ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (1) .......... ਲੇਖ / ਗਿਆਨੀ ਅਵਤਾਰ ਸਿੰਘ

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਪਾਸੋਂ ਜਪੁ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਬਖ਼ਸ਼ਸ਼ ਕੀਤਾ ਸੀ ਅਤੇ ਖਿਲਤ (ਸਨਮਾਨ ਦੀ ਪੌਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਉਚਾਰਨ ਕੀਤੀ ਗਈ ਪਾਵਨ ਪੰਕਤੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮ: ੧/੯੩੦) , ਦੇ ਵਿੱਚ ਦਰਜ ਕੈ ਸ਼ਬਦ ਦੀ ਬਜਾਏ ਕੇ ਪੜ੍ਹਨ ਵਾਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਕਈ ਸੱਜਣਾਂ ਪਾਸੋਂ ਇਹ ਸਾਖੀ ਸੁਣਨ ਅਤੇ ਪੜ੍ਹਨ ਉਪਰੰਤ (ਕੈ ਅਤੇ ਕੇ ਅੱਖਰਾਂ ਦਾ) ਇਹੀ ਅੰਤਰ ਸਮਝ ਵਿੱਚ ਆਇਆ ਕਿ ਕੈ ਦਾ ਅਰਥ ਜਾਂ ਹੁੰਦਾ ਹੈ ਅਤੇ ਕੇ ਦਾ ਅਰਥ ਕੀ ਹੁੰਦਾ ਹੈ।
ਬੇਸ਼ਕ, ਇਹ ਦੋਵੇਂ (ਜਾਂ ਅਤੇ ਕੀ) ਅਰਥ ਘੱਟ ਮਾਇਨਾ (ਮਤਲਬ) ਨਹੀਂ ਰੱਖਦੇ ਪਰ ਦਸ਼ਮੇਸ਼ ਜੀ ਨੇ ਕੈ ਸ਼ਬਦ ਦੇ ਅਸ਼ੁੱਧ ਪਾਠ ਵੱਲ ਇਤਨਾ ਵਿਸ਼ੇਸ਼ ਧਿਆਨ ਕਿਉਂ ਦਿੱਤਾ, ਇਹ ਵੀ ਇਕ ਵੀਚਾਰਨ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਕੁਝ ਵਿਸਥਾਰ ਨਾਲ ਗੁਰੂ ਪਿਆਰਿਆਂ ਸਾਹਮਣੇ ਰੱਖਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਇਹ ਵਿਸ਼ਾ ਕਿਉਂਕਿ ਕਿਸ਼ਤਾਂ ਵਿੱਚ ਨਹੀਂ ਵੀਚਾਰਿਆ ਜਾ ਸਕਦਾ ਇਸ ਲਈ ਵਿਸ਼ੇ ਦੇ ਹੋਏ ਵਿਸਥਾਰ ਕਾਰਨ ਪਾਠਕਾਂ ਪਾਸੋਂ ਮਾਫ਼ੀ ਚਾਹਾਂਗਾ।
ਗੁਰਬਾਣੀ ਦੀ ਲਿਖਤ ਵਿੱਚ ਕੈ ਸ਼ਬਦ 1794 ਵਾਰ ਅਤੇ ਕੇ ਸ਼ਬਦ 1271 ਵਾਰ ਦਰਜ ਹੈ। ਗੁਰਬਾਣੀ ਵਿੱਚ ਕੈ ਸ਼ਬਦ ਦਾ ਕੇ ਸ਼ਬਦ ਤੋਂ ਵੀ ਵਧੀਕ ਵਾਰ ਦਰਜ ਹੋਣਾ ਅਤੇ ਅਜੋਕੀ ਪੰਜਾਬੀ ਵਿੱਚ ਇਸ ਕੈਦੀ ਜਗ੍ਹਾ ਕੇ ਨੇ ਲੈ ਲੈਣੀ, ਇਸ ਵਿਸ਼ੇ ਦੇ ਬੋਧ ਨੂੰ ਜ਼ਰੂਰੀ ਬਣਾ ਦਿੰਦਾ ਹੈ। ਗੁਰਬਾਣੀ ਦੀ ਤਮਾਮ ਲਿਖਤ ਵਿੱਚੋਂ ਕੈ ਸ਼ਬਦ ਸਭ ਤੋਂ ਵਧੀਕ ਵਿਆਕਰਣ ਨਿਯਮਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ, ਇਸ ਦੇ ਮੁਕਾਬਲੇ ਕਿਸੇ ਵੀ ਹੋਰ ਸ਼ਬਦ ਨਾਲ ਇੰਨੇ ਵਿਆਕਰਣ ਨਿਯਮ ਲਾਗੂ ਨਹੀਂ ਹੁੰਦੇ ਹਨ। ਇਸ ਲੇਖ ਰਾਹੀਂ ਵਿਸ਼ੇ ਨੂੰ 8 ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾਵੇਗਾ ਅਤੇ ਸੰਬੰਧਤ ਭਾਗ ਨੂੰ ਵੀ ਉਪ ਭਾਗਾਂ ਰਾਹੀਂ ਖੋਲਿਆ ਜਾਵੇਗਾ।
ਭਾਗ ਵੰਡ ਦੀ ਆਰੰਭਤਾ ਤੋਂ ਪਹਿਲਾਂ ਕੁਝ ਕੁ ਜਾਣਕਾਰੀ ਜ਼ਰੂਰੀ ਬਣ ਜਾਂਦੀ ਹੈ; ਜਿਵੇਂ ਕਿ ਕੈ ਅਤੇ ਕੇ ਦੀ ਲਿਖਤ ਬਣਤਰ ਵਿੱਚ ਕੀ ਅੰਤਰ ਹੈ?
ਉੱਤਰ: ਗੁਰਬਾਣੀ ਅਨੁਸਾਰ ਕੈ ਅਤੇ ਕੇ ਸ਼ਬਦ ਦੀ ਲਿਖਤ ਬਣਤਰ ਵਿੱਚ ਭਿੰਨਤਾ ਕੇਵਲ ਇਨ੍ਹਾਂ ਤੋਂ ਬਾਅਦ ਵਿੱਚ ਦਰਜ ਕੀਤੇ ਗਏ ਸ਼ਬਦਾਂ ਨਾਲ ਹੀ ਸੰਬੰਧਤ ਹੈ, ਨਾ ਕਿ ਇਨ੍ਹਾਂ ਤੋਂ ਪਹਿਲਾਂ ਦਰਜ ਕੀਤੇ ਗਏ ਸ਼ਬਦਾਂ ਨਾਲ; ਜਿਵੇਂ : ਤਿਨ ਕੈ ਸਦ ਬਲਿਹਾਰੈ’, ਜਾਉ ॥, ‘ਨਾਨਕ ਕੈ ਮਨਿ’, ਇਹੁ ਪੁਰਖਾਰਥੁ ॥, ‘‘ਸੁਰਤੀ ਕੈ ਮਾਰਗਿ, ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥’’ ਆਦਿ, ਪੰਕਤੀਆਂ ਵਿੱਚ ਤਿਨ (ਪੜਨਾਂਵ), ਨਾਨਕ (ਪੁਲਿੰਗ ਨਾਂਵ) ਅਤੇ ਸੁਰਤਿ (ਇਸਤ੍ਰੀ ਲਿੰਗ ਨਾਂਵ)ਸ਼ਬਦ ਹਨ, ਜੋ ਕਿ ਕੈ ਸ਼ਬਦ ਤੋਂ ਪਹਿਲਾਂ ਦਰਜ ਹਨ ਇਸ ਲਈ ਕੈ ਸ਼ਬਦ ਦਾ ਸੰਬੰਧ ਬਾਅਦ ਵਾਲੇ ਸ਼ਬਦਾਂ ਨਾਲ ਹੀ ਹੈ।
ਇਸ ਤਰ੍ਹਾਂ ਹੀ ਕੇ ਸ਼ਬਦ ਦਾ ਸੰਬੰਧ ਵੀ ਬਾਅਦ ਵਿੱਚ ਦਰਜ ਸ਼ਬਦਾਂ ਨਾਲ ਹੀ ਹੈ; ਜਿਵੇਂ: ‘‘ਤਿਨ ਕੇ ਨਾਮ, ਅਨੇਕ ਅਨੰਤ ॥, ਗੁਰ ਕੇ ਚਰਣ ਸਰੇਵਣੇ, ਤੀਰਥ ਹਰਿ ਕਾ ਨਾਉ ॥, ਸੰਗਤਿ ਕੇ ਮੁਖ, ਊਜਲ ਭਏ ’’ ਆਦਿ, ਪੰਕਤੀਆਂ ਵਿੱਚ ਤਿਨ (ਬਹੁ ਵਚਨ ਪੜਨਾਂਵ), ਗੁਰ (ਪੁਲਿੰਗ ਨਾਂਵ) ਅਤੇ ਸੰਗਤਿ (ਇਸਤ੍ਰੀ ਲਿੰਗ ਨਾਂਵ) ਸ਼ਬਦ ਹਨ, ਜੋ ਕਿ ਕੇ ਸ਼ਬਦ ਤੋਂ ਪਹਿਲਾਂ ਦਰਜ ਹਨ।
ਉਪਰੋਕਤ ਦੋਵੇਂ ਵੀਚਾਰਾਂ ਵਿੱਚੋਂ ਕੈ ਅਤੇ ਕੇ ਸ਼ਬਦ ਤੋਂ ਉਪਰੰਤ ਵਾਲੇ ਸ਼ਬਦਾਂ ਨੂੰ ਵੇਖਣਾ ਜ਼ਰੂਰੀ ਹੈ, ਜੋ ਤਰਤੀਬ ਵਾਰ ਇਉਂ ਦਰਜ ਹਨ:
(1). ਤਿਨ ਕੈ ਬਲਿਹਾਰੈ ਅਤੇ ਤਿਨ ਕੇ ਨਾਮ ( ਕੈ ਤੋਂ ਬਾਅਦ ਅੰਤ ਦੁਲਾਵਾਂ ਪਰ ਕੇ ਤੋਂ ਬਾਅਦ ਅੰਤ ਮੁਕਤਾ)
(2). ਨਾਨਕ ਕੈ ਮਨਿ ਅਤੇ ਗੁਰ ਕੇ ਚਰਣ ( ਕੈ ਤੋਂ ਬਾਅਦ ਅੰਤ ਸਿਹਾਰੀ ਪਰ ਕੇ ਤੋਂ ਬਾਅਦ ਅੰਤ ਮੁਕਤਾ)
(3). ਸੁਰਤਿ ਕੈ ਮਾਰਗਿ ਅਤੇ ਸੰਗਤਿ ਕੇ ਮੁਖ ( ਕੈ ਤੋਂ ਬਾਅਦ ਅੰਤ ਸਿਹਾਰੀ ਪਰ ਕੇ ਤੋਂ ਬਾਅਦ ਅੰਤ ਮੁਕਤਾ)
ਉਪਰੋਕਤ ਕੈਅਤੇ ਕੇ ਦੀ ਤੁਲਨਾਤਮਕ ਵੀਚਾਰ ਤੋਂ ਉਪਰੰਤ ਕੈ ਸ਼ਬਦ ਦੇ 6 ਨਿਯਮ, ਕੇਵਲ ਇਨ੍ਹਾਂ 3 ਪੰਕਤੀਆਂ ਵਿੱਚ ਹੀ ਇਉਂ ਦਰਜ ਹਨ:
(1). ‘‘ਜਿਸ ਕੈ ਹੁਕਮਿ, ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥’’ (ਮ: ੩/੧੨੮੫)
ਇਸ ਪੰਕਤੀਕੈਅੱਖਰ ਤੋਂ ਉਪਰੰਤ ਹੁਕਮਿ (ਅੰਤ ਸਿਹਾਰੀ) ਅਤੇ ਬਲਿਹਾਰੈ(ਅੰਤ ਦੁਲਾਵਾਂ) ਹਨ ਪਰ ਦੋਵੇਂ ਜਗ੍ਹਾ ਕੈਦਾ ਅਰਥ ਹੈ ਦੇ (ਭਾਵ ਸੰਬੰਧਕ ਸ਼ਬਦ)।
(2). ‘‘ਆਪਣ ਹਥੀ ਜੋਲਿ ਕੈ, ਕੈ ਗਲਿ ਲਗੈ ਧਾਇ ॥’’ (ਭਗਤ ਫਰੀਦ/੧੩੭੭)
ਇਸ ਪੰਕਤੀਕੈਅੱਖਰ ਤੋਂ ਪਹਿਲਾਂ ਜੋਲਿ ਕੈ’ (ਕਿਰਿਆ ਵਿਸ਼ੇਸ਼ਣ) ਅਤੇ ਕੈ ਗਲਿ’ (ਪ੍ਰਸ਼ਨ ਵਾਚਕ ਪੜਨਾਂਵ, ਅੰਤ ਸਿਹਾਰੀ) ਹਨ, ਜਿਨ੍ਹਾਂ ਵਿੱਚੋਂ ਪਹਿਲੇ (ਕਿਰਿਆ ਵਿਸ਼ੇਸ਼ਣ) ਦਾ ਅਰਥ ਤੋਰ ਕੇਅਤੇ (ਪ੍ਰਸ਼ਨ ਵਾਚਕ ਪੜਨਾਂਵ) ਦਾ ਅਰਥ ਹੈ ਕਿਸ ਗਲ ਨਾਲ? ’
(3). ‘‘ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ’’ (ਭਗਤ ਕਬੀਰ/੧੩੬੮)
ਇਸ ਪੰਕਤੀਕੈ ਅੱਖਰ ਤੋਂ ਪਹਿਲਾਂ ਮਾਰਿਸ਼ਬਦ ਨੂੰ ਅੰਤ ਸਿਹਾਰੀ ਕਾਰਨ ਕੈ ਨੂੰ ਪਦ ਛੇਦ ਕਰਕੇ ਅਲੱਗ ਕਰ ਦਿੱਤਾ ਹੈ ਪਰ ਲਰਿਕੇ ਸ਼ਬਦ ਵਿੱਚੋਂ ਲਰਿ ਨੂੰ ਅੰਤ ਸਿਹਾਰੀ ਹੋਣ ਦੇ ਬਾਵਜੂਦ ਵੀ ਕੇ ਅਲੱਗ ਨਹੀਂ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਅੰਤ ਸਿਹਾਰੀ ਵਾਲੇ (ਕਿਰਿਆ ਵਿਸ਼ੇਸ਼ਣ) ਸ਼ਬਦਾਂ ਵਿੱਚੋਂ ਕੈ ਸ਼ਬਦ ਪਦ ਛੇਦ ਹੋ ਕੇ ਅਲੱਗ ਹੁੰਦਾ ਹੈ, ਨਾ ਕੇ ਕੇ
(ਜ਼ਰੂਰੀ ਸੂਚਨਾ: ਅਗਾਂਹ ਕੀਤੀ ਜਾ ਰਹੀ ਤਮਾਮ ਵੀਚਾਰ ਲਈ ਦਿੱਤੇ ਗਏ ਪਦ ਛੇਦ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਜੀ!)
(ਭਾਗ-1)
ਹੇਠਾਂ ਦਿੱਤੀਆਂ ਜਾ ਰਹੀਆਂ 13 ਪੰਕਤੀਆਂ ਵਿੱਚ ਕੈ’ (ਯੋਜਕ) ਅੱਖਰ ਦਾ ਅਰਥ ਹੈ ਜਾਂ ਅਤੇ ਭਾਵੇਂ, ਇਸ ਲਈ ਕੈਅੱਖਰ ਤੋਂ ਪਹਿਲਾਂ ਜਾਂ ਬਾਅਦ ਵਿੱਚ ਜ਼ਿਆਦਾਤਰ ਵਿਸਰਾਮ (ਠਹਿਰਾਓ) ਦੇਣਾ ਅਣਉਚਿਤ ਹੋਵੇਗਾ; ਜਿਵੇਂ: ਹਨੇਰੇ ਨੂੰ ਦੂਰ ਕਰਨ ਲਈ ਕਿਸੇ ਦੋ ਕਮਰਿਆਂ ਦੇ ਵਿਚਕਾਰਲੇ ਦਰਵਾਜ਼ੇ (ਦੇਹਲੀ, ਦਰਵਾਜ਼ੇ ਦੀ ਚੌਖਟ) ਵਿੱਚ ਰੱਖਿਆ ਹੋਇਆ ਦੀਵਾ, ਦੋਵੇਂ ਕਮਰਿਆਂ ਵਿੱਚ ਰੌਸ਼ਨੀ ਕਰਦਾ ਹੈ, ਉਸੇ ਤਰ੍ਹਾਂ ਹੀ ਦੇਹਲੀ ਦੀਪਕ ਸ਼ਬਦ ਦੋਵੇਂ ਪਾਸੇ ਅਰਥ ਕਰ ਜਾਂਦਾ ਹੈ। ਗੁਰਬਾਣੀ ਵਾਕ ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’ (ਜਪੁ /ਮ: ੧) ਵਿੱਚ ਲਖ ਸ਼ਬਦ ਪਾਤਾਲਾਂ ਅਤੇ ਆਕਾਸਾਂ ਲਈ ਦੇਹਲੀ ਦੀਪਕ ਹੈ, ਇਸ ਲਈ ਲਖ ਸ਼ਬਦ ਤੋਂ ਪਹਿਲਾਂ ਜਾਂ ਬਾਅਦ ਵਿੱਚ ਦਿੱਤਾ ਹੋਇਆ ਵਿਸਰਾਮ ਅਣਉਚਿਤ ਹੋਵੇਗਾ। ਇਸ ਤਰ੍ਹਾਂ ਹੀ ਯੋਜਕ ਸ਼ਬਦ ਇੱਕ ਤੋਂ ਵਧੀਕ ਸ਼ਬਦਾਂ ਲਈ ਦੇਹਲੀ ਦੀਪਕਵੀ ਆ ਸਕਦਾ ਹੈ, ਇਸ ਲਈ ਹੇਠਾਂ ਦਿੱਤੀਆਂ ਗਈਆਂ ਤਮਾਮ ਪੰਕਤੀਆਂ ਵਿੱਚ ਜਦ ਕੇਵਲ ਇੱਕ ਹੀ ਕੈ (ਯੋਜਕ) ਅੱਖਰ ਹੋਵੇ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਦਿੱਤਾ ਗਿਆ ਵਿਸਰਾਮ ਬਹੁਤ ਸੰਕੋਚ ਮੰਗਦਾ ਹੈ; ਜਿਵੇਂ:
(ਯਾਦ ਰਹੇ ਕਿ ਬਰੈਕਟ ਚ ਬੰਦ ਕੈ ਹੀ ਯੋਜਕ ਹੈ।)
‘‘ਸੁਇਨੇ ਕੈ ਪਰਬਤਿ ਗੁਫਾ ਕਰੀ ਕੈਪਾਣੀ ਪਇਆਲਿ ॥’’ (ਮ: ੧/੧੩੯) (ਭਾਵ ਸੋਨੇ ਦੇ ਪਰਬਤ ਵਿੱਚ ਗੁਫ਼ਾ ਕਰਾਂ ਜਾਂ ਹੇਠਾਂ ਪਾਤਾਲ ਵਿੱਚ।)
‘‘ਕੈਵਿਚਿ ਧਰਤੀ, ‘ਕੈਆਕਾਸੀ; ਉਰਧਿ ਰਹਾ ਸਿਰਿ ਭਾਰਿ ॥’’ (ਮ: ੧/੧੩੯) (ਭਾਵ ਜਾਂ ਧਰਤੀ ਵਿੱਚ, ਜਾਂ ਆਕਾਸ ਵਿੱਚ ਜਾਂ ਪੁੱਠਾ ਸਿਰ ਭਾਰ ਰਹਾਂ।)
‘‘ਰਾਤਿ ਦਿਹੈਕੈਵਾਰ, ਧੁਰਹੁ ਫੁਰਮਾਇਆ ॥’’ (ਮ: ੧/੧੫੦) (ਭਾਵੇਂ ਰਾਤ ਹੋਵੇ ਜਾਂ ਦਿਨ (ਰੱਬੀ ਸਿਫ਼ਤ ਕਰਨੀ) ਧੁਰੋਂ ਹੁਕਮ ਹੈ।)
‘‘ਕੈਬੰਧੈ, ‘ਕੈਡਾਨਿ ਲੇਇ; ‘ਕੈਨਰਪਤਿ ਮਰਿ ਜਾਇਆ ॥’’ (ਮ: ੪/੧੬੬) (ਰਾਜਾ ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜਾ ਦੇਵੇ ਜਾਂ ਰਾਜਾ ਹੀ ਮਰ ਜਾਵੇ (ਜਿਸ ਕਾਰਨ ਉਸ ਦੀ ਨੌਕਰੀ ਚਲੀ ਜਾਵੇ ਭਾਵ ਨੁਕਸਾਨ ਨੌਕਰ ਨੂੰ ਹੀ ਹੈ।)
‘‘ਰਾਮੁ ਬਡਾਕੈਰਾਮਹਿ ਜਾਨਿਆ ॥’’ (ਭਗਤ ਕਬੀਰ/੩੩੧) (ਰਾਮ ਵੱਡਾ (ਆਦਰਯੋਗ) ਹੈ ਜਾਂ ਜਿਸ ਨੇ ਰਾਮ ਨੂੰ ਜਾਣ ਲਿਆ।)
‘‘ਭਾਵੈ ਜੀਵਉ ਕੈਮਰਉ; ਦੂਰਹੁ ਹੀ ਭਜਿ ਜਾਹਿ ॥’’ (ਮ: ੩/੭੮੭) (ਮਰਾਂ ਜਾਂ ਜੀਵਾਂ)
‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈਜਾਣੈ ਗੁਰੁ ਸੂਰਾ ॥’’ (ਮ: ੧/੯੩੦) (ਕਰਤਾਰ ਦਾ ਵਡੱਪਣ ਜਾਂ ਕਰਤਾਰ ਆਪ ਜਾਣਦਾ ਜਾਂ ਗੁਰੂ ਸੂਰਮਾ।)
‘‘ਕਹਤ ਕਬੀਰੁ, ਜੀਤਿ ਕੈਹਾਰਿ ॥’’ (ਭਗਤ ਕਬੀਰ/੧੧੫੯) (ਜੀਤ ਭਾਵੇਂ ਹਾਰ)
‘‘ਜਿਨਿ ਏਹ ਪ੍ਰੀਤਿ ਲਾਈ, ਸੋ ਜਾਨੈ; ‘ਕੈਜਾਨੈ ਜਿਸੁ ਮਨਿ ਧਰੈ ॥’’ (ਮ: ੪/੧੨੬੩) (ਜਿਸ ਨੇ ਪ੍ਰੀਤ ਪਾਈ (ਅਸਲ ਭੇਦ, ਗੁਪਤ ਗੱਲ) ਉਹ ਜਾਣਦਾ ਹੈ ਜਾਂ ਜੋ ਸ਼ਰਧਾ ਧਰੇ।)
‘‘ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈਕਾਲਿ ॥’’ (ਮ: ੯/੧੪੨੯) (ਅੱਜ ਜਾਂ ਕੱਲ)
‘‘ਕੈਜਾਨੈ ਆਪਨ ਧਨੀ; ‘ਕੈਦਾਸੁ ਦੀਵਾਨੀ ਹੋਇ ॥’’ (ਭਗਤ ਕਬੀਰ/੧੩੭੩) (ਰੱਬੀ ਭੇਤ ਨੂੰ ਜਾਂ ਖੁਦ ਰੱਬ ਜਾਣਦਾ ਹੈ ਜਾਂ ਉਸ ਦਾ ਦਰਬਾਰੀ ਸੇਵਕ (ਉਸ ਦੀ ਹਜ਼ੂਰੀ ਵਿੱਚ ਰਹਿਣ ਵਾਲਾ।)
‘‘ਕੈਸੰਗਤਿ ਕਰਿ ਸਾਧ ਕੀ, ‘ਕੈਹਰਿ ਕੇ ਗੁਨ ਗਾਇ ॥’’ (ਭਗਤ ਕਬੀਰ/੧੩੬੫) (ਭਾਵੇਂ ਗੁਰੂ ਦੀ ਸੰਗਤ ਕਰ ਜਾਂ ਰੱਬੀ ਗੁਣ ਗਾ।)
‘‘ਮਨ ਕੀ ਬਿਰਥਾ, ਮਨੁ ਹੀ ਜਾਨੈ; ‘ਕੈਬੂਝਲ ਆਗੈ ਕਹੀਐ ॥’’ (ਭਗਤ ਨਾਮਦੇਵ/੧੩੫੦) (ਮਨ ਦੀ ਪੀੜਾ ਮਨ ਹੀ ਜਾਣਦਾ ਹੈ ਜਾਂ ਮਨ ਦੀ ਪੀੜਾ ਨੂੰ ਬੁਝਣ ਵਾਲੇ ਗੁਰੂ ਜਾਂ ਰੱਬ ਅੱਗੇ ਬਿਆਨ ਕਰਨਾ ਚਾਹੀਦਾ ਹੈ।
(ਭਾਗ-2)
ਗੁਰਬਾਣੀ ਲਿਖਤ ਅਨੁਸਾਰ ਲਗਭਗ 23 ਪੰਕਤੀਆਂ (ਤੁਕਾਂ) ਅਜਿਹੀਆਂ ਹਨ ਜਿਨ੍ਹਾਂ ਵਿੱਚ ਕੈ’ (ਪ੍ਰਸ਼ਨ-ਵਾਚਕ ਪੜਨਾਂਵ) ਹੈ, ਜਿਸ ਦਾ ਅਰਥ ਹੈ ਕਿਸ, ਕਿਹੜਾ, ਕੌਣ ਆਦਿ। ਗੁਰਬਾਣੀ ਵਿੱਚ ਇਨ੍ਹਾਂ ਸ਼ਬਦਾਂ ਹੀ ਪਹਿਚਾਣ, ਇਸ ਬੋਧ ਤੋਂ ਕੀਤੀ ਜਾ ਸਕਦੀ ਹੈ ਕਿ ਇਸ ਪ੍ਰਸ਼ਨ-ਵਾਚਕ ਪੜਨਾਂਵ ਕੈ (ਅੱਖਰ) ਤੋਂ ਪਹਿਲਾਂ ਕੋਈ ਵੀ ਨਾਂਵ ਜਾਂ ਪੜਨਾਂਵ ਸ਼ਬਦ ਦਰਜ ਨਹੀਂ ਹੋਵੇਗਾ।
ਯਾਦ ਰਹੇ ਕਿ ਇਸ ਨਿਯਮ ਅਨੁਸਾਰ ਕੈ ਅੱਖਰ ਤੋਂ ਪਹਿਲਾਂ ਵਿਸਰਾਮ (ਠਹਿਰਾਓ) ਦੇਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਜੋ ਉਚਾਰਨ ਕਰਦਿਆਂ ਹੀ ਸਰਲਾਰਥ (ਪ੍ਰਸ਼ਨਵਾਚਕ) ਸਪੱਸ਼ਟ ਹੋ ਜਾਣ ਅਤੇ ਇਨ੍ਹਾਂ ਤੁਕਾਂ ਦੇ ਅਖ਼ੀਰ ਵਿੱਚ ਪ੍ਰਸ਼ਨ ਵਾਚਕ ਚਿੰਨ੍ਹ (? ) ਜ਼ਰੂਰ ਵਰਤਿਆ ਜਾਵੇਗਾ; ਜਿਵੇਂ:
ਏਤੇ ਰਸ ਸਰੀਰ ਕੇ, ‘ਕੈ ਘਟਿਨਾਮ ਨਿਵਾਸੁ? ॥ (ਮ: ੧/੧੫) (ਭਾਵ ਕਿਸ ਘਰ ਵਿੱਚ? )
ਬਿਆ ਦਰੁ ਨਾਹੀ, ‘ਕੈ ਦਰਿਜਾਉ ? ॥ (ਮ: ੧/੨੫) (ਭਾਵ ਕਿਸ ਦਰ ਉੱਤੇ ? )
ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿਪੂਛਉ ਜਾਇ ? ॥ (ਮ: ੩/੩੮) (ਭਾਵ ਕਿਸ ਦਰ ਉੱਤੇ ? )
ਕੈ ਪਹਿਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ ? ॥ (ਮ: ੫/੨੦੫) (ਭਾਵ ਕਿਸ ਕੋਲ ? )
ਕਹੁ ਮੀਤਾ! ਹਉ, ‘ਕੈ ਪਹਿ’, ਜਾਈ ? ॥ (ਮ: ੫/੩੭੧) (ਭਾਵ ਕਿਸ ਕੋਲ ? )
ਕੋ ਮੂਆ; ਕਾ, ‘ਕੈ ਘਰਿਗਾਵਨੁ ? ॥ (ਮ: ੫/੩੮੯) (ਭਾਵ ਕਿਸ ਘਰ ਵਿੱਚ ? )
ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿਜਾਵਉ ? ॥ (ਮ: ੫/੪੦੧) (ਭਾਵ ਕਿਸ ਕੋਲ ? )
ਦਰੁ ਬੀਭਾ ਮੈ ਨੀਮਿ੍ ਕੋ; ‘ਕੈਕਰੀ ਸਲਾਮੁ ? ॥ (ਮ: ੧/੪੧੮) (‘ਕੈਭਾਵ ਕਿਸ (ਦਰ) ਉੱਪਰ ਕਰਾਂ ਸਲਾਮ?)
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉਕਰੀ ਪੁਕਾਰ ? ॥ (ਮ: ੧/੪੭੫) (ਭਾਵ ਕਿਸ ਨਾਲ ਜਾਂ ਕੋਲ ? )
ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿਜਾਵਾ? ॥ (ਮ: ੧/੫੫੮) (ਭਾਵ ਕਿਸ ਦਰ ਉੱਤੇ ? )
ਜੀਉ ਡਰਤੁ ਹੈ ਆਪਣਾ, ‘ਕੈ ਸਿਉਕਰੀ ਪੁਕਾਰ ? ॥ (ਮ: ੧/੬੬੦) (ਭਾਵ ਕਿਸ ਨਾਲ ਜਾਂ ਕੋਲ ? )
ਸੇ ਗੁਣ ਮੁਝੈ ਨ ਆਵਨੀ; ‘ਕੈਜੀ ਦੋਸੁ ਧਰੇਹ ? ॥ (ਮ: ੧/੭੨੫) (ਭਾਵ ਕਿਸ ਉੱਤੇ ? )
ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿਮੁਲੁ ਕਰਾਵਾ ? ॥ (ਮ: ੧/੭੩੦) (ਭਾਵ ਕਿਸ ਕੋਲ ? )
ਸੇ ਗੁਣ ਮੰਞੁ ਨ ਆਵਨੀ; ਹਉ, ‘ਕੈਜੀ! ਦੋਸ ਧਰੇਉ ਜੀਉ ? ॥ (ਮ: ੧/੭੬੨) (ਭਾਵ ਕਿਸ ਉੱਤੇ ? )
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈਬਨਹਿ ? ॥ (ਭਗਤ ਕਬੀਰ/੯੭੦) (ਭਾਵ ਕਿਸ ਤਰ੍ਹਾਂ ? )
ਜੀਅ ਕੀ, ‘ਕੈ ਪਹਿਬਾਤ ਕਹਾ ? ॥ (ਮ: ੫/੧੦੦੩) (ਭਾਵ ਕਿਸ ਕੋਲ ? )
ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿਹਰਿ ਰੰਗੁ ਮਾਣਹੀ ? ॥ (ਮ: ੫/੧੦੯੭) (ਭਾਵ ਕਿਸ ਗੁਣ ਦੀ ਬਰਕਤ ਨਾਲ ? )
ਰੇ ਜਨ! ਕੈ ਸਿਉਕਰਹੁ ਪੁਕਾਰਾ ? ॥ (ਮ: ੩/੧੧੨੮) (ਭਾਵ ਕਿਸ ਨਾਲ ਜਾਂ ਕੋਲ ? )
ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉਕਰੀ ਪੁਕਾਰ ? ॥ (ਮ: ੧/੧੨੮੨) (ਭਾਵ ਕਿਸ ਨਾਲ ਜਾਂ ਕੋਲ ? )
ਕੈ ਦੋਖੜੈਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ! ਮੈ ਤਨਿ ਭੰਗੁ ? ॥ (ਮ: ੧/੧੪੧੨) (ਭਾਵ ਕਿਸ ਦੋਸ਼ (ਕਾਰਨ) ਸੜ ਰਿਹਾ ਹੈਂ ?)
ਅਜਰਾਈਲੁ ਫਰੇਸਤਾ; ‘ਕੈ ਘਰਿਨਾਠੀ ਅਜੁ ? ॥ (ਭਗਤ ਫਰੀਦ/੧੩੮੧) (ਭਾਵ ਕਿਸ ਘਰ ਵਿੱਚ ? )
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿਸਰਨਿ ਪਰਉ ? ॥ (ਮ: ੫/੧੩੨੨) (ਭਾਵ ਕਿਸ ਦਰ ਉੱਤੇ ? )
ਆਪਣ ਹਥੀ ਜੋਲਿ ਕੈ, ‘ਕੈ ਗਲਿਲਗੈ ਧਾਇ ॥ (ਭਗਤ ਫਰੀਦ/੧੩੭੭) (ਭਾਵ ਕਿਸ ਦੇ ਗਲ ਨਾਲ ? )
(ਭਾਗ-3) (ੳ)
ਗੁਰਬਾਣੀ ਲਿਖਤ ਅਨੁਸਾਰ ਜਦ ਕੈ ਸ਼ਬਦ ਦਾ ਅਰਥ ਦੇ (ਸੰਬੰਧਕ) ਰੂਪ ਵਿੱਚ ਹੁੰਦਾ ਹੈ ਤਾਂ ਕੈ ਸ਼ਬਦ ਤੋਂ ਉਪਰੰਤ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਹੀ ਦਰਜ ਹੁੰਦਾ ਹੈ ਜਾਂ ਸੰਬੰਧਕ ਸ਼ਬਦ (ਨਿਕਟਿ, ਸੰਗਿ, ਨੇੜਿ, ਹਦੂਰਿ, ਅਰਥਿ (ਕਾਰਨ, ਲਈ), ਤਾਈ (ਲਈ), ਵਲਿ, ਪਰਿ ਆਦਿ। ਧਿਆਨ ਰਹੇ ਕਿ ਕੈ (ਸੰਬੰਧਕ) ਤੋਂ ਬਾਅਦ ਇਸਤ੍ਰੀ ਲਿੰਗ ਨਾਂਵ, ਬਹੁ ਵਚਨ ਪੁਲਿੰਗ ਨਾਂਵ, ਵਿਸ਼ੇਸ਼ਣ, ਪੜਨਾਂਵ ਜਾਂ ਕਿਰਿਆ ਸ਼ਬਦ ਬਿਲਕੁਲ ਵੀ ਦਰਜ ਨਹੀਂ ਕੀਤੇ ਗਏ ਹਨ।ਕੈਸ਼ਬਦ ਤੋਂ ਉਪਰੰਤ ਦਰਜ ਕੀਤਾ ਗਿਆ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦਾ ਅੰਤ ਔਕੁੜ ਹਟ (ਬਦਲ) ਕੇ ਅੰਤ ਸਿਹਾਰੀ ਜਾਂ ਅੰਤ ਦੁਲਾਵਾਂਬਣ ਜਾਂਦਾ ਹੈ। ਇਨ੍ਹਾਂ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਵਾਲੇ (ਇੱਕ ਵਚਨ ਨਾਂਵ) ਸ਼ਬਦਾਂ ਰਾਹੀਂ ਹਮੇਸ਼ਾਂ ਕਾਰਕੀ ਰੂਪਅਰਥ ਮਿਲਦੇ ਹਨ; ਜਿਵੇਂ: ਨੇ (ਕਰਤਾ ਕਾਰਕ)/ ਨਾਲ, ਰਾਹੀਂ (ਕਰਣ ਕਾਰਕ)/ ਵਿੱਚ (ਅਧਿਕਰਣ ਕਾਰਕ) ਅਤੇ ਤੋਂ (ਅਪਾਦਾਨ ਕਾਰਕ) ਆਦਿ। ਪਰ ਕੈ ਤੋਂ ਉਪਰੰਤ ਦਰਜ ਕੀਤਾ ਗਿਆ ਦੂਸਰਾ ਸ਼ਬਦ ਸੰਬੰਧਕ (ਨਿਕਟਿ, ਸੰਗਿ, ਨੇੜਿ, ਹਦੂਰਿ, ਵਲਿ, ਪਾਸਿ, ਪਰਿਆਦਿ) ਦੀ ਅੰਤ ਸਿਹਾਰੀ ਕੋਈ ਵੀ ਕਾਰਕੀ ਅਰਥ ਨਹੀਂ ਦਿੰਦੀ ਹੈ।
ਅੰਤ ਸਿਹਾਰੀ ਅਤੇ ਅੰਤ ਦੁਲਾਵਾਂ ਵਾਲੇ ਇਨ੍ਹਾਂ ਤਮਾਮ ਸ਼ਬਦਾਂ ਵਿੱਚੋਂ ਪਹਿਲਾਂ ਕੇਵਲ ਅੰਤ ਸਿਹਾਰੀ ਵਾਲੇ ਸ਼ਬਦ ਹੀ ਹੇਠਾਂ ਦਿੱਤੇ ਜਾ ਰਹੇ ਹਨ; ਜਿਵੇਂ:
ਤਿਨ ਕੈ, ਹਮ ਸਦ ਲਾਗਹ ਪਾਇ॥ (ਮ: ੩/੩੬੧)
(‘ਤਿਨ ਕੈ ਪਾਇਭਾਵ ਚਰਨਿਨੋਟ:ਪਾਇਸ਼ਬਦ ਇੱਕ ਵਚਨ ਪੁਲਿੰਗ, ਕਰਣ ਕਾਰਕ ਜਾਂ ਅਧਿਕਰਣ ਕਾਰਨ ਵਿੱਚ ਆਉਂਦਾ ਹੈ, ਨਾ ਕਿ ਬਹੁ ਵਚਨ ਪੁਲਿੰਗ ਨਾਂਵ ਜਾਂ ਇਸਤ੍ਰੀ ਲਿੰਗ ਵਿੱਚ।)
ਕਰਿ ਕਿਰਪਾ ਰਾਖੇ ਦਾਸ ਅਪਨੇ, ਜੀਅ ਜੰਤ ਵਸਿ ਜਾ ਕੈ॥ (ਮ: ੫/੧੨੨੩)
ਜਿਸੁ ਚੀਤਿ ਆਵੈ, ਤਿਸੁ ਸਦਾ ਸੁਖੁ ਹੋਵੈ; ‘ਨਿਕਟਿਨ ਆਵੈ ਤਾ ਕੈ, ਜਾਮੁ ॥ (ਮ: ੫/੧੧੪੬) (ਤਾ ਕੈ ਨਿਕਟਿ)
ਸਾਧਸੰਗਤਿ ਕੈ ਘਰਿਵਸੈ, ਏਕੋ ਸਚਾ ਸੋਇ ॥ (ਮ: ੫/੪੪)
ਇਉਸਰਪਨਿ ਕੈ ਵਸਿਜੀਅੜਾ, ਅੰਤਰਿ ਹਉਮੈ ਦੋਇ ॥ (ਮ: ੧/੬੩)
ਸਾ ਕੁਲਵੰਤੀ ਸਾ ਸਭਰਾਈ, ਜੋ ਪਿਰਿ ਕੈ ਰੰਗਿਸਵਾਰੀ ਜੀਉ ॥ (ਮ: ੫/੯੭)
ਗੁਰ ਕੈ ਬਚਨਿ’, ਹਰਿ ਕੇ ਗੁਣ ਗਾਇ ॥ (ਮ: ੫/੧੭੭)
ਗੁਰ ਕਾ ਬਚਨੁ, ‘ਜੀਅ ਕੈ ਸੰਗਿ॥ (ਮ: ੫/੧੭੭)
ਓਨਾ ਖਸਮੈ ਕੈ ਦਰਿਮੁਖ ਉਜਲੇ, ਸਚੈ ਸਬਦਿ ਸੁਹਾਇਆ ॥ (ਮ: ੧/੧੪੫)
ਖਸਮੈ ਕੈ ਦਰਬਾਰਿ’, ਢਾਢੀ ਵਸਿਆ ॥ (ਮ: ੧/੧੪੮)
ਤਾ ਕੈ ਸੰਗਿ’, ਕਿਲਵਿਖ ਦੁਖ ਜਾਹਿ ॥ (ਮ: ੫/੧੯੩)
ਮਨੁ ਤਨੁ ਰਾਤਾ, ‘ਰਾਮ ਕੈ ਰੰਗਿ॥ (ਮ: ੫/੧੯੭)
ਪੰਚ ਚੇਲੇ ਮਿਲਿ ਭਏ ਇਕਤ੍ਰਾ, ‘ਏਕਸੁ ਕੈ ਵਸਿਕੀਏ ॥ (ਮ: ੫/੨੦੮)
ਈਹਾ ਸੁਖੁ ਆਨੰਦੁ ਘਨਾ, ਆਗੈ ਜੀਅ ਕੈ ਸੰਗਿਕਾਮ ॥ (ਮ: ੫/੨੧੧)
ਸਾਧਸੰਗਤਿਪਰਸਾਦਿ ਸੰਤਨ ਕੈ’, ਸੋਇਓ ਮਨੁ ਜਾਗਿਓ ॥ (ਮ: ੫/੨੧੫)
ਮੇਰੇ ਪ੍ਰਭਸਾਚੇ ਕੈ ਮਨਿ’, ਭਾਏ ॥ (ਮ: ੩/੨੩੧)
ਗੁਰ ਕੈ ਸਬਦਿ’, ਕਮਲੁ ਪਰਗਾਸਾ ॥ (ਮ: ੧/੨੨੪)
ਨਿਰਭਉ ਕੈ ਘਰਿ’, ਤਾੜੀ ਲਾਵੈ ॥ (ਮ: ੧/੨੨੬)
ਕੋਟਿ ਮਜਨ, ‘ਜਾ ਕੈ ਸੁਣਿਨਾਮ ॥ (ਮ: ੫/੨੩੮) (ਭਾਵ ਸੁਣਨ ਵਿੱਚ, ਨੋਟ: ਇਸ ਪੰਕਤੀ ਸੁਣਿਕਿਰਿਆ ਨਹੀਂ ਬਲਕਿ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈਸੁਣਨ ਨਾਲਜਾਂਸੁਣਨ ਵਿੱਚ’)
ਕਾਮਣਿ ਪਿਰੁ ਪਾਇਆ ਜੀਉ, ‘ਗੁਰ ਕੈ ਭਾਇਪਿਆਰੇ ॥ (ਮ: ੩/੨੪੫)
ਞਾ ਕੈ ਹਾਥਿਸਮਰਥ, ਤੇ ਕਾਰਨ ਕਰਨੈ ਜੋਗ ॥ (ਮ: ੫/੨੫੫)
ਉਆ ਡੇਰਾ ਕਾ ਸੰਜਮੋ, ‘ਗੁਰ ਕੈ ਸਬਦਿਪਛਾਨੁ ॥ (ਮ: ੫/੨੫੬)
ਹੇ ਸੰਤਹ ਕੈ ਸਦਾ ਸੰਗਿ’! ਨਿਧਾਰਾ ਆਧਾਰ ॥ (ਮ: ੫/੨੬੧) (ਸੰਤਹ ਕੈ ਸੰਗਿ)
ਪ੍ਰਭ ਕੈ ਸਿਮਰਨਿ’, ਦੁਖੁ ਨ ਸੰਤਾਪੈ ॥ (ਮ: ੫/੨੬੨)
ਪ੍ਰਭ ਕਾ ਸਿਮਰਨੁ, ‘ਸਾਧ ਕੈ ਸੰਗਿ॥ (ਮ: ੫/੨੬੨)
ਪ੍ਰਭ ਕੈ ਸਿਮਰਨਿ’, ਉਧਰੇ ਮੂਚਾ ॥ (ਮ: ੫/੨੬੩)
ਹਰਿ ਕੈ ਨਾਮਿ’, ਉਧਰੇ ਜਨ ਕੋਟਿ ॥ (ਮ: ੫/੨੬੪)
ਮੁਖਿਆਵਤ ਤਾ ਕੈ, ਦੁਰਗੰਧ ॥ (ਮ: ੫/੨੬੯) (ਤਾ ਕੈ ਮੁਖਿ (ਵਿੱਚ)
ਸਾਧ ਕੈ ਸੰਗਿ’, ਬਸੈ ਥਾਨਿ ਊਚੈ ॥ (ਮ: ੫/੨੭੧)
ਸਾਧੂ ਕੈ ਸੰਗਿ’, ਮਹਲਿ ਪਹੂਚੈ ॥ (ਮ: ੫/੨੭੧)
ਸਾਧ ਕੈ ਸੰਗਿ’, ਲਗੈ ਪ੍ਰਭੁ ਮੀਠਾ ॥ (ਮ: ੫/੨੭੨)
ਸਾਧੂ ਕੈ ਸੰਗਿ’, ਘਟਿ ਘਟਿ ਡੀਠਾ ॥ (ਮ: ੫/੨੭੨)
ਬ੍ਰਹਮ ਗਿਆਨੀ ਕੈ ਮਨਿ’, ਹੋਇ ਪ੍ਰਗਾਸੁ ॥ (ਮ: ੫/੨੭੨)
ਉਸੁਪੰਡਿਤ ਕੈ ਉਪਦੇਸਿ’, ਜਗੁ ਜੀਵੈ ॥ (ਮ: ੫/੨੭੪)
ਬ੍ਰਹਮ ਗਿਆਨੀ ਕੈ ਮਨਿ’, ਪਰਮਾਨੰਦ ॥ (ਮ: ੫/੨੭੩)
ਬ੍ਰਹਮ ਗਿਆਨੀ ਕੈ ਘਰਿ’, ਸਦਾ ਅਨੰਦ ॥ (ਮ: ੫/੨੭੩)
ਜਿਸ ਕੈ ਮਨਿ’, ਪਾਰਬ੍ਰਹਮ ਕਾ ਨਿਵਾਸੁ ॥ (ਮ: ੫/੨੭੪)
ਸੰਤ ਕੈ ਦੂਖਨਿ’, ਜਮ ਤੇ ਨਹੀ ਛੁਟੈ ॥ (ਮ: ੫/੨੭੯)
ਸੰਤ ਕੈ ਦੂਖਨਿ(ਨਿੰਦਾ ਨਾਲ), ਮਤਿ ਹੋਇ ਮਲੀਨ ॥ (ਮ: ੫/੨੭੯)
ਸਾਧਸੰਗਿ ਹੋਇ ਨਿਰਮਲਾ, ਨਾਨਕ!ਪ੍ਰਭ ਕੈ ਰੰਗਿ॥ (ਮ: ੫/੨੯੭)
ਮਾਨੁਖ ਕੈ ਕਿਛੁ ਨਾਹੀ ਹਾਥਿ॥ (ਮ: ੫/੨੮੧) (ਮਾਨੁਖ ਕੈ ਹਾਥਿ (ਵਿੱਚ)
ਸਰਬ ਥੋਕ ਸੁਨੀਅਹਿ, ‘ਘਰਿ ਤਾ ਕੈ॥ (ਮ: ੫/੨੮੪)
ਕਰਹਿ ਭਗਤਿ, ‘ਆਤਮ ਕੈ ਚਾਇ॥ (ਮ: ੫/੨੮੬)
ਕਹੁ ਨਾਨਕ!ਜਾ ਕੈ ਮਸਤਕਿ’, ਲੇਖੁ ॥ (ਮ: ੫/੨੮੯)
ਮਨੁ ਪਰਬੋਧਹੁ, ‘ਹਰਿ ਕੈ ਨਾਇ(ਨਾਮ ਰਾਹੀਂ) ॥ (ਮ: ੫/੨੮੮)
ਜੀਅ ਕੀ ਜੁਗਤਿ, ਜਾ ਕੈ ਸਭ ਹਾਥਿ॥ (ਮ: ੫/੨੯੯) (ਜਾ ਕੈ ਹਾਥਿ (ਵਿੱਚ)
ਤਾ ਕੈ ਨਿਕਟਿ’, ਨ ਆਵਤ ਕਾਲੁ ॥ (ਮ: ੫/੨੯੩)
ਸਭ ਕੈ ਮਧਿ(ਵਿੱਚ), ਅਲਿਪਤੋ ਰਹੈ ॥ (ਮ: ੫/੨੯੪)
ਹਿਰਹਿ ਪਰ ਦਰਬੁ, ‘ਉਦਰ ਕੈ ਤਾਈ(ਲਈ) ॥ (ਮ: ੫/੨੯੮)
ਸਚੁ ਸਾਹਿਬੁਸਤਿਗੁਰੂ ਕੈ ਵਲਿਹੈ; ਤਾਂ ਝਖਿ ਝਖਿ ਮਰੈ, ਸਭ ਲੁੋਕਾਈ ॥ (ਮ: ੪/੩੦੭)
ਹਰਿ ਕੈ ਦਰਿਵਰਤਿਆ, ਸੁ ਨਾਨਕਿ ਆਖਿ ਸੁਣਾਇਆ ॥ (ਮ: ੪/੩੧੬)
ਨਾਨਕ! ਮਿਤ੍ਰਾਈ ਤਿਸੁ ਸਿਉ, ਸਭ ਕਿਛੁ ਜਿਸ ਕੈ ਹਾਥਿ (ਮ: ੫/੩੧੮)
ਭਗਤਿ ਕੈ ਪ੍ਰੇਮਿ’, ਇਨ ਹੀ ਹੈ ਜਾਨਾਂ ॥ (ਭਗਤ ਕਬੀਰ/੩੩੦)
ਨਾਨਕੁ ਤਿਨ ਕੈ ਲਾਗੈ ਪਾਇ॥ (ਮ: ੧/੩੫੨) (ਤਿਨ ਕੈ ਪਾਇ (ਚਰਨ ਵਿੱਚ)
ਦੇਵਤਿਆਦਰਸਨ ਕੈ ਤਾਈ(ਲਈ), ਦੂਖ ਭੂਖ ਤੀਰਥ ਕੀਏ ॥ (ਮ: ੧/੩੫੮)
ਗੁਰ ਕੈ ਦਰਸਨਿ’, ਮੋਖ ਦੁਆਰੁ ॥ (ਮ: ੩/੩੬੧)
ਸੀਲ ਸੰਜਮ ਕੈ ਨਿਕਟਿ’, ਖਲੋਈ ॥ (ਮ: ੫/੩੭੧)
ਜਨ ਨਾਨਕੁਹਰਿ ਕੈ ਅੰਕਿ’, ਸਮਾਵੈ ॥ (ਮ: ੫/੩੭੫)
ਨਿਕਟਿ ਜੀਅ ਕੈ’, ਸਦ ਹੀ ਸੰਗਾ ॥ (ਮ: ੫/੩੭੬) (ਜੀਅ ਕੈ ਨਿਕਟਿ)
