ਪ੍ਰਵਾਸੀ ਮੀਡੀਏ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ, ਬਾਦਲ ਸਰਕਾਰ ਅਤੇ ਸੁਖਬੀਰ ਬਾਦਲ ਨੇ……… ਤਿਰਛੀ ਨਜ਼ਰ / ਬਲਜੀਤ ਬੱਲੀ

ਐਨ ਆਰ ਆਈ ਮੀਡੀਆ ਨੀਤੀ ਨਹੀਂ ਬਣਾਈ ਪੰਜਾਬ ਸਰਕਾਰ  ਨੇ

ਦਾਅਵੇ ਬਹੁਤ ਰਹੇ ਨੇ ਬਾਦਲ ਸਰਕਾਰ ਦੇ, ਅਕਾਲੀ ਦਲ ਦਲ ਦੇ ਤੇ ਸੁਖਬੀਰ  ਦੇ। ਬਹੁਤ ਉੱਚੀ ਆਵਾਜ਼ ਵਿਚ ਐਨ ਆਰ ਆਈ ਦਾ ਦਮ ਭਰਦੇ  ਨੇ। ਐਨ ਆਰ ਆਈ ਕਮਿਸ਼ਨ, ਵੱਖਰੇ ਪੁਲਿਸ  ਥਾਣੇ, ਵਿਸ਼ੇਸ਼ ਅਦਾਲਤਾਂ, ਕਿਰਾਏ ਕਾਨੂੰਨ ਵਿਚ ਸੋਧ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਟੇਟ ਗੈਸਟ ਦਾ ਦਰਜਾ  ਆਦਿਕ। ਇਹ ਵੀ ਦਾਅਵੇ ਅਕਸਰ ਸੁਣਦੇ ਆਂ,   ਐਨ ਆਰ  ਆਈ ਵੀ ਪੰਜਾਬ ਦਾ ਹਿੱਸਾ  ਨੇ, ਉਨ੍ਹਾਂ ਦਾ ਖ਼ਿਆਲ ਰੱਖਣਾ ਸਰਕਾਰਾਂ ਦਾ, ਨੇਤਾਵਾਂ ਦਾ ਫ਼ਰਜ਼  ਹੈ ਤੇ ਨਾਲ ਹੀ ਗਿਲੇ ਵੀ ਨੇ, ਸ਼ਿਕਾਇਤਾਂ ਵੀ ਨੇ । ਪ੍ਰਵਾਸੀ ਪੰਜਾਬੀ ਬਿਨਾਂ ਵਜ੍ਹਾ ਹੀ ਬਾਦਲਾਂ ਦਾ, ਅਕਾਲੀਆਂ  ਦਾ  ਤੇ ਬਾਦਲ ਸਰਕਾਰ  ਦਾ ਵਿਰੋਧ ਕਰਦੇ  ਨੇ। ਇਹ ਹਕੀਕਤ ਐ। ਪ੍ਰਵਾਸੀ ਭਾਰਤੀਆਂ ਦਾ ਵੱਡਾ ਹਿੱਸਾ ਬਾਦਲ ਪਰਿਵਾਰ  ਵਿਰੋਧੀ ਵੀ ਹੈ, ਰਵਾਇਤੀ ਅਕਾਲੀ ਨੇਤਾਵਾਂ ਦਾ ਵੀ। ਇਸੇ  ਹੀ ਕਤਾਰ  ਵਿਚ ਹੈ ਐਨ ਆਰ  ਆਈ ਮੀਡੀਆ ਵੀ । ਉਥੇ ਵੀ ਵੰਡੀਆਂ  ਨੇ । ਕੁਝ ਚਹੇਤੇ ਵੀ ਨੇ । ਪਰ ਬਹੁਗਿਣਤੀ ਪ੍ਰਵਾਸੀ  ਮੀਡੀਏ ਦਾ ਰੁੱਖ ਬਾਦਲ ਦਲ  ਲਈ ਰੁੱਖਾ ਹੀ ਰਿਹੈ। ਉਹ ਇਨ੍ਹਾਂ ਨੂੰ ਨਹੀਂ ਬਖਸ਼ਦੇ । ਕੌਈ ਮੌਕਾ ਵੀ ਨਹੀਂ ਖੁੰਝਾਉਂਦੇ ਬਾਦਲਾਂ ਨੂੰ ਰਗੜਾ ਲਾਉਣ ਦਾ। ਪ੍ਰਵਾਸੀ ਮੀਡੀਆ ਵੀ ਕੀ ਕਰੇ? ਪ੍ਰਵਾਸੀ ਪੱਤਰਕਾਰ ਵੀ ਕੀ ਕਰਨ ? ਉਨ੍ਹਾਂ ਨੂੰ ਤਾਂ ਬਾਦਲ ਸਰਕਾਰ  ਵੀ ਤੇ  ਅਕਾਲੀ ਨੇਤਾ ਵੀ ਸੱਤ-ਬਿਗਾਨੇ ਹੀ ਸਮਝਦੀ ਰਹੀ ਹੈ। ਅਕਾਲੀ ਦਲ ਦੀ, ਸਰਕਾਰ ਦੀ, ਮਹਿਕਮਿਆਂ ਦੀ, ਫ਼ੈਸਲਿਆਂ ਦੀ, ਪ੍ਰਵਾਸੀਆਂ ਲਈ ਦਿੱਤੀਆਂ ਸਹੂਲਤਾਂ ਦੀ ਮੁੱਢਲੀ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਜਾਂਦੀ ਪਰਵਾਸੀ ਮੀਡੀਏ ਨੂੰ। ਉਨ੍ਹਾਂ ਨਾਲ ਕੋਈ ਲਗਾਤਾਰ ਰਾਬਤਾ  ਨਹੀਂ। ਕੋਈ ਸੱਦਪੁੱਛ ਨਹੀਂ। ਦਿੱਲੀ, ਚੰਡੀਗੜ੍ਹ, ਜਲੰਧਰ, ਪਟਿਆਲੇ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿਚ ਵੀ ਕਾਫ਼ੀ ਪੱਤਰਕਾਰ ਐਨ ਆਰ ਆਈ ਮੀਡੀਏ ਲਈ ਕੰਮ ਕਰ ਰਹੇ ਨੇ। ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ ਤਾਂ ਤਿਆਰ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੀਤੇ ਜਾਂਦੇ  ਨੇ। ਇਨ੍ਹਾਂ ਦੀ ਕੰਪੋਜ਼ਿੰਗ ਅਤੇ ਪੂਰੀ ਡਿਜ਼ਾਈਨਿੰਗ ਇੱਥੇ ਕੀਤੀ ਜਾਂਦੀ ਹੈ, ਸਿਰਫ਼ ਛਪਾਈ ਹੀ ਬਾਹਰਲੇ ਮੁਲਕਾਂ ਵਿਚ ਹੁੰਦੀ ਹੈ। ਹੁਣ ਆਸਟ੍ਰੇਲੀਆ  ਦੇ ਇੱਕ ਪੰਜਾਬੀ ਅਖ਼ਬਾਰ ਨੇ  ਤਾਂ ਛਪਾਈ ਵੀ ਚੰਡੀਗੜ੍ਹ ਤੋਂ ਹੀ ਕਰਾਉਣ ਦੀ ਤਜ਼ਵੀਜ਼ ਬਣਾਈ ਹੈ। ਇੰਡੀਆ ਤੇ ਖ਼ਾਸ  ਕਰਕੇ  ਪੰਜਾਬ  ਤੇ ਚੰਡੀਗੜ੍ਹ  ਵਿਚ ਕੰਮ ਕਰਦੇ  ਪ੍ਰਵਾਸੀ ਮੀਡੀਏ ਦੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੂੰ ਫ਼ਾਲਤੂ ਸਮਝਿਆ ਜਾਂਦਾ ਹੈ। ਉਨ੍ਹਾਂ ਦੀ ਪਛਾਣ ਤੱਕ ਨੂੰ ਵੀ ਮਾਨਤਾ  ਨਹੀਂ ਦਿੱਤੀ ਜਾਂਦੀ। ਪੰਜਾਬ ਸਕੱਤਰੇਤ  ਅਤੇ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ਤੱਕ ਪਹੁੰਚ ਕਰਨ ਲਈ ਇੱਕ ਪਛਾਣ-ਪੱਤਰ ਤਕ ਵੀ ਨਹੀਂ ਜਾਰੀ ਕੀਤਾ ਜਾਂਦਾ।  ਕਈ ਵਾਰੀ ਤਾਂ ਉਨ੍ਹਾਂ ਨੂੰ ਜ਼ਲੀਲ ਵੀ ਕੀਤਾ ਜਾਂਦਾ  ਹੈ।

ਫਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਕਰਦੀ ਵਿਸ਼ਾਲ ਕਨਵੈਨਸ਼ਨ……… ਲੇਖ / ਅਵਤਾਰ ਸਿੰਘ

ਲੋਕਾਈ ਲਈ ਲੜਨ ਵਾਲਿਆਂ ਨੂੰ ਅਕਸਰ ਹੀ ਸਰਕਾਰਾਂ ਦੇ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਹੁਤ ਘੱਟ ਮੌਕੇ ਹੁੰਦੇ ਨੇ ਕਿ ਲੋਕਾਂ ਲਈ ਲੜਨ ਵਾਲਿਆਂ ਉਪਰ ਜਦੋਂ ਸਰਕਾਰ ਤਸ਼ੱਸਦ ਢਾਹੁਣ ਲੱਗੀ ਹੋਵੇ ਤਾਂ ਅਜਿਹੇ ਹਾਲਾਤ ਵਿਚ ਕੋਈ ਚੰਗੀ ਖ਼ਬਰ ਆ ਜਾਵੇ। ਬੜੀ ਦੇਰ ਬਾਅਦ ਇੱਕ ਚੰਗੀ ਖ਼ਬਰ ਬੀਤੀ 15 ਦਸੰਬਰ ਨੂੰ ਆਈ ਜਦੋਂ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਰਾਂਡੀ ਦੀ ਝਾਰਖੰਡ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਜੀਤਨ ਸਮੇਤ ਚਾਰ ਲੋਕਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਜੀਤਨ ਮਰਾਂਡੀ ਨੂੰ ਝਾਰਖੰਡ ਪੁਲਿਸ/ਸਰਕਾਰ ਵੱਲੋਂ ਚਿਲਖਾਰੀ ਕਾਂਡ ਵਿਚ ਇਕ ਸਾਜਿਸ਼ ਤਹਿਤ ਫਸਾਇਆ ਗਿਆ ਸੀ ਅਤੇ ਹੇਠਲੀ ਅਦਾਲਤ ਨੇ ਝੂਠੀਆਂ ਗਵਾਹੀਆਂ ਦੇ ਅਧਾਰ ‘ਤੇ ਜੀਤਨ ਸਮੇਤ ਚਾਰ ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਪਰ ਹਾਈਕੋਰਟ ਨੇ ਇਸ ਕੇਸ ਵਿਚ ਸੁਣਵਾਈ ਦੌਰਾਨ ਸਾਰੇ ਗਵਾਹ ਝੂਠੇ ਪਾਏ ।ਕੁਲ 30 ਗਵਾਹਾਂ ਵਿਚ 27 ਤਾਂ ਹਾਈਕੋਰਟ ਵਿਚ ਮੁਕਰ ਗਏ ਅਤੇ ਤਿੰਨ ਜੋ ਸਰਕਾਰ ਦੇ ਖਰੀਦੇ ਹੋਏ ਪੂਰੀ ਤਰ੍ਹਾਂ ਭ੍ਰਿਸ਼ਟ ਵਿਅਕਤੀ ਸਨ, ਉਹ ਹਾਈਕੋਰਟ ਵਿਚ ਝੂਠੇ ਸਾਬਿਤ ਹੋ ਗਏ ਕਿਉਂਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ।
 

ਗਾਇਕ ਦਿਲਜੀਤ ਸਿੰਘ ਦੇ ਨਾਮ ਖੁੱਲ੍ਹਾ ਖਤ……… ਲੇਖ / ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, ਫਰਿਜਨੋ (ਅਮਰੀਕਾ)

ਵੀਰ ਦਿਲਜੀਤ ਗੁਰੂ ਫਤਿਹ ਪ੍ਰਵਾਨ ਹੋਵੇ।

ਵੀਰ ਜੀ, ਜਿਹੜੇ ਗਾਇਕ ਹੁੰਦੇ ਹਨ, ਉਹ ਸੱਭਿਆਚਾਰ ਦਾ ਸੀਸ਼ਾ ਹੁੰਦੇ ਹਨ। ਕਹਿੰਦੇ ਹਨ ਕਿ ਜਦੋਂ ਸੀਸ਼ਾ ਮੈਲਾ ਹੋ ਜਾਵੇ ਤਾਂ ਤਸਵੀਰ ਆਪਣੇ ਆਪ ਮੈਲੀ ਹੋ ਜਾਂਦੀ ਹੈ। ਜਦੋਂ ਤਸਵੀਰ ਮੈਲੀ ਹੋ ਜਾਂਦੀ ਹੈ, ਫੇਰ ਸੀਸ਼ਾ ਧੁੰਧਲਾ ਦਿਸਦਾ ਹੈ। ਧੁੰਧਲੇ ਸੀਸ਼ੇ ਵਿਚ ਤੁਸੀਂ ਚਿਹਰਾ ਸਾਫ਼ ਨਹੀਂ ਵੇਖ ਸਕਦੇ ਅਤੇ ਧੁੰਦਲੀ ਤਸਵੀਰ ਕਦੇ ਭਵਿੱਖ ਨਹੀ ਸਿਰਜਦੀ । ਭਵਿੱਖ ਸਿਰਜੇ ਬਿਨਾਂ ਸੱਭਿਆਚਾਰ ਮਿਟ ਜਾਂਦੇ ਨੇ । ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਕਲਾਕਾਰ ਇਕ ਅਹਿਮ ਰੋਲ ਅਦਾ ਕਰਦੇ ਹਨ। ਜਿਹੜੇ ਕੱਪੜੇ ਕਲਾਕਾਰ ਪਾਉਂਦੇ ਹਨ, ਉਹ ਲੋਕਾਂ ਲਈ ਫੈਸ਼ਨ ਹੋ ਨਿਬੜਦਾ ਹੈ। ਜਿਹੜੀ ਬੋਲੀ ਵਿਚ ਕਲਾਕਾਰ ਗਾਉਂਦੇ ਹਨ, ਉਹ ਬੋਲੀ ਸਾਹਿਤਕ ਹੋ ਜਾਂਦੀ ਹੈ। ਉਸਤਾਦ ਸਵ. ਕੁਲਦੀਪ ਮਾਣਕ ਸਾਹਿਬ ਅੱਜ ਬੇਸ਼ੱਕ ਇਸ ਦੁਨੀਆਂ ‘ਤੇ ਨਹੀਂ ਰਹੇ, ਪਰ ਉਹਨਾਂ ਦੁਆਰਾ ਗਾਏ ਗਏ ਗੀਤ ਅੱਜ ਵੀ ਹਰ ਘਰ ਦੀ ਦਹਲੀਜ਼ ਦਾ ਸਿ਼ੰਗਾਰ ਹਨ । ਅੱਜ ਵੀ ਪਿੰਡਾ ਦੀਆਂ ਸੱਥਾਂ ਵਿੱਚ ਉਹਨਾਂ ਦੇ ਗੀਤਾਂ ਦੀ ਚਰਚਾ ਹੈ। ਸਵ.ਦਿਲਸ਼ਾਦ ਅਖਤਰ ਨੂੰ ਅੱਜ ਵੀ ਲੋਕ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਲਈ ਯਾਦ ਕਰਦੇ ਹਨ। ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ  ਦੇ ਸਦਾ-ਬਹਾਰ ਦੋਗਾਣੇ ਅੱਜ ਵੀ ਲੋਕ ਫਰਮਾਇਸ਼ਾਂ ਕਰਕੇ ਸੁਣਦੇ ਹਨ। ਸਵ. ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ  ਦੀਆਂ ਅੱਜ ਵੀ ਉਤਨੀਆਂ ਹੀ ਕੈਸਟਾਂ ਮਾਰਕਿਟ ਵਿਚ ਵਿਕਦੀਆਂ ਹਨ, ਜਿੰਨੀਆਂ ਉਹਨਾਂ ਦੇ ਜਿਉਂਦਿਆਂ ਤੋਂ ਵਿਕਦੀਆਂ ਸਨ। ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਸਾਹਿਬ ਨੂੰ ਸੁਣਨ ਵਾਸਤੇ ਲੋਕ ਵਹੀਰਾਂ ਘੱਤ ਟਿਕਟਾਂ ਖ਼ਰਚ ਮੀਲਾਂ ਦਾ ਪੈਂਡਾ ਤਹਿ ਕਰਕੇ ਅੱਜ ਵੀ ਪਹੁੰਚਦੇ ਹਨ ਅਤੇ ਹਰ ਕੋਈ ਪਿੱਠ ਪਿੱਛੇ ਇਹਨਾਂ ਕਲਾਕਾਰਾਂ ਦੀ ਸ਼ੋਭਾ ਕਰਦਾ ਹੈ। ਹੋਰ ਵੀ ਅਨੇਕਾਂ ਕਲਾਕਾਰ ਹਨ, ਜਿੰਨ੍ਹਾਂ ਵਿਚ ਗਿੱਲ ਹਰਦੀਪ , ਬੱਬੂ ਗੁਰਪਾਲ, ਰਵਿੰਦਰ ਗਰੇਵਾਲ, ਗੋਰਾ ਚੱਕ ਵਾਲਾ, ਸਤਿੰਦਰ ਸਰਤਾਜ, ਗੁਲਾਮ ਜੁਗਨੀ, ਬੱਬੂ ਮਾਨ ਆਦਿ ਸ਼ਾਮਲ ਹਨ। ਇਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਮਿਸ਼ਰੀ ਘੁਲੇ ਬੋਲਾਂ ਨੂੰ ਆਪਣੀ ਜੁਬਾਨੀ ਗਾਇਆ। ਇਹ ਕਲਾਕਾਰ ਕਿਉਂ ਮਕਬੂਲ ਹਨ ? ਕਿੳਂੁਕਿ ਇਹਨਾਂ ਕਲਾਕਾਰਾਂ ਨੇ ਆਮ ਲੋਕਾਂ ਦੇ ਅਸਲੀ ਜੀਵਨ ਨੂੰ ਹੰਢਾਇਆ ਅਤੇ  ਲੋਕਾਂ ਦੇ ਅਮਲੀ ਸੱਚ ਨੂੰ ਗਾਇਆ। ਜਦੋਂ ਅਸੀਂ ਝੂਠੀ ਚਕਾਚੌਂਧ ਵਿਚ ਆਪਣੀ ਜਿੰਦਗੀ ਦੀਆਂ ਸੱਚੀਆਂ ਕਦਰਾਂ ਕੀਮਤਾਂ  ਨੂੰ ਭੁੱਲ ਕੇ ਸਿਰਫ਼ ਪੈਸੇ ਨੂੰ ਮੁੱਖ ਰੱਖ ਕੇ ਜਿੰਦਗੀ ਦੇ ਸਹੀ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਫਿਰ ਦੋ ਦਿਨ ਦੀ ਚਾਨਣੀ ਫੇਰ ਅੰਧੇਰੀ ਰਾਤ ਵਾਲੀ ਗੱਲ ਹੋ ਜਾਂਦੀ ਹੈ।

ਫੇਸ ਬੁੱਕ ਦੇ ਡਾਕੀਏ………… ਲੇਖ / ਮਿੰਟੂ ਬਰਾੜ

ਆਧੁਨਿਕਤਾ ਦੇ ਇਸ ਦੌਰ ’ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ ’ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ ’ਚ ਰਹਿੰਦਾ ਹੈ ! ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤਾਂ ਬਿਸਤਰੇ ਚੋਂ ਉੱਠ ਕੇ ਲੈਪਟਾਪ ਦਾ ਬਟਨ ਦੱਬਣ ਤੋ ਸ਼ੁਰੂ ਹੁੰਦੀ ਹੈ। ਫੇਰ ਦਾਤਣ ਕੁਰਲੇ ਵੱਲ ਨੂੰ ਜਾਈਦਾ ਹੈ ਤੇ ਸੋਚ ਇਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ੍ਹ ਕੇ ਤਿਆਰ ਹੋਵੇ, ਕਿਤੇ ਕੋਈ ਵਕਤ ਬਰਬਾਦ ਨਾ ਹੋ ਜਾਵੇ।

ਇਟਲੀ ਵਿੱਚ ਪ੍ਰਵਾਸੀਆਂ ਦੀਆਂ ਮਸ਼ਕਲਾਂ.......... ਲੇਖ / ਰਵੇਲ ਸਿੰਘ ਇਟਲੀ

ਵਿਦੇਸ਼ ਵਿਚ ਆਉਣਾ ਜਿੰਨਾਂ ਮੁਸ਼ਕਿਲ ਹੈ, ਉਸ ਤੋਂ ਵੀ ਕਿਤੇ ਵਧੇਰਾ ਔਖਾ ਇੱਥੇ ਪਹੁੰਚ ਕੇ ਕੰਮ ਧੰਦਾ ਲੱਭਣਾ ਹੈ । ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵਿਸ਼ਵ ਮੰਦੀ ਦਾ ਦੌਰ ਹੰਢਾ ਰਿਹਾ ਹੈ ਤੇ ਯੂਰਪ ਖਾਸ ਕਰ ਇਟਲੀ ਵਿਚ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਹੈ, ਫਿਰ ਵੀ ਲੋਕ ਠੱਗ ਏਜੰਟਾਂ ਹੱਥੇ ਚੜ੍ਹਕੇ, ੳਨ੍ਹਾਂ ਵੱਲੋਂ ਸਬਜ਼ ਬਾਗ ਵਿਖਾਏ ਜਾਣ ਤੇ ਰਾਤੋ ਰਾਤ ਅਮੀਰ ਬਨਣ ਦੀ ਚਾਹ ਵਿਚ ਆਪਣਾ ਘਰ ਕੁੱਲਾ ਦਾਅ ਤੇ ਲਾ ਕੇ ਵਾਹੋ ਦਾਹੀ ਜਦੋਂ ਇੱਥੇ ਪਹੰਚਦੇ ਹਨ, ਤਾਂ ਅੱਗੇ ਹਾਲਾਤ ਹੋਰ ਦੇ ਹੋਰ ਹੀ ਹੁੰਦੇ ਹਨ ।

ਕੰਮ ਕਾਰ ਤੋ ਬਿਨਾਂ ਵੇਹਲੜ ਢਾਣੇ ਜਦੋਂ ਇੱਥੇ ਵੇਖਦਾ ਹਾਂ ਤਾਂ ਇਨ੍ਹਾਂ ਤੇ ਤਾਂ ਕੀ ਇਨ੍ਹਾਂ ਦੇ ਪਿਛਲਿਆਂ  ‘ਤੇ ਵੀ ਤਰਸ ਆਉਂਦਾ ਹੈ । ਮੰਦੇ ਕਾਰਣ ਇੱਥੇ ਤਾਂ ਪੱਕੇ ਵਰਕਰਾਂ ਦੇ ਕੰਮ ਵੀ ਘਟ ਰਹੇ ਹਨ । ਕਈ ਫੈਕਟਰੀਆਂ ਕੰਮ ਨਾ ਹੋਣ ਕਾਰਣ ਬੰਦ ਹੀ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਨੂੰ ਫਿਰਦੀਆਂ ਹਨ । ਕਾਮਿਆਂ ਦੇ ਘਰਾਂ ਦੇ ਖਰਚ, ਕਿਰਾਏ, ਗੱਡੀਆਂ ਦੇ ਖਰਚ, ਮਕਾਨਾਂ ਦੀਆ ਕਿਸ਼ਤਾਂ ਉਨ੍ਹਾਂ ਅੱਗੇ  ਮੂੰਹ ਅੱਡੀ ਖੜੀਆਂ, ਉਨ੍ਹਾਂ ਨੂੰ ਘੂਰ ਰਹੀਆਂ ਹਨ । ਜਦ ਕੰਮ ਚੰਗੇ ਸਨ ਤਾਂ ਲੋਕ 11-11ਘੰਟੇ ਓਵਰ ਟਾਈਮ ਲਾ ਕੇ ਜ਼ਰਾ ਚੰਗੀ ਕਮਾਈ ਕਰ ਲੈਂਦੇ ਸਨ ਪਰ ਮੰਦੇ ਕਾਰਣ ਆਮ ਫੈਕਟਰੀਆਂ ਅੱਠ ਘੰਟੇ ਚੱਲਣ ਕਰਕੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਹੈ । ਜੇ ਕੰਮ ਬਿਲਕੁਲ ਬੰਦ ਹੋ ਜਾਵੇ ਤਾਂ  ਪੱਕੇ ਕੰਟਰੈਕਟ ‘ਤੇ ਰੱਖੇ ਗਏ ਵਰਕਰਾਂ ਨੂੰ ਸਿਰਫ਼ 800 ਕੁ ਸੌ ਯੂਰੋ ਘਰ ਦੇ ਖ਼ਰਚ ਲਈ ਕੁਝ ਨੀਯਤ ਸਮੇਂ ਲਈ ਮਿਲਦੇ ਹਨ, ਜਿਨ੍ਹਾਂ ਨਾਲ ਘਰਾਂ ਦੇ ਖਰਚੇ ਪੂਰੇ

ਚੌਂਕਾ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ, ਇਟਲੀ


ਜੇ ਚੌਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ, ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ, ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ । ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ । ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜਿ਼ੰਦਗੀ ਇੰਨੀ ਜਿ਼ਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ । ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ। 

ਸਰਕਾਰ ਦੇ ਜਵਾਈ………… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਅੱਜ ਕੱਲ੍ਹ ਅਣਖਾਂ ਪਿੱਛੇ ਹੋ ਰਹੇ ਕਤਲਾਂ ਦੀ ਚਰਚਾ ਹਰ ਕਿਸੇ ਦੀ ਜ਼ੁਬਾਨ ਤੇ ਹੈ। ਅਣਖ ਖਾਤਰ ਹੋ ਰਹੇ ਕਤਲਾਂ ਸੰਬੰਧੀ ਕਿਤੇ ਨਾ ਕਿਤੇ ਸੈਮੀਨਾਰ ਹੁੰਦੇ ਰਹਿੰਦੇ ਹਨ, ਜਾਂ ਜਦ ਕਿਤੇ ਚਾਰ ਬੁੱਧੀਜੀਵੀ ਇਕੱਠੇ ਬਹਿੰਦੇ ਹਨ ਤਾਂ ਇਸ ਗੱਲ ਦੀ ਚਰਚਾ ਜਰੂਰ ਹੁੰਦੀ ਹੈ। ਕੀ ਹੈ ਇਸ ਵਿਚਲਾ ਦਰਦ ਅਤੇ ਕੀ ਹੈ ਇਸ ਦਾ ਹੱਲ? ਜਦੋਂ ਕੋਈ ਕੁੜੀ ਕਿਸੇ ਮੁੰਡੇ ਨਾਲ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲੈਂਦੀ ਹੈ। ਭਾਵੇਂ ਉਹ ਮੁੰਡਾ ਉਸ ਦੀ ਜਾਤ ਦਾ ਹੋਵੇ ਜਾਂ ਅੰਤਰਜਾਤੀ ਜਾਂ ਸਿੱਧੇ ਲਫਜਾਂ ਵਿੱਚ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਦੀ ਰਜ਼ਾਮੰਦੀ ਨਾਲ ਘਰੋਂ ਭਜਾ ਕੇ ਲੈ ਜਾਏ ਜਾਂ ਕਈ ਵਾਰ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਕੋਈ ਕੁੜੀ ਕਿਸੇ ਮੁੰਡੇ ਨੂੰ (ਜਿਥੇ ਮੁੰਡਾ ਆਰਥਿਕ ਤੌਰ ਤੇ ਕਮਜੋਰ ਹੁੰਦਾ ਹੈ) ਭਜਾ ਕੇ ਲੈ ਜਾਂਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਲੈਣ ਅਤੇ ਖ਼ੁਸ਼ੀ ਖ਼ੁਸ਼ੀ ਆਪਣਾ ਜੀਵਨ ਬਸਰ ਕਰਨ ਲੱਗ ਪੈਣ ਤਾਂ ਭਿਣਕ ਪੈਣ ’ਤੇ ਕੁੜੀ ਦੇ ਮਾਂ-ਪਿਉ ਚਾਚੇ ਤਾਏ, ਭੈਣ ਭਰਾਂ, ਉਸਨੂੰ ਆਪਣੀ ਹੱਤਕ ਸਮਝਕੇ ਕੁੜੀ ਨੂੰ ਜਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਇਸਨੂੰ ਅਸੀਂ ‘ਅਣਖ ਪਿਛੇ ਹੋ ਰਹੇ ਕਤਲ’ ਆਖ ਕੇ ਬੜਾ ਬੁਰਾ ਭਲਾ ਆਖਦੇ ਹਾਂ, ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਵੀ ਬੜੇ ਜ਼ੋਰ ਸ਼ੋਰ ਨਾਲ ਹੁੰਦੀ ਹੈ। ਹਰ ਰੋਜ਼ ਅਖਬਾਰ ਵਿੱਚ ਟੀ.ਵੀ. ਵਿੱਚ, ਅਜਿਹੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਜਾਂਦਾ ਹੈ। ਕੀ ਹੋਇਆ ਜੇ ਮੁੰਡੇ ਕੁੜੀ ਨੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲਿਆ, ਵਿਆਹ ਤਾਂ ਕਰਨਾ ਹੀ ਸੀ, ਜੇਕਰ ਅੰਤਰਜਾਤੀ ਵਿਆਹ ਕਰਵਾ ਲਿਆ ਤਾਂ ਕੀ ਹੋਇਆ। ਇਹ ਉਦਾਹਰਣਾ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ, ਪਰ ਜਿਸ ਪ੍ਰੀਵਾਰ ਤੇ ਇਹ ਗੁਜ਼ਰਦੀ ਹੈ ਉਸ ਨੂੰ ਪੁੱਛ ਕੇ ਵੇਖੋ ਦੂਜੇ ਦੇ ਘਰ ਲੱਗੀ ਅੱਗ ਬਸੰਤਰ ਲੱਗਦੀ ਹੈ। ਜਦੋਂ ਸ਼ਰੀਕ ਮਿਹਣੇ ਮਾਰਦੇ ਹਨ, ਕਿਉਂ ਨਿਕਲਗੀ,-ਅਸੀਂ ਤਾਂ ਭਾਈ ਕਦੋਂ ਦੇ ਕਹਿੰਦੇ ਸੀ, ਆਪਣੀ ਨੂੰ ਸਮਝਾ ਕੇ ਰੱਖ, ਧੀਆਂ ਨੂੰ ਬਹੁਤਾ ਲਾਡ ਨਹੀਂ ਲਡਾਉਣਾ ਚਾਹੀਦਾ, ਇਹ ਚਾਂਭਲ ਜਾਂਦੀਆਂ, ਜਦੋਂ ਅਜਿਹੀਆਂ ਗੱਲਾਂ ਪੀੜਤ ਧਿਰ ਨੂੰ ਸੁਣਨ ਨੂੰ ਮਿਲਦੀਆਂ ਹਨ, ਇਹਤੋਂ ਵੀ ਅੱਗੇ, ਜਦ ਰਿਸ਼ਤੇਦਾਰ, ਭੈਣ-ਭਾਈ, ਸਾਕ-ਸੰਬੰਧੀ ਪਿੰਡ ਵਾਲੇ ਇਸ ਗੱਲ ਤੇ ਮਿਟੀ ਪਾਉਣ ਦੀ ਬਜਾਏ ਜ਼ਖਮਾਂ ਤੇ ਲੂਣ ਛਿੜਕਦੇ ਹਨ ਤਾਂ ਕਤਲ ਵਰਗੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਗੱਲ ਅੰਤਰਜਾਤੀ, ਜਾਤੀ, ਇੱਕੋ ਜਿਹੇ ਖੂਨ ਜਾਂ ਇਨਸਾਨੀਅਤ ਦੀ ਨਹੀਂ, ਸਗੋਂ ਜਦੋਂ ਪੀੜਤ ਧਿਰ ਨਾਲ ਦੁੱਖ-ਸੁੱਖ ਸਾਂਝਾ ਕਰੀਦਾ ਤਾਂ ਸੱਚ ਮੁੱਚ ਬੰਦਾ ਹਿਲ ਜਾਂਦਾ।

ਸੋਸ਼ਲ ਨੈਟਵਰਕਿੰਗ ‘ਤੇ ਵੀ ਕੈਂਚੀ……… ਲੇਖ / ਅਵਤਾਰ ਸਿੰਘ

ਦਿੱਗਵਿਜੇ ਸਿੰਘ ਅਤੇ ਕਪਿਲ ਸਿੱਬਲ ਕਾਂਗਰਸ ਦੇ ਅਜਿਹੇ ਨੇਤਾ ਨੇ, ਜੋ ਹਮੇਸ਼ਾ ਆਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿਚ ਰਹਿੰਦੇ ਨੇ।  ਜਦੋਂ ਅੰਨਾ ਹਜ਼ਾਰੇ ਦਾ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਸੰਘਰਸ਼ ਪੂਰੇ ਜੋਬਨ ‘ਤੇ ਚੱਲ ਰਿਹਾ ਸੀ ਤਾਂ ਵੀ ਕਪਿਲ ਸਿੱਬਲ ਦੀ ਬਿਆਨਬਾਜ਼ੀ ਦੀ ਅੰਨਾ ਹਜ਼ਾਰੇ ਨੇ ਖੂਬ ਅਲੋਚਨਾ ਕੀਤੀ ਅਤੇ ਜਦੋਂ ਅੰਨਾ, ਕਪਿਲ ਸਿੱਬਲ ਬਾਰੇ ਕੋਈ ਵੀ ਹਾਸੋਹੀਣੀ ਟਿੱਪਣੀ ਕਰਦੇ ਤਾਂ ਸਾਰਾ ਪੰਡਾਲ ਉੱਚੀ-ਉੱਚੀ ਹੱਸਣ ਲੱਗਦਾ।  ਕਪਿਲ ਸਿੱਬਲ ਦੇ ਬਿਆਨਾਂ ਨੂੰ ਜੇਕਰ ਧਿਆਨ ਨਾਲ ਸੁਣਿਆਂ ਜਾਵੇ ਤਾਂ ਹਮੇਸ਼ਾ ਹੀ ਉਹ ਕੋਈ ਨਾ ਕੋਈ ਨਵਾਂ ਸੱਪ ਕੱਢਦੇ ਨੇ।  ਇਸ ਵਾਰ ਉਹਨਾਂ ਦਾ ਜੋ ਬਿਆਨ ਆਇਆ ਹੈ ਉਸ ਨੂੰ ਹੱਸ ਕੇ ਨਹੀਂ ਟਾਲਿਆ ਜਾ ਸਕਦਾ।  ਦੂਰ ਸੰਚਾਰ ਮੰਤਰੀ ਨੇ ਜੋ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਸਂੈਸਰਸ਼ਿੱਪ ਲਗਾਉਣ ਦੀ ਗੱਲ ਕਹੀ ਨੇ ਉਸ ਦਾ ਸਿੱਧਾ-ਸਿੱਧਾ ਅਰਥ ਲੋਕਾਂ ਦੀ ਆਵਾਜ਼ ਬੰਦ ਕਰਨਾ ਹੈ।  ਸਰਕਾਰ ਨੇ ਇਹਨਾਂ ਸਾਈਟਾਂ ਨੂੰ ਸੈਂਸਰ ਕਰਨ  ਦਾ ਬਹਾਨਾ ਇਹ ਬਣਾਇਆ ਹੈ ਕਿ ਇਹਨਾਂ ਸਾਈਟਾਂ (ਫੇਸਬੁੱਕ, ਯੂ-ਟਿਊਬ, ਟਵਿਟਰ, ਗੂਗਲ ਆਦਿ) ਉਪਰ ਅੱਪਲੋਡ ਕੀਤੀ ਜਾਂਦੀ ਕੁਝ ਇਤਰਾਜ਼ਯੋਗ ਸਮੱਗਰੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।  ਜਿਸ ਕਾਰਨ ਦੰਗੇ ਹੋਣ ਦੀ ਸੰਭਾਵਨਾ ਹੈ ।  ਸੋ ਇਸ ਲਈ ਇਹਨਾਂ ਸਾਈਟਾਂ ਨੂੰ ਸੈਂਸਰ ਕੀਤਾ ਜਾਣਾ ਚਾਹੀਦਾ ਹੈ।
 

ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ)

ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕਾਰ ਨੂੰ ਨਹੀਂ ਹੁੰਦਾ। ਇਨ੍ਹਾਂ ਲੋਕਾਂ ਕੋਲ ਤਾਂ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਦਾਅ ਪੇਚ ਹੀ ਹੁੰਦੇ ਹਨ, ਮਾਂ ਬੋਲੀ ਤਾਂ ਦੂਰ ਇਨ੍ਹਾਂ ਖੁਦਗਰਜ਼ ਲੋਕਾਂ ਨੂੰ ਤਾਂ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਇਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਨਹੀਂ, ਪਰ ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।

ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ............ ਲੇਖ / ਮਨਦੀਪ ਖੁਰਮੀ ਹਿੰਮਤਪੁਰਾ

ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ । ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ । ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,

"ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।"

ਗਿਆਨ ਦੇ ਯੁੱਗ ਵਿਚ ਅਗਿਆਨ ਵਾਸ……… ਲੇਖ / ਮਨਜੀਤ ਸਿੰਘ ਔਜਲਾ

ਅਜ ਅਸੀਂ ਇਕੀਵੀਂ ਸਦੀ ਦੇ ਤਕਨੀਕੀ ਯੁੱਗ ਵਿਚ ਰਹਿ ਰਹੇ ਹਾਂ, ਜਿਸ ਵਿਚ ਵਿਚਰਦਿਆਂ ਅੱਜ ਦਾ ਸਾਧਾਰਣ ਵਿਅਕਤੀ ਪ੍ਰਸਾਰਣ ਦੇ ਵਾਧੇ ਕਾਰਣ ਅਨੇਕਾਂ ਗੱਲਾਂ ਤੋਂ ਸੁਭਾਵਕ ਹੀ ਜਾਣੂ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਅੱਜ ਆਮ ਆਦਮੀ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਭਾਰਤ ਦੀਆਂ ਬੁਰਾਈਆਂ ਅਤੇ ਅਮਰੀਕਾ ਦੇ ਟ੍ਰੀਲਿਯਨ ਡਾਲਰਾਂ ਦੇ ਕਰਜੇ ਬਾਰੇ ਇੰਝ ਗੱਲਾਂ ਕਰਦਾ ਹੈ, ਜਿਵੇਂ ਇਹ ਸਭ ਕੁਝ ਉਸਨੇ ਅੱਖੀਂ ਦੇਖਿਆ ਹੋਵੇ। ਇਹ ਹੀ ਨਹੀਂ ਅੱਜ ਦਾ ਅਨਪੜ੍ਹ ਜਾਂ ਇਹ ਕਹਿ ਲਵੋ ਕਿ ਘੱਟ ਪੜ੍ਹਿਆ ਇਨਸਾਨ ਗੱਲਾਂ ਕਰਕੇ ਸਿਆਣੇ ਮਨੁੱਖਾਂ ਦੇ ਵੀ ਕੰਨ ਕੁਤਰਦਾ ਹੈ ਅਤੇ ਆਪਣੀ ਕਿਸੇ ਵੀ ਕਮਜ਼ੋਰੀ ਤੇ ਸ਼ਰਮਸਾਰ ਨਹੀਂ ਹੁੰਦਾ। ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਅੱਠ ਸਾਲ ਦਾ ਬੱਚਾ ਗੁਰੂ ਘਰ ਵਿੱਚੋਂ ਬਿਨਾਂ ਕੋਈ ਸ਼ਬਦ ਬੋਲਿਆਂ ਕਮੇਟੀ ਤੋਂ ਸਨਮਾਨ ਕਰਵਾ ਕੇ ਆਸਟ੍ਰੇਲੀਆ ਵਿਚੋਂ ਵਾਅਵਾ ਖੱਟ ਰਿਹਾ ਹੈ ਅਤੇ ਪੜ੍ਹਿਆਂ ਲਿਖਿਆਂ ਦੀਆਂ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਇਹ ਹੀ ਨਹੀਂ ਅੱਜ ਪੰਜਾਬ ਤੋਂ ਹਰ ਝੂਠਾ ਸੱਚਾ ਡੇਰੇਦਾਰ ਆਪਣਾ ਜਥਾ ਲੈ ਕੇ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਨਿੱਕਲ ਪੈਂਦਾ ਹੈ, ਗੁਰਦੁਆਰਾ ਬਨਾਉਣ ਦਾ ਹੋਕਾ ਦੇਈ ਜਾਂਦਾ ਹੈ ਅਤੇ ਭੁੱਲੇ ਵਿਸਰਿਆਂ ਤੋਂ ਮਾਇਆ ਬਟੋਰੀ ਜਾਂਦਾ ਹੈ। ਬੜੂ ਸਹਿਬ ਵਿੱਦਿਆ ਕੇਂਦਰ ਜੋ ਕਦੇ ਵਿੱਦਿਆ ਦੀ ਘਾਟ ਪੂਰੀ ਕਰਨ ਵਾਸਤੇ ਹੋਂਦ ਵਿਚ ਆਇਆ ਸੀ, ਅੱਜ ਹੋਣਹਾਰ ਬੱਚਿਆਂ ਨੂੰ ਕੇਵਲ ਰਾਗ ਸਿਖਾ ਕੇ ਵਿਦੇਸ਼ਾਂ ਵਿਚੋਂ ਪੈਸਾ ਇਕੱਠਾ ਕਰ ਰਿਹਾ ਹੈ ਅਤੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਰਿਹਾ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਜਦੋਂ ਪੜ੍ਹ ਲਿਖ ਕੇ ਲੋਕ ਬੇਰੁਜ਼ਗਾਰੀ ਵਿਚ ਵਾਧਾ ਕਰਨ ਲੱਗ ਪਏ ਤਾਂ ਇੱਕ ਕਹਾਵਤ ਜਿਹੀ ਹੀ ਚੱਲ ਪਈ ਸੀ ਕਿ ਅੱਜ ਕਲ੍ਹ ਦੋ ਹੀ ਰੁਜ਼ਗਾਰ ਰਹਿ ਗਏ ਹਨ, ਜੋ ਬੇਰੁਜ਼ਗਾਰੀ ਨੂੰ ਠੱਲ੍ਹ ਪਾ ਸਕਦੇ ਹਨ ਅਤੇ ਉਹ ਸਨ, “ਕੱਦੂ ਵਿਚ ਡੰਡਾ ਫਸਾ ਕੇ ਕੋਈ ਵੀ ਰਾਗ ਆਰੰਭ ਦੇਵੋ ਅਤੇ ਦੂਸਰਾ ਕਿਸੇ ਪ੍ਰੇਤ ਆਤਮਾਂ ਦਾ ਸੁਪਨਾ ਦੱਸਕੇ ਕਿਸੇ ਸਰਕਾਰੀ ਜ਼ਮੀਨ ਉੱਤੇ ਡੰਡੇ ਤੇ ਝੰਡਾ ਲਾ ਕੇ ਗੱਡ ਦਿਓ ਬੱਸ ਫਿਰ ਪੌਂ ਬਾਰਾਂ”। ਸਦੀ ਬਦਲੀ ਅਤੇ ਇਨ੍ਹਾਂ ਸ਼ਰਾਰਤੀਆਂ ਦੀ ਸੋਚ ਵੀ ਬਦਲ ਗਈ।

ਕਿਸ ਰਸਤੇ ਜਾ ਰਿਹਾ ਹੈ ਦੇਸ਼……… ਲੇਖ / ਅਵਤਾਰ ਸਿੰਘ

ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਜਦੋਂ ਇਕ ਨੌਜਵਾਨ ਨੇ ਚਪੇੜ ਮਾਰੀ ਤਾਂ ਦੇਸ਼ ਭਰ ਵਿਚ ਇੱਕ ਵਾਰ ਫਿਰ ਤਹਿਲਕਾ ਮੱਚ ਗਿਆ। ਹਰਵਿੰਦਰ ਸਿੰਘ ਨਾਮੀ ਇਸ ਨੌਜਵਾਨ ਮੁਤਾਬਕ ਉਸ ਨੇ ਮਹਿੰਗਾਈ ਤੋਂ ਤੰਗ ਆਏ ਆਮ ਆਦਮੀ ਦੀ ਪ੍ਰਤੀਨਿਧਤਾ ਕਰਦਿਆਂ ਇਹ ਕੰਮ ਕੀਤਾ ਹੈ। ਇਸ ਨੌਜਵਾਨ ਨੂੰ ਆਪਣੇ ਕੀਤੇ ਦਾ ਰਤੀ ਭਰ ਵੀ ਅਫਸੋਸ ਨਹੀਂ। ਇਸ ਤੋਂ ਪਹਿਲਾਂ ਉਹ ਸਾਬਕਾ ਟੈਲੀਕਾਮ ਮੰਤਰੀ ਸੁਖਰਾਮ ਉਪਰ ਵੀ ਦਿੱਲੀ ਦੀ ਰੋਹਿਣੀ ਅਦਾਲਤ ਵਿਚ ਹਮਲਾ ਕਰ ਚੁੱਕਾ ਹੈ।
 
ਸ਼ਰਦ ਪਵਾਰ ਐਨ.ਸੀ.ਪੀ. ਦੇ ਪ੍ਰਧਾਨ ਨੇ ਅਤੇ ਉਹ ਤਿੰਨ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਉਹ ਹੁਣ ਖੇਤੀਬਾੜੀ ਮੰਤਰੀ ਅਤੇ ਮਨਿਸਟਰ ਆਫ ਅਫੇਅਰਜ਼, ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ  ਹੋਣ ਦੇ ਨਾਲ ਨਾਲ ਉਹ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਵੀ ਨੇ । ਸ਼ਰਦ ਪਵਾਰ ਕੌਮਾਂਤਰੀ ਕ੍ਰ੍ਰਿਕਟ ਕੌਂਸਲ ਦੇ ਮੌਜੂਦਾ ਪ੍ਰਧਾਨ ਵੀ ਨੇ। ਰਾਜਨੀਤੀ ਦੀਆਂ ਸਫਲ ਪਾਰੀਆਂ ਖੇਡਣ ਦੇ ਨਾਲ ਨਾਲ ਉਹਨਾਂ ਕ੍ਰਿਕਟ ਰਾਜਨੀਤੀ ਦੀਆਂ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਨੇ। ਉਹ ਮਹਿੰਗਾਈ ਨੂੰ ਰੋਕਣ ਵਿਚ ਭਾਵੇਂ ਕੋਈ ਦਿਲਚਸਪੀ ਨਾ ਲੈਂਦੇ ਹੋਣ ਪਰ ਕ੍ਰਿਕਟ ਵਿਚ ਪੂਰੀ ਦਿਲਚਸਪੀ ਲੈਂਦੇ ਨੇ। ਇਸ ਲਈ ਕਿ ਕਿਉਂ ਨਾਂ ਉਹਨਾਂ ਨੂੰ ਖੇਡ ਮੰਤਰੀ ਹੀ ਨਾ ਬਣਾ ਦਿੱਤਾ ਜਾਵੇ!! ਕਈ ਮੰਤਰਾਲੇ ਆਪਣੇ ਕੋਲ ਹੋਣ ਕਾਰਨ ਉਹਨਾਂ ਪਿਛਲੇ ਸਮੇਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ ਕਿ ਉਹਨਾਂ ਦਾ ਭਾਰ ਘੱਟ ਕੀਤਾ ਜਾਵੇ।

ਗੁਰਮਤਿ ਫਿਲਾਸਫੀ ਵਿੱਚ ਕਿਰਤ ਦਾ ਮਹੱਤਵ………. ਲੇਖ / ਤਰਲੋਚਨ ਸਿੰਘ ‘ਦੁਪਾਲ ਪੁਰ’

ਦਸ ਗੁਰੂ ਸਾਹਿਬਾਨ ਵਲੋਂ ਮਹਾਨ ਘਾਲਣਾਵਾਂ ਘਾਲ ਕੇ ਮਨੁੱਖਤਾ ਦੇ ਕਲਿਆਣ ਹਿੱਤ ਬਖਸ਼ਿਸ਼ ਕੀਤੀ ਗਈ ਜੀਵਨ ਜਾਚ ਵਿੱਚ ਕਿਰਤ ਦੇ ਮਹੱਤਵ ਦਾ ਉਲੇਖ ਕਰਨ ਤੋਂ ਪਹਿਲਾਂ ਕਿਰਤ ਦੇ ਭਾਵ-ਅਰਥਾਂ ਨੂੰ ਜਾਨਣਾਂ ਜ਼ਰੂਰੀ ਹੈ। ਗੁਰਮਤਿ ਦੇ ਮੁਢਲੇ ਤਿੰਨ ਨਿਯਮਾਂ –‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਵਿੱਚ ਕਿਰਤ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਸਪਸ਼ਟ ਅਰਥ ਹੋਇਆ ਕਿ ਕਿਰਤ ਕਰਕੇ ਹੀ ਨਾਮ ਜਪਣ ਅਤੇ ਵੰਡ ਛਕਣ ਦੇ ਕਾਰਜ ਹੋ ਸਕਦੇ ਹਨ। ਬਿਨਾਂ ਕਿਰਤ ਦੇ ਨਹੀਂ। ਗੁਰੂ ਸਾਹਿਬਾਨ ਦਾ ਫੁਰਮਾਨ “ਨਾਨਕ ਸੋ ਪ੍ਰਭ ਸਿਮਰੀਐ ਤਿਸੁ ਦੇਹੀ ਕੋ ਪਾਲਿ” ਇਸੇ ਨੁਕਤੇ ਵੱਲ ਇਸ਼ਾਰਾ ਕਰਦਾ ਹੈ ਕਿ ਦੇਹੀ ਨੂੰ ਪਾਲ਼ਦਿਆਂ ਹੋਇਆਂ ਪ੍ਰਭੂ ਦਾ ਸਿਮਰਨ ਕਰਨਾ ਹੈ। ਦੇਹੀ ਜਾਂ ਸਰੀਰ ਦੀ ਪਾਲਣਾ ਪੋਸ਼ਣਾ ਲਈ ਕੋਈ ਨਾ ਕੋਈ ਕਿਰਤ ਜ਼ਰੂਰੀ ਹੈ। ਕਿਰਤ ਕਰਨ ਦੀ ਜੁਗਤਿ ਐਸੀ ਹੋਵੇ ਕਿ ਇਹ ਸੁੱਚੀ ਕਿਰਤ ਭਾਵ ‘ਸੁਕ੍ਰਿਤ’ ਬਣ ਜਾਏ। ਸਰੀਰ ਜਾਂ ਸਰੀਰਾਂ ਦੇ ਸਮੂੰਹ ਕੁਟੰਬ ਪ੍ਰਵਾਰ ਦੀ ਪਾਲਣਾ ਹਿੱਤ ਕੀਤੀ ਜਾ ਰਹੀ ਕਿਰਤ ਜੇ ਸੁਕ੍ਰਿਤ ਨਹੀਂ ਤਾਂ ਵਿਕਾਰ ਪੈਦਾ ਹੋਣੇ ਕੁਦਰਤੀ ਹਨ।
 
ਜੀਵ ਜੰਤੂਆਂ ਦੀ ਦੁਨੀਆਂ ਵਿੱਚ ਦੋ ਜੀਵ ਬੜੇ ਹੀ ਉੱਦਮੀਂ ਮੰਨੇ ਗਏ ਹਨ – ਇੱਕ ਚੂਹਾ ਤੇ ਦੂਜੀ ਕੀੜੀ। ਦੋਵੇਂ ਰਾਤ ਦਿਨ ਆਪਣੀਂ ਕਿਰਤ ਵਿੱਚ ਗਤੀਸ਼ੀਲ਼ ਰਹਿੰਦੇ ਹਨ। ਪਰ ਕੀੜੀ ਦਾ ਉੱਦਮ ਸਫਲ ਹੈ ਕਿਉਂਕਿ ਉਹ ਇੱਧਰੋਂ ਉੱਧਰੋਂ ਖੁਰਾਕ ਲੱਭ ਕੇ ਖੁੱਡ ਵਿੱਚ ਜਮ੍ਹਾਂ ਕਰੀ ਜਾਂਦੀ ਹੈ। ਪਰ ਚੂਹੇ ਵੱਲੋਂ ਕੀਤੇ ਗਏ ਕੰਮ ਦਾ ਨਾ ਉਸ ਨੂੰ ਖੁਦ ਕੋਈ ਫਾਇਦਾ ਹੁੰਦਾ ਹੈ ਨਾ ਉਸਦੀ ਔਲਾਦ ਨੂੰ । ਚੰਗੇ ਭਲੇ ਕੱਪੜੇ ਕੁਤਰਨ ਜਾਂ ਪੜ੍ਹਨ ਯੋਗ ਕਿਤਾਬਾਂ ਟੁੱਕ ਟੁੱਕ ਕੇ ਬੇਕਾਰ ਕਰ ਦੇਣ ਦਾ ਕਿਸੇ ਨੂੰ ਕੋਈ ਲਾਭ ਹੁੰਦਾ ਸੁਣਿਆ ਹੈ? 
 

ਚਮਤਕਾਰ ਕੋ ਨਮਸਕਾਰ........ ਲੇਖ / ਮਿੰਟੂ ਬਰਾੜ

ਦੋਸਤੋ! ਅੱਜ ਦੀਵਾਲ਼ੀ ਦੀ ਰਾਤ ਹੈ, ਕੋਈ ਦੀਵੇ ਜਗਾ ਰਿਹਾ ਤੇ ਕੋਈ ਪਟਾਕੇ ਚਲਾ ਰਿਹਾ। ਸਾਡਾ ਅੰਦਰਲਾ ਲੇਖਕ ਕਹਿੰਦਾ ਕਿ ਕੀ ਹੋਇਆ ਤੂੰ ਵਿਦੇਸ਼ 'ਚ ਬੈਠਾ। ਤੂੰ ਦੀਵੇ ਨਹੀਂ ਤਾਂ ਆਪਣਾ ਆਪ ਮਚਾ ਲੈ! ਕੀ ਪਤਾ ਤੇਰੇ ਮੱਚਣ ਦੇ ਇਸ ਚਾਨਣ ਨਾਲ ਕਿਸੇ ਦਾ ਹਨੇਰਾ ਦੂਰ ਹੋ ਜਾਵੇ। ਸ਼ਾਇਦ ਕੋਈ ਠੇਡਾ ਖਾਣ ਤੋਂ ਬਚ ਜਾਵੇ। ਸੋ ਅਸੀਂ ਤਾਂ ਫੇਰ ਪਾ ਲਿਆ ਆਪਣੀ ਕਲਮ 'ਚ ਤੇਲ, ਤੇ ਸੀਖ ਘਸਾ ਦਿੱਤੀ ਮੈਡਮ ਮਨਦੀਪ ਕੌਰ ਨੇ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਡਮ ਕੀ ਚੀਜ ਹੈ। ਸੋ ਦੋਸਤੋ! ਕਾਹਲ ਨਾ ਕਰੋ ਮਿਲਾਉਣੇ ਹਾਂ ਤੁਹਾਨੂੰ ਵੀ ਮੈਡਮ ਜੀ ਨਾਲ।

ਬਹੁਤ ਚਿਰਾਂ ਤੋਂ ਇਕ ਗੱਲ ਮੇਰੇ ਸੰਘ 'ਚ ਫਸੀ ਪਈ ਸੀ। ਕਈ ਬਾਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਢੁੱਕਵਾਂ ਮਾਹੌਲ ਨਹੀਂ ਬਣਿਆ। ਅੱਜ ਇਸ ਕਾਂਡ ਨੇ ਮਾਹੌਲ ਹੀ ਅਜਿਹਾ ਸਿਰਜ ਦਿਤਾ ਕਿ ਹੁਣ ਨਾ ਚਾਹੁੰਦੇ ਹੋਏ ਵੀ ਲਿਖਣ ਬੈਠ ਗਿਆ। ਲਓ ਜੀ ਪਹਿਲਾਂ ਕਾਂਡ ਸੁਣ ਲਵੋ, ਸੰਘ ਵਾਲੀ ਗੱਲ ਫੇਰ ਕੱਢਦੇ ਹਾਂ;

ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ........ ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਇਕ ਕਵਿਤਰੀ ਨੇ ਲਿਖਿਆ ਹੈ ਕਿ         

ਜਦੋਂ ਮੈਂ ਜੰਮੀ, ਮੈਂ ਪਰਾਈ ਸਾਂ
ਜਦੋਂ ਮੈਂ ਵੱਡੀ ਹੋਈ, ਮੈਂ ਪਰਾਈ ਸਾਂ
ਜਦੋ ਮੈਂ ਬਾਹਰ ਨਿਕਲੀ, ਮੈਂ ਪਰਾਈ ਸਾਂ
ਮੈਨੂੰ ਘਰ ਵਿਚ ਛੁਪਾਇਆ, ਮੈਂ ਪਰਾਈ ਸਾਂ
ਮੈਨੂੰ ਮੇਰਿਆਂ ਡਰਾਇਆ, ਮੈਂ ਪਰਾਈ ਸਾਂ
ਮੇਰੇ ਉਠਣ ਬੈਠਣ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀਆਂ ਨਿਗਾਹਾਂ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀ ਸੱਜ ਫੱਬ ਤੇ ਸੱ਼ਕ, ਮੈਂ ਪਰਾਈ ਸਾਂ
ਮੈਂ ਲਾਲ ਚੂੜਾ ਪਹਿਨ ਤੇ ਪੱਚਰ
ਆਪਣੇ ਘਰ ਪੁੱਜੀ, ਮੈਂ ਪਰਾਈ ਸਾਂ
ਮੇਰੀ ਔਲਾਦ ਮਾਲਕ ਬਣੀ, ਮੈਂ ਪਰਾਈ ਸਾਂ
ਅਤੇ ਹੁਣ ਤਕ ਪਰਾਈ ਹਾਂ

ਮੂਸਲ……… ਲੇਖ / ਰਵੇਲ ਸਿੰਘ ਇਟਲੀ

ਜ਼ਿਮੀਂਦਾਰਾਂ ਲਈ ਕਣਕ ਦੀ ਫਸਲ ਦੀ ਤੂੜੀ ਜਿਸ ਨੂੰ ਤੂੜੀ, ਭੋਂ, ਭੂਸਾ ਵੀ ਕਹਿੰਦੇ ਹਨ, ਪਸੂਆਂ ਲਈ ਸਾਰਾ ਸਾਲ ਹਰ ਮੌਸਮ ਵਿਚ ਖੁਰਾਕ ਦੇ ਤੌਰ ਤੇ ਕੰਮ ਆਉਣ ਵਾਲਾ ਸੁੱਕਾ ਅਤੇ ਪੌਸ਼ਟਿਕ ਪਦਾਰਥ ਹੈ । ਇਸ ਨੂੰ ਕਣਕ ਦੀ ਫਸਲ ਕੱਟਣ ਤੋਂ ਬਾਅਦ ਇਸ ਵਿਚੋਂ ਵੱਖ ਵੱਖ ਸਾਧਨਾਂ ਨਾਲ ਫਸਲ ਵਿਚੋਂ ਕਣਕ ਦੇ ਦਾਣੇ ਕੱਢ ਕੇ ਬਾਕੀ ਬਚੇ ਕਣਕ ਦੇ ਨਾੜ ਮੋਟੇ ਪਾਊਡਰ ਜਿਹੇ ਜੋ ਸੁੱਕੇ ਬਾਰੀਕ ਪਤਲੇ ਕੱਖਾਂ ਦੀ ਸ਼ਕਲ ਵਿਚ ਸਨਹਿਰੀ ਭਾਅ ਮਾਰਦੇ ਹਨ, ਜਿਸ ਨੂੰ ਤੂੜੀ ਕਿਹਾ ਜਾਂਦਾ ਹੈ । ਇਸ ਨੂੰ ਹਰ ਕਣਕ ਦੀ ਫਸਲ ਕੱਟਣ ਤੋਂ ਪਿਛੋਂ ਮੂਸਲ ਜਾਂ ਕੁੱਪ ਦੀ ਸ਼ਕਲ ਵਿਚ ਤਿਆਰ ਕਰਕੇ ਸੰਭਾਲਿਆ ਜਾਂਦਾ ਹੈ । ਅਜੋਕੇ ਸਮੇਂ ਵਿਚ ਇਸ ਮਸ਼ੀਨੀ ਯੁੱਗ ਵਿਚ ਕਣਕ ਕਢਣ ਲਈ ਥਰੈਸ਼ਰ ਕੰਬਾਈਨਾਂ ਦੇ ਆ ਜਾਣ ਕਾਰਨ ਕਿਸਾਨ ਮਾੜੇ ਮੌਸਮ ਤੋਂ ਬਚਣ ਲਈ ਅਤੇ ਝੋਨੇ ਦੀ ਅਗਲੀ ਫਸਲ ਤਿਆਰ ਕਰਨ ਦੀ ਕਾਹਲੀ ਵਿਚ ਤੂੜੀ ਵਰਗੇ ਪਦਾਰਥ ਕਈ ਹੋਰ ਥਾਂ ਤੇ ਕੰਮ ਆਉਣ ਵਾਲੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ।ਇਸ ਕਰਕੇ ਗਰਮੀ ਦੇ ਮੌਸਮ ਵਿਚ ਮੀਂਹ ਹਨੇਰੀ ਕਾਰਨ ਕਈ ਵੱਡੇ 2 ਨੁਕਸਾਨ ਅੱਗ ਲੱਗਣ ਕਰਕੇ ਹੁੰਦੇ ਆਮ ਵੇਖਣ ਵਿਚ ਆਉਂਦੇ ਹਨ । ਕੁਝ ਹੱਦ ਤੱਕ ਕਿਸਾਨ ਦੀ ਮਜਬੂਰੀ ਵੀ ਹੈ ਕਿਉਂਕਿ ਤੂੜੀ ਇਕ ਕਾਫੀ ਸਖਤ ਪਦਾਰਥ ਹੈ, ਜੋ ਛੇਤੀ ਨਹੀਂ ਗਲਦਾ । ਇਸ ਲਈ ਖੇਤਾਂ ਵਿਚ ਅਗਲੀ ਫਸਲ ਲਈ ਰੂੜੀ ਦੇ ਕੰਮ ਨਹੀਂ ਆ ਸਕਦਾ । ਇਸ ਲਈ ਕਿਸਾਨ ਪਾਸ ਇਸ ਅਨਾਜ ਕੱਢਣ ਤੋਂ ਬਾਅਦ ਖੇਤਾਂ ਵਿਚ ਹੀ ਸਾੜਣਾ ਉਸ ਦੀ ਮਜਬੂਰੀ ਵੀ ਹੈ । ਬੇਸ਼ਕ ਤੂੜੀ ਨੂੰ ਇੱਕ ਵਖਰੀ ਮਸ਼ੀਨ ਰਾਹੀ ਇਕੱਠਾ ਵੀ ਕੀਤਾ ਜਾਂਦਾ ਹੈ ਪਰ ਇਹ ਕੰਮ ਟਰੈਕਟਰਾਂ ਟ੍ਰਾਲੀਆਂ ਰਾਹੀਂ ਕਰਕੇ ਡੀਜ਼ਲ ਆਦਿ ਦੀਆ ਸਿਰ ਛੂੰਹਦੀਆਂ ਕੀਮਤਾਂ ਕਰਕੇ ਕਰਨਾ ਏਨਾ ਸੌਖਾ ਨਹੀਂ ।