ਸਮੇਂ ਨਾਲ਼ ਸੰਵਾਦ

“ਸੁਖੀਆ ਸਭ ਸੰਸਾਰ ਹੈ ਖਾਵੇ ਔਰ ਸੋਵੇ
ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਵੇ”

ਮੇਰਾ ਆਪਣਾ ਆਪਾ ਇਹੋ ਜਹੇ ਕਥਨਾਂ/ਪ੍ਰਵਚਨਾਂ ਨੂੰ ਆਪਣੇ ਮੱਥੇ ਦੀ ਲੋਅ ਸਮਝਦਾ ਹੈ। ਇਹਦੇ ਆਸਰੇ ਸਾਨੂੰ ਆਪਣਾ ਰਸਤਾ ਦਿਸਦਾ ਹੈ, ਆਪਣੇ ਫ਼ਰਜ਼ ਦੀ ਸੋਝੀ ਹੁੰਦੀ ਹੈ। ਮੇਰਾ ਆਪਣਾ ਆਪ ਲੋਕਾਂ, ਲੋਕ-ਪੱਖੀ ਸ਼ਕਤੀਆਂ, ਵੱਖੋ-ਵੱਖ ਵਿਚਾਰਧਾਰਾਵਾਂ ਤੋਂ ਸਿੱਖ-ਮੱਤ ਲੈ ਕੇ ਆਪਣੇ ਵਿਤ ਮੁਤਾਬਿਕ ਤੁਰ ਕੇ ਆਪਣੀ ਕਲਮ ਨਾਲ਼ ਵਫ਼ਾ ਪਾਲਣ ਲਈ ਵਚਨਵੱਧ ਹੈ। ਮੇਰਾ ਕਮਰਾ, ਕਮਰੇ ਵਿਚਲੀਆਂ ਕਿਤਾਬਾਂ ਮੇਰੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਨ। ਦੁਨੀਆਂ ਵਿਚ ਹੁੰਦੀ ਉਥਲ-ਪੁਥਲ ਅਤੇ ਬਦਲਦੀਆਂ ਸਥਿਤੀਆਂ, ਨਿੱਤ ਨਵੇਂ ਸਵਾਲ ਪੈਦਾ ਕਰਦੀਆਂ ਹਨ ਕਿ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ? ਕੌਣ ਕਰ ਰਿਹਾ ਹੈ? ਕੌਣ ਕਰਵਾ ਰਿਹਾ ਹੈ? ਮਨੁੱਖ ਕਿਉਂ ਨਿੱਘਰਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ? ਅਤੇ ਹੋਰ ਕਿੰਨਾ ਕੁ ਨਿੱਘਰੇਗਾ? ਉਪਰੋਕਤ ਸਾਰੇ ਹੀ ਸਵਾਲ ਕਮਰੇ ਵਿਚ ਬੈਠਕੇ ਵਿਚਾਰਦਾ ਹਾਂ ਤਾਂ ਮੇਰੀ ਕਲਮ, ਸ਼ਬਦਾਂ ਦਾ ਵਹਿਣ ਲੈ ਕੇ ਇਹਨਾਂ ਸਵਾਲਾਂ ਸੰਗ ਸੰਵਾਦ ਰਚਾਉਣ ਦਾ ਕਾਰਜ ਕਰਦੀ ਹੈ।

ਮੇਰੀ ਸੋਚ, ਮੇਰੇ ਮਨ ਅੰਦਰਲੀ ਉਥਲ-ਪੁਥਲ ਸ਼ਬਦਾਂ ਦੇ ਰੂਪ ਵਿਚ ਮੇਰੀ ਪੁਸਤਕ “ਸਮੇਂ ਨਾਲ਼ ਸੰਵਾਦ” ਦੇ ਰੂਪ ਵਿਚ ਰਚੀ ਗਈ । ਇਸ ਪੁਸਤਕ ਵਿਚਲੇ ਲੇਖਾਂ ਦੁਆਰਾ “ਸ਼ਬਦ ਸਾਂਝ” ‘ਤੇ ਤੁਹਾਡੇ ਸਭ ਨਾਲ਼ ਸਾਂਝ ਪਾਉਣ ਲਈ ਆ ਰਿਹਾ ਹਾਂ ਅਗਲੇ ਹਫ਼ਤੇ ਤੋਂ, ਹਰ ਹਫ਼ਤੇ ਲੜੀਵਾਰ । ਆਪ ਜੀ ਦੇ ਵਿਚਾਰਾਂ, ਸੁਝਾਵਾਂ ਤੇ ਆਲੋਚਨਾਵਾਂ ਦਾ ਇੰਤਜ਼ਾਰ ਰਹੇਗਾ ।


ਕੇਹਰ ਸ਼ਰੀਫ਼, ਜਰਮਨੀ
ਫੋਨ : (0049) 02302 21848
ਈ-ਮੇਲ : ksharif@arcor.de