਖਾਸ ਰੁੱਤ ਨਾਲ ਜੁੜਿਆ ਹੈ। ਇਸੇ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ‘ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ’  ਅਤੇ ਗੁਰੂ ਅਰਜੁਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ ਮਾਂਝ ਮਹਲਾ 5 ਘਰੁ 4’  ਉਚਾਰਣ ਕੀਤੇ ਹਨ। ਇਨ੍ਹਾਂ ਦੋਵੇਂ ਬਾਣੀਆਂ ਵਿੱਚ ਸੂਰਜ ਦਾ ਕਿਸੇ ਇੱਕ ਰਾਸ ਤੋਂ ਨਿਕਲ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਮਹੀਨਿਆਂ ਵਿੱਚ ਮੌਸਮ ਦਾ ਜੀਵਾਂ ਅਤੇ ਪ੍ਰਾਕ੍ਰਿਤੀ ’ਤੇ ਪੈ ਰਹੇ ਚੰਗੇ ਮਾੜੇ ਪ੍ਰਭਾਵ ਦਾ ਵਰਨਣ ਕਰਕੇ ਇਸ ਰਾਹੀਂ ਮਨੁੱਖ ਨੂੰ ਅਧਿਆਤਮਕ ਤੌਰ ’ਤੇ ਪ੍ਰੇਰਣਾ ਦਿਤੀ ਗਈ ਹੈ ਕਿ ਹੈ ਜਿਹੜੇ ਉਸ ਦੀ ਯਾਦ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਲਿਪਤ ਰਹਿੰਦੇ ਹਨ ਦਾ ਉਨ੍ਹਾਂ ਦੀ ਆਤਮਿਕ ਜਿੰਦਗੀ ਵਿੱਚ ਪ੍ਰਭਾਵ ਇਸੇ ਤਰ੍ਹਾਂ ਹੈ ਜਿਵੇਂ ਮਾੜੇ ਮੌਸਮ ਦਾ ਪ੍ਰਭਾਵ ਜੀਵਾਂ ਅਤੇ ਪ੍ਰਕ੍ਰਿਤੀ ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਸਬੰਧਤ ਮਹੀਨੇ ਦੇ ਚੰਗੇ ਮੌਸਮ ਦਾ ਵਰਨਣ ਕਰਦੇ ਹੋਏ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦੀ ਕੀਰਤੀ ਵਿੱਚ ਜੁੜੇ ਮਨੁੱਖ ਹਮੇਸ਼ਾਂ ਹੀ ਇਸ ਇਸ ਮਹੀਨੇ ਵਰਗੇ ਚੰਗੇ ਮੌਸਮ ਦਾ ਅਨੰਦ ਮਾਣਦੇ ਰਹਿੰਦੇ ਹਨ ਜਦੋਂ ਕਿ ਪ੍ਰਭੂ ਨਾਲੋਂ ਟੁੱਟੇ ਮਨੁੱਖ ਅਜਿਹੇ ਸੁਹਾਵਣੇ ਮੌਸਮ ਵਿੱਚ ਵੀ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ।

ਠੱਗ ਜੀ……… ਲੇਖ / ਮਿੰਟੂ ਬਰਾੜ

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ ਹਾਂ। ਕਿਉਂਕਿ ਅੱਜ ਦੀ ਦੁਨੀਆਂ ਧਨ ਵਾਲੇ ਧਨਵਾਨ ਦਾ ਸਤਿਕਾਰ ਕਰਦੀ ਹੈ। ਮੈਨੂੰ ਅੱਜ ਤੱਕ ਕੋਈ ਠੱਗ ਗ਼ੁਰਬਤ ਵਿਚ ਲਬਰੇਜ਼ ਨਹੀਂ ਮਿਲਿਆ। ਧਨਵਾਨ ਬੰਦੇ ਨੂੰ ਜੀ ਜੀ ਕਰਨਾ ਹੀ ਅੱਜ ਕੱਲ੍ਹ ਦੁਨੀਆਂਦਾਰੀ ਹੈ। ਸੋ ਮਿੱਤਰੋ, ਇਸ ਦੁਨੀਆਂ ’ਚ ਰਹਿੰਦਿਆਂ ਹੋਇਆਂ ਦੁਨੀਆਂਦਾਰੀ ਨਾ ਨਿਭਾ ਕੇ ਮੈਂ ਆਪਣੇ ਸਿਰ ‘ਤੇ ਜਿਹੜੇ ਚਾਰ ਵਾਲ ਬਚੇ ਨੇ, ਉਹ ਤਾਂ ਨਹੀਂ ਝੜਵਾਉਣੇ!

