ਭਾਰਤ ਤੋਂ ਅਣਗਿਣਤ ਪੰਜਾਬੀ ਪੱਛਮੀ ਦੇਸ਼ਾਂ ਵਿਚ ਆ ਚੁੱਕੇ ਹਨ ਤੇ ਬੇਸ਼ੁਮਾਰ ਅੱਗੋਂ ਵੀ ਆਉਣਗੇ। ਪ੍ਰਦੇਸ਼ਾਂ ਵਿਚ ਬਹੁਤ ਆਪਣੇ ਪੈਰ ਜਮਾ ਚੁੱਕੇ ਹਨ ਤੇ ਬਾਕੀ ਗਰਿਫਤ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਹਨਾਂ ਪੰਜਾਬੀਆਂ ਵਿਚੋਂ ਤੁਹਾਨੂੰ ਸਿਰਫ ਦੋ ਤਰ੍ਹਾਂ ਦੇ ਬੰਦੇ ਮਿਲਣਗੇ। ਇਕ ਤਾਂ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਹੀ ਲੱਗੇ ਰਹੇ। ਦੂਜੇ ਉਹ ਜੋ ਆਪਣੀ ਬੋਲੀ, ਸੱਭਿਆਚਾਰ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਅਤੇ ਸਰਗਰਮ ਰਹੇ ਹਨ। ਇਹਨਾਂ ਹੀ ਦੂਜੀ ਕਿਸਮ ਦੇ ਲੋਕਾਂ ਵਿਚ ਇਕ ਨਾਮ ਆਉਂਦਾ ਹੈ ਉਹ ਹੈ ਦਲਵੀਰ ਸੁੰਮਨ।ਦਲਵੀਰ ਉਦੋਂ ਬ੍ਰਮਿੰਘਮ ਦੇ ਰੇਡੀਓ ਐਕਸ ਐਲ, ਵਿਖੇ ਪੰਜਾਬੀ ਦਾ ਪ੍ਰੋਗਰਾਮ ‘ਗਾਉਂਦਾ ਪੰਜਾਬ’ ਕਰਿਆ ਕਰਦਾ ਸੀ।ਜਦੋਂ ਮੈਂ ਉਸ ਦੇ ਸੰਪਰਕ ਵਿਚ ਆਇਆ। ਮੇਰੇ ਘਰ ਦੇ ਕਰੀਬ ਹੀ ਉਹ ਕਈ ਸਾਲਾਂ ਤੋਂ ਰਹਿੰਦਾ ਸੀ। ਪਰ ਅਸੀਂ ਇਕ ਦੂਜੇ ਨੂੰ ਨਹੀਂ ਸੀ ਮਿਲੇ।
ਸ਼ਾਇਦ ਇਹ 1988 ਜਾਂ 1989 ਦੀ ਗੱਲ ਹੋਵੇਗੀ, ਜਦੋਂ ‘ਪੰਜਾਬ ਟਾਈਮਜ਼’ ਵਿਚ ਉਸਨੇ ਮੇਰੀ ਰਾਮ ਸਰੂਪ ਅਣਖੀ ਨਾਲ ਕੀਤੀ ਇੰਟਰਵਿਉ ਪੜ੍ਹੀ ਤਾਂ
