ਬਾਦਲ ਦਲ ਦੇ ਹੌਂਸਲੇ ਬੁਲੰਦ ਪਰ ਬਹੁਤ ਸਖ਼ਤ ਹੈ ਵਿਧਾਨ ਸਭਾ ਚੋਣ ਮੁਕਾਬਲਾ.......... ਤਿਰਛੀ ਨਜ਼ਰ / ਬਲਜੀਤ ਬੱਲੀ


ਸ਼੍ਰੋਮਣੀ ਕਮੇਟੀ ਦੇ ਨਤੀਜੇ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾਂ ਚੋਣਾਂ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾਂ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾਂ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ । 2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ। ਰਾਜਭਾਗ ਅਤੇ ਸਾਧਨਾਂ ਦਾ ਜ਼ਾਇਜ਼-ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।

ਮੰਗਣ ਨਾਲੋਂ ਮਰਨਾ ਚੰਗਾ……… ਲੇਖ / ਨਿਸ਼ਾਨ ਸਿੰਘ ਰਾਠੌਰ


ਪੰਜਾਬੀ ਗਾਇਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ ‘ਪੰਜਾਬ ਦਾ ਮਾਣ’  ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ ਦੀ ਖਾਣੀਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’  ਟੀ.ਵੀ. ਤੇ ਸੁਣਿਆ। ਗੀਤ ਸੁਣਨ ਤੋਂ ਬਾਅਦ ਮੇਰੇ ਮਨ ਵਿਚ ਬੜੀ ਅਜੀਬ ਜਿਹੀ ਸਥਿਤੀ ਬਣ ਗਈ ਕਿਉਂਕਿ ਜਿਸ ਦਿਨ ਮੈਂ ਗੁਰਦਾਸ ਮਾਨ ਦਾ ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਜਾਟ ਸੀ।

ਗੁਰਦਾਸ ਮਾਨ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ ਕਾਰਨ ਸਨ ਕਿ ਉਹ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।


ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ……… ਲੇਖ / ਨਿਸ਼ਾਨ ਸਿੰਘ ਰਾਠੌਰ




ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:-


“ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ ‘ਨਿਰਗੁਣ’ ਅਤੇ ‘ਇੱਕ’ ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।”1

ਫਰੀਦਾ ਲੋੜੈ ਦਾਖ ਬਿਜੋਰੀਆਂ ਕਿਕਰਿ ਬੀਜੈ ਜਟੁ......... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ




ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪੱਖ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕੇਵਲ ਦੋ ਸੌ ਸਾਲ ਪਹਿਲਾਂ ਫਰੀਦ ਜੀ ਹੋਏ ਸਨ । ਉਹਨਾਂ ਦੇ ਰਚਿਤ ਸਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ । ਹਰ ਸਿੱਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਉਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦਾ ਹੈ, ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਿਕਾਰ ਹੁੰਦਾ ਹੈ। ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ-ਦੀਨ ਮਸੂਦ ਸੀ । ਉਹ ਹਿਜਰੀ 569 ਦੇ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਸੰਨ 1173 ਸੀ, ਕੁਝ ਇਤਿਹਾਸਕਾਰ 1175 ਮੰਨ ਰਹੇ ਹਨ ।


ਇਤਿਹਾਸ ਵਿਚ ਦਰਜ ਹੈ ਕਿ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ । ਗਜਨੀ ਅਤੇ ਹੋਰ ਨੇੜੇ ਦੇ ਇਲਾਕੇ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ। ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬਲ ਨਹੀਂ ਸੀ।ਗਜ਼ਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜ਼ਾ ਕਰ ਲਿਆ ਅਤੇ ਅਖੀਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ ਸੀ। ਇਸ ਲੜਾਈ ਝਗੜੇ ਦੇ ਸਮੇਂ ਗਜ਼ਨੀ ਦਾ ਇਕ ਭਰਾ ਸ਼ੇਖ ਸਾਈਬ (ਹਿਜਰੀ 519) ਈਸਵੀ 1125 ਵਿਚ ਆਪਣੇ ਪਰਿਵਾਰ ਸਮੇਤ ਵਤਨ ਛੱਡ ਕੇ ਕਸੂਰ ਵਿਚ ਜਾ ਵਸਿਆ। ਫਿਰ ਕਸੂਰ ਛੱਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ। ਸ਼ੇਖ ਸਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ।ਉਸ ਦੀ ਕੁਖ ਵਿਚੋ ਤਿੰਨ ਪੁਤਰ ਪੈਦਾ ਹੋਏ ਦੂਜੇ ਪੁਤਰ ਦਾ ਨਾਂ ਫਰੀਦੁ-ਦੀਨ ਮਸੂਦ ਸੀ।

ਕੇਹਰ ਸ਼ਰੀਫ਼ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ……… ਲੇਖ / ਮਲਕੀਅਤ “ਸੁਹਲ”



ਬਹੁਤ ਸਾਰੇ ਲੇਖਕਾਂ ਨੂੰ ਪੜ੍ਹੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਸਾਦੀ ਜਿਹੀ ਜ਼ਿੰਦਗੀ ਜੀਉਣ ਵਾਲਾ ਪ੍ਰਵਾਸੀ ਲੇਖਕ ਜਨਾਬ ਕੇਹਰ ਸ਼ਰੀਫ਼ ਜੀਮਾਂ ਬੋਲੀ  ਪੰਜਾਬੀ ਦੀ ਬੁੱਕਲਦਾ ਨਿੱਘਠੰਡੇ ਮੁਲਕ ਵਿਚ ਬੈਠਾ ਹੋਇਆ ਬੜੇ ਫ਼ਖ਼ਰ ਨਾਲ  ਮਾਣ ਰਿਹਾ ਹੈ। ਆਪਣੀ ਨੌਕਰੀ ਤਨਦੇਹੀ ਨਾਲ ਕਰਦਾ ਹੋਇਆ ਸੁਭਾ-ਸ਼ਾਮ ਜਾਂ ਰਾਤ ਬਰਾਤੇ ਆਪਣੀ ਕਲਮ ਦੀਆਂ ਲਕੀਰਾਂ ਦਾ ਖੈਰ ਪਾਠਕਾਂ ਦੀ ਝੋਲੀ ਜ਼ਰੂਰ ਪਾਉਂਦਾ ਹੈ। ਜਨਾਬ ਕੇਹਰ ਸ਼ਰੀਫ਼ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਜਰਮਨ ਦੇ ਨਾਮਵਰ ਪੰਜਾਬੀ ਅਖ਼ਬਾਰ  "ਮੀਡੀਆ ਪੰਜਾਬ" ਦੇ ਪਹਿਲੇ ਕਵੀ ਦਰਬਾਰ ਤੇ 15 ਅਗਸਤ 2009 ਨੂੰ  ਸ੍ਰ ਬਲਦੇਵ ਸਿੰਘ ਬਾਜਵਾ ਜੀ ਦੇ ਜਰਮਨ ਸ਼ਹਿਰ ਲੀਪਸਿਕ ਵਿਖੇ ਹੋਈ ਸੀ। ਕੁਝ ਦਿਨਾਂ ਬਾਅਦ ਡੀਊਸਬਰਗ ਸ਼ਹਿਰ ਵਿਖੇ ਬੜਾ ਵੱਡਾ ਕਬੱਡੀ ਦਾ ਟੂਰਨਾਮੈਂਟ ਹੋਇਆ ਤਾਂ ਉਥੇ ਜਨਾਬ ਸ਼ਰੀਫ਼ ਜੀ ਵੀ ਆਏ ਹੋਏ ਸਨ। ਅਸੀਂ ਕਾਫੀ ਸਮਾਂ  ਆਪਣੇ ਦਿਲਾਂ ਦੀਆਂ ਗੱਲਾਂ ਸਾਂਝੀਆਂ ਕਰਨ ਵਿਚ ਬਤੀਤ ਕੀਤਾ ਅਤੇ ਕੱਬਡੀ ਮੈਚ ਦਾ ਵੀ ਆਨੰਦ ਮਾਣਦੇ ਰਹੇ। ਕੁਝ ਦਿਨਾਂ ਬਾਅਦ ਅਸੀਂ ਐਤਵਾਰ ਨੂੰ ਗੁਰਦਵਾਰਾ ਸਾਹਿਬ ਮਿਲੇ ਤਾਂ ਅਸੀਂ ਹੋਰ ਵੀ ਗੱਲਾਂ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ। ਸ਼ਰੀਫ਼ ਜੀ ਨੇ ਮੈਨੂੰ ਆਪਣੀ ਕਿਤਾਬ ਸਮੇਂ ਨਾਲ ਸੰਵਾਦ” ਪੜ੍ਹਨ ਲਈ ਦਿੱਤੀਜਿਸ ਨੂੰ ਮੈਂ ਕਈ ਦਿਨਾਂ ਵਿਚ ਬੜੀ ਬਰੀਕੀ ਨਾਲ ਪੜ੍ਹਿਆ।

ਇੱਕ ਅੰਨ੍ਹੇ ਖੂਹ ਦਾ ਪਿੰਡ ਵਾਸੀਆਂ ਨਾਲ ਗਿਲਾ……… ਲੇਖ / ਰਵੇਲ ਸਿੰਘ ਇਟਲੀ


ਐ ਮੇਰੇ ਪਿੰਡ ਦੇ ਲੋਕੋ ! ਹੁਣ ਤਸੀਂ ਸਾਰੇ ਚੁੱਪ ਚਾਪ ਪਾਸਾ ਵੱਟ ਕੇ ਮੇਰੋ ਕੋਲੋਂ ਲੰਘ ਜਾਂਦੇ ਹੋ ਤੇ ਮੈਂ ਤੁਹਾਨੂੰ ਆਪਣਾ ਦੁੱਖ ਦੱਸਣ ਲਈ, ਤੁਹਾਡੇ ਨਾਲ ਕੁਝ ਗਿਲਾ ਕਰਨਾ ਨੂੰ ਤਰਸਦਾ ਰਹਿੰਦਾ ਹਾਂ । ਕਿਸੇ ਪਾਸ ਸੁਣਨ ਲਈ ਵਿਹਲ ਨਹੀਂ, ਇਸ ਲਈ ਮੈਂ ਕੱਲਾ ਹੀ ਬੁੜਬੁੜਾਉਂਦਾ ਰਹਿੰਦਾ ਹਾਂ । ਕੋਈ ਸੁਣੇ ਜਾਂ ਨਾ ਸੁਣੇ, ਤੁਹਾਡੀ ਮਰਜ਼ੀ ਹੈ । ਮੇਰੇ ਵਾਂਗ ਪਿੰਡ ਦੇ ਕਈ ਹੋਰ ਬਜ਼ੁਰਗਾਂ ਦਾ ਹਾਲ ਵੀ ਇਵੇਂ ਹੀ ਹੋਵੇਗਾ ਪਰ ਅੱਜ ਮੈਂ ਆਪਣੇ ਮਨ ਦਾ ਗੁਬਾਰ ਕੱਢਦਾ, ਤੁਹਾਡੇ ਨਾਲ ਗਿਲਾ ਕਰ ਰਿਹਾ ਹਾਂ… ਸੁਣੋ !

ਖੌਰੇ ! ਤੁਹਾਨੂੰ ਪਤਾ ਨਹੀਂ ਜਦੋਂ ਇਸ ਪਿੰਡ ਦੇ ਲੋਕ ਕਈ ਮੀਲਾਂ ਤੋਂ ਛੱਪੜਾਂ, ਢਾਬਿਆਂ ਆਦਿ ਤੋਂ ਪਾਣੀ ਦੇ ਘੜੇ ਭਰ, ਸਿਰ ਤੇ ਚੱਕ ਕੇ ਪੀਣ ਲਈ ਲਿਆਇਆ ਕਰਦੇ ਸਨ । ਤੁਹਾਡੇ ਕਈ ਪਸ਼ੂ ਕਿੱਲਿਆਂ ਤੇ ਬੱਝੇ ਪਾਣੀ ਨੂੰ ਘੜੀਆਂ-ਬੱਧੀ ਤਰਸਦੇ ਰਹਿੰਦੇ ਸਨ । ਓਦੋਂ ਤੁਹਾਡੀ ਹਾਲਤ ਤੇ ਤਰਸ ਕਰਕੇ, ਕਿਸੇ ਪਰਉਪਕਾਰੀ ਪੁਰਸ਼ ਕਾਰਣ, ਮਾਲਕ ਦੀ ਮਿਹਰ ਸਦਕਾ ਮੇਰਾ ਜਨਮ ਹੋਇਆ ਤੇ ਮੇਰੀ ਹਿੱਕ ਵਿਚੋਂ ਨਿੱਕਲਿਆ ਠੰਡਾ-ਮਿੱਠਾ ਜਲ ਤੁਹਾਡੀ ਪਿਆਸ ਬੁਝਾਉਣ ਦਾ ਉਪਰਾਲਾ ਬਣਿਆ । ਜੇ ਯਕੀਨ ਨਹੀਂ ਆਉਂਦਾ ਤਾਂ ਮੇਰੀ ਵੱਖੀ ਵਿਚ ਲੱਗੀ ਸਿਲ ਤੇ ਉੱਕਰਿਆ ਉਸ ਪਰਉਪਕਾਰੀ ਪੁਰਸ਼ ਦਾ ਨਾਂ ਅਤੇ ਮੇਰੀ ਜਨਮ ਤਾਰੀਖ ਤੁਸੀਂ ਉਸ ਤੋਂ ਪੜ੍ਹ ਸਕਦੇ ਹੋ । ਮੈਂ ਲਗਭੱਗ ਚਾਰ ਪੀੜ੍ਹੀਆਂ ਤੱਕ ਮਾਂ ਵਾਂਗਰ ਆਪਣੀ ਹਿੱਕ ਵਿਚੋਂ ਠੰਡਾ ਠਾਰ ਪਾਣੀ ਪਿਆ ਕੇ ਤੁਹਾਡੀ ਪਿਆਸ ਬੁਝਾਉਂਦਾ ਰਿਹਾ । ਜਿਸ ਗੁਰੂ ਬਾਬੇ ਨੇ ਪਾਣੀ ਨੂੰ ਪਿਤਾ ਕਹਿ ਕੇ ਸਤਿਕਾਰਿਆ, ਉਸ ਨਾਲ ਮੈਂ ਪੂਰੀ ਵਾਹ ਲਾਕੇ ਤੁਹਾਡੇ ਨਾਲ ਸਾਂਝ ਪਾਉਣ ਦਾ ਪੂਰਾ ਯਤਨ ਕੀਤਾ ਤੇ ਤੁਸੀਂ ਵੀ । ਜਦੋਂ ਵੀ ਕੰਮਾਂ ਕਾਰਾਂ ਵਿਚ ਥੱਕੇ ਹੋਏ ਲੋਕ ਘਰ ਪਰਤਦੇ, ਮੇਰੇ ਠੰਡੇ ਜਲ ਨਾਲ ਉਨ੍ਹਾਂ ਪਿਆਸ ਤੇ ਥਕਾਵਟ ਦੂਰ ਹੁੰਦੀ ।

ਚਰਖਾ.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’



ਚਰਖਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਵਿੱਚ ਬੜਾ ਨਿਵੇਕਲਾ ਸਥਾਨ ਰੱਖਦਾ ਹੈ । ਇਸ ਦਾ  ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਮਹਿਲਾਵਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜਿ਼ਆਦਾ ਨਜ਼ਦੀਕ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ । ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ  ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉੱਥੇ ਉਹ ਇਸ ਦੇ ਹਾਰ ਸਿ਼ੰਗਾਰ ਲਈ ਸੋਨੇ  ਅਤੇ  ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ  ਹੋ ਜਾਦਾ ਹੈ ਜਿਵੇਂ


 

ਜਦੋਂ ਕਾਂ ਕੂੰਜ ਘੇਰਦੇ ਨੇ............ ਲੇਖ / ਬੇਅੰਤ ਗਿੱਲ ਮੋਗਾ


ਕਹਿੰਦੇ ਹਨ ਕਿ ਹਰ ਥਾਂ ਤਕੜੇ ਦਾ ਜੋਰ ਚਲਦਾ ਹੈ ਤੇ ਮਾੜਾ ਵਿਚਾਰਾ ਦਬਕੇ ਰਹਿ ਜਾਂਦਾ ਹੈ ਤੇ ਬੇਵੱਸ ਹੋਇਆ ਸਭ ਕੁਝ ਜਰਦਾ ਰਹਿੰਦਾ ਹੈ । ਅਮੀਰ ਬੰਦਾ ਗਰੀਬ ਤੇ ਰੋਹਬ ਪਾਉਂਦਾ ਹੈ ,ਉੱਚ ਅਫਸਰ ਛੋਟੇ ਅਫਸਰ ਉੱਤੇ ਤੇ ਪੁਲਿਸ ਜਨਤਾ ਉੱਪਰ ਤੇ ਮਰਦ ਤੀਵੀਂ ਉੱਪਰ । ਇਹ ਗੱਲ ਵਾਰ ਵਾਰ ਸੁਣਨ ਨੂੰ ਮਿਲਦੀ ਹੈ ਕਿ ਔਰਤਾਂ ਨੂੰ ਮਰਦਾਂ ਦੇ ਪੈਰ ਦੀ ਜੁੱਤੀ ਨਹੀਂ ਸਮਝਿਆਂ ਜਾਂਦਾ । ਹੁਣ ਉਹ ਵੀ ਮਰਦਾਂ ਵਾਂਗ ਹਰ ਕੰਮ ਬਰਾਬਰ ਕਰ ਸਕਦੀਆਂ ਹਨ ਤੇ ਕਰ ਵੀ ਰਹੀਆਂ ਹਨ । ਮਰਦਾਂ ਵਾਂਗ ਸਿੱਖਿਅਕ ਹਨ ਤੇ ਹਰ ਸਮਾਜਿਕ ,ਆਰਥਿਕ ਕੰਮ ਵਿੱਚ ਵਧ ਚੜ੍ਹਕੇ ਹਿੱਸਾ ਪਾਉਂਦੀਆਂ ਹਨ । ਪਰ ਦੂਸਰੇ ਪਾਸੇ ਕਿਸੇ ਸੰਸਥਾ ਦਾ ਮੁਖੀ ਇਹ ਕਹਿੰਦਾ ਸੁਣਦਾ ਹੈ ਕਿ ਔਰਤਾਂ ਦੇ ਹੱਕ ਮਰਦਾਂ ਦੇ ਬਰਾਬਰ ਚਾਹੀਦੇ ਹਨ । ਇਸਦਾ ਮਤਲਬ ਇਹੀ ਹੋਇਆ ਕਿ ਅੱਜ ਵੀ ਔਰਤ ਨੂੰ ਮਰਦ ਨਾਲੋਂ ਨੀਵੀਂ ਸਮਝਿਆਂ ਜਾਂਦਾ ਹੈ । ਏਸੇ ਲਈ ਉਸਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ । ਜੇਕਰ ਔਰਤ ਮਰਦ ਦੇ ਬਰਾਬਰ ਸਮਝੀ ਜਾਂਦੀ ਤਾਂ ਸਟੇਜਾਂ ਉੱਤੇ ਕੀਤੀ ਜਾਣ ਵਾਲੀ ਉਸਦੇ ਹੱਕਾਂ ਦੀ ਗੱਲ ਕਦੋਂ ਦੀ ਖਤਮ ਹੋ ਜਾਣੀ ਸੀ ।

ਰੁੱਖ ਅਤੇ ਮਨੁੱਖ ਦੀ ਸਾਂਝ....... ਲੇਖ / ਡਾਕਟਰ ਅਜੀਤ ਸਿੰਘ, ਕੋਟਕਪੂਰਾ


ਗਲੋਬਲ ਵਾਰਮਿੰਗ ਅਰਥਾਤ ਗਰਮੀ ਸਭ ਪਾਸੇ ਹੋ ਰਹੀ ਹੈ । ਮੌਸਮ ਬਦਲ ਰਿਹਾ ਹੈ । ਇਸ ਦਾ ਕਾਰਣ ਹੈ, ਪ੍ਰਦੂਸ਼ਣ । ਵਾਤਾਵਰਣ ਪ੍ਰਦੂਸਿ਼ਤ ਹੋ ਰਿਹਾ ਹੈ। ਅਸੀਂ ਜਿਸ ਤੇਜ਼ ਰਫਤਾਰ ਨਾਲ ਰੁੱਖ ਕਟ ਰਹੇ ਹਾਂ, ਹੋਰ ਰੁੱਖ ਉਸ ਰਫਤਾਰ ਨਾਲ ਨਹੀ ਲਗ ਰਹੇ । ਕੁਦਰਤ ਵਲੋਂ ਬਖਸਿ਼ਸ ਕੀਤੀ ਨਿਆਮਤ ਨੂੰ ਖਤਮ ਕਰਨ ਵਲ ਵਧ ਰਹੇ ਹਾਂ। ਜੇ ਕਰ ਅਸੀਂ ਇਸ ਵਲ ਧਿਆਨ ਨਾ ਦਿੱਤਾ ਤਾਂ ਸਾਨੂੰ ਇਸ ਦੀ ਕੀਮਤ ‘ਤਾਰਨੀ ਪਵੇਗੀ ਅਤੇ ਅਸੀਂ ਉਨ੍ਹਾਂ ਹਾਲਤਾਂ ਵਿਚ ਫਸ ਜਾਵਾਂਗੇ ਜਿਥੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੋ ਜਾਵੇਗਾ। ਗੁਰਬਾਣੀ ਵਿਚ ਦਰਜ ਹੈ...

 “ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ ।”
ਸੰਸਾਰ ਦੇ ਇਤਿਹਾਸ ਵਿਚ ਨਜ਼ਰ ਘੁਮਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ  ਵਸੋਂ ਸਭ ਤੋਂ ਪਹਿਲਾਂ ਸਮੁੰਦਰਾਂ, ਦਰਿਆਵਾਂ, ਨਦੀਆਂ ਅਤੇ ਨਾਲਿਆਂ  ਦੇ ਕੰਢਿਆਂ ਤੇ ਹੋਈ ਸੀ । ਕਿਉਂ ਜੋ ਪਾਣੀ ਮਨੁੱਖ ਦੀ ਪਹਿਲੀ ਲੋੜ ਹੈ ਅਤੇ ਪਾਣੀ ਦੀ ਉਪਲੱਭਤਾ ਹੀ ਮਨੁੱਖ ਦੀ ਵਸੋਂ ਦਾ ਕਾਰਨ ਬਣੀ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਸੀ ਅਤੇ ਨਾ ਹੀ ਹੁਣ ਹੈ । ਭਾਵੇਂ ਇਹ ਇਨਸਾਨ ਹੈ, ਪਸ਼ੂ ਪੰਛੀ ਹਨ ਜਾਂ ਬਨਸਪਤੀ । ਸਭ ਲਈ ਪਾਣੀ ਉਤਨਾ ਹੀ ਜ਼ਰੂਰੀ ਹੈ । ਰੁੱਖ ਅਤੇ ਮਨੁੱਖ ਦੀ ਸਾਂਝ ਜਨਮ ਤੋਂ ਮੌਤ ਤਕ ਹੈ, ਇਸ ਲਈ ਬਜ਼ੁਰਗ ਆਖਦੇ ਹਨ ਕਿ ਹਰ ਮਨੁੱਖ ਨੂੰ ਘਟੋ ਘਟ ਦੋ ਰੁੱਖ ਲਾਉਣੇ ਹੀ ਚਾਹੀਦੇ ਹਨ । ਇਕ ਰੁੱਖ ਘਰ ਵਿਚ ਛਾਂ ਲਈ ਅਤੇ ਦੂਸਰਾ ਰੁੱਖ ਮਰਨ ਉਪਰੰਤ ਦਾਹ ਸੰਸਕਾਰ ਲਈ । ਜੋ ਕਿਸੇ ਸੜਕ ਜਾਂ ਨਹਿਰ ਦੇ ਕਿਨਾਰੇ ਲਗਾਉਣਾ ਚਾਹੀਦਾ ਹੈ ।

ਅਫ਼ਰੀਕਾ ਵਿੱਚ ਘੁੰਮ ਰਿਹਾ ਭੋਖੜੇ ਦਾ ਦੈਂਤ ਅਤੇ ਰੱਜਿਆ ਪੱਛਮੀ ਸੰਸਾਰ.......... ਲੇਖ / ਜੋਗਿੰਦਰ ਬਾਠ ਹੌਲੈਂਡ


ਦੋ ਹਜ਼ਾਰ ਦਸ ਦੇ ਅਖ਼ੀਰ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਮੱਦਤੀ ਜੱਥੇਬੰਦੀਆਂ ਨੇ ਸਾਰੇ ਸੰਸਾਰ ਨੂੰ ਆਪਣੀਆਂ ਅਪੀਲਾਂ ਦਲੀਲਾਂ ਨਾਲ ਖ਼ਬਰਦਾਰ ਕਰਨਾ ਸ਼ੁਰੂ ਕਰ ਦਿੱਤਾ ਸੀ ।  ਜੇ ਸੋਕੇ ਦਾ ਇਹੋ ਹਾਲ ਰਿਹਾ ਤਾਂ ਅਫ਼ਰੀਕਾ ਦੇ ਦੇਸ਼ਾਂ ਸੁਮਾਲੀਆਈਰੀਟਰੀਆਦਾਈਬੂਟੀਇਥੋਪੀਆ ਅਤੇ ਕੀਨੀਆਂ ਵਿੱਚ ਅਕਾਲ ਅਤੇ ਭੋਖੜੇ ਦਾ ਕਹਿਰ ਵਰਤ ਸਕਦਾ ਹੈ।  ਅਫ਼ਰੀਕਾ ਮਹਾਂਦੀਪ ਦਾ ਨਕਸ਼ਾ ਵੇਖਿਆਂ ਇੳਂੁ ਲੱਗਦਾ ਹੈਜਿਸ ਤਰ੍ਹਾਂ ਇਹ ਇਲਾਕਾ ਅਫ਼ਰੀਕਾ ਦੀ ਵੱਖੀ ਵਿੱਚ ਉੱਗੀ ਦਰਿਆਈ ਘੋੜੇ ਦੇ ਦੇ ਸਿੰਗ ਵਰਗੀ ਖੁੰਗੀ ਹੋਵੇ ਕਿੳਂਕਿ ਪਿਛਲੇ ਸਾਲ ਦੁਨੀਆਂ ਦੇ ਮੌਸਮੀ ਮਾਹਰਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਇਨ੍ਹਾਂ ਦੇਸ਼ਾਂ ਦੀਆਂ ਕੁਦਰਤੀ ਮੌਨਸ਼ੂਨਾਂ ਧੋਖਾ ਦੇ ਗਈਆਂ ਹਨ। ਪਿਛਲੇ ਦੋ ਸਾਲਾਂ ਤੋਂ  ਕੁਦਰਤ ਵਲੋਂ ਤਹਿ ਕੀਤੀ ਬਾਰਸ਼ ਦਾ ਵੀਹ ਪ੍ਰਤੀਸ਼ਤ ਹਿੱਸਾ ਵੀ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਇਨ੍ਹਾਂ ਯੁੱਗਾਂ ਤੋਂ ਤ੍ਰਿਹਾਈਆਂ ਭੂਮੀਆਂ ਯਾਨਿ ਕਿ ਦੇਸ਼ਾਂ ਵਿੱਚ ਨਹੀਂ ਤਰੱਪਕਿਆ। ਆਮ ਕਰਕੇ ਅਪ੍ਰੈ਼ਲ ਪੰਜਾਬ ਦੇ ਸੌਣ ਮਹੀਨੇ ਵਾਂਗ ਸੋਮਾਲੀਆ ਅਤੇ ਇਥੋਪੀਆ ਦਾ ਸਭ ਤੋਂ ਸਿੱਲ੍ਹਾਭਿੱਜਾ ਅਤੇ ਬਾਰਸ਼ਾਂ ਭਰਪੂਰ ਮਹੀਨਾ ਹੁੰਦਾ ਹੈ। ਇਸ ਮਹੀਨੇ 120 ਤੋਂ ਲੈ ਕੇ 150 ਮਿਲੀਮੀਟਰ ਬਾਰਸ਼ ਇਹਨਾਂ ਦੇਸ਼ਾਂ ਵਿੱਚ ਬਰਸਦੀ ਹੈ ਪਰੰਤੂ ਇਸ ਸਾਲ ਇਹ ਸਿਰਫ਼ ਤੀਹ ਤੋਂ ਚਾਲੀ ਮਿਲੀਮੀਟਰ ਹੀ ਬਰਸੀ ਅਤੇ ਛੋਟਾ ਬਰਸਾਤੀ ਸੀਜ਼ਨ ਅਕਤੂਬਰ ਤੋਂ ਦਸੰਬਰ ਤੱਕ ਵੀ ਅਸਲੋਂ ਸੋਕੇ ਨਾਲ  ਇਨ੍ਹਾਂ ਦੇਸ਼ਾਂ ਨੂੰ ਡੋਬਾ ਦੇ ਗਿਆ ਹੈ। ਇਹ ਸਭ ਕੁਝ ਮੌਸਮੀ ਚੱਕਰ ਵਿੱਚ ਵਿਗਾੜ ਆ ਜਾਣ ਦੇ ਕਾਰਨ ਹੀ ਵਾਪਰਿਆ ਹੈ। ਇੱਕ ਪਾਸੇ ਅਫ਼ਰੀਕਾ ਦੇ ਇਨ੍ਹਾਂ ਦੇਸ਼ਾਂ ਵਿੱਚ ਸੋਕੇ ਨੇ ਨਹਿਰਾਂਨਦੀਆਂਬਨਸਪਤੀਪਸ਼ੂ-ਪਰਿੰਦੇ ਤੇ ਇਨਸਾਨ ਤੱਕ ਸੁੱਕਣੇ ਪਾ ਦਿੱਤੇ ਹਨ ਤੇ ਦੂਜੇ ਪਾਸੇ ਲਾਤੀਨੀ ਅਮਰੀਕਾਪਾਕਿਸਤਾਨ ਅਤੇ ਆਸਟਰੇਲੀਆ ਹੜਾਂ ਦੇ ਪਾਣੀ ਨੇ ਡੋਬ ਕੇ ਰੋੜ ਦਿੱਤੇ ਹਨ।