ਸਰੰਜਾਮਿਲਾਗੁ ਭਵਜਲ ਤਰਨ ਕੈ ॥ (ਮ: ੫/੩੭੮) (ਤਰਨ ਕੈ ਸਰੰਜਾਮਿ (ਵਿੱਚ)
ਜਨਮੁ ਬਿ੍ਰਥਾ ਜਾਤ, ‘ਰੰਗਿ ਮਾਇਆ ਕੈ॥ (ਮ: ੫/੩੭੮)
ਚਰਨ ਕਮਲ ਸੇਵੀ ਰਿਦ ਅੰਤਰਿ, ਗੁਰ ਪੂਰੇ ਕੈ ਆਧਾਰਿ॥ (ਮ: ੫/੩੭੯) (ਪੂਰੇ ਗੁਰ ਕੈ ਆਧਾਰਿ (ਵਿੱਚ)
ਹਰਿ ਮਾਲਾ, ‘ਤਾ ਕੈ ਸੰਗਿਜਾਇ ॥ (ਮ: ੫/੩੮੮)
ਕਾਲ ਕੈ ਫਾਂਸਿ’, ਸਕਤ ਸਰੁ ਸਾਂਧਿਆ ॥ (ਮ: ੫/੩੯੦)
ਵਰਤਣਿ ਜਾ ਕੈ’, ਕੇਵਲ ਨਾਮ ॥ (ਮ: ੫/੩੯੨) (ਜਾ ਕੈ ਵਰਤਣਿ (ਵਿੱਚ)
ਉਨ ਕੈ ਸੰਗਿ’, ਹਮ ਤੁਮ ਸੰਗਿ ਮੇਲ ॥ (ਮ: ੫/੩੯੦)
ਤਿਸ ਕੈ ਸੰਗਿਮਿਲਉ, ਮੇਰੀ ਮਾਈ ॥ (ਮ: ੫/੩੯੧)
ਉਨ੍ ਕੈ ਸੰਗਿ’, ਦੇਖਉ ਪ੍ਰਭੁ ਨੈਨ ॥ (ਮ: ੫/੩੯੧)
ਪਾਇਪਰਹ ਸਤਿਗੁਰੂ ਕੈ, ਜਿਨਿ ਭਰਮੁ ਬਿਦਾਰਿਆ ॥ (ਮ: ੫/੩੯੯) (ਸਤਿਗੁਰੂ ਕੈ ਪਾਇ (ਚਰਨ ਵਿੱਚ)
ਨਾਮਿ ਜਿਸੈ ਕੈ’, ਊਜਲੀ; ਤਿਸੁ ਦਾਸੀ ਗਨੀਆ ॥ (ਮ: ੫/੪੦੦) (ਜਿਸੈ ਕੈ ਨਾਮਿ (ਰਾਹੀਂ)
ਮਨ! ਸੰਤਨਾ ਕੈ ਚਰਨਿ’, ਲਾਗੁ ॥ (ਮ: ੫/੪੦੯)
ਸੁਖ ਕੈ ਹੇਤਿ(ਲਈ), ਬਹੁਤੁ ਦੁਖੁ ਪਾਵਤ; ਸੇਵ ਕਰਤ ਜਨ ਜਨ ਕੀ ॥ (ਮ: ੯/੪੧੧)
ਤਨੁ ਮਨੁ ਸੀਤਲੁ ਮੁਖ ਉਜਲੇ, ‘ਪਿਰ ਕੈ ਭਾਇ ਪਿਆਰਿ॥ (ਮ: ੩/੪੨੮)
ਜਿਸੁ ਤੂੰ ਮੇਲਹਿ ਸੋ ਮਿਲੈ, ਪਿਆਰੇ! ਤਿਸ ਕੈ ਲਾਗਉ ਪਾਇ॥ (ਮ: ੫/੪੩੧) (‘ਤਿਸ ਕੈ ਪਾਇ’ (ਚਰਨ ਨਾਲ)
ਜਮ ਰਾਜੇ ਕੇ ਹੇਰੂ ਆਏ; ‘ਮਾਇਆ ਕੈ ਸੰਗਲਿ’, ਬੰਧਿ ਲਇਆ ॥ (ਮ: ੧/੪੩੨)
ਬੰਧਨਿ ਜਾ ਕੈ’, ਸਭੁ ਜਗੁ ਬਾਧਿਆ; ਅਵਰੀ ਕਾ ਨਹੀ ਹੁਕਮੁ ਪਇਆ ॥ (ਮ: ੧/੪੩੨) (ਜਾ ਕੈ ਬੰਧਨਿ (ਵਿੱਚ)
ਘਘੈ, ਘਾਲ ਸੇਵਕੁ ਜੇ ਘਾਲੈ; ‘ਸਬਦਿ ਗੁਰੂ ਕੈ’, ਲਾਗਿ ਰਹੈ ॥ (ਮ: ੧/੪੩੨)
ਸੇਜਾ ਸੁਹਾਵੀ, ‘ਸੰਗਿ ਪਿਰ ਕੈ’; ਸਾਤ ਸਰ ਅੰਮਿ੍ਰਤ ਭਰੇ ॥ (ਮ: ੧/੪੩੬)
ਪ੍ਰਭ ਪ੍ਰੇਮਿ ਰਾਤੀ, ਹਰਿ ਬਿਨੰਤੀ; ‘ਨਾਮਿ ਹਰਿ ਕੈ’, ਸੁਖਿ ਵਸੈ ॥ (ਮ: ੧/੪੩੬)
ਸਤੀਆ ਮਨਿ ਸੰਤੋਖੁ ਉਪਜੈ; ‘ਦੇਣੈ ਕੈ ਵੀਚਾਰਿ॥ (ਮ: ੧/੪੬੬)
ਪੰਚ ਤਤੁ ਕੀ ਕਰਿ ਮਿਰਗਾਣੀ; ‘ਗੁਰ ਕੈ ਮਾਰਗਿ’, ਚਾਲੈ ॥ (ਭਗਤ ਕਬੀਰ/੪੭੭)
ਕਹਤ ਕਬੀਰ ਸੁਨਹੁ ਰੇ ਸੰਤਹੁ! ਭੈ ਸਾਗਰ ਕੈ ਤਾਈ(ਵਾਸਤੇ) ॥ (ਭਗਤ ਕਬੀਰ/੪੭੮)
ਤਿਸ ਕੈ ਪੇਡਿਲਗੇ; ਫਲ ਫੂਲਾ ॥ (ਭਗਤ ਕਬੀਰ/੪੮੧)
ਸਖੀ ਸਹੇਲੀ ਨਨਦ ਗਹੇਲੀ; ‘ਦੇਵਰ ਕੈ ਬਿਰਹਿ’, ਜਰਉ ਰੇ ॥ (ਭਗਤ ਕਬੀਰ/੪੮੨)
ਬਡੇ ਭਾਈ ਕੈ ਜਬ ਸੰਗਿਹੋਤੀ; ਤਬ ਹਉ ਨਾਹ ਪਿਆਰੀ ॥ (ਭਗਤ ਕਬੀਰ/੪੮੨) (ਭਾਈ ਕੈ ਸੰਗਿ)
ਜਲ ਕੈ ਮਜਨਿ(ਟੁੰਭੀ ਨਾਲ), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ (ਭਗਤ ਕਬੀਰ/੪੮੪)
ਸੰਤਹ ਕੈ ਪਰਸਾਦਿ’, ਨਾਮਾ ਹਰਿ ਭੇਟੁਲਾ ॥ (ਭਗਤ ਨਾਮਦੇਵ/੪੮੬)
ਮਤਾ ਕਰੈਪਛਮ ਕੈ ਤਾਈ(ਲਈ); ਪੂਰਬ ਹੀ ਲੈ ਜਾਤ ॥ (ਮ: ੫/੪੯੬)
ਸਰਣਿ ਸਾਧੂ ਨਿਰਮਲਾ; ਗਤਿ ਹੋਇ, ‘ਪ੍ਰਭ ਕੈ ਨਾਮਿ॥ (ਮ: ੫/੫੦੧)
ਐ ਜੀ! ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ ਉਦਰੁ ਭਰਨ ਕੈ ਤਾਈ(ਲਈ) ॥ (ਮ: ੧/੫੦੪)
ਮਾਇਆ ਕੈ ਅਰਥਿ(ਲਈ), ਬਹੁਤੁ ਲੋਕ ਨਾਚੇ; ਕੋ ਵਿਰਲਾ ਤਤੁ ਬੀਚਾਰੀ ॥ (ਮ: ੩/੫੦੬)
ਹਰਿ ਕੈ ਤਖਤਿ’, ਬਹਾਲੀਐ; ਨਿਜ ਘਰਿ ਸਦਾ ਵਸੀਜੈ ॥ (ਮ: ੩/੫੧੫)
ਢਾਢੀ ਕਾ ਮਹਲੁ ਅਗਲਾ; ‘ਹਰਿ ਕੈ ਨਾਇ ਪਿਆਰਿ॥ (ਮ: ੩/੫੧੬)
ਨਾਨਕ! ਨਿਹਚਲੁ ਕੋ ਨਹੀ; ਬਾਝਹੁ ਹਰਿ ਕੈ ਨਾਇ॥ (ਮ: ੩/੫੧੭)
ਨਾਨਕ! ਸੋ ਸਹੁ ਆਹਿ(ਹੈ); ‘ਜਾ ਕੈ ਆਢਲਿ(ਆਸਰੇ ਵਿੱਚ), ਹਭੁ ਕੋ ॥ (ਮ: ੫/੫੨੧)
ਨਾਮ ਤੇਰੈ ਕੈ ਰੰਗਿ; ਦੁਰਮਤਿ ਧੋਵਣਾ ॥ (ਮ: ੫/੫੨੩) (ਤੇਰੈ ਨਾਮ ਕੈ ਰੰਗਿ (ਵਿਚ)
ਮਦਿ ਮਾਇਆ ਕੈ’, ਭਇਓ ਬਾਵਰੋ, ਹਰਿ ਜਸੁ ਨਹਿ ਉਚਰੈ ॥ (ਮ: ੯/੫੩੬)
ਭਾਗੁਮਸਤਕਿਹੋਇ ਜਿਸ ਕੈ, ਤਿਸੁ ਗੁਰ ਨਾਲਿ ਸਨੇਹਾ ॥ (ਮ: ੫/੫੪੨) (ਜਿਸ ਕੈ ਮਸਤਕਿ (ਉੱਤੇ)
ਮੇਰੀ ਸਖੀ ਸਹੇਲੜੀਹੋ! ਪ੍ਰਭ ਕੈ ਚਰਣਿ’, ਲਗਹ ॥ (ਮ: ੫/੫੪੪)
ਸੁਨਤ ਪੇਖਤਸੰਗਿ ਸਭ ਕੈ’; ਪ੍ਰਭ ਨੇਰਹੂ ਤੇ ਨੇਰੇ ॥ (ਮ: ੫/੫੪੭)
ਨਾਨਕ! ਗੁਰਮੁਖਿ ਰਸਨਾ ਹਰਿ ਜਪੈ; ‘ਹਰਿ ਕੈ ਨਾਇਪਿਆਰਿਆ ॥ (ਮ: ੩/੫੫੦)
ਭਗਤ ਰਤੇਰੰਗਿ ਏਕ ਕੈ’; ਪੂਰਾ ਵੇਸਾਹੁ ॥ (ਮ: ੪/੫੫੬)
ਸਬਦ ਰੰਗਿ ਰਾਤੀ, ਜੋਬਨਿ ਮਾਤੀ; ‘ਪਿਰ ਕੈ ਅੰਕਿ(ਗੋਦ ਵਿੱਚ), ਸਮਾਏ ॥ (ਮ: ੩/੫੮੨)
ਹਰਿ, ‘ਦਾਸਨ ਕੈ ਵਸਿ’, ਹੈ; ਜਿਉ, ਜੰਤੀ ਕੈ ਵਸਿ ਜੰਤੁ ॥ (ਮ: ੪/੬੫੨)
ਤਿਸ ਕੈ ਚਾਨਣਿ’, ਸਭ ਮਹਿ ਚਾਨਣੁ ਹੋਇ ॥ (ਮ: ੧/੬੬੩)
ਬਿਖਿਆ ਕੈ ਧਨਿ’, ਸਦਾ ਦੁਖੁ ਹੋਇ ॥ (ਮ: ੩/੬੬੫)
ਐਸੀ ਠਗਉਰੀ ਪਾਇ ਭੁਲਾਵੈ; ‘ਮਨਿ ਸਭ ਕੈ’, ਲਾਗੈ ਮੀਠੀ ॥ (ਮ: ੫/੬੭੩) (ਸਭ ਕੈ ਮਨਿ (ਵਿੱਚ)
ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ਦੁਨੀਆ ਕੈ ਦਰਬਾਰਿ॥ (ਮ: ੫/੬੭੪)
ਨਿਰੰਕਾਰ ਕੈ ਦੇਸਿ’, ਜਾਹਿ; ਤਾ ਸੁਖਿ ਲਹਹਿ ਮਹਲੁ ॥ (ਮ: ੧/੫੯੫)
ਭਇਓ ਅਨੁਗ੍ਰਹੁ, ‘ਪ੍ਰਸਾਦਿ ਸੰਤਨ ਕੈ’; ਹਰਿ ਨਾਮਾ ਹੈ ਮੀਠਾ ॥ (ਮ: ੫/੬੧੨) (ਸੰਤਨ ਕੈ ਪ੍ਰਸਾਦਿ (ਦੁਆਰਾ)
ਜਾ ਕੈ ਸਿਮਰਣਿ’, ਸਭੁ ਕਛੁ ਪਾਈਐ; ਬਿਰਥੀ ਘਾਲ ਨ ਜਾਈ ॥ (ਮ: ੫/੬੧੭)
ਮਨ ਚਿੰਦੇ ਸਗਲੇ ਫਲ ਪਾਵਹੁ; ‘ਜੀਅ ਕੈ ਸੰਗਿਸਹਾਈ ॥ (ਮ: ੫/੬੨੩)
ਜੀਅ ਜੰਤ ਸਭਿ, ‘ਹਾਥਿ ਤਿਸੈ ਕੈ’; ਸੋ ਪ੍ਰਭੁ ਅੰਤਰਜਾਮੀ ॥ (ਮ: ੫/੬੨੭)
ਮੁਖਿ ਨਿੰਦਕ ਕੈ’, ਛਾਈ ॥ (ਮ: ੫/੬੨੯)
ਹੁਕਮੈ ਅੰਦਰਿ ਜੰਮਿਆ, ਪਿਆਰੇ! ਊਧਉ, ‘ਸਿਰ ਕੈ ਭਾਰਿ॥ (ਮ: ੧/੬੩੬)
ਜੋ ਸਤਿਗੁਰੁ ਸੇਵਹਿ ਆਪਣਾ, ਭਾਈ! ਤਿਨ ਕੈ ਹਉ ਲਾਗਉਪਾਇ॥ (ਮ: ੩/੬੩੮) (ਤਿਨ ਕੈ ਪਾਇ)
ਹਰਿ ਕੀਰਤਿ ਸਾਧਸੰਗਤਿ ਹੈ; ‘ਸਿਰਿ ਕਰਮਨ ਕੈ’, ਕਰਮਾ ॥ (ਮ: ੫/੬੪੨) (ਕਰਮਨ ਕੈ ਸਿਰਿ (ਉੱਪਰ)
ਪੰਡਿਤ ਭੂਲੇ, ਦੂਜੈ ਲਾਗੇ; ‘ਮਾਇਆ ਕੈ ਵਾਪਾਰਿ॥ (ਮ: ੩/੬੪੭)
ਹਰਿ ਕੈ ਨਾਇ’, ਸਮਾਇ ਰਹੇ; ਚੂਕਾ ਆਵਣੁ ਜਾਣੁ ॥ (ਮ: ੩/੬੪੮)
ਘਰਿ ਬਾਹਰਿ ਤੇਰਾ ਭਰਵਾਸਾ; ਤੂ ਜਨ ਕੈ ਹੈ ਸੰਗਿ॥ (ਮ: ੫/੬੭੭) (‘ਜਨ ਕੈ ਸੰਗਿ)
ਤਾ ਕਉ ਕੋਇ ਨ ਪਹੁਚਨਹਾਰਾ; ‘ਜਾ ਕੈ ਅੰਗਿ’, ਗੁਸਾਈ ॥ (ਮ: ੫/੬੭੯)
ਸੇਵਕੁ, ਪ੍ਰਭ ਕੈ ਲਾਗੈ ਪਾਇ॥ (ਮ: ੧/੬੮੬) (‘ਪ੍ਰਭ ਕੈ ਪਾਇ(ਚਰਨ ਨਾਲ)
ਬੂਡੀ ਘਰੁ ਘਾਲਿਓ; ‘ਗੁਰ ਕੈ ਭਾਇ’, ਚਲੋ ॥ (ਮ: ੧/੬੮੯)
ਨਾਨਕ! ਈਹਾ ਸੁਖੁ, ਆਗੈ ਮੁਖ ਊਜਲ; ‘ਸੰਗਿ ਸੰਤਨ ਕੈ’, ਪਾਈਐ ॥ (ਮ: ੫/੭੦੦) (ਸੰਤਨ ਕੈ ਸੰਗਿ)
ਸਾਧਸੰਗਤਿ ਕੈ ਅੰਚਲਿ’, ਲਾਵਹੁ; ਬਿਖਮ ਨਦੀ ਜਾਇ ਤਰਣੀ ॥ (ਮ: ੫/੭੦੨)
ਰੇ ਮਨ! ਤਾ ਕਉ ਧਿਆਈਐ; ਸਭ ਬਿਧਿ, ‘ਜਾ ਕੈ ਹਾਥਿ॥ (ਮ: ੫/੭੦੪)
ਮਨੁ, ‘ਮਾਇਆ ਕੈ ਹਾਥਿ’; ਬਿਕਾਨਉ ॥ (ਭਗਤ ਰਵਿਦਾਸ/੭੧੦)
ਪਾਰਬ੍ਰਹਮ ਪ੍ਰਭ ਭਏ ਦਇਆਲਾ; ‘ਸਿਵ ਕੈ ਬਾਣਿ’, ਸਿਰੁ ਕਾਟਿਓ ॥ (ਮ: ੫/੭੧੪) (ਭਾਵ ਸ਼ਿਵ ਦੇ ਤੀਰ ਨਾਲ)
ਜਿਨ ਕੇ ਚੋਲੇ ਰਤੜੇ ਪਿਆਰੇ! ਕੰਤੁ, ‘ਤਿਨਾ ਕੈ ਪਾਸਿ॥ (ਮ: ੧/੭੨੨)
ਛੁਟੈ, ‘ਤਾ ਕੈ ਬੋਲਿ’; ਸਾਹਿਬ ਨਦਰਿ ਜਿਸੁ ॥ (ਮ: ੧/੭੨੯) (ਭਾਵ ਉਸ ਦੇ ਬਚਨ ਨਾਲ)
ਤਿਨ ਕੀ ਸੇਵਾ ਤੇ ਹਰਿ ਪਾਈਐ; ‘ਸਿਰਿ ਨਿੰਦਕ ਕੈ’, ਪਵੈ ਛਾਰਾ ॥ (ਮ: ੪/੭੩੩) (ਨਿੰਦਕ ਕੈ ਸਿਰਿ (ਉੱਤੇ)
ਨਗਨ ਫਿਰਤ, ‘ਰੰਗਿ ਏਕ ਕੈ’; ਓਹੁ ਸੋਭਾ ਪਾਏ ॥ (ਮ: ੫/੭੪੫) (ਏਕ ਕੈ ਰੰਗਿ)
ਦਰਸਨੁ, ਹਰਿਦੇਖਣ ਕੈ ਤਾਈ॥ (ਮ: ੪/੭੫੭)
ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ! ਤਉ ਦਰਸਨ ਕੈ ਤਾਈ॥ (ਮ: ੪/੭੫੭)
ਚੰਦੋ ਦੀਪਾਇਆ, ‘ਦਾਨਿ ਹਰਿ ਕੈ’; ਦੁਖੁ ਅੰਧੇਰਾ ਉਠਿ ਗਇਆ ॥ (ਮ: ੧/੭੬੫) (ਹਰਿ ਕੈ ਦਾਨਿ (ਰਾਹੀਂ)
ਭਗਤਾ ਕੈ ਘਰਿ’, ਕਾਰਜੁ ਸਾਚਾ; ਹਰਿ ਗੁਣ ਸਦਾ ਵਖਾਣੇ ਰਾਮ ॥ (ਮ: ੩/੭੬੯)
ਹਰਿ ਅੰਮਿ੍ਰਤਿ ਭਰੇ ਭੰਡਾਰ, ਸਭੁ ਕਿਛੁ ਹੈ, ‘ਘਰਿ ਤਿਸ ਕੈ’; ਬਲਿ ਰਾਮ ਜੀਉ ॥ (ਮ: ੫/੭੭੮)
ਹਰਿ ਹਰੇ ਹਰਿ ਗੁਣ ਨਿਧੇ; ਹਰਿ ਸੰਤਨ ਕੈ ਵਸਿ’, ਆਏ ਰਾਮ ॥ (ਮ: ੫/੭੮੦)
ਸਾਧਸੰਗਤਿ ਕੈ ਅੰਚਲਿ’, ਲਾਵਹੁ ॥ (ਮ: ੫/੮੦੧)
ਨਾਨਕ!ਭਗਤਨ ਕੈ ਘਰਿ’; ਸਦਾ ਅਨੰਦ ॥ (ਮ: ੫/੮੦੨)
ਕਰਿ ਕਰਿ ਪਾਪ ਦਰਬੁ ਕੀਆ; ‘ਵਰਤਣ ਕੈ ਤਾਈ॥ (ਮ: ੫/੮੦੯)
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ’, ਗਾਵਣਾ
ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥ (ਮ: ੫/੮੧੩) (ਸਾਧ ਕੈ ਸੰਗਿ)
ਕਰਤਾਰ ਪੁਰਿ ਕਰਤਾ ਵਸੈ; ‘ਸੰਤਨ ਕੈ ਪਾਸਿ॥ (ਮ: ੫/੮੧੬)
ਜੀਅ ਜੁਗਤਿ, ‘ਵਸਿ ਪ੍ਰਭੂ ਕੈ’; ਜੋ ਕਹੈ, ਸੁ ਕਰਨਾ ॥ (ਮ: ੫/੮੧੮)
ਕਬਹੁ ਨ ਹੋਵਹੁ ਦਿ੍ਰਸਟਿ ਅਗੋਚਰ; ‘ਜੀਅ ਕੈ ਸੰਗਿ’, ਬਸੇ ॥ (ਮ: ੫/੮੨੬)
ਸਭੁ ਕੋਈ, ‘ਹਰਿ ਕੈ ਵਸਿ’; ਭਗਤਾ ਕੈ ਅਨੰਦੁ ਘਰਿ॥ (ਮ: ੪/੮੪੯) (‘ਹਰਿ ਕੈ ਵਸਿ’ (ਵਿੱਚ) ਅਤੇਭਗਤਾ ਕੈ ਘਰਿ’ (ਵਿੱਚ)
ਜਨ ਨਾਨਕ ਕੈ ਵਲਿ’, ਹੋਆ ਮੇਰਾ ਸੁਆਮੀ; ਹਰਿ ਸਜਣ ਪੁਰਖੁ ਸੁਜਾਨੁ ॥ (ਮ: ੪/੮੫੪)
ਭ੍ਰਮ ਕੈ ਭਾਇ’; ਭਵੈ ਭੇਖਧਾਰੀ ॥ (ਭਗਤ ਕਬੀਰ/੮੫੬) (ਭਾਵ ਭਰਮ ਦੀ ਭਟਕਣਾ ਕਾਰਨ)
ਕੀਓ ਸੀਗਾਰੁਮਿਲਣ ਕੈ ਤਾਈ(ਲਈ); ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥ (ਮ: ੪/੮੩੬)
ਬੇਸੁਆ ਕੈ ਘਰਿ’, ਬੇਟਾ ਜਨਮਿਆ; ਪਿਤਾ ਤਾਹਿ ਕਿਆ ਨਾਮੁ ਸਦਈਆ ॥ (ਮ: ੪/੮੩੭)
ਸਸੀਅਰ ਕੈ ਘਰਿ’; ਸੂਰੁ ਸਮਾਵੈ ॥ (ਮ: ੧/੮੪੦)
ਗੁਰ ਕੈ ਭਾਇ’, ਚਲੋ; ਸਾਚਿ ਸੰਗੂਤੀ ਰਾਮ ॥ (ਮ: ੧/੮੪੩)
ਤੂ ਹੋਆ, ਪੰਚ ਵਾਸਿ ਵੈਰੀ ਕੈ; ਛੂਟਹਿ ਪਰੁ ਸਰਨਾਇਲੇ ॥ (ਮ: ੫/੮੬੨) (ਪੰਚ ਵੈਰੀ ਕੈ ਵਾਸਿ (ਵੱਸ ਵਿੱਚ)
ਤੀਨਿ ਗੁਣਾ ਕੈ ਸੰਗਿ’; ਰਚਿ ਰਸੇ ॥ (ਮ: ੫/੮੬੫)
ਸੰਤ ਕੈ ਊਪਰਿ’, ਦੇਇ ਪ੍ਰਭੁ ਹਾਥ ॥ (ਮ: ੫/੮੬੭)
ਗੁਰ ਕੈ ਸਿਖਿ’, ਸਤਿਗੁਰੂ ਧਿਆਇਆ ॥ (ਮ: ੫/੮੬੯) (ਗੁਰ ਦੇ ਸਿਖ ਨੇ (ਕੇਵਲ ਇੱਕ ਵਾਰ ਸਿਖਿਦਾ ਅਰਥ ਸਿਖ ਨੇ )
ਸੁਣਿ, ‘ਜੋਗੀ ਕੈ ਮਨਿ’; ਮੀਠੀ ਲਾਗੈ ॥ (ਮ: ੫/੮੮੬)
ਸੰਸਾਰੈ ਕੈ ਅੰਚਲਿ’, ਲਰੀ ॥ (ਭਗਤ ਕਬੀਰ/੮੭੧)
ਗਿ੍ਰਹਿਸੋਭਾ ਜਾ ਕੈ, ਰੇ ਨਾਹਿ ॥ (ਭਗਤ ਕਬੀਰ/੮੭੨) (ਜਾ ਕੈ ਗਿ੍ਰਹਿ (ਵਿੱਚ)
ਸਾਧੂ ਕੈ ਠਾਢੀ ਦਰਬਾਰਿ॥ (ਭਗਤ ਕਬੀਰ/੮੭੨) (ਸਾਧੂ ਕੈ ਦਰਬਾਰਿ (ਵਿੱਚ)
ਪਾਂਚ ਨਾਰਦ ਕੈ ਸੰਗਿਬਿਧਵਾਰਿ ॥ (ਭਗਤ ਕਬੀਰ/੮੭੨)
ਇੰਦ੍ਰੀ ਕੈ ਜਤਨਿ’; ਨਾਮੁ ਉਚਰੈ ॥ (ਭਗਤ ਕਬੀਰ/੮੭੨)
ਜਪੀਐ ਨਾਮੁ; ‘ਅੰਨ ਕੈ ਸਾਦਿ॥ (ਭਗਤ ਕਬੀਰ/੮੭੩)
ਅੰਭੈ ਕੈ ਸੰਗਿ’, ਨੀਕਾ ਵੰਨੁ ॥ (ਭਗਤ ਕਬੀਰ/੮੭੩) (ਭਾਵ ਪਾਣੀ ਦੇ ਨਾਲ ਸੁੰਦਰ ਰੰਗ ਬਣਦਾ)
ਪਤੁ ਝੋਲੀ, ‘ਮੰਗਣ ਕੈ ਤਾਈ’ ; ਭੀਖਿਆ ਨਾਮੁ ਪੜੇ ॥ (ਮ: ੧/੮੭੭)
ਗੁਰ ਕੈ ਚਰਣਿ’, ਚਿਤੁ ਲਾਗਾ ॥ (ਮ: ੫/੮੯੮)
ਕਰੈ ਬਿਕਾਰ, ‘ਜੀਅਰੇ ਕੈ ਤਾਈ(ਲਈ) ॥ (ਮ: ੫/੮੯੯)
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ; ਸਿ ਨਾਮਿ ਹਰਿ ਕੈ’, ਲਾਗੇ ॥ (ਮ: ੩/੯੧੭) (ਹਰਿ ਕੈ ਨਾਮਿ)
ਕਹੁ ਨਾਨਕ!ਘਰਿਪ੍ਰਭ ਮੇਰੇ ਕੈ, ਨਿਤ ਨਿਤ ਮੰਗਲੁ ਸੁਨੀਐ ॥ (ਮ: ੫/੯੨੪) (ਮੇਰੇ ਪ੍ਰਭ ਕੈ ਘਰਿ)
ਸੋ ਸੁਆਮੀ ਪ੍ਰਭੁ ਰਖਕੋ; ‘ਅੰਚਲਿ ਤਾ ਕੈ’, ਲਾਗੁ ਜੀਉ ॥ (ਮ: ੫/੯੨੬) (‘ਤਾ ਕੈ ਅੰਚਲਿ (ਲੜ ਨਾਲ)
ਪਾਈ ਨਵ ਨਿਧਿ, ‘ਹਰਿ ਕੈ ਨਾਇ॥ (ਮ: ੧/੯੩੩) (ਹਰਿ ਦੇ ਨਾਮ ਰਾਹੀਂ)
ਦਾਨਾ ਤੂ ਬੀਨਾ ਤੁਹੀ; ‘ਦਾਨਾ ਕੈ ਸਿਰਿ’, ਦਾਨੁ ॥ (ਮ: ੧/੯੩੪)
ਬਾਬੁਲ ਕੈ ਘਰਿ’, ਬੇਟੜੀ; ਬਾਲੀ ਬਾਲੈ ਨੇਹਿ ॥ (ਮ: ੧/੯੩੫)
ਦਰਸਨ ਕੈ ਤਾਈ(ਲਈ), ਭੇਖ ਨਿਵਾਸੀ ॥ (ਮ: ੧/੯੩੯)
ਹਿੰਦੂ ਕੈ ਘਰਿ’, ਹਿੰਦੂ ਆਵੈ ॥ (ਮ: ੧/੯੫੧)
ਜੋਗੀ ਕੈ ਘਰਿ’, ਜੁਗਤਿ ਦਸਾਈ ॥ (ਮ: ੧/੯੫੨)
ਜਿਨ ਕੈ, ਸੁਆਮੀ ਰਹਤ; ਹਦੂਰਿ ॥ (ਮ: ੧/੯੫੪) (ਜਿਨ (ਪਾਂਡਵਾਂ) ਕੈ ਹਦੂਰਿ (ਅੰਗ-ਸੰਗ, ਕ੍ਰਿਸ਼ਨ ਉਨ੍ਹਾਂ ਦਾ) ਮਾਲਕ ਰਹਿੰਦਾ ਸੀ। )
ਜਨ ਨਾਨਕਿ ਹਰਿ ਪ੍ਰਭੁ ਬੁਝਿਆ, ਗੁਰ ਸਤਿਗੁਰ ਕੈ ਪਰਸਾਦਿ॥ (ਮ: ੫/੯੫੭)
ਵਿਣੁ ਤੁਧੁ ਹੋਰੁ ਜਿ ਮੰਗਣਾ; ‘ਸਿਰਿ ਦੁਖਾ ਕੈ’, ਦੁਖ ॥ (ਮ: ੫/੯੫੮) (ਦੁਖਾ ਕੈ ਸਿਰਿ)
ਜਿਸ ਕੈ ਸੁਆਮੀ ਵਲਿ; ਨਿਰਭਉ ਸੋ ਭਈ ॥ (ਮ: ੫/੯੬੧) (ਜਿਸ ਕੈ ਵਲਿ)
ਤੂ ਭਗਤਾ ਕੈ ਵਸਿ’, ਭਗਤਾ ਤਾਣੁ ਤੇਰਾ ॥ (ਮ: ੫/੯੬੨)
ਜਾ ਕੈ ਪਾਇ(ਚਰਨਿ), ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ ਨ ਕਹੈ ॥ (ਭਗਤ ਕਬੀਰ/੯੭੦)
ਨਿਰਭਉ ਕੈ ਘਰਿ’, ਬਜਾਵਹਿ ਤੂਰ ॥ (ਭਗਤ ਕਬੀਰ/੯੭੧)
ਸਬਦਿ ਅਤੀਤ ਅਨਾਹਦਿ ਰਾਤਾ; ‘ਆਕੁਲ ਕੈ ਘਰਿ’, ਜਾਉਗੋ ॥ (ਭਗਤ ਨਾਮਦੇਵ/੯੭੩)
ਮੇਰੇਠਾਕੁਰ ਕੈ ਮਨਿਭਾਇ ਭਾਵਨੀ; ਜਮਕੰਕਰ ਮਾਰਿ ਬਿਦਾਰੇ ॥ (ਮ: ੪/੯੮੧)
ਮੇਰੇਠਾਕੁਰ ਕੈ ਦੀਬਾਨਿ’, ਖਬਰਿ ਹੁੋਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥ (ਮ: ੪/੯੮੩)
ਜਾ ਕੈ ਸਿਮਰਨਿ’; ਰਿਦ ਬਿਗਾਸ ॥ (ਮ: ੫/੯੮੬)
ਸੂਹਟੁ, ‘ਪਿੰਜਰਿ ਪ੍ਰੇਮ ਕੈ’; ਬੋਲੈ ਬੋਲਣਹਾਰੁ ॥ (ਮ: ੧/੧੦੧੦) (ਪ੍ਰੇਮ ਕੈ ਪਿੰਜਰਿ (ਰਾਹੀਂ)
ਜਿਸ ਕੈ ਡਰਿ’, ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥ (ਮ: ੧/੧੦੧੦)
ਭੂਲੇ, ਮਾਰਗੁ ਜੋ ਦਸੇ; ਤਿਸ ਕੈ ਲਾਗਉ ਪਾਇ॥ (ਮ: ੧/੧੦੧੦) (ਤਿਨ ਕੈ ਪਾਇ’ (ਚਰਨ ਵਿੱਚ)
ਗੁਰ ਕੈ ਸਬਦਿ’, ਮਨ ਕਉ ਸਮਝਾਵਹਿ ॥ (ਮ: ੧/੧੦੨੮)
ਅਨਹਦ ਰੁਣ ਝੁਣਕਾਰੁ ਸਦਾ ਧੁਨਿ; ‘ਨਿਰਭਉ ਕੈ ਘਰਿ’, ਵਾਇਦਾ ॥ (ਮ: ੧/੧੦੩੩)
ਦਾਨਾ ਕੈ ਸਿਰਿ’, ਦਾਨੁ ਵੀਚਾਰਾ ॥ (ਮ: ੧/੧੦੩੫)
ਰਹੈ ਅਤੀਤੁ ਗੁਰਮਤਿ ਲੇ ਊਪਰਿ; ਹਰਿ ਨਿਰਭਉ ਕੈ ਘਰਿਪਾਇਆ ॥ (ਮ: ੧/੧੦੪੧)
ਜਾਚਿਕੁ ਸੇਵ ਕਰੇ, ‘ਦਰਿ ਹਰਿ ਕੈ’; ਹਰਿ ਦਰਗਹ ਜਸੁ ਗਾਇਆ ॥ (ਮ: ੧/੧੦੪੩) (ਹਰਿ ਕੈ ਦਰਿ (ਉੱਤੇ)
ਗੁਰ ਕੈ ਸਬਦਿ’, ਰਤੇ ਰੰਗੁ ਲਾਏ ॥ (ਮ: ੩/੧੦੫੫)
ਗੁਰ ਕੈ ਸਬਦਿ’, ਹਰਿ ਨਾਮਿ ਚਿਤੁ ਲਾਏ ॥ (ਮ: ੩/੧੦੫੬)
ਗੁਰ ਕੈ ਸਬਦਿ’, ਭਗਤਿ ਨਿਸਤਾਰਣੁ ॥ (ਮ: ੩/੧੦੫੬)
ਗੁਰ ਕੈ ਸਬਦਿ’, ਸਦਾ ਸਾਲਾਹੀ ॥ (ਮ: ੩/੧੦੫੬)
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ; ‘ਮੁਕਤੀ ਕੈ ਘਰਿ’, ਪਾਇਦਾ ॥ (ਮ: ੩/੧੦੬੨)
ਪੂਰੇ ਗੁਰ ਕੈ ਸਬਦਿ’, ਪਛਾਤਾ ॥ (ਮ: ੩/੧੦੬੫)
ਸਿਰਿ ਸਾਹਾ ਕੈ’, ਸਚਾ ਸਾਹਿਬੁ; ਅਵਰੁ ਨਾਹੀ ਕੋ ਦੂਜਾ ਹੇ ॥ (ਮ: ੫/੧੦੭੩) (ਸਾਹਾ ਕੈ ਸਿਰਿ (ਉੱਤੇ)
ਹੁਕਮਿ ਸਚੇ ਕੈ’, ਪੂਰੇ ਕਾਜਾ ॥ (ਮ: ੫/੧੦੭੪)
ਗੁਰੁ, ਮੁਖਹੁ ਅਲਾਏ ਤਾ ਸੋਭਾ ਪਾਏ; ਤਿਸੁ ਜਮ ਕੈ ਪੰਥਿ’, ਨ ਪਾਇਣਾ ॥ (ਮ: ੫/੧੦੭੮)
ਆਦਿ ਮਧਿ ਅੰਤਿ ਪ੍ਰਭੁ ਸੋਈ; ‘ਹਾਥਿ ਤਿਸੈ ਕੈ’, ਨੇਬੇੜਾ ॥ (ਮ: ੫/੧੦੮੨)
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ, ਸਾਧ ਸੰਤਨ ਕੈ ਸੰਗਿਸੰਗਾ ॥ (ਮ: ੫/੧੦੮੩)
ਜੇ ਰਾਚੈ ਸਚ ਰੰਗਿ; ਗੂੜੈ, ‘ਰੰਗਿ ਅਪਾਰ ਕੈ॥ (ਮ: ੩/੧੦੮੮) (ਅਪਾਰ ਕੈ ਰੰਗਿ (ਵਿੱਚ)
ਰਤੇ ਰੰਗਿ ਪਾਰਬ੍ਰਹਮ ਕੈ’, ਮਨੁ ਤਨੁ ਅਤਿ ਗੁਲਾਲੁ ॥ (ਮ: ੫/੧੦੯੭) (ਪਾਰਬ੍ਰਹਮ ਕੈ ਰੰਗਿ (ਵਿੱਚ)
ਨਾਨਕ! ਹੀਰਾ ਹੀਰੈ ਬੇਧਿਆ; ‘ਗੁਣ ਕੈ ਹਾਰਿ’, ਪਰੋਵੈ ॥ (ਮ: ੧/੧੧੧੨)
ਤਿਨ ਤੂ ਧਿਆਇਆ ਮੇਰਾ ਰਾਮੁ; ‘ਜਿਨ ਕੈ ਧੁਰਿ’, ਲੇਖੁ ਮਾਥੁ ॥ (ਮ: ੪/੧੧੧੫)
ਸਭ ਗੁਰੂ ਗੁਰੂ ਜਗਤੁ ਬੋਲੈ; ‘ਗੁਰ ਕੈ ਨਾਇਲਇਐ, ਸਭਿ ਛੁਟਕਿ ਗਇਆ ॥ (ਮ: ੪/੧੧੧੬)
ਆਸ ਪਿਆਸੀ, ‘ਪਿਰ ਕੈ ਤਾਈ(ਲਈ); ਜਿਉ ਚਾਤ੍ਰਿਕੁ ਬੂੰਦੇਰੇ ॥ (ਮ: ੫/੧੧੧੭)
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ॥ (ਭਗਤ ਰਵਿਦਾਸ/੧੧੨੪)
ਮਨ ਕੈ ਵੀਚਾਰਿ’, ਹੁਕਮੁ ਬੁਝਿ ਸਮਾਣਾ ॥ (ਮ: ੩/੧੧੨੮)
ਅਹੇਰਾ ਪਾਇਓ, ‘ਘਰ ਕੈ ਗਾਂਇ॥ (ਮ: ੫/੧੧੩੬) (ਨੋਟ: ਇਸ ਪੰਕਤੀ ਗਾਂਇ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੈ, ਨਾ ਕਿ ਇਸਤ੍ਰੀ ਲਿੰਗ, ਜਿਸ ਦਾ ਅਰਥ ਹੈ ਗਾਂਉ, ਪਿੰਡ ਭਾਵ ਅਹੇਰਾ (ਮਨ ਰੂਪ ਸ਼ਿਕਾਰ) ਲੱਭ ਲਿਆ (ਆਪਣੇ) ਸਰੀਰ ਦੇ ਗਾਂਵ (ਪਿੰਡ, ਹਿਰਦੇ) ਵਿੱਚ ਹੀ)
ਨਾਨਕ ਕੈ ਘਰਿ’, ਕੇਵਲ ਨਾਮੁ ॥ (ਮ: ੫/੧੧੩੬)
ਸਿਮਰਨਿ ਤਾ ਕੈ’, ਮਿਟਹਿ ਸੰਤਾਪ ॥ (ਮ: ੫/੧੧੪੨) (ਤਾ ਕੈ ਸਿਮਰਨਿ (ਨਾਲ)
ਤਾ ਕੈ ਦਰਸਨਿ’, ਸਦਾ ਨਿਹਾਲ ॥ (ਮ: ੫/੧੧੪੩)
ਪ੍ਰਗਟ ਭਇਆ, ‘ਸਾਧੂ ਕੈ ਸੰਗਿ॥ (ਮ: ੫/੧੧੪੪)
ਜਨ ਅਪਨੇ ਕੈ ਹਰਿ ਮਨਿਬਸੈ ॥ (ਮ: ੫/੧੧੪੬) (ਅਪਨੇ ਜਨ ਕੈ ਮਨਿ (ਵਿੱਚ)
ਜਾ ਕੈ ਸੂਤਿ’, ਪਰੋਇਆ ਸੰਸਾਰੁ ॥ (ਮ: ੫/੧੧੫੦)
ਸਾਗਰੁ ਤਰੀਐ, ‘ਨਾਮ ਕੈ ਰੰਗਿ॥ (ਮ: ੫/੧੧੫੦)
ਨਾਨਕ ਕੈ ਮਨਿ’, ਇਹੁ ਪੁਰਖਾਰਥੁ ॥ (ਮ: ੫/੧੧੫੧)
ਨਿੰਦਕੁ ਮੁਆ, ‘ਨਿੰਦਕ ਕੈ ਨਾਲਿ॥ (ਮ: ੫/੧੧੫੧)
ਪ੍ਰਹਲਾਦ ਕੈ ਕਾਰਜਿ’, ਹਰਿ ਆਪੁ ਦਿਖਾਇਆ ॥ (ਮ: ੩/੧੧੫੪)
ਪਾਰਬ੍ਰਹਮ ਪਰਮੇਸਰਿ ਜਨ ਰਾਖੇ; ‘ਨਿੰਦਕ ਕੈ ਸਿਰਿ’, ਕੜਕਿਓ ਕਾਲੁ ॥ (ਮ: ੫/੧੧੫੧)
ਗੰਗਾ ਕੈ ਸੰਗਿ’, ਸਲਿਤਾ ਬਿਗਰੀ ॥ (ਭਗਤ ਕਬੀਰ/੧੧੫੮)
ਚੰਦਨ ਕੈ ਸੰਗਿ’, ਤਰਵਰੁ ਬਿਗਰਿਓ ॥ (ਭਗਤ ਕਬੀਰ/੧੧੫੮)
ਪਾਰਸ ਕੈ ਸੰਗਿ’, ਤਾਂਬਾ ਬਿਗਰਿਓ ॥ (ਭਗਤ ਕਬੀਰ/੧੧੫੮)
ਰੰਗੀ ਲੇ ਜਿਹਬਾ, ‘ਹਰਿ ਕੈ ਨਾਇ॥ (ਭਗਤ ਨਾਮਦੇਵ/੧੧੬੩)
ਤਿਨ ਕੈ ਰਮਈਆ ਨੇੜਿ ਨਾਹਿ ॥ (ਮ: ੩/੧੧੬੯) (ਤਿਨ ਕੈ ਨੇੜਿ)
ਸਫਲਿਓੁ ਬਿਰਖੁ, ‘ਹਰਿ ਕੈ ਦੁਆਰਿ॥ (ਮ: ੩/੧੧੭੩)
ਹਰਿ ਜਪਿ ਹਰਿ ਕੈ ਲਗਉ ਪਾਇ॥ (ਮ: ੩/੧੧੭੬) (ਹਰਿ ਕੈ ਪਾਇਚਰਨਿ)
ਸਰਬ ਸੁਖਾ ਸੁਖ ਹਰਿ ਕੈ ਨਾਇ॥ (ਮ: ੫/੧੧੮੦)
ਜਾ ਕੈ ਸਿਮਰਨਿ’, ਦੁਖੁ ਨ ਹੋਇ ॥ (ਮ: ੫/੧੧੮੧)
ਕਰਮ ਕਰਤੂਤਿ ਕੈ ਊਪਰਿ’, ਕਰਮ ॥ (ਮ: ੫/੧੧੮੨) (ਕਰਤੂਤਿ ਕੈ ਉਪਰਿ ਭਾਵ ਸਾਰੇ ਧਾਰਮਿਕ ਕਰਮਾਂ ਤੋਂ ਉੱਪਰ)
ਜਾ ਕੈ ਸਿਮਰਣਿ’, ਨਹੀ ਸੰਤਾਪ ॥ (ਮ: ੫/੧੧੮੩)
ਆਇਓ ਲਾਭੁਲਾਭਨ ਕੈ ਤਾਈ(ਲਈ), ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ (ਮ: ੫/੧੨੦੩)
ਚਰਣੀ ਚਲਉਮਾਰਗਿ ਠਾਕੁਰ ਕੈ’, ਰਸਨਾ ਹਰਿ ਗੁਣ ਗਾਏ ॥ (ਮ: ੫/੧੨੦੫)
ਜੀਅ ਹਂੀਅ ਪ੍ਰਾਨ ਕੋ ਦਾਤਾ, ‘ਜਾ ਕੈ ਸੰਗਿਸੁਹਾਈ ॥ (ਮ: ੫/੧੨੦੭)
ਜੋ ਜੋਸੰਗਿਮਿਲੇ ਸਾਧੂ ਕੈ, ਤੇ ਤੇ ਪਤਿਤ ਪੁਨੀਤਾ ॥ (ਮ: ੫/੧੨੧੭) (ਸਾਧੂ ਕੈ ਸੰਗਿ)
ਜਾ ਕੈ ਸੂਤਿ’, ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥ (ਮ: ੫/੧੨੧੮)
ਜਾ ਕੈ ਰਾਸਿ’, ਸਰਬ ਸੁਖ ਸੁਆਮੀ; ਆਨ ਨ ਮਾਨਤ ਭੇਖਾ ॥ (ਮ: ੫/੧੨੨੧)
ਸਗਲ ਪਦਾਰਥਸਿਮਰਨਿ ਜਾ ਕੈ’, ਆਠ ਪਹਰ ਮੇਰੇ ਮਨ ਜਾਪਿ ॥ (ਮ: ੫/੧੨੦੮)
ਉਨ੍ ਕੈ ਬਸਿ’, ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥ (ਮ: ੫/੧੨੧੦)
ਸਰਬ ਨਿਧਾਨ, ‘ਨਾਮਿ ਹਰਿ ਹਰਿ ਕੈ’; ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ (ਮ: ੫/੧੨੧੨) (ਹਰਿ ਹਰਿ ਕੈ ਨਾਮਿ)
ਮਾਨੀ! ਤੂੰਰਾਮ ਕੈ ਦਰਿਮਾਨੀ ॥ (ਮ: ੫/੧੨੨੮)
ਮਨ ਮੇਰੇ!ਹਰਿ ਕੈ ਨਾਮਿ’, ਵਡਾਈ ॥ (ਮ: ੩/੧੨੩੩)
ਸਭ ਤੇ ਊਚ ਭਗਤ, ‘ਜਾ ਕੈ ਸੰਗਿ॥ (ਮ: ੫/੧੨੩੬)
ਲੇਖਾ ਲਿਖੀਐ, ‘ਮਨ ਕੈ ਭਾਇ॥ (ਮ: ੧/੧੨੩੭) (ਭਾਵ ਮਨ ਦੀ ਭਾਵਨਾ ਅਨੁਸਾਰਚਲਦਿਆਂ)
ਤਾ ਕੈ, ਮੂਲਿ (ਬਿਲਕੁਲ) ਨ ਲਗੀਐ ਪਾਇ॥ (ਮ: ੧/੧੨੪੫) (ਤਾ ਕੈ ਪਾਇ ਭਾਵ ਚਰਨ ਵਿੱਚ)
ਅੰਦਰਿ ਕਪਟੁ, ਉਦਰੁ ਭਰਣ ਕੈ ਤਾਈ(ਲਈ); ਪਾਠ ਪੜਹਿ ਗਾਵਾਰੀ ॥ (ਮ: ੩/੧੨੪੬)
ਜਿਨਿ ਐਸਾ ਨਾਮੁ ਵਿਸਾਰਿਆ, ਮੇਰਾ ਹਰਿ ਹਰਿ; ‘ਤਿਸ ਕੈ ਕੁਲਿ’, ਲਾਗੀ ਗਾਰੀ ॥ (ਮ: ੪/੧੨੬੩)
ਹਰਿ, ‘ਤਿਸ ਕੈ ਕੁਲਿ(ਵੰਸ਼ ਵਿੱਚ), ਪਰਸੂਤਿ (ਜਨਮ) ਨ ਕਰੀਅਹੁ; ਤਿਸੁ ਬਿਧਵਾ ਕਰਿ ਮਹਤਾਰੀ ॥ (ਮ: ੪/੧੨੬੩)
ਹਰਿ ਕਾ ਪੰਥੁ ਕੋਊ ਬਤਾਵੈ; ਹਉ ਤਾ ਕੈ ਪਾਇ(ਚਰਨਿ), ਲਾਗੀ ॥ (ਮ: ੪/੧੨੬੫)
ਉਨ ਕੈ ਸੰਗਿ’, ਮੋਹਿ ਪ੍ਰਭੁ ਚਿਤਿ ਆਵੈ; ਸੰਤ ਪ੍ਰਸਾਦਿ ਮੋਹਿ ਜਾਗੀ ॥ (ਮ: ੫/੧੨੬੭)
ਹਰਿ ਕੈ ਭਜਨਿ’; ਕਉਨ ਕਉਨ ਨ ਤਾਰੇ ॥ (ਮ: ੫/੧੨੬੯)
ਛੋਡਿ ਮਾਨੁ, ਤਜਿ ਗੁਮਾਨੁ; ਮਿਲਿ ਸਾਧੂਆ ਕੈ ਸੰਗਿ॥ (ਮ: ੫/੧੨੭੨)
ਹਰਿ ਕੈ ਨਾਇ’, ਸਦਾ ਹਰੀਆਵਲੀ; ਫਿਰਿ ਸੁਕੈ ਨਾ ਕੁਮਲਾਇ ॥(ਮ: ੩/੧੨੭੬)
ਤਿਨ੍ ਸੋਗੁ ਵਿਜੋਗੁ ਕਦੇ ਨਹੀ; ਜੋ, ‘ਹਰਿ ਕੈ ਅੰਕਿ(ਗੋਦ ਵਿੱਚ), ਸਮਾਇ ॥ (ਮ: ੧/੧੨੮੧)
ਦੁਨੀਆ ਕੈ ਸਿਰਿ’, ਕਾਲੁ; ਦੂਜਾ ਭਾਇਆ ॥ (ਮ: ੧/੧੨੮੨)
ਨਾਨਕ! ਨਾਮਿ ਰਤੇ ਸਹਜੇ ਮਿਲੇ; ‘ਸਬਦਿ ਗੁਰੂ ਕੈ’, ਘਾਲ ॥ (ਮ: ੩/੧੨੮੩)
ਮੈ ਮਹਦੂਦੁ ਲਿਖਾਇਆ;‘ ਖਸਮੈ ਕੈ ਦਰਿ’, ਜਾਇ ॥ (ਮ: ੧/੧੨੮੬)
ਪਤਿਤ ਪੁਨੀਤ ਹੋਹਿ ਖਿਨ ਭੀਤਰਿ; ‘ਪਾਰਬ੍ਰਹਮ ਕੈ ਰੰਗਿ॥ (ਮ: ੫/੧੩੦੦)
ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ਸਤਿਗੁਰ ਕੈ ਪਗਿ(ਚਰਨਿ), ਪਾਹ ॥ (ਮ: ੪/੧੩੧੪)
ਸੁਖਮਨ ਕੈ ਘਰਿ’, ਰਾਗੁ ਸੁਨਿ, ਸੁੰਨਿ ਮੰਡਲਿ ਲਿਵ ਲਾਇ ॥ (ਮ: ੧/੧੨੯੧)
ਜਾਂ ਕੈ ਘਰਿ’, ਈਸਰੁ ਬਾਵਲਾ ਜਗਤ ਗੁਰੂ; ਤਤ ਸਾਰਖਾ ਗਿਆਨੁ ਭਾਖੀਲੇ ॥ (ਭਗਤ ਨਾਮਦੇਵ/੧੨੯੨)
ਕਬੀਰ!ਗਹਗਚਿਪਰਿਓ ਕੁਟੰਬ ਕੈ; ਕਾਂਠੈ ਰਹਿ ਗਇਓ ਰਾਮੁ ॥ (ਭਗਤ ਕਬੀਰ/੧੩੭੨) (ਕੁਟੰਬ ਕੈ ਗਹਗਚਿ ਭਾਵ ਝੰਬੇਲੇ ਵਿੱਚ)
ਨਾਮੁ ਤੇਰਾ; ‘ਜਨ ਕੈ ਭੰਡਾਰਿ॥ (ਮ: ੫/੧੩੩੭)
ਜੋ ਜਨੁ ਰਾਤਾ, ‘ਪ੍ਰਭ ਕੈ ਰੰਗਿ॥ (ਮ: ੫/੧੩੩੭)
ਸਦਾ ਸਦਾ ਪ੍ਰਭੁ, ‘ਜੀਅ ਕੈ ਸੰਗਿ॥ (ਮ: ੫/੧੩੩੯)
ਉਤਰੀ ਮੈਲੁ, ‘ਨਾਮ ਕੈ ਰੰਗਿ॥ (ਮ: ੫/੧੩੩੯)
ਸਤਿਗੁਰ ਕੈ ਵਸਿ’; ਚਾਰਿ ਪਦਾਰਥ ॥ (ਮ: ੧/੧੩੪੫)
ਪ੍ਰਾਨੀ, ਕਛੂ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੭) (ਮਾਇਆ ਕੈ ਮਦਿ (ਨਸ਼ੇ ਵਿੱਚ)
ਪ੍ਰਾਨੀ, ਰਾਮੁ ਨ ਚੇਤਈ; ‘ਮਦਿ ਮਾਇਆ ਕੈ’, ਅੰਧੁ ॥ (ਮ: ੯/੧੪੨੮) (ਮਾਇਆ ਕੈ ਮਦਿ)
ਸਦਾ ਸਚੇ ਕੇ ਗੁਣ ਗਾਵਾਂ, ਭਾਈ! ਸਦਾ ਸਚੇ ਕੈ ਸੰਗਿ’, ਰਹਾਉ ॥ (ਮ: ੩/੧੪੧੯)
ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ, ‘ਤਿਸ ਕੈ ਪਾਸਿ॥ (ਮ: ੩/੧੪੨੦)
ਨਾਨਕ! ਘਰਿ ਬੈਠਿਆ ਜੋਗੁ ਪਾਈਐ; ‘ਸਤਿਗੁਰ ਕੈ ਉਪਦੇਸਿ॥ (ਮ: ੩/੧੪੨੧)
ਤਿਸਨਾ ਬੁਝੈ, ਤਿਪਤਿ ਹੋਇ; ‘ਹਰਿ ਕੈ ਨਾਇ ਪਿਆਰਿ॥ (ਮ: ੩/੧੪੧੭)
ਜਨ ਨਾਨਕ! ਨਾਮੁ ਅਰਾਧਿਆ; ‘ਗੁਰ ਕੈ ਹੇਤਿ ਪਿਆਰਿ॥ (ਮ: ੩/੧੪੧੭)
ਤਾਹਿ ਕਹਾ ਪਰਵਾਹ ਕਾਹੂ ਕੀ; ‘ਜਾ ਕੈ ਬਸੀਸਿ(ਸਿਰ ਉੱਤੇ), ਧਰਿਓ ਗੁਰਿ ਹਥੁ ॥ (ਭਟ ਮਥੁਰਾ/੧੪੦੫)
ਪਰਮ ਅਤੀਤੁ, ‘ਪਰਮੇਸੁਰ ਕੈ ਰੰਗਿ’, ਰੰਗੵੌ; ਬਾਸਨਾ ਤੇ ਬਾਹਰਿ, ਪੈ, ਦੇਖੀਅਤੁ ਧਾਮ ਸਿਉ ॥ (ਭਟ ਮਥੁਰਾ /੧੪੦੮)
ਮਥੁਰਾ ਕੋ ਪ੍ਰਭੁ, ਸ੍ਰਬ ਮਯ ਅਰਜੁਨ ਗੁਰੁ; ‘ਭਗਤਿ ਕੈ ਹੇਤਿ’, ਪਾਇ ਰਹਿਓ ਮਿਲਿ ਰਾਮ ਸਿਉ ॥ (ਭਟ ਮਥੁਰਾ /੧੪੦੮)
ਜਰਮ ਕਰਮ, ਮਛ ਕਛ ਹੁਅ ਬਰਾਹ; ‘ਜਮੁਨਾ ਕੈ ਕੂਲਿ’, ਖੇਲੁ ਖੇਲਿਓ; ਜਿਨਿ ਗਿੰਦ ਜੀਉ ॥ (ਭਟ ਗਯੰਦ/੧੪੦੩)
ਮਾਇਆ ਰੰਗ, ਬਿਰੰਗ ਕਰਤ ਭ੍ਰਮ; ‘ਮੋਹ ਕੈ ਕੂਪਿ’, ਗੁਬਾਰਿ ਪਰਿਓ ਹੈ ॥ (ਮ: ੫/੧੩੮੮)
ਦਰਸਨਿਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ (ਰਾਹੀਂ)
ਦਰਸਨਿਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)
ਦਰਸਨਿਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥ (ਭਟ ਕਲੵ /੧੩੯੨) (ਗੁਰ ਕੈ ਦਰਸਨਿ)
ਨਿਰੰਕਾਰ ਕੈ ਵਸੈ ਦੇਸਿ’; ਹੁਕਮੁ ਬੁਝਿ ਬੀਚਾਰੁ ਪਾਵੈ ॥ (ਭਟ ਭਿਖਾ/੧੩੯੫)
ਸਤਗੁਰ ਕੈ ਪਰਸਾਦਿ’; ਸਹਜ ਸੇਤੀ ਰੰਗੁ ਮਾਣਇ ॥ (ਭਟ ਕਲੵ /੧੩੯੭)
‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ’’ (ਮ: ੯/੧੪੨੮) (ਪ੍ਰਾਣੀ ਕੈ ਮਨਿ (ਵਿੱਚ)
(ਭਾਗ-3) (ਅ)
ਕੈਅੱਖਰਾਂ ਤੋਂ ਉਪਰੰਤ ਭਾਵ ਸਮਾਨੰਤਰ ਆਏ ਅੰਤ ਦੁਲਾਵਾਂ ਵਾਲੇ ਸ਼ਬਦਾਂ ਨੂੰ ਹੇਠਾਂ ਦਿੱਤਾ ਜਾ ਰਿਹਾ ਹੈ; ਜਿਵੇਂ:
ਅੰਧੇ ਕੈ ਰਾਹਿ-ਦਸਿਐ’; ਅੰਧਾ ਹੋਇ, ਸੁ ਜਾਇ ॥ (ਮ: ੨/੯੫੪) (ਭਾਵ ਅੰਨੇ ਦੇ ਰਾਹ ਦੱਸਣ ਨਾਲ, ਗੁਰਬਾਣੀ ਲਿਖਤ ਅਨੁਸਾਰ ਕਿਸੇ ਨਾਂਵ ਸ਼ਬਦ ਨੂੰ ਅੰਤ ਸਿਹਾਰੀ ਅਤੇ (ਜੁੜਤ ਰੂਪ ਕਿਰਿਆ ਨੂੰ) ਅੰਤ ਦੁਲਾਵਾਂ ਆਇਆਂ ਕਰਣ ਕਾਰਨ (ਨਾਲ) ਦੇ ਅਰਥ ਹੀ ਮਿਲਦੇ ਹਨ; ਜਿਵੇਂ: ਮਨਿ-ਜੀਤੈ, ਰਾਹਿ-ਦਸਿਐ, ਮੁਹਿ-ਡਿਠੈਭਾਵ ਮਨ ਜਿੱਤਨ ਨਾਲ, ਰਾਹ ਦੱਸਣ ਨਾਲ, ਮੂੰਹ ਵੇਖਣ ਨਾਲਆਦਿ।)
ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ‘ਉਸ ਕੈ ਮੁਹਿ-ਡਿਠੈ’, ਸਭ ਪਾਪੀ ਤਰਿਆ ॥ (ਮ: ੪/੮੭) (ਭਾਵ ਉਸ ਦਾ ਮੂੰਹ ਵੇਖਣ ਨਾਲ)
ਤਿਸ ਕੈ ਪਾਲੈ’, ਕਛੂ ਨ ਪੜੈ ॥ (ਮ: ੫/੧੭੯) (ਭਾਵ ਉਸ ਦੇ ਪੱਲੇ ਵਿੱਚ (ਕੋਲ)
ਜਾ ਕੈ ਮਾਥੈ’, ਏਹੁ ਨਿਧਾਨੁ ॥ (ਮ: ੫/੧੮੫) (ਭਾਵ ਜਿਸ ਦੇ ਮੱਥੇ ਉੱਤੇ)
ਦਰਬੁ ਗਇਆ, ਸਭੁ ਜੀਅ ਕੈ ਸਾਥੈ॥ (ਮ: ੫/੧੯੯)
ਜਿਸ ਨੋ ਤੁਮਹਿ ਦਿਖਾਇਓ ਦਰਸਨੁ, ਸਾਧਸੰਗਤਿ ਕੈ ਪਾਛੈ ॥ (ਮ: ੫/੨੦੭)
ਲਲਾ, ‘ਤਾ ਕੈ ਲਵੈ’; ਨ ਕੋਊ ॥ (ਮ: ੫/੨੫੨) (ਭਾਵ ਉਸ ਦੇ ਬਰਾਬਰ)
ਨਾਨਕ ਦਾਸ!ਤਾ ਕੈ ਕੁਰਬਾਣੈ॥ (ਮ: ੫/੨੩੭)
ਸਾ ਧਨ ਦੁਬਲੀਆ ਜੀਉ, ‘ਪਿਰ ਕੈ ਹਾਵੈ॥ (ਮ: ੧/੨੪੨) (ਭਾਵ ਪਤੀ ਦੇ ਹਹੁਕੇ (ਵਿਛੋੜੇ) ਵਿੱਚ)
ਜਾ ਕੈ ਹਿਰਦੈ’, ਦੀਓ ਗੁਰਿ ਨਾਮਾ ॥ (ਮ: ੫/੧੮੬)
ਸਤਿ ਤੇ ਜਨ, ‘ਜਾ ਕੈ ਰਿਦੈਪ੍ਰਵੇਸ ॥ (ਮ: ੫/੨੮੪)
ਜਾ ਕੈ ਰਿਦੈ’, ਬਿਸ੍ਵਾਸੁ ਪ੍ਰਭ ਆਇਆ ॥ (ਮ: ੫/੨੮੫)
ਜਾ ਕੈ ਰਿਦੈਬਸੈ, ਹਰਿ ਸੋਇ ॥ (ਮ: ੫/੨੮੮)
ਸਤਿਗੁਰ ਕੈ ਆਖਿਐਜੋ ਚਲੈ, ਸੋ ਸਤਿ ਪੁਰਖੁ ਭਲ ਭਲਾ ॥ (ਮ: ੪/੩੦੪)
ਭਾਣੈਚਲੈ ਸਤਿਗੁਰੂ ਕੈ, ਐਸਾ ਸੀਗਾਰੁ ਕਰੇਇ ॥ (ਮ: ੩/੩੧੧) (ਸਤਿਗੁਰ ਕੈ ਭਾਣੈ (ਵਿੱਚ)
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ; ‘ਸਤਿਗੁਰੂ ਕੈ ਪਿਛੈ’, ਹਰਿ ਸਭਿ ਉਬਾਰਿਆ ॥ (ਮ: ੪/੩੧੨) (ਭਾਵ ਸਤਿਗੁਰ ਦੇ ਪਿੱਛੇ ਪਿੱਛੇ)
ਤਿਸੁ ਜਨ ਕੈ ਬਲਿਹਾਰਣੈ’, ਜਿਨਿ ਭਜਿਆ ਪ੍ਰਭੁ ਨਿਰਬਾਣੁ ॥ (ਮ: ੫/੩੧੮)
ਮੁਹਿ ਡਿਠੈ ਤਿਨ ਕੈਜੀਵੀਐ, ਹਰਿ ਅੰਮਿ੍ਰਤੁ ਚਖੇ ॥ (ਮ: ੫/੩੧੮)
ਜਾ ਕੈ ਰਿਦੈ’, ਭਾਉ ਹੈ ਦੂਜਾ ॥ (ਭਗਤ ਕਬੀਰ/੩੨੪)
ਦਧਿ ਕੈ ਭੋਲੈ’, ਬਿਰੋਲੈ ਨੀਰੁ ॥ (ਭਗਤ ਕਬੀਰ/੩੨੬) (ਭਾਵ ਦਹੀ ਦੇ ਭੁਲੇਖੇ ਵਿੱਚ)
ਤਿਨ ਕੈ ਸਦ ਬਲਿਹਾਰੈ’, ਜਾਉ ॥ (ਭਗਤ ਕਬੀਰ/੩੨੮)
ਸਹਜ ਕੈ ਪਾਵੜੈ’, ਪਗੁ ਧਰਿ ਲੀਜੈ ॥ (ਭਗਤ ਕਬੀਰ/੩੨੯) (ਭਾਵ ਅਡੋਲਤਾ ਦੀ ਰਕਾਬ ਵਿੱਚ)
ਪ੍ਰੇਮ ਭਗਤਿ ਕੈ ਕਾਰਣੈ’, ਕਹੁ ਰਵਿਦਾਸ ਚਮਾਰ ॥ (ਭਗਤ ਰਵਿਦਾਸ/੩੪੬)
ਤਾ ਕੈ ਸਦ ਬਲਿਹਾਰੈ’, ਜਾਉ ॥ (ਮ: ੧/੩੫੩)
ਹਉਬਲਿਹਾਰੈ ਤਾ ਕੈ’, ਜਾਉ ॥ (ਮ: ੧/੩੫੪)
ਗੁਰ ਕੈ ਭੈ’, ਸਾਚੈ ਸਾਚਿ ਸਮਾਇ ॥ (ਮ: ੩/੩੬੩)
ਜਿਨ੍ ਕੈ ਪੋਤੈਪੁੰਨੁ, ਤਿਨ੍ਾ ਗੁਰੂ ਮਿਲਾਏ ॥ (ਮ: ੩/੩੬੪) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)
ਹਰਿ ਕੈ ਭਾਣੈ’, ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥ (ਮ: ੩/੩੬੫)
ਸਤ ਕੈ ਖਟਿਐ’, ਦੁਖੁ ਨਹੀ ਪਾਇਆ ॥ (ਮ: ੫/੩੭੨)
ਪਰਮੇਸਰ ਕੈ ਦੁਆਰੈ’, ਜਿ ਹੋਇ ਬਿਤੀਤੈ; ਸੁ ਨਾਨਕੁ ਆਖਿ ਸੁਣਾਵੈ ॥ (ਮ: ੫/੩੭੩)
ਗੁਰ ਕੈ ਭੈ ਭਾਇ’, ਜੋ ਰਤੇ; ਸਿਫਤੀ ਸਚਿ ਸਮਾਉ ॥ (ਮ: ੩/੪੨੭)
ਸਤਿਗੁਰ ਕੈ ਭਾਣੈ’, ਚਲਦੀਆ; ਨਾਮੇ ਸਹਜਿ ਸੀਗਾਰੁ ॥ (ਮ: ੩/੪੨੬)
ਰਾਰੈ, ਰਾਮੁ ਚਿਤਿ ਕਰਿ ਮੂੜੇ! ਹਿਰਦੈ ਜਿਨ੍ ਕੈ’, ਰਵਿ ਰਹਿਆ ॥ (ਮ: ੩/੪੩੫)
ਹਿਰਦੈ ਜਿਨ੍ ਕੈ’, ਕਪਟੁ ਵਸੈ; ਬਾਹਰਹੁ ਸੰਤ ਕਹਾਹਿ ॥ (ਮ: ੩/੪੯੧)
ਨਾਚੁ ਰੇ ਮਨ!ਗੁਰ ਕੈ ਆਗੈ॥ (ਮ: ੩/੫੦੬)
ਸਤਿਗੁਰ ਕੈ ਭੈ’, ਭੰਨਿ ਨ ਘੜਿਓ; ਰਹੈ ਅੰਕਿ ਸਮਾਏ ॥ (ਮ: ੩/੫੪੯)
ਹਰਿ ਕਿਰਪਾ ਤੇ ਹੋਆ ਹਰਿ ਭਗਤੁ; ਹਰਿ ਭਗਤ ਜਨਾ ਕੈ ਮੁਹਿ-ਡਿਠੈ’, ਜਗਤੁ ਤਰਿਆ ਸਭੁ ਲੋੜੀਐ ॥ (ਮ: ੪/੫੫੦) (ਭਾਵ ਸੇਵਕ ਦਾ ਮੂੰਹ ਵੇਖਣ ਨਾਲ)
ਗੁਰ ਕੈ ਭੈ’, ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥ (ਮ: ੩/੫੫੧)
ਨਾਨਕ! ਹਉ ਤਿਨ ਕੈ ਬਲਿਹਾਰਣੈ’; ਜੋ, ਅਨਦਿਨੁ ਜਪਹਿ ਮੁਰਾਰਿ ॥ (ਮ: ੩/੫੮੫)
ਇਕਿ ਸਦਾ ਇਕਤੈ ਰੰਗਿ ਰਹਹਿ; ਤਿਨ ਕੈ ਹਉ ਸਦ ਬਲਿਹਾਰੈ’, ਜਾਉ ॥ (ਮ: ੩/੫੮੭) (ਤਿਨ ਕੈ ਬਲਿਹਾਰੈ)
ਜਿਨ ਕੈ, ਹਰਿ ਨਾਮੁ ਵਸਿਆ ਸਦ ਹਿਰਦੈ’; ਹਰਿ ਨਾਮੋ ਤਿਨ ਕੰਉ ਰਖਣਹਾਰਾ ॥ (ਮ: ੪/੫੯੨) (ਜਿਨ ਕੈ ਹਿਰਦੈ)
ਪਾਇ ਪਰਉਗੁਰ ਕੈ ਬਲਿਹਾਰੈ’; ਜਿਨਿ ਸਾਚੀ ਬੂਝ ਬੁਝਾਈ ॥ (ਮ: ੧/੫੯੬)
ਸੁਖੀਏ ਕਉ ਪੇਖੈ ਸਭ ਸੁਖੀਆ; ‘ਰੋਗੀ ਕੈ ਭਾਣੈ’, ਸਭ ਰੋਗੀ ॥ (ਮ: ੫/੬੧੦)
ਤਿਸ ਕੈ ਭਾਣੈ’, ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ (ਮ: ੫/੬੧੦)
ਕਹੁ ਨਾਨਕ! ਹਮ ਇਹੈ ਹਵਾਲਾ, ਰਾਖੁ ਸੰਤਨ ਕੈ ਪਾਛੈ॥ (ਮ: ੫/੬੧੩)
ਬੋਲੇ, ‘ਸਾਹਿਬ ਕੈ ਭਾਣੈ॥ (ਮ: ੫/੬੨੯)
ਕਉਨੁ ਨਾਮੁ ਗੁਰ, ‘ਜਾ ਕੈ ਸਿਮਰੈ’; ਭਵ ਸਾਗਰ ਕਉ ਤਰਈ ॥ (ਮ: ੯/੬੩੨)
ਹਾਰਿ ਪਰਿਓ, ‘ਸੁਆਮੀ ਕੈ ਦੁਆਰੈ’; ਦੀਜੈ ਬੁਧਿ ਬਿਬੇਕਾ ॥ (ਮ: ੫/੬੪੧)
ਜਿਨ ਕੈ ਪੋਤੈ’, ਪੁੰਨੁ ਹੈ; ਸੇ ਗੁਰਮੁਖਿ ਸਿਖ, ਗੁਰੂ ਪਹਿ ਜਾਤੇ ॥ (ਮ: ੪/੬੪੮) (ਭਾਵ ਜਿਨ੍ਹਾਂ ਦੇ ਖ਼ਜਾਨੇ ਵਿੱਚ)
ਪਿਰ ਕੈ ਭਾਣੈ’, ਸਦਾ ਚਲੈ; ਤਾ ਬਨਿਆ ਸੀਗਾਰੁ ॥ (ਮ: ੩/੬੫੧)
ਹਉ, ਹਰਿ ਕੈ ਸਦ ਬਲਿਹਾਰਣੈ’; ਜਿਤੁ ਸੇਵਿਐ, ਸੁਖੁ ਪਾਇ ॥ (ਮ: ੩/੬੫੩)
ਹੰਉਕੁਰਬਾਨੈਜਾਉ ਤਿਨਾ ਕੈ; ਲੈਨਿ ਜੋ, ਤੇਰਾ ਨਾਉ ॥ (ਮ: ੧/੭੨੨) (ਤਿਨਾ ਕੈ ਕੁਰਬਾਨੈ)
ਦੀਨ ਕੈ ਤੋਸੈ’, ਦੁਨੀ ਨ ਜਾਏ ॥ (ਮ: ੫/੭੪੩) (ਭਾਵ ਨਾਮ-ਧਨ ਇਕੱਠਾ ਕਰਨ ਨਾਲ)
ਨਾਮ ਧਨੁ, ਜਿਸੁ ਜਨ ਕੈ ਪਾਲੈ’; ਸੋਈ ਪੂਰਾ ਸਾਹਾ ॥ (ਮ: ੫/੬੮੦) (ਭਾਵ ਜਿਸ ਸੇਵਕ ਦੇ ਪੱਲੇ ਵਿੱਚ)
ਜਾ ਤੇ ਨਾਹੀ ਕੋ ਸੁਖੀ; ‘ਤਾ ਕੈ ਪਾਛੈ’, ਜਾਉ ॥ (ਮ: ੫/੭੪੫) (ਭਾਵ ਉਸ ਦੇ ਪਿੱਛੇ ਪਿੱਛੇ)
ਜਾ ਕੈ ਕੀਐ’, ਸ੍ਰਮੁ ਕਰੈ; ਤੇ ਬੈਰ ਬਿਰੋਧੀ ॥ (ਮ: ੫/੮੦੯)
ਸਾਧਸੰਗਤਿ ਕੈ ਬਾਸਬੈ(ਵਸੇਵੇ ਵਿੱਚ); ਕਲਮਲ ਸਭਿ ਨਸਨਾ ॥ (ਮ: ੫/੮੧੧)
ਸਾਧਸੰਗਤਿ ਕੈ ਵਾਰਣੈ’, ਮਿਲਿਆ ਸੰਜੋਗੁ ॥ (ਮ: ੫/੮੧੭)
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ, ਕਿਸੈ ਕਾ ਖਤੁ ਨਾਹੀ; ਕਿਸੈ ਕੈ ਸੀਵ ਬੰਨੈਰੋਲੁ ਨਾਹੀ, ਜੇ ਕੋ ਹਰਿ ਧਨ ਕੀ ਬਖੀਲੀ ਕਰੇ, ਤਿਸ ਕਾ ਮੁਹੁ; ਹਰਿ, ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ (ਮ: ੪/੮੫੩) (‘ਕਿਸੈ ਕੈ ਬੰਨੈਭਾਵ ਕਿਸੇ ਦੇ ਹੱਦ ਬੰਨ (ਪਟੇ) ਵਿੱਚ)
ਸੰਤਨ ਕੈ ਬਲਿਹਾਰੈ’, ਜਾਉ ॥ (ਮ: ੫/੮੬੯)
ਰਤਨ ਕੋਠੜੀ ਅੰਮਿ੍ਰਤ ਸੰਪੂਰਨ, ਸਤਿਗੁਰ ਕੈ ਖਜਾਨੈ ॥ (ਮ: ੫/੮੮੩)
ਕਉਨੁ ਨਾਮੁ, ਜਗੁ ਜਾ ਕੈ ਸਿਮਰੈ’; ਪਾਵੈ ਪਦੁ ਨਿਰਬਾਨਾ ॥ (ਮ: ੯/੯੦੨)
ਮੁਕਤੁ ਹੋਤ ਨਰ, ‘ਜਾ ਕੈ ਸਿਮਰੈ’; ਨਿਮਖ ਨ ਤਾ ਕਉ ਗਾਇਓ ॥ (ਮ: ੯/੯੦੨)
ਨਾਨਕ! ਅਗਨਿ ਮਰੈ; ‘ਸਤਿਗੁਰ ਕੈ ਭਾਣੈ॥ (ਮ: ੧/੯੪੩)
ਸਿਖ ਹੰਸ ਸਰਵਰਿ ਇਕਠੇ ਹੋਏ; ‘ਸਤਿਗੁਰ ਕੈ ਹੁਕਮਾਵੈ॥ (ਮ: ੫/੯੬੦)
ਸਾਧਸੰਗਤਿ ਕੈ ਆਸਰੈ’; ਪ੍ਰਭ ਸਿਉ ਰੰਗੁ ਲਾਏ ॥ (ਮ: ੫/੯੬੬)
ਅਬ ਕੈ ਕਹਿਐ’, ਨਾਮੁ ਨ ਮਿਲਈ; ਤੂ ਸਹੁ ਜੀਅੜੇ! ਭਾਰੀ ਜੀਉ ॥ (ਮ: ੧/੯੯੩)
ਸਾਹੈ ਕੈ ਫੁਰਮਾਇਅੜੈ(ਹੁਕਮ ਨਾਲ), ਜੀ! ਦੇਹੀ ਵਿਚਿ ਜੀਉ ਆਇ ਪਇਆ ॥ (ਮ: ੫/੧੦੦੭)
ਲਾਲੈ, ਗਾਰਬੁ ਛੋਡਿਆ; ‘ਗੁਰ ਕੈ ਭੈ’, ਸਹਜਿ ਸੁਭਾਈ ॥ (ਮ: ੧/੧੦੧੧)
ਸਤਿਗੁਰ ਕੈ ਭਾਣੈ’, ਮਨਿ ਵਸੈ; ਤਾ ਅਹਿਨਿਸਿ ਰਹੈ ਲਿਵ ਲਾਇ ॥ (ਮ: ੧/੧੦੧੫)
ਸਭੁ ਜਗੁ ਹੈ, ਤਿਸ ਹੀ ਕੈ ਚੀਰੈ॥ (ਮ: ੩/੧੦੪੮) (ਤਿਸ ਕੈ ਚੀਰੈ (ਲੇਖੇ ਵਿੱਚ)
ਹਰਿ ਕੈ ਭਾਣੈ’, ਹਰਿ ਗੁਣ ਗਾਏ ॥ (ਮ: ੩/੧੦੫੨)
ਤਿਸੁ ਸਾਹਿਬ ਕੈ ਹਉ ਕੁਰਬਾਣੈ॥ (ਮ: ੪/੧੦੭੦) (ਸਾਹਿਬ ਕੈ ਕੁਰਬਾਣੈ)
ਸਭੇ ਇਛਾ ਪੂਰੀਆ; ਲਗਿ, ‘ਪ੍ਰਭ ਕੈ ਪਾਵੈ॥ (ਮ: ੫/੧੦੯੭)
ਹਰਿ ਗੁਣ, ‘ਹਿਰਦੈਟਿਕਹਿ ਤਿਸ ਕੈ; ਜਿਸੁ ਅੰਤਰਿ ਭਉ ਭਾਵਨੀ ਹੋਈ ॥ (ਮ: ੪/੧੧੧੫) ) (ਤਿਸ ਕੈ ਹਿਰਦੈ (ਵਿੱਚ)
ਰਾਮ ਨਾਮ ਬਿਨੁ ਤਿ੍ਰਪਤਿ ਨ ਆਵੈ; ‘ਕਿਰਤ ਕੈ ਬਾਂਧੈ’, ਭੇਖੁ ਭਇਆ ॥ (ਮ: ੧/੧੧੨੭)
ਤਿਸ ਕੈ ਨੇੜੈ’; ਕੋਇ ਨ ਜਾਵੈ ॥ (ਮ: ੪/੧੧੩੪)
ਕੀਤੇ ਕੈ ਕਹਿਐ’, ਕਿਆ ਹੋਈ ॥ (ਮ: ੩/੧੧੫੪)
ਕੰਦ੍ਰਪ ਕੋਟਿ; ‘ਜਾ ਕੈ ਲਵੈ’, ਨ ਧਰਹਿ ॥ (ਭਗਤ ਕਬੀਰ/੧੧੬੩)
ਮਨੁ ਹਰਿ ਕੈ ਭਾਣੈ’, ਆਵੈ ਜਾਇ ॥ (ਮ: ੧/੧੧੮੮)
ਗੁਰ ਕੈ ਤਕੀਐ(ਆਸਰੇ ਨਾਲ), ਸਾਚੈ ਤਾਣਿ ॥ (ਮ: ੧/੧੨੭੫)
ਜਿਨ ਦੀਆ, ‘ਤਿਸ ਕੈ ਕੁਰਬਾਨੈ’; ਗੁਰ ਪੂਰੇ ਨਮਸਕਾਰੋ ॥ (ਮ: ੫/੧੨੧੫)
ਜਿਨ ਕੈ ਪੋਤੈ’, ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥ (ਮ: ੪/੧੨੩੮)
ਜਿਨ ਕੈ ਹਿਰਦੈ’, ਮੈਲੁ ਕਪਟੁ ਹੈ; ਬਾਹਰੁ ਧੋਵਾਇਆ ॥ (ਮ: ੪/੧੨੪੩)
ਸਤਿਗੁਰ ਕੈ ਭਾਣੈ’, ਜੋ ਚਲੈ; ਹਰਿ ਸੇਤੀ ਰਲਿਆ ॥ (ਮ: ੪/੧੨੪੫)
ਤਾ ਕੈ ਪਾਛੈ’, ਕੋਇ ਨ ਖਾਇ ॥ (ਮ: ੧/੧੨੫੬)
ਜਿਨ੍ ਕੈ ਹੀਅਰੈ’, ਬਸਿਓ ਮੇਰਾ ਸਤਿਗੁਰੁ; ਤੇ ਸੰਤ ਭਲੇ ਭਲ ਭਾਂਤਿ ॥ (ਮ: ੪/੧੨੬੪) (ਜਿਨ ਕੈ ਹੀਅਰੈ (ਹਿਰਦੇ ਵਿੱਚ)
ਜਿਨ ਕੈ, ਪ੍ਰੀਤਿ ਨਾਹੀ ਹਰਿ ਹਿਰਦੈ’; ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥ (ਮ: ੪/੧੨੬੪) (ਜਿਨ ਕੈ ਹਿਰਦੈ)
ਨਾਮ ਅਧਾਰਿ ਚਲਾ, ‘ਗੁਰ ਕੈ ਭੈ ਭੇਤਿ॥ (ਮ: ੧/੧੨੭੪)
ਇਕਿ, ‘ਸਤਿਗੁਰ ਕੈ ਭੈ’; ਨਾਮ ਅਧਾਰ ॥ (ਮ: ੧/੧੨੭੫)
ਹਰਿ ਕੈ ਭਾਣੈ’, ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥(ਮ: ੩/੧੨੭੬)
ਨਾਨਕ!ਭਾਣੈਚਲੈ ਕੰਤ ਕੈ, ਸੁ ਮਾਣੇ ਸਦਾ ਰਲੀ ॥ (ਮ: ੩/੧੨੮੦) (ਕੰਤ ਕੈ ਭਾਣੈ (ਵਿੱਚ)
ਹਉ ਤਿਨ ਕੈ ਬਲਿਹਾਰਣੈ’; ਜਿਨੀ ਸਚੁ ਰਖਿਆ ਉਰਿ ਧਾਰਿ ॥ (ਮ: ੩/੧੨੮੫)
ਜਿਨ ਕੈ ਪਲੈ’, ਧਨੁ ਵਸੈ; ਤਿਨ ਕਾ ਨਾਉ ਫਕੀਰ ॥ (ਮ: ੧/੧੨੮੭)
ਜਾ ਕੈ ਹਿ੍ਰਦੈ’; ਬਸਹਿ ਗੁਰ ਪੈਰਾ ॥ (ਮ: ੫/੧੨੯੯)
ਸਤਿਗੁਰ ਕੈ ਭਾਣੈ’, ਜੋ ਚਲੈ; ਤਿਨ ਦਾਲਦੁ ਦੁਖੁ ਲਹਿ ਜਾਇ ॥ (ਮ: ੪/੧੩੧੩)
ਸਤਿਗੁਰ ਕੈ ਭਾਣੈ’, ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥ (ਮ: ੩/੧੪੧੪)
ਕਬੀਰ!ਸੂਰਜ ਚਾਂਦ ਕੈ ਉਦੈ’; ਭਈ ਸਭ ਦੇਹ ॥ (ਭਗਤ ਕਬੀਰ/੧੩੭੪)
ਕਬੀਰਪਰਦੇਸੀ ਕੈ ਘਾਘਰੈ’, ਚਹੁ ਦਿਸਿ ਲਾਗੀ ਆਗਿ ॥ (ਭਗਤ ਕਬੀਰ/੧੩੬੬)
ਜਾ ਕੈ ਹਿ੍ਰਦੈ’, ਵਸਿਆ ਪ੍ਰਭੁ ਸੋਇ ॥ (ਮ: ੫/੧੩੩੭)
ਪਰਤੀਤਿਹੀਐਆਈ ਜਿਨ ਜਨ ਕੈ; ਤਿਨ੍ ਕਉ ਪਦਵੀ ਉਚ ਭਈ ॥ (ਭਟ ਗਯੰਦ/੧੪੦੨) (ਜਿਨ ਜਨ ਕੈ ਹੀਐ (ਹਿਰਦੱ ਵਿੱਚ)
ਪਰਤਛਿਰਿਦੈਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ, ਨਿਵਾਸੁ ਲੀਅਉ ॥ (ਭਟ ਮਥੁਰਾ /੧੪੦੯) (ਗੁਰ ਅਰਜੁਨ ਕੈ ਰਿਦੈ (ਹਿਰਦੇ ਵਿੱਚ)

ਚੱਲਦਾ...

ਗਿਆਨੀ ਅਵਤਾਰ ਸਿੰਘ
98140-35202 ਸੰਪਾਦਕ  
www.gurparsad.com
ਆਪ ਪੜ੍ਹੋ ਅਤੇ ਮੁਨਾਸਿਬ ਸਮਝੋ ਤਾਂ ਹੋਰਨਾਂ ਨੂੰ ਵੀ ਪੜ੍ਹਾਓ ਜੀ!
ਗੁਰਬਾਣੀ ਦੀ ਵਧੇਰੇ ਜਾਣਕਾਰੀ ਲਈ ਵੈੱਬ ਸਾਇਟ www.gurparsad.com ਦੀ ਮਦਦ ਲਈ ਜਾ ਸਕਦੀ ਹੈ ਅਗਰ ਕੁਝ ਣਤਾਈਆਂ (ਤਰੁਟੀਆਂ) ਨਜ਼ਰ ਆਉਣ ਤਾਂ Email.id avtar020267@gmail.com  ਤੇ ਆਪਣੇ ਕੀਮਤੀ ਸੁਝਾਵ ਜ਼ਰੂਰ ਭੇਜੋ ਜੀ!