ਸਭ ਤੋਂ ਪਹਿਲਾਂ ਅੱਜ ਦੇ ਮੁੱਦੇ ਦੀ ਗੱਲ ਕਰਦਿਆਂ ਠੱਗ ਸ਼ਬਦ ਬਾਰੇ ਵਿਚਾਰ ਕਰਦੇ ਹਾਂ। “ਠੱਗ” ਸ਼ਬਦ ਦੇ ਮਾਇਣੇ ਦੱਸਣ ਦੀ ਤਾਂ ਲੋੜ ਨਹੀਂ, ਬੱਸ ਇੰਨਾ ਕੁ ਕਹਿ ਸਕਦੇ ਹਾਂ ਕਿ ਇਹ ਹਿੰਦੀ ਪੰਜਾਬੀ ਦਾ ਸ਼ਬਦ ਅੰਗਰੇਜ਼ੀ ਭਾਸ਼ਾ ਨਾਲ 1810 ਦੇ ਕਰੀਬ ਠੱਗੀ ਮਾਰ ਕੇ ਘੁਸਪੈਠ ਕਰ ਗਿਆ ਸੀ ਤੇ 1839 ਆਉਂਦੇ ਆਉਂਦੇ ਅੰਗਰੇਜ਼ਾਂ ਤੋਂ ਵੀ ਮਾਨਤਾ ਲੈ ਗਿਆ ਸੀ। ਸੋ, ਜਿਵੇਂ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਭਾਸ਼ਾ ’ਚ ਅੰਗਰੇਜ਼ੀ ਦੀ ਘੁਸਪੈਠ ਤੋਂ ਦੁਖੀ ਹਨ, ਉਨ੍ਹਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਤਕਰੀਬਨ ਪੱਚੀ ਸੌ ਦੇ ਕਰੀਬ ਹਿੰਦੀ ਪੰਜਾਬੀ ਭਾਸ਼ਾ ਦੇ ਸ਼ਬਦ ਅੰਗਰੇਜ਼ੀ ਵਿਚ ਆਪਣੀ ਮਾਨਤਾ ਕਰਵਾ ਚੁੱਕੇ ਹਨ। ਇਹ ਇਕ ਵੱਖਰਾ ਵਿਸ਼ਾ ਹੈ, ਕਿਸੇ ਹੋਰ ਵਕਤ ਵਿਸਤਾਰ ਕਰਾਂਗੇ। ਹੁਣ ‘ਠੱਗ ਜੀ’ ਦੇ ਪਿਛੋਕੜ ਤੇ ਝਾਤ ਮਾਰਦੇ ਹਾਂ।

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ (ਬੁਲਾਰੇ)……… ਲੇਖ / ਕਿਰਪਾਲ ਸਿੰਘ ਬਠਿੰਡਾ

ਬਠਿੰਡਾ : ਲੰਘੀ 4 ਸਤੰਬਰ ਨੂੰ ਪੰਜਾਬੀ ਰੇਡੀਓ ਯੂਐੱਸਏ ’ਤੇ ਸਾਹਨੇਵਾਲਾ ਕਾਂਡ ਦੀ ਜਾਣਕਾਰੀ ਸਾਂਝੀ ਕਰਨ ਲਈ ਹੋਸਟ ਰਾਜਕਰਨਬੀਰ ਸਿੰਘ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਮਨਦੀਪ ਸਿੰਘ ਦੇ ਸਾਲਾ ਸਾਹਿਬ ਗੁਰਕਿਰਪਾਲ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਔਨ ਲਾਈਨ ਲਾਈਵ ਗੱਲਬਾਤ ਕੀਤੀ ਗਈ ਜਿਸ ਨੂੰ ਯੂਟਿਊਬ ਦੇ ਲਿੰਕ http://www.youtube.com/watch?v=SRtO_LIL-TA&list=UUlIjrcNgScLBbjPBUD-UREA&index=1&feature=plcp ’ਤੇ ਸੁਣਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਬਾਬਾ ਬਲਜੀਤ ਸਿੰਘ ਸਮੇਤ ਸਾਰੇ ਹੀ ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ। ਜਦ ਤੱਕ ਇਸ ਸਾਜਿਸ਼ ਨੂੰ ਨੰਗਾ ਕਰਕੇ ਦੋਸ਼ੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਉਸ ਸਮੇਂ ਤੱਕ ਬੇਅਦਬੀ ਦੀਆਂ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਇਹ ਪ੍ਰਵਾਸੀ ਮਜਦੂਰ ਗੁਰਦੁਆਰੇ ਦੇ ਨੇੜੇ ਹੀ ਇੱਕ ਟਿੰਕੂ ਨਾਮੀ ਭਾਜਪਾ ਆਗੂ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ, ਤੇ ਉਹ ਉਨ੍ਹਾਂ ਨੂੰ ਛੁਡਵਾਉਣ ਲਈ ਉਸ ਸਮੇਂ ਤੱਕ ਟੈਲੀਫ਼ੋਨ ਕਰਦਾ ਰਿਹਾ ਜਦ ਤੱਕ ਭਾਈ ਮਨਦੀਪ ਸਿੰਘ ਨੇ ਉਸ ਨੂੰ ਗੋਲੀ ਨਹੀਂ ਮਾਰ ਦਿੱਤੀ ਤੇ ਸੰਗਤਾਂ ਨੇ ਰੋਸ ਵਿੱਚ ਆ ਕੇ ਜਾਮ ਲਾ ਦਿੱਤਾ ਸੀ। ਜਿਸ ਤਰ੍ਹਾਂ ਰਾਤ 10-11 ਵਜੇ ਇਹ ਘਟਨਾ ਵਾਪਰੀ ਤੇ ਦਿਨ ਦੇ 1 ਵਜੇ ਤੱਕ ਪੁਲਿਸ ਵੱਲੋਂ ਉਸ ’ਤੇ ਕੋਈ ਕੇਸ ਵੀ ਦਰਜ ਨਹੀਂ ਸੀ ਕੀਤਾ ਇਸ ਤੋਂ ਲਗਦਾ ਹੈ ਕਿ ਜੇ ਭਾਈ ਭਾਈ ਮਨਦੀਪ ਸਿੰਘ ਉਸ ਨੂੰ ਗੋਲੀ ਨਾ ਮਾਰਦਾ ਤਾਂ ਉਸ ਨੂੰ ਨਸ਼ੇ ’ਚ ਕੀਤੀ ਗਲਤੀ ਦਾ ਨਾਮ ਦੇ ਕੇ ਕੁਝ ਚਿਰ ਬਾਅਦ ਛੱਡ ਦੇਣਾ ਸੀ।

ਸਾਹਿਤ, ਸਮਾਜ, ਕਿਤਾਬਾਂ ਅਤੇ ਪੰਜਾਬੀ ਸੱਥ ਵਲੋਂ ਪਾਇਆ ਜਾ ਰਿਹਾ ਯੋਗਦਾਨ.......... ਲੇਖ / ਕੇਹਰ ਸ਼ਰੀਫ਼

ਗੱਲ ਉਹ ਜਿਹੜੀ ਸਮੇਂ ਸਿਰ ਹੋਵੇ, ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਅੱਗੇ ਵਧਣ ਪ੍ਰੇਰਨਾ ਵੀ ਮਿਲ ਸਕਦੀ ਹੈ। ਅੱਜ ਦਾ ਵਿਚਾਰਿਆ ਜਾਣ ਵਾਲਾ ਵਿਸ਼ਾ ਸਾਹਿਤ, ਸਮਾਜ ਤੇ ਕਿਤਾਬਾਂ ਨਾਲ ਸਬੰਧ ਰੱਖਦਾ ਹੈ  ਜੋ ਸਾਡੀ ਜਿ਼ੰਦਗੀ ਨੂੰ ਸੱਭਿਆ ਵੀ ਬਣਾਉਂਦੇ ਹਨ ਅਤੇ ਗਿਆਨ ਭਰਪੂਰ ਵੀ।  ਇਸ ਤੋਂ ਬਿਨਾਂ ਜਿ਼ੰਦਗੀ ਬੜੀ ਹੀ ਅਧੂਰੀ ਹੈ, ਬੜੀ ਹੀ ਫਿੱਕੀ ਅਤੇ ਰਸ-ਹੀਣ। ਕਿਤਾਬਾਂ ਅਤੇ ਸਾਹਿਤ ਨਾਲ ਜੁੜਿਆ ਇਨਸਾਨ ਆਮ ਕਰਕੇ ਰੱਜੀ ਰੂਹ ਅਤੇ ਹੋਰ ਬਹੁਤ ਕੁੱਝ ਜਾਨਣ ਦੀ ਖਾਹਿਸ਼ ਰੱਖਣ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸਦੇ ਕੋਲ ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚ ਜਾਣ ਜਾਂ ਫੇਰ ਚੋਰੀ ਹੋ ਜਾਣ ਦਾ ਡਰ ਹੀ ਕੋਈ ਨਹੀਂ ਹੁੰਦਾ। ਗਿਆਨ ਦਾ ਸਰਮਾਇਆ ਅਜਿਹਾ ਹੈ ਜੋ ਕਦੇ ਘਟਦਾ ਨਹੀਂ ਜਿੰਨਾ ਵੰਡੋ ਜਾਂ ਵਰਤੋ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਸੱਚਾ ਸਾਹਿਤਕਾਰ ਹਮੇਸ਼ਾ ਹੀ ਸੱਚ ਨਾਲ ਖੜ੍ਹਦਾ ਹੈ, ਸੱਚ ਦਾ ਸਾਥ ਦਿੰਦਾ ਹੈ, ਸੱਚ ਹੀ ਉਸਦਾ ਇਸ਼ਟ ਹੋ ਜਾਂਦਾ ਹੈ, ਸੱਚ ਹੀ ਜਿ਼ੰਦਗੀ ਜਾਨਣ ਤੇ ਮਾਨਣ ਵਾਲਾ ਰਾਹ। ਉਹ ਆਪਣੇ ਸਮਾਜ ਨੂੰ ਹਮੇਸ਼ਾ ਹੀ ਪਹਿਲਾਂ ਤੋਂ ਚੰਗਾ ਦੇਖਿਆ ਚਾਹੁੰਦਾ ਹੈ, ਇਸ ਵਾਸਤੇ ਲਗਦੀ ਵਾਹ ਉਹ ਆਪਣੀ ਸਮਝ, ਸੂਝ ਅਤੇ ਸਮਰੱਥਾ ਅਨੁਸਾਰ ਕੋਸਿ਼ਸ਼ ਵੀ ਕਰਦਾ ਹੈ। ਉਸਦੇ ਮਨ ਅੰਦਰ ਖੂਬਸੂਰਤੀ ਦੇ ਨਕਸ਼ੇ ਬਣਦੇ ਹਨ ਜੋ ਉਸਦੀਆਂ ਲਿਖਤਾਂ ਰਾਹੀਂ ਸਮਾਜ ਦੇ ਸਨਮੁੱਖ ਹੁੰਦੇ ਹਨ। ਉਸਦੀ ਸਾਰੀ ਮਿਹਨਤ , ਭੱਜ ਦੌੜ ਤੇ ਲਿਖਤ ਇਸ ਵਾਸਤੇ ਹੀ ਹੁੰਦੀ ਹੈ ਕਿ ਉਹ ਆਪਣੇ ਸਮਾਜ ਤੇ ਆਪਣੇ ਲੋਕਾਂ ਦੇ ਜੀਵਨ ਦਾ ਮੂੰਹ ਮੱਥਾ ਸਵਾਰ ਸਕੇ। ਆਪਣੇ ਲੋਕਾਂ ਦੀ ਜਿ਼ੰਦਗੀ ਨੂੰ ਸਨਮਾਨਯੋਗ ਅਤੇ ਮਾਨਣਯੋਗ ਬਨਾਉਣ ਵਿੱਚ ਆਪਣੇ ਲੋਕਾਂ ਦਾ ਸਾਥ ਦੇ ਸਕੇ। ਸੂਝਵਾਨ ਲਿਖਾਰੀਆਂ ਦੀਆਂ ਲਿਖਤਾਂ ਕਿੰਨੇ ਹੀ ਹੋਰ ਲੋਕਾਂ ਨੂੰ ਚੰਗਿਆਈ ਵੱਲ ਪ੍ਰੇਰਤ ਕਰਨ ਦੇ ਸਬੱਬ ਪੈਦਾ ਕਰਦੀਆਂ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ।

ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ.......... ਲੇਖ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । ਉਹ ਮਾਸੂਮ ਪਾਣੀ ਮੰਗਦੀ ਰਹੀ ਪਰ ਸਰਪੰਚਣੀ ਵੱਲੋਂ ਇਹ ਕਹਿ ਕੇ ਬੱਚੀ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਕਿ ਭੂਤ ਪਾਣੀ ਮੰਗਦਾ ਹੈ । ਉਸ ਬੱਚੀ ਦੇ ਵਾਲ ਪੱਟੇ ਗਏ ਤੇ ਵਹਿਸਿ਼ਆਨਾ ਵਿਵਹਾਰ ਕੀਤਾ ਗਿਆ । ਉਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕ ਵੀ ਘਟਨਾ ਸਥਲ ‘ਤੇ ਮੌਜੂਦ ਸਨ ਪਰ ਕਿਸੇ ਵੱਲੋਂ ਬੱਚੀ ਨੂੰ ਇਸ ਅੱਤਿਆਚਾਰ ਤੋਂ ਬਚਾਉਣ ਦਾ ਉਪਰਾਲਾ ਨਾ ਕੀਤਾ ਗਿਆ । ਇਸ ਘਟਨਾ ਅੰਤ ਉਸ ਬੱਚੀ ਦੀ ਮੌਤ ਨਾਲ ਹੋਇਆ । ਬਾਅਦ ‘ਚ ਤਾਂ ਉਹੀ ਹੋਇਆ ਜੋ ਹੋਣਾ ਸੀ, ਭਾਵ ਪੁਲਿਸ ਕੇਸ ਤੇ ਗ੍ਰਿਫ਼ਤਾਰੀਆਂ । ਪਰ ਵਿਚਾਰਨਯੋਗ ਤਾਂ ਇਹ ਹੈ ਕਿ 21ਵੀਂ ਸਦੀ ਦੇ ਇਸ ਯੁੱਗ ‘ਚ ਵੀ ਇਹ ਕੁਝ ਚੱਲ ਰਿਹਾ ਹੈ, ਤਾਂ ਉਸਦਾ ਕਾਰਣ ਕੀ ਹੈ ? ਆਖਿਰ ਕਮੀ ਕਿੱਥੇ ਹੈ ? ਇਸ ਸੰਬੰਧ ‘ਚ ਪੰਜਾਬ ‘ਚ ਭਵਾਨੀਗੜ੍ਹ ਦੇ ਲਾਗੇ ਪਿੰਡ ਰਾਮਪੁਰਾ ਰਹਿਣ ਵਾਲੇ ਪਵਿੱਤਰ ਬਾਬਾ ਤੇ ਤਿਰਲੋਚਨ ਸਿੰਘ ਨਾਲ ਗੱਲਬਾਤ ਹੋਈ । ਪਵਿੱਤਰ ਬਾਬਾ ਪਿਛਲੇ ਕਰੀਬ 20 ਸਾਲਾਂ ਤੋਂ ਲੋਕਾਂ ‘ਚੋਂ ਭੂਤ ਕੱਢਣ ਦਾ ਕੰਮ ਸੇਵਾ ਭਾਵਨਾ ਨਾਲ ਕਰ ਰਹੇ ਹਨ ਤੇ ਦਸ ਹਜ਼ਾਰ ਤੋਂ ਵੱਧ “ਰੋਗੀਆਂ” ਦਾ ਇਲਾਜ ਉਹ ਸਫਲਤਾਪੂਰਵਕ ਕਰ ਚੁੱਕੇ ਹਨ । ਉਹ ਅਸਲ ‘ਚ “ਬਾਬਾ” ਨਹੀਂ ਹਨ, ਸੱਚੀ ਸੁੱਚੀ ਕਿਰਤ ਕਮਾਈ ਕਰ ਕੇ ਪਰਿਵਾਰ ਪਾਲਣ ਵਾਲਾ ਇਨਸਾਨ ਹੈ, ਪਵਿੱਤਰ ਸਿੰਘ ਉਰਫ ਪਵਿੱਤਰ ਬਾਬਾ । ਉਨ੍ਹਾਂ ਦੇ ਨਾਮ ਨਾਲ ਬਾਬਾ ਸ਼ਬਦ ਕਿਵੇਂ ਲੱਗਾ, ਇਸ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਇਹੀ ਸਮਝਦੇ ਹਨ ਕਿ ਭੂਤ ਪ੍ਰੇਤ ਕੱਢਣ ਦਾ ਕੰਮ “ਬਾਬੇ” ਹੀ ਕਰ ਸਕਦੇ ਹਨ, ਇਸ ਲਈ ਕੁਝ ਲੋਕਾਂ ਨੇ ਉਨ੍ਹਾਂ ਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਇਸੇ ਨਾਮ ਨਾਲ ਮਸ਼ਹੂਰ ਹੋ ਗਏ । ਜਦ ਕਿ ਉਨ੍ਹਾਂ ਦੇ ਇਲਾਜ ਕਰਨ ਵਾਲੇ ਕਮਰੇ ‘ਚ ਨਾ ਕਿਸੇ ਪੀਰ ਫਕੀਰ ਦੀ ਫੋਟੋ ਹੈ ਤੇ ਨਾ ਹੀ ਦੇਵੀ ਦੇਵਤਾ ਦੀ । ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੇਖਕੇ ਸਮਝਦੇ ਹਨ ਕਿ ਗ਼ਲਤ ਜਗ੍ਹਾ ਤੇ ਆ ਗਏ ਜਦਕਿ ਅਸਲ ‘ਚ ਬਥੇਰੀਆਂ ਥਾਵਾਂ ਤੇ ਭਟਕਣ ਤੋਂ ਬਾਅਦ ਉਹ “ਸਹੀ ਜਗ੍ਹਾ” ‘ਤੇ ਆਏ ਹੁੰਦੇ ਹਨ । ਪਵਿੱਤਰ ਸਿੰਘ ਸੰਮੋਹਣ ਦੇ ਮਾਹਿਰ ਹਨ । ਸੰਮੋਹਣ ਉਹ ਕਲਾ ਹੈ, ਉਹ ਮਨੋਵਿਗਿਆਨ ਹੈ, ਜਿਸ ਦੁਆਰਾ ਕਿਸੇ ਵਿਅਕਤੀ ਦੇ ਅਵਚੇਤਨ ਮਨ ‘ਚ ਵੱਸੀਆਂ ਗ਼ਲਤ ਗੱਲਾਂ ਕੱਢ ਕੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਮਨੋਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ । ਉਹ ਵੱਖ ਵੱਖ ਸਕੂਲਾਂ, ਕਾਲਜਾਂ, ਪ੍ਰੋਫੈਸਰਾਂ ਤੇ ਡਾਕਟਰਾਂ ਨੂੰ ਵੀ ਇਸ ਵਿਸ਼ੇ ‘ਤੇ ਲੈਕਚਰ ਦਿੰਦੇ ਹਨ । ਉਨ੍ਹਾਂ ਦੇ ਸਹਿਯੋਗੀ ਤਿਰਲੋਚਨ ਸਿੰਘ ਸਕੋਲੋਜਿਸਟ ਹਨ, ਜੋ ਕਿ ਚੰਡੀਗੜ੍ਹ, ਮੋਹਾਲੀ ਤੇ ਪੰਜਾਬ ਦੇ ਹੋਰ ਕਈ ਹਸਪਤਾਲਾਂ ‘ਚ ਸਕੋਲੋਜਿਸਟ ਵਜੋਂ ਕੰਮ ਕਰ ਰਹੇ ਹਨ ਤੇ ਕਰੀਬ ਅੱਠ ਵਰ੍ਹਿਆਂ ਤੋਂ ਪਵਿੱਤਰ ਜੀ ਨਾਲ ਮਿਲ ਕੇ ਕੰਮ ਕਰ ਰਹੇ ਹਨ । ਉਹ ਪੰਜਾਬ ਯੂਨੀਵਰਸਿਟੀ ਤੋਂ ਮਨੋਰੋਗਾਂ ‘ਤੇ ਪੀ ਐਚ ਡੀ ਵੀ ਕਰ ਰਹੇ ਹਨ ।

ਦਿਨੋਂ ਦਿਨ ਨਿਵਾਣਾਂ ਵੱਲ ਜਾ ਰਿਹਾ ਹੈ ਪੰਜਾਬ……… ਲੇਖ / ਖੁਸ਼ਪ੍ਰੀਤ ਸੁਨਾਮ (ਮੈਲਬੋਰਨ)

ਕੋਈ ਵੀ ਸਰਕਾਰ ਨਹੀ ਬਣ ਸਕੀ ਲੋਕਾਂ ਦੇ ਦੁੱਖਾਂ ਦੀ ਦਾਰੂ।

ਪੰਜਾਬ ਦੇ ਲੋਕਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਦੂਜੀ ਵਾਰ ਸੱਤਾ ਵਿੱਚ ਲਿਆ ਕੇ ਪੰਜਾਬ ਵਿੱਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।ਲੋਕਾਂ ਦੀ ਇਸ ਸੋਚ ਪਿੱਛੇ ਅਕਾਲੀ ਦਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਇੱਕ ਲੰਮਾ ਇਤਿਹਾਸ ਹੈ।ਲੋਕਾਂ ਨੂੰ ਲਗਦਾ ਸੀ ਕਿ ਸ਼ਾਇਦ ਇਸ ਵਾਰ ਨਵੀਂ ਸਰਕਾਰ ਆਪਣੇ ਕੀਤੇ ਵਾਅਦਿਆਂ ਦੇ ਅਨੁਸਾਰ ਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਕੋਈ ਦਾਰੂ ਬਣੇਗੀ।ਪੰਜਾਬ ਦੀ ਜਨਤਾ ਨੂੰ ਜਾਪਦਾ ਸੀ ਕਿ ਇਸ ਵਾਰ ਉਨਾਂ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਪਵੇਗਾ।ਪੰਜਾਬ ਦੇ ਲੋਕਾਂ ਨੇ ਜਿਸ ਆਸ ਨਾਲ ਸਰਕਾਰ ਚੁਣੀ  ਤਾਂ ਉਨਾਂ ਨੂੰ ਆਪਣੀਆਂ  ਆਸਾਂ ਪੂਰੀਆਂ ਹੋਣ ਦੀ ਉਡੀਕ ਸੀ।ਇਸ ਲਈ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਦੁਬਾਰਾ ਸੱਤਾ ਸੌਂਪ ਦਿੱਤੀ। ਸਰਕਾਰ ਵਲੋਂ ਸੱਤਾ ਸੰਭਾਲਣ ਦੇ ਤਰੰਤ ਬਾਅਦ ਹੀ ਲੋਕਾਂ ਦੀ ਭਲਾਈ ਲਈ ਜਿਵੇਂ ਵੱਡੇ ਵੱਡੇ ਐਲਾਨ ਕੀਤੇ ਸਨ, ਉਸ ਤੋ ਲੋਕਾਂ  ਨੂੰ ਜਾਪਿਆ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ੳਹਨਾਂ ਦੇ ਵਿਹੜਿਆਂ ਵਿੱਚ ਵੀ ਖੁਸ਼ੀਆਂ ਖੇੜੇ ਹੋਣਗੇ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਲੋਕਾਂ ਵਲੋਂ ਦੇਖੇ ਸੁਪਨੇ  ਚਕਨਾਚੂਰ ਹੰਦੇ ਦਿਖਾਈ ਦੇ ਰਹੇ ਹਨ ਅਤੇ ਸਰਕਾਰ ਵਲੋਂ ਆਪਣਾ ਰੰਗ ਦਿਖਾਉਣਾ ਸੂਰੁ ਹੋ ਗਿਆ ਹੈ ਅਤੇ ਛੇਤੀ ਹੀ ਪੰਜਾਬ ਦੀ ਜਨਤਾ ਨੂੰ ਇਹ ਅਹਿਸਾਸ ਹੋ ਹਿਆ ਹੈ ਕਿ ਸਰਕਾਰ ਦੇ ਬਦਲਣ ਜਾਂ ਨਾ ਬਦਲਣ ਨਾਲ ਉਨ੍ਹਾਂ ਦੀਆਂ ਤਕਦੀਰਾਂ ਨਹੀਂ ਬਦਲਣ ਲੱਗੀਆਂ।

ਅੰਧੀ ਸ਼ਰਧਾ ਗਿਆਨ ਵਿਹੂਣੀ.......... ਲੇਖ / ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ ਠੀਕ ਨਹੀਂ ਹੈ।
ਆਦਿ ਕਾਲ ਤੋਂ ਹੀ ਮਨੁੱਖੀ ਬਿਰਤੀ ਕੁਦਰਤੀ ਰਹੱਸਾਂ ਨੂੰ ਜਾਨਣ ਦੀ ਰਹੀ ਹੈ। ਕਦੇ ਆਕਾਸ਼ ਦੀ ਜਾਣਕਾਰੀ, ਕਦੇ ਧਰਤੀ ਦੀ, ਕਦੇ ਧਰਤੀ ਹੋ ਹੇਠਾਂ ਦੀ ਤੇ ਕਦੇ ਆਕਾਸ਼ ਤੋਂ ਉੱਪਰ ਦੀ। ਮਨੁੱਖ ਹਮੇਸ਼ਾ ਤੋਂ ਹੀ ਜਗਿਆਸੂ ਪਰਵ੍ਰਿਤੀ ਦਾ ਮਾਲਕ ਰਿਹਾ ਹੈ। ਇਸੇ ਜਗਿਆਸਾ ਨੇ ਹੀ ਧਰਮ ਨੂੰ ਜਨਮ ਦਿੱਤਾ। ਜਦੋਂ ਮਨੁੱਖ ਜੰਗਲਾਂ ਵਿਚ ਦੂਜੇ ਜਾਨਵਰਾਂ ਵਾਂਗ ਰਹਿੰਦਾ ਸੀ ਤਾਂ ਕਦੇ ਆਕਾਸ਼ੀ ਬਿਜਲੀ ਦੀ ਚਮਕ ਤੇ ਕਦੇ ਮੀਂਹ ਝੱਖੜ ਦਾ ਡਰ, ਸੋ ਮਨੁੱਖ ਨੇ ਆਪਣੇ ਮਨ ਵਿਚ ਇਕ ਅਜਿਹੀ ਸ਼ਕਤੀ ਧਾਰ ਲਈ ਜਿਹੜੀ ਬਾਅਦ ਵਿਚ ਧਰਮ ਦੇ ਰੂਪ ਵਿਚ ਸਾਹਮਣੇ ਆਈ।
ਧਰਮ ਦਾ ਸਰੂਪ ਸਹਿਜੇ-ਸਹਿਜੇ ਵਿਕਸਿਤ ਹੋਣ ਲੱਗਾ ਅਤੇ ਕਾਅਦੇ ਕਾਨੂੰਨ ਬਨਣ ਲੱਗੇ। ਇਹਨਾਂ ਕਾਨੂੰਨਾਂ ਦਾ ਅਸਲ ਮਕਸਦ ਮਨੁੱਖ ਨੂੰ ਮੰਦੇ ਕੰਮਾਂ ਤੋਂ ਵਰਜਣਾ ਸੀ। ਪਰ ਬਦਕਿਸਮਤੀ ਇਹ ਹੋਈ ਕਿ ਹਾਕਮ ਧਿਰ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣੇ ਸੀ, ਉਨ੍ਹਾਂ ਆਪਣੇ ਸਵਾਰਥ ਅਤੇ ਲਾਭ ਲਈ ਕਈ ਅਜਿਹੇ ਕਾਨੂੰਨ ਧਰਮ ਦੀ ਆੜ ਲੈ ਕੇ ਬਣਾ ਦਿੱਤੇ ਜਿਹੜੇ ਆਮ ਲੋਕਾਂ ਲਈ ਮੁਸੀਬਤ ਬਣ ਗਏ ਜਿਵੇਂ ਜਾਤ-ਪਾਤ, ਦਾਜ ਪ੍ਰਥਾ, ਬ੍ਰਾਹਮਣ, ਸ਼ੂਦਰ, ਵੈਸ ਦਾ ਵਿਤਕਰਾ, ਔਰਤ ਨੂੰ ਗ਼ੁਲਾਮ ਰੱਖਣਾ, ਧਾਰਮਕ ਜਗ੍ਹਾ ਤੇ ਨੀਵੀਆਂ ਜਾਤਾਂ ਨੂੰ ਜਾਣ ਤੇ ਪਾਬੰਦੀ, ਸਤੀਪ੍ਰਥਾ, ਜਾਤ ਦੇ ਆਧਾਰ ਤੇ ਕੰਮਾਂ ਦੀ ਵੰਡ ਆਦਿਕ।

