ਅਰਨੈਸਟੋ ਚੀ ਗਵੇਰਾ ਲਾਤੀਨੀ ਅਮਰੀਕਾ ਦੀ ਲੋਕ ਚੇਤਨਾ ਵਿਚ ਵਸ ਗਿਆ ਅਜਿਹਾ ਨਾਇਕ ਹੈ, ਜੋ ਨੌਜਵਾਨਾਂ ਦੇ ਦਿਲ ਦੀ ਧੜਕਣ ਹੈ । ਉਹ ਹਰਮਨ ਪਿਆਰਾ ਬਾਗੀ ਹੈ, ਬਾਗੀ ਹੀ ਨਹੀਂ ਲਾਤੀਨੀ ਅਮਰੀਕਾ ਵਿੱਚ ਬਗ਼ਾਵਤ/ਇਨਕਲਾਬ ਦਾ ਚਿੰਨ੍ਹ ਹੈ, ਅਤੇ ਸਿਰਫ ਕਹਿਣਾ ਹੀ ਬਗ਼ਾਵਤ ਦਾ ਵਾਰਸ ਹੋਣਾ ਹੈ। ਪਿਛਲੇ ਸਮੇਂ ਵਿਚ ਭਗਤ ਸਿੰਘ ਦੇ ਪੋਸਟਰ ਵੀ ਚੀ ਵਾਂਗ ਧੜਾ-ਧੜ ਵਿਕਣੇ ਛਪਣੇ/ਵਿਕਣੇ ਸ਼ੁਰੂ ਹੋ ਗਏ ਹਨ। ਚੀ ਗਵੇਰਾ ਦੀ ਵੱਡੇ ਵਾਲਾਂ 'ਤੇ ਲਈ ਟੋਪੀ ਵਾਲੀ ਫੋਟੋ ਦਾ ਅਜਿਹਾ ਬੇਸ਼ਰਮੀ ਭਰਿਆ ਮੁਜ਼ਾਹਰਾ ਹੋਇਆ ਕਿ ਉਹ ਕੱਛਿਆਂ ਬਨੈਣਾਂ ਤੱਕ ਹੇਠਾਂ ਉੱਤਰ ਗਈ ਅਤੇ ਪੂੰਜੀਵਾਦ ਦੀ ਮੰਡੀ ਦਾ ਸਿ਼ਕਾਰ ਹੋ ਗਈ। ਉਸ ਦਾ ਹਾਕਮ ਜਮਾਤ ਦੀ ਰੱਤ ਚੂਸਣ ਵਾਲਾ ਜਵਰਾ ਹਾਕਮਾਂ ਦੀਆਂ ਨਾੜੀਆਂ ਵਿਚ ਰੱਤ ਬਣ ਕੇ ਵਹਿਣ ਲੱਗਾ। ਉਸ ਦੀ ਚੇਤਨਾ ਇਨਕਲਾਬ ਦੀ ਚੇਤਨਾ ਨਾਲ਼ੋਂ ਬਾਜ਼ਾਰ ਦੀ ਚੇਤਨਾ ਵਿਚ ਘੜੀਸੀ ਜਾਣ ਲੱਗੀ, ਪ੍ਰੰਤੂ ਐਨ ਵੇਲੇ ਸਿਰ ਉਸ ਦੇ ਇਨਕਲਾਬੀ ਵਾਰਸਾਂ ਨੇ ਅਜਿਹੀਆਂ ਤਸਵੀਰਾਂ 'ਤੇ ਪਾਬੰਦੀ ਦੀ ਮੰਗ ਕਰ ਲਈ, ਜੋ ਹਾਕਮਾਂ ਦੇ ਮੁਨਾਫੇ ਵਿਚ ਵਾਧਾ ਕਰ ਰਹੀਆਂ ਸਨ।
ਹੁਣ ਭਗਤ ਸਿੰਘ ਨੂੰ ਵੱਖੋ-ਵੱਖ ਪੋਸਟਰਾਂ ਰਾਹੀਂ ਭਾਂਤ-ਭਾਂਤ ਦੇ ਵਿਚਾਰਾਂ ਦੇ ਹਾਣ ਦਾ ਕਰਨ ਲਈ ਧੜਾ-ਧੜ ਪੋਸਟਰ ਛਪ-ਵਿਕ ਰਹੇ ਹਨ। ਹਾਕਮ ਜਮਾਤ ਦਾ ਇਹ ਨੇਮ ਹੁੰਦਾ ਹੈ ਕਿ ਉਹ ਬਾਗ਼ੀ/ਇਨਕਲਾਬੀ ਵਿਚਾਰ ਨੂੰ ਕੁਰਾਹੇ ਪਾ ਕੇ ਲੜਾਈ ਦੇ ਅਸਲ ਮਕਸਦ ਹੀ ਕੱਢ ਦੇਵੇ ਅਤੇ ਉਸਨੂੰ ਅਜਿਹਾ ਆਤਮਸਾਤ ਕਰੇ ਕਿ ਉਸਦੇ ਨਕਸ਼ ਗਵਾਚ ਜਾਣ। ਇਹੋ ਹੀ ਉਸਦੀ ਅੰਤਮ ਜਿੱਤ ਦਾ ਭੇਤ ਸਦੀਆਂ ਤੋਂ ਬਣਿਆਂ ਆ ਰਿਹਾ ਹੈ। ਭਗਤ ਸਿੰਘ ਆਜ਼ਾਦੀ ਇਤਿਹਾਸ ਦਾ ਉਹ ਨਾਇਕ ਹੈ, ਜੋ ਲੋਕ ਸੰਗਰਾਮ ਦੇ ਦਰਸ਼ਨ ਦੀ ਉਂਗਲ ਫੜਨ ਦਾ ਅਜੇ ਯਤਨ ਕਰ ਹੀ ਰਿਹਾ ਸੀ ਕਿ ਫਾਹੇ ਟੰਗ ਦਿੱਤਾ ਗਿਆ। ਬਸਤੀਵਾਦ ਵਿਰੁੱਧ ਬਗਾਵਤ ਅਤੇ ਉਸੇ ਤਰ੍ਹਾਂ ਕਾਂਗਰਸ+ਗਾਂਧੀ ਵਿਰੁੱਧ ਤਿੱਖੇ ਪ੍ਰਤੀਕਰਮ ਨੇ ਉਸ ਨੂੰ ਉਗਰ/ਕ੍ਰਾਂਤੀਕਾਰੀ ਨੌਜਵਾਨਾ ਵਿਚ ਮਕਬੂਲੀਅਤ ਦਿਵਾਈ। ਉਸ ਦਾ ਨਿਸ਼ਾਨਾ ਕਾਂਗਰਸ ਦੀ ਵਿਚਾਰਧਾਰਾ ਤੋਂ ਭਿੰਨ ਹੀ ਨਹੀਂ ਸਗੋਂ ਐਨ ਉਲਟ ਸੀ। ਅਜ਼ਾਦੀ ਤੋਂ ਬਾਦ ਭਗਤ ਸਿੰਘ ਫਿਰ ਵੀ ਲੋਕਾਂ ਦਾ ਨਾਇਕ ਬਣਿਆ ਰਿਹਾ ਅਤੇ ਇਸੇ ਕਾਰਨ ਭਾਰਤ ਵਿਚ ਹਰ ਰੰਗ ਦੀ ਹਾਕਮ ਜਮਾਤ ਨੇ ਇਸ ਨੂੰ ਆਤਮਸਾਤ ਕਰਕੇ ਇਸ ਦੇ ਨਕਸ਼ ਵਿਗਾੜਨ ਦੇ ਯਤਨ ਜਾਰੀ ਰੱਖੇ। ਹੁਣ ਜਦੋਂ ਵਿਸ਼ਵੀਕਰਨ ਦਾ ਹੜੁੱਲ ਵਿਚਾਰਾਂ ਦੀ ਅਸਲ ਗੁੱਲੀ ਨੂੰ ਵਹਾਅ ਕੇ ਲੈ ਗਿਆ ਹੈ ਤਾਂ ਭਗਤ ਸਿੰਘ ਨੂੰ ਤਿਰੰਗੇ ਤੇ ਸਵਾਰ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਭਗਤ ਸਿੰਘ ਨੂੰ ਆਧੁਨਿਕਤਾ ਦੇ ਬੇੜੇ ਵਿਚ ਚਾੜ੍ਹ ਦਿੱਤਾ ਗਿਆ ਹੈ ਅਤੇ ਉਸ ਨੂੰ ਸੱਭਿਆਚਾਰਕ ਹੀ ਨਹੀਂ ਸਗੋਂ ਜਾਤੀ ਗੌਰਵ ਤੱਕ ਘਟਾ ਦਿੱਤਾ ਗਿਆ ਹੈ। ਇਸ ਤਰਾਂ ਭਗਤ ਸਿੰਘ ਇਨਕਲਾਬੀ ਇਤਿਹਾਸ ਦਾ ਨਾਇਕ ਨਹੀਂ ਦਿਸਦਾ, ਸਗੋਂ ਇਕ ਜੱਟ ਬਣ ਗਿਆ ਹੈ ਅਤੇ ਸਾਡੇ ਫੁਕਰੇ ਨੌਜਵਾਨਾਂ ਦੀ ਪੀੜ੍ਹੀ ਭਗਤ ਸਿੰਘ ਦੀ ਵਾਰਸ ਬਣ ਰਹੀ ਹੈ, ਜੋ ਮੁੱਛ ਦੇ ਸਵਾਲ ਨੂੰ ਹੀ ਇਨਕਲਾਬ ਮੰਨੀ ਬੈਠੀ ਹੈ। ਉਸ ਦੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦੇ ਫਲਸਫੇ ਨੂੰ ਗਿਠਮੁਠੀਆ ਬਣਾਉਂਦਾ 'ਮੁੱਛ ਦਾ ਸਵਾਲ ਵਾਲਾ ' ਭਗਤ ਸਿੰਘ ਸਾਡੇ ਸਾਹਮਣੇ ਧਰ ਦਿੱਤਾ ਗਿਆ ਹੈ। 'ਗੋਰੇ ਅੜੇ ਸੀ ਤਾਹੀਓਂ ਝੜੇ ਸੀ' ਜਿਹੇ ਵਿਚਾਰਾਂ ਨਾਲ਼ ਭਗਤ ਸਿੰਘ ਦੇ ਵਿਚਾਰਾਂ ਨੂੰ ਪੇਤਲੇ਼ ਪੱਧਰ ਤੱਕ ਲਿਆਂਦਾ ਜਾ ਰਿਹਾ ਹੈ। ਉਸ ਦੇ ਧੜਾ-ਧੜ ਵਿਕ ਰਹੇ ਪੋਸਟਰਾਂ ਵਿਚ 'ਮੁੱਛ ਦਾ ਸਵਾਲ ਹੀ ਨਹੀਂ', ਸਗੋਂ ਅਨੇਕਾਂ ਹੋਰ ਹਨ। ਗੱਲ ਕੀ, ਅੱਜ ਭਗਤ ਸਿੰਘ ਆਰ.ਐਸ.ਐਸ., ਕਾਂਗਰਸ , ਅਕਾਲੀ ਸੱਭ ਸੰਚਿਆਂ ਵਿਚ ਫਿੱਟ ਹੋ ਰਿਹਾ ਹੈ ਅਤੇ ਉਸ ਦੇ ਅਸਲੀ ਨਕਸ਼ਾਂ ਦੇ ਵਾਰਸਾਂ ਦੀ ਅਣਹੋਂਦ ਕਾਰਨ ਉਸ ਦੇ ਨਕਸ਼ ਵੱਖੋ-ਵੱਖ ਸੰਚਿਆਂ ਵਿਚ ਢਲ਼ ਕੇ ਧੁਆਂਖੇ ਜਾ ਰਹੇ ਹਨ।
ਭਗਤ ਸਿੰਘ ਦਾ ਪੋਸਟਰ ਜੋ ਪਹਿਲੇ ਜ਼ਮਾਨੇ ਵਿਚ ਮਸ਼ਹੂਰ ਸੀ, ਉਹ ਟੋਪੀ ਵਾਲ਼ਾ ਸੀ ਅਤੇ ਉਹ ਵਿਦਿਆਰਥੀ ਲਹਿਰ ਦੇ ਕੇਂਦਰ ਵਿਚ ਸੀ। ਮਨੋਜ ਕੁਮਾਰ ਨੇ ਉਸ ਨੂੰ ਬਸੰਤੀ ਰੰਗ ਵਿਚ ਰੰਗ ਦਿੱਤਾ ਅਤੇ ਰੰਗਾਂ ਦੀ ਰਾਜਨੀਤੀ ਵਿਚ ਆਰ. ਐਸ. ਐਸ. ਦੇ ਵੀ ਫਿਟ ਆਉਣ ਲੱਗ ਪਿਆ। ਪੰਜਾਬ ਵਿਚ ਚੱਲੀ ਦਹਿਸ਼ਤਗਰਦੀ ਦੀ ਮਾਰ ਨੇ ਭਗਤ ਸਿੰਘ ਦੇ ਹੱਥ ਪਿਸਤੌਲ ਫੜਾ ਦਿੱਤਾ, ਜਿਵੇਂ ਭਗਤ ਸਿੰਘ ਕਿਸੇ ਫਲਸਫੇ ਨਹੀਂ, ਸਗੋਂ ਦਹਿਸ਼ਤ ਦਾ ਨਾਂ ਹੋਵੇ। ਪਿੱਛੇ ਜਿਹੇ ਸਿਰੋਂ ਸਾਫਾ ਲੱਥੇ ਵਾਲ਼ੇ ਹਵਾਲਾਤ ਦੀ ਮੰਜੀ ਤੇ ਬੈਠੇ ਭਗਤ ਸਿੰਘ ਦਾ ਪੋਸਟਰ ਦਿਸਿਆ, ਪ੍ਰੰਤੂ ਉਹ ਅੱਜ ਵੀ ਗਿਆਨ ਵਿਹੂਣੀ ਪੰਜਾਬੀਅਤ ਦੇ ਅੰਦਰ ਆਪਣੇ ਨਕਸ਼ ਖੁਣ ਨਾ ਸਕਿਆ, ਕਿਉਂਕਿ ਉਹ ਹਾਕਮ ਹਮਾਤ ਦੇ ਜ਼ੁਲਮੋ-ਸਿਤਮ ਤੋਂ ਬਗਾਵਤ/ਇਨਕਲਾਬ ਦੇ ਨਕਸ਼ ਨੌਜਵਾਨਾਂ ਵਿਚ ਉਲੀਕਦਾ ਰਹਿੰਦਾ ਸੀ। ਬਗ਼ਾਵਤ ਅੱਜ ਦੇ ਬਾਜ਼ਾਰ+ਸਾਮੰਤੀ ਵਾਛੜ ਦੇ ਝੰਬੇ ਬੰਦੇ ਦੇ ਵਸ ਦਾ ਰੋਗ ਨਹੀਂ। ਵਾਛੜ ਦਾ ਝਾਂਬਾ ਠੱਕਾ ਪੰਜਾਬੀ ਬੰਦੇ ਦੀ ਚੇਤਨਾ ਨੂੰ ਸੁੰਨ ਕਰ ਗਿਆ ਹੈ।
ਅੱਜ ਜਦੋਂ ਪੰਜਾਬ ਅੰਦਰ ਜਿਉਣ ਦੇ ਸੰਘਰਸ਼ ਦੀਆਂ ਲਹਿਰਾਂ ਮੱਠੀਆਂ ਹਨ ਤਾਂ ਭਗਤ ਸਿੰਘ ਦੇ ਬਾਗ਼ੀ ਨਕਸ਼ ਵੀ ਧੁੰਦਲੇ ਹੋ ਰਹੇ ਹਨ। ਹੁਣ ਭਗਤ ਸਿੰਘ ਕਦੇ ਕਾਂਗਰਸ ਦੀ ਆਜ਼ਾਦੀ ਦੇ ਝੰਡੇ ਹੇਠ ਖੜ੍ਹਾ ਹੈ, ਕਦੇ
'ਮੁੱਛ ਦੇ ਸਵਾਲ' ਉਤੇ ਖੜ੍ਹਾ ਹੈ ਅਤੇ ਕਦੇ 'ਪੱਗ ਬੰਨਣੀ ਭੁੱਲ ਜਾਇਓ ਨਾ ਪੰਜਾਬੀਓ' 'ਤੇ ਖੜ੍ਹਾ ਹੈ। ਗੱਲ ਕੀ ਅੱਜ ਦਾ ਭਗਤ ਸਿੰਘ ਵਿਸ਼ਵੀਕਰਨ/ਉਤਰ ਆਧੁਨਿਕਤਾ ਦੇ ਜੂਲ਼ੇ ਹੇਠ ਹੈ। ਉਸ ਦੇ ਚਿਹਨ ਨੂੰ ਅਜਿਹੇ ਭਾਂਡਿਆਂ ਵਿਚ ਪਾਉਣ ਦੀ ਕੋਸਿ਼ਸ਼ ਹੋ ਰਹੀ ਹੈ ਕਿ ਉਸ ਦਾ ਆਪਣਾ ਕੋਈ ਰੰਗ ਨਾ ਰਹੇ। ਉਸ ਦਾ ਤਿੱਖਾ ਚਾਨਣ ਵਿਰਲਾਂ ਥਾਣੀ ਝਰ ਕੇ ਆਉਣ ਕਾਰਨ ਵਿਰਲਾਂ ਨੂੰ ਵੀ ਬੰਦ ਕਰਨ ਦੇ ਸ਼ਾਮਿਆਨੇ ਤਿਆਰ ਹੋ ਰਹੇ ਹਨ। ਭਗਤ ਸਿੰਘ ਦਾ ਫਾਗੜਾਂ ਵਿਚ ਤਕਸੀਮ ਕਰ ਦੇਣਾ ਹੀ ਇਸ ਵਿਚਾਰਧਾਰਾ ਦਾ ਅਸਲ ਮਨੋਰਥ ਹੈ। ਪੰਜਾਬ ਦੇ ਕਿਸਾਨ ਬਾਜ਼ਾਰ ਦੀ ਲਲ੍ਹਕ ਦੇ ਕਰਜ਼ੇ ਦੇ ਬੋਝ ਦਾ ਦੱਬਿਆ ਖੁਦਕਸ਼ੀਆਂ ਕਰ ਰਿਹਾ ਹੈ। ਇਤਿਹਾਸ ਵਿਚ ਉਤਪਾਦਕ ਵਲੋਂ ਖੁਦਕਸ਼ੀਆਂ ਦਾ ਇਹ ਸਿਲਸਿਲਾ ਪਹਿਲੀ ਵਾਰ ਸ਼ੁਰੂ ਹੁੰਦਾ ਹੈ, ਪ੍ਰੰਤੂ ਭਗਤ ਸਿੰਘ ਜੱਟ ਬਣ ਕੇ ਮੁੱਛ ਨੂੰ ਤਾਅ ਦਿੰਦਾ ਧੜਵੈਲ ਚੌਧਰੀ ਬਣ ਗਿਆ ਹੈ। ਪੰਜਾਬ ਦੀ ਵੱਡੀ ਲੋਕਾਈ ਨੂੰ ਘਟਾ ਕੇ ਸਿੱਖੀ ਦੀ ਚੌਧਰ ਉਭਾਰੀ ਜਾ ਰਹੀ ਹੈ ਅਤੇ ਭਗਤ ਸਿੰਘ ਤਾਂ ਸਿੱਖ ਵੀ ਨਹੀਂ, 'ਜੱਟ ਸਿੱਖ ' ਬਣ ਗਿਆ ਹੈ। ਅਜਿਹਾ ਘੋਰ-ਮਸੋਰਾ ਪੈਦਾ ਕੀਤਾ ਜਾ ਰਿਹਾ ਹੈ ਕਿ ਬਗ਼ਾਵਤ/ਇਨਕਲਾਬ ਦੇ ਸੱਭ ਸੋਮੇ ਮੁੱਕ ਜਾਣ। ਲੋਕ ਬਿਨਾਂ ਸਵੈ ਵਿਚੋਂ ਬਗ਼ਾਵਤ ਦੀ ਆਵਾਜ਼ ਸੁਣੇ ਖੁਦਕਸ਼ੀ ਨੂੰ ਹੀ ਆਪਣਾ ਨਿਸ਼ਾਨਾ ਬਣਾ ਲੈਣ। ਵਿਸ਼ਵੀਕਰਨ ਹੜੁੱਲ ਆਪਣੇ ਨਾਲ਼ ਉਤਰ ਆਧੁਨਿਕਤਾਵਾਦ ਦਾ ਸੱਭਿਆਚਾਰਕ ਤਰਕ ਲੈ ਕੇ ਹਾਜ਼ਰ ਹੈ ਅਤੇ ਬਗ਼ਾਵਤ/ਇਨਕਲਾਬ ਦੇ ਚਿੰਨ੍ਹ, ਸੋਮੇ ਸੱਭ ਇਹਦੇ ਸੰਚਿਆਂ ਵਿਚ ਢਲ਼ ਕੇ ਤਿਆਰ ਹੁੰਦੇ ਹਨ। ਇਸੇ ਲਈ ਹੁਣ ਹਰ ਸੋਮੇ ਤੇ ਧੂੰਆਂ ਧੁਖਣ ਤੋਂ ਅਗਾਊਂ ਹੀ ਅੱਗ ਬੁਝਾਊ ਯੰਤਰ ਤਿਆਰ ਬਰ ਤਿਆਰ ਰੱਖਦਾ ਹੈ ।
ਇਨ੍ਹਾਂ ਵਿਚਾਰਾਂ ਤੋਂ ਭਾਵ ਹੈ ਕਿ ਹਾਕਮ ਜਮਾਤ ਦਾ ਦੈਂਤ ਸੱਭ ਬਾਗ਼ੀ ਵਿਚਾਰਾਂ ਨੂੰ ਹੜੱਪ ਕਰ ਜਾਣ ਲਈ ਆਪਣੇ ਅਣਗਿਣਤ ਜਬਾੜੇ ਖੋਲ੍ਹ ਕੇ ਰੱਖਦਾ ਹੈ। ਉਸ ਦਾ ਵਿਹਲਾ ਸਿਰ 'ਸ਼ੈਤਾਨ' ਦਾ ਸਿਰ ਹੈ, ਜੋ ਆਦਮ ਜਾਤ ਦੀ ਰੱਤ ਨੂੰ ਸਰਾਲ ਵਾਂਗ ਪੀਂਦਾ ਹੈ। ਉਸ ਦੀ ਹੋਂਦ ਆਦਮ ਜਾਤ ਦੀ ਰੱਤ ਉਪਰ ਟਿਕੀ ਹੈ ਅਤੇ ਇਸ ਰੱਤ ਦਾ ਸਮੁੰਦਰ ਭਰੀ ਰੱਖਣ ਲਈ ਉਹ ਹਰ ਬਗ਼ਾਵਤ ਦੇ ਸਿਪਾਹੀ, ਚਿੰਨ੍ਹ, ਨਾਇਕ ਨੂੰ ਬਖਸ਼ਣਾ ਤਾਂ ਕੀ ਹੜੱਪ ਕਰ ਜਾਣ ਦੇ ਆਹਰ ਵਿਚ ਹੈ ਅਤੇ ਹੁਣ ਉਸ ਦੇ ਹੱਥੇ ਭਗਤ ਸਿੰਘ ਚੜ੍ਹ ਗਿਆ ਹੈ। ਇਹ ਵਿਚਾਰ ਸਿਰਫ ਪ੍ਰਭਾਵ ਮਾਤਰ ਹੀ ਹਨ, ਇਸ ਉਪਰ ਨਿੱਠ ਕੇ ਲਿਖਿਆ ਜਾਣਾ ਅਜੇ ਬਾਕੀ ਹੈ।