ਬਾਤਾਂ ਪੰਜਾਬੀ ਗਾਇਕੀ ਦੇ ਸੁਨਹਿਰੀ ਯੁੱਗ ਦੀਆਂ......... ਲੇਖ / ਬਲਵਿੰਦਰ ਸਿੰਘ ਮੋਹੀ


ਪੁਰਾਤਨ ਸਮੇਂ ਤੋਂ ਹੀ ਗੀਤ ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਰਿਹਾ ਹੈ। ਲੋਕ-ਗੀਤ, ਲੋਕ-ਕਿੱਸੇ ਅਤੇ ਲੋਕ-ਸਾਜ਼ ਪੰਜਾਬੀਆਂ ਦੀ ਕਮਜ਼ੋਰੀ ਰਹੇ ਹਨ। ਇਹ ਸਮੁੱਚੇ ਪੰਜਾਬੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਅੰਗ ਹਨ। ਇਨ੍ਹਾਂ ਸਦਕਾ ਪੰਜਾਬੀਆਂ ਨੂੰ ਆਪਣੇ ਵਲਵਲਿਆਂ, ਭਾਵਨਾਵਾਂ, ਖੁਸ਼ੀਆਂ ਅਤੇ ਸਧਰਾਂ ਨੂੰ ਭਰਪੂਰ ਹੁਲਾਰਾ ਮਿਲਦਾ ਪ੍ਰਤੀਤ ਹੁੰਦਾ ਹੈ। ਗੀਤ ਤਾਂ ਜਨਮ ਤੋਂ ਮੌਤ ਤੱਕ ਪੰਜਾਬੀਆਂ ਦੇ ਅੰਗ-ਸੰਗ ਰਹੇ ਹਨ। ਪੰਜਾਬੀ ਜਿੱਥੇ ਮਿਹਨਤ ਕਰਨ ਵਿਚ ਮੋਹਰੀ ਰਹੇ ਹਨ ਉਥੇ ਮਨ-ਪ੍ਰਚਾਵਾ ਵੀ ਇਨ੍ਹਾਂ ਦਾ ਮੁਢਲਾ ਸ਼ੌਕ ਰਿਹਾ ਹੈ। ਇਸੇ ਲਈ ਮੇਲੇ, ਤਿੱਥਾਂ, ਤਿਉਹਾਰ, ਲੋਕ-ਖੇਡਾਂ, ਲੋਕ-ਨਾਚ, ਲੋਕ-ਸੰਗੀਤ ਅਤੇ ਲੋਕ-ਕਲਾਵਾਂ ਦਾ ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਸਥਾਨ ਹੈ। ਬੀਤੇ ਵੇਲਿਆਂ ਵਿਚ ਗੀਤ-ਸੰਗੀਤ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਲੋਕਾਂ ਕੋਲ ਅੱਜ ਵਰਗੇ ਸਾਧਨ ਨਹੀਂ ਸਨ ਹੁੰਦੇ। ਮੇਲਿਆਂ ਜਾਂ ਇਕੱਠਾਂ ਵਿਚ ਜਾ ਕੇ ਅਖਾੜਿਆਂ ਦੇ ਰੂਪ ਵਿਚ ਲੋਕ-ਸਾਜ਼ਾਂ ਦੀ ਮੱਦਦ ਨਾਲ ਗਾਏ ਜਾ ਰਹੇ ਕਿੱਸਿਆਂ ਨੂੰ ਅਤੇ ਢਾਡੀਆਂ ਦੁਆਰਾ ਗਾਈਆਂ ਜਾਂਦੀਆਂ ਬੀਰ-ਰਸੀ ਵਾਰਾਂ ਨੂੰ ਸੁਣਨਾ ਹੀ ਸੰਗੀਤ-ਪ੍ਰੇਮੀਆਂ ਦੀ ਰੂਹ ਦੀ ਖੁਰਾਕ ਹੁੰਦੀ ਸੀ।

ਬੋਹੜ……… ਲੇਖ / ਰਵੇਲ ਸਿੰਘ ਇਟਲੀ


ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈਜੋ ਆਪਣੀ ਗਾੜ੍ਹੀ ਛਾਂ ਕਾਰਣ ਲਗਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ । ਬੋਹੜਬੋੜ੍ਹਬਰਗਟਬੜਬੜੂਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ ਜਾਣ ਵਾਲੇ ਨਾਂ ਹਨ । ਬੋਹੜ ਦੇ ਮਾਦਾ ਰੁੱਖ ਨੂੰ ਜੋ ਆਕਾਰ ਵਿਚ ਬੋਹੜ ਤੋਂ ਛੋਟਾ ਪਰ ਛਤਰੀਦਾਰ ਛਾਂ ਵਾਲਾ ਹੁੰਦਾ ਹੈ ।ਬੋਹੜ ਦਾ ਦਰਖਤ ਜਿੰਨਾ ਵੱਡੇ ਆਕਾਰ ਦਾ ਹੁੰਦਾ ਹੈਇਸ ਦਾ ਫਲ ਗੋਲ੍ਹ ਜਾਂ ਗੁਲ੍ਹ ਆਕਾਰ ਵਿਚ ਉਨ੍ਹਾਂ ਹੀ ਛੋਟਾ ਹੁੰਦਾ ਹੈ । ਜੋ ਪੱਕ ਜਾਣ ਤੇ ਸੰਧੂਰੀ ਜਿਹੇ ਰੰਗ ਦਾ ਹੋ ਜਾਂਦਾ ਹੈ । ਪੰਛੀ ਇਸ ਫਲਾਂ ਨੂੰ ਬੜੇ ਮਜ਼ੇ ਨਾਲ ਖਾਂਦੇਇਸ ਦਰਖਤ ਦੀ ਛਾਂ ਵਿਚ ਕਲੋਲਾਂ ਕਰਦੇਇਸ ਦੀ ਠੰਢੀ ਛਾਂ ਮਾਣਦੇ ਹਨ । ਇਸ ਦੇ ਫਲ ਵਿਚ ਸਰ੍ਹੋਂ ਦਾਣਿਆਂ ਤੋਂ ਵੀ ਨਿੱਕੇ ਨਿੱਕੇ ਬੀਜ ਹੁੰਦੇ ਹਨ । ਇਹ ਬੀਜ ਬੜੇ ਸਖਤ ਹੁੰਦੇ ਹਨਜੋ ਪੰਛੀਆਂ ਦੇ ਖਾਣ ਤੋਂ ਪਿੱਛੋਂ ਵੀ ਗਲਦੇ ਨਹੀਂ ਤੇ ਪੰਛੀਆਂ ਦੀਆਂ ਬਿੱਠਾਂ ਰਾਹੀਂ ਬਾਹਰ ਆ ਜਾਂਦੇ ਹਨ । ਕਈ ਵਾਰ ਪੁਰਾਣੇ ਖੰਡਰਾਂ ਅਤੇ ਕੰਧਾਂ ਦੀਆਂ ਦਰਜ਼ਾਂ ਵਿਚ ਉਂਗੇ ਬੂਟੇ ਬੜੇ ਅਜੀਬ ਜਿਹੇ ਲੱਗਦੇ ਹਨ । ਮੁੱਦਤਾਂ ਪਹਿਲਾਂ ਕੋਸੀ ਦੇ ਅਸਥਾਨ ਤੇ ਇੱਕ ਬੋਹੜ ਦੇ ਰੁੱਖ ਹੇਠ ਹੀ ਮਹਾਤਮਾ ਬੁੱਧ ਨੂੰ ਗਿਆਨ ਦੀ ਰੌਸ਼ਨੀ ਮਿਲੀ ਸੀ ।

ਸੰਦੂਕ......... ਲੇਖ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਹਰ ਘਰ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜਾਂ ਵੀ । ਅੱਜ ਕੱਲ੍ਹ ਘਰ ਬਣਾਉਂਦੇ ਸਾਰ ਹੀ ਸੀਮੈਂਟ ਦੀ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ ।  ਪਰ ਕਿਸੇ ਵੇਲੇ ਘਰਾਂ ਵਿੱਚ ਲੱਕੜ ਦੇ ਸੰਦੂਕ ਹੋਇਆ ਕਰਦੇ ਸਨਅੱਜ ਵੀ ਕਈ ਘਰਾਂ ਵਿੱਚ ਸੰਦੂਕ ਵੇਖਣ ਨੂੰ ਮਿਲਦੇ ਹਨ । ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂਇਸ ਕਰਕੇ  ਬਹੁਤੇ ਲੋਕਾਂ ਨੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇੱਕ ਫਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿੱਤਾ ਹੈ ।  ਸੰਦੂਕ ਆਮ ਹੀ  ਦਿੱਤੇ ਜਾਣ ਵਾਲੇ ਦਾਜ ਵਿੱਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਆਪਣੇ ਪੇਕਿਆਂ ਦੀ ਦਿੱਤੀ  ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ  

...ਲੰਡਨ ਧੁਖ਼ ਰਿਹਾ ਹੈ......... ਲੇਖ / ਸਿ਼ਵਚਰਨ ਜੱਗੀ ਕੁੱਸਾ




ਅੱਜ ਮੇਰੇ ਜਿ਼ਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, “ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!” ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ ‘ਸ਼ਾਂਤੀ’ ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ ‘ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫਿ਼ਰ ਗੁੱਸਾ ਫ਼ੈਲ ਗਿਆ। ਟੋਟਨਹੈਮ ਵਿਚ ਇਸ ਫ਼ੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫਿ਼ਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਫਿ਼ਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, “ਅਫ਼ਸੋਸ, ਅਸੀਂ ਨਹੀਂ ਆ ਸਕਦੇ!” ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ ‘ਸਿਵਲ ਵਾਰ’ ਨੂੰ ਜਨਮ ਦੇ ਸਕਦੇ ਹਨ। ਜੇ ਪੁਲੀਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫ਼ੋਨਾਂ ‘ਤੇ ‘ਟੈਕਸਟ’ ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!

ਮੇਰੀਆਂ ਕਹਾਣੀਆਂ ਦੇ ਪਾਤਰ.......... ਲੇਖ / ਲਾਲ ਸਿੰਘ ਦਸੂਹਾ

ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਤ ਹੋਵੇ ਜਾਂ ਗੈਰ ਪ੍ਰਸੰਗਤ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ । ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ । ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ ।

ਆਮ ਲੋਕਾਂ ਦੀ ਪਸੰਦ ਦਾ ਮੈਂਬਰ ਪਾਰਲੀਮੈਂਟ – ਵਰਿੰਦਰ ਸ਼ਰਮਾਂ ........ ਲੇਖ / ਕੇ. ਸੀ. ਮੋਹਨ

ਅਜੋਕੇ ਸਮਿਆਂ ਵਿੱਚ ਇਹ ਕਹਿਣਾ-ਸੁਣਨਾ ਕਿ ਫਲਾਣਾ ਭਾਰਤੀ ਫਲਾਣੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ ਜਾਂ ਕਿਸ ਹੋਰ ਵੱਡੀ ਪਦਵੀ ‘ਤੇ ਪੁੱਜ ਗਿਆ ਹੈ, ਕੋਈ ਅਚੰਭੇ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਲਗਾਤਾਰ ਵਿਦੇਸ਼ਾਂ ਦੀਆਂ ਸਰਕਾਰਾਂ ਵਿੱਚ ਤਾਕਤਵਰ ਅਤੇ ਕਾਬਲੇ ਗੌਰ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ, ਪਰ ਜਿਨ੍ਹਾਂ ਪ੍ਰਸਥਿਤੀਆਂ ਅਤੇ ਚੈਲਿੰਜਾਂ ਦੀ ਹੋਂਦ ਵਿੱਚ ਜਲੰਧਰ ਵਸਦੇ ਮਰਹੂਮ ਕਾਂਗਰਸੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਡਾ: ਲੇਖ ਰਾਜ ਸ਼ਰਮਾ ਦਾ ਬੇਟਾ ਵਰਿੰਦਰ ਸ਼ਰਮਾ ਬਰਤਾਨੀਆ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ, ਉਸ ਦਾ ਜ਼ਿਕਰ ਅੱਜ ਤੱਕ ਵੀ ਤਰੋਤਾਜ਼ਾ ਹੈ।