ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਦੇਵਨਾਗਰੀ ਲਿਪੀ ਦੀ ਲੋੜ ਕਿਉਂ ਜਰੂਰੀ.......... ਲੇਖ / ਹਰਪ੍ਰੀਤ ਸਿੰਘ

ਹਰਿਆਣਾ ਵੱਖਰਾ ਸੂਬਾ ਬਨਣ ਤੋਂ ਪਹਿਲਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ ਅਤੇ ਇਸ ਸਮੇਂ ਮੌਜੂਦਾ ਹਰਿਆਣਾ ਸੂਬੇ ਦੀ ਕੁਲ ਅਬਾਦੀ ਦਾ 40ਵਾਂ ਹਿੱਸਾ ਪਾਕਿਸਤਾਨ ਮੂਲ ਦੇ ਉਹਨਾਂ ਪੰਜਾਬੀਆਂ ਦਾ ਹੈ, ਜਿਨਾਂ ਦੀ ਮਾਂ ਬੋਲੀ ਪੰਜਾਬੀ ਸੀ ਭਾਂਵੇ ਉਹ ਕੇਸਾਧਾਰੀ ਸਿੱਖ ਸਨ ਜਾਂ ਪੰਜਾਬੀ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਸਨ ਇਹ ਉਹ ਮਨੁੱਖ ਸਨ ਜਿਹੜੇ 1947 ਸਮੇਂ ਆਪਣਾ ਕਾਰੋਬਾਰ, ਹਵੇਲੀਆਂ, ਮਾਲ-ਅਸਬਾਬ ਉਥੇ ਛੱਡ ਸਮੇਂ ਦੇ ਹਾਕਮਾਂ ਦੀ ਮਾਰ ਹੇਠ ਕੇ, ਥਾਂ ਪਰ ਥਾਂ ਧੱਕੇ ਖਾਂਦੇ ਉਹਨਾਂ ਥਾਂਵਾਂ ਨੂੰ ਜਾ ਆਬਾਦ ਕੀਤਾ ਜਿੱਥੇ ਖਾਣ ਨੂੰ ਕੁਝ ਵੀ ਹਾਸਿਲ ਨਹੀ ਸੀ ਹੁੰਦਾ ਇਹਨਾਂ ਪਰਿਵਾਰਾਂ ਨੂੰ ਅੱਜ ਵੀ ਕਈ ਲੋਕ ਈਰਖਾ ਵੱਸ ਰਫ਼ਿਊਜੀ ਕਹਿੰਦੇ ਹਨ ਬਾਬੇ ਨਾਨਕ ਦੇ ਇਨ੍ਹਾਂ ਪੈਰੋਕਾਰਾਂ ਨੇ ਬਾਬਾ ਨਾਨਕ ਦੇ ਹੱਥੀ ਕੀਰਤ ਕਰਨ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਅਣਥੱਕ ਮਿਹਨਤ ਕਰ ਜਿੱਥੇ ਆਪ ਆਰਥਿਕ ਪੱਖੋਂ ਮਜਬੂਤ ਹੋਏ ਤੇ ਫਿਰ ਆਪਣੇ ਆਂਢ-ਗਵਾਂਢ ਨੂੰ ਮਜ਼ਬੂਤ ਕਰਨ ਵਿਚ ਪੂਰੀ ਤਨਦੇਹੀ ਵਿਖਾਈ ਓਥੇ ਨਾਲ ਹੀ ਇਹਨਾਂ ਵਲੋਂ ਸੂਬੇ ਦੀ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਅਪਣੀ ਮਾਂ ਬੋਲੀ ਨੂੰ ਕਾਇਮ ਰਖਣ ਲਈ ਕੋਈ ਠੋਸ ਉਪਰਾਲਾ ਨਹੀਂ ਕਰ ਸਕੇ ਕਿਉਂਕਿ ਪੰਜਾਬੀ ਕਹਾਵਤ ਹੈ : ‘ਪੱਲੇ ਨਾ ਪੈਣ ਰੋਟੀਆਂ, ਸਭੈ ਗੱਲਾਂ ਖੋਟੀਆਂ’  ਪਹਿਲਾਂ ਆਪਣੀ ਰੋਟੀ ਟੁਕ ਲਈ ਹੀ ਮਿਹਨਤ ਕਰਦੇ ਰਹੇ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੋਈ ਠੋਸ ਉਪਰਾਲਾ ਨਾ ਕਰ ਸਕੇ 
ਦੂਜੇ ਪਾਸੇ ਸਮੇਂ-ਸਮੇਂ ਦੀ ਹਾਕਮ ਸਰਕਾਰਾਂ ਨੇ ਵੀ ਇਹਨਾਂ ਪੰਜਾਬੀਆਂ ਦੀਆਂ ਸੇਵਾਵਾਂ ਨੂੰ ਨਜਰਅੰਦਾਜ ਕਰਦੇ ਹੋਏ ਇਹਨਾਂ ਨੂੰ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਰੱਖੀ ਰੱਖਿਆ। ਹੁਣ 4-5 ਦਹਾਕਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਇਹ ਪੰਜਾਬੀ ਆਰਥਿਕ ਪੱਖੋਂ ਥੋੜੇ ਮਜਬੂਤ ਹੋਓੈ ਤਾਂ ਇਹਨਾਂ ਮਹਿਸੂਸ ਕੀਤਾ ਕਿ 1980 ਤੋਂ ਬਾਅਦ ਦੇ ਪੰਜਾਬੀਆਂ ਦੇ ਬੱਚੇ ਅਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਵਲੋਂ ਪੰਜਾਬੀ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਦੀ ਸਿਖਲਾਈ ਲਈ ਸਕੂਲਾਂ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਹੁਣ ਉਹ ਬਹੁਤਾਤ ਨੌਜਵਾਨ ਪੰਜਾਬੀ ਆਪਣੀ ਮਾਂ ਬੋਲੀ ਤੋਂ ਦੂਰ ਚਲੇ ਗਏ ਹਨ ਕੁਝ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਿਰੜੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਹੰਭਲਾ ਮਾਰਿਆ ਅਤੇ ਕਰੜੀ ਘਾਲਣਾਂ ਤੋਂ ਬਾਅਦ ਪਿਛਲੇ ਦਹਾਕੇ ਤੋਂ ਪੰਜਾਬੀਆਂ ਦੀ ਪੁਰਜੋਰ ਮੰਗ ਨੂੰ ਮੁੱਖ ਰਖਦੇ ਮੌਜੂਦਾ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਹਿਨੁਮਾਈ ਹੇਠ ਆਪਣੀ ਪਿਛਲੀ ਪਾਰੀ ਵਿੱਚ ਪੰਜਾਬੀ ਭਾਸ਼ਾ ਨੂੰ ਸੂਬੇ ਦੀ ਦੂਜੀ ਭਾਸ਼ਾ ਦਾ ਦਰਜਾ ਹੀ ਨਹੀਂ ਦਿੱਤਾ, ਸਗੋਂ ਜ਼ਮੀਨੀ ਪੱਧਰ ਤੇ ਸਕੱਤਰੇਤ ਵਿੱਚ ਸੰਬੰਧਿਤ ਕਈ ਮੰਤਰੀਆਂ, ਅਧਿਕਾਰੀਆਂ ਨੇ ਆਪਣੀਆਂ ਨਾਂ ਦੀਆਂ ਤਖ਼ਤੀਆਂ ਤੇ ਦੂਜੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਵੀ ਮਾਣ ਬਖਸ਼ਿਆ ਭਾਵੇਂ ਕਿ ਉਹ ਆਪ ਚੰਗੀ ਤਰਾਂ ਨਾਲ ਪੰਜਾਬੀ ਭਾਸ਼ਾ ਨੂੰ ਪੜ੍ਹਣ ਵਿੱਚ ਕਮਜ਼ੋਰ ਹਨ।
ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਜੇ ਬਹੁਤ ਕੰਮ ਬਾਕੀ ਹੈ ਪਰਦੇਰ ਆਇਦ ਦਰੁਸਤ ਆਇਦਦੇ ਅਖਾਣ ਮੁਤਾਬਿਕ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕਈ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਆਪੋ-ਆਪਣੇ ਵਿੱਤ ਮੁਤਾਬਿਕ ਕੰਮ ਕਰ ਰਹੀਆਂ ਹਨ। ਇਸੇ ਲੜੀ ਵਿੱਚ ਸੂਬਾ ਸਰਕਾਰ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਬਕਾਇਦਾਹਰਿਆਣਾ ਪੰਜਾਬੀ ਸਾਹਿਤ ਅਕਾਦਮੀਦੀ ਸਥਾਪਨਾ ਕੀਤੀ ਹੋਈ ਹੈ, ਜਿਸ ਦੇ ਪ੍ਰਧਾਨ ਮੁਖੀ ਖੁਦ ਸੂਬੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜੀ ਹਨ, ਜਿਹੜੇ ਕਿ ਅਜੇ ਖੁਦ ਹੁਣ ਵੀ ਪੰਜਾਬੀ ਭਾਸ਼ਾ ਦੀ ਸਿਖਲਾਈ ਲੈ ਰਹੇ ਹਨ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਨਾਲ ਸੰਬਧਿਤ ਪੰਜਾਬੀ ਭਾਸ਼ਾ ਨਾ ਜਾਨਣ ਵਾਲਾ ਸਟਾਫ਼ ਵੀ ਬਾਕਾਇਦਾ ਪੰਜਾਬੀ ਭਾਸ਼ਾ ਦੀ ਸਿਖਲਾਈ ਲੈ ਰਿਹਾ ਹੈ।  ਅੱਜ ਦਾ ਵਿਸ਼ਾ ਸੂਬੇ ਵਿੱਚ ਸਾਹਿਤ ਅਕਾਦਮੀ ਵਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਹੈ, ਇਸ ਲਈ ਸਾਹਿਤ ਅਕਾਦਮੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਮਝਣ ਦੀ ਲੋੜ ਹੈ।    
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਸੂਬੇ ਵਿੱਚ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਵਿੱਚ ਰਹੀਆਂ ਔਂਕੜਾਂ ਨੂੰ ਸਮਝਿਆ ਅਤੇ ਉਸਤੇ ਅਮਲ ਕਰਨ ਦੀ ਕੋਸ਼ਿਸ਼ ਵਿੱਚ ਨਤੀਜਾ ਕੱਢਿਆ ਕਿ ਗੁਰਮੁਖੀ ਭਾਸ਼ਾ ਦਾ ਪ੍ਰਚਾਰ ਤਾਂ ਹੀ ਸੰਭਵ ਹੈ ਜੇਕਰ (ਪੰਜਾਬੀ) ਗੁਰਮੁਖੀ ਭਾਸ਼ਾ ਦੇ ਸਾਹਿਤ ਨੂੰ ਦੇਵਨਾਗਰੀ ਲਿਪੀ ਵਿੱਚ ਛਾਪ ਕੇ ਪ੍ਰਚਾਰਨਾ ਚਾਹੀਦਾ ਹੈਉਹਨਾਂ ਪੰਜਾਬੀਆਂ ਵਿੱਚ, ਜਿਹੜੇ ਹਿੰਦੀ ਭਾਸ਼ਾਈ ਇਲਾਕਿਆਂ ਵਿੱਚ ਰਹਿਣ ਕਰਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਚੁਕੇ ਹਨ ਮੈ ਖੁਦ ਵੀ ਪਿਛਲੇ 17 ਸਾਲਾਂ ਤੋਂ ਪੰਜਾਬੀ ਤੇ ਗੁਰਮੁਖੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰ ਰਿਹਾ ਹਾਂ ਅਤੇ ਇਹੀ ਨਤੀਜਾ ਕਢਿਆ ਹੈ ਕਿ ਉਹ ਪੰਜਾਬੀ ਜਿਹੜੇ ਸਮੇਂ ਦੀ ਮਾਰ ਕਰਕੇ ਜਾਂ ਪੱਛਮੀ ਰੰਗ ਵਿੱਚ ਗ੍ਰਸਤ ਹੋ ਅਪਣੇ ਵਿਰਸੇ ਅਤੇ ਮਾਂ ਬੋਲੀ ਨੂੰ ਭੁੱਲ ਚੁਕੇ ਹਨ ਉਹਨਾਂ ਦੀ ਨਵੀਂ ਪੀੜ੍ਹੀ ਨੂੰ ਸੰਭਾਲਿਆ ਜਾਵੇ ਇਹ ਸੋਚਕੇ ਸਾਹਿਤ ਅਕਾਦਮੀ ਦੀ ਪੂਰੀ ਟੀਮ ਨੇ ਵੀ ਮਾਸਿਕ ਪਤ੍ਰਿਕਾਸ਼ਬਦ ਬੂੰਦਦੇ ਅਕਤੁਬਰ 2012 ਅੰਕ ਤੋਂ ਕੁਝ ਪ੍ਰਮੁੱਖ ਰਚਨਾਵਾਂ ਦੇ ਮੂਲ ਰੂਪ ਨੂੰ ਦੇਵਨਾਗਰੀ ਲੀਪੀ ਵਿੱਚ ਛਾਪਣ ਦਾ ਊਪਰਾਲਾ ਕੀਤਾ ਸੀ ਇਹਸ਼ਬਦ ਬੂੰਦਦੇ ਪੁਰਾਣੇ ਤੇ ਨਵੇਂ ਸੂਝਵਾਨ ਪਾਠਕਾਂ ਨੇ ਬਹੁਤ ਪਸੰਦ ਕੀਤਾ ਪਰ ਕੁਝ ਲੋਕਾਂ ਨੂੰ ਇਹ ਢੰਗ ਤਰੀਕਾ ਪਸੰਦ ਨਹੀ ਆਇਆ ਅਤੇ  ‘ਹਰਿਆਣਾ ਪੰਜਾਬੀ ਸਾਹਿਤ ਅਕਾਦਮੀਵੱਲੋਂ ਬਿਨਾਂ ਕੋਈ ਪੱਖ ਜਾਨਣ ਜਾਂ ਸਮਝਣ ਦੇ, ਮੀਡੀਆ ਵਿੱਚ ਇਸ ਦੇ ਖਿਲਾਫ਼ ਬਿਆਨਬਾਜ਼ੀ ਅਾਰੰਭ ਕਰ ਦਿੱਤੀ ਮੇਰੀ ਸਮਝ ਮੁਤਾਬਿਕ ਜਾਂ ਤਾਂ ਉਹ ਲੋਕ ਜਾਣੇ ਅਣਜਾਣੇ ਵਿੱਚ ਅਜਿਹਾ ਕਰ ਗਏ ਜਾਂ ਫਿਰ ਉਹਂਾਂ ਨੂੰ ਹਰਿਆਣਾ ਸੂਬੇ ਵਿੱਚ ਪੰਜਾਬੀਆਂ ਦੀ ਭੁਗੋਲਿਕ, ਆਰਥਿਕ, ਸਾਹਿਤਕ ਸਥਿਤੀ ਬਾਰੇ ਖੋਜ ਭਰਪੂਰ ਜਾਣਕਾਰੀ ਨਹੀ ਅਤੇ ਇਹ ਲੋਕ ਹਕੀਕੀ ਤੋਰ ਤੇ ਜ਼ਮੀਨ ਨਾਲ ਜੁੜੇ ਹੋਓੈ ਨਹੀਂ ਹਨ। ਪਹਿਲੀ ਗੱਲ ਕਿ ਜੇਕਰ ਇਹ ਲੋਕ ਸਥਾਪਿਤ ਸਾਹਿਤ ਨਾਲ ਜੁੜੇ ਹਨ ਤਾਂ ਇਹ ਪਹਿਲਾ ਅਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਵੇਖਣ ਕਿ ਉਹਨਾਂ ਨੇ ਕਿੰਨੇ ਬੰਦੇ ਪੰਜਾਬੀ ਸਾਹਿਤ ਨਾਲ ਜੋੜੇ ਹਨ ਅਤੇ ਹਰਿਆਣਾ ਸੂਬੇ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਕਿੰਨੀਆਂ ਕੁ ਪੁਸਤਕਾਂ ਛਪਦੀਆਂ ਹਨ ਅਤੇ ਕਿੰਨੇ ਸਾਹਿਤਕ ਪ੍ਰੇਮੀ ਇਹਨਾਂ ਨੂੰ ਖਰੀਦ ਕੇ ਪੜ੍ਹਦੇ ਹਨ ਦੂਜੀ ਇਨ੍ਹਾਂ ਨੇ ਸ਼ਾਇਦਸ਼੍ਰੀ ਗੁਰੂ ਗਰੰਥ ਸਾਹਿਬਜੀ ਵਿੱਚ ਦਰਜ ਗੁਰੂ ਨਾਨਕ ਬਾਣੀ, ਵੱਖੋ-ਵੱਖ ਭਗਤਾਂ, ਮਹਾਪੁਰਸ਼ਾਂ ਦੀ ਬਾਣੀ ਦਾ ਗਿਆਨ ਨਹੀਂ ਜਿਹੜੀਆਂ ਕਿ ਵੱਖੋ-ਵੱਖ ਭਾਸ਼ਾਵਾਂ (ਅਰਬੀ, ਫ਼ਾਰਸੀ, ਹਿੰਦੀ, ਬ੍ਰਿਜ, ਸੰਸਕ੍ਰਿਤ,ਪੋਠੋਹਾਰੀ, ਮੁਲਤਾਨੀ, ਪੁਆਧੀ ਆਦਿ) ਵਿੱਚ ਹੋਣ ਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਨੇ ਮੂਲ ਸ਼ਬਦਾਂ ਨਾਲ ਛੇੜਛਾੜ ਕੀਤੇ ਬਿਨਾਂ ਗੁਰਮੁਖੀ ਲਿਪੀ ਵਿੱਚ ਕਲਮਬੱਧ ਕੀਤਾ, ਜਿਸ ਕਰਕੇ ਹਰਇਕ ਜਗਿਆਸੂ ਨੂੰ ਗੁਰਮੁਖੀ ਲਿਖਤ ਸਹਿਜੇ ਹੀ ਸਮਝ ਜਾਉਂਦੀ ਹੈ, ਜੇਕਰ ਗੁਰੂ ਸਾਹਿਬ ਦੂਰਅੰਦੇਸ਼ ਬਿਰਤੀ ਦੇ ਮਾਲਿਕ ਨਾ ਹੁੰਦੇ ਤਾਂ ਗੁਰਮੁਖੀ ਭਾਸ਼ਾ ਦਾ ਹਾਲ ਸੰਸਕ੍ਰਿਤ ਵਾਲਾ ਹੋਣਾ ਸੀ।
ਮੇਰੀ ਸਮਝ ਮੁਤਾਬਿਕ ਤਾਂ ਉਂਗਲਾਂਤੇ ਗਿਣਤੀ ਯੋਗ ਵੀ ਅਜਿਹੇ ਸਾਹਿਤਕਾਰ ਜਾਂ ਲੇਖਕ ਨਹੀਂ, ਜਿਹੜੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਖਰੀਦ ਕੇ ਪੜ੍ਹਦੇ ਹੋਣ। ਪਰ ਕਿੰਨੀ ਹੀਣਤਾ ਦੀ ਗਲ ਹੈ ਕਿ ਕਿਸੇ ਚੰਗੀ ਪਿਰਤ ਨੂੰ ਆਪੂੰ ਬਣੇ ਲਿਖਾਰੀ ਅਪਣਾਉਣ ਲਈ ਤਿਆਰ ਨਹੀ। ਜਿ਼ਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਅਖੀਰ ਵਿੱਚ ਮੇਰੀ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਸਮੇਤ ਸਾਰੀਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕਰ ਰਹੀਆਂ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਨੂੰ ਇਹੀ ਬੇਨਤੀ ਹੈ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਆਧਾਰ ਬਣਾਕੇ ਗੁਰਮੁਖੀ(ਪੰਜਾਬੀ) ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਣਾ ਚਾਹੀਦਾ ਹੈ ਅਤੇ ਇਹ ਗਲ ਵੀ ਸਹਿਜੇ ਹੀ ਸਮਝ ਲੈਣੀ ਚਾਹੀਦੀ ਹੈ ਕਿ ਸਮੇਂ ਦੇ ਹੈਂਕੜਬਾਜ ਹਾਕਮ ਵੀ ਗੁਰਮੁਖੀ (ਪੰਜਾਬੀ) ਭਾਸ਼ਾ ਨੂੰ ਮਲੇਛਾਂ ਦੀ ਭਾਸ਼ਾ ਕਹਿਕੇ ਭੰਡਦੇ ਸੀ, ਸੋ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰ ਰਹੀਆਂ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਹੈਂਕੜਬਾਜ ਵਿਰੋਧੀਆਂ ਦੀ ਪਰਵਾਹ ਕੀਤੇ ਬਿਨਾਂ ਪੂਰੀ ਇਮਾਨਦਾਰੀ ਨਾਲ ਆਪਣੀ ਮੁਹਿੰਮ ਵਿੱਚ ਲੱਗੇ ਰਹਿਣ

****