ਚਮਤਕਾਰ ਕੋ ਨਮਸਕਾਰ........ ਲੇਖ / ਮਿੰਟੂ ਬਰਾੜ

ਦੋਸਤੋ! ਅੱਜ ਦੀਵਾਲ਼ੀ ਦੀ ਰਾਤ ਹੈ, ਕੋਈ ਦੀਵੇ ਜਗਾ ਰਿਹਾ ਤੇ ਕੋਈ ਪਟਾਕੇ ਚਲਾ ਰਿਹਾ। ਸਾਡਾ ਅੰਦਰਲਾ ਲੇਖਕ ਕਹਿੰਦਾ ਕਿ ਕੀ ਹੋਇਆ ਤੂੰ ਵਿਦੇਸ਼ 'ਚ ਬੈਠਾ। ਤੂੰ ਦੀਵੇ ਨਹੀਂ ਤਾਂ ਆਪਣਾ ਆਪ ਮਚਾ ਲੈ! ਕੀ ਪਤਾ ਤੇਰੇ ਮੱਚਣ ਦੇ ਇਸ ਚਾਨਣ ਨਾਲ ਕਿਸੇ ਦਾ ਹਨੇਰਾ ਦੂਰ ਹੋ ਜਾਵੇ। ਸ਼ਾਇਦ ਕੋਈ ਠੇਡਾ ਖਾਣ ਤੋਂ ਬਚ ਜਾਵੇ। ਸੋ ਅਸੀਂ ਤਾਂ ਫੇਰ ਪਾ ਲਿਆ ਆਪਣੀ ਕਲਮ 'ਚ ਤੇਲ, ਤੇ ਸੀਖ ਘਸਾ ਦਿੱਤੀ ਮੈਡਮ ਮਨਦੀਪ ਕੌਰ ਨੇ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਡਮ ਕੀ ਚੀਜ ਹੈ। ਸੋ ਦੋਸਤੋ! ਕਾਹਲ ਨਾ ਕਰੋ ਮਿਲਾਉਣੇ ਹਾਂ ਤੁਹਾਨੂੰ ਵੀ ਮੈਡਮ ਜੀ ਨਾਲ।

ਬਹੁਤ ਚਿਰਾਂ ਤੋਂ ਇਕ ਗੱਲ ਮੇਰੇ ਸੰਘ 'ਚ ਫਸੀ ਪਈ ਸੀ। ਕਈ ਬਾਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਢੁੱਕਵਾਂ ਮਾਹੌਲ ਨਹੀਂ ਬਣਿਆ। ਅੱਜ ਇਸ ਕਾਂਡ ਨੇ ਮਾਹੌਲ ਹੀ ਅਜਿਹਾ ਸਿਰਜ ਦਿਤਾ ਕਿ ਹੁਣ ਨਾ ਚਾਹੁੰਦੇ ਹੋਏ ਵੀ ਲਿਖਣ ਬੈਠ ਗਿਆ। ਲਓ ਜੀ ਪਹਿਲਾਂ ਕਾਂਡ ਸੁਣ ਲਵੋ, ਸੰਘ ਵਾਲੀ ਗੱਲ ਫੇਰ ਕੱਢਦੇ ਹਾਂ;

ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ........ ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਇਕ ਕਵਿਤਰੀ ਨੇ ਲਿਖਿਆ ਹੈ ਕਿ         

ਜਦੋਂ ਮੈਂ ਜੰਮੀ, ਮੈਂ ਪਰਾਈ ਸਾਂ
ਜਦੋਂ ਮੈਂ ਵੱਡੀ ਹੋਈ, ਮੈਂ ਪਰਾਈ ਸਾਂ
ਜਦੋ ਮੈਂ ਬਾਹਰ ਨਿਕਲੀ, ਮੈਂ ਪਰਾਈ ਸਾਂ
ਮੈਨੂੰ ਘਰ ਵਿਚ ਛੁਪਾਇਆ, ਮੈਂ ਪਰਾਈ ਸਾਂ
ਮੈਨੂੰ ਮੇਰਿਆਂ ਡਰਾਇਆ, ਮੈਂ ਪਰਾਈ ਸਾਂ
ਮੇਰੇ ਉਠਣ ਬੈਠਣ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀਆਂ ਨਿਗਾਹਾਂ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀ ਸੱਜ ਫੱਬ ਤੇ ਸੱ਼ਕ, ਮੈਂ ਪਰਾਈ ਸਾਂ
ਮੈਂ ਲਾਲ ਚੂੜਾ ਪਹਿਨ ਤੇ ਪੱਚਰ
ਆਪਣੇ ਘਰ ਪੁੱਜੀ, ਮੈਂ ਪਰਾਈ ਸਾਂ
ਮੇਰੀ ਔਲਾਦ ਮਾਲਕ ਬਣੀ, ਮੈਂ ਪਰਾਈ ਸਾਂ
ਅਤੇ ਹੁਣ ਤਕ ਪਰਾਈ ਹਾਂ

ਮੂਸਲ……… ਲੇਖ / ਰਵੇਲ ਸਿੰਘ ਇਟਲੀ

ਜ਼ਿਮੀਂਦਾਰਾਂ ਲਈ ਕਣਕ ਦੀ ਫਸਲ ਦੀ ਤੂੜੀ ਜਿਸ ਨੂੰ ਤੂੜੀ, ਭੋਂ, ਭੂਸਾ ਵੀ ਕਹਿੰਦੇ ਹਨ, ਪਸੂਆਂ ਲਈ ਸਾਰਾ ਸਾਲ ਹਰ ਮੌਸਮ ਵਿਚ ਖੁਰਾਕ ਦੇ ਤੌਰ ਤੇ ਕੰਮ ਆਉਣ ਵਾਲਾ ਸੁੱਕਾ ਅਤੇ ਪੌਸ਼ਟਿਕ ਪਦਾਰਥ ਹੈ । ਇਸ ਨੂੰ ਕਣਕ ਦੀ ਫਸਲ ਕੱਟਣ ਤੋਂ ਬਾਅਦ ਇਸ ਵਿਚੋਂ ਵੱਖ ਵੱਖ ਸਾਧਨਾਂ ਨਾਲ ਫਸਲ ਵਿਚੋਂ ਕਣਕ ਦੇ ਦਾਣੇ ਕੱਢ ਕੇ ਬਾਕੀ ਬਚੇ ਕਣਕ ਦੇ ਨਾੜ ਮੋਟੇ ਪਾਊਡਰ ਜਿਹੇ ਜੋ ਸੁੱਕੇ ਬਾਰੀਕ ਪਤਲੇ ਕੱਖਾਂ ਦੀ ਸ਼ਕਲ ਵਿਚ ਸਨਹਿਰੀ ਭਾਅ ਮਾਰਦੇ ਹਨ, ਜਿਸ ਨੂੰ ਤੂੜੀ ਕਿਹਾ ਜਾਂਦਾ ਹੈ । ਇਸ ਨੂੰ ਹਰ ਕਣਕ ਦੀ ਫਸਲ ਕੱਟਣ ਤੋਂ ਪਿਛੋਂ ਮੂਸਲ ਜਾਂ ਕੁੱਪ ਦੀ ਸ਼ਕਲ ਵਿਚ ਤਿਆਰ ਕਰਕੇ ਸੰਭਾਲਿਆ ਜਾਂਦਾ ਹੈ । ਅਜੋਕੇ ਸਮੇਂ ਵਿਚ ਇਸ ਮਸ਼ੀਨੀ ਯੁੱਗ ਵਿਚ ਕਣਕ ਕਢਣ ਲਈ ਥਰੈਸ਼ਰ ਕੰਬਾਈਨਾਂ ਦੇ ਆ ਜਾਣ ਕਾਰਨ ਕਿਸਾਨ ਮਾੜੇ ਮੌਸਮ ਤੋਂ ਬਚਣ ਲਈ ਅਤੇ ਝੋਨੇ ਦੀ ਅਗਲੀ ਫਸਲ ਤਿਆਰ ਕਰਨ ਦੀ ਕਾਹਲੀ ਵਿਚ ਤੂੜੀ ਵਰਗੇ ਪਦਾਰਥ ਕਈ ਹੋਰ ਥਾਂ ਤੇ ਕੰਮ ਆਉਣ ਵਾਲੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ।ਇਸ ਕਰਕੇ ਗਰਮੀ ਦੇ ਮੌਸਮ ਵਿਚ ਮੀਂਹ ਹਨੇਰੀ ਕਾਰਨ ਕਈ ਵੱਡੇ 2 ਨੁਕਸਾਨ ਅੱਗ ਲੱਗਣ ਕਰਕੇ ਹੁੰਦੇ ਆਮ ਵੇਖਣ ਵਿਚ ਆਉਂਦੇ ਹਨ । ਕੁਝ ਹੱਦ ਤੱਕ ਕਿਸਾਨ ਦੀ ਮਜਬੂਰੀ ਵੀ ਹੈ ਕਿਉਂਕਿ ਤੂੜੀ ਇਕ ਕਾਫੀ ਸਖਤ ਪਦਾਰਥ ਹੈ, ਜੋ ਛੇਤੀ ਨਹੀਂ ਗਲਦਾ । ਇਸ ਲਈ ਖੇਤਾਂ ਵਿਚ ਅਗਲੀ ਫਸਲ ਲਈ ਰੂੜੀ ਦੇ ਕੰਮ ਨਹੀਂ ਆ ਸਕਦਾ । ਇਸ ਲਈ ਕਿਸਾਨ ਪਾਸ ਇਸ ਅਨਾਜ ਕੱਢਣ ਤੋਂ ਬਾਅਦ ਖੇਤਾਂ ਵਿਚ ਹੀ ਸਾੜਣਾ ਉਸ ਦੀ ਮਜਬੂਰੀ ਵੀ ਹੈ । ਬੇਸ਼ਕ ਤੂੜੀ ਨੂੰ ਇੱਕ ਵਖਰੀ ਮਸ਼ੀਨ ਰਾਹੀ ਇਕੱਠਾ ਵੀ ਕੀਤਾ ਜਾਂਦਾ ਹੈ ਪਰ ਇਹ ਕੰਮ ਟਰੈਕਟਰਾਂ ਟ੍ਰਾਲੀਆਂ ਰਾਹੀਂ ਕਰਕੇ ਡੀਜ਼ਲ ਆਦਿ ਦੀਆ ਸਿਰ ਛੂੰਹਦੀਆਂ ਕੀਮਤਾਂ ਕਰਕੇ ਕਰਨਾ ਏਨਾ ਸੌਖਾ ਨਹੀਂ ।