ਡਾ. ਨੂਰ ਦਾ ਤੁਰ ਜਾਣਾ- ‘ਉਹ ਬਾਗਾਂ ‘ਚੋਂ ਲੰਘਦੀ ਹਵਾ ਸੰਗ ਮਹਿਕ ਵਾਂਗ ਤੁਰਿਆ’……… ਲੇਖ / ਜਤਿੰਦਰ ਔਲ਼ਖ


ਸਮੇਂ ਦੇ ਨਾਲ਼ ਤੁਰ ਪੈਣਾ ਕਿੰਨਾ ਅਸਾਨ ਹੈ ਤੇ ਪਰ ਸਮੇਂ ਨੂੰ ਮਿਲਨਸਾਰ ਮਿੱਤਰ ਵਾਂਗ ਮਿਲ ਲੈਣਾ ਤੇ ਗਲਵੱਕੜੀ ‘ਚ ਭਰ ਲੈਣਾ ਕਿਸੇ ਵਿਰਲੇ ਦੀ ਅਦਾ ਬਣਦਾ ਹੈ। ਪਰ ਉਹ ਅਜਿਹਾ ਸ਼ਖਸ਼ ਸੀ ਜੋ ਸਮੇਂ ਲਈ ਕਿਸੇ ਮੁਕੱਦਸ ਬੁਝਾਰਤ ਵਰਗਾ ਸੀ। ਉਹ ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਧੂਣੀ ਬਾਲਦਾ ਤਾਂ ਸਮਾਂ ਉਸਦਾ ਨਿੱਘ ਮਾਣ ਲੈਂਦਾ। ਤਾਰਾਮੰਡਲਾਂ ਦੀਆਂ ਪਰਾਲੌਕਿਕ ਹਰਕਤਾਂ ਦੀ ਸਮਝ ਅਤੇ ਬ੍ਰਹਿਮੰਡੀ ਪਸਾਰਾਂ ਵਿਚ ਉਹ ਇਕ ਅਕੀਦੇ ਵਾਂਗ ਫੈਲਿਆ ਤੇ ਜੀਵਿਆ। ਉਸ ਲਈ ਆਖ਼ਰੀ ਛਿਣ ਵੀ ਸ਼ੁਰੂਆਤ ਸੀ। ਤੇ ਹਰ ਛਿਣ ਕਿਸੇ ਨਵੀਂ ਸ਼ੁਰੂਆਤ ਵਾਂਗ। ਸਮੇਂ ਕੋਲ਼ ਉਸ ਲਈ ਖਾਸ ਸਾਰਨੀ ਸੀ। ਪਰ ਉਹ ਕਦੀ ਇਸ ਸਾਰਨੀ ਦੇ ਅਧੀਨ ਨਾ ਰਿਹਾ। ਸਗੋਂ ਸਮਾਂ ਉਸ ਖ਼ਾਤਿਰ ਢਲ ਜਾਂਦਾ। ਉਸ ਨੇ ਅੰਮ੍ਰਿਤਸਰ ਆਉਣ ਲਈ ਟਿਕਟਾਂ ਤਾਂ ਸ਼ਤਾਬਦੀ ਐਕਸਪਰੈਸ ਦੀਆਂ ਬੁੱਕ ਕਰਵਾਈਆਂ ਹੁੰਦੀਆਂ ਪਰ ਪਤਾ ਲੱਗਦਾ ਕਿ ਉਹ ਨਿਊਯਾਰਕ ਜਾਣ ਵਾਲ਼ੇ ਹਵਾਈ ਜਹਾਜ ਵਿਚ ਬੈਠ ਗਏ ਹਨ। ਤਾਂ ਭਰੀ-ਪੀਤੀ ਸ਼ਤਾਬਦੀ ਖਾਲੀ-ਖਾਲੀ ਆਉਂਦੀ। ਪਰ ਉਹਦੀਆਂ ਹਰਕਤਾਂ

ਮੂੰਹ ਆਈ ਬਾਤ ਨਾਂ ਰਹਿੰਦੀ ਏ......... ਲੇਖ / ਹਰਮੰਦਰ ਕੰਗਮਨੁੱਖ ਜਨਮ ਤੋਂ ਹੀ ਕਿਸੇ ਨਾਂ ਕਿਸੇ ਸਮਾਜ ਅਤੇ ਧਰਮ ਨਾਲ ਜੁੜਿਆ ਹੋਇਆ ਹੁੰਦਾ ਹੈ ਅਤੇ ਉਸਨੂੰ ਸਮਾਜਿਕ ਰਹੁ ਰੀਤਾਂ ‘ਤੇ ਚੱਲਣ ਅਤੇ ਆਪਣੇਂ ਧਰਮ ਵਿੱਚ ਅਕੀਦਾ ਬਣਾ ਕੇ ਰੱਖਣ ਦੇ ਢੰਗ ਤਰੀਕੇ ਅਤੇ ਸੁਝਾਅ ਮੁਫਤ ਵਿੱਚ ਪ੍ਰਾਪਤ ਹੋ ਜਾਂਦੇ ਹਨ।ਇਹ ਵੀ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਸਮਾਜ ਤੋਂ ਅਲੱਗ ਹੋ ਕੇ ਰਹਿੰਦਾ ਜਾਂ ਤਾਂ ਉਹ ਦੇਵਤਾ ਹੈ ਜਾਂ ਫਿਰ ਸ਼ੈਤਾਨ।ਕਹਿਣ ਤੋਂ ਭਾਵ ਕਿ ਸਮਾਜ ਹੀ ਸਾਡੇ ਕਿਰਦਾਰ ਅਤੇ ਚਰਿੱਤਰ ਦਾ ਨਿਰਮਾਣ ਕਰਦਾ ਹੈ।ਪਰ ਜਿੰਦਗੀ ਜਿਊਦਿਆਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਈ ਵਾਰੀ ਜਿੰਦਗੀ ਦੇ ਮਾਲਾ ਮਣਕਿਆਂ ਨੂੰ ਬੇ-ਤਰਤੀਬਾ ਵੀ ਕਰ ਦਿੰਦੀ ਹੈ।ਸਮਾਜ ਵਿੱਚ ਵਿੱਚਰਦਿਆਂ ਹੀ ਅਸੀਂ ਉਹਨਾਂ ਸਾਰੀਆਂ ਮਾੜੀਆਂ ਚੰਗੀਆਂ ਗੱਲਾਂ ਨੂੰ ਵੀ ਗ੍ਰਹਿਣ ਕਰਦੇ ਹਾਂ ਜਿਹਨਾਂ ਨੇਂ ਸਾਡਾ ਸਮਾਜਿਕ ਭਵਿੱਖ ਅਤੇ ਕਿਰਦਾਰ ਨਿਰਧਾਰਿਤ ਕਰਨਾਂ ਹੁੰਦਾ ਹੈ।ਕਈ ਵਾਰੀ ਅਜਿਹਾ ਕਰਦੇ ਕਰਦੇ ਅਸੀ ਝੂਠੇ ਲੋਕ ਦਿਖਾਵੇ ਅਤੇ ਸਵਾਰਥਪੁਣੇਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।ਰੋਜ ਮਰ੍ਹਾ ਦੀ ਜਿੰਦਗੀ ਵਿੱਚ ਅਸੀਂ ਹਰ ਰੋਜ ਕਿੰਨੇਂ ਹੀ ਵਰਤਾਰਿਆਂ ਵਿੱਚੋਂ ਦੀ ਗੁਜਰਦੇ ਹਾਂ।ਹੁਣ ਜੇਕਰ ਅਸੀਂ ਆਤਮ ਮੰਥਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਰਿਸ਼ਤੇਦਾਰੀਆਂ,ਆਪਸੀ ਮੋਹ ਪਿਆਰ ਬੱਸ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਅਤੇ ਅਸੀਂ ਕਿਸੇ ਨਾਟਕ ਦੇ ਪਾਤਰ ਵਾਂਗੂੰ ਸਵਾਰਥਪੁਣੇ ਅਤੇ ਲੋਕ ਦਿਖਾਵੇ ਦਾ ਦੋਗਲਾ ਕਿਰਦਾਰ ਨਿਭਾਉਂਦੇ ਹੋਏ ਆਪਣੀ ਅਸਲ ਜਿੰਦਗੀ ਦੇ ਪੈਂਡਿਆਂ ਤੋਂ ਉੱਖੜ ਜਾਂਦੇ ਹਾਂ।ਅੱਜ ਅਨੇਕਾਂ ਉਦਾਹਰਣਾਂ ਸਾਨੂੰ ਮਿਲ ਜਾਂਦੀਆਂ ਹਨ ਜੋ ਉਪਰੋਕਤ ਲਿਖੀਆਂ ਗੱਲਾਂ ਦੀ