ਕਲਮ-ਕਾਰੋ, ਮੁਆਫ਼ ਕਰਨਾ ਯਾਰੋ..........ਲੇਖ / ਤਰਲੋਚਨ ਸਿੰਘ ਦੁਪਾਲਪੁਰ

ਕਵੀਆਂ, ਲਿਖਾਰੀਆਂ ਜਾਂ ਕਾਲਮ-ਨਵੀਸਾਂ ਨੂੰ ਪਾਠਕਾਂ ਦੇ ਹੁੰਗਾਰੇ ਦੀ ਇਉਂ ਤਾਂਘ ਰਹਿੰਦੀ ਹੈ, ਜਿਵੇਂ ਖੇਤੋਂ ਹਲ ਵਾਹ ਕੇ ਘਰੇ ਮੁੜੇ ਕਾਮੇ ਮਰਦ ਆਪਣੀਆਂ ਸੁਆਣੀਆਂ ਕੋਲੋਂ ਘਿਉ-ਦੁੱਧ ਦੀ ਆਸ ਰੱਖਦੇ ਹਨ। ਜਾਂ ਇਉਂ ਕਹਿ ਲਉ ਕਿ ਜਿਵੇਂ ਅਖਾੜੇ ਵਿੱਚ ਕੁਸ਼ਤੀ ਲੜ ਰਹੇ ਪਹਿਲਵਾਨਾਂ ਨੂੰ ਆਲੇ-ਦੁਆਲੇ ਖੜੇ ਦਰਸਕਾਂ ਦੀਆਂ ਜੋਸ਼ੀਲੀਆਂ ਹੱਲਾ ਸ਼ੇਰੀਆਂ ਹੋਰ ਵਾਧੂ ਜੋਰ ਲਾਉਣ ਲਈ ਪ੍ਰੇਰਨਾਂ ਦਿੰਦੀਆਂ ਹਨ। ਇਵੇ ਹੀ ਕਲਮ-ਕਾਰਾਂ ਨੂੰ ਪਾਠਕਾਂ ਦੀ ਸਾਬਾਸ਼ ਗਜ਼ਾ ਵਾਂਗ ਲਗਦੀ ਹੈ। ਲਿਖਣ ਵੇਲੇ ਬੇਸ਼ੱਕ ਹਰ ਲੇਖਕ ਦੇ ਮਨ ਵਿੱਚ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਦੀ ਲੋਚਾ ਹੁੰਦੀ ਹੈ,ਪਰ ਇਸ ਦੇ ਨਾਲ ਨਾਲ ਪਾਠਕਾਂ ਦੇ ਪ੍ਰਤੀਕਰਮ ਜਾਨਣ ਦੀ ਰੀਝ ਵੀ ਇਸ ਚਾਹਤ ਵਿੱਚ ਸ਼ਾਮਲ ਹੋ ਜਾਂਦੀ ਹੈ। ਪੁਰਾਣੇ ਵੇਲਿਆਂ ਵਿੱਚ ਲੇਖਕਾਂ ਨਾਲ ਰਾਬਤਾ ਬਣਾਉਣ ਦੇ ਆਮ ਤੌਰ ਤੇ ਦੋ ਹੀ ਵਸੀਲੇ ਹੁੰਦੇ ਸਨ। ਕਿਸੇ ਦੂਰ ਦੁਰਾਡੇ ਦੇ ਲੇਖਕ ਨਾਲ ਖ਼ਤੋ-ਖ਼ਤਾਬਤ ਨਾਲ ਲਿੰਕ ਜੋੜਿਆ ਜਾਂਦਾ ਅਤੇ ਨੇੜੇ-ਤੇੜੇ ਦੇ ਲੇਖਕ ਨੂੰ ਨਿੱਜੀ ਰੂਪ ਵਿੱਚ ਮਿਲ ਲਿਆ ਜਾਂਦਾ ਸੀ। ਸੰਚਾਰ ਸਾਧਨਾਂ ਵਿੱਚ ਆਈ ਹਨੇਰੀ ਵਰਗੀ ਤਬਦੀਲੀ ਨੇ ਇਹ ਕੰਮ ਸੌਖਾ ਅਤੇ ਸਸਤਾ ਵੀ ਕਰ ਦਿੱਤਾ ਹੈ। ਕੋਈ ਰਚਨਾਂ ਪੜ੍ਹਦਿਆਂ ਸਾਰ ਡਾਇਲ ਘੁਮਾਇਆ, ਮਨਪਸੰਦ ਲੇਖਕਾਂ ਨਾਲ ਸਪੰਰਕ ਜੁੜ ਗਿਆ, ਜਾਂ ਪਲਾਂ ਛਿਣਾਂ ਵਿੱਚ 'ਈ ਮੇਲ' ਰਾਹੀਂ ਆਪਣੇ ਵਿਚਾਰ ਲੇਖਕ ਤੱਕ ਪਹੁੰਚਦੇ ਕਰ ਦਿੱਤੇ,ਪਰ ਹਾਲੇ ਵੀ ਧੰਨ ਹਨ ਉਹ ਗਹਿਰ-ਗੰਭੀਰ ਪਾਠਕ, ਜਿਹੜੇ ਦੁੱਧ-ਚਿੱਟੇ ਸਫਿਆਂ ਉੱਪਰ ਆਪਣੇ ਮਨ ਦੀ ਇਬਾਰਤ ਹੱਥੀਂ ਲਿਖ ਕੇ ਲਿਖਾਰੀਆਂ ਤੱਕ ਪਹੁੰਚਾਉਦੇ ਹਨ। ਇਹਨਾਂ ਪਾਠਕਾਂ ਦੇ ਦਿਲਾਂ ਅੰਦਰ ਸ਼ਾਇਦ ਦੇਹਰਾਦੂਨ ਵਾਲੇ ਸ਼ਾਇਰ ਗੁਰਦੀਪ ਦੇ ਇਹ ਬੋਲ ਤੁਣਕੇ ਮਾਰਦੇ ਰਹਿੰਦੇ ਹੋਣ: