ਉਂਝ
ਤਾਂ ਜ਼ਿੰਦਗੀ ਦੇ ਹਰ ਖ਼ੇਤਰ ਵਿੱਚ ਦੁਨੀਆਂ ਸਿੱਖਾਂ ਦਾ ਲੋਹਾ ਮੰਨਦੀ ਹੈ। ਪਰ ਗੱਲ ਸਿਰਫ਼
ਓਲੰਪਿਕ ਹਾਕੀ ਦੀ ਹੀ ਕਰਨ ਲੱਗੇ ਹਾਂ। ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ ਵਾਲੀ ਗੱਲ ਤੋਂ
ਬਿਨਾਂ ਇਹ ਸਾਰੀ ਗੱਲ ਹੀ ਅਧੂਰੀ ਰਹਿ ਜਾਵੇਗੀ । ਪਹਿਲੀ ਵਾਰੀ ਐਮਸਟਰਡਮ ਓਲੰਪਿਕ ਖੇਡਾਂ
ਵਿੱਚ 1928 ਨੂੰ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਪਹਿਲਾ ਸਿੱਖ ਖਿਡਾਰੀ ਕਿਹਰ ਸਿੰਘ
ਗਿੱਲ ਸ਼ਾਮਲ ਸੀ। ਪਹਿਲੀ ਵਾਰ ਹੀ ਅਜਿਹਾ ਵਾਪਰਿਆ ਕਿ ਪਹਿਲਾ ਹੀ ਸਿੱਖ ਖਿਡਾਰੀ ਜ਼ਖ਼ਮੀ ਹੋਣ
ਦੀ ਵਜ੍ਹਾ ਕਰਕੇ, ਮੈਚ ਨਾ ਖੇਡ ਸਕਿਆ। ਇਹਨਾਂ ਖੇਡਾਂ ਤੋਂ ਲੈ ਕੇ ਹੁਣ ਤੱਕ 132 ਸਿੱਖ
ਖਿਡਾਰੀ ਓਲੰਪਿਕ ਹਾਕੀ ਵਿੱਚ ਭਾਗ ਲੈ ਚੁੱਕੇ ਹਨ। ਗੁਰਮੀਤ ਸਿੰਘ ਕੁਲਾਰ ਅਜਿਹਾ ਸਿੱਖ
ਖਿਡਾਰੀ ਅਖਵਾਇਆ, ਜਿਸ ਨੇ ਸਿੱਖ ਹੁੰਦਿਆਂ ਓਲੰਪਿਕ - 1932 ਵਿੱਚ ਜਪਾਨ ਵਿਰੁੱਧ ਪਹਿਲਾ
ਗੋਲ ਕੀਤਾ। ਕੁੱਲ ਮਿਲਾਕੇ ਇਸ ਨੇ 1932 ਦੀਆਂ ਖੇਡਾਂ ਸਮੇਂ 8 ਗੋਲ ਕੀਤੇ।
ਸਿੱਖ ਖਿਡਾਰੀ 9 ਓਲੰਪਿਕ ਸੋਨ ਤਮਗਿਆਂ ਸਮੇਂ ਹਾਕੀ ਟੀਮ ਦੇ ਮੈਂਬਰ ਬਣੇ ਹਨ। ਇਸ ਵਿੱਚ 8 ਵਾਰੀ ਭਾਰਤ ਨੇ ਅਤੇ ਇੱਕ ਵਾਰੀ ਬਰਤਾਨੀਆਂ ਨੇ ਓਲੰਪਿਕ ਖ਼ਿਤਾਬ ਹਾਸਲ ਕੀਤਾ ਹੈ। ਇਵੇਂ ਇਹ ਤੱਥ ਵੀ ਬੜੇ ਰੌਚਕ ਹਨ ਕਿ ਸਿੱਖ ਖਿਡਾਰੀਆਂ ਨੇ 9 ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਹਿੱਸਾ ਲੈਂਦਿਆਂ, ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਕੀਤਾ ਹੈ। ਇਹਨਾਂ ਵਿੱਚ ਭਾਰਤ, ਤੋਂ ਇਲਾਵਾ ਬਰਤਾਨੀਆਂ, ਕੈਨੇਡਾ, ਕੀਨੀਆਂ, ਮਲੇਸ਼ੀਆ, ਹਾਂਗਕਾਂਗ, ਯੁਗੰਡਾ, ਤਨਜ਼ਾਨੀਆਂ ਅਤੇ ਸਿੰਗਾਪੁਰ ਦੀ ਟੀਮ ਵੱਲੋਂ ਖੇਡੇ ਹਨ। ਅਜੀਤ ਸਿੰਘ ਅਜਿਹਾ ਇਕਲੌਤਾ ਸਿੱਖ ਹਾਕੀ ਖਿਡਾਰੀ ਹੈ, ਜਿਸ ਦੇ ਨਾਂਅ ਦੋ ਓਲੰਪਿਕ ਰਿਕਾਰਡ ਦਰਜ ਹਨ। ਹਾਕੀ ਪਰਿਵਾਰ ਦੇ ਪਿਛੋਕੜ ਵਾਲੇ ਅਜੀਤ ਸਿੰਘ ਨੇ ਮਾਂਟਰੀਆਲ-1976 ਓਲੰਪਿਕ ਸਮੇਂ ਐਸਟਰੋਟਰਫ਼ ਉਤੇ ਭਾਰਤ ਦਾ ਅਰਜਨਟੀਨਾ ਨਾਲ ਉਦਘਾਟਨੀ ਮੈਚ ਹੋਇਆ ਤਾਂ ਐਸਟਰੋਟਰਫ਼ ਉਤੇ ਪਹਿਲਾ ਗੋਲ ਏਸੇ ਹੀ ਖਿਡਾਰੀ ਨੇ ਕਰਿਆ। ਇਹ ਗੋਲ ਮੈਚ ਸ਼ੁਰੂ ਹੋਣ ਤੋਂ 15 ਸੈਕਿੰਡ ਦੇ ਸਮੇਂ ਵਿੱਚ ਕਰਕੇ ਓਲੰਪਿਕ ਰਿਕਾਰਡ ਆਪਣੇ ਅਤੇ ਭਾਰਤ ਦੇ ਨਾਂਅ ਓਲੰਪਿਕ ਹਾਕੀ ਇਤਿਹਾਸ ਵਿੱਚ ਲਿਖਵਾਇਆ। ਬਲਬੀਰ ਸਿੰਘ 1948, 1952 ਅਤੇ 1956 ਸਮੇਂ ਟੀਮ ਦੇ ਮੈਂਬਰ ਸਨ ਅਤੇ ਟੀਮ ਨੇ ਤਿੰਨੇ ਵਾਰ ਸੋਨ ਤਮਗਾ ਜਿੱਤਿਆ। ਮੈਲਬੌਰਨ 1956 ਦੀਆਂ ਖੇਡਾਂ ਸਮੇਂ ਇਹ ਟੀਮ ਕਪਤਾਨ ਵੀ ਸੀ।