ਚੱਕਰਵਿਊ ਵਿੱਚ ਫਸਦਾ ਜਾ ਰਿਹਾ ਹੈ, ਅੱਜ ਦਾ ਅਭਿਮੰਨਿਯੂ.......... ਲੇਖ / ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

‘ਮਾਂ ਪੁਰ ਧੀ ਪਿਤਾ ਪੁਰ ਘੋੜਾ,ਬਹੁਤਾ ਨਹੀ ਆਂ ਥੋੜਾ ਥੋੜਾ’ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਪਰ ਫਿਰ ਵੀ ਅਸੀ ਪੁੱਠੇ ਕੰਮ ਕਰ ਰਹੇ ਹਾਂ। ਇਸ ਗੱਲ ਤੇ ਕੋਈ ਅਮਲ ਨਹੀ। ਮੈਨੂੰ ਗੱਲ ਯਾਦ ਆ ਗਈ। ਸਾਡੇ ਪਿੰਡ ਵਿੱਚ ਇੱਕ ਬੰਦਾ ਖੜਾ ਹੋ ਕੇ ਪਿਸ਼ਾਬ ਕਰ ਰਿਹਾ ਸੀ। ਉਸ ਕੋਲੋ ਕੋਈ ਬੰਦਾ ਟਰਾਲੀ ਲੈਣ ਆਇਆ ਤਾਂ ਖੜਾ ਹੋ ਕੇ ਪਿਸ਼ਾਬ ਕਰਦੇ ਨੂੰ ਦੇਖਕੇ ਕਹਿੰਦਾ।

‘ਖੜਾ ਹੋ ਪਿਸ਼ਾਬ ਨਹੀ ਕਰੀਦਾ’

‘ਕਿਓ’?
‘ਇਵੇ ਕਰਨ ਤੇ ਔਲਾਦ ਤੇ ਬੁਰਾ ਅਸਰ ਪੈਦਾ ਹੈ’
‘ਪਸਾਬ ਮੈ ਐਥੈ ਕਰਦਾਂ ਲਾਦ ਨੂੰ ਕੀ ਪਤਾ’?
‘ਚੱਲ ਘਰੇ ਚੱਲ ਕੇ ਮੈਨੂੰ ਟਰਾਲੀ ਦੇ’ ਦਿਲ ਵਿੱਚ ਸੋਚਿਆ ਮੂਰਖ ਨਾਲ ਕੀ ਮੱਥਾ ਮਾਰਨਾਂ ਹੈ। ਦੋਨੋਂ ਘਰੇ ਚਲੇ ਗਏ ਜਦੋ ਘਰ ਆ ਕੇ ਦੇਖਿਆ ਤਾਂ ੳਸਦਾ ਛੋਟਾ ਜਿਹਾ ਮੁੰਡਾ ਵੇਹੜੇ ਵਿੱਚ ਘੁੰਮ ਘੁੰਮ ਕੇ ਪਿਸ਼ਾਬ ਕਰ ਰਿਹਾ ਸੀ। ਇੱਕ ਗੱਲ ਹੋਰ ਯਾਦ ਆ ਗਈ। ਕਿਸੇ ਮਾਸਟਰ ਨੇ ਤਜਰਬਾ ਕਰਨ ਵਾਸਤੇ ਕਿਸੇ ਚੋਰ ਦਾ ਮੁੰਡਾ ਗੋਦ ਲੈ ਲਿਆ ਜਦੋ ਉਹ 18 ਕੁ ਸਾਲ ਦਾ ਹੋ ਗਿਆ ਤਾਂ ਮੁੰਡੇ ਟੈਸਟ ਲੈਣ ਵਾਸਤੇ ਸਕੂਲ ਨੂੰ ਇਕੱਠਾ ਕਰਕੇ ਕਿਹਾ ‘ਲਓ ਵਈ ਆਪਾਂ ਨਾਲਦੇ ਸਕੂਲ ਵਿੱਚੋ ਕਿਤਾਬਾਂ ਚੋਰੀ ਕਰਨੀਆਂ, ਤੁਸੀ ਸਾਰੇ ਆਵਦੇ ਆਵਦੇ ਵਿਚਾਰ ਦੱਸੋ ਤਾਂ ਕਿ ਸੌਖੇ ਤਰੀਕੇ ਨਾਲ ਕਿਤਾਂਬਾਂ ਚੋਰੀ ਕਰ ਸਕੀਏ’। ਸਾਰਿਆਂ ਨੇ ਆਪੋ ਆਪਣੇ ਵਿਚਾਰ ਦੱਸੇ। ਇੱਕ ਵਿਚਾਰ ਜੋ ਫਿੱਟ ਬੈਠਾ, ਉਹ ਇਹ ਸੀ ਕਿ ਦੋ ਪੌੜੀਆਂ ਹੋਣੀਆਂ ਚਾਹੀਦੀਆਂ, ਇੱਕ ਪੌੜੀ ਲਾ ਕੇ ਕੰਧ ਬਾਹਰਲੇ ਪਾਸੇ ਇੱਕ ਅੰਰਦਲੇ ਪਾਸੇ ਇੱਕ ਬਾਹਰਲੇ ਪਾਸੇ। ਮਾਸਟਰ ਨੇ ਚੋਰ ਦੇ ਮੁੰਡੇ ਨੂੰ ਜੋ ਗੋਦ ਲਿਆ ਸੀ, ਨੂੰ ਪੁੱਛਿਆ, ਤਾਂ ਉਹ ਕਹਿੰਦਾ ‘ਦੋ ਪੌੜੀਆਂ ਦੀ ਲੋੜ ਨਹੀ ਇੱਕ ਪੌੜੀ ਨਾਲ ਕੰਮ ਚੱਲ ਸਕਦਾ ਹੈ। ਇੱਕ ਪੌੜੀ ਨਾਲ ਕੰਧ ਤੇ ਚੜ ਕੇ ਉਹ ਹੀ ਪੌੜੀ ਹੀ ਅੰਦਰ ਲਾਕੇ ਬੜੀ ਆਸਾਂਨੀ ਨਾਲ ਚੋਰੀ ਹੋ ਸਕਦੀ ਹੈ।’ ਇਹ ਸਕੀਮ ਸਾਰਿਆਂ ਨੂੰ ਪਸੰਦ ਆਈ। ਦੇਖੋ ਉਸਦਾ ਪਿਓ ਚੋਰ ਸੀ ਮੁੰਡੇ ਨੂੰ ਪਤਾ ਨਹੀ ਸੀ ਕਿ ਉਸਦਾ ਬਾਪ ਚੋਰ ਸੀ ਪਰ ਫਿਰ ਵੀ ਚੋਰੀ ਕਰਨ ਦਾ ਆਸਾਨ ਤਰੀਕਾ ਉਸਨੇ ਹੀ ਦੱਸਿਆ। ਕਿਉਂਕਿ ਉਸਦੇ ਚੋਰ ਬਾਪ ਦਾ ਅਸਰ ਮੁੰਡੇ ਤੇ ਹੋਇਆ।
ਇਸੇ ਐਤਵਾਰ ਨੂੰ ਹਾਂਗ ਕਾਂਗ ਗੁਰਦਵਾਰਾ ਸਹਿਬ ਵਿਖੇ ਇੱਕ ਕਥਾ ਵਾਚਕ ਕਥਾ ਕਰ ਰਿਹਾ ਸੀ। ਉਸਨੇ ਕਿਹਾ ਕਿਸੇ ਨੇ ਮਹਾਂਪੁਰਸ਼ ਕੋਲੋ ਪੁੱਛਿਆ-
‘ਬੱਚੇ ਨੂੰ ਅੰਮ੍ਰਿਤ ਕਦੋ ਛਕਾਉਣਾਂ ਚਾਹੀਦਾ ਹੈ?’ਤਾਂ ਮਹਾਂਪੁਰਸ਼ ਨੇ ਕਿਹਾ-
‘ਬੱਚਾ ਪੈਦਾ ਹੋਣ ਤੋ 20 ਸਾਲ ਪਹਿਲਾਂ’ ਇਹ ਸੁਣਕੇ ਉਹ ਬੰਦਾ ਹੱਸਿਆ ਤੇ ਕਹਿਣ ਲੱਗਾ-
‘ਕਣਕ ਖੇਤ ਕੁੜੀ ਪੇਟ ਆਜਾ ਜੁਆਈਆ ਮੰਡੇ ਖਾਲੈ ਵਾਲੀ ਗੱਲ ਤੁਸੀ ਕੀਤੀ ਹੈ’ ਬੱਚਾ ਜੰਮਣ ਤੋ ਪਹਿਲਾਂ ਅੰਮ੍ਰਿਤ ਕਿਵੇ?’
‘ਤਾਂ ਮਹਾਂਪੁਰਸ਼ ਨੇ ਕਿਹਾ ਕਿ ਬੱਚਾ ਪੈਦਾ ਕਰਨ ਤੋ ਪਹਿਲਾਂ ਆਦਮੀ ਤੇ ਔਰਤ ਦੋਨੋ ਅੰਮ੍ਰਿਤ ਧਾਰੀ ਹੋਣ ਬੱਚਾ ਆਪਣੇ ਆਪ ਅੰਮ੍ਰਿਤਧਾਰੀ ਵਿਚਾਰਾਂ ਵਾਲਾ ਹੋਵੇਗਾ।’
ਮਹਾਂਭਾਰਤ ਦੇ ਯੁੱਧ ਦੇ ਮੈਦਾਨ ਵਿੱਚ ਸੱਤ ਮਹਾਂਰਥੀਆਂ ਦੇ ਵਿੱਚ ਅਭਿਮੰਨਿਯੂ ਨੂੰ ਚੱਕਰਵਿਊ ਵਿੱਚ ਫਸਿਆ ਦੇਖ ਕੇ ਮੇਰੀਆਂ ਅੱਖਾਂ ਅੱਗੇ ਅੱਜ ਦੇ ਨੌਜਵਾਂਨਾਂ ਦਾ ਸੀਨ ਘੁੰਮਣਾਂ ਸੁਰੂ ਕਰ ਦਿੰਦਾ ਹੈ। ਜਿਹੜੇ ਅੱਜ ਵੀ ਐਸੈ ਸੱਤ ਮਹਾਂਰਥੀਆਂ ਦੇ ਚੱਕਰਵਿਊ ਵਿੱਚ ਫਸ ਕੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਹੈ ਅਤੇ ਲਾ ਰਹੇ ਹਨ ਤੇ ਘਰਦਿਆ ਨੂੰ ਸੂਲੀ ਤੇ ਚੜਾ ਰਹੇ ਹਨ।
ਉਸ ਵਕਤ ਦੇ ਮਹਾਂਰਥੀ ਸਨ- ਦ੍ਰੋਣ, ਦੁਰਯੋਧਨ, ਕਰਣ, ਦੁਸ਼ਾਸ਼ਨ, ਅਸ਼ਵਥਾਂਮਾਂ, ਕ੍ਰਿਪਾਚਾਰੀਯ ਅਤੇ ਜੈਦਰਥ। ਅੱਜ ਦੇ ਮਹਾਂਰਥੀ ਹਨ- ਲੀਡਰ, ਸ਼ਰਾਬ ਦੇ ਠੇਕੇਦਾਰ, ਜੂਏ ਦੇ ਅੱਡੇ, ਤੰਬਾਕੂ ਦੇ ਵਪਾਰੀ, ਅਫੀਮ, ਡੋਡੇ, ਹੀਰੋਅਨ, ਸਮੈਕ ਤੇ ਫੈਨਸੀ ਦੇ ਸਮੱਗਲਰ, ਦੇਹ ਵਪਾਰੀ, ਅਸ਼ਲੀਲ ਫਿਲਮਾਂ ਬਨਾਉਣ ਵਾਲੇ ਤੇ ਬਾਹਰਲੇ ਮੁਲਕਾਂ ਨੂੰ ਭੇਜਣ ਵਾਲੇ ਏਜੰਟ। ਮਹਾਂਭਾਰਤ ਦੀ ਲੜਾਈ ਦੇ ਮੈਦਾਨ ਵਿੱਚ ਇੱਕ ਯੋਧੇ ਨੂੰ ਮਾਰਨ ਵਾਸਤੇ ਦ੍ਰੋਣਾਚਾਰੀਯ ਨੇ ਪਾਂਡੂੰਆਂ ਦੀ ਫੌਜ ਵਿੱਚ ਚੱਕਰਵਿਊ ਦੀ ਰਚਨਾ ਕੀਤੀ ਸੀ। ਇਸਦੇ ਸੱਤ ਦਰਵਾਜੇ ਬਣਾਏ ਸਨ। ਅਰਜਨ ਤੋ ਇਲਾਵਾ ਇਹਨਾਂ ਨੂੰ ਤੋੜਨ ਦਾ ਭੇਤ ਕੋਈ ਨਹੀ ਸੀ ਜਾਣਦਾ। ਸਕੀਮ ਦੇ ਮੁਤਾਬਿਕ ਕੌਰਵ ਧੋਖੇ ਨਾਲ ਅਰਜਨ ਨੂੰ ਚੱਕਰਵਿਊ ਦੀ ਰਚਨਾ ਤੋ ਬਹੁਤ ਦੂਰ ਦੱਖਣ ਵਾਲੇ ਪਾਸੇ ਲੈ ਕੇ ਚਲੇ ਗਏ। ਇਹ ਖਬਰ ਸੁਣ ਕੇ ਪਾਂਡਵਾਂ ਦੀ ਫੌਜ ਵਿੱਚ ਹੱਲਚੱਲ ਮੱਚ ਗਈ। ਕਿਉਂਕਿ ਚੱਕਰਵਿਊ ਦੇ ਬਾਰੇ ਹੋਰ ਕਿਸੇ ਨੂੰ ਗਿਆਨ ਨਹੀ ਸੀ। ਸਾਰੇ ਦੇ ਸਾਰੇ ਉਦਾਸ ਨਜ਼ਰ ਆ ਰਹੇ ਸਨ। ਯੁਧਿਸ਼ਟਰ ਜੋ ਸਭ ਤੋ ਸਿਆਣਾਂ ਸੀ ਉਸਨੇ ਅਭਿਮੰਨਿਯੂ ਨੂੰ ਕਿਹਾ-
‘ਬੇਟੇ ਮੈਨੂੰ ਐਨਾ ਪਤਾ ਹੈ ਕਿ ਅਰਜਨ ਤੋਂ ਬਿਨਾ ਸਿਰਫ਼ ਤੈਨੂੰ ਹੀ ਚੱਕਰਵਿਊ ਤੋੜਨ ਦਾ ਗਿਆਨ ਹੈ। ਤੈਨੂੰ ਇਸ ਵਕਤ ਸਾਡੀ ਇੱਜਤ ਬਚਾਉਣੀ ਪਵੇਗੀ। ਇਸਤੇ ਅਭਿਮੰਨਿਯੂ ਨੇ ਕਿਹਾ-
‘ਪਿਤਾ ਸ੍ਰੀ ਤੋਂ ਚੱਕਰਵਿਊ ਦੇ ਛੇ ਦਰਵਾਜੇ ਤੋੜਨ ਦਾ ਗਿਆਨ ਤਾਂ ਮੈਨੂੰ ਹੈ, ਪਰ ਅਫਸੋਸ ਚੱਕਰਵਿਊ ਦੇ ਸੱਤਵੇਂ ਦਰਵਾਜ਼ੇ ਤੋੜਨ ਦਾ ਨਹੀਂ। ਮੈਂ ਚੱਕਰਵਿਊ ਵਿੱਚ ਦਾਖਲ ਤਾਂ ਹੋ ਜਾਊਂਗਾ ਪਰ ਚੱਕਰਵਿਊ ਵਿੱਚੋਂ ਬਾਹਰ ਕੱਢਣ ਵਾਸਤੇ ਤੁਹਾਂਨੂੰ ਮੇਰੀ ਮੱਦਦ ਕਰਨੀ ਪਵੇਗੀ।’
‘ਇੱਕ ਦਰਵਾਜ਼ੇ ਦਾ ਫਿਕਰ ਨਾਂ ਕਰ ਇਹ ਤਾਂ ਅਸੀ ਆਸਾਨੀ ਨਾਲ ਤੋੜ ਦੇਵਾਂਗੇ’ ਭੀਮਸੈਨ ਨੇ ਕਿਹਾ।
ਇਹ ਗੱਲ ਸੁਣਕੇ ਅਭਿਮੰਨਿਯੁੂ ਨੇ ਸਾਰੀ ਕਹਾਣੀ ਇਸ ਤਰਾਂ ਬਿਆਨ ਕੀਤੀ-
‘ਜਦੋ ਮੈ ਗਰਭ ਵਿੱਚ ਸੀ ਤਾਂ ਮਾਤਾ ਸ੍ਰੀ ਨੂੰ ਨੀਦ ਆ ਰਹੀ ਸੀ, ਉਸ ਵਕਤ ਪਿਤਾ ਸ੍ਰੀ ਨੇ ਚੱਕਰਵਿਯੂ ਦੇ ਸੱਤ ਦਰਵਾਜੇ ਪਾਰ ਕਰਕੇ ਅੰਦਰ ਦਾਖਲ ਹੋਣ ਤੇ ਬਾਹਰ ਨਿਕਲਣ ਬਾਰੇ ਦੱਸ ਰਹੇ ਸਨ। ਇਸ ਤੋ ਬਾਅਦ ਮਾਤਾ ਸ੍ਰੀ ਨੂੰ ਨੀਂਦ ਆ ਗਈ ਇਸ ਕਰਕੇ ਸੱਤ ਦਰਵਾਜਿਆਂ ਵਿੱਚ ਦੀ ਅੰਦਰ ਜਾਣ ਦਾ ਗਿਆਨ ਤਾਂ ਮੈਨੂੰ ਗਰਭ ਹਾਲਤ ਵਿੱਚ ਹੋ ਗਿਆ ਸੀ, ਮੈਂ ਸਭ ਸੁਣ ਰਿਹਾ ਸੀ। ਪਰ ਮਾਤਾ ਸ੍ਰੀ ਨੂੰ ਨੀਂਦ ਆ ਜਾਣ ਕਰਕੇ ਬਾਹਰ ਨਿਕਲਣ ਦਾ ਪੂਰਾ ਭੇਤ ਨਹੀ ਜਾਣ ਸਕਿਆ।’ ਗਰਭ ਅਵਸਥਾ ਵਿੱਚ ਸੁਣੀਆਂ ਗੱਲਾਂ ਦਾ ਅਭਿਮੰਨਿਯੂ ਤੇ ਪੂਰਾ ਅਸਰ ਹੋਇਆ ਤੇ ਵੱਡਾ ਹੋ ਕੇ ਬਹੁਤ ਹੀ ਮਹਾਨ ਯੋਧਾ ਬਣਿਆ। ਪਰ ਚੱਕਰਵਿਊ ਵਿੱਚੋਂ ਉਸਨੂੰ ਕੋਈ ਬਾਹਰ ਨਾਂ ਕੱਢ ਸਕਿਆ ਤੇ ਉਹ ਚੱਕਰਵਿਊ ਵਿੱਚ ਲੜਦਾ ਲੜਦਾ ਮਾਰਿਆ ਗਿਆ। ਆਓ ਹੁਣ ਆਪਾਂ ਜ਼ਰਾ ਗੌਰ ਕਰੀਏ ਅੱਜ ਦੇ ਅਭਿਮੰਨਿਊ ਬਾਰੇ-
ਮਾਂ ਦੀ ਗਰਭ ਹਾਲਤ ਵਿੱਚ ਪਿਤਾ ਸ੍ਰੀ ਦੁਆਰਾ ਸ਼ਰਾਬ, ਅਫੀੰਮ, ਡੋਡੇ, ਭੁੱਕੀ, ਹੀਰੋਅਨ, ਸਮੈਕ, ਫੈਨਸੀ, ਬੀੜੇ ਦਾ ਇਸਤੇਮਾਲ, ਛਲ ਕਪਟ, ਚੁਗਲੀ, ਚੋਰੀ ਤੇ ਹੇਰਾਫੇਰੀ ਦੀਆਂ ਗੱਲਾਂ ਤੇ ਹੋਰ ਗਲਤ ਕੰਮ ਜੋ ਸਾਨੂੰ ਨਹੀਂ ਕਰਨੇ ਚਾਹੀਦੇ, ਉਹ ਕੰਮ ਕਰਦੇ ਹਾਂ। ਗਰਭਵਤੀ ਮਾਤਾ ਸ੍ਰੀ ਦੁਆਰਾ-ਸਾਰਾ ਦਿਨ ਟੀ.ਵੀ. ਤੇ ਗੰਦੇ ਸੀਨ, ਸਨਸਨੀ, ਵਾਰਦਾਤ, ਜ਼ੁਲਮ ਦੇ ਸੀਰੀਅਲ, ਗੰਦੇ ਕਹਾਣੀ ਕਿੱਸੇ, ਅਸ਼ਲੀਲ ਗਾਣੇ, ਬਲਾਤਕਾਰ ਦੀਆਂ ਗੱਲਾਂ, ਚੁਗਲੀਆਂ, ਗੁਰਦਵਾਰਾ ਸਾਹਿਬ ਛੱਡ ਕੇ ਕੋਈ ਗਾਉਣ ਵਾਲੇ ਨੂੰ ਦੇਖਣ ਜਾਣਾਂ, ਧਾਰਮਿਕ ਸੀ. ਡੀ. ਛੱਡ ਕੇ ਅੱਧਨੰਗੀਆਂ ਫਿਲਮਾਂ ਦੇਖਣੀਆਂ, ਧਾਰਮਿਕ ਅਸਥਾਂਨ ਛੱਡ ਕੇ ਪਿਕਨਿਕ ਤੇ ਜਾਣਾਂ। ਇੰਨ੍ਹਾਂ ਸਾਰੀਆਂ ਗੱਲਾਂ ਦਾ ਗਰਭ ਵਿੱਚ ਪਲ ਰਹੇ ਬੱਚੇ ਤੇ ਪਵੇਗਾ ਹੀ!
ਸਿੰਘਾਸਨ ਤੇ ਬੈਠੇ ਸਾਰੇ ਅੰਨੇ ਹਨ, ਧ੍ਰਿਤਰਾਸ਼ਟਰ (ਜੋ ਅੰਨਾ ਸੀ ਪਰ ਰਾਜਾ ਸੀ) ਦੀ ਤਰ੍ਹਾਂ । ਜੋ ਸਿੰਘਾਸਨ ਤੇ ਬਿਰਾਜਮਾਨ ਹਨ, ੳਹਨਾਂ ਦੀਆਂ ਅੱਖਾਂ ਦੇਖ ਨਹੀਂ ਰਹੀਆਂ । ਉਹ ਉਵੇਂ ਹੀ ਕਰਦੇ ਹਨ, ਜਿਵੇਂ ਉਹਨਾਂ ਨੂੰ ਜੋ ਸਮਝਾਇਆ ਜਾਂਦਾਂ ਹੈ। 1984 ਵਿੱਚ ਦਿੱਲੀ ਵਿੱਚ ਕਤਲੇਆਮ ਹੋਇਆ ਪਰ ਸਾਡੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅੱਖਾਂ ਬੰਦ ਕਰਕੇ ਸਿੰਘਾਸਨ ਤੇ ਬਿਰਾਜਮਾਨ ਰਹੇ। ਸਾਰੇ ਖਾਮੋਸ਼ ਹਨ ਭੀਸ਼ਮ ਪਿਤਾਮਾ ਦੀ ਤਰ੍ਹਾਂ (ਜਦੋ ਦ੍ਰੋਪਤੀ ਨੂੰ ਸਭਾ ਵਿੱਚ ਨੰਗਾ ਕੀਤਾ ਜਾ ਰਿਹਾ ਸੀ ਤਾਂ ਭੀਸ਼ਮ ਚੁੱਪ ਰਿਹਾ, ਗਲਤ ਕੰਮ ਕਰਨ ਤੋ ਨਹੀ ਰੋਕਿਆ) ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਸਾਰੇ ਭੀਸ਼ਮ ਪਿਤਾਮਾਂ ਦੀ ਤਰ੍ਹਾਂ ਚੁੱਪ ਰਹੇ। ਕੋਈ ਨਸਿ਼ਆਂ ਬਾਰੇ ਨਹੀ ਬੋਲ ਰਿਹਾ। ਕੋਈ ਰਿਸ਼ਵਤ ਬਾਰੇ ਨਹੀ ਮੂੰਹ ਖੋਲ ਰਿਹਾ। ਸਾਰੇ ਪੈਸੇ ਦੇ ਕੇ ਕੰਮ ਕਰਵਾਕੇ ਪਾਸੇ ਹੋ ਜਾਂਦੇ ਹਨ। ਖੁੱਲੇ ਆਮ ਨਸ਼ੇ ਵਿਕ ਰਹੇ ਹਨ। ਆਪਾਂ ਆਖ ਦਿੰਦੇ ਹਾਂ ਸਾਨੂੰ ਕੀ! ਧਿਆਨ ਰਹੇ ਅਸੀ ਸਭ ਕੁੱਛ ਦੇਖਕੇ ਖਾਮੋਸ਼ ਹਾਂ, ਮੋਨ ਧਾਰੀ ਬੈਠੈ ਹਾਂ। ਇਹ ਸਭ ਕੁਝ ਅੱਖੋਂ ਪਰੋਖੇ ਕਰਕੇ ਅਣਜਾਣੇ ਵਿੱਚ ਕਿਤੇ ਆਪਾਂ ਆਪਣੇ ਲਾਡਲੇ ਅਭਿਮੰਨਿਯੂ ਨੂੰ ਚੱਕਰਵਿਊ ਤਾਂ ਨਹੀਂ ਫਸਾ ਰਹੇ ?