ਕਭੀ ਤੋ ਕੁੜੀ ਫਸ ਜਾਏਗੀ !......... ਲੇਖ / ਸ਼ਮੀ ਜਲੰਧਰੀ


ਰੁਝੇਵਿਆਂ ਭਰੀ ਜ਼ਿੰਦਗੀ  ਵਿੱਚ ਹਰ ਕੋਈ ਰਾਹਤ ਦੇ ਪਲਾਂ ਦੀ ਤਲਾਸ਼ ਵਿੱਚ  ਹੈ ।  ਸੰਗੀਤ ਇੱਕ ਅਜਿਹਾ ਵਸੀਲਾ ਹੈ ਜਿਸ ਨਾਲ ਰੂਹ ਨੂੰ ਚਾਰ ਪਲ ਸਕੂਨ ਦੇ ਮਿਲ ਜਾਂਦੇ ਹਨ । ਜੇਕਰ ਸੰਗੀਤ ਦੇ ਨਾਲ਼ ਨਾਲ਼ ਗੀਤਾਂ ਦੇ ਬੋਲਾਂ ਵਿੱਚ ਰੱਬੀ ਨੂਰ ਦਾ ਜਿ਼ਕਰ ਹੋਵੇ ਤਾਂ ਉਹ ਗੀਤ ਬੰਦਗੀ ਬਣ ਜਾਂਦਾ ਹੈ । ਜੇ ਮਜ਼ਲੂਮ ਦੇ ਦਰਦ ਅਤੇ ਗਰੀਬ ਦੀ ਭੁੱਖ ਨੂੰ ਬਿਆਨ ਕਰ ਦਿੱਤਾ ਜਾਵੇ ਤਾਂ ਸਮਾਜ ਵਿਚ ਇਨਕਲਾਬ ਆ ਜਾਂਦਾ ਹੈ । ਜੇਕਰ ਸੱਚੇ ਇਸ਼ਕ ਦੀ ਗੱਲ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਵੇ ਤਾਂ ਗੀਤਾਂ ਦੇ ਬੋਲ ਤਪਦੀਆਂ ਰੂਹਾਂ ਨੂੰ ਠਾਰ ਦਿੰਦੇ ਹਨ । ਜੇ ਗੀਤਾਂ ਵਿਚਲੇ ਬੋਲ ਲੱਚਰਤਾ ਭਰੇ ਹੋਣ ਤਾਂ ਇਹ ਨੌਜਵਾਨ ਪੀੜ੍ਹੀ ਦੇ ਜਿ਼ਹਨ ਨੂੰ ਕਿਸੇ ਖਤਰਨਾਕ ਜ਼ਹਿਰ ਵਾਂਗ ਚੜ੍ਹ ਜਾਂਦੇ ਹਨਜੋ ਜਿੰਦਗੀ ਦੇ ਸਫ਼ਰ ਨੂੰ ਗ਼ਲਤ ਰਾਹ ਵਲ ਮੋੜ ਦਿੰਦੇ ਹਨ । ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਲੱਚਰਤਾ ਦਾ ਜ਼ਹਿਰ ਪੰਜਾਬੀ ਮਾਂ ਬੋਲੀ ਦੀ ਨਸ ਨਸ ਵਿੱਚ ਚੜ੍ਹ ਚੁੱਕਾ ਹੈਕਿਉਂਕਿ ਨੌਜਵਾਨ ਪੀੜ੍ਹੀ ਦਾ ਇੱਕ ਵੱਡਾ ਵਰਗ ਨਸ਼ਿਆਂ ਵਾਂਗ ਅਜਿਹੇ ਗੀਤਾਂ ਨੂੰ ਸੁਣਨ ਦਾ ਆਦੀ ਹੋ ਚੁੱਕਾ ਹੈ । ਫਿਰ ਅਜਿਹੇ ਹਾਲਾਤ ਦਾ ਜੁੰਮੇਵਾਰ ਕੌਣ ਹੈਗੀਤਕਾਰਗਾਇਕ ਜਾਂ ਸਰੋਤੇ ਅਕਸਰ ਜਦੋਂ ਵੀ ਲੱਚਰਤਾ ਦੇ ਖਿਲਾਫ਼ ਕੋਈ ਕਲਮ ਉੱਠਦੀ ਹੈ 
ਤਾਂ ਬਹੁਤ ਵਧੀਆ ਲਗਦਾ ਹੈ । ਅਜਿਹੇ ਗੀਤ ਲਿਖਣ ਵਾਲਿਆਂ ਅਤੇ ਗਾਉਣ ਵਾਲਿਆਂ ਦੀ ਰੱਜ ਕੇ ਮੁਰੰਮਤ  ਕੀਤੀ ਜਾਂਦੀ ਹੈ । ਗੀਤਾਂ ਵਿੱਚ ਫੈਲ ਰਹੇ ਗੰਦੇ ਸ਼ਬਦਾਂ ਦੇ ਪਰਦੂਸ਼ਣ ਨੂੰ ਰੋਕ ਪਾਉਣਾ ਕੋਈ ਅਸਾਨ ਕੰਮ ਨਹੀਂ ਹੈ । ਇਹ ਪਰਦੂਸ਼ਣ ਜਦੋਂ ਮਕਬੂਲ ਕਲਾਕਾਰਾਂ ਦੇ ਗੀਤਾਂ ਵਿੱਚ ਫੈਲਿਆ ਹੋਵੇ ਤਾਂ ਇਸ ਨੂੰ ਰੋਕਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ,  ਕਿਉਂਕਿ ਨਵੇਂ ਕਲਾਕਾਰ ਸਥਾਪਿਤ ਕਲਾਕਾਰ ਨੂੰ ਆਪਣਾ ਆਦਰਸ਼ ਮੰਨ ਕੇ ਉਨ੍ਹਾਂ ਦੀ ਲੀਹ ਤੇ ਚਲਦੇ ਹਨ । ਵੱਖ ਵੱਖ ਲੇਖਕਾਂ ਅਤੇ ਬੁੱਧੀਜੀਵੀ ਲੋਕਾਂ ਵਲੋ ਲੱਚਰਤਾ ਨੂੰ ਖਤਮ ਕਰਨ ਦੇ ਕਈ ਸੁਝਾਓ ਦਿੱਤੇ ਗਏ ਹਨ । ਗੀਤਾਂ ਦਾ ਸੈਂਸਰ ਬੋਰਡ ਬਣਾਉਣ ਤੇ ਵੀ ਗੌਰ ਕੀਤਾ ਜਾ ਰਿਹਾ ਹੈ ।  ਲੱਚਰਤਾ ਇੱਕ ਅਜਿਹੀ ਬੀਮਾਰੀ ਹੈਜਿਸ ਨੂੰ ਕੋਈ ਕਾਨੂੰਨ ਰੋਕ ਨਹੀਂ ਸਕਦਾ । ਮਿਸਾਲ ਦੇ ਤੌਰ ਤੇ ਭਰੂਣ ਹੱਤਿਆ ਵਿਰੁੱਧ ਕਾਨੂੰਨ ਹੈ ਪਰ ਕੁੜੀਆਂ ਅੱਜ ਵੀ ਕੁੱਖਾਂ ਵਿੱਚ ਕਤਲ ਹੋ ਰਹੀਆਂ ਹਨ । ਇਸੇ ਤਰਾਂ ਗੀਤਾਂ ਵਿਚਲੀ ਲੱਚਰਤਾ ਨੂੰ ਵੀ ਕੋਈ ਕਾਨੂੰਨ ਨਹੀਂ ਰੋਕ ਸਕਦਾਪਰ ਇਨਸਾਨ ਦਾ ਅੰਦਰੂਨੀ ਬਦਲਾਓ ਇੱਕ ਨਵੀ ਕ੍ਰਾਂਤੀ ਪੈਦਾ ਕਰ ਸਕਦਾ ਹੈ । ਸਵਾਲ ਇਹ ਪੈਦਾ ਹੁੰਦਾ ਹੈ ਕਿ ਲੱਚਰ ਗੀਤ ਲਿਖਣਗਾਉਣ  ਅਤੇ ਸੁਣਨ ਵਾਲਿਆਂ ਦੀ ਸੋਚ ਨੂੰ ਕਿਵੇਂ ਬਦਲਿਆ ਜਾਵੇ ਪਿੱਛੇ ਜਿਹੇ ਇੱਕ ਮਾਫ਼ੀਨਾਮਾ ਪੜ੍ਹਨ ਚ ਆਇਆ ਸੀਜੋ ਕਿ ਪੰਜਾਬੀ ਦੇ ਸਥਾਪਿਤ ਸ਼ਾਇਰ ਅਤੇ ਗੀਤਕਾਰ ਅਮਰਦੀਪ ਗਿੱਲ ਹੋਰਾਂ ਦੁਆਰਾ ਲਿਖਿਆ ਗਿਆ ਸੀ । ਉਨ੍ਹਾਂ ਹੰਸ ਰਾਜ ਹੰਸ ਦੁਆਰਾ ਗਾਏਆਪਣੇ ਰਚੇ ਗੀਤ  ਓ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ” ‘ਤੇ ਪੂਰੀ ਪੰਜਾਬੀਅਤ ਕੋਲੋਂ ਮੁਆਫ਼ੀ ਮੰਗੀਹਾਲਾਂਕਿ ਇਸ ਗੀਤ ਵਿੱਚ ਕੋਈ ਲੱਚਰਤਾ ਨਜ਼ਰ ਨਹੀ ਆਉਂਦੀ । ਕਦੇ ਸ਼ਿਵ ਨੇ ਵੀ ਕਿਹਾ ਸੀ ਅੱਗ ਤੁਰੀ ਪਰਦੇਸ” । ਸ਼ਾਇਦ ਗਿੱਲ ਸਾਹਿਬ ਨੇ ਸ਼ਿਵ ਤੋਂ ਪ੍ਰਭਾਵਿਤ ਹੋ ਕੇ ਇਹ ਗੀਤ ਲਿਖਿਆ । ਇਹ ਗੀਤ ਲਿਖਣ ਦਾ ਕਾਰਨ ਕੋਈ ਵੀ ਹੋਵੇ ਪਰ ਗਿੱਲ ਸਾਹਿਬ ਨੇ ਮਾਫ਼ੀ ਮੰਗ ਕੇ ਆਪਣੀ ਤੰਦਰੁਸਤ ਮਾਨਸਿਕਤਾ ਦਾ ਸਬੂਤ ਦਿੱਤਾ । ਕੀ ਉਮੀਦ ਕੀਤੀ ਜਾਏ ਕਿ ਗਿੱਲ ਸਾਹਿਬ ਦੇ ਮਾਫ਼ੀਨਾਮੇ ਤੋਂ ਸੇਧ ਲੈ ਕੇ ਕਿਸੇ ਹੋਰ ਲੱਚਰ ਕਲਮ ਨੇ ਆਪਣੇ ਰਸਤੇ ਬਦਲ ਲਏ ਹੋਣਗੇ ਜਾਂ ਕਿਸੇ ਗਾਇਕ ਨੂੰ ਕੋਈ ਨਸੀਹਤ ਮਿਲੀ ਹੋਵੇਗੀ ਗਿੱਲ ਸਾਹਿਬ ਦੇ ਮਾਫ਼ੀਨਾਮੇ ਚ ਸਮਾਜ ਅੰਦਰ ਇੱਕ ਚੇਤਨਾ ਪੈਦਾ ਕਰਨ ਦਾ ਭੇਦ ਛੁਪਿਆ ਹੋਇਆ ਹੈ । ਕਿਉਂਕਿ ਇਹੋ ਜਿਹੇ ਸਾਹਸੀ ਕਦਮ ਲੋਕਾਂ ਅੰਦਰ ਚੇਤਨਾ ਪੈਦਾ ਕਰਦੇ ਹਨ । ਪਰ ਇਹ ਚੇਤਨਾ ਤਦ ਹੀ ਪੈਦਾ ਹੋ ਸਕਦੀ ਹੈਜਦੋ ਲੱਚਰ ਗੀਤ ਵਾਲੇ ਅਸਲੀ ਗੀਤਕਾਰ ਅਤੇ ਗਾਇਕ ਵਾਲੇ ਅੱਗੇ ਆਉਣ । ਪੰਜਾਬੀ ਗਾਇਕੀ ਵਿੱਚ ਬਹੁਤ ਸਾਰੇ ਗੀਤਾਂ ਵਿੱਚ ਗੰਦਗੀ ਮਿਲ ਜਾਂਦੀ ਹੈ । ਜੇਕਰ ਸਾਰੇ ਗੀਤਾਂ ਅਤੇ ਕਲਾਕਾਰਾਂ ਦਾ ਜਿ਼ਕਰ ਕਰਨਾ ਚਾਹੀਏ ਤਾਂ ਕਈ ਕਿਤਾਬਾਂ ਭਰ ਜਾਣਗੀਆਂ ।

ਜੇਕਰ ਗੱਲ ਸਥਾਪਿਤ ਕਲਾਕਾਰਾਂ ਦੀ ਕੀਤੀ ਜਾਏ ਤਾਂ ਕਈ ਵਾਰ ਸਹੀ ਜਾਂ ਗ਼ਲਤ ਦਾ ਫੈਸਲਾ ਕਰਨ ਲੱਗਿਆਂ ਬੁਲੰਦੀਆਂ ਛੂਹ ਚੁੱਕੇ ਇਨ੍ਹਾਂ ਕਲਾਕਾਰਾਂ ਦਾ ਕੱਦਸਾਹਮਣੇ ਵਾਲੀ ਕਲਮ ਨੂੰ ਬੌਣਾ ਕਰ ਦਿੰਦਾ ਹੈ । ਉਨ੍ਹਾਂ ਦੀ ਮਕਬੂਲੀਅਤ ਜਾਂ ਇੰਝ ਕਹਿ ਲਵੋ ਕਿ ਲੋਕਾਂ ਦੇ ਮਨਾਂ ਚ ਉਨ੍ਹਾਂ ਪ੍ਰਤੀ ਅੰਨ੍ਹੀ ਸ਼ਰਧਾ ਦੇ ਸਾਹਮਣੇ ਸੱਚ ਦੀ ਆਵਾਜ਼ ਦਬ ਜਾਂਦੀ ਹੈ ਜਾਂ ਦਬਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ । ਪਰ ਸੱਚ ਕਦੇ ਨਾ ਕਦੇ ਜ਼ਰੂਰ ਹੀ ਜਵਾਲਾਮੁਖੀ ਬਣ ਜਾਂਦਾ ਹੈ । ਮਹਾਨ ਗਾਇਕਪੰਜਾਬੀ ਗਾਇਕੀ ਦੇ ਸਿਰਮੌਰ ਗੁਰਦਾਸ ਮਾਨ ਸਾਹਿਬ ਨੂੰ ਵੀ ਧਿਆਨ ਨਾਲ਼ ਸੁਣਿਆਂ ਅਹਿਸਾਸ ਹੁੰਦਾ ਹੈ ਕਿ ਉਹ ਵੀ ਇਸ ਬੀਮਾਰੀ ਤੋਂ ਨਹੀਂ ਬਚ ਸਕੇ । ਪੰਜਾਬੀ ਮਾਂ ਬੋਲੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਗਾਇਕ ਦੀ ਬੁਲੰਦੀ ਸਾਹਮਣੇ ਵੀ ਕਈ ਕਲਮਾਂ ਦੀ ਆਵਾਜ਼ ਦਫ਼ਨ ਕਰਨ ਦੀ ਕੋਸਿ਼ਸ ਕੀਤੀ ਗਈˆ । ਮੇਰੇ ਦੋਸਤ ਹਰਮੰਦਰ ਕੰਗ ਦੀ ਦਲੇਰ ਕਲਮ ਨੇ ਕਿਸੇ ਹੋਰ ਮੁੱਦੇ ਤੇ ਮਾਨ ਸਾਹਿਬ ਮੁਤੱਲਕ ਲਿਖਿਆ ਤਾਂ ਉਸ ਉੱਪਰ ਫੋਕੀ ਸ਼ੋਹਰਤ ਖੱਟਣ ਦਾ ਇਲਜ਼ਾਮ ਲੱਗ ਗਿਆ । ਅਜਿਹਾ ਮੇਰੇ ਨਾਲ ਵੀ ਹੋਇਆ ਜਦੋਂ ਮੈˆ ਸ਼ਿਵ ਦੇ ਗੀਤਾਂ ਦੀ ਹੋ ਰਹੀ ਬੇ-ਅਦਬੀ ਦੀ ਗੱਲ ਕੀਤੀ । ਕਈ ਨਾਮਵਰ ਹਸਤੀਆਂ ਨੇ ਮੈਨੂੰ ਅੱਖਾਂ ਵੀ ਦਿਖਾਈਆਂਪਰ ਨਿਰਪੱਖ ਸੋਚ ਰੱਖਣ ਵਾਲੇ ਲੋਕ ਅੱਜ ਵੀ ਹਨ । ਪਟਿਆਲਾ ਤੋਂ ਰੇਡੀਓ ਵਕਤਾ ਪਰਮਿੰਦਰ ਸਿੰਘ ਟਿਵਾਣਾ ਵਰਗੇ ਨਿਡਰ ਤੇ ਨਿਰਪੱਖ ਸੱਜਣ ਇਸ ਸੱਚ ਦਾ ਗਵਾਹ ਬਣ ਖੜ੍ਹੇਜਿਨ੍ਹਾਂ ਸਦਕਾ ਸੱਚ ਨੂੰ ਬਿਆਨ ਕਰਨ ਦਾ ਹੌਸਲਾ ਅੱਜ ਵੀ ਬਰਕਰਾਰ ਹੈ ।

...ਤਾਂ ਗੱਲ ਕਰ ਰਹੇ ਸੀ ਮਾਨ ਸਾਹਿਬ ਦੀਜਿਨ੍ਹਾਂ ਨੂੰ ਸਾਫ਼ ਸੁਥਰੇ ਗੀਤਾਂ ਦਾ ਸਿਰਜਣਹਾਰਾ ਕਿਹਾ ਜਾਂਦਾ ਹੈ । ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਬਹੁਤ ਵਧੀਆ ਗੀਤ ਲਿਖੇ ਅਤੇ ਗਾਏ ਪਰ ਉਨ੍ਹਾਂ ਦੇ ਗੀਤ ਕਭੀ ਤੋ  ਕੁੜੀ ਫਸ ਜਾਏਗੀ” ‘ਚ ਕਿੰਨੀ ਕੁ ਸਫਾਈ ਹੈ ਜਾਂ ਇਹਦਾ ਕਿਹੜਾ ਸੂਫੀਆਨਾ ਅੰਦਾਜ਼ ਹੈ ਅਫਸੋਸ ਇਸ ਗੱਲ ਦਾ ਹੈ ਕਿ ਕਿਸੇ ਨੂੰ ਇਹ ਲੱਚਰਤਾ ਨਜ਼ਰ ਹੀ ਨਹੀਂ ਆਈ । ਸ਼ਾਇਦ ਇਸ ਲਈ ਕਿ ਸਰੋਤਿਆਂ ਦੀਆਂ ਅੱਖਾਂ ਤੇ ਸ਼ਰਧਾ ਦੀ ਪੱਟੀ ਬੰਨ੍ਹੀ ਹੋਈ ਹੈ । ਗੀਤਾਂ ਵਿੱਚ ਕੁੜੀ ਦੀ ਤੁਲਨਾ ਸ਼ਰਾਬ ਦੀ ਬੋਤਲ ਦੇ ਨਾਲ਼ ਕੀਤੀ ਜਾਂਦੀ ਹੈ ਜਾਂ ਉਸ ਨੂੰ ਆਦਮੀ ਦਾ ਸ਼ਿਕਾਰ ਸਮਝਿਆ ਜਾਂਦਾ ਹੈ । ਕਭੀ ਤੋ ਕੁੜੀ ਫਸ ਜਾਏਗੀ” ਗੀਤ ਵਿਚ ਵੀ ਕੁੜੀ ਨੂੰ ਸ਼ਿਕਾਰ ਦਾ ਦਰਜਾ ਦਿੱਤਾ ਗਿਆ ਹੈਜਿਸ ਨੂੰ ਆਪਣੇ ਜਾਲ ਵਿਚ ਫਸਾਉਣ ਦੀ ਗੱਲ ਹੋ ਰਹੀ ਹੈ । ਇਹੋ ਜਿਹੀਆਂ ਬਹੁਤ ਸਾਰੀਆਂ ਸਮਾਜਿਕ ਤਰੁੱਟੀਆਂ ਹਨਜੋ ਕਿ ਔਰਤ ਨੂੰ ਜ਼ਲੀਲ ਕਰਦੀਆਂ ਹਨ । ਪਰਿਵਾਰ ਵਿੱਚ ਕੁੜੀਆਂ ਦਾ ਜਨਮ ਹੋਣ ਤੇ ਮਾਪੇ ਖੁਸ਼ ਨਹੀਂ ਹੁੰਦੇ ਜਾਂ ਕੁੱਖ ਵਿੱਚ ਹੀ ਮਾਰ ਦਿੰਦੇ ਹਨ । ਸਮਾਜ ਚ ਲਗਾਤਾਰ ਆ ਰਹੇ ਇਸ ਨਿਘਾਰ ਦੇ ਜਿੰਮੇਵਾਰ ਗੀਤਕਾਰ ਤੇ ਗਾਇਕ ਵੀ ਹਨ । ਅੱਜਕਲ ਇੱਕ ਹੋਰ ਨਵੇˆ ਕਲਾਕਾਰ ਦਾ ਗੀਤ ਕਾਫੀ ਚਰਚਾ ਚ ਹੈਜੋ ਕਹਿ ਰਿਹਾ ਹੈ, “ਜਿਸ ਕੁੜੀ ਦੇ ਘਰ ਨੈੱਟ ਹੈਉਹੀ ਕੁੜੀ ਸੈੱਟ ਹੈ ।

 ......ਬੇਸ਼ਰਮੀ ਦੀ ਹੱਦ ਹੋ ਗਈ ਹੈ । ਇਹੋ ਜਿਹਾ ਲਿਖਣ ਅਤੇ ਗਾਉਣ ਵਾਲਿਆਂ ਬਾਰੇ ਸੋਚਣ ਵਾਲੀ ਇਹ ਹੈ ਕਿ ਕਿਤੇ ਇਹ ਨਵੇਂ ਕਲਾਕਾਰਮਕਬੂਲ ਕਲਾਕਾਰਾਂ ਤੋਂ ਪ੍ਰਭਾਵਿਤ ਤਾਂ ਨਹੀਂ ਹਨ ਹੋ ਸਕਦਾ ਹੈ ਕਿਉਂਕਿ ਕਦੇ ਮਾਨ ਸਾਹਿਬ ਨੇ ਇਹ ਕਿਹਾ ਸੀ ਕੁੜੀ ਹੱਸ ਕੇ ਨੀਵੀਆਂ ਪਾਵੇ ਤਾਂ ਸਮਝੋ ਮਾਮਲਾ ਗੜਬੜ ਹੈ” । ਕੀ ਇਹ ਨਵਾਂ ਗੀਤ ਮਾਨ ਸਾਹਿਬ ਦੇ ਗੀਤ ਦਾ ਪ੍ਰਤੀਬਿੰਬ ਹੈ ਬਦਲ ਰਹੇ ਯੁੱਗ ਨਾਲ ਸ਼ਬਦਾਂ ਦਾ ਫੇਰ ਬਦਲ ਜ਼ਰੂਰ ਹੈ ਪਰ ਭਾਵ ਉਹੀ ਹਨ । ਕੋਈ ਬਾਪ ਆਪਣੀ ਜਵਾਨ ਹੋ ਰਹੀ ਧੀ ਸਾਹਮਣੇ ਇਹ ਦੋਵੇਂ ਗੀਤ ਕਦੇ ਨਹੀਂ ਸੁਣ ਸਕਦਾ । ਜਦੋ ਸਮਾਜਿਕ ਰਿਸ਼ਤਿਆਂ ਬਾਰੇ ਗੀਤਾਂ ਦਾ ਜ਼ਿਕਰ ਹੁੰਦਾ ਹੈ ਤਾਂ  ਪਾਲੀ ਦੇਤਵਾਲੀਆ ਦੇ ਗੀਤ ਕੰਨਾਂ ਚ ਗੂੰਜਣ ਲੱਗ ਜਾਂਦੇ ਹਨ । ਜਦੋਂ ਮਾਂ ਦੇ ਪਾਕ ਰਿਸ਼ਤੇ ਦੀ ਗੱਲ ਹੁੰਦੀ ਹੈ ਤਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗੀਤ ਮਾਂ ਹੁੰਦੀ ਏ ਮਾਂ” ਹਰ ਇੱਕ ਨੂੰ ਮਾਂ ਵਰਗੀ ਗਲਵਕੜੀ ਪਾ ਲੈˆਦਾ ਹੈ । ਕੁਝ ਸਮਾਂ ਪਹਿਲਾਂ ਮਾਨ ਸਾਹਿਬ ਦੀ ਇੱਕ ਕੈਸਟ ਆਈ ਸੀਜਿਸ ਨਾਮ ਸੀ ਪਿਆਰ ਕਰ ਲੈ” । ਜਿਸ ਚ ਗੀਤ ਹੈ  ਪਿਆਰੇ ਬਾਪੂ ਜੀ” । ਪਿਓ ਦੇ ਰਿਸ਼ਤੇ ਨੂੰ ਭਲਾ ਇਹ ਕਿਹੋ ਜਿਹਾ ਆਦਰ ਸਤਿਕਾਰ ਹੈ....

ਮੇਰੇ ਪਿਆਰੇ ਬਾਪੂ ਜੀ
ਬੜੇ ਸਤਿਕਾਰੇ ਬਾਪੂ ਜੀ
ਥੱਕੇ ਹਾਰੇ ਬਾਪੂ ਜੀ
ਬੈਠ ਕੇ ਰਜਾਈ ਵਿੱਚ ਸੇਕੋ ਹੱਡੀਆਂ
ਨਾਲੇ ਟੀ.ਵੀ. ਉੱਤੇ ਵੇਖੀ ਜਾਓ ਬਲਾਉਜ਼ ਚੱਡੀਆਂ...

ਭਾਵੇਂ ਇਸ ਗੀਤ ਵਿੱਚ ਨਵੇਂ ਯੁੱਗ ਬਾਰੇ ਬਿਆਨ ਹੈ ਪਰ ਇਹ ਕਿਹੋ ਜਿਹਾ ਤਰੀਕਾ ਹੈ ਲੱਚਰ ਗੀਤ ਗਾਉਣ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾ ਨਾਮ ਚਮਕੀਲੇ” ਦਾ ਲਿਆ ਜਾਂਦਾ ਹੈ । ਪਰ ਮਾਨ ਸਾਹਿਬ ਦਾ ਇਹ ਗੀਤ ਕਿੰਨਾ ਕੁ ਪਰਿਵਾਰਿਕ  ਹੈਇਸ ਦਾ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ।

ਇਹ ਇੱਕ ਕੌੜੀ ਸਚਾਈ ਹੈ ਕਿ ਗੁਰਦਾਸ ਮਾਨ ਸਾਹਿਬ ਵਰਗੇ ਹੋਰ ਵੀ ਕਈ ਮਕਬੂਲ ਕਲਾਕਾਰ ਹਨਜਿਨ੍ਹਾਂ ਦੇ ਗੀਤਾਂ ਵਿੱਚ ਅਜਿਹੀ ਗੱਲ ਆਮ ਜਿਹੀ ਹੈ । ਚਲੋ ! ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆਹੁਣ ਵੀ ਜੇਕਰ ਸਾਰੇ ਮਿਲ ਕੇ ਕੋਸਿ਼ਸ਼ ਕਰਨ ਤਾਂ ਨਵੇਂ ਕਲਾਕਾਰਾਂ ਲਈ ਨਸੀਹਤ ਦਾ ਸਬੱਬ ਬਣ ਸਕਦਾ ਹੈ । ਜੇਕਰ ਸਥਾਪਿਤ ਕਲਾਕਾਰ ਲੱਚਰਤਾ ਵਿਰੁੱਧ ਕਮਰ ਕੱਸ ਲੈਣ ਤਾਂ ਹੋ ਸਕਦਾ ਹੈ ਕਿ ਪੰਜਾਬੀ ਗਾਇਕੀ ਵਿੱਚ ਨਵਾਂ ਮੋੜ ਆ ਜਾਵੇ । ਜੇਕਰ ਨਹੀਂ ਤਾਂ ਇਹ ਚੇਤਾਵਨੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ ਜੇਕਰ ਲੱਚਰਤਾ ਨੂੰ ਨੱਥ ਨਾ ਪਾਈ ਗਈ ਤਾਂ ਸੰਭਵ ਹੈ ਕਿ ਆਉਣ ਵਾਲੀ ਨਸਲ ਲੱਚਰ ਗੀਤਾਂ ਨੂੰ ਹੀ ਲੋਕ ਗੀਤ ਮੰਨ ਲਏ ਤੇ ਗਾਉਂਦੀ ਫਿਰੇ ਕਭੀ ਤੋ ਕੁੜੀ ਫਸ ਜਾਏਗੀਕਭੀ ਤੋ ਕੁੜੀ ਫਸ ਜਾਏਗੀ